Fri, 06 December 2024
Your Visitor Number :-   7277437
SuhisaverSuhisaver Suhisaver

ਪਿੰਡ ਦੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਬੰਨ੍ਹੇ ਕੁੜੀ ਦਾ ਜਨਮ ਹੋਣ ਦੀ ਖ਼ੁਸ਼ੀ ਵਿੱਚ ਸਿਹਰੇ - ਮਿੰਟੂ ਹਿੰਮਤਪੁਰਾ

Posted on:- 16-05-2012


ਬੇਟੀ ਦੇ ਜਨਮ ਲੈਣ 'ਤੇ ਮੁੰਡਾ ਜੰਮਣ ਵਰਗੇ ਕਾਰ ਵਿਹਾਰ ਕੀਤੇ ਖੁਰਮੀ ਪਰਿਵਾਰ ਨੇ।

ਵਿਸ਼ਵ ਭਰ ਦੇ ਪੰਜਾਬੀ ਅਖਬਾਰਾਂ ਨੂੰ ਆਪਣੀ ਇੱਕ ਵੈੱਬਸਾਈਟ ਰਾਹੀਂ ਇੱਕ ਲੜੀ 'ਚ ਪ੍ਰੋਣ ਵਰਗਾ ਕਾਰਜ ਕਰਨ ਵਾਲੇ ਇੰਗਲੈਂਡ ਵਾਸੀ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੇ ਘਰ ਪੁੱਤਰੀ ਨੇ ਜਨਮ ਲਿਆ। ਨਵੇਂ ਜੀਅ ਦੀ ਆਮਦ 'ਤੇ ਪਿੰਡ ਹਿੰਮਤਪੁਰਾ ਵਿਖੇ ਉਹਨਾਂ ਦੇ ਘਰ ਉਹ ਸਭ ਕਾਰ ਵਿਹਾਰ ਕੀਤੇ ਗਏ ਜਿਹੜੇ ਆਮ ਕਰਕੇ ਮੁੰਡੇ ਦੇ ਜਨਮ ਲੈਣ ਸਮੇਂ ਕੀਤੇ ਜਾਂਦੇ ਹਨ। ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਚਿਰਾਂ ਤੋਂ ਚੱਲੇ ਆ ਰਹੇ ਮੁੰਡੇ ਕੁੜੀ ਦੇ ਫ਼ਰਕ ਨੂੰ ਨਿੰਮ ਬੰਨ੍ਹ ਕੇ ਬਰਾਬਰ ਕੀਤਾ।



ਫੋਨ 'ਤੇ ਗੱਲਬਾਤ ਦੌਰਾਨ ਮਨਦੀਪ ਖੁਰਮੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਜਨਮ ਲੈਣ ਵਾਲੀ ਧੀ ਨੂੰ ਵੀ ਸਤਿਕਾਰ ਦੀ ਨਜ਼ਰ ਨਾਲ ਦੇਖਿਆ ਜਾਵੇ। ਇਸ ਸੋਚ ਨੂੰ ਤਿਆਗਣ ਦੀ ਲੋੜ ਹੈ ਕਿ ਵੰਸ਼ ਮੁੰਡੇ ਨਾਲ ਅੱਗੇ ਵਧਦਾ ਹੈ ਜਦੋਂਕਿ ਸੱਚਾਈ ਇਹ ਹੈ ਕਿ ਵੰਸ਼ ਅੱਗੇ ਵਧਾਉਣ ਲਈ ਮੁੰਡੇ ਦੇ ਨਾਲ ਨਾਲ ਕੁੜੀ ਵੀ ਬਰਾਬਰ ਦੀ ਹਿੱਸੇਦਾਰ ਹੈ। ਉਹਨਾਂ ਕਿਹਾ ਕਿ ਸਿਰਫ ਨਿੰਮ ਬੰਨ੍ਹਣ ਜਾਂ ਲੱਡੂ ਪਤਾਸੇ ਵੰਡਣ ਨਾਲ ਵੀ ਬੇਟੀ ਦਾ ਸਤਿਕਾਰ ਨਹੀਂ ਹੋ ਸਕਦਾ ਸਗੋਂ ਕੁੜੀ ਨੂੰ ਇਸ ਸਮਾਜ ਦਾ ਅਟੁੱਟ ਅੰਗ ਬਣਾਉਣ ਲਈ ਉਹ ਸਭ ਰੀਤੀ ਰਿਵਾਜ਼ ਕਰਨੇ ਚਾਹੀਦੇ ਹਨ ਜੋ ਅਸੀਂ ਮੁੰਡਾ ਜੰਮੇ ਤੋਂ ਮਨਾਉਂਦੇ ਹਾਂ। ਉਹਨਾਂ ਮੁੰਡਾ ਜੰਮੇ ਤੋਂ ਵਧਾਈ ਲੈਣ ਵਾਲੇ ਮਹੰਤ (ਖੁਸਰੇ) ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਅਸੀਸਾਂ ਵਿੱਚ ਕੁੜੀਆਂ ਦੀ ਚੜ੍ਹਦੀ ਕਲਾ ਨੂੰ ਵੀ ਸ਼ਾਮਿਲ ਕਰਨ। ਇੱਕ ਘਰ ਵਿੱਚ ਮੁੰਡੇ ਦੀ ਵਧਾਈ ਲੈਣ ਤੋਂ ਬਾਦ ਇਹ ਕਹਿਣਾ ਜ਼ਰੂਰੀ ਨਾ ਸਮਝਣ ਕਿ ਹੋਰ ਜੰਮੇ ਤੋਂ ਵੀ ਵਧਾਈ ਲੈਣ ਆਈਏ ਸਗੋਂ ਉਸ ਨਵੇਂ ਜੰਮੇ ਭਰਾ ਲਈ ਇੱਕ ਭੈਣ ਜੰਮਣ ਦੀ ਅਸੀਸ ਵੀ ਦੇਣ ਤਾਂ ਜੋ ਇਸ ਸਮਾਜ ਵਿੱਚ ਸਮਤੋਲ ਬਣਾਈ ਰੱਖਿਆ ਜਾ ਸਕੇ।

ਇਸ ਸਮੇਂ ਕਮਲਜੀਤ ਸਿੰਘ ਖੁਰਮੀ, ਸਾਬਕਾ ਪੰਚ ਸੁਖਦੇਵ ਸਿੰਘ ਜੈਦ, ਮਿ. ਬਲਜੀਤ ਸਿੰਘ ਬੱਸਣ,ਮਿਸਤਰੀ ਬਿੰਦਰ ਸਿੰਘ, ਬਲਵਿੰਦਰ ਸਿੰਘ, ਪੀ ਪੀ ਪੀ ਆਗੂ ਕੁਲਵਿੰਦਰ ਮਾਨ, ਰਘਵੀਰ ਸਿੰਘ ਜੈਦ, ਜਗਸੀਰ ਸਿੰਘ ਭੋਲਾ ਪੰਜਾਬ ਰੋਡਵੇਜ਼, ਮਾ. ਜਸਵਿੰਦਰ ਸਿੰਘ ਜੱਸੀ, ਮਾ. ਹਰਦੀਪ ਸਿੰਘ ਹੈਪੀ, ਗੁਰਦੀਪ ਈਨਾ, ਗੁਰਤੇਜ ਗਿੱਲ, ਵੀਰਪਾਲ ਸਿੰਘ, ਸ਼ਹੀਦ ਊਧਮ ਸਿੰਘ ਸੋਸ਼ਲ ਵੈੱਲਫੇਅਰ ਕਲੱਬ ਦੇ ਆਗੂ ਜਸਦੀਸ਼ ਟੋਨੀ,ਡਾ: ਜਗਸੀਰ ਸਿੰਘ, ਮਨਜਿੰਦਰ ਖੁਰਮੀ, ਤੀਰਥ ਰਾਮ ਸ਼ਰਮਾ, ਗਿਰਧਾਰੀ ਲਾਲ ਲਖਨਪਾਲ, ਬਿੱਟੀ ਸ਼ਰਮਾ,ਨਰੇਸ ਜੋਸ਼ੀ,ਵਰਿੰਦਰ ਬਿੰਦੂ, ਮੱਖਣ ਸਿੰਘ, ਬਹਾਲ ਸਿੰਘ ਸਿੱਧੂ, ਇਜਨੀਅਰ ਮੁਨੀਸ਼ ਸਰਮਾ, ਇੰਜਨੀਅਰ ਵਰਿੰਦਰ ਖੁਰਮੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।  

Comments

dhanwant bath

koi haryo boot to rahyo ree......

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ