ਸੱਚ ਨੂੰ ਪਛਾਨਣ ਦੀ ਕੋਸ਼ਿਸ਼ : ਪੰਜਾਬ 1984 – ਤਰਨਦੀਪ ਦਿਉਲ
Posted on:- 30-06-2014
1984 ਦੇ ਸਮੁਚੇ ਵਰਤਾਰੇ ਬਾਰੇ ਪੜਚੋਲਣ ਦਾ ਦੌਰ ਚੱਲ ਰਿਹਾ ਹੈ , ਸਾਰੀਆਂ ਧਿਰਾਂ ਦਾਅਵੇ ਕਰ ਰਹੀਆਂ ਕਿ ਓਹ ਠੀਕ ਸਨ ...? ਪਰ ਨਵੀਂ ਪੀੜ੍ਹੀ ਭੰਬਲਭੂਸੇ ਵਿਚ ਹੈ ਕਿ ਠੀਕ ਕੌਣ ਸਨ ....? ਗੁਰਦਿਆਲ ਬੱਲ ਦੀ ਸੰਗਤ ਦੌਰਾਨ ਉਸਦੇ ਘਰ ਹੁੰਦੀਆਂ ਬਹਿਸਾਂ ਵਿਚ ਖਾਲਿਸਤਾਨੀ ਲਹਿਰ ਦੇ ਵਿਦਵਾਨਾਂ, ਕਾਮਰੇਡਾਂ ,ਉਸ ਸਮੇਂ ਦੇ ਅਧਿਕਾਰੀਆਂ ਤੇ ਪਤਰਕਾਰਾਂ ਨੂੰ ਦਲੀਲਾਂ ਦਿੰਦੇ ਦੇਖਿਆ ਹੈ | ਪਿਛਲੇ ਦਿਨਾਂ `ਚ ਕਈ ਫਿਲਮਾਂ 1984 ਦੇ ਬਾਰੇ ਆਈਆਂ।
ਇਹਨਾਂ ਨੂੰ ਭਾਵੁਕਤਾ ਵਿਚ ਰੰਗ ਕੇ ਜ਼ਿਆਦਾਤਰ ਨੇ ਰਿਕਾਰਡ ਸਥਾਪਿਤ ਕੀਤੇ ਗਏ,, ਪਰ ਅਸਲ ਗੱਲ ਪੱਲੇ ਨਹੀਂ ਪਾਈ ਗਈ | ਇਹਨੀਂ ਦਿਨੀਂ ਅਨੁਰਾਗ ਸਿੰਘ ਦੁਬਾਰਾ ਬਣਾਈ '' ਪੰਜਾਬ 1984 '' ਸਿਨਮਾ ਘਰਾਂ ਦਾ ਸਿੰਘਾਰ ਬਣੀ ਹੋਈ ਹੈ ਤੇ ਬਹੁਤ ਸਾਰੇ ਸਵਾਲਾਂ ਦੇ ਘੇਰੇ ਵਿਚ ਹੈ | ਅਸੀਂ ਕੈਮਰੇ ਦੀ ਗੱਲ ਨਾ ਕਰਦੇ ਹੋਏ ਥੀਮ `ਤੇ ਫ਼ੋਕਸ ,ਰੱਖਾਂਗੇ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ''ਪੰਜਾਬ 1984 '' ਪਹਿਲੇ ਸੰਵਾਦ ਤੋਂ ਅੰਤ ਤੱਕ ਲੋਕਾਈ ਦੀ ਗੱਲ ਕਰਦੀ ਨਜ਼ਰ ਆਈ ,, ਸੁਰ੍ਮੀਤ ਮਾਵੀ ਕਾਫ਼ੀ ਹੱਦ ਤੱਕ ਇਸ ਫਿਲਮ ਵਿਚ ਲੋਕ ਸੰਵਾਦਾਂ ਨੂੰ ਫੜਨ `ਚ ਕਾਮਯਾਬ ਰਿਹਾ |
ਪਹਿਲੇ ਦ੍ਰਿਸ਼ ਵਿਚ ਹੀ ਥਾਣੇਦਾਰ ਤੇ ਮੁਨਸ਼ੀ ਦਾ ਸੰਵਾਦ ਅਸਲ ਵਿਚ ਸਾਰੀ ਗੱਲ ਕਹਿ ਜਾਂਦਾ ਹੈ ,, ਜਿਸ ਵਿਚ ਥਾਣੇਦਾਰ ਚੱਲਦੀ ਜੀਪ ਵਿਚ ਮੁਨਸ਼ੀ ਨੂੰ ਕਹਿੰਦਾ ਹੈ ਕਿ ਜਦੋਂ ਮਾੜਾ ਦੌਰ ਆਉਂਦਾ ਹੈ ਤਾਂ ਇਹ '' ਚੋਰ ਤੇ ਸਿਪਾਹੀ '' ਦੋਵਾਂ ਲਈ ਲਾਹੇਬੰਦ ਹੁੰਦਾ ਹੈ ,,, ਦੋਵੇਂ ਮੁਨਾਫ਼ੇ ਵਿਚ ਰਹਿੰਦੇ ਹਨ | ਜਿਥੋਂ ਤੱਕ ਮੈਂ ਸਮਝਦਾ ਹਾਂ ਉਸ ਭਿਆਨਕ ਦਹਾਕੇ ਵਿਚ ਹੋਇਆ ਵੀ ਇਵੇਂ ਹੀ ਸੀ ਤੇ ਇਸ ਫਿਲਮ ਦਾ ਆਖਰੀ ਦ੍ਰਿਸ਼ ਵਿਚਲਾ `ਬੋਲੇ ਸੋ ਨਿਹਾਲ ਦਾ ਜੈਕਾਰਾ` ਤੇ ਉਸਦਾ ਜੁਆਬ ਦਿੰਦਾ ਗੂੰਗਾ ਬੱਚਾ ਪੰਜਾਬੀ ਸਿਨੇਮਾ ਦੀ ਪਿਛਲੇ 10 ਸਾਲਾਂ ਦੇ ਘੜਮੱਸ ਦੀ ਪ੍ਰਾਪਤੀ ਹੈ |
ਗਰਮਪੰਥੀ ਇਸ ਫਿਲਮ ਨੂੰ ਸਰਕਾਰੀ ਪ੍ਰਾਪੇਗੰਡਾ ਆਖ ਰਹੇ ਹਨ ,, ਭਾਵੇਂ ਫਿਲਮ ਪੂਰਨ ਸੱਚ ਤਾਂ ਨਹੀਂ ਦਿਖਾ ਸਕੀ ਪਰ ਨੇੜੇ ਜ਼ਰੂਰ ਪਹੁੰਚਦੀ ਨਜ਼ਰ ਆਓਂਦੀ ਹੈ ਕਿਓਂਕਿ ਅਨੁਰਾਗ ਤੇ ਸੁਰ੍ਮੀਤ ਦੀਆਂ ਕਾਫ਼ੀ ਕਾਰੋਬਾਰੀ ਮਜਬੂਰੀਆਂ ਹੋਣਗੀਆਂ ਜਿਸਦੇ ਚੱਲਦਿਆਂ ਵੀ ਓਹ ਆਪਣਾ ਕੰਮ ਬਾਖੂਬੀ ਨਿਭਾਅ ਗਏ | ਜਿਥੋ ਤੱਕ ਰਹੀ ਦਿਲਜੀਤ ਦੀ ਗੱਲ [ਵਿਅਕਤੀਗਤ ਤੌਰ ਤੇ ਗਾਇਕ ਤੌਰ ਤੇ ਉਸ ਉੱਪਰ ਅਸੀਂ ਸਵਾਲ ਖੜੇ ਹਮੇਸਾਂ ਕਰਦੇ ਰਹੇ ਹਾਂ , ਤੇ ਮੈਨੂ ਲਗਦਾ ਇਹ ਹੋ ਸਕਦਾ ਉਸਦੇ ਵਰਤਾਰੇ ਨੂੰ ਦੇਖਦਿਆ ਇਹ ਇਵੇਂ ਜਾਰੀ ਵੀ ਰਹਿ ਸਕਦੇ ਹਨ ] , ਉਸਨੂੰ ਅਲਟੀਮੇਟ ਹੀਰੋ ਬਣਾਉਣਾ ਹੀ ਸੀ ,, ਜੱਟਵਾਦ ਦਾ ਦਿਖਾਵਾ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਦੀ ਮੰਗ ਨੂੰ ਰਖਦਿਆਂ ਕਰਨਾ ਹੀ ਸੀ ,, ਪਰ ਉਸ ਵਿਚ ਵੀ ਉਸਨੇ ਕਲਾਕਾਰੀ ਤਾਂ ਦਿਖਾਈ ਹੈ ਇਸ ਵਿਚ ਮੈਨੂ ਘੱਟੋ-ਘੱਟ ਕੋਈ ਸ਼ੱਕ ਨਹੀਂ |
ਉਸਨੇ ਇਸ ਫਿਲਮ ਰਾਹੀ ਗਾਇਕਾਂ ਦਾ ਪੰਜਾਬੀ ਸਿਨੇਮਾ [ਜਿਸਨੂ ਕੋਈ ਚੰਗਾ ਨਹੀਂ ਮੰਨਿਆ ਗਿਆ ] ਉਸ ਮਿਥ ਨੂੰ ਤੋੜਿਆ ਹੈ | ਕਿਰਨ ਖੇਰ ਦੀ ਕਲਾਕਾਰੀ ਦੇ ਮਾਂ ਵਿਹੂਣੇ ਸਭ ਪੁੱਤ ਧੀਆਂ ਦੀਆਂ ਅਖਾਂ ਚੋ ਖਾਰਾ ਪਾਣੀ ਕਢਿਆ ਹੈ ,, ਉਸਦੇ ਦੋ ਸ਼ਬਦ ਇਸ ਫਿਲਮ ਦੀ ਜਾਨ ਸਨ ,,ਮਖੋ ਤੇ ਮਾਣੋ ਇਸ ਫਿਲਮ ਨੇ ਉਸ ਦੌਰ ਦੇ ਸਚੇ -ਜੂਠੇ ਮੁਕਾਬਲਿਆ ਦਾ ਸਚ ਦੱਸਿਆ ਹੈ ,, ਸੰਕੇਤਕ ਤੌਰ ਤੇ ਜਸਵੰਤ ਸਿੰਘ ਖਾਲੜਾ ਹੁਰਾਂ ਦੇ ਕੰਮ ਨੂੰ ਸਚੇ ਮਨ ਨਾਲ ਯਾਦ ਕੀਤਾ ਗਿਆ ਹੈ | ਖਾਲਿਸਤਾਨੀ ਲਹਿਰ ਦੇ ਸਚੇ ਤੇ ਝੂਠੇ ਦੋਵੇਂ ਪਖਾ ਨੂੰ ਫੜਨ ਦੀ ਕਾਫ਼ੀ ਵਧੀਆ ਕੋਸ਼ਿਸ ਵੀ ਕੀਤੀ ਗਈ ਹੈ , ਕਿਓਂਕਿ ਉਸ ਲਹਿਰ ਵਿਚ ਸਿਸਟਮ ਦੇ ਮਾਰੇ ਅਣਖੀ ਲੋਕ ਵੀ ਸਨ ,, ਇਸਤੋਂ ਇਲਾਵਾ ਸਿਆਸੀ ਲਾਲਸਾਵਾਂ ਰਖਣ ਵਾਲੇ ,ਤੇ ਆਪਣੇ ਸੁਪਨਿਆ ਦੀ ਪੂਰਤੀ ਪੰਜਾਬ ਨੂੰ ਭੇਟ ਚਾੜਨ ਵਾਲੇ ਵੀ ਦਿਖਾਏ ਗਏ ਹਨ |
ਪਿੰਡਾ ਦੀਆਂ ਪਰਵਾਰਿਕ ਲੜਾਈਆਂ ਦੇ ਚਲਦਿਆਂ ਹਥਿਆਰ ਚੁੱਕਣ ਵਾਲਿਆ ਦੀ ਗੱਲ ਵੀ ਹੁੰਦੀ ਹੈ , ਤੇ ਹਾਂ ਸਚ ਇਸ ਫਿਲਮ ਵਿਚ ਦਿਲਜੀਤ ਦੇ ਇੱਕ ਬਾਣੀਏ ਮਿੱਤਰ ਦਾ ਰੋਲ ਪੰਜਾਬ ਦੇ ਲੋਕਾਂ ਅਮਿੱਟ ਸਾਂਝ ਦਾ ਬਾ-ਕਮਾਲ ਪ੍ਰਗਟਾਵਾ ਹੈ | ਜਿਸਦਾ ਇੱਕ ਸੰਵਾਦ ਜਿਸ ਵਿਚ ਉਸਦਾ ਬਾਪੂ ਉਸਨੂ ਕਹਿੰਦਾ ਹੈ ਤੂੰ ਬਾਹਰ ਨਾਂ ਜਾਇਆ ਕਰ ਪੰਜਾਬ ਵਿਚ ਹਿੰਦੂਆ ਦਾ ਟਾਈਮ ਬੜਾ ਮਾੜਾ ਹੈ ,, ਤੇ ਓਹ ਕਹਿੰਦਾ ਹੈ ਦੱਸ ਬਾਪੂ ਸਿਖਾਂ ਦਾ ਟਾਈਮ ਬਹੁਤ ਚੰਗਾ ਹੈ ...? ਜੋ ਅੱਗੇ ਚੱਲ ਕੇ ਬੱਸ ਵਿਚੋਂ ਲਾਹ ਕੇ ਲਹਿਰ ਦੇ ਮਾੜੇ ਅਨਸਰਾ ਵਲੋਂ ਇਸ ਕਰਕੇ ਮਾਰ ਦਿੱਤ ਜਾਂਦਾ ਹੈ ਕਿਓਂਕਿ ਓਹ ਹਿੰਦੂ ਸੀ ,, ਮਾਰ ਦਿੱਤਾ ਜਾਂਦਾ ਹੈ | .... ਇਸ ਫਿਲਮ ਦਾ ਪ੍ਰੇਮ ਪ੍ਰਸੰਗ ਵੀ ਖੂਬਸੂਰਤ ਹੈ ,,, ਫੁੱਲਾ ਦੀ ਖੁਸ਼ਬੂ ਜਿਹਿਆ ,,, ਤਾਜ਼ਾ -ਤਾਜ਼ਾ ...ਹਰ ਲੋਕੇਸਨ ਪੁਰਾਣੇ ਪੰਜਾਬ ਦਾ ਭੁਲੇਖਾ ਪਾਉਂਦੀ ਹੈ ,,, ਜੋ ਇੱਕ ਸਾਭਣਯੋਗ ਕੰਮ ਹੈ ,, ਕੱਪੜਇਆ ਦੇ ਰੰਗ ਚੋਣ ,, ਸਭ ਬਾ-ਕਮਾਲ ਨੇ ,,, ਜਿਹਨਾਂ ਮੇਰੇ ਜੱਟ ਜੂਲੀਅਟ ਵਰਗੀਆਂ ਫਿਲਮਾਂ ਬਣਾਉਣ ਵਾਲੇ ਅਨੁਰਾਗ ਬਾਰੇ ਭੁਲੇਖੇ ਦੂਰ ਕੀਤੇ |
ਹਾਂ ਇੱਕ ਥਾਂ ਕੰਮ ਵਿਚ ਕਸਰ ਰਹਿ ਗਈ। ਸਰੂਪ ਵਿਚ ਕਿਰਨ ਖੇਰ ਪੇਂਡੂ ਮਾਂ ਨਜ਼ਰ ਆਓਦੀ ਹੈ ,, ਪਰ ਉਸਦੀਆਂ ਅਖਾਂ ਦੇ ਭਰਵੱਟੇ ਕਈ ਸਵਾਲ ਖੜੇ ਕਰਦੇ ਹਨ | ਇਸਤੋਂ ਇਲਾਵਾ ਇਸ ਫਿਲਮ ਦਾ ਗੀਤ - ਸੰਗੀਤ ਕਾਫ਼ੀ ਵਧੀਆ ਤੇ ਉਸ ਦੌਰ ਤੇ ਭਾਵੁਕਤਾ ਦੇ ਨੇੜੇ ਹੈ | ਕੁੱਲ ਮਿਲਾਕੇ ''ਪੰਜਾਬ 1984 '' ਉਸ ਵਰਤਾਰੇ ਦੀ ਅਸਲ ਕਹਾਣੀ ਦੇ ਕਾਫ਼ੀ ਨੇੜੇ ਪੁੱਜਣ ਵਾਲੀ ਫਿਲਮ ਹੈ ,ਜਿਸਨੂੰ ਇੱਕ ਧਿਰ ਦੀ ਫਿਲਮ ਨਹੀਂ ਆਖ ਸਕਦੇ ,, ਲੋਕਾਂ ਦੀ ਫਿਲਮ ਆਖ ਸਕਦੇ ਹਾਂ | ਇਸ ਫਿਲਮ ਬਾਰੇ ਇੱਕ ਪਾਸੜ ਬਿਨਾ ਦੇਖੇ ਬਿਆਨਬਾਜ਼ੀ ਕਰਨ ਵਾਲੇ ਵੀਰਾ ਨੂੰ ਰਾਇ ਹੈ ਕਿ ਓਹ ਫਿਲਮ ਦੇਖਣ ਤੇ ਸਿਨੇਮੇ ਹਾਲ ਵਿਚ ਆਪਣੇ ਨਾਲ ਬੈਠੇ ਲੋਕਾਂ ਦੇ ਚਿਹਰੇ ਪੜਨ .... ਓਹਨਾਂ ਨੂੰ ਸਮਝ ਆ ਜਾਵੇਗੀ ,,,, ਲੋਕ ਕੀ ਸਮਝਦੇ ਨੇ ?