ਭਾਈ ਗੁਰਦਾਸ ਔਰੀਐਂਟਲ ਕਾਲਜ ਵਿੱਚ- ਤਾਰਿਕ ਗੁੱਜਰ
Posted on:- 07-08-2014
ਖ਼ੁਆਜਾ ਫ਼ਰੀਦ ਨੇ ਰੋਹੀ ਨੂੰ ਯਾਰ ਮਿਲਾ ਵੜੀ ਆਖਿਆ ਸੀ, ਪਰ ਜੇ ਅੱਜ ਖ਼ੁਆਜਾ ਜੀਂਦਾ ਹੁੰਦਾ ਤਾਂ ਮੈਂ ਉਸ ਨੂੰ ਬਿਨਾਂ ਕਸੀ ਰਿਆਸਤੀ ਬੰਦੋਬਸਤ ਦੇ ਖ਼ਾਲਸਾ ਕਾਲਜ ਲਾਇਲਪੁਰ ਲੈ ਆਉਣਾ ਸੀ। ਹੋ ਸਕਦਾ ਏ ਉਸ ਦੇ ਮਿੱਥੇ ਤੇ ਮਿਊਂਸਪਲ ਡਿਗਰੀ ਕਾਲਜ ਫ਼ੈਸਲਾਬਾਦ ਲਿਖਿਆ ਵੇਖ ਕੇ ਅਸੀਂ ਦੋਵੇਂ ਰਸਤੇ ਭੁੱਲ ਭੁਲਾ ਜਾਂਦੇ। ਪਰ ਹਮੀਦ ਮਹਸਨ ਦੇ ਹੁੰਦਿਆਂ ਕੋਈ ਰਸਤਾ ਕਿੰਜ ਭੁੱਲ ਸਕਦਾ ਏ।ਉਹਦੀ ਸੈਲਾਨੀ ਰੂਹ ਚਿਰਾਂ ਤੋਂ ਸੰਗਤਾਂ ਮਿਲਾ ਵਨਦੀ ਫਿਰਦੀ ਏ। ਸੰਗਤ ਦੇ ਬਾਦਸ਼ਾਹ ਨੇ ਈਦ ਕੈਂ ਤਾਂ ਕਮਾਲ ਈ ਕਰ ਦਿੱਤਾ।
ਗਰਦੀਜ਼ ਦੇ ਪੈਰਾਂ ਗੁਜਰਾ ਤੋਂ ਸੱਦ ਮਾਰੀ ਤੇ ਮੁਰੀਦ ਥਲਾਂ ਦੀ ਬਾਲੂ ਰੇਤ ਤੇ ਪੈਰਾਂ ਦੇ ਭੱਜਦੇ ਜੂੰ ਛੱਡ ਕੇ ਉਸ ਲਾਇਲਪੁਰ ਵੱਲ ਟੁਰ ਪਏ ਕਿ ਜਿਸਦੇ ਆਲ ਦੁਆਲੇ ਕਬਲੇ ਕਾਬੇ ਜਿਹੀਆਂ ਯਾਰ ਦੀਆਂ ਗਲੀਆਂ ਵਸਦੀਆਂ ਨੇਂ ਤੇ ਜਿਨ੍ਹਾਂ ਗਲੀਆਂ ਚੋਂ 30 ਸਾਲ ਪਹਿਲਾਂ ਚਾਰੇ ਕਿੰਨੀਆਂ ਝਾੜ ਕੇ ਲੀਹ ਵੱਲ ਤੁਰੇ ਸਾਂ। ਡਜਕੋਟ ਨੂੰ ਮਿਲਣ ਦਾ ਚਾਅ ਤਾਂ ਸਦਾ ਯਾਰ ਦਾ ਮੁੱਖ ਵੇਖਣ ਵਾਂਗ ਤਾਜ਼ਾ ਈ ਹੁੰਦਾ ਏ ਪਰ ਜਦੋਂ ਖ਼ਾਲਸਾ ਕਾਲਜ ਵੇਖਣ ਦੀ ਚਿਰੋਕਣੀ ਸੁਧਰ ਵੀ ਬੂਹੇ ਆਨ ਖਲੋਤੀ ਤਾਂ ਮੈਂ ਲਾਇਲਪੁਰ ਨੂੰ ਮਨਾਂ ਕੋਹ ਜਾਣਿਆ।ਥਲਾਂ ਦੀ ਹੱਕ ਚੀਰ ਕੇ ਬਣੀ ਨਵੀਂ ਸੜਕ ਨੇ ਛੇ ਘੰਟਿਆਂ ਦਾ ਸਫ਼ਰ ਤਿੰਨ ਘੰਟੇ ਕਰ ਦਿੱਤਾ ਤੇ ਮੈਂ ਹੌਲੇ ਫੁੱਲ ਵਾਂਗ ਖ਼ਾਲਸਾ ਕਾਲਜ ਦੀ ਚੌਖਟ ਤੇ ਆਨ ਡਿੱਗਾ।
ਖ਼ਾਲਸਾ ਕਾਲਜ ਦੀ ਥਾਂ ਮਿਊਂਸਪਲ ਡਿਗਰੀ ਕਾਲਜ।।ਕਿਉਂ।।ਪਰ ਪਤਾ ਤਾਂ ਹੈ ਕਿ ਸੰਤਾਲ਼ੀ ਦੀ ਉਹ ਆਜ਼ਾਦੀ ਕਿ ਜਿਸ ਨੂੰ ਸਾਡੇ ਮਾਪੇ ''ਉਜਾੜੇ''ਕਹਿੰਦੇ ਗੋਰੀਂ ਜਾ ਸੁੱਤੇ, ਸਾਡੇ ਨਾਲ਼ ਕੀ ਹੱਥ ਕਰ ਗਏ। ਡਾਕਟਰ ਅਸਲਮ ਰਾਣੇ ਕਦੀ ਆਖਿਆ ਸੀ
ਅਸੀਂ ਆਪਣੇ ਆਪ ਨੂੰ ਮਾਰਿਆ ਤੇ ਢਕੇ ਆਪ ਮਕਾਨ
ਬਾਕੀਆਂ ਦਾ ਤੇ ਪਤਾ ਨਹੀਂ ਪੰਜਾਬੀਆਂ ਨੇ ਤਾਂ ਚੁਣੀਆਂ ਗਹਿਣੇ ਰੱਖ ਕੇ ਪੱਗਾਂ ਖ਼ਰੀਦੀਆਂ ਸਨ ।ਆਪ ਤਾਂ ਇੱਕ ਦੂਜੇ ਨੂੰ ਤਲਵਾਰਾਂ , ਕਿਰਪਾਨਾਂ ਨਾਲ਼ ਮਾਰਦੇ ਰਹੇ ਪਰ ਨਿਰਦੋਸ਼ ਧੀਆਂ ਨੂੰ ਬਾਂਹੋਂ ਫੜ ਫੜ ਖੂਹਾਂ ਚ ਛਾਲਾਂ ਮਰਵਾਨਦੇ ਰਹੇ। ਬੱਲੇ ਵਈ ਗ਼ੈਰਤਮੰਦੋ, ਤੁਹਾਡੀ ਗ਼ੈਰਤ ਤੇ ਆਉਣ ਵਾਲੀ ਇਨਸਾਨੀ ਨਸਲ ਅਸ਼ ਅਸ਼ ਕਰਦੀ ਰਹੇਗੀ।
ਹਮੀਦ ਮਹਸਨ ਮਿਲਿਆ, ਕੈਮਰਾ ਤੇ ਅਰਬੀ ਸ਼ਜਰਾ ਦੋਵੇਂ ਨਾਲ਼ ਨਾਲ਼, ਕੈਮਰੇ ਨਾਲ਼ ਉਹ ਪੰਜਾਬ ਦਾ ਫਿੱਕਾ ਪਏ ਗਿਆ ਰੰਗ ਰੂਪ ਸਾਂਭਦਾ ਏ ਤੇ ਸ਼ਜਰੇ ਰਾਹੀਂ ਪੰਜਾਬ ਨੂੰ ਪੱਗਾਂ ਤੇ ਟੋਪੀਆਂ ਵਾਲਿਆਂ ਵਿਚ ਵੰਡ ਕੇ ਰੱਖਦਾ ਏ। ਪਤਾ ਨਹੀਂ ਉਹ ਦੋਵੇਂ ਪਾਸੇ ਕਿੰਜ ਪੂਰੇ ਕਰੀ ਆਉਂਦਾ ਏ। ਪਰ ਯਾਰ ਮਿਲਾ ਵੜਾ ਤਾਂ ਹੈ। ਇਸ ਮੈਨੂੰ ਖ਼ਾਲਸਾ ਕਾਲਜ ਚ ਭਾਈ ਗੁਰਦਾਸ ਨਾਲ਼ ਮਿਲਾਇਆ ਤੇ ਮਿਲਾਨ ਲੱਗੀਆਂ ਇੰਜ ਨਹੀਂ ਕੀਤੀ ਜਿਉਂ13 ਸਾਲ ਪਹਿਲੇ ਲਾਜਪਤ ਨਗਰ ਦਿੱਲੀ ਵਿਚ ਬਲਵੰਤ ਖੇੜਾ ਕਰ ਗਿਆ ਸੀ।
''ਲੈ ਵਈ ਤਾਰਿਕ , ਉਸ ਲਾਜਪਤ ਚੋਕ ਚ ਹੱਥ ਹਲਾਂਦਿਆਂ ਉੱਚੀ ਵਾਜ ਨਾਲ਼ ਕਿਹਾ, ਮੈਂ ਚਲਦਾਂ ,ਤੋਂ ਸੇ ਸਾਹਿਰ ਆਜਾਓ, ਹੁਸ਼ਿਆਰਪੁਰ ਉਡੀਕਦਾ ਪਿਆਏ ਤੁਹਾਨੂੰ, ਕੁਲਦੀਪ ਨੀਅਰ ਨੇ ਖ਼ਤ ਲਿਖ ਦਿੱਤਾ ਐਂਬੈਸੀ ਨੂੰ''।
ਪਰ ਹੁਸ਼ਿਆਰ ਤੇ ਬਲਵੰਤ ਖਿੜੇ ਲਈ ਅੱਜ ਤੀਕ ਤਰਸਦੀਆਂ ਅੱਖਾਂ ਲਈ ਫ਼ੇਰਦੇ ਆਂ। ਨਾ ਹੁਸ਼ਿਆਰਪੁਰ ਦੱਸਦਾ ਏ ਤੇ ਨਾ ਬਲਵੰਤ ਖਿੜੇ ਦੀ ਵਾਜ ਆਉਂਦੀ ਏ। ਜਦੋਂ ਕੁਲਦੀਪ ਨੀਅਰ ਦੇ ਖ਼ਤ ਤੇ ਗੁਜਰਾਲ ਸਾਹਿਬ ਦੇ ਫ਼ੋਨ ਦੇ ਬਾਵਜੂਦ ਵਾਜਪਾਈ ਸਰਕਾਰ ਨੇ ਵੀਜ਼ਾ ਨਾ ਦਿੱਤਾ ਤੇ ਮੈਂ ਲਾਜਪਤ ਭੌਣ ਦੇ ਗਰਾਊਂਡ ਚ ਬਹਿ ਕੇ ਰੋ ਪਿਆ''ਝੂਟ ਮਾਰਦਾ ਏ ਖੇੜਾ , ਕੋਈ ਨਹੀਂ ਉਡੀਕਦਾ ਹੁਸ਼ਿਆਰਪੁਰ ਸਾਨੂੰ, ਉਡੀਕਦਾ ਹੁੰਦਾ ਤੇ ਬਾਹਾਂ ਵਿਚ ਨਾ ਲੈ ਲੈਂਦਾ, ਖੇੜਾ ਝੋਟਾ ਏ, ਖਿੜੇ ਝੂਟੇ ਨੇਂ ਸਦਾ ਤੋਂ'' ਦਸੰਬਰ ਦੀ ਸਰਦੀ ਚ ਮੈਂ ਕੱਲੀ ਕੂੰਜ ਤਰਾਂ ਕੁਰਲਾ ਪਿਆ।
ਪਰ ਇਹ ਲਾਇਲਪੁਰ ਸੀ ਤੇ ਯਾਰ ਮਿਲਾ ਵੜਾ ਹਮੀਦ ਮਹਸਨ, ਇਸ ਕਾਲਜ ਦੇ ਇਕ ਕਮਰੇ ਚ ਖਾਣੇ ਦੀ ਸਾਦਾ ਮੇਜ਼ ਤੇ ਪੰਜਾਬੀ ਕੁਨਬਾ ਜੋੜ ਬਹਾਇਆ। ''ਇਹ ਡਾਕਟਰ ਮੁਹੰਮਦ ਅੱਯੂਬ ਨੇਂ ਉਹ ਸਾਹਮਣੇ ਦੋਵੇਂ ਬਹਿਨਾਂ ਉਮ ਰਬਾਬ ਤੇ ਉਮ ਸਲਮਾ ।।।। ਤੇ ਇਹ ਨੇਂ ਸ਼ਮੀਮ ਅਖ਼ਤਰ ,ਇਹ ਗੌਰਮਿੰਟ ਕਾਲਜ ਗੋਜਰਾ ਚ ਲੈਕਚਰਰ ਨੇਂ। ਗੁਜਰੇ ਦਾ ਲਫ਼ਜ਼ ਮੇਰੇ ਅੰਦਰ ਕਈ ਘੰਟਿਆਂ ਵਜਾ ਗਿਆ । ਨਿੱਕੇ ਹੁੰਦਿਆਂ ਮਾਂ ਦੇ ਨਾਲ਼ ਨਾਨਕੇ ਜਾਣ ਤੋਂ ਲੈ ਕੇ 12 ਸਾਲ ਪਹਿਲੇ ਸਿਹਰੇ ਬੰਨ੍ਹ ਕੇ ਜਾਣ ਤੀਕ , ਤੇ ਫ਼ਿਰ ਹੋਣ ਕਿੰਨੇ ਈ ਦੁੱਖ ਤੇ ਸੁੱਖ, ਵਿਚੇ ਬੇੜੇ ਵਿਚੇ ਝੇੜੇ। ਮੈਂ ਗ਼ੌਰ ਨਾਲ਼ ਸ਼ਮੀਮ ਵੱਲ ਵੇਖਿਆ। ਉਹ ਅਮ੍ਰਿਤਾ ਪ੍ਰੀਤਮ ਵਾਂਗ ਬੜੇ ਠਾਠ ਨਾਲ਼ ਕੁਰਸੀ ਤੇ ਬਿਰਾਜਮਾਨ ਸੀ।
ਕਦੋਂ ਦੀ ਸ਼ੁਰੂਆਤ ਨੌਕਰੀ ਦੀ?
2012 ਈ. ਦੀ
ਐਮ ਏ ਕਿਥੋਂ?
ਔਰੀਨਟੀਲ ਕਾਲਜ ਚੋਂ
ਥੀਸਿਸ ਕੀ ਸੀ?
ਭਾਈ ਗੁਰਦਾਸ ਦਿਆਂ ਵਾਰਾਂ
ਮੇਰੀ ਹੈਰਤ ਤੇ ਖ਼ੁਸ਼ੀ ਰਲ਼ ਮਿਲ ਗਈਆਂ ਤੇ ਮੈਨੂੰ ਇੰਜ ਲੱਗਿਆ ਜਿਵੇਂ ਦੁਵੱਲੇ ਸ਼ਾਹ ਦੇ ਦਰਬਾਰ ਵਿਚ ਕਿਤੇ ਮੀਆਂ ਮੇਰ ਤੇ ਦਾਰਾ ਸ਼ਿਕਵਾ ਫੇਰਾ ਪਾ ਗਏ ਹੋਣ। ਮੈਨੂੰ 15 ਸਾਲ ਪਹਿਲੇ ਦੀ ਸਾਰੀ ਕਹਾਣੀ ਯਾਦ ਆ ਗਈ। ਜਦੋਂ ਨਾਨਕ ਦੀ ਸ਼ਾਇਰੀ ਤੇ ਥੀਸਿਸ ਕਰਵਾਣ ਦਾ ਮੇਰਾ ਮਸ਼ਵਰਾ ਸੁਣ ਕੇ ਇਕ ਸਰਬਰਾਹ ਅਦਾਰਾ ਦੇ ਮਿੱਥੇ ਤੇ ਤਿਊੜੀਆਂ ਦੇ ਢੇਰ ਲੱਗ ਗਏ ਸਨ।
ਸਨ।''ਜਦੋਂ ਸਾਡੇ ਆਪਣੇ ਸ਼ਾਇਰ ਮੁੱਕ ਜਾਣਗੇ ਫ਼ਿਰ ਨਾਨਕ ਦੀ ਵਾਰੀ ਆਵੇਗੀ''
ਓ(ਮਗਰੋਂ ਪਤਾ ਲੱਗਿਆ ਸਾਹਿਬ ਨੂੰ ਸਿਰੇ ਤੋਂ ਗੁਰਮੁਖੀ ਆਉਂਦੀ ਨਹੀਂ ਤੇ ਇੰਜ ਉਹ ਪੰਜਾਬੀ ਵਿਚ ਲਿਖੇ ਜਾ ਰਹੇ 70 ਫ਼ੀਸਦ ਤੋ ਵੱਧ ਅਦਬ ਦੇ ਹਿਸਾਬ ਨਾਲ਼ ਅਨਪੜ੍ਹ ਨੇਂ)।ਪਾਕਿਸਤਾਨ ਮੁਆਸ਼ਰੇ ਦੀਆਂ ਹੋਰ ਬਦਬਖਤੀਆਂ ਦੇ ਨਾਲ਼ ਨਾਲ਼ ਇਹ ਵੀ ਏ ਕਿ ਤਾਲੀਮੀ ਅਦਾਰਿਆਂ ਵਿਚ ਅਹਿਲੀਅਤ ਦੀ ਥਾਂ ਖ਼ੁਸ਼ਾਮਦ , ਪੈਸੇ ਤੇ ਸਿਆਸੀ ਪਾਰਟੀਆਂ ਦੀ ਰਕਨੀਤ ਦੇ ਹਿਸਾਬ ਨਾਲ਼ ਅਹੁਦੇ ਮਿਲਦੇ ਨੇਂ। ਇੰਜ ਤੇ ਜਿਵੇਂ ਦਾ ਬੀ ਹੋਵੇ ਬੂਟੇ ਵੀ ਇੰਜ ਦੇ ਉਗਦੇ ਨੇਂ ।ਪਰ ਕਦੇ ਕਦੇ ਬੂਟੇ ਆਪਣੇ ਬੀ ਦੇ ਅਸਰ ਤੋਂ ਮੁਕਤ ਹੋ ਕੇ ਨਵੇਂ ਵਿਰਾਸਤ ਉਸਾਰਦੇ ਨੇਂ।
ਗੱਲ ਭਾਈ ਗੁਰਦਾਸ , ਸੁੱਖ ਲਿਟਰੇਚਰ ਯਾ ਇੰਡੀਅਨ ਪੰਜਾਬੀ ਲਿਟਰੇਚਰ ਬਾਰੇ ਥੀਸਿਸ ਉੱਤੇ ਜਜ਼ਬਾਤੀ ਖ਼ੁਸ਼ੀ ਤੋਂ ਢੇਰਾ ਗੈਰ ਈ ਏ । ਗੱਲ ਇਲਮੀ ਬੁਨਿਆਦਾਂ ਨੂੰ ਗ਼ੈਰ ਜਾਨਬਦਾਰ ਹੋ ਕੇ ਵੇਖਣ ਦੀ ਏ। ਪੰਜਾਬ ਚਾਹੇ ਦੋ ਹੋ ਗਏ ਯਾ ਚਾਰ,ਤਾਰੀਖ਼ੀ , ਲਿਸਾਨੀ ਤੇ ਸਕਾਫ਼ਤੀ ਵਿਰਸਾ ਵੱਖ ਕਰਨਾ ਬਹੁਤ ਮੁਸ਼ਕਿਲ ਏ। ਤੇ ਜੇ ਕੋਈ ਇੰਜ ਕਰਨ ਦਾ ਸੋਚਦਾ ਏ ਤੇ ਕਿਸੇ ਨੂੰ ਕੁੱਝ ਕਰਨ ਦੀ ਲੋੜ ਨਹੀਂ,ਉਹਦੇ ਜੁਮਲਾ ਇਲਮ ਉੱਤੇ ਸਵਾਲੀਆ ਨਿਸ਼ਾਨ ਆਪਣੇ ਆਪ ਈ ਲੱਗ ਜਾਏਗਾ। ਭਾਈ ਗੁਰਦਾਸ ਸੁੱਖ ਤਵਾਰੀਖ਼ ਤੇ ਲਿਟਰੇਚਰ ਦੇ ਬਹੁਤ ਵੱਡੇ ਆਲਮ ਨੇਂ। ਨਾਨਕ ਮਗਰੋਂ ਚਾਰ ਗਰੋਵਾਂ ਨਾਲ਼ ਸੰਗਤ ਤੇ ਫ਼ੈਜ਼ ਪਾਰੋਂ ਉਨ੍ਹਾਂ ਦੀਆਂ ਫ਼ਿਕਰੀ ਤੇ ਫ਼ਨੀ ਸਲਾਹੀਅਤਾਂ ਨਖਰਿਆਂ । ਗੁਰੂਗ੍ਰੰਥ ਮੁਰੱਤਬ ਕਰਨ ਵਿਚ ਉਹ ਪੰਜਵੇਂ ਗੁਰੂ ਅਰਜੁਨ ਦੇਵ ਜੀ ਦੇ ਬਾਂਹ ਬੈਲੀ ਸਨ। ਮੀਆਂ ਮੇਰ ਹੱਥੋਂ ਗੋਲਡਨ ਟਮਪਲ ਦੀ ਬੁਨਿਆਦ ਰੱਖਣ ਵੇਲੇ ਵੀ ਉਹ ਮੌਜੂਦ ਸਨ। ਭਾਈ ਗੁਰਦਾਸ ਦੀ ਰਚਨਾ ਨੂੰ ਗ੍ਰੰਥ ਸਮਝਣ ਦੀ ਕੁੰਜੀ ਆਖਿਆ ਜਾਂਦਾ ਏ। ਸਿਦਕ ਦੇ ਇਤਨੇ ਪਕੇਰੇ ਸਨ ਕਿ ਗੁਰੂ ਅਰਜੁਨ ਦੇਵ ਦੇ ਕਹਿਣ ਤੇ ਵੀ ਆਪਣੀ ਕਵਿਤਾ ਗ੍ਰੰਥ ਸਾਹਿਬ ਵਿਚ ਸ਼ਾਮਿਲ ਨਾ ਕੀਤੀ।
ਵਾਰਾਂ , ਸਵਈਏ ਤੇ ਕਬਿੱਤ ਦੀ ਬੰਤ ਵਿਚ ਭਾਈ ਗੁਰਦਾਸ ਨੇ ਗ੍ਰੰਥ ਦੀ ਫ਼ਿਲਾਸਫ਼ੀ ਤਾਂ ਅੱਗੇ ਟੋਰੀ ਹੀ ਪਰ ਵੱਡੇ ਕਲਾਕਾਰ ਵਾਂਗ ਆਪਣੀ ਧਰਤੀ ਦੀ ਸਮਾਜੀਆਤ , ਮਜ਼ਹਬਿਆਤ ਤੇ ਲਿਸਾਨੀਆਤ ਦੇ ਵਿਚੋਂ ਵੀ ਗੁਜ਼ਰਿਆ। ਨਾਲ਼ ਨਾਲ਼ ਇਸ ਬੋਲੀ ਨੂੰ ਘੜਿਆ, ਬਣਿਆ ਤੇ ਉਸਾਰਿਆ ਵੀ। ਇੰਜ ਉਹ ਮਜ਼੍ਹਬੀ ਰਵਾਈਤ ਦਾ ਸ਼ਾਇਰ ਹੋ ਕੇ ਵੀ ਪੂਰੇ ਪੰਜਾਬੀ ਸਮਾਜ ਦਾ ਸ਼ਾਇਰ ਬਣ ਜਾਂਦਾ ਏ ਤੇ ਇਹੋ ਈ ਉਸ ਦੀ ਅਜ਼ਮਤ ਏ।
ਸ਼ਮੀਮ ਅਖ਼ਤਰ ਨੇ ਕਿਸ ਤਰ੍ਹਾਂ ਉਸ ਉਨਵਾਨ ਦਾ ਇੰਤਖ਼ਾਬ ਕੀਤਾ ? ਕਿਹੜੀ ਚੀਜ਼ ਮਹਰਕ ਸਾਬਤ ਹੋਈ?ਡਾਕਟਰ ਆਸਮਾ ਕਾਦਰੀ ਦਾ ਨਾਂ ਨਿਗਰਾਨ ਦੇ ਤੌਰ ਤੇ ਵੇਖ ਕੇ ਹੈਰਤ ਆਮੈਜ਼ ਖ਼ੁਸ਼ੀ ਹੋਈ। ਇਹ ਇਕ ਨਵੀਂ ਵਿਰਾਸਤ ਦੀ ਟੂਰ ਏ। ਰੱਬ ਕਰੇ ਇਲਮ ''ਪਾਅ ਪੜ੍ਹੀਆਂ'' ਦੇ ਚੁੰਗਲ ਚੋਂ ਨਿਕਲ ਆਵੇ। ਇਸ ਦੀ ਅੱਖ ਤੇ ਕਿਸੇ ਬੇ ਇਲਮੀ ਦੀ ਗਰਦ ਤੇ ਕਸੀ ਕਵਿਤਾ ਹ ਨਜ਼ਰੀ ਦੀ ਐਨਕ ਨਾ ਲੱਗੇ ,ਤਾਂ ਈ ਪੰਜਾਬੀ ਦੂਜਿਆਂ ਜ਼ਬਾਨਾਂ ਦੀ ਸੱਥ ਵਿਚ ਪੱਲਾ ਵਿਖਾਉਣ ਦੇ ਕਾਬਲ ਹੋ ਸਕੇਗੀ।
ਸ਼ਮੀਮ ਅਖ਼ਤਰ ਨੇ ਥੀਸਿਸ ਨੂੰ ਕਰਾਫ਼ਟ ਵੀ ਸੋਹਣਾ ਕੀਤਾਏ। ਪਹਿਲੇ ਸਫ਼ੇ ਤੇ ਨਾਨਕ ਦਾ ਇਹ ਸ਼ਿਅਰ ਥੀਸਿਸ ਨੂੰ ਇਕ ਮਾਨਵੀਅਤ ਦਿੰਦਾ ਨਜ਼ਰ ਆਉਂਦਾ ਏ
ਦੀਵਾ ਮੇਰਾ ਇਕ ਨਾਮ , ਦੁੱਖ ਵਿਚ ਪਾਇਆ ਤੇਲ ਉਨ ਚਾਨਣ ਉਹ ਸੋਖਿਆ ,ਚੁੱਕਾ ਜਮ ਸੌਂ ਮੇਲ
ਥੀਸਿਸ ਦਾ ਇੰਤੇਸਾਬ ਵੀ ਰਵਾਇਤ ਤਰਾਂ ਹੈ ਤਾਂ ਜਜ਼ਬਾਤੀ ਰਿਸ਼ਤਿਆਂ ਵਿਚੋਂ ਇਕ ਦੇ ਨਾਮ ,ਪਰ ਜੁਮਲਾ ਤਖ਼ਲੀਕੀ ਅੰਗ ਨਾਲ਼ ਭਰਪੂਰ ਏ ''ਆਪਣੀ ਪਿਆਰੀ ਉਸਤਾਦ ਆਸਮਾ ਕਾਦਰੀ ਜੀ ਦੇ ਨਾਂ ਜਿਨ੍ਹਾਂ ਮੈਨੂੰ ਚੁੱਪ ਦੀ ਬੋਲੀ ਬੋਲਣ ਤੇ ਈਨੂੰ ਸਮਝਣ ਦਾ ਵੱਲ ਦੱਸਿਆ''ਇੰਤੇਸਾਬ ਪੜ੍ਹ ਕੇ ਮੈਨੂੰ ਆਪਣੀ ਸ਼ਾਇਰੀ ਦੀ ਕਿਤਾਬ ''ਰੁੱਤ ਰੁਲੇ ਪਾਣੀ '' ਦਾ ਨਤਸਾਬ ਯਾਦ ਆ ਗਿਆ , ਕੁਛ ਮੁਮਾਸਲਤ ਜੋ ਸੀ''ਕੇਸਰ ਘੁੰਮਣ ਪਾਲ਼ ਦੇ ਨਾਮ, ਜਿਨ੍ਹਾਂ ਦੀ ਚੁੱਪ ਮੇਰੀਆਂ ਨਜ਼ਮਾਂ ਵਿਚ ਬੋਲਦੀ ਏ''।
ਥੀਸਿਸ , ਭਾਈ ਗੁਰਦਾਸ ਬਾਰੇ ਭਰਵੀਂ ਜਾਣਕਾਰੀ ਤੋਂ ਸ਼ੁਰੂ ਹੁੰਦਾ ਏ । ਅਗਲੇ ਉਨਵਾਨ ਹੇਠ ''ਵਾਰ ਕੀ ਏ'' ਦੇ ਤਹਿਤ ਵਾਰ ਦੀ ਸਿਨਫ਼ , ਵਾਰ ਕਵੀਆਂ ਤੇ ਭਾਈ ਗੁਰਦਾਸ ਦੀਆਂ 39 ਵਾਰਾਂ ਬਾਰੇ ਤਫ਼ਸੀਲ ਨਾਲ਼ ਜ਼ਿਕਰ ਕੀਤਾ ਗਿਆ ਏ। ਇਸ ਤੋਂ ਅੱਗੇ ਵਾਰਾਂ ਸ਼ੁਰੂ ਹੁੰਦਿਆਂ ਨੇਂ । ਥੀਸਿਸ ਵਿਚ ਭਾਈ ਗੁਰਦਾਸ ਦੀਆਂ ਪਹਿਲੀਆਂ 5 ਵਾਰਾਂ ਦਾ ਮਤਨ ਤੇ ਉਸ ਦਾ ਵੇਰਵਾ ਸ਼ਾਮਿਲ ਏ,ਨਾਲ਼ ਮੁਸ਼ਕਿਲ ਲਫ਼ਜ਼ਾਂ ਦੇ ਮਾਅਨੀ ਵੀ ਦਿੱਤੇ ਗਏ ਨੇਂ। ਵੇਰਵੇ ਦੀ ਬੋਲੀ ਤੋਂ ਇੰਜ ਲਗਦਾ ਏ ਕਿ ਜਿਵੇਂ ਇਹ ਥੀਸਿਸ ਪੰਜਾਬੀ ਸ਼ੋਅਬੇ ਚੋਂ ਨਿਕਲ ਕੇ ਨਜਮ ਹੁਸੈਨ ਸੱਯਦ ਦੀ ਮਹਿਫ਼ਲ ਚ ਅੱਪੜ ਗਿਆ ਏ। ਪੰਜਾਬੀ ਸ਼ੋਅਬੇ ਤੇ ਨਜਮ ਸ਼ਾਹ ਜੀ ਦੀ ਇਹ ਗਲਵਕੜੀ ਤਹਿਕੀਕ ਲਈ ਕਿੰਨੀ ਸੂਦ ਮੰਦ ਸਾਬਤ ਹੋਈ ਇਹ ਇਕ ਵੱਖਰਾ ਮੋਜ਼ੂਅ ਏ। ਵੱਡੀ ਗੱਲ ਇਹ ਹੈ ਕਿ ਉਸ ਮੋਜ਼ੂਅ ਦੇ ਚਿੰਨ੍ਹ-ਏ-ਨਾਲ਼ ਔਰੀਨਟੀਲ ਕਾਲਜ ਦੇ ਪੰਜਾਬ ਸ਼ੋਅਬੇ ਨੇ ਆਪਣੇ ਤਹਕੀਕੀ ਤੇ ਇਲਮੀ ਇਮੇਜ ਦੀ ਬਹਾਲ਼ੀ ਵੱਲ ਪੈਰ ਪੁੱਟਿਆ ਏ ਤੇ ਜੁਗ਼ਰਾਫ਼ੀਆਈ ਤੇ ਮਜ਼੍ਹਬੀ ਹੱਦ ਬੰਦਿਆਂ ਤੋਂ ਉੱਪਰ ਉਠ ਕੇ ਤਹਕੀਕੀ ਬੁਨਿਆਦਾਂ ਨੂੰ ਮੁੱਖ ਰੱਖਣ ਦਾ ਚਾਰਾ ਕੀਤਾਏ।
ਕੰਮ ਜਿਵੇਂ ਵੀ ਹੋਇਆ ਨਗਰ ਹੋਇਆ। ਇਹ ਕੰਮ ਪਾਕ ਪੰਜਾਬੀ ਤਹਿਕੀਕ ਦੀ ਨਵੀਆਂ ਰਾਹਾਂ ਵੱਲ ਟੂਰ ਦੀ ਦੱਸ ਪਾਉਂਦਾ ਏ ਤੇ ਇਹ ਕਹਿੰਦਾ ਏ ਕਿ ਧਰਤੀ ,ਜ਼ਬਾਨ , ਤਾਰੀਖ਼ ਤੇ ਕਲਚਰ ਦੀ ਏਕਤਾ ਨੂੰ ਸਰਕਾਰਾਂ ,ਨਜ਼ਰੀਆ ਸਾਜ਼ ਫ਼ੈਕਟਰੀਆਂ ਤੇ ਪ੍ਰਾਪੋਗੰਡਾ ਮਸ਼ੀਨਰੀਆਂ ਦੇ ਸੁੱਚੀਆਂ ਨਾਲ਼ ਨਹੀਂ ਮੀਚਿਆ ਜਾ ਸਕਦਾ । ਧਰਤੀ ਦੀ ਆਪਣੀ ਮੀਰਾਸ ਹੁੰਦੀ ਏ ਤੇ ਉਸ ਮੀਰਾਸ ਨੂੰ ਵੰਡਾਂ ਦੀ ਬਲੀ ਚੜ੍ਹਾ ਕੇ ਨਹੀਂ ਸਗੋਂ ਸਾਂਝਾਂ ਦਾ ਪਾਣੀ ਦੇ ਕੇ ਤੋੜ ਚਾੜ੍ਹਨਾ ਚਾਹੀਦਾ ਏ।
ਨਾਨਕ ਨੇ 5 ਸੌ ਸਾਲ ਪਹਿਲੇ ਉਸ ਸਾਂਝ ਦੀ ਬੁਨਿਆਦ ਰੱਖੀ ਸੀ । ਉਹਨੇ ਬਾਬਾਫ਼ਰੀਦ ਨੂੰ ਹਿੰਦ ਪੰਜਾਬ ਦੇ ਲੋਕਾਂ ਤੀਕ ਅਪੜਾਇਆ। ਅੱਜ ਨਾਨਕ ਦੇ ਸਦਕੇ ਫ਼ਰੀਦ ਦੇ ਬੀਤ ਦੋਹਾਂ ਪਾਸੇ ਇਕ ਸਾਰ ਗੂੰਜਦੇ ਨੇਂ। ਭਾਈ ਗੁਰਦਾਸ ਨੂੰ ਵਾਹਗਾ ਬਾਰਡਰ ਟੱਪਦਿਆਂ ਸੱਠ ਸਾਲ ਲੱਗ ਗਏ। ਪਤਾ ਨਹੀਂ ਦੁਵੱਲੇ ਸ਼ਾਹ ਦੇ ਦਰਬਾਰ ਵਿਚ ਦਾਰਾ ਸ਼ਿਕਵਾ ਤੇ ਮੀਆਂ ਮੇਰ ਦੇ ਪੈਰ ਕਿਸ ਤਰਾਂ ਪਏ, ਪਏ ਵੀ ਗਏ ਤਾਂ ਖ਼ੋਰੇ ਅੱਗੋਂ ਕਿਹੜੇ ਕਿਹੜੇ ਔਰੰਗਜ਼ੇਬ ਤਾਰੀਖ਼ , ਤਹਿਜ਼ੀਬ ਤੇ ਮੌਸੀਕੀ ਦੀ ਕਬਰ ਬਣਾਉਣ ਲਈ ਗ਼ੋਰਕੁਨ ਬਣੇ ਬੈਠੇ ਨੇਂ। ਫ਼ੀ ਅਲਹਾਲ ਮੁਬਾਰਕਾਂ ਔਰੀਨਟੀਲ ਕਾਲਜ ਦੇ ਸ਼ੁਅਬਾ ਪੰਜਾਬੀ ਨੂੰ, ਡਾਕਟਰ ਆਸਮਾ ਕਾਦਰੀ ਨੂੰ ਤੇ ਸਭ ਤੋਂ ਵੱਧ ਕੇ ਹਮੀਦ ਮਹਸਨ ਨੂੰ, ਜਿਹਨੇ ਖ਼ਾਲਸਾ ਕਾਲਜ ਲਾਇਲਪੁਰ ਵਿਚ ਥੀਸਿਸ ਰਾਹੀਂ ਮੈਨੂੰ ਭਾਈ ਗੁਰਦਾਸ ਤੇ ਆਪਣੇ ਆਪ ਨਾਲ਼ ਮਿਲਾ ਦਿੱਤਾ ਤੇ ਉਂਜ ਮੈਂ ਨਾਨਕ ਦਾ ਉਹ ਕਰਜ਼ ਲਹਿੰਦਾ ਵੇਖ ਸਕਿਆ ਜਿਹੜਾ ਇਸ ਬਾਬਾ ਫ਼ਰੀਦ ਨੂੰ ਸਾਂਭ ਕੇ ਸਾਡੇ ਸਿਰ ਚਾੜ੍ਹਿਆ ਸੀ। ਇਹ ਕਰਜ਼ ਸ਼ਮੀਮ ਅਖ਼ਤਰ ਨੇ ਲਾਹੁਣ ਦਾ ਜਤਨ ਕੀਤਾਏ। ਖ਼ੁਸ਼ ਵਸਣ ਉਹ ਮਾਪੇ ਜਿਨ੍ਹਾਂ ਇੰਜ ਦੀ ਧੀ ਜਾਈ ਜੋ ਟੁੱਟੇ ਫੱਟੇ ਪੰਜਾਬ ਨੂੰ ਇਕ ਦੂਜੇ ਦੇ ਕੁੱਝ ਨੇੜੇ ਕਰਨ ਦਾ ਵਸੀਲਾ ਬਣੀ।