Wed, 04 December 2024
Your Visitor Number :-   7275504
SuhisaverSuhisaver Suhisaver

ਲੱਖਾਂ ਰੁਪਏ ਦੀਆਂ ‘ਉਸਾਰੀਆਂ’ ਬਰਸਾਤਾਂ ’ਚ ਹੋ ਜਾਣਗੀਆਂ ਢਹਿ-ਢੇਰੀ !

Posted on:- 08-01-2015

suhisaver

- ਜਸਪਾਲ ਸਿੰਘ ਜੱਸੀ

ਮਗਨਰੇਗਾ ਸਮੇਤ ਹੋਰ ਜਨਤਕ ਇਮਾਰਤਾਂ ਦੀਆਂ ਨੀਹਾਂ ਸੜਕਾਂ ਮਿੱਟੀ ਤੋਂ ਸੱਖਣੀਆਂ

ਗ੍ਰਾਮ ਪੰਚਾਇਤਾਂ ਅਤੇ ਸਬੰਧਤ ਵਿਭਾਗਾਂ ਨੂੰ ਕਰਾਂਗੇ ਨੋਟਿਸ ਜਾਰੀ: ਐਸ.ਡੀ.ਐਮ



ਬੁਢਲਾਡਾ: ਪੰਜਾਬ ਸਰਕਾਰ ਦੁਆਰਾ ਸੂਬੇ ਨੂੰ ਵਿਕਾਸ ਦੀਆਂ ਰਾਹਾਂ ’ਤੇ ਤੋਰਦਿਆਂ ਪਿੰਡਾਂ ਚ ਕਰਵਾਏ ਉਸਾਰੀ ਕਾਰਜ ‘ਬਰਸਾਤਾਂ’ ਦੇ ਦਿਨਾਂ ਚ ‘ਨੁਕਸਾਨੇ’ ਜਾਣਗੇ ਅਤੇ ਇਨ੍ਹਾਂ ਕਾਰਜਾਂ ਉਪਰ ਸਰਕਾਰ ਦੁਆਰਾ ਖਰਚ ਕੀਤੇ ਅਰਬਾਂ ਰੁਪਏ ‘ਖੂਹ-ਖਾਤੇ’ ਪੈਣ ਦਾ ਖ਼ਾਦਸ਼ਾ ਹੈ।ਇਹ ਤੱਥ ਕਿਸੇ ਜੋਤਸ਼ੀ ਦੁਆਰਾ ਲਗਾਇਆ ਗਿਆ ਟੇਵਾ ਨਹੀਂ ਅਤੇ ਨਾ ਹੀ ‘ਸ਼ਨੀ’ ਜਾਂ ‘ਰਾਹੂ’ ਦੀ ‘ਕਰੋਪੀ’ ਹਨ, ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਥਿਤ ਅਣਗਿਹਲੀ ਦਾ ਖਮਿਆਜਾ ਹੋਵੇਗਾ।ਗੱਲ ਪਿੰਡਾਂ ਚ ਆਂਗਣਵਾੜੀ ਸੈਟਰਾਂ, ਸਕੂਲਾਂ, ਹਸਪਤਾਲਾਂ, ਕਮਿਊਨਿਟੀ ਸੈਟਰਾਂ, ਪੰਚਾਇਤ ਘਰਾਂ ਦੀਆਂ ਇਮਾਰਤਾਂ ਦੀ ਤਾਜਾ ਉਸਾਰੀ ਅਤੇ ਵੱਖ-ਵੱਖ ਸਾਂਝੀਆਂ ਥਾਵਾਂ ਦੀ ਚਾਰਦਿਵਾਰੀ ਕਰਨ ਲਈ ਖਰਚ ਕੀਤੇ ਕਰੋੜਾਂ ਰੁਪਏ ਦੇ ਸੰਦਰਭ ਚ ‘ਕਰੀਏ’ ਅਤੇ ਇਮਾਰਤਾਂ ਦੀ ‘ਹਕੀਕਤ’ ਦੇਖੀਏ ਤਾਂ ਸਾਡਾ ਇਹ ਕਥਨ ‘ਨੇੜੇ’ ਢੁੱਕੇਗਾ।

ਹੋਰ ਤਾਂ ਹੋਰ ਮਗਨਰੇਗਾ ਤਹਿਤ ਕੀਤੀਆਂ ਉਸਾਰੀਆਂ ਵੀ ਇਸ ਰੋਗ ਤੋਂ ਮੁਕਤ ਨਹੀਂ ਰਹਿ ਸਕੀਆਂ ਜਿੱਥੇ ਮਿੱਟੀ ਦੇ ਕੰਮ ਅਤੇ ਮਜਦੂਰਾਂ ਦੀ ਕਮੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ।ਪੱਤਰਕਾਰਾਂ ਦੀ ਟੀਮ ਦੁਆਰਾ ਅੱਜ ਜਦ ਹਲਕੇ ਪਿੰਡਾਂ ਦਾ ਦੌਰਾ ਕੀਤਾ ਤਾਂ ਕੁਲਾਣਾ, ਭਖੜਿਆਲ, ਬੀਰੇਵਾਲਾ ਡੋਗਰਾ, ਸ਼ੇਰਖਾਂ ਵਾਲਾ, ਬੋਹਾ, ਗੰਢੂ ਕਲਾਂ, ਗੰਢੂ ਖੁਰਦ, ਲੱਖੀਵਾਲਾ, ਰਿਉਦ ਕਲਾਂ, ਕਲੀਪੁਰ, ਆਦਿ ਪਿੰਡਾਂ ਚ ਕੀਤੇ ਵਿਕਾਸ ਕੰਮ ਉਕਤ ਖਤਰੇ ਦੇ ਨੇੜੇ ਦਿਖਾਈ ਦਿੱਤੇ।ਸ਼ੁਰੂਆਤ ਗੰਢੂ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋ ਕਰਦੇ ਹਾਂ ਜਿਸ ਨੂੰ ਅਜ਼ਾਦੀ ਦੇ 6 ਦਹਾਕਿਆਂ ਬਾਅਦ ਮਸਾਂ ਚਾਰਦਿਵਾਰੀ ਨਸੀਬ ਹੋਈ ਪਰ ਚਾਰਦਿਵਾਰੀ ਦੀ ਨੀਂਹ ਦੋਵੇਂ ਪਾਸਿਆਂ ਤੋ ਮਿੱਟੀ ਤੋ ਸੱਖਣੀ ਹੈ।

ਇਸੇ ਤਰਾਂ ਪਿੰਡ ਚ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵਿਸ਼ੇਸ਼ ਕੋਟੇ ਦੀ ਗ੍ਰਾਂਟ ਨਾਲ ਨਵੇਂ ਉਸਾਰੇ ਜਲ ਘਰ ਦੀ ਚਾਰਦਿਵਾਰੀ ਦੀ ਨੀਂਹ ਵੀ ‘ਖੱਡੇ’ ਦਾ ਰੂਪ ਧਾਰਨ ਕਰ ਚੱਕੀ ਹੈ।ਗੰਢੂ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਵਿਦਾਰੀ ਵੀ ਖੱਡੇ ਵਾਂਗ ਹੈ ਜਿੱਥੇ ‘ਖੱਡੇ’ ਬਰਸਾਤਾਂ ਦੇ ਦਿਨਾਂ ਚ ਪਾਣੀ ਜਮਾਂ ਹੋਣ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਕੀਤੀ ਚਾਰ ਦਿਵਾਰੀ ਨੂੰ ਤਹਿਸ-ਨਹਿਸ ਕਰਨ ਦੇ ਸਮਰੱਥ ਭਾਂਪਦੇ ਹਨ।ਲੱਖੀਵਾਲਾ ਚ ਮਗਨਰੇਗਾ ਦੇ ਵਿਸ਼ੇਸ਼ ਕਾਰਜਾਂ ਚ ਸ਼ਾਮਲ ਆਂਗਣਵਾੜੀ ਇਮਾਰਤਾਂ ਦੀ ਉਸਾਰੀ ਦਾ ਕੰਮ ਕੀਤਾ ਗਿਆ ਹੈ।ਜਿਸ ਉਪਰ ਸਰਕਾਰ ਨੇ ਲੱਖਾਂ ਰੁਪਏ ਖਰਚੇ ਪਰ ਹਲਾਤ ਇਸਦੇ ਵੀ ਚੰਗੇ ਨਹੀਂ।ਲੱਖੀਵਾਲਾ ਚ ਬਣਾਇਆ ਇਹ ਆਂਗਣਵਾੜੀ ਸੈਟਰ ਦੀ ਨੀਹ ਵੀ ਮਿੱਟੀ ਤੋ ਸੱਖਣੀ ਹੈ ਅਤੇ ਇਸੇ ਪਿੰਡ ਚ ਪਸ਼ੂ ਡਿਸਪੈਸਰੀ ਦੀ ਕੀਤੀ ਚਾਰਦਿਵਾਰੀ ਵੀ ਦੋਸ਼ ਮੁਕਤ ਨਹੀਂ।ਪਸ਼ੂ ਡਿਸਪੈਸਰੀ ਦੀ ਇਹ ਚਾਰ ਦਿਵਾਰੀ ਦੀ ਨੀਂਹ ਜਮੀਨੀ ਪੱਧਰ ਤੋ ਤਕਰੀਬਨ 2.5 ਫੁੱਟ ਨੀਵੀ ਹੈ।ਕੰਧ ਦੀ ਉਸਾਰੀ ਹੋਇਆਂ ਕਈ ਮਹੀਨੇ ਲੰਘਣ ਦੇ ਬਾਵਜੂਦ, ਨੀਂਹ ਨਾਲ ਮਿੱਟੀ ਅੱਜ ਤੱਕ ਨਹੀਂ ਲੱਗੀ।

ਕੁਲਾਣਾ ਵਿਖੇ ਬਣ ਰਿਹਾ ਮਗਨਰੇਗਾ ਭਵਨ ਵੀ ਇਸ ਬਿਮਾਰੀ ਤੋ ਅਛੂਤਾ ਨਹੀਂ ਹੈ।ਪਤਵੰਤਿਆਂ ਦਾ ਕਹਿਣੈ ਹੈ ਕਿ ਅਜਿਹੀ ਹਾਲਤ ਚ ਬਰਸਾਤਾਂ ਦਾ ਪਾਣੀ ਇਨ੍ਹਾਂ ਦੀਵਾਰਾਂ ਅਤੇ ਇਮਾਰਤਾਂ ਦੀਆਂ ਨੀਹਾਂ ਚ ਦਾਖਲ ਹੋਕੇ ਇਸ ਨੂੰ ਖੋਖਲਾ ਕਰਗਾ ਅਤੇ ਇਹਨਾਂ ਦਾ ਨੁਕਸਾਨਿਆਂ ਜਾਣਾ ਕੰਧ ਤੇ ਲਿਖੇ ਵਾਂਗ ਸਾਫ ਹੈ।ਉਨ੍ਹਾਂ ਕਿਹਾ ਕਿ ਸਮਾਂ ਰਹਿੰਦੇ ਸਰਕਾਰ ਦੁਆਰਾ ਕਰੋੜਾਂ ਰੁਪਏ ਖਰਚਕੇ ਬਣਾਈਆਂ ਇਹ ਵਿਕਾਸ ਇਮਾਰਤਾਂ ਦੀ ਸਾਂਭ ਸੰਭਾਲ ਲਈ ਉਚੇਚੇ ਕਦਮ ਨਾ ਚੁੱਕੇ ਗਏ ਤਾਂ ਸਰਕਾਰ ਕੋਲ ਟੈਕਸਾਂ ਦੇ ਰੂਪ ਚ ਲੋਕਾਂ ਵੱਲੋਂ ਸਰਕਾਰ ਨੂੰ ਜਮਾਂ ਕਰਾਈ ਗਈ ਖੂਨ-ਪਸੀਨੇ ਦੀ ਕਮਾਈ ‘ਅਜਾਈ’ ਜਾਵੇਗੀ।ਇਸੇ ਤਰਾਂ ਇਲਾਕੇ ਚ ਪੰਜਾਬ ਮੰਡੀਕਰਨ ਬੋਰਡ ਅਤੇ ਹੋਰ ਸਕੀਮਾਂ ਤਹਿਤ ਬਣੀਆਂ ਸੜਕਾਂ ਵੀ ਕਿਨਾਰਿਆਂ ਨਾਲ ਮਿੱਟੀ ਨਾ ਲੱਗਣ ਕਾਰਨ ਹੁਣੇ ਤੋ ਹੀ ਖਿਡਣ ਲੱਗੀਆਂ ਹਨ।

ਇਸ ਸਬੰਧੀ ਜਦ ਪਿੰਡਾਂ ਦੇ ਸਰਪੰਚਾਂ, ਸਕੂਲ ਅਧਿਆਪਕਾਂ, ਕੰਮ ਦੇ ਠੇਕੇਦਾਰਾਂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਵੱਲੋ ਵੀ ਕੋਈ ਤਸੱਲੀਬਖ਼ਸ਼ ਜਵਾਬ ਨਾ ਮਿਲਿਆ।ਸਰਪੰਚਾਂ ਦਾ ਕਹਿਣੈ ਕਿ ਗ੍ਰਾਂਟ ਕੇਵਲ ਉਸਾਰੀ ਦੀ ਸੀ ਜਦਕਿ ਮਿੱਟੀ ਪਾਉਣ ਦਾ ਕੰਮ ਵੱਖਰਾ ਹੈ।ਠੇਕੇਦਾਰ ਨੇ ਕਿਹਾ ਕਿ ਕੰਧਾਂ ਨਾਲ ਮਿੱਟੀ ਲਗਾਉਣ ਦਾ ਕੰਮ ਉਸ ਨਾਲ ਹੋਏ ਐਗਰੀਮੈਟ ਚ ਸ਼ਾਮਲ ਨਹੀਂ ਹੈ।ਇਸ ਸਬੰਧੀ ਜਦ ਐਸ.ਡੀ.ਐਮ ਬੁਢਲਾਡਾ ਸ੍ਰ.ਅਨਮੋਲ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੰਨਿਆ ਕਿ ਮਿੱਟੀ ਤੋ ਸੱਖਣੀਆਂ ਦੀਵਾਰਾਂ ਬਰਸਾਤਾਂ ਦੀ ਮਾਰ ਨਹੀਂ ਝੱਲ ਪਾਉਣਗੀਆਂ ਅਤੇ ਇਨਾਂ ਦਾ ਨੁਕਸਾਨਿਆ ਜਾਣਾ ਸੁਭਾਵਿਕ ਹੈ।ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਚ ਨਹੀਂ ਸੀ ਹੁਣ ਉਹ ਸਬੰਧਤ ਪੰਚਾਇਤਾਂ ਅਤੇ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਤਸੱਲੀਬਖ਼ਸ਼ ਪ੍ਰਬੰਧਾਂ ਦੇ ਉਪਰਾਲੇ ਕਰਨਗੇ।ਓਧਰ ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਉਘੇ ਵਕੀਲ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਇਹ ਕੰਮ ਮਗਨਰੇਗਾ ਦੁਆਰਾ ਕੀਤੇ ਜਾ ਸਕਦੇ ਹਨ ਜਿਸ ਨਾਲ ਜਿਥੇ ਗਰੀਬ ਪਰਿਵਾਰਾਂ ਨੂੰ ਕੰਮ ਮਿਲੇਗਾ, ਉਥੇ ਜਨਤਕ ਸੰਸਥਾਵਾ ਦੀ ਸਾਂਭ-ਸੰਭਾਲ ਵੀ ਹੋ ਸਕੇਗੀ।

Comments

Gursewak Singh

Je ihna duyara tyar imarta.....apna pura sma na nuksanya gyia ta ihna da tori fulka kitho chlega.

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ