- ਸ਼ਿਵ ਕੁਮਾਰ ਬਾਵਾ
ਅੰਤਰਾਸ਼ਟਰੀ ਫੁੱਟਬਾਲਰ ਅਪਾਹਜ ਸਾਬਕਾ ਫੋਜੀ ਸੁਲਤਾਨ ਸਿੰਘ ਨਰਕ ਭਰੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ
ਇਲਾਜ ਲਈ ਲਿਆ ਕਰਜ਼ਾ ਨਾ ਮੋੜਨ ਕਾਰਨ 14 ਕਨਾਲ ਜ਼ਮੀਨ ਕੁਰਕ ਕਰਨ ਦੇ ਹੁਕਮ
ਮਾਹਿਲਪੁਰ: ਪਿੰਡ ਲਹਿਲੀ ਖੁਰਦ ਵਿਖੇ ਫੁੱਟਬਾਲ ਦਾ ਉੱਘਾ ਖਿਡਾਰੀ, ਸਾਬਕਾ ਫੌਜੀ ਖਸਤਾ ਹਾਲਤ ਮਕਾਨ ਵਿੱਚ ਆਪਣੇ ਪਰਿਵਾਰ ਸਮੇਤ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਹੈ। ਦੋ ਜਵਾਨ ਧੀਆਂ,ਇੱਕ ਲੜਕੇ ਸਮੇਤ ਪਤਨੀ ਅਤੇ ਬਜ਼ੁਰਗ ਬਿਮਾਰ ਪਿਤਾ ਨਾਲ ਰਹਿੰਦੇ ਇਸ ਖਿਡਾਰੀ ਦੀ ਆਰਥਿਕ ਹਾਲਤ ਐਨੀ ਕਮਜ਼ੋਰ ਹੈ ਕਿ ਉਸਦਾ ਪਰਿਵਾਰ ਰੋਟੀ ਨੂੰ ਵੀ ਤਰਸ ਰਿਹਾ ਹੈ। ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਲੋਂ ਆਪਣੀ ਵਿਲੱਖਣ ਖੇਡ ਕਲਾ ਸਦਕਾ ਸਨਮਾਨਿਤ ਖਿਡਾਰੀ ਦੀ ਬੀਤੇ ਦਿਨ ਹਾਲਤ ਤਰਸਯੋਗ ਬਣ ਗਈ ਜਦ ਉਸ ਵਲੋਂ ਆਪਣੀ 14 ਕਨਾਲ ਜ਼ਮੀਨ ਤੇ ਆਪਣੇ ਇਲਾਜ ਅਤੇ ਬੱਚਿਆਂ ਨੂੰ ਪੜ੍ਹਾਉਣ ਲਈ ਬੈਂਕ ਤੋਂ ਚੁੱਕੇ 5 ਲੱਖ ਰੁਪਏ ਕਰਜ਼ ਦੀ ਕਿਸ਼ਤ ਨਾ ਮੋੜ ਸਕਣ ਕਾਰਨ ਬੈਂਕ ਅਧਿਕਾਰੀ ਜ਼ਮੀਨ ਨੂੰ 15 ਦਿਨਾਂ ਅੰਦਰ ਕੁਰਕ ਕਰਨ ਦੀ ਧਮਕੀ ਦੇ ਗਏ।
ਡਿਊਟੀ ਦੌਰਾਨ ਕਾਤਲਾਨਾ ਹਮਲੇ ’ ਚ 80 ਪ੍ਰਤੀਸ਼ਤ ਨਕਾਰਾ ਹੋਏ ਇਸ ਜਵਾਨ ਨੇ ਭਾਰਤ ਸਰਕਾਰ ਅਤੇ ਥਲ ਸੈਨਾ ਤੋਂ ਢੁਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਸਨੇ ਆਪਣੀ ਤਰਸਯੋਗ ਹਾਲਤ ਸਬੰਧੀ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਡ ਵਿਭਾਗ ਨੂੰ ਲਿਖਤੀ ਪੱਤਰ ਲਿਖਕੇ ਸਹਾਇਤਾ ਮੰਗੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਲਹਿਲੀ ਖੁਰਦ ਦੇ ਵਾਸੀ ਸੁਲਤਾਨ ਸਿੰਘ (46) ਪੁੱਤਰ ਅਮਰੀਕ ਸਿੰਘ ਨੇ ਆਪਣੀ ਪਤਨੀ ਸੁਖਵਿੰਦਰ ਕੌਰ ਦੀ ਹਾਜਰੀ ਵਿੱਚ ਦੱਸਿਆ ਕਿ ਉਸਨੇ ਦਸਵੀਂ ਤੱਕ ਦੀ ਪੜ੍ਹਾਈ ਜਿਆਣ ਚੱਬੇਵਾਲ ਸਕੂਲ ,10+2 ਡੀ ਏ ਵੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਵਧੀਆ ਖੇਡ ਕਲਾ ਕਾਰਨ ਉਹ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਖੇਡਿਆ,ਜਿਸ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਖੇਡਦਿਆਂ ਦੇਖਕੇ 11=5=1987 ਨੂੰ ਪੰਜਾਬ ਰੈਜਮੈਂਟ ਰਾਮਗੜ੍ਹ ਸੈਂਟਰ (ਝਾਰਖੰਡ) ਤੋਂ ਆਏ ਭਾਰਤੀ ਥਲ ਸੈਨਾ ਦੇ ਅਧਿਕਾਰੀ ਆਪਣੇ ਨਾਲ ਲੈ ਗਏ ਅਤੇ ਟ੍ਰੈਨਿੰਗ ਦੌਰਾਨ ਹੀ ਕਰਨਲ ਅਮਰੀਕ ਸਿੰਘ ਨੇ ਉਸਨੂੰ ਫੋਜ ਵਿੱਚ ਬਤੌਰ ਹੋਲਦਾਰ ਭਰਤੀ ਕਰਕੇ ਫੁੱਟਬਾਲ ਟੀਮ ਲਈ ਚੁਣ ਲਿਆ। ਉਸਦੀ ਅਗਵਾਈ ਵਿੱਚ ਟੀਮ ਨੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ।
Myriam
It's much easier to unednstard when you put it that way!