ਪਾਕਿਸਤਾਨ ’ਚ ਪੰਜਾਬੀ ਦੇ ਹੱਕ ’ਚ ਕੋਈ ਲੋਕ ਲਹਿਰ ਨਹੀਂ : ਸਈਦਾ ਦੀਪ -ਸ਼ਿਵ ਇੰਦਰ ਸਿੰਘ
Posted on:- 20-12-2013
‘‘ਜਦੋਂ ਵੀ ਭਾਰਤ-ਪਾਕਿ ਰਿਸ਼ਤੇ ਸੁਖਵੇਂ ਹੋਣ ਲੱਗਦੇ ਹਨ ਤਾਂ ਸਰਹੱਦ ’ਤੇ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈ। ਇਸ ਨਾਲ ਦੋਵੇਂ ਪਾਸੇ ਨਫ਼ਰਤ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ। ਅਮਨ-ਸ਼ਾਂਤੀ ਦੀ ਚੱਲ ਰਹੀ ਸਮੁੱਚੀ ਪ੍ਰਕਿਰਿਆ ਰੁਕ ਜਾਂਦੀ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਅਜਿਹੇ ਮਾਹੌਲ ’ਚ ਅਮਨ ਤੇ ਮੁਹੱਬਤ ਦੇ ਪੈਗਾਮ ਦੀ ਆਵਾਜ਼ ਹੋਰ ਉੱਚੀ ਉਠਾਈ ਜਾਵੇ। ‘ਦੋਵੇਂ ਮੁਲਕਾਂ ਦੇ ਸਬੰਧਾਂ ਨੰੂ ਬੇਹਤਰ ਬਣਾਉਣ ਦਾ ਦੋਵੇਂ ਪਾਸੇ ਦੇ ਲੋਕ ਅਹਿਮ ਰੋਲ ਅਦਾ ਕਰ ਸਕਦੇ ਹਨ, ਖਾਸ ਕਰ ਸਰਕਾਰਾਂ ’ਤੇ ਇਹ ਦਬਾਅ ਪਾ ਸਕਦੇ ਹਨ ਕਿ ਉਨ੍ਹਾਂ ਨੂੰ ਅਮਨ ਚਾਹੀਦਾ ਹੈ ਨਾ ਕਿ ਨਫ਼ਰਤ।’’ ਇਹ ਵਿਚਾਰ ਹਨ ਪਾਕਿਸਤਾਨ ਦੀ ਉੱਘੀ ਸਮਾਜਿਕ ਕਾਰਕੁੰਨ ਤੇ ‘ਪੀਸ ਐਂਡ ਸਟੱਡੀਜ਼’ ਦੀ ਚੇਅਰਮੈਨ ਸਈਦਾ ਦੀਪ ਦੇ, ਜੋ ਆਪਣੇ ਇਕ ਹਫ਼ਤੇ ਦੇ ਨਿੱਜੀ ਦੌਰੇ ’ਤੇ ਭਾਰਤ ਆਏ ਸਨ।
ਮਹੁਤਰਮਾ ਸਈਦਾ ਦੀਪ ਨੇ ਆਪਣੀ ਸੰਸਥਾ ਬਾਰੇ ਦੱਸਿਆ ਕਿ ਉਨ੍ਹਾਂ ਨੇ ਇਹ ਸੰਸਥਾ 1995 ਦਾ ਆਪਣੇ ਅਗਾਂਹ ਵਧੂ ਦੋਸਤਾਂ ਨਾਲ ਰਲ ਕੇ ਬਣਾਈ ਸੀ। ਜਿਸ ਦਾ ਉਦੇਸ਼ ਭਾਰਤ-ਪਾਕਿਸਤਾਨ ਦੋਵਾਂ ਮੁਲਕਾਂ ’ਚ ਆਪਸੀ ਮੇਲ ਜੋਲ ਦਾ ਮਾਹੌਲ ਪੈਦਾ ਕਰਨਾ ਹੈ। ਇਸ ਮਕਸ਼ਦ ਤਹਿਤ ਉਨ੍ਹਾਂ ਦੀ ਸੰਸਥਾਂ ਵੱਲੋਂ ਸਮੇਂ-ਸਮੇਂ ਵਿਦਿਆਰਥੀਆਂ, ਵਕੀਲਾਂ, ਡਾਕਟਰਾਂ ਆਦਿ ਦੇ ਦੋਵਾਂ ਮੁਲਕਾਂ ’ਚ ਸੈਮੀਨਾਰ ਕਰਵਾਏ ਜਾਂਦੇ ਹਨ।
ਪਾਕਿਸਤਾਨ ਦੇ ਸਿਆਸੀ ਮਾਹੌਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ ਦੀ ਨਵੀਂ ਸਰਕਾਰ ਤੋਂ ਕਾਫ਼ੀ ਉਮੀਦਾਂ ਹਨ। ਖ਼ਾਸਕਰ ਭਾਰਤ-ਪਾਕਿਸਤਾਨ ਰਿਸ਼ਤਿਆਂ ਨੂੰ ਸੁਧਾਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਾਫ਼ੀ ਸੰਜੀਦਾ ਹਨ।
ਵਿਸ਼ਵ ਕਬੱਡੀ ਕੱਪ ਬਾਰੇ ਟਿੱਪਣੀ ਕਰਦਿਆਂ ਪਾਕਿਸਤਾਨ ਸਮਾਜਿਕ ਕਾਰਕੁੰਨ ਨੇ ਕਿਹਾ ਕਿ ਇਹ ਮੈਚ ਉਸਨੇ ਆਪਣੀ ਮਿੱਤਰ ਦੇ ਘਰ ਬੈਠ ਕੇ ਭਾਰਤ ’ਚ ਹੀ ਵੇਖਿਆ। ਇਸ ਮੈਚ ’ਚ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੀ ਆਓ ਭਗਤ ਕਰਨ ਲਈ ਲੋੜੋਂ ਵੱਧ ਪੈਸਾ ਖ਼ਰਚਾ ਕੀਤਾ ਗਿਆ, ਜਦਕਿ ਦੋਵਾਂ ਮੁਲਕਾਂ ’ਚ ਅਨਪੜ੍ਹਤਾ ਗਰੀਬੀ ਵਰਗੀਆਂ ਸਮੱਸਿਆਵਾਂ ਮੌਜੂਦ ਹਨ। ਭਾਰਤ ਆ ਕਿ ਉਸਨੰੂ ਪਤਾ ਲੱਗਾ ਕਿ ਪੰਜਾਬ ਦੇ ਪਾਣੀ ’ਚ ਯੂਰੇਨੀਅਮ ਦੇ ਅੰਗ ਹਨ। ਇਥੇ ਇੱਕ ਕੈਂਸਰ ਪੱਟੀ ਹੈ। ਸੋ ਇਹ ਪੈਸਾ ਅਜਿਹੇ ਕਬੱਡੀ ਮੈਚਾਂ ਦੀ ਥਾਂ ਲੋਕਾਂ ਦੀਆਂ ਸਮੱਸਿਆਵਾਂ ਤੇ ਲਗਾਇਆ ਜਾਵੇ।
ਪਾਕਿਸਤਾਨ ’ਚ ਪੰਜਾਬੀ ਦੀ ਸੂਰਤ-ਏ-ਹਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ‘‘ਪਿਛੇ ਜਿਹੇ ਲਹਿੰਦੇ ਪੰਜਾਬ ਦੀ ਸਰਦਾਰ ਨੇ ਪੰਜਾਬੀ ਨੂੰ ਦੂਜੀ ਭਾਸ਼ਾ ਵੱਜੋਂ ਮਾਨਤਾ ਦੇਣ ਦਾ ਐਲਾਨ ਕੀਤਾ ਸੀ, ਪਰ ਅਸਰ ਨਾ ਦੇ ਬਰਾਬਰ ਹੈ। ਸਕੂਲਾਂ-ਕਾਲਜਾਂ ’ਚ ਪੰਜਾਬੀ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹਨ ਉਥੇ ਕੋਈ ਚੱਜ ਦਾ ਪੰਜਾਬੀ ਅਖ਼ਬਾਰ ਨਹੀਂ ਹੈ। ਨਿਕੇ ਮੋਟੇ 10-12 ਪਰਚੇ ਜ਼ਰੂਰ ਹਨ। ਅਸਲ ’ਚ ਉਥੇ ਪੰਜਾਬੀ ਦੇ ਹੱਕ ਕੋਈ ਖ਼ਾਸ ਲੋਕ ਲਹਿਰ ਨਹੀਂ ਹੈ। ਇਸ ਵਾਰ ਮਾਂ ਬੋਲੀ ਦਿਵਸ ’ਤੇ ਮੈਂ ਆਪਣੇ ਦੋਸਤਾਂ ਨਾਲ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਧਰਨੇ ’ਤੇ ਬੈਠੀ ਸੀ ਪਰ ਹੋਰ ਕੋਈ ਉਥੇ ਨਹੀਂ ਬਹੁੜਿਆ ਜਦਕਿ ਮੁਲਕ ’ਚ ਦਸ ਕਰੋੜ ਤੋਂ ਵੱਧ ਪੰਜਾਬੀ ਵੱਸਦੇ ਹਨ? ’’
ਦੀਪ ਦਾ ਕਹਿਣਾ ਹੈ ਕਿ ਨੌਜਵਾਨ ਪੀੜ੍ਹੀ ਤੇ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ ਪਰ ਭਾਰਤ ਨੌਜਵਾਨਾਂ ’ਚ ਪਾਕਿਸਤਾਨ ਬਾਰੇ ਬੜੀਆਂ ਗ਼ਲਤ ’ਚ ਪਾਕਿਸਤਾਨ ਬਾਰੇ ਭਾਰਤੀ ਮੀਡੀਆਂ ਪੈਦਾ ਕਰ ਰਿਹਾ ਹੈ, ਜਦਕਿ ਪਾਕਿਸਤਾਨ ਦੀ ਨਵੀਂ ਪੀੜ੍ਹੀ ਦਾ ਇਸ ਤਰ੍ਹਾਂ ਦੀਆਂ ਭਾਵਨਾਵਾਂ ਘੱਟ ਹਨ ਕਿਉ ਇਕ ਇਹ ਭਾਰਤੀ ਸਿਨੇਮੇ ਤੋਂ ਟੀਵੀ ਨਾਲ ਖੁਦ ਜੁੜ ਹੋਏ ਹਨ।