Sun, 08 December 2024
Your Visitor Number :-   7278776
SuhisaverSuhisaver Suhisaver

‘ਨੰਨ੍ਹੀ ਛਾਂ’ ਨੂੰ ਅਪਨਾਉਣ ਵਿੱਚ ਬੀਬੀ ਬਾਦਲ ਦਾ ਚੋਣ ਹਲਕਾ ਸਭ ਤੋਂ ਪਿੱਛੇ

Posted on:- 05-12-2014

-ਨਿਰੰਜਣ ਬੋਹਾ

ਬੋਹਾ: ਭਾਵੇਂ ਕੇਂਦਰੀ ਮੰਤਰੀ ਬੀਬੀ ਹਰ ਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਰੁੱਖ ਤੇ ਕੁੱਖ ਬਚਾਉਣ ਦੇ ਮਨੁੱਖਤਾਵਾਦੀ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਲਈ ਸ਼ੁਰੂ ਕੀਤੀ ਨੰਨ੍ਹੀ ਛਾਂ ਮੁਹਿੰਮ ਦਾ ਸਭ ਤੋਂ ਵੱਧ ਪ੍ਰਚਾਰ ਉਹਨਾਂ ਦੇ ਆਪਣੇ ਲੋਕ ਸਭਾ ਖੇਤਰ ਬਠਿੰਡਾ-ਮਾਨਸਾ ਵਿਚ ਹੋਇਆ ਹੈ ਪਰ ਇਸ ਖੇਤਰ ਦੇ ਲੋਕ ਇਸ ਮੁਹਿੰਮ ਨੂੰ ਹਾਂ ਪੱਖੀ ਹੁੰਗਾਰਾ ਦੇਣ ਵਿਚ ਸਾਰੇ ਪੰਜਾਬ ਵਿਚੋਂ ਫਾਡੀ ਰਹੇ ਹਨ। ਇਸ ਗੱਲ ਦਾ ਖੁਲਾਸਾ ਸਮਾਜਿਕ ਸਿੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੇ ਜ਼ਿਲ੍ਹਾ ਪ੍ਰਗਰਾਮ ਅਫਸਰ ਮਾਨਸਾ ਵੱਲੋਂ ਜਾਰੀ 14 ਪੰਨਿਆਂ ਦੀ ਕਿਤਾਬਚੇ ਰੂਪੀ ਰਿਪੋਰਟ ਭਲੀ ਭਾਂਤ ਕਰਦੀ ਹੈ।

ਇਸ ਰਿਪੋਰਟ ਅਸਾਰ ਕੰਡੀ ਖੇਤਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਔਰਤਾਂ ਦੀ ਗਿਣਤੀ ਪੱਖੋਂ ਸਾਰੇ ਪੰਜਾਬ ਵਿਚ ਪਹਿਲੇ ਨੰਬਰ ਤੇ ਹੈ, ਜਿੱਥੇ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ 962 ਹੈ ਜਦੋਂ ਕਿ ਸੰਨ 2011 ਦੀ ਜਣ ਗਨਣਾ ਅਨੁਸਾਰ ਬੀਬੀ ਬਾਦਲ ਦਾ ਲੋਕ ਸਭਾ ਖੇਤਰ ਬਠਿੰਡਾ 1000 ਮਰਦਾਂ ਪਿੱਛੇ 865 ਔਰਤਾਂ ਦੀ ਗਿਣਤੀ ਦਰਸ਼ਾ ਕੇ ਸਭ ਤੋਂ ਪਿੱਛੇ ਹੈ। ਕੁੜੀਆਂ ਨੁੰ ਕੁੱਖ ਵਿਚ ਕਤਲ ਕਰਾਉਣ ਦੇ ਅਮਾਨਵੀ ਵਰਤਾਰੇ ਨੂੰ ਰੋਕਣ ਵਿਚ ਜ਼ਿਲ੍ਹਾ ਨਵਾਂ ਸ਼ਹਿਰ 1000 ਪੱਛੇ 954 ਔਰਤਾਂ ਦੀ ਗਿਣਤੀ ਦਰਸਾ ਕੇ ਦੂਜੇ ਨੰਬਰ ਅਤੇ ਰੋਪੜ ਜਿਲਾ 913 ਦੀ ਗਿਣਤੀ ਵਿੱਖਾ ਕੇ ਤੀਜੇ ਨੰਬਰ ‘ਤੇ ਹੈ। ਲੋਕ ਸਭਾ ਖੇਤਰ ਬਠਿੰਡਾ ਵਿਚ ਸ਼ਾਮਿਲ ਮਾਨਸਾ ਜ਼ਿਲ੍ਹੇ ਦੀ ਸਥਿਤੀ ਕੁਝ ਬਿਹਤਰ ਪਾਈ ਗਈ ਹੈ। ਇਸ ਜ਼ਿਲੇ ਵਿਚ 1000 ਮਰਦਾਂ ਪਿੱਛੈ ਔਰਤਾਂ ਦੀ ਗਿਣਤੀ 880 ਬਣਦੀ ਹੈ। ਇਸ ਰਿਪੋਰਟ ਅਨੁਸਾਰ ਸਾਰੇ ਪੰਜਾਬ ਵਿਚ 1000 ਮਰਦਾਂ ਪਿੱਛੇ ਔਰਤਾ ਦੀ ਗਿਣਤੀ 893 ਬਣਦੀ ਹੈ। ਸਮਾਜ ਸੇਵੀ ਵਿਸਾਖਾ ਸਿੰਘ ਅਨੁਸਾਰ ਉਪਰੋਕਤ ਅੰਕੜੇ ਦਰਸਾਉਂਦੇ ਹਨ ਕਿ ਜਿਲਾ ਬਠਿੰਡਾ ਤੇ ਮਾਨਸਾ ਵਿਚ ਸਰਕਾਰ ਦੀ ਸਖਤੀ ਦੇ ਬਾਵਜੂਦ ਅਜੇ ਭਰੂਣ ਹੱਤਿਆ ਹੋ ਰਹੀ ਹੈ । ਸਮਾਜ ਸੇਵੀ ਸੁਰਿੰਦਰ ਮੰਗਲਾ ਅਨੁਸਾਰ ਭਾਵੇ ਲਿੰਗ ਨਿਰਧਾਰਨ ਕਰਨਾਂ ਪੂਰੀ ਤਰਾਂ ਗੈਰ ਕਾਨੂੰਨੀ ਹੈ ਪਰ ਅਨਪੜ੍ਹਤਾ ਕਾਰਨ ਲੋਕ ਅਜੇ ਵੀ ਇਹ ਪਿਛਾਂਹ ਖਿੱਚੂ ਸੋਚ ਰੱਖਦੇ ਹਨ ਕਿ ਪੁੱਤਰ ਹੀ ਖਾਨਦਾਨ ਦਾ ਨਾਂ ਅੱਗੇ ਲਿਜਾ ਸਕਦਾ ਹਨ।

ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਭਰੂਣ ਹੱਤਿਆ ਕਰਨ ਤੇ ਇਹਨਾਂ ਨੂੰ ਪ੍ਰੇਰਿਤ ਕਰਨ ਵਾਲੇ ਲੋਕਾਂ ‘ਤੇ ਕਤਲ ਕੇਸ ਦੇ ਬਰਾਬਰ ਦੀਆ ਧਰਾਵਾਂ ਲਾ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਮਾਜ ਨੂੰ ਭਰੂਣ ਹੱਤਿਆ ਵਿਰੁੱਧ ਜਾਗਿ੍ਰਤ ਕਰਨ ਲਈ ਵਿਸ਼ੇਸ ਮੁਹਿੰਮ ਚਲਾਏ ਜਾਣ ਦੀ ਲੋੜ ਤੇ ਵੀ ਜ਼ੋਰ ਦਿੱਤਾ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ