Tue, 05 November 2024
Your Visitor Number :-   7240635
SuhisaverSuhisaver Suhisaver

51ਵਾਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਸਮਾਪਤ - ਸ਼ਿਵ ਕੁਮਾਰ ਬਾਵਾ

Posted on:- 10-02-2013

suhisaver

ਰੇਲ ਕੋਚ ਫੈਕਟਰੀ ਕਪੂਰਥਲਾ, ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਫੁੱਟਬਾਲ ਅਕੈਡਮੀ ਪਾਲਦੀ ਜੇਤੂ                               

              
ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਸਪੋਟਿੰਗ ਕਲੱਬ ਮਾਹਿਲਪੁਰ ਵੱਲੋਂ ਕਰਵਾਏ  ਗਏ 51 ਵੇਂ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਕਲੱਬ ਦੇ ਪ੍ਰਧਾਨ  ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਵਿੱਚ ਕਰਵਾਏ ਗਏ । ਕਲੱਬ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਆਰ ਸੀ ਐਫ  ਕਪੂਰਥਲਾ ਦੀ ਟੀਮ ਵੱਲੋਂ ਆਪਣੀ ਵਿਰੋਧੀ ਪੰਜਾਬ ਪੁਲੀਸ ਜਲੰਧਰ ਦੀ ਟੀਮ ਨੂੰ 1-0 ਗੋਲ ਦੇ ਫਰਕ ਨਾਲ ਹਰਾਕੇ ਜਿੱਤ ਲਿਆ। ਇਸ ਟੂਰਨਾਮੈਂਟ ਵਿੱਚ ਇਲਾਕੇ ਦੇ 12 ਕਾਲਜਾਂ , 12 ਫੁੱਟਬਾਲ ਕਲੱਬਾਂ ਦੀਆਂ ਉੱਘੀਆਂ ਟੀਮਾਂ ਤੋਂ ਇਲਾਵਾ 6 ਸਕੂਲ ਵਰਗ ਦੀਆਂ ਟੀਮਾਂ ਨੇ ਆਪਣੀ ਵਿਲੱਖਣ ਖੇਡ ਕਲਾ ਦਾ ਪ੍ਰਦਰਸ਼ਨ ਕਰਕੇ ਪੂਰੇ 7 ਦਿਨ ਹਜ਼ਾਰਾਂ ਫੁੱਟਬਾਲ ਖੇਡ ਪ੍ਰੇਮੀਆਂ ਦੇ ਮਨ ਮੋਹੇ।

ਟੂਰਨਾਮੈਂਟ ਦਾ ਉਦਘਾਟਨ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਵੱਲੋਂ ਕੀਤਾ ਗਿਆ । ਉਹਨਾਂ ਕਲੱਬ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਖਿਡਾਰੀਆਂ ਨੂੰ ਮਾਰੂ ਨਸ਼ਿਆਂ ਤੋਂ ਦੂਰ ਰਹਿਕੇ ਫੁੱਟਬਾਲ ਖੇਡ ਨੂੰ ਹੋਰ ਚਮਕਾਉਣ ਲਈ ਪ੍ਰੇਰਿਆ। ਇਸ ਮੌਕੇ ਉਹਨਾਂ ਦੇ ਨਾਲ ਚੇਅਰਮੈਨ ਪਰਮਜੀਤ ਸਿੰਘ ਪੰਜੋੜ, ਪ੍ਰਿੰਸੀਪਲ ਰਛਪਾਲ ਸਿੰਘ, ਕਾਮਰੇਡ ਮਨਜੀਤ ਸਿੰਘ ਲਾਲੀ , ਜਤਿੰਦਰ ਸਿੰਘ ਲਾਲੀ ਬਾਜਵਾ ਆਦਿ ਆਗੂ ਵੀ ਹਾਜ਼ਰ ਸਨ।



ਯੂਨਾਈਟਡ ਫੁੱਟਬਾਲ ਕਲੱਬ ਦੇ ਮੈਦਾਨ ਵਿੱਚ ਕਰਵਾਏ ਗਏ ਫਾਈਨਲ ਮੁਕਾਬਲੇ ਵਿੱਚ ਸਕੂਲ ਵਰਗ ਦਾ ਫਾਈਨਲ ਮੁਕਾਬਲਾ ਫੁੱਟਬਾਲ ਅਕੈਡਮੀ ਪਾਲਦੀ ਅਤੇ ਫੁੱਟਬਾਲ ਅਕੈਡਮੀ ਮਾਹਿਲਪੁਰ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ, ਜਿਸ ਵਿੱਚ ਪਾਲਦੀ ਦੀ ਟੀਮ ਦੇ ਤੇਜ਼ਤਰਾਰ ਖਿਡਾਰੀਆਂ ਵੱਲੋਂ ਮੈਚ ਦੇ 10 ਵੇਂ ਮਿੰਟ ਵਿੱਚ ਮਾਹਿਲਪੁਰ ਦੀ ਟੀਮ ਵੱਲ ਗੋਲ ਕਰਕੇ ਉਕਤ ਫਾਈਨਲ ਮੁਕਾਬਲਾ ਜਿੱਤ ਲਿਆ । ਪਾਲਦੀ ਦੀ ਟੀਮ ਦੇ ਪ੍ਰਭਜੋਤ ਸਿੰਘ ਵੱਲੋਂ ਬੜੇ ਜੋਸ਼ ਨਾਲ ਕੀਤੇ ਗੋਲ ਨੂੰ ਮਾਹਿਲਪੁਰ ਟੀਮ ਦੇ ਖਿਡਾਰੀ ਮੈਚ ਖਤਮ ਹੋਣ ਤੱਕ ਵੀ ਉਤਾਰ ਨਾ ਸਕੇ।  ਫੁੱਟਬਾਲ ਅਕੈਡਮੀ ਪਾਲਦੀ ਦੀ ਟੀਮ ਨੂੰ 11 ਹਜ਼ਾਰ ਅਤੇ ਉਪ ਜੇਤੂ ਮਾਹਿਲਪੁਰ ਦੀ ਟੀਮ ਨੂੰ 8 ਹਜ਼ਾਰ ਰੁਪਿਆ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।

ਕਾਲਜ ਵਰਗ ਦਾ ਫਾਈਨਲ ਮੁਕਾਬਲਾ ਬੜਾ ਦਿਲਚਸਪ ਰਿਹਾ ।  ਉਕਤ ਮੈਚ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਫੁੱਟਬਾਲ ਅਕੈਡਮੀ ਮਾਹਿਲਪੁਰ ਦੀਆਂ ਟੀਮਾਂ ਵਿੱਚਕਾਰ ਖੇਡਿਆ ਗਿਆ । ਦੋਵੇ ਟੀਮਾਂ ਮੈਚ ਦਾ ਪੂਰਾ ਸਮਾਂ ਬਰਾਬਰ ਖੇਡੀਆਂ ਪ੍ਰੰਤੂ ਵਾਧੂ ਸਮੇਂ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ । ਅਖੀਰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਵੱਲੋਂ ਟਾਈਬ੍ਰੇਕਰ ਰਾਹੀ ਮਾਹਿਲਪੁਰ ਦੀ ਟੀਮ ਨੂੰ 5-3 ਗੋਲਾਂ ਦੇ ਫਰਕ ਨਾਲ ਹਰਾਕੇ 30 ਹਜ਼ਾਰ ਰੁਪਿਆ ਨਗਦ ਅਤੇ ਟਰਾਫੀ ਤੇ ਕਬਜ਼ਾ ਕਰ ਲਿਆ।  ਉਪ ਜੇਤੂ ਮਾਹਿਲਪੁਰ ਦੀ ਟੀਮ ਨੂੰ 20 ਹਜ਼ਾਰ ਅਤੇ ਟਰਾਫੀ ਨਾਲ ਸਨਮਾਨਤ ਕੀਤਾ ਗਿਆ।
                                              
ਕਲੱਬ ਵਰਗ ਦਾ ਫਸਵਾ ਮੁਕਾਬਲਾ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਪੰਜਾਬ ਪੁਲੀਸ ਜਲੰਧਰ ਵਿੱਚਕਾਰ ਹੋਇਆ । ਦੋਵੇ ਟੀਮਾਂ ਮੈਚ ਦਾ ਪਹਿਲਾ ਅੱਧ ਬਰਾਬਰ ਖੇਡੀਆਂ ਪ੍ਰੰਤੂ ਦੂਸਰੇ ਅੱਧ ਵਿੱਚ ਆਰ ਸੀ ਐਫ ਦੇ ਖਿਡਾਰੀ ਮਨਦੀਪ ਸਿੰਘ ਵਲੋ ਮੈਚ ਦੇ ਆਖਰੀ ਪਲਾਂ ਦੌਰਾਨ ਜਲੰਧਰ ਦੀ ਟੀਮ ਵੱਲ ਇੱਕ ਗੋਲ ਕਰਕੇ ਮੈਚ ਜਿੱਤ ਲਿਆ ।  ਜੇਤੂ ਟੀਮ ਨੂੰ 65000 ਅਤੇ ਉਪ ਜੇਤੂ ਪੰਜਾਬ ਪੁਲੀਸ ਜਲੰਧਰ ਦੀ ਟੀਮ ਨੂੰ 50 ਹਜ਼ਾਰ ਰੁਪਏ  ਨਗਦ ਇਨਾਮ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਸਕੂਲ ਵਰਗ ਦੇ ਸ਼ੇਖਰ ਸੰਧੂ , ਕਾਲਜ ਵਰਗ ਦੇ ਸੁਖਦੇਵ ਸਿੰਘ  ਅਤੇ ਕਲੱਬ ਵਰਗ ਦੇ ਰਣਜੀਤ ਸਿੰਘ ਨੂੰ ਬੈਸਟ ਫੁੱਟਬਾਲਰ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ । ਇਸ ਤੋਂ ਇਲਾਵਾ ਸੁਖਦੇਵ ਸਿੰਘ ਅਤੇ ਅਮਨਦੀਪ ਸਿੰਘ ਨੂੰ ਬੈਸਟ ਗੋਲ ਕੀਪਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
                      
ਟੂਰਨਾਮੈਂਟ ਦੇ ਇਨਾਮਵੰਡ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਮੁੱਖ ਸੰਸਦੀ ਸਕੱਤਰ (ਖੇਡ ਵਿਭਾਗ) ਪਵਨ ਕੁਮਾਰ ਟੀਨੂੰ ਅਤੇ ਲਕਸ਼ਮੀ ਕਾਂਤ ਸਵਾਮੀ ਚੰਡੀਗੜ ਸਾਂਝੇ ਤੌਰ ਤੇ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਗੜਸ਼ੰਕਰ , ਕੁਲਵੰਤ ਸਿੰਘ ਸੰਘਾ , ਹਰਬੰਸ ਸਿੰਘ ਬੈਸ ਅਨਿਲ ਬੇਰੀ , ਪ੍ਰਿੰਸੀਪਲ ਡਾ ਸੁਰਜੀਤ ਸਿੰਘ ਰੰਧਾਵਾ , ਅਰਜਨ ਐਵਾਰਡੀ ਫੁੱਟਬਾਲਰ ਇੰਦਰ ਸਿੰਘ ਅਤੇ ਗੁਰਦੇਵ ਸਿੰਘ ਗਿੱਲ , ਜਥੇਦਾਰ ਇਕਬਾਲ ਸਿੰਘ ਖੇੜਾ , ਪ੍ਰੋ ਲਖਵਿੰਦਰ ਸਿੰਘ ਪਰਵਾਸੀ ਭਾਰਤੀ ਪਰਮਿੰਦਰ ਸਿੰਘ ਭੀਰੀ , ਰਵਿੰਦਰ ਸਿੰਘ ਠੰਡਲ , ਉਘੇ ਕਬੱਡੀ ਖਿਡਾਰੀ ਮੇਜਰ ਸਿੰਘ ਗਾਖਲ ਆਦਿ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਜਤੂ ਟੀਮਾਂ ਨੂੰ ਸਨਮਾਨਤ ਕਰਦਿਆਂ ਪਵਨ ਕੁਮਾਰ ਟੀਨੂੰ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਸਲਾਨਾ 38 ਕਰੋੜ ਦਾ ਬਜਟ ਰੱਖਿਆ ਗਿਆ ਹੈ।

ਉਹਨਾਂ ਕਲੱਬ ਨੂੰ ਇੱਕ ਲੱਖ ਰੁਪਿਆ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਮਾਹਿਲਪੁਰ ਵਿੱਚ ਇੱਕ ਨਮੂਨੇ ਦਾ ਫੁੱਟਬਾਲ ਸਟੇਡੀਅਮ ਉਸਾਰਿਆ ਜਾਵੇਗਾ ਜਿਸਦਾ ਕਾਰਜ ਅਗਲੇ ਸਾਲ ਤੱਕ ਪੂਰਾ ਕਰ ਦਿੱਤਾ ਜਾਵੇਗਾ । ਉਹਨਾ ਮਾਹਿਲਪੁਰ ਨੂੰ ਫੁੱਟਬਾਲ ਜਗਤ ਦੀ ਮਹਾਨ ਧਰਤ ਆਖਿਆ ਅਤੇ ਇਥੋਂ ਦੇ ਖਿਡਾਰੀਆਂ ਦੀ ਫੁੱਟਬਾਲ ਖੇਡ ਨੂੰ ਮਹਾਨ ਦੇਣ ਦੀ ਸ਼ਲਾਘਾ ਕੀਤੀ।  ਇਸ ਮੌਕੇ ਲਕਸ਼ਮੀ ਕਾਂਤ ਸਵਾਮੀ ਵਲੋਂ ਕਲੱਬ ਨੂੰ ਇੱਕ ਲੱਖ , ਪਰਮਿੰਦਰ ਸਿੰਘ ਭੀਰੀ ਵਲੋਂ 70 ਹਜਾਰ ਰੁਪਿਆ ਆਰਥਿਕ ਸਹਾਇਤਾ ਦਿੱਤੀ। ਇਸ ਮੈਕੇ ਹੋਰਨਾ ਤੋ ਇਲਾਵਾ ਸਤਵਿੰਦਰਪਾਲ ਸਿੰਘ ਢੱਟ, ਅਵਤਾਰ ਸਿੰਘ ਜੌਹਲ, ਅਵਤਾਰ ਸਿੰਘ ਬਾਹੋਵਾਲ, ਅੰਤਰਾਸ਼ਟਰੀ ਅਥਲੀਟ ਅਮਨਦੀਪ ਸਿੰਘ ਬੈਸ, ਅਰਜਨਾ ਐਵਾਰਡੀ ਅਥਲੀਟ ਮਾਧੁਰੀ ਏ ਸਿੰਘ, ਰਘੂਵੀਰ ਸਿੰਘ , ਪ੍ਰਿੰਸੀਪਲ ਬੀ ਕੇ ਬਾਲੀ, ਪ੍ਰਿੰਸੀਪਲ ਮਹਿੰਦਰਪਾਲ ਸ਼ਰਮਾਂ , ਪੁਲੀਸ ਅਧਿਕਾਰੀ ਕੁਲਵੰਤ ਸਿੰਘ ਰੰਧਾਵਾ, ਪਰਮਜੀਤ ਸਿੰਘ , ਕੁਲਬੀਰ ਸਿੰਘ ਦਿਓਲ, ਲਾਲ ਸਿੰਘ ਹੱਲੂਵਾਲ , ਪਰਵਾਸੀ ਭਾਰਤੀ ਦਲਜੀਤ ਸਿੰਘ ਬੈਸ ਕਨੇਡਾ ਦਵਿੰਦਰ ਸਿੰਘ ਬੈਸ ਬਾਹੋਵਾਲ , ਮੱਖਣ ਸਿੰਘ ਕੋਠੀ,  ਪਰਵਾਸੀ ਭਾਰਤੀ  ਬਲਜਿੰਦਰ ਸਿੰਘ ਸੰਘਾ ,  ਦਰਸ਼ਨ ਸਿੰਘ ਵਿਕਟੋਰੀਆ, ਯਾਦਵਿੰਦਰ ਸਿੰਘ ਖਾਬੜਾ,  ਦਰਸ਼ਨ ਸਿੰਘ ਗਿੱਲ, ਕੇਵਲ ਸਿੰਘ ਬੈਸ ਕਨੇਡਾ, ਕਰਨਲ ਸੁਰਿੰਦਰ ਸਿੰਘ ਬੈਸ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋ, ਹਰਪ੍ਰੀਤ ਸਿੰਘ ਬੈਸ , ਜਸਪ੍ਰੀਤ ਸਿੰਘ ਬੈਸ , ਰਵਿੰਦਰਪਾਲ ਸਿੰਘ ਰਾਏ ਬਾਹੋਵਾਲ, ਚੇਅਰਮੈਨ ਰਘੂਵੀਰ ਸਿੰਘ ਠੱਕਰਵਾਲ, ਗੁਰਮੇਲ ਸਿੰਘ ਭਾਮ ਸਮੇਤ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ , ਲਗਭਗ 100 ਦੇ ਕਰੀਬ ਪਰਵਾਸੀ ਭਾਰਤੀ ਅਤੇ ਹਜ਼ਾਰਾਂ ਫੁੱਟਬਾਲ ਖੇਡ ਪ੍ਰੇਮੀ ਹਾਜ਼ਰ ਸਨ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ ਬਲਜਿੰਦਰ ਮਾਨ ਅਤੇ ਅਵਤਾਰ ਸਿੰਘ ਤਾਰੀ ਵਲੋਂ ਨਿਭਾਏ ਗਏ। ਧੰਨਵਾਦ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਅਤੇ ਚੇਅਰਮੇਨ ਹਰਬੰਸ ਸਿੰਘ ਬੈਸ ਵਲੋਂ ਕੀਤਾ ਗਿਆ।
                                                                                              

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ