Thu, 14 November 2024
Your Visitor Number :-   7246921
SuhisaverSuhisaver Suhisaver

ਸਰਕਾਰੀ ਖ਼ਰਚੇ ’ਤੇ ਪੜ੍ਹ ਕੇ ਡਾਕਟਰ ਹੋਏ ਫੁਰਰ

Posted on:- 04-07-2013

ਵੈਸੇ ਤਾਂ ਸਾਰੇ ਦੇਸ਼ ’ਚ ਹੀ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ ਤੇ ਇਹ ਆਮ ਆਦਮੀ ਦੀ ਪਹੁੰਚ ਤੋਂ ਦੂਰ ਹਨ, ਪ੍ਰੰਤੂ ਪੰਜਾਬ ’ਚ ਸਿਹਤ ਸਹੂਲਤਾਂ ਨਾਂਹ ਦੇ ਬਰਾਬਰ ਹੀ ਹਨ। ਇੱਥੇ ਸਰਕਾਰ ਵੱਲੋਂ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਸੂਬਾ ਸਿਹਤ ਸਹੂਲਤਾਂ ਪੱਖੋਂ ਬਹੁਤ ਅੱਗੇ ਹੈ, ਪ੍ਰੰਤੂ ਇ ਦਾਅਵੇ ਖੋਖਲੇ ਹੀ ਹਨ।

ਸਿਹਤ ਮਹਿਕਮੇ ’ਚ ਪੈਰਾਮੈਡੀਕਲ ਸਟਾਫ਼, ਪ੍ਰਸ਼ਾਸਨਿਕ ਸਟਾਫ਼ ਤੇ ਡਾਕਟਰਾਂ ਦੀ ਘਾਟ ਹੈ ਅਤੇ ਮਾਹਰ ਡਾਕਟਰਾਂ ਦੀਆਂ 1800 ਅਸਾਮੀਆਂ ’ਚੋਂ 700 ਅਸਾਮੀਆਂ ਖਾਲੀ ਪਈਆਂ ਹਨ। ਇੱਕ ਹੋਰ ਖੁਲਾਸੇ ਅਨੁਸਾਰ ਸਰਕਾਰੀ ਖ਼ਰਚੇ ’ਤੇ ਪੀਜੀ (ਪੋਸਟ ਗਰੈਜੁਏਟ) ਦੀ ਪੜ੍ਹਾਈ ਕਰ ਚੁੱਕੇ 3000 ਡਾਕਟਰ ਆਪਣੀਆਂ ਨੌਕਰੀਆਂ ਨੂੰ ਛੱਡ ਚੁੱਕੇ ਹਨ। ਸੂਤਰਾਂ ਅਨੁਸਾਰ ਸੂਬੇ ਦੇ 4000 ਸਰਕਾਰੀ ਡਾਕਟਰਾਂ ਨੇ ਬੀਤੇ ਤਿੰਨ ਦਹਾਕਿਆਂ ਦੌਰਾਨ ਪੀਜੀ ਦੀ ਪੜ੍ਹਾਈ ਕੀਤੀ, ਜਿਸ ’ਚ ਐੱਮ.ਡੀ., ਐੱਮ.ਐੱਸ. ਦੀਆਂ ਡਿਗਰੀਆਂ ਤੇ ਡਿਪਲੋਮੇ ਸ਼ਾਮਿਲ ਹਨ, ਪ੍ਰੰਤੂ ਇਨ੍ਹਾਂ ’ਚੋਂ ਸਿਰਫ਼ 700 ਡਾਕਟਰ ਹੀ ਸਰਕਾਰੀ ਨੌਕਰੀ ਰ ਰਹੇ ਹਨ।

ਸੂਤਰਾਂ ਮੁਤਾਬਕ 1981 ’ਚ ਜਦੋਂ ਸੂਬੇ ਅੰਦਰ ਪੀਜੀ ਕੋਰਸਾਂ ਦੇ ਲਈ ਕੋਟਾ ਖੋਲ੍ਹਿਆ ਗਿਆ ਤਾਂ ਮੁੱਢਲੇ ਤੌਰ ’ਤੇ ਪੀਸੀਐੱਮਐੱਸ ਕਡਰ ਲਈ 100 ਫੀਸਦੀ ਪੀਜੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਸਨ। ਉਸ ਸਮੇਂ ਸੂਬੇ ’ਚ 400 ਸੀਟਾਂ ਸਨ ਤੇ ਉਸਤੋਂ ਬਾਅਦ 1986 ’ਚ ਅਦਾਲਤ ਦੇ ਲ ਨਾਲ਼ ਹਿ ਕੋਟਾ ਘਟਾ ਕੇ 60 ਫੀਸਦੀ ਰਹਿ ਗਿਆ। ਤੇ ਫਿਰ ਵੀ ਇਹ ਸੀਟਾਂ 240 ਸਨ। ਮੌਜੂਦਾ ਸਮੇਂ ’ਚ ਇਹ ਸੀਟਾਂ 101 ਹਨ ਜੋ ਕਿ ਸਾਰੇ ਦੇਸ਼ ਦੇ ਮੁਕਾਬਲੇ ਜ਼ਿਅਦਾ ਹਨ, ਜਦੋਂ ਕਿ ਕਿਸੇ ਵੀ ਸੂਬੇ ’ਚ ਸਰਕਾਰੀ ਡਾਕਟਰਾਂ ਲਈ ਪੀਜੀ ਲਈ ਇੰਨੀਆਂ ਸੀਟਾਂ ਨਹੀਂ ਹਨ। ਜਦੋਂ ਇਹ ਕੋਟਾ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਇਸ ਪੜ੍ਹਾਈ ਦੌਰਾਨ ਡਾਕਟਰਾਂ ਨੂੰ ਮਹਿਕਮੇ ਵੱਲੋਂ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਸੀ, ਪ੍ਰੰਤੂ 1982 ’ਚ ਪੀਸੀਐੱਮਐੱਸ ਐਸੋਸੀਏਸ਼ਨ ਦੇ ਦਬਾਅ ’ਚ ਮਹਿਕਮੇ ਵੱਲੋਂ ਪੜ੍ਹਾਈ ਦੇ ਦੌਰਾਨ ਵੀ ਤਨਖਾਹ ਤੇ ਹੋਰ ਅਲਾਊਂਸ ਦੇਣਾ ਸ਼ੁਰੂ ਕਰ ਦਿੱਤਾ ਗਿਆ।

ਜਦੋਂ ਇਹ ਨੀਤੀ ਬਣਾਈ ਗਈ ਸੀ ਤਾਂ ਉਸ ਮੌਕੇ ਪੀਜੀ ਕਰਨ ਵਾਲ਼ੇ ਡਾਕਟਰਾਂ ਲਈ ਇਹ ਸ਼ਰਤ ਰੱਖੀ ਗਈ ਸੀ ਕਿ ਇਸ ’ਚ ਹਿੱਸਾ ਲੈਣ ਵਾਲ਼ੇ ਡਾਕਟਰ ਨੇ 10 ਸਾਲ ਨੌਕਰੀ ਕੀਤੀ ਹੋਵੇ ਤੇ 3 ਲੱਖ ਦਾ ਬੌਂਡ ਭਰਾਇਆ ਜਾਂਦਾ ਸੀ। ਸੂਤਰਾਂ ਅਨੁਸਾਰ ਜਦੋਂ ਡਾਕਟਰ ਤਿੰਨ ਸਾਲ ਦੀ ਐਮਡੀ ਤੇ ਐਸ ਦੀ ਪੜ੍ਹਾਈ ਪੜ੍ਹਦੇ ਹਨ ਤਾਂ ਉਨ੍ਹਾਂ ਨੂੰ 25 ਲੱਖ ਦੇ ਕਰੀਬ ਤਨਖਾਹ ਪ੍ਰਾਪਤ ਹੋਈ ਤੇ ਜੇ ਉਨ੍ਹਾਂ ਦੇ ਬੌਂਡ ਦੀ ਗੱਲ ਕਰੀਏ ਤਾਂ ਉਹ 20 ਲੱਖ ਦੇ ਕਰੀਬ ਬੈਠਦਾ ਹੈ ਤੇ ਇਸ ਤਰ੍ਹਾਂ ਇਹ ਸੌਦਾ ਡਾਕਟਰਾਂ ਲਈ ਮਾੜਾ ਸਾਬਤ ਨਹੀਂ ਹੁੰਦਾ।


ਜਦੋਂ ਇਸ ਸਬੰਧੀ ਮਹਿਕਮੇ ਵਿੱਚ ਸੇਵਾ ਨਿਭਾ ਰਹੇ ਕਈ ਡਾਕਟਰਾਂ ਨਾਲ਼ ਗੱਲ ਕੀਤੀ ਤਾਂ ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਸਰਕਾਰ ਵੱਲੋਂ ਨਿਭਾਈ ਜਾ ਰਹੀ ਨਰਮੀ ਦਾ ਹੀ ਸਿੱਟਾ ਹੈ ਕਿ ਸਰਕਾਰੀ ਖ਼ਰਚ ’ਤੇ ਇਸ ਤਰ੍ਹਾਂ ਦੇ ਫਾਇਦੇ ਚੁੱਕ ਕੇ ਕਈ ਡਾਕਟਰ ਨੌਕਰੀ ਛੱਡ ਗਏ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ’ਤੇ ਗੰਭੀਰਤਾ ਨਾਲ਼ ਵਿਚਾਰ ਕੀਤਾ ਜਾਵੇ ਤਾਂ ਕਈ ਤਰ੍ਹਾਂ ਦੇ ਤੱਥ ਨਿਕਲ਼ ਕੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਾ ਕਿ ਅਜੇ ਤੱਕ ਕਿਸੇ ਵੀ ਅਜਿਹੇ ਡਾਕਟਰ ਦਾ ਬੌਂਡ ਦਾ ਪੈਸਾ ਸਰਕਾਰ ਵੱਲੋਂ ਭਰਾਏ ਜਾਣ ਦਾ ਕੋਈ ਸਮਾਚਾਰ ਨਹੀਂ ਮਿਲ਼ਿਆ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲ ਗਰਗ ਨੇ ਇਸ ਮਾਮਲੇ ’ਤੇ ਕਿਹਾ ਕਿ ਅੱਜ ਤੱਕ ਕਿਸੇ ਨੇ ਵੀ ਡਾਕਟਰਾਂ ਤੋਂ ਨਵਾਂ ਪੈਸਾ ਵੀ ਰਿਕਵਰ ਨਹੀਂ ਕੀਤਾ। ਇਸ ਬਾਰੇ ਜਦੋਂ ਮਹਿਕਮੇ ਦਾ ਪੱਖ ਜਾਨਣਾ ਚਾਹਿਆ ਤਾਂ ਕੋਈ ਵੀ ਅਧਿਕਾਰੀ ਪ੍ਰਤੀਕਰਮ ਦੇਣ ਲਈ ਤਿਆਰ ਨਹੀਂ ਸੀ।

ਸੂਹੀ ਸਵੇਰ ਬਿਊਰੋ

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ