ਮਸਤਾਂ ਪਿੱਛੇ ਲੱਗਕੇ "ਮਰਦੋਂ ਬਣੇ ਜ਼ਨਾਨਾ ਵੇ ਕੀ ਤੈਨੂੰ ਭੀੜ ਪਈ - ਕਰਨ ਬਰਾੜ
Posted on:- 22-05-2014
ਅਖੇ ਬੂਬਨੇ ਮਸਤਾਂ ਨੂੰ ਸੋਨੇ ਦਾ ਅੰਡਾ ਦੇਣ ਵਾਲੀਆਂ ਮੁਰਗ਼ੀਆਂ ਗਾਉਂਦੀਆਂ ਸ਼ਰੇਆਮ ਲੋਕਾਂ ਨੂੰ ਭੈਣਾਂ ਦੀਆਂ ਗਾਲ੍ਹਾਂ ਕੱਢਦੀਆਂ। ਇਹਨਾਂ ਤੋਂ ਜਿਹੋ ਜਿਹੀ ਆਸ ਸੀ ਉਹੋ ਜਿਹੇ ਨਤੀਜੇ ਆ ਰਹੇ ਨੇ ਹੋਰ ਇਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਪੜ੍ਹਨੀਆਂ। ਜਿਹੋ ਜਿਹੇ ਨੰਗੇ ਬੀੜੀਆਂ ਪੀਣੇ ਗੁਰੂ ਆ ਉਹੋ ਜਿਹੇ ਹੀ ਚੇਲੇ ਬਾਲਕੇ ਨੇ। ਜਦੋਂ ਇਹਨਾਂ ਦਾ ਰੱਬ ਵੱਡਾ ਮਸਤ ਮਸਤੀ ਦੀ ਲੋਰ ਵਿਚ ਆਇਆ ਲੋਕਾਂ ਨੂੰ ਕੁੱਟਦਾ ਅਤੇ ਗਾਲ੍ਹਾਂ ਕੱਢਦਾ ਫਿਰ ਚੇਲਿਆਂ ਨੇ ਵੀ ਗੁਰੂ ਦੀ ਪੈੜ ਵਿਚ ਹੀ ਪੈਰ ਧਰਨਾ। ਨਾਲੇ ਅਖ਼ੇ ਨੰਗੇ ਮਸਤ ਬੂਬਨੇ ਗਾਉਣ ਵਾਲਿਆਂ ਤੋਂ ਪੈਸੇ ਬੋਰੀਆਂ ਭਰ ਭਰ ਕਿਵੇਂ ਵਾਰਦੇ ਆ। ਵਾਰਨੇ ਹੀ ਆ ਨੰਗੇ ਬੂਬਨਿਆ ਨੇ ਕਿਹੜਾ ਪੈਸੇ ਕਹੀ ਮਾਰ ਕੇ ਕਮਾਏ ਆ ਹਰਾਮ ਦੇ ਪੈਸੇ ਆ ਜਿੰਨੇ ਮਰਜ਼ੀ ਵਾਰੀ ਜਾਣ।
ਅੱਜ ਕਿਉਂ ਪੰਜਾਬ ਦਾ ਹਰੇਕ ਕਲਾਕਾਰ ਅੱਡੀਆਂ ਚੱਕ ਚੱਕ ਇਹਨਾਂ ਚਿਲਮਾਂ ਪੀਣੇ ਨੰਗੇ ਮਸਤਾਂ ਦੇ ਡੇਰਿਆਂ ਵੱਲ ਦੇਖ ਰਿਹਾ ਕਿ ਸਾਨੂੰ ਕਦੋਂ ਮੌਕਾ ਮਿਲੇਗਾ ਇਥੇ ਗਾਉਣ ਦਾ ਕਿਉਂਕਿ ਇਹਨਾਂ ਮਸਤਾਂ ਦੇ ਡੇਰਿਆਂ ਚ ਗਾਉਣ ਨਾਲ ਪੈਸਾ ਵੀ ਮਿਲੇਗਾ ਤੇ ਨਾਲ ਮੁਫਤੋ ਮੁਫ਼ਤੀ ਅੰਨ੍ਹੀ ਸ਼ਰਧਾ ਵਾਲਾ ਸਰੋਤਾ ਵਰਗ ਵੀ ਮਿਲ ਜਾਵੇਗਾ। ਇਸ ਵਿਚ ਚਿਲਮਾਂ ਪੀਣੇ ਮਸਤਾਂ ਦਾ ਦੂਹਰਾ ਫ਼ਾਇਦਾ ਹੋ ਰਿਹਾ ਇੱਕ ਤਾਂ ਇਹਨਾਂ ਲਈ ਗਾਉਣ ਵਾਲੇ ਗਾਇਕ ਦੁਨੀਆ ਦੇ ਜਿਸ ਹਿੱਸੇ ਵੀ ਜਾਣਗੇ ਉੱਥੇ ਇਹਨਾਂ ਮਸਤਾਂ ਦਾ ਪ੍ਰਚਾਰ ਕਰਨਗੇ।
ਦੂਸਰਾ ਕਲਾਕਾਰਾਂ ਨਾਲ ਜੁੜੇ ਜਿੰਨੇ ਵੀ ਸਰੋਤੇ ਹਨ ਉਹ ਮਸਤਾਂ ਦੇ ਸੰਪਰਕ ਵਿਚ ਆ ਕੇ ਮਸਤ ਮਸਤ ਕਰਨਗੇ ਅਤੇ ਇਸ ਤਰ੍ਹਾਂ ਮਸਤ ਦੇ ਮੁਰੀਦਾਂ ਦਾ ਇੱਕ ਵੱਡਾ ਕਾਫ਼ਲਾ ਤਿਆਰ ਹੁੰਦਾ। ਪਰ ਸਵਾਲ ਪੈਦਾ ਹੁੰਦਾ ਕਿ ਇਸ ਤਰ੍ਹਾਂ ਦੇ ਮਸਤਪੁਨੇ ਦੇ ਵੱਧ ਰਹੇ ਰੁਝਾਨ ਦਾ ਪੰਜਾਬ ਤੇ ਕੀ ਅਸਰ ਹੋਵੇਗਾ। ਪੰਜਾਬ ਦੇ ਹਾਲਾਤ ਉਸ ਵੇਲੇ ਬਦ ਤੋਂ ਬੱਤਰ ਹੋ ਜਾਣਗੇ ਜਦੋਂ ਪਹਿਲਾਂ ਤੋਂ ਹੀ ਬੇਰੁਜ਼ਗਾਰ ਅਤੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹਰ ਪਾਸੇ ਤੋਂ ਟੁੱਟ ਰਹੀ ਜਵਾਨੀ ਇਹਨਾਂ ਚਿਲਮਾਂ ਪੀਣੇ ਨੰਗੇ ਮਸਤਾਂ ਦੇ ਹੱਥ ਚੜ੍ਹੇਗੀ ਅਤੇ ਇਹ ਇਸ ਜਵਾਨੀ ਨੂੰ ਆਪਣੀ ਮਰਜ਼ੀ ਨਾਲ ਵਰਤਣਗੇ, ਉਸਨੂੰ ਨਸ਼ਿਆਂ ਤੇ ਲਾਉਣਗੇ ਉਨ੍ਹਾਂ ਦੇ ਹੱਥਾਂ ਵਿਚ ਵੰਗਾਂ ਤੇ ਪੈਰਾਂ ਚ ਘੁੰਗਰੂ ਪਾ ਕੇ ਗਲੀ ਗਲੀ ਨਚਾਉਣਗੇ।
ਇਹ ਦੋਗਲੇ ਕਿਰਦਾਰ ਵਾਲੇ ਨੰਗੇ ਮਸਤ ਅਤੇ ਇਹਨਾਂ ਦੇ ਬੂਬਨੇ ਚੇਲੇ ਬਾਲਕੇ ਤੁਹਾਨੂੰ ਚਿਲਮਾਂ ਤੇ ਲਾ ਕੇ ਮਸਤ ਮਸਤ ਕਰਾ ਕੇ ਕੋਈ ਸਵਰਗਾਂ ਦੀ ਟਿਕਟ ਨੀ ਕੱਟ ਕੇ ਦੇਣ ਲੱਗੇ। ਇਹ ਸਾਡਾ ਹੀ ਪੈਸਾ ਆਪਣੀ ਮਸ਼ਹੂਰੀ ਲਈ ਰੱਖੇ ਗਾਇਕਾਂ ਤੋਂ ਬੋਰੀਆਂ ਭਰ ਭਰ ਸੁੱਟਦੇ ਆ ਤੇ ਅਸੀ ਸੋਚਦੇ ਹਾਂ ਕਿ ਦੇਖੋ ਬਾਬਾ ਮਸਤੀ ਦੀ ਆਮਦ ਵਿਚ ਪੈਸਾ ਮੀਂਹ ਵਾਂਗ ਵਰ੍ਹਾ ਰਿਹਾ ਪਰ ਹੁੰਦਾ ਸਾਡਾ ਹੀ ਸਿਰ ਤੇ ਸਾਡੀਆਂ ਹੀ ਜੁੱਤੀਆਂ। ਹੋਰ ਇਹਨਾਂ ਦੀਆਂ ਕਿਹੜਾ ਮਿੱਲਾਂ ਚੱਲਦੀਆਂ, ਕੰਮ ਇਹ ਕਰਦੇ ਨੀ ਨੰਗੇ ਸਾਰਾ ਦਿਨ ਨਸ਼ੇ ਵਿਚ ਟੁੰਨ ਪਏ ਰਹਿੰਦੇ ਆ ਫਿਰ ਇਹਨਾਂ ਕੋਲ ਪੈਸਾ ਆਉਂਦਾ ਕਿੱਥੋਂ ਹੈ ਕਦੇ ਸੋਚਿਆ ?? ਆਮ ਕੰਮ ਕਰਨ ਵਾਲੇ ਬੰਦੇ ਦੇ ਤਾਂ ਊਈਂ ਲਾਲੇ ਪਏ ਰਹਿੰਦੇ ਐ ਮਹਿੰਗਾਈ ਵੱਲੋਂ ਅਗਲਾ ਦੋ ਰੁਪੈ ਦੀ ਚੀਜ਼ ਵੀ ਸੌ ਵਾਰ ਸੋਚ ਕੇ ਚੱਕਦਾ ਤੇ ਇਹ ਵਿਹਲੇ ਨੰਗੇ ਮਸਤ ਸੋਨੇ ਦੀਆਂ ਥਾਲ਼ੀਆਂ ਵਿੱਚ ਰੋਟੀ ਖਾਂਦੇ ਆ।
ਭਾਵੇਂ ਕਿ ਅਸੀਂ ਪਹਿਲਾਂ ਹੀ ਬਹੁਤ ਕੁਝ ਗਵਾ ਚੁੱਕੇ ਹਨ ਇਹ ਮਸਤਪੁਨਾ ਬਹੁਤ ਖ਼ਤਰਨਾਕ ਤਰੀਕੇ ਨਾਲ ਫੈਲ ਚੁੱਕਿਆ ਹੈ। ਅੱਜ ਕੱਲ੍ਹ ਨਕੋਦਰ ਵੀਰਵਾਰ ਦੇ ਦਿਨ ਜਾ ਕੇ ਦੇਖੋ ਇਸ ਦਿਨ ਉੱਥੋਂ ਦੀਆਂ ਸੜਕਾਂ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਉਸ ਦਿਨ ਉੱਥੇ ਇਹਨਾਂ ਨੰਗੇ ਮਸਤਾ ਦਾ ਮੇਲਾ ਭਰਦਾ ਜਿਸ ਵਿਚ ਸ਼ਾਮਿਲ ਹੋਣ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਸ਼ਾਮਿਲ ਹੁੰਦੇ ਹਨ ਜਿੱਥੇ ਉਸ ਦਿਨ ਵੰਗਾਂ, ਘੁੰਗਰੂ, ਮੁੰਦਰਾਂ ਅਤੇ ਮਸਤਪੁਨੇ ਦਾ ਸਾਹਿਤ ਗਰਮ ਪਕੌੜਿਆਂ ਵਾਂਗੂੰ ਵਿਕਦਾ ਜਿਸ ਦੇ ਬੁਰੇ ਨਤੀਜੇ ਆਉਣ ਵਾਲੇ ਦਿਨਾਂ ਵਿਚ ਸਭ ਦੇ ਸਾਹਮਣੇ ਹੋਣਗੇ। ਇਹਨਾਂ ਮਸਤ ਨੇ ਤਾਂ ਆਪਣਾ ਪ੍ਰਚਾਰ ਵਧਾਉਣਾ, ਸੋਚੀ ਸਮਝੀ ਚਾਲ ਨਾਲ ਜਵਾਨੀ ਨੂੰ ਆਪਣੇ ਵੱਲ ਮੋੜਨਾ ਨਸ਼ਿਆਂ ਤੇ ਲਾਉਣਾ ਅਤੇ ਕਲਾਕਾਰਾਂ ਨੇ ਆਪਣੀਆਂ ਕੈਸਟਾਂ ਤੇ ਫ਼ਿਲਮਾਂ ਵੇਚਣੀਆਂ ਮਸ਼ਹੂਰੀ ਕਰਕੇ ਪੈਸੇ ਕਮਾਉਣੇ ਆ ਇਹਨਾਂ ਕੰਜਰਾਂ ਦਾ ਤਾਂ ਕੰਮ ਹੀ ਇਹੋ ਹੈ ਪਰ ਅਸੀਂ ਆਮ ਲੋਕਾਂ ਨੇ ਇਹਨਾਂ ਨੰਗੇ ਮਸਤਾਂ ਤੋਂ ਵੜੇਵੇਂ ਲੈਣੇ ਆ ਸਾਡੇ ਕੋਲ ਆਪਣਾ ਇਤਿਹਾਸ ਹੈ ਆਪਣੇ ਗੁਰੂ ਹਨ।
ਹੁਣ ਮਸਤਾਂ ਅਤੇ ਇਹਨਾਂ ਦੇ ਚੇਲੇ ਗਾਇਕਾਂ ਤੋਂ ਬਚ ਕੇ ਰਹਿਣ ਦੀ ਲੋੜ ਐ ਉਹ ਇਹਨਾਂ ਕੰਜਰਾਂ ਦਾ ਤਾਂ ਰੂਪ ਵੀ ਬੰਦਿਆਂ ਵਾਲਾ ਨਹੀਂ ਕੰਨਾਂ 'ਚ ਨੱਤੀਆਂ, ਨੱਕ 'ਚ ਕੋਕਾ, ਲੰਮੇ ਵਾਲ, ਪੈਰਾਂ ਚ ਘੁੰਗਰੂ, ਹੱਥਾਂ ਚ ਵੰਗਾਂ। ਬੀਬੀਆਂ ਬੋਲੀਆਂ ਪਾਉਂਦੀਆਂ ਹੁੰਦੀਆਂ ਕਿ ਮਰਦੋਂ ਬਣੇ ਜਨਾਨਾ ਵੇ ਕੀ ਤੈਨੂੰ ਭੀੜ ਪਈ। ਹੁਣ ਇਹਨਾਂ ਵਿਚ ਕੀ ਕਸਰ ਰਹਿ ਗਈ "ਮਹੰਤਾਂ" ਵਾਲੀ। ਇਹੋ ਜਿਹੇ ਰੂਪ ਰੰਗ ਲਈ ਮਸਤ ਕਹਿਣ ਦੀ ਬਜਾਏ ਮਹੰਤ ਜਿਆਦਾ ਢੁੱਕਦਾ।
ਜੇ ਹੁਣ ਵੀ ਅਸੀਂ ਨਾ ਜਾਗੇ ਤਾਂ ਪਿੰਡ ਪਿੰਡ ਖੁੱਲ੍ਹ ਰਹੇ ਇਹਨਾਂ ਦੇ ਡੇਰੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਚਾਰ ਇੱਟਾਂ ਰੱਖ ਕੇ ਪਾਈਆਂ ਜਾ ਰਹੀਆਂ ਹਰੀਆਂ ਚਾਦਰਾਂ ਸਾਡੀ ਜਵਾਨੀ ਖਾ ਜਾਣਗੀਆਂ ਤੇ ਅਸੀਂ ਦੇਖਦੇ ਰਹਿ ਜਾਵਾਂਗੇ। ਸਾਡੀ ਨੌਜਵਾਨ ਪੀੜ੍ਹੀ ਨਸ਼ੇ ਕਰਦੀ ਨੱਕ ਚ ਕੋਕਾ, ਪੈਰਾਂ ਚ ਘੁੰਗਰੂ, ਹੱਥਾਂ ਚ ਵੰਗਾਂ ਪਾ ਕੇ ਪਿੰਡ ਪਿੰਡ ਇਹਨਾਂ ਨੰਗੇ ਚਿਲਮਾਂ ਪੀਣੇ ਮਹੰਤਾਂ ਵਾਂਗੂੰ ਨੱਚਿਆ ਕਰੂ ਤੇ ਫਿਰ ਬਾਂਹ ਸਾਡੀ ਕਿਸੇ ਸੱਚੇ ਪਾਤਸ਼ਾਹ ਨੇ ਵੀ ਨਹੀਂ ਫੜਨੀ।