Fri, 06 December 2024
Your Visitor Number :-   7277519
SuhisaverSuhisaver Suhisaver

ਵਰਲਡ ਪੰਜਾਬੀ ਸੈਂਟਰ ਦੀਆਂ ਗ਼ਲਤ ਬਿਆਨਬਾਜ਼ੀਆਂ

Posted on:- 28-06-2014

ਵਰਲਡ ਪੰਜਾਬੀ ਸੈਂਟਰ ਪਟਿਆਲਾ ਦੀ ਸਥਾਪਨਾ ਸਾਲ 2004 ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੀਤੀ ਗਈ ਸੀ। ਇਸ ਸੰਸਥਾ ਨੂੰ ਪੈਸੇ ਦੀ ਥੋੜ ਨਾ ਰਹੇ, ਇਸ ਲਈ ਪੰਜਾਬ ਸਰਕਾਰ ਵੱਲੋਂ ਇੱਕ ਵੱਡੀ ਰਕਮ ਐਫ.ਡੀ.ਆਰ. ਦੇ ਤੌਰ ਤੇ ਬੈਂਕ ਵਿੱਚ ਜਮ੍ਹਾ ਕਰਵਾ ਦਿੱਤੀ ਗਈ ਜਿਸਦਾ ਸਲਾਨਾ ਵਿਆਜ ਕਰੀਬ 20 ਲੱਖ ਰੁਪਏ ਬਣਦਾ ਹੈ। ਸੈਂਟਰ ਵੱਲੋਂ ਆਪਣੀਆਂ ਗਤੀਵਿਧੀਆਂ ਇਸ ਰਕਮ ਨਾਲ ਚਲਾਈਆਂ ਜਾਣੀਆਂ ਸਨ। ਸੈਂਟਰ ਦੇ ਮੌਜੁਦਾ ਪ੍ਰਬੰਧਕਾਂ ਵੱਲੋਂ, ਸੈਂਟਰ ਨੂੰ ਨਿੱਜੀ ਜਾਇਦਾਦ ਸਮਝ ਕੇ ਇਸਦੀ ਸਮੁੱਚੀ ਰਕਮ ਨੂੰ ਨਿੱਜੀ ਲਾਭਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ। ਸੈਂਟਰ ਦੇ ਕੰਮ-ਕਾਰ ਦੀ ਘੋਖ ਲਈ ਡਾ.ਐਸ.ਤਰਸੇਮ ਵੱਲੋਂ ਆਰ.ਟੀ.ਆਈ. ਦੀ ਵਰਤੋਂ ਕਰਦੇ ਹੋਏ ਸੂਚਨਾ ਹਾਸਿਲ ਕੀਤੀ ਗਈ। ਕਰੀਬ 1100 ਪੰਨਿਆਂ ਤੇ ਫੈਲੀ ਪ੍ਰਾਪਤ ਹੋਈ ਸੂਚਨਾ (ਭਾਵੇਂ ਇਹ ਅਧੂਰੀ ਹੈ) ਦੀ ਇੱਕ ਪਰਤ ਸੂਹੀ ਸਵੇਰ ਕੋਲ ਵੀ ਹੈ।ਇਸ ਵਿੱਚੋਂ ਕੁਝ ਸੂਚਨਾ ਸੂਹੀ ਸਵੇਰ ਦੇ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ, ਜੋ ਇਹ ਸਿੱਧ ਕਰਦੀ ਹੈ ਕਿ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਆਪਣੀਆਂ ਗਲਤ ਕਾਰਵਾਈਆਂ ਨੂੰ ਛੁਪਾਉਣ ਲਈ ਸਮੇਂ-ਸਮੇਂ ਗਲਤ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਹਨ।

ਸੈਂਟਰ ਵੱਲੋਂ ਪ੍ਰਾਪਤ ਕਰਵਾਈ ਗਈ ਸੰਬੰਧਿਤ ਸੂਚਨਾ ਦਾ ਵੇਰਵਾ

ਵਰਲਡ ਪੰਜਾਬੀ ਸੈਂਟਰ ਵੱਲੋਂ ਆਪਣੇ ਪੱਤਰ ਨੰ:2007 ਮਿਤੀ 09.05.2013 ਰਾਹੀਂ ਉਪਲੱਬਧ ਕਰਵਾਈ ਸੂਚਨਾ ਅਨੁਸਾਰ, ਸੈਂਟਰ ਵੱਲੋਂ ਵਿੱਤੀ ਵਰ੍ਹੇ 2010-2011 ਵਿੱਚ 7 ਸਮਾਗਮ ਰਚਾਏ ਗਏ। ਇਹਨਾਂ ਸਮਾਗਮਾਂ ਵਿੱਚੋਂ 5 ਸਮਾਗਮਾਂ ਉੱਪਰ ਸੈਂਟਰ ਦਾ ਕੋਈ ਖਰਚਾ ਨਹੀਂ ਹੋਇਆ। ਖਰਚੇ ਵਾਲੇ ਜੋ ਸਮਾਗਮ ਕੀਤੇ ਗਏ ਉਹਨਾਂ ਵਿੱਚੋਂ ਇੱਕ ਵਿੱਚ ਸੁਖਿੰਦਰ ਦੀ ਪੁਸਤਕ “ਕਨੇਡੀਅਨ ਪੰਜਾਬੀ ਸਾਹਿਤ” ਲੋਕ ਅਰਪਣ ਕੀਤੀ ਗਈ ਅਤੇ ਦੂਜੇ ਵਿੱਚ ਸ਼੍ਰੀ ਖਾਲਿਦ ਹੁਸੈਨ ਦੀ ਕਹਾਣੀ ਤੇ ਬਣੀ ਫਿਲਮ ਦਿਖਾਈ ਗਈ। ਇਹਨਾਂ ਸਮਾਗਮਾਂ ਉੱਪਰ ਕ੍ਰਮ ਅਨੁਸਾਰ 20,000/- ਅਤੇ 11,600/- ਰੁਪਏ ਖਰਚ ਹੋਏ, ਜੋ ਕੁੱਲ 31,600/- ਰੁਪਏ ਬਣਦੇ ਹਨ।

    ਸੈਂਟਰ ਵੱਲੋਂ ਇਸ ਵਿੱਤੀ ਵਰ੍ਹੇ ਨਾਲ ਸੰਬੰਧਿਤ ਜੋ ਆਮਦਨ ਅਤੇ ਖਰਚੇ ਦੀ ਸੂਚੀ ਉਪਲੱਬਧ ਕਰਵਾਈ ਗਈ ਹੈ ਉਸ ਅਨੁਸਾਰ ਸੈਂਟਰ ਵੱਲੋਂ ਸੈਮੀਨਾਰਾਂ ਉੱਪਰ 1,08,096/- ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ ਸੈਂਟਰ ਵੱਲੋਂ ਇਸ ਵਿੱਤੀ ਵਰ੍ਹੇ ਦੌਰਾਨ ਹੋਏ ਖਰਚੇ ਦੀ, ਸਮੇਤ ਵਾਊਚਰਾਂ ਦੇ, ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।

ਉਕਤ ਸੂਚਨਾ ਨੂੰ ਘੋਖਣ ਤੇ ਸੈਂਟਰ ਵੱਲੋਂ ਜੋ ਗਲਤ ਬਿਆਨਬਾਜੀਆਂ ਕੀਤੀਆਂ ਗਈਆਂ, ਉਹਨਾਂ ਵਿੱਚੋਂ ਕੁਝ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

ੳ)    ਡਾ.ਅਵਤਾਰ ਸਿੰਘ (ਕਨੇਡਾ) ਦੀ ਪੁਸਤਕ ਲੋਕ ਅਰਪਣ ਸੰਬੰਧੀ ਸਮਾਗਮ
1.    ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ 173) ਅਨੁਸਾਰ ਮਿਤੀ 23.12.2010 ਨੂੰ ਸਵੇਰੇ 11:00 ਵਜੇ ਡਾ.ਅਵਤਾਰ ਸਿੰਘ (ਕਨੇਡਾ) ਦੀ ਪੁਸਤਕ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਲਈ ਡਾ.ਸੁਰਜੀਤ ਪਾਤਰ ਨੂੰ 1000/- ਰੁਪਏ ਭੇਂਟ ਕੀਤੇ ਗਏ।

2.    ਵਾਊਚਰ (ਪੰਨਾ ਨੰ: 173) ਅਨੁਸਾਰ ਮਿਤੀ 23.12.2010 ਨੂੰ ਇਸ ਸਮਾਗਮ ਲਈ 115/- ਰੁਪਏ ਖਰਚ ਕਰਕੇ ਪੈਨ ਆਦਿ ਖਰੀਦ ਕੀਤੇ ਗਏ।

3.    ਵਾਊਚਰ (ਪੰਨਾ ਨੰ: 175) ਅਨੁਸਾਰ ਮਿਤੀ 23.12.2010 ਨੂੰ 100 ਲੜੀ ਗੇਂਦਾ, 800 ਰੁਪਏ ਵਿੱਚ ਖਰੀਦ ਕੀਤਾ ਗਿਆ।

4.    ਵਾਊਚਰ (ਪੰਨਾ ਨੰ: 176) ਅਨੁਸਾਰ ਮਿਤੀ 24.10.2010 ਅਨੁਸਾਰ ਤਿੰਨ ਸਪੈਸ਼ਲ ਬੁੱਕੇ 180/- ਰੁਪਏ ਵਿੱਚ ਖਰੀਦ ਕੀਤੇ ਗਏ।

ਨੋਟ:-     ਇਹਨਾਂ ਵਾਊਚਰਾਂ ਅਨੁਸਾਰ ਇਸ ਸਮਾਗਮ ਉੱਪਰ ਕੁੱਲ 2095/- ਰੁਪਏ ਖਰਚ ਹੋਏ।

ਗਲਤ ਬਿਆਨਬਾਜੀ: ਸੈਂਟਰ ਵੱਲੋਂ ਪੱਤਰ ਨੰ: 2007 ਮਿਤੀ 09.05.2013 ਰਾਹੀਂ ਜੋ ਸੂਚਨਾ ਉਪਲੱਬਧ ਕਰਵਾਈ ਗਈ ਹੈ ਉਸ ਵਿੱਚ ਇਸ ਸਮਾਗਮ ਦਾ ਕੋਈ ਜ਼ਿਕਰ ਨਹੀਂ ਹੈ। ਖਰਚ ਹੋਏ 2095/- ਰੁਪਏ ਦਾ ਜ਼ਿਕਰ ਉਪਲੱਬਧ ਕਰਵਾਈ ਗਈ ਸੂਚਨਾ ਵਿੱਚੋਂ ਗਾਇਬ ਹੈ।

ਅ)    ਸ਼੍ਰੀ ਪਰਮਵੀਰ ਸਿੰਘ ਦੀ ਪੁਸਤਕ ‘ਅੰਮ੍ਰਿਤ ਵੇਲਾ’ ਦਾ ਰੀਲੀਜ਼ ਸਮਾਗਮ

1.    ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 177) ਮਿਤੀ 29.12.2011 ਅਨੁਸਾਰ ਇਸ ਸਮਾਗਮ ਲਈ ਸੈਂਟਰ ਵੱਲੋਂ 200 ਸੱਦਾ ਪੱਤਰ ਛਪਵਾਏ ਗਏ ਅਤੇ ਲਿਫਾਫੇ ਖਰੀਦ ਕੀਤੇ ਗਏ। ਇਹਨਾਂ ਤੇ 650/- ਰੁਪਏ ਖਰਚ ਹੋਏ।

2.    ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 185) ਮਿਤੀ 03.01.2011 ਅਨੁਸਾਰ ਇਸ ਸੈਮੀਨਾਰ ਲਈ ਬੁਲਾਏ ਗਏ ਡੈਲੀਗੇਟਾਂ ਨੂੰ ਕਾਰਡ ਭੇਜਣ ਲਈ ਸੈਂਟਰ ਵੱਲੋਂ 320/- ਰੁਪਏ ਦੀਆਂ ਡਾਕ ਟਿਕਟਾਂ ਖਰੀਦੀਆਂ ਗਈਆਂ।
3.    ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 184) ਮਿਤੀ 05.01.2011 ਅਨੁਸਾਰ ਕੈਸੇਟ ਆਦਿ ਲਈ 80/- ਰੁਪਏ ਖਰਚ ਕੀਤੇ ਗਏ।

4.    ਸੈਂਟਰ ਵੱਲੋਂ ਉਪਲੱਬਧ ਕਰਵਾਏ ਗਏ ਵਾਊਚਰ (ਪੰਨਾ ਨੰ: 186) ਮਿਤੀ 05.01.2011 ਅਨੁਸਾਰ 300/- ਰੁਪਏ ਦੇ 5 ਸਪੈਸ਼ਲ ਬੁੱਕੇ ਅਤੇ 700/- ਰੁਪਏ ਦੇ ਗੇਂਦੇ ਦੇ ਫੁੱਲਾਂ ਦੀਆਂ ਲੜੀਆਂ ਖਰੀਦੀਆਂ ਗਈਆਂ।

ਨੋਟ:-     ਇਹਨਾਂ ਵਾਊਚਰਾਂ ਅਨੁਸਾਰ ਇਸ ਸਮਾਗਮ ਉੱਪਰ ਕੁੱਲ 1950/- ਰੁਪਏ ਖਰਚ ਹੋਏ।

ਗਲਤ ਬਿਆਨਬਾਜੀ:    ਸੈਂਟਰ ਵੱਲੋਂ ਪੱਤਰ ਨੰ: 2007 ਮਿਤੀ 09.05.2013 ਰਾਹੀਂ ਜੋ ਸੂਚਨਾ ਉਪਲੱਬਧ ਕਰਵਾਈ ਗਈ ਹੈ ਉਸ ਅਨੁਸਾਰ ਇਸ ਸਮਾਗਮ ਉੱਪਰ ਸੈਂਟਰ ਦਾ ਕੋਈ ਖਰਚਾ ਨਹੀਂ ਸੀ ਹੋਇਆ ਜਦੋਂਕਿ ਵਿੱਤੀ ਵਰ੍ਹੇ 2010-2011 ਵਿੱਚ ਹੋਏ ਖਰਚੇ ਸੰਬੰਧੀ ਦਿੱਤੀ ਉਕਤ ਜਾਣਕਾਰੀ ਅਨੁਸਾਰ ਇਸ ਸਮਾਗਮ ਉੱਪਰ ਸੈਂਟਰ ਵੱਲੋਂ 1950/- ਰੁਪਏ ਖਰਚ ਕੀਤੇ ਗਏ। ਖਰਚ ਹੋਏ 1950/- ਰੁਪਏ ਦਾ ਜ਼ਿਕਰ ਉਪਲੱਬਧ ਕਰਵਾਈ ਗਈ ਸੂਚਨਾ ਵਿੱਚੋਂ ਗਾਇਬ ਹੈ।

ਇੱਕ ਹੋਰ ਗਲਤ ਬਿਆਨਬਾਜ਼ੀ

ਵਿੱਤੀ ਵਰ੍ਹੇ 2010-2011 ਦੀ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਅਨੁਸਾਰ ਸੈਂਟਰ ਵੱਲੋਂ ਕਾਨਫਰੰਸਾਂ ਅਤੇ ਸੈਮੀਨਾਰਾਂ ਆਦਿ ਉੱਪਰ 1,08,096/- ਰੁਪਏ ਖਰਚ ਕੀਤੇ ਗਏ ਜਦੋਂ ਕਿ ਇਸ ਵਿੱਤੀ ਵਰ੍ਹੇ ਦੇ ਖਰਚੇ ਦੀ ਸੂਚੀ ਅਨੁਸਾਰ ਇਹ ਖਰਚਾ 35,745/- ਰੁਪਏ ਬਣਦਾ ਹੈ। ਬਾਕੀ ਬਚਦੇ 72,251/- ਰੁਪਏ ਕਿਸ ਸਮਾਗਮ ਉੱਪਰ ਖਰਚ ਹੋਏ, ਇਸ ਬਾਰੇ ਸੂਚਨਾ ਖਾਮੋਸ਼ ਹੈ।

(ਚੱਲਦਾ...)
 

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ