Sun, 08 December 2024
Your Visitor Number :-   7278726
SuhisaverSuhisaver Suhisaver

ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਵਰਦਾਨ -ਸ਼ਿਵ ਕੁਮਾਰ ਬਾਵਾ

Posted on:- 18-02-2013

suhisaver

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਥੁੜ੍ਹਾਂ ਮਾਰੇ ਅਤੇ ਅਤਿ ਪੱਛੜੇ ਇਲਾਕੇ ਕੰਢੀ ਅਧੀਨ ਆਉਂਦੇ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸ਼ਿਵਾਲਿਕ ਪਹੜੀਆਂ ਦੀ ਗੋਦ ਵਿੱਚ ਪੈਦੇ ਪਿੰਡ ਪਟਿਆੜੀਆਂ (ਖੜਕਾਂ) ਲਾਗੇ ਮਿਤੀ 9 ਅਕਤੂਬਰ, 2011 ਨੂੰ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਕੇ ਜਿੱਥੇ ਪੰਜਾਬ ਦੇ ਦਲਿਤ ਵਰਗ ਨੂੰ ਵੱਡਾ ਮਾਣ ਬਖਸ਼ਿਆ ਹੈ, ਉੱਥੇ ਪਿੱਛਲੇ ਕਈ ਸਾਲਾਂ ਤੋਂ ਵਿਕਾਸ ਪੱਖ ਤੋਂ ਸਾਰੇ ਪੰਜਾਬ ਨਾਲੋਂ ਪਿੱਛੇ ਚੱਲ ਰਹੇ ਇਲਾਕੇ ਦੀ ਨੁਹਾਰ ਬਦਲਕੇ ਰੱਖ ਦਿੱਤੀ ਹੈ।

ਮੁੱਖ ਮੰਤਰੀ ਦੀ ਅਜਿਹੀ ਦਰਿਆ ਦਿਲੀ ਸੋਚ ਸਦਕਾ ਹੀ ਅਕਾਲੀ ਭਾਜਪਾ ਗਠਜੋੜ ਨੂੰ ਪੰਜਾਬ ਵਿੱਚ ਪਹਿਲੀ ਵਾਰ ਲਗਾਤਾਰ ਦੂਸਰੀ ਵਾਰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਹੈ । ਦੁਆਬਾ ਦਲਿਤ ਅਤੇ ਵਾਲਮੀਕ ਭਾਈਚਾਰੇ ਸਮੇਤ ਹੋਰ ਪੱਛੜੇ ਸਮਾਜ ਨਾਲ ਸੰਬੰਧਤ ਲੋਕਾਂ ਦਾ ਗੜ੍ਹ ਹੈ । ਪ੍ਰਕਾਸ਼ ਸਿੰਘ ਬਾਦਲ ਵਲੋ ਆਪਣੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਹੀ ਉਕਤ ਭਾਈਚਾਰਿਆਂ ਨੂੰ ਆਪਣੇ ਨਾਲ ਜੋੜਨ  ਲਈ ਉਹਨਾਂ ਦੇ ਰਹਿਬਰਾਂ ਦਾ ਉਚ ਸਨਮਾਨ ਕੀਤਾ, ਜਿਸ ਸਦਕਾ ਉਪ੍ਰੋਕਤ ਭਾਈਚਾਰੇ ਦੇ ਲੋਕਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਵੀਂ ਵਾਰ ਕੁਰਸੀ ’ਤੇ ਬਿਠਾਉਣ ਲਈ ਆਪਣਾ ਅਹਿਮ ਰੋਲ ਨਿਭਾਇਆ । ਮੁੱਖ ਮੰਤਰੀ ਵੱਲੋਂ ਦੁਆਬੇ ਖਾਸ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਸਮੇਤ ਕੰਢੀ ਖਿੱਤੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ।



ਉਹਨਾ ਵੱਲੋਂ ਹੁਸ਼ਿਆਰਪੁਰ ਦ ਆਧੁਨਿਕ ਤਕਨੀਕ ਨਾਲ ਬਣਾਏ  ਬੱਸ ਸਟੈਡ ਦਾ ਨਾਮ ਭਗਵਾਨ ਸ੍ਰੀ ਵਾਲਮੀਕ ਦੇ ਨਾਮ ’ਤੇ ਰੱਖਕੇ ਉਸ ਦਾ ਉਦਘਾਟਨ ਖੁਦ ਕੀਤਾ । ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਆਉਂਦੀ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਖੁਰਾਲਗੜ੍ਹ ਜਿਸ ਨੂੰ  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੂਹ ਪ੍ਰਾਪਤੀ ਦਾ ਮਾਣ  ਹਾਸਲ ਹੈ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿੱਚ ਢੁਕਵੀਂ ਯਾਦਗਾਰ ਬਣਾਉਣ ਲਈ ਲਗਭਗ 10 ਕਰੋੜ ਰੁਪਿਆ ਦੇ ਕੇ ਯਾਦਗਾਰ ਨੂੰ ਨਮੂਨੇ ਦਾ ਬਣਾਉਣ ਲਈ ਕੰਮ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਅਤੇ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੋਰ ਦੀ ਅਗਵਾਈ ਵਿੱਚ ਕਮੇਟੀ ਬਣਾਕੇ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ।

ਪੰਜਾਬ ਦਾ ਦੁਆਬਾ ਖਿੱਤਾ ਖਾਸ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ਦਲਿਤਾਂ ਦਾ ਗੜ੍ਹ ਮੰਨਿਆਂ ਜਾਂਦਾ ਹੈ, ਪ੍ਰੰਤੂ ਕਾਂਗਰਸ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਇਹਨਾਂ ਲੋਕਾਂ ਨੂੰ ਸਿਵਾਏ ਲਾਰਿਆਂ ਅਤੇ ਵਾਅਦਿਆਂ ਤੋਂ ਸਿਵਾ ਕਦੇ ਕੁਝ ਪੱਲੇ ਨਹੀਂ ਪਾਇਆ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਇਲਾਕੇ ਅਤੇ ਜ਼ਿਲ੍ਹੇ ਲਈ ਜੋ ਵੀ ਵਾਅਦਾ ਅਤੇ ਲਾਰਾ ਲਾਇਆ ਉਸ ਨੂੰ ਪੂਰਾ ਕਰਕੇ ਇਥੋਂ ਦੇ ਸਦੀਆਂ ਤੋਂ ਲਤਾੜੇ ਲੋਕਾਂ ਨੂੰ ਪੱਕੇ ਤੌਰ ’ਤੇ ਆਪਣੇ ਨਾਲ ਜੋੜ ਲਿਆ ਹੈ ।
ਇਹੋ ਵਜ੍ਹਾ ਹੈ ਕਿ ਪਿਛਲੇ ਸਾਲ ਫਰਵਰੀ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿਥੇ ਅਕਾਲੀ ਭਾਜਪਾ ਗਠਜੋੜ ਵਲੋਂ ਹਰ ਇਕ ਵਿਧਾਨ ਸਭਾ ਹਲਕੇ ਵਿੱਚੋ  ਰਿਕਾਰਡ ਵੋਟਾਂ ਨਾਲ ਜਿੱਤਾਂ ਪ੍ਰਾਪਤ ਕੀਤੀਆਂ ਉਥੇ ਦੁਆਬਾ ਬਿਲਟ ਦੀਆਂ  ਸੀਟਾਂ ਵਿੱਚੋ 20 ਤੋਂ ਵੱਧ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਵਿੱਚ ਦੂਸਰੀ ਵਾਰ ਸਰਕਾਰ ਬਣਨ ਦਾ ਮੁੱਖ ਕਾਰਨ ਹੀ ਇਹ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਪੰਜਾਬ ਦੇ ਦਲਿਤ ਅਤੇ ਵਾਲਮੀਕ ਭਾਈਚਾਰੇ ਵਲੋਂ ਉਹਨਾਂ ਦੇ ਰਹਿਬਰਾਂ ਨੂੰ ਸਰਕਾਰ ਵਲੋ ਦਿੱਤੇ ਗਏ ਸਨਮਾਨ ਕਾਰਨ ਉਹ ਇਕਜੁੱਟ ਹੋਕੇ ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਭੁਗਤਿਆ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਕੀਤੇ ਗਏ ਉਹਨਾਂ ਦੇ ਰਹਿਬਰਾਂ ਦੇ ਸਨਮਾਨ ਦਾ ਮੁੱਲ ਮੋੜਿਆ ਹੈ।
                                  

ਪੰਜਾਬ  ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਕਾਸਸ਼ੀਲ ਪਹਿਲਕਦਮੀਆਂ ਕਰਦਿਆਂ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ  ਵਿੱਚ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਦਾ ਕੰਢੀ ਅਤੇ ਬੀਤ ਖਿੱਤਾ ਸਮੇਂ ਸਮੇਂ ਦੀਆਂ ਕਾਂਗਰਸੀ ਸਰਕਾਰਾਂ ਵਲੋਂ ਆਪਣੇ ਚੇਤਿਆਂ ਵਿੱਚੋਂ ਹੀ ਭੁਲਾ ਦਿੱਤਾ ਸੀ। ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤ ਖਿੱਤੇ ਦੇ ਇਤਿਹਸਕ ਪਿੰਡ ਸ੍ਰੀ ਗੁਰੂ ਰਵਿਦਾਸ ਮਾਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ  ਵਿਖੇ ਗੁਰੂ ਰਵਿਦਾਸ ਜੀ ਦੀ ਢੁਕਵੀਂ ਯਾਦਗਾਰ ਬਣਾਉਣ ਦਾ ਕੰਮ ਸ਼ੁਰੂ ਕਰਵਾਕੇ ਉਸ ਨੂੰ ਸੈਲਾਨੀਆਂ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਦਲਿਤਾਂ ਸਮੇਤ ਹੋਰ ਭਾਈਚਾਰੇ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਾਕੇ ਪਹਾੜੀ ਪਿੰਡਾਂ ਨੂੰ ਹਰ ਇਕ ਸਹੂਲਤਾਂ ਪ੍ਰਦਾਨ ਕਰਵਾਕੇ ਨਮੂਨੇ ਦਾ ਬਣਾਇਆ ਜਾ ਰਿਹਾ ਹੈ।
                       

ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੀ ਹੁਸ਼ਿਆਰਪੁਰ-ਊਨਾ ਰੋਡ ਤੇ ਹੁਸ਼ਿਆਰਪੁਰ ਤੋ 11 ਕਿਲੋਮੀਟਰ ਦੂਰ ਪਹਾੜੀ ਇਲਾਕੇ ਦੇ ਪਿੰਡ ਖੜਕਾਂ ਵਿਖੇ 33 ਏਕੜ ਜ਼ਮੀਨ ਵਿੱਚ 64 ਕਰੌੜ ਰੁਪਏ ਖਰਚਣ ਦਾ ਟੀਚਾ ਰੱਖਕੇ ਮਿੱਤੀ 9 ਅਕਤੂਬਰ 2011 ਨੂੰ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਦਾ ਨੀਹ ਪੱਥਰ ਰੱਖਕੇ ਸਮੁੱਚੇ ਪੰਜਾਬ ਦੇ ਦਲਿਤ ਭਾਈਚਾਰੇ ਦੀ ਲੰਬੇ ਸਮੇਂ ਤੋਂ ਸਰਕਾਰ ਕੋਲੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਕੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦਲਿਤਾਂ ਦੇ ਮਸੀਹੇ ਵਜੋਂ ਉਭਰੇ ਹਨ। ਉਹਨਾਂ ਉਕਤ ਜੰਗਲੀ ਅਤੇ ਪਹਾੜੀ ਇਲਾਕੇ ਵਿੱਚ ਗੁਰੂ ਰਵਿਦਾਸ ਯੂਨੀਵਰਸਿਟੀ ਦਾ ਨੀਹ ਪੱਥਰ ਹੀ ਨਹੀਂ ਰੱਖਿਆ ਸਗੋਂ ਉਕਤ ਯੂਨੀਵਰਸਿਟੀ ਦੀ ਇਮਾਰਤ ਦੀ ਉਸਾਰੀ ਸ਼ੁਰੂ ਕਰਵਾਉਣ ਦਾ ਕੰਮ ਸ਼ੁਰੂ ਕਰਵਾਕੇ ਉਕਤ ਕਾਰਜ ਡੇਢ ਸਾਲ ਵਿੱਚ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਯੂਨੀਵਰਸਿਟੀ ਦਾ ਕੰਮ ਤਾਂ ਉਹਨਾਂ ਇਮਾਰਤ ਦੇ ਨੀਂਹ ਪੱਥਰ ਰੱਖਣ ਤੋ ਥੌੜ੍ਹੇ ਦਿਨਾਂ ਬਾਅਦ ਹੀ ਹੁਸ਼ਿਆਰਪੁਰ ਸ਼ਹਿਰ  ਦੇ ਉਸ ਪੰਚਾਇਤ ਭਵਨ ਦੀ ਸੁੰਦਰ ਇਮਾਰਤ ਵਿੱਚ ਸ਼ੁਰੂ ਕਰਵਾ ਦਿੱਤਾ ਸੀ ਜਿਸਦਾ ਉਦਘਾਟਨ ਇੱਕ ਵਾਰ ਖੁਦ ਪ੍ਰਕਾਸ਼ ਸਿੰਘ ਬਾਦਲ ਅਤੇ ਇੱਕ ਵਾਰ 16-08-1977 ਵਿੱਚ ਉਸ ਸਮੇਂ ਦੇ ਵਿਕਾਸ ਮੰਤਰੀ ਆਤਮਾ ਸਿੰਘ ਵਲੋਂ ਕੀਤਾ ਗਿਆ ਸੀ ।
                           
ਸ੍ਰੀ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਪ੍ਰੋ ਓਮ ਪ੍ਰਕਾਸ਼ ਉਪਾਧਿਆਏ ( ਐਮ ਡੀਪੀ ਐਚ ਡੀ ) ਹੁਰਾਂ ਦੱਸਿਆ ਕਿ ਯੂਨੀਵਰਸਿਟੀ ਦਾ ਸਾਰਾ ਕੰਮ ਹਾਲ ਦੀ ਘੜੀ ਹੁਸ਼ਿਆਰਪੁਰ ਦੀ ਪੰਚਾਇਤ ਭਵਨ ਵਾਲੀ ਇਲਾਮਰਤ ਵਿੱਚ ਹੀ ਚੱਲ ਰਿਹਾ ਹੈ । ਇਥੇ ਹੀ ਉਹ ਖੁਦ ਬੈਠਕੇ ਯੂਨੀਰਸਿਟੀ ਅਧੀਨ ਪੰਜਾਬ ਵਿੱਚ 16 ਵੱਖ ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕਾਲਜਾਂ ਦਾ ਕੰਮ ਚਲਾ ਰਹੇ ਹਨ ।
 
ਉਹਨਾਂ ਦੱਸਿਆ ਕਿ ਯੂਨੀਵਰਸਿਟੀ ਅਧੀਨ ਅਬੋਹਰ ਅੰਮ੍ਰਿਤਸਰਬਠਿੰਡਾਫਰੀਦਕੋਟਫਿਰੋਜਪੁਰ ਸਿਟੀਗੁਰਦਾਸਪੁਰਹੁਸ਼ਿਆਰਪੁਰਜਲੰਧਰਮੁਹਾਲੀਮੋਗਾਮਲੇਰਕੋਟਲਾਫਤਿਹਗੜ੍ਹ ਸਾਹਿਬਤਰਨਤਾਰਨਲੁਧਿਆਣਾਪਟਿਆਲਾਪਠਾਨਕੋਟ ਰੂਪਨਗਰ ਮੰਡੀ ਗੋਬਿੰਦਗੜ੍ਹਮੁਕਤਸਰ ਸਮੇਤ 16 ਕਾਲਜ ਹਨਜਿਹਨਾਂ ਵਿੱਚ 12 ਕਾਲਜ ਆਯੂਰਵੈਦਿਕ ਅਤੇ 4 ਕਾਲਜਾਂ ਵਿੱਚ ਹੋਮੀਓਪੈਥਿਕ ਦੀ ਪੜ੍ਹਾਈ ਅਤੇ ਕੋਰਸ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਗੁਰੂ ਰਵਿਦਾਸ ਯੂਨੀਵਰਸਿਟੀ  ਦੇ  ਮਹਾਂਵੀਰਾ ਹੋਮੀਓਪੈਥਿਕ ਮੈਡੀਕਲ ਕਾਲਜ ਲੁਧਿਆਣਾ ਅਤੇ ਸ੍ਰੀ ਗੁਰੂ ਨਾਨਕ ਦੇਵ ਹੋਮੀਓਪੈਥਿਕ ਮੈਡੀਕਲ ਕਾਲਜ ਕੈਨਾਲ ਰੋਡ ਨੇੜੇ ਇਯਾਲੀ ਕਲਾਂ ਲੁਧਿਆਣਾ ਅਬੋਹਰ  ਅਤੇ ਤਰਨਤਾਰਨ ਆਦਿ ਚਾਰ ਕਾਲਜਾਂ ਵਿੱਚ ਹੋਮੀਓਪੈਥੀ ਨਾਲ ਸਬੰਧਤ ਕੋਰਸ ਕਰਵਾਏ ਜਾਂਦੇ ਹਨ ਅਤੇ ਬਾਕੀ 12 ਕਾਲਜਾਂ ਵਿੱਚ ਆਯੂਰਵੈਦਿਕ ਪੜਾਈ ਨਾਲ ਸਬੰਧਤ ਕੋਰਸ ਕਰਵਾਏ ਜਾ ਰਹੇ ਹਨ।

ਯੂਨੀਵਰਸਿਟੀ ਦੇ ਰਜਿਸਟਰਾਰ ਅਸ਼ਵਨੀ ਭਾਰਗਵਡੀਨ ਡਾ ਪ੍ਰਮੋਦ ਕੁਮਾਰ ਦੋ ਡਿਪਟੀ ਰਜਿਸਟਰਾਰ  ਕੇ ਪੀ ਸਿੰਘ ਅਤੇ ਪੀ ਐਸ ਔਲਖ ਅਤੇ ਲੇਖਾਕਾਰ ਵਿਨੋਦ ਸ਼ਰਮਾ ਸਮੇਤ ਹੋਰ ਸਟਾਫ ਜਿਸਦੀ ਗਿਣਤੀ ਇਸ ਸਮੇਂ ਲਗਭਗ 30 ਦੇ ਕਰੀਬ ਹੈ ਸਾਰੇ ਹੁਸ਼ਿਆਰਪੁਰ ਯੂਨੀਰਸਿਟੀ ਦੀ ਆਰਜੀ ਤੌਰ ਤੇ ਬਣਾਈ ਗਈ ਇਮਾਰਤ ਵਿੱਚ ਬੈਠਕੇ ਸਾਰੇ ਕੰਮ ਨੂੰ ਮਿਹਨਤ ਨਾਲ ਚਲਾ ਰਹੇ ਹਨ। ਲੇਖਾਕਾਰ ਵਿਨੋਦ ਸ਼ਰਮਾਂ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਖੜਕਾਂ ਪਿੰਡ ਵਿੱਚ ਬਣ ਰਹੀ ਇਮਾਰਤ ਤਿਆਰ ਹੋਣ ਨੂੰ ਸਮਾ ਲੱਗੇਗਾ ਪ੍ਰੰਤੂ ਉਹਨਾਂ ਦਾ ਬਹੁਤ ਘੱਟ ਸਟਾਫ ਹੋਣ ਦੇ ਬਾਵਜੂਦ ਵੀ ਵਧੀਆ ਕੰਮ ਚੱਲ ਰਿਹਾ ਹੈ।

ਉਹਨਾਂ ਦੱਸਿਆ ਕਿ ਯੂਨੀਵਰਸਿਟੀ ਕੋਲ ਬੀ ਏ ਐਮ ਐਸ ਅਤੇ ਬੀ ਐਚ ਐਮ ਐਸ ਦੇ ਕੋਰਸਾਂ ਲਈ ਕੁੱਲ 880 ਸੀਟਾਂ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ ਅਨੁਸਾਰ ਵਿਦਿਆਰਥੀਆਂ ਵਿੱਚ ਕੋਰਸਾਂ ਲਈ ਕਾਫੀ ਉਤਸ਼ਾਹ ਹੈ ਤੇ ਉਕਤ ਯੂਨੀਵਰਸਿਟੀ ਆਉਣ ਵਾਲੇ ਸਮੇ ਵਿੱਚ ਪੰਜਾਬ ਦੀ ਇੱਕ ਨਾਮਵਰ ਨਮੂਨੇ ਦੀ ਯੂਨੀਵਰਸਿਟੀ ਬਣੇਗੀ ਜਿਸਦੀ ਦਿੱਖ ਨੂੰ ਸਵਾਰਨ ਅਤੇ ਸ਼ਿੰਗਾਰਨ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੁਸ਼ਿਆਰਪੁਰ ਦੇ ਦਲਿਤ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਸ ਸੋਹਣ ਸਿੰਘ ਠੰਡਲਬੀਬੀ ਮਹਿੰਦਰ ਕੌਰ ਜੌਸ਼ ਪਵਨ ਕੁਮਾਰ ਟੀਨੂੰ ਅਤੇ ਸੋਮ ਪ੍ਰਕਾਸ਼ ਸਮੇਤ ਸਾਬਕਾ ਮੰਤਰੀ ਤੀਕਸ਼ਣ ਸੂਦ ਸਰਗਰਮੀ ਨਾਲ ਕੰਮ ਕਰ ਰਹੇ ਹਨ।
                                 
ਇਸ ਸੰਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਤੇ ਮੁੱਖ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਅਤੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਤੇ ਵਿਧਾਇਕ ਗੜ੍ਹਸ਼ੰਕਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਦੱਸਿਆ ਕਿ 33 ਏਕੜ ਜ਼ਮੀਨ ਵਿੱਚ ਉਸਾਰੀ ਜਾ ਰਹੀ ਇਸ ਯੂਨੀਵਰਸਿਟੀ ਦੇ ਨਵੇ ਕੈਪਸ ਦੀ ਉਸਾਰੀ 64 ਕਰੌੜ ਰੁਪਿਆ ਖਰਚ ਕਰਕੇ ਡੇਢ ਸਾਲ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਪਹਿਲੇ ਫੇਜ਼ ਵਿੱਚ ਇਸ ਯੂਨੀਵਰਸਿਟੀ ਦੀ ਉਸਾਰੀ ਤੇ 20 ਕਰੌੜ ਖਰਚ ਕੀਤੇ ਜਾ ਰਹੇ ਹਨ । ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣ ਹੈ ਕਿ ਉਹ ਅਜ ਕੱਲ੍ਹ ਜੋ ਬਾਅਦਾ ਕਰਦੇ ਹਨ ਉਸਨੂੰ ਪੂਰਾ ਕਰਨ ਦੇ ਇਰਾਦੇ ਨਾਲ ਹੀ ਕਰਦੇ ਹਨ ।
ਯੂਨੀਵਰਸਿਟੀ ਦੇ ਚੱਲ ਰਹੇ ਕੰਮ ਕਾਜ ਦੀ ਉਹ ਰੋਜਾਨਾ ਰਿਪੋਰਟ ਪ੍ਰਾਪਤ ਕਰਦੇ ਹਨ । ਉਹਨਾਂ ਦੱਸਿਆ ਕਿ ਇਹ ਯੂਨੀਵਰਸਿਟੀ ਭਾਰਤ ਦੀ ਚੌਥੀ ਅਤੇ ਪੰਜਾਬ ਦੀ ਪਹਿਲੀ ਆਯੂਰਵੇਦ ਯੂਨੀਵਰਸਿਟੀ ਹੋਵੇਗੀ ਜੋ ਆਯੂਰਵੇਦ ਸਿੱਖਿਆ ਨੂੰ ਕੌਮਾਂਤਰੀ ਪੱਧਰ ਤੇ ਪ੍ਰਫੁਲਤ ਕਰੇਗੀ। ਯੂਨੀਵਰਸਿਟੀ ਹਿੰਦੁਸਤਾਨ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ ਨਾਲੋਂ ਬੇਹਤਰੀਨ ਯੂਨੀਵਰਸਿਟੀ ਹੋਵੇਗੀ।  ਇਸ ਯੂਨੀਵਰਸਿਟੀ ਲਈ ਜ਼ਮੀਨ ਖੜ੍ਹਕਾਂ ਪਿੰਡ ਦੀ ਪੰਚਾਇਤ ਵਲੋ ਦਾਨ ਦਿੱਤੀ ਗਈ ਹੈ । ਯੂਨਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਓਮ ਪ੍ਰਕਾਸ਼ ਉਪਾਧਿਆਏ ਨੇ ਦੱਸਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਹੁਕਮ ਹਨ ਕਿ ਉਹ ਪਿੰਡ ਖੜ੍ਹਕਾਂ ਦੇ ਬੱਚਿਆਂ ਨੂੰ ਯੂਨੀਵਰਸਿਟੀ ਵਿੱਚ ਮੁਫਤ ਸਿੱਖਿਆ ਦੇਣ । ਇਸ ਵਕਤ ਯੂਨੀਵਰਸਿਟੀ ਦੇ 16 ਕਾਲਜਾਂ ਵਿੱਚ 450 ਹਜ਼ਾਰ ਤੋ ਵੱਧ ਬੱਚੇ ਪੜ੍ਹਾਈ ਕਰ ਰਹੇ ਹਨ। ਯੂਨੀਰਸਿਟੀ ਵਲੋਂ ਡਿਗਰੀ ਪੱਧਰ ’ਤੇ ਯੋਗਾ ਸਿੱਧਾ ਯੂਨਾਨੀ ਕੋਰਸ ਸਮੇਤ ਹੋਰ ਨਵੀ ਤਕਨੀਕ ਨਾਲ ਸੰਬੰਧਤ ਕੋਰਸ ਜਲਦ ਹੀ ਸ਼ੁਰੂ ਕੀਤੇ ਜਾ ਰਹੇ ਹਨ।
                                
ਰਾਜ ਸਭਾ ਮੈਬਰ ਅਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਦਾ ਕਹਿਣ ਹੈ ਕਿ ਉਹ ਗੁਰੂ ਰਵਿਦਾਸ ਯੂਨੀਵਰਸਿਟੀ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਸਰਕਾਰ ਵਲੋ ਵਿਸ਼ੇਸ਼ ਸੱਦੇ ਤੇ ਗਏ ਸਨ ਕਿਉਕਿ ਸ੍ਰੀ ਗੁਰੂ ਰਵਿਦਾਸ ਇੱਕ ਅਜਿਹੇ ਕ੍ਰਾਂਤੀਕਾਰੀ ਭਗਤ ਸਨ ਜਿਹਨਾਂ ਆਪਣੀ ਸਮੁੱਚੀ ਜ਼ਿੰਦਗੀ ਦੱਬੇ ਕੁੱਚਲੇ ਲੋਕਾਂ ਨੂੰ ਉਚਾ ਚੁੱਕਣ ਅਤੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਪਾੜੇ ਨੂੰ ਖਤਮ ਕਰਨ ਲਈ ਲਗਾ ਦਿੱਤੀ । ਉਹਨਾ ਦੱਸਿਆ ਕਿ ਇਸ ਯੂਨੀਵਰਸਿਟੀ ਦੇ ਬਣਨ ਨਾਲ ਭਾਰਤੀ ਇਲਾਜ ਪ੍ਰਣਾਲੀ ਦੇ ਤਰੀਕਿਆਂ ਦਾ ਅੰਤਰ ਰਾਸ਼ਟਰੀ ਪੱਧਰ ਤੇ ਵਿਕਾਸ ਹੋਵੇਗਾ ।
                           
ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ (ਮੈਡੀਕਲ ਸਿੱਖਿਆ ਤੇ ਖੋਜ ) ਨੇ ਦੱਸਿਆ ਯੂਨੀਵਰਸਿਟੀ ਦੀ ਇਮਾਰਤ ਦੀ ਉਸਾਰੀ ਲਈ ਵਰਤੇ ਜਾਣ ਵਾਲੇ ਮਟੀਰੀਅਲ ਦੀ ਪਰਖ ਲਈ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਹਨਾ ਦੱਸਿਆ ਕਿ ਯੂਨੀਵਰਸਿਟੀ ਵਿੱਚ ਦਾਖਲਿਆਂ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਜਾਵੇਗੀ ਤਾਂ ਜੋ ਲੋੜਵੰਦ  ਬੱਚੇ ਵੀ ਯੂਨੀਵਰਸਿਟੀ ਵਿੱਚ ਚਲ ਰਹੇ ਕੋਰਸਾਂ ਵਿੱਚ ਦਾਖਲੇ ਪ੍ਰਾਪਤ ਕਰ ਸਕਣ।
                              
ਗੁਰੂ ਰਵਿਦਾਸ ਯੂਨੀਵਰਸਿਟੀ ਪੰਜਾਬ ਦੀ ਨੌਜ਼ਵਾਨ ਪੀੜ੍ਹੀ ਲਈ ਵਰਦਾਨ ਸਾਬਤ ਹੋਵੇਗੀ । ਇਸਦੀ ਇਮਾਰਤ ਦੀ ਉਸਾਰੀ ਦਾ ਕਾਰਜ ਪਿਛਲੇ ਦਿਨੀਂ 14 ਜਨਵਰੀ 2013 ਨੂੰ ਪੰਜਾਬ ਦੇ ਸਥਾਨਿਕ ਸਰਕਾਰਾਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਚੁੰਨੀ ਲਾਲ ਭਗਤ ਵਲੋ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੀ ਉਸਾਰੀ ਲਈ 15,40 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਦੇ ਕੇ ਇਸ ਮੌਕੇ ਭੂੰਮੀ ਪੂਜਨ ਕਰਵਾਕੇ ਸ਼ੁਰੂ ਕਰ ਦਿੱਤਾ ਹੈ। ਪਿੱਛਲੇ ਦਿਨਾਂ ਤੋ ਇਮਾਰਤ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ।  ਲੋਕ ਦੂਰ ਦੁਰਾਡੇ ਤੋ ਖਾਸ ਕਰਕੇ ਪ੍ਰਵਾਸੀ ਦਲਿਤ ਲੋਕ ਉਕਤ ਯੂਨੀਵਰਸਿਟੀ ਦੀ ਉਸਾਰੀ ਅਤੇ ਜਗ੍ਹਾ ਨੂੰ ਵੇਖਣ ਲਈ ਪੁੱਜ ਰਹੇ ਹਨ।
                    
ਇਸ ਸਬੰਧ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾਂ  ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਸਾਬਕਾ ਮੰਤਰੀ ਤੀਕਸ਼ਣ ਸੂਦ ਦਾ ਸਪਨਾ ਸੀ ਜੋ ਮੁੱਖ ਮੰਤਰੀ ਨੇ ਪੂਰਾ ਕੀਤਾ। ਉਹਨਾ ਕਿਹਾ ਕਿ ਸੂਦ ਨੇ ਇਸ ਤੋ ਪਹਿਲਾਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਤੇ ਅੰਤਿਮ ਪੜਾਅ ਪੂਰਾ ਕਰਕੇ ਯੂਨੀਵਰਸਿਟੀ ਨੂੰ ਗੁਰੂ ਰਵਿਦਾਸ ਦੇ ਨਾਮ ਤੇ ਰੱਖਣ ਦਾ ਪ੍ਰਣ ਪੂਰਾ ਕੀਤਾ । ਉਹਨਾ ਦਾ ਕਹਿਣ ਸੀ ਕਿ ਗੁਰੂ ਰਵਿਦਾਸ ਜੀ ਦੇ ਨਾਮ ਤੇ ਆਯੂਰਵੇਦ ਯੂਨੀਵਰਸਿੱਟੀ ਸ਼ੁਰੂ ਕਰਕੇ ਉਹਨਾਂ ਨੂੰ ਸਭ ਤੋ ਵੱਡੀ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋ ਗੁਰੂ ਜੀ ਦੀਆਂ ਆਦਰਸ਼ ਰਾਜ ਸਬੰਧੀ ਸਿਖਿਆਵਾਂ ਨੂੰ ਇਕੱਲੇ ਭਾਰਤ ਵਿੱਚ ਹੀ ਨਹੀ ਬਲਕਿ ਪੂਰੀ ਦੁਨੀਆਂ ਤੱਕ ਪਾਹੁੰਚਾਉਣ ਦਾ ਯਤਨ ਹੈ। ਇਸ ਸਬੰਧ ਵਿੱਚ ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਨੇ ਸੰਪਰਕ ਕਰਨ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਕਦੇ ਵੀ ਸਿੱਖਿਆ ਦੇ ਮਿਆਰ ਨਾਲ ਕੋਈ ਸਮਝੌਤਾ ਨਹੀ ਕੀਤਾ ਅਤੇ ਆਸ ਹੈ ਕਿ ਯੂਨੀਵਰਸਿਟੀ ਦੇ ਉਚ ਅਧਿਕਾਰੀ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਵੀ ਇਸ ਪਿਰਤ ਨੂੰ ਕਾਇਮ ਰੱਖੇਗੀ। ਇਮਾਰਤ ਦੀ ਉਸਾਰੀ ਦੇ ਮੁੱਖ ਇੰਜੀਨੀਅਰ ਟੇਕ ਚੰਦ ਕਰਤਾਰਪੁਰ ਨੇ ਦੱਸਿਆ ਕਿ ਇਮਾਰਤ ਦੀ ਉਸਾਰੀ ਨਿਰਧਾਰਤ ਸਮੇਂ ਅੰਦਰ ਪੂਰੀ ਕਰ ਲਈ ਜਾਵੇਗੀ ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ