ਮੁਰੰਮਤ ਨਾ ਹੋਣ ਕਾਰਨ ਸੜਕਾਂ ਬਣੀਆਂ ਲੋਕਾਂ ਦੀ ਜਾਨ ਲਈ ਖ਼ਤਰਾ -ਸ਼ਿਵ ਕੁਮਾਰ ਬਾਵਾ
Posted on:- 16-08-2013
ਮਾਹਿਲਪੁਰ: ਸਮਾਜ ਸੇਵਕ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਤਹਿਤ ਜਾਣਕਾਰੀ ਪ੍ਰਾਪਤ ਕਰਕੇ ਸੂਬਾ ਸਰਕਾਰ ਵਲੋਂ ਪੰਜਾਬ ਵਿੱਚ ਪੇਂਡੂ ਸੰਪਰਕ ਸੜਕਾਂ ਦੇ ਵਿਕਾਸ ਬਾਰੇ ਕੀਤੇ ਜਾ ਰਹੇ ਝੂਠੇ ਦਾਵਿਆਂ ਦੀ ਫੂਕ ਕੱਢੀ ਹੈ। ਉਹਨਾਂ ਦੱਸਿਆ ਕਿ ਸੂਚਨਾ ਅਧਿਕਾਰ ਤਹਿਤ ਹਾਸਲ ਜਾਣਕਾਰੀ ਅਨੁਸਾਰ ਤਹਿਸੀਲ ਗੜ੍ਹਸ਼ੰਕਰ ਦੇ ਪਿੰਡਾਂ ਦੀਆਂ ਪਿਛਲੇ 18 ਸਾਲ ਤੋਂ ਬਣੀਆਂ ਲਿੰਕ ਸੜਕਾਂ ਦੀ ਬੀਤੇ 13 ਸਾਲਾਂ ਕੋਈ ਮੁਰੰਮਤ ਨਹੀਂ ਕੀਤੀ ਗਈ । ਉਕਤ ਸੜਕਾਂ ਦੀ ਮੁਰੰਮਤ ਤੇ ਸਰਕਾਰ ਵਲੋਂ ਕਾਗਜ਼ਾਂ ਵਿੱਚ ਹੀ ਕਰੌੜਾਂ ਰੁਪਿਆ ਖਰਚ ਕਰ ਦਿੱਤਾ ਪ੍ਰੰਤੂ ਕਿਸੇ ਵੀ ਸੜਕ ਦਾ ਕੋਈ ਵੀ ਸੁਧਾਰ ਨਹੀਂ ਕੀਤਾ ਗਿਆ। ਟੁੱਟੀਆਂ ਲਿੰਕ ਸੜਕਾਂ ਰੋਜ਼ਾਨਾ ਲੋਕਾਂ ਦੀ ਜਾਨ ਲਈ ਖਤਰਾ ਬਣੀਆਂ ਹੋਈਆਂ ਹਨ।
ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਕੁੱਲ 238 ਪੇਂਡੂ ਸੰਪਰਕ ਸੜਕਾਂ ਦੀ ਹਾਲਤ ਐਨੀ ਖਸਤਾ ਹੇ ਕਿ ਉਨ੍ਹਾਂ ਉਤੇਮਿੱਟੀ, ਬਜ਼ਰੀ ਅਤੇ ਲੁੱਕ ਪਾਈ ਨੂੰ 13 ਸਾਲ ਬੀਤ ਚੁੱਕੇ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਤਹਿਸੀਲ ਗੜ੍ਹਸ਼ੰਕਰ ਵਿਚ ਪੰਜਾਬ ਮਾਤਾ ਮਾਰਗ ਪਹਿਲੀ ਜੂਨ ਸਾਲ 2000 ਤੋਂ ਸਰਕਾਰੀ ਫੰਡਾਂ ਦੀ ਘਾਟ ਕਰਕੇ ਅਧੂਰਾ ਪਿਆ ਹੈ। ਮਾਹਿਲਪੁਰ ਤੋਂ ਰਨਿਆਲਾ ਸੰਪਰਕ ਸੜਕ 13 ਕਿਲੋਮੀਟਰ ਨਵੰਬਰ 2001 ਤੋਂ ਅਤੇ ਇਸੇ ਤਰ੍ਹਾਂ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ਵਾਲੀਆਂ ਅਨੇਕਾਂ ਸੜਕਾਂ ਸਾਲ 2002 ਤੋਂ ਮੁਰੰਮਤ ਨੂੰ ਤਰਸ ਰਹੀਆਂ ਹਨ।
ਇਸੇ ਤਰ੍ਹਾਂ ਪਿੰਡ ਡੱਲੋਵਾਲ ,ਨੈਣਵਾਂ ਅਤੇ ਖੁਰਾਲਗੜ੍ਹ ਤੋਂ ਪਿੰਡ ਟਿੱਬਾ 046, ਕੋਟਫਤੂਹੀ, ਬਿੰਝੋਂ ਅਤੇ ਐਮਾਂ ਜੱਟਾਂ ਤੋਂ ਪੰਡੋਰੀ ਲੱਧਾ ਸਿੰਘ 0.65, ਹੁਸ਼ਿਆਰਪੁਰ ਅਤੇ ਮਾਹਿਲਪੁਰ ਤੋਂ ਕਾਲੇਵਾਲ ਭਗਤਾਂ ਸਮੇਤ ਗੁਰਦੁਆਰਾ ਸੰਤ ਪੂਰਨ ਦਾਸ 0.72,ਗੜ੍ਹਸ਼ੰਕਰ ਤੋਂ ਪਿੰਡ ਪਾਹਲੇਵਾਲ0.42,ਖਾਨਪੁਰ ਤੋਂ ਡੇਰਾ ਸੰਤ ਮਾਧੋ ਦਾਸ 0.22,ਪਿੰਡ ਪੰਜੋੜਾ ਫਿਰਨੀ 0 67 ਕਿਲੋਮੀਟਰ ਸੰਪਰਕ ਸੜਕਾਂ ਅੱਜ ਤੱਕ ਅਧੂਰੀਆਂ ਪਈਆਂ ਹਨ।
ਉਹਨਾਂ ਦੱਸਿਆ ਕਿ ਪਿੰਡ ਬਾਹੋਵਾਲ, ਬਾੜੀਆਂ, ਮਖੱਣਗੜ੍ਹ ਭਾਮ ਤੋਂ ਜਾਂਗਣੀਵਾਲ 0.35, ਮਾਹਿਲਪੁਰ,ਜੇਜੋ ਦੁਆਬਾ ਤੋਂ ਪਿੰਡ ਚੰਦੇਲੀ 0.20, ਸਿੰਬਲੀ ਤੋਂ ਨਾਜ਼ਰਪੁਰ 0.96, ਹਕੂਮਤਪੁਰ ਤੋਂ ਨੰਗਲ ਕਲਾਂ 0.50, ਸਰਹਾਲਾ ਖੁਰਦ, ਗੋਂਦਪੁਰ ਤੋਂ ਗੁਰਦੁਆਰਾ ਟਾਹਲੀ ਸਾਹਿਬ 0.50, ਭਾਮ- ਜਲੋਵਾਲ, ਭਾਮ- ਸੈਦਪੁਰ 0.35,ਮਾਹਿਲਪੁਰ ਫਗਵਾੜਾ ਤੋਂ ਖੜੋਦੀ 0.05,ਨਡਾਲੋਂ ਐਸ ਸੀ ਸ਼ਮਸ਼ਾਨਘਾਟ 0.60, ਲਕਸੀਹਾਂ ਅਤੇ ਮੂਗੋਪੱਟੀ ਸਕੂਲ 0.70,ਗੁਰਦੁਆਰਾ ਸ਼ਹੀਦ ਬਾਬਾ ਅੋਗੜ੍ਹ ਟੂਟੋਮਜਾਰਾ ਤੋਂ ਸੈਲਾਖੁਰਦ- ਅੰਮਿ੍ਰਤ ਪੇਪਰ ਮਿੱਲ੍ਹ 0.41,ਪਿੰਡ ਭੱਜਲਾਂ ਤੋਂ ਗੋਲੀਆਂ 0.82,ਪਾਰੋਵਾਲ ਤੋਂ ਗੜ੍ਹਸ਼ੰਕਰ ਅਤੇਗੜ੍ਹਸ਼ੰਕਰ ਤੋਂ ਜੇਜੋਂ ਦੋਆਬਾ 0.96, ਪਿੰਡ ਹਵੇਲੀ ਤੋਂ ਗੁਰਦੁਆਰਾ ਸਹੀਦਾਂ ਲੱਧੇਵਾਲ 0.67, ਗੁਰਦੁਵਾਰਾ ਸੰਤ ਤਾਰਾ ਸਿੰਘ ਪੱਖੋਵਾਲ ਤੋਂ ਰਾਮਪੁਰ ਬਿਲੜੌਂ ਸੰਪਰਕ ਸੜਕ 0.81,ਖਾਨਪੁਰ ਫਿਰਨੀ ਤੋਂ ਗੁਰਦਆਰਾ 0.34,ਜਲਵੇਹੜਾ ਤੋਂ ਪਿੰਡ ਦੇ ਮਿਡਲ ਸਕੂਲ 0.96, ਫਿਰਨੀ ਪਿੰਡ ਜਲਵੇ੍ਹੜਾ 0 24, ਅਜਨੋਹਾ ਤੋਂ ਪਿੰਡ ਦੀ ਸਕੂਲ 0.20, ਫਿਰਨੀ ਪਿੰਡ ਪਾਲਦੀ 0.30, ਪਿੰਡ ਪਚਨੰਗਲਾਂ ਦੇਪੁੱਲ ਤੋਂ ਪਿੰਡ ਚੇਲਾ ਬਿਸਤ ਦੋਆਬ ਨਹਿਰ ਦੇ ਨਾਲ ਨਾਲ ਪਟੜੀ 0.35, ਫਿਰਨੀ ਪਿੰਡ ਠੀਂਡਾ 0.80, ਫਿਰਨੀ ਪਿੰਡ ਠੁਆਣਾ 0.06, ਫਿਰਨੀ ਨਡਾਲੋਂ 0.20, ਫਿਰਨੀ ਖੈਰੜ ਅੱਛਰਵਾਲ 0.50, ਗੜ੍ਹਸ਼ੰਕਰ, ਸੰਤੋਖਗੜ੍ਹ ਅਤੇ ਕੋਟਫਤੂਹੀ ਤੋਂ ਬਸਤੀ ਰਾਜਪੁਰ0.65, ਗੜ੍ਹਸ਼ੰਕਰ, ਸੰਤੋਖਗੜ,੍ਹ ਡਲੇ੍ਹਵਾਲ,ਖੁਰਾਲਗੜ੍ਹ ਅਤੇ ਦੇਣੋਵਾਲ 0.44, ਗੜ੍ਹਸ਼ੰਕਰ ,ਸ਼ਤੋਖਗੜ੍ਹ, ਪਿੰਡ ਡੱਲੋਵਾਲ ਦੀ ਐਸ ਸੀ ਬਸਤੀ 0.55, ਫਿਰਨੀ ਪਿੰਡ ਮਹਿਮਦੋਵਾਲ ਖੁਰਦ 0.51, ਢਾਡਾ ਕਲਾਂ ਤੋਂ ਗੁਰੂਦੁਵਾਰਾ ਦਾਦੀ ਬਾਗਾਨੀ 0.60 ਕਿਲੋਮੀਟਰ ਅਜਿਹੀਆਂ ਸੰਪਰਕ ਸੜਕਾਂ ਹਨ ਜਿਹਨਾਂ ਦੀ ਸਰਕਾਰ ਵਲੋਂ 13 ਸਾਲ ਤੋਂ ਕੋਈ ਵੀ ਮੁਰੰਮਤ ਨਾ ਕੀਤੀ ਹੋਣ ਕਾਰਨ ਰਾਹਗੀਰਾਂ ਲਈ ਵੱਡੀ ਮੁਸੀਬਤ ਬਣੀਆਂ ਹੋਈਆਂ ਹਨ।
ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਕ ਕਿਲੋਮੀਟਰ ਦੀ ਦੂਰੀ ਤੋਂ ਵੱਧ ਵਾਲੀਆਂ ਸੰਪਰਕ ਸੜਕਾਂ ਦੀ ਹਾਲਤ ਦਾ ਤਾਂ ਰੱਬ ਹੀ ਰਾਖਾ ਹੈ। ਉਹਨਾਂ ਦੱਸਿਆ ਕਿ ਸਾਲ 2002 ਵਿੱਚ ਮਾਹਿਲਪੁਰ ਤੋਂ ਭੁੱਲੇਵਾਲ ਰਾਠਾਂ ਵਾਇਆ ਸਿੰਘਪੁਰ ਤੋਂ ਚੱਕ ਮੱਲਾਂ, ਜੰਡੋਲੀ 4.75,ਗੜ੍ਹਸ਼ੰਕਰ- ਸੰਤੋਖਗੜ੍ਹ ਮਾਰਗ ਤੋਂ ਡੱਲੇਵਾਲ ਤੋਂ ਮਲਕੋਵਾਲ, ਨੈਣਵਾਂ, ਹਰਵਾਂ, ਹੈਬੋਵਾਲ, ਸੇਖੋਵਾਲ, ਸੀਵਾਂ, ਖੁਰਾਲਗੜ੍ਹ 12. 90 , ਡੱਲੇਵਾਲ, ਮਲਕੋਵਾਲ, ਨੈਨਵਾਂ ਮਾਰਗ ਤੋਂ ਪਿੰਡ ਗੜ੍ਹੀ ਮਾਨਸੋਵਾਲ 2.20, ਗੜ੍ਹਸ਼ੰਕਰ- ਸ਼ਤੋਖਗੜ੍ਹ ਮਾਰਗ ਤੋਂ ਪਿੰਡ ਪੰਡੋਰੀਂ, ਭਦਿਆਰ, ਮਹਿੰਦਵਾਣੀ ਤੋਂ ਮੁੱਢਲੇ ਸਿਹਤ ਕੇਂਦਰ ਤੱਕ 3.60, ਗੜ੍ਹਸ਼ੰਕਰ ਤੋਂ ਪਾਰੋਵਾਲ, ਸਾਧੋਵਾਲ, ਪੁਰਖੋਵਾਲ, ਹਾਜ਼ੀਪੁਰ, ਰਾਮਪੁਰ ਬਿਲੜੋਂ ਸਮੇਤ ਫਿਰਨੀ ਸਾਧੋਵਾਲ 7.35, ਗੜ੍ਹਸ਼ੰਕਰ ਮਾਹਿਲਪੁਰ ਮਾਰਗ ਤੋਂ ਪਿੰਡ ਭੱਜਲ, ਰਾਮਪੁਰ ਬਿਲਰੜੌਂ, ਗੱਜ਼ਰ ਮਹਿਦੂਦਂ 15. 92, ਮਾਹਿਲਪੁਰ -ਗੜ੍ਹਸ਼ੰਕਰ ਮਾਰਗ ਤੋਂ ਬੱਢੋਆਣ ਸਰਦੂਲਾਪੁਰ, ਗੁਜ਼ਰਪੁਰ ਸਕਰੂਲੀ ਪਾਲਦੀ 7. 35, ਮਾਹਿਲਪੁਰ-ਫਗਵਾੜਾ ਮਾਰਗ ਤੋਂ ਸਰਹਾਲਾ ਕਲਾਂ, ਬੱਡੋਂ, ਅਜਨੋਹਾ,ਨਡਾਲੋਂ,ਟੋਡਰਪੁਰ,ਵਾਹਿਦ 13.57, ਤਾਜੇਵਾਲ ਤੋਂ ਸਾਰੰਗਵਾਲ 2.70 , ਮਾਹਿਲਪੁਰ- ਫਗਵਾੜਾ ਮਾਰਗ ਤੋਂ ਚਿੰਤਪੁਰਨੀ ਮੰਦਰ ਢਾਡਾ ਖੁਰਦ 2.71, ਬਿੰਜੋਂ ਤੋਂ ਐਮਾਂ ਜੱਟਾਂ 1.90, ਖੁਰਾਲੀ ਤੋਂ ਖੁਰਾਲਗੜ੍ਹਵਾਇਆ ਗੁਰੂਦਆਰਾ ਸ਼੍ਰੀ ਗੁਰੂ ਰਵੀਦਾਸ 1. 00, ਫਿਰਨੀ ਢਾਡਾ ਕਲਾਂ 1.17, ਬਿੰਜੋਂ ਤੋਂ ਪਠਲਾਵਾ 2.50, ਗੜ੍ਹਸ਼ੰਕਰ ਤੋਂ ਸਾਧੋਵਾਲ 1.39, ਹੁਸਿਆਰਪੁਰ -ਮਾਹਿਲਪੁਰ ਮਾਰਗ ਤੋਂ ਮਾਹਿਲਪੁਰ ਜੇਜੋਂ ਦੋਆਬਾ ਮਾਰਗ ਵਾਇਆ ਸਿੰਘਪੁਰ ਚਾਂਣਥੂ ਬਰਾਹਮਣਾਂ, ਕਾਲੇਵਾਲ ਭਗਤਾਂ, ਭੁੱਲੇਵਾਲ ਗੁਜਰਾਂ 5.35, ਲਸਾੜਾ ਤੋਂ ਜੇਜੋਂ ਦੋਆਬਾ 1.22, ਮਜਾਰਾ ਡਿੰਗਰੀਆਂ ਤੋਂ ਪਿੰਡ ਸੂਨੀ 1.13, ਮਰੂਲਾ ਤੋਂ ਜਲੋਵਾਲ 1.00, ਬੱਡੋਂ ਤੋਂ ਬਿਸਤ ਦੋਆਬ ਨਹਿਰ ਦੀ ਪਟੜੀ 1. 80, ਬਾੜੀਆਂ ਕਲਾਂ ਤੋਂ ਕੰਮੋਵਾਲ 1.70, ਨੋ ਨੀਤਪੁਰ ਤੋਂ ਸੈਦਪੁਰ 1. 00, ਠੀਂਡਾ ਤੋਂ ਮਾਹਿਲਪੁਰ ਫਗਵਾੜਾ ਮਾਰਗ 1,60, ਬਹਿਬਲਪੁਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਫਤੂਹੀ 1.40, ਭਗਤੂਪੁਰ ਤੋਂ ਦਾਣਾ ਮੰਡੀ ਕੋਟਫਤੂਹੀ 1.50, ਜੈਤਪੁਰ ਤੋਂ ਨੰਗਲ ਖਿਲਾੜੀਆਂ 2.10,ਮੇਘੋਵਾਲ ਦੋਆਬਾ ਤੋਂ ਜੀਵਨਪੁਰ ਜੱਟਾਂ 1.75, ਭੁੱਲੇਵਾਲ ਰਾਠਾਂ ਤੋਂ ਚਾਣਥੂ ਬ੍ਰਾਹਮਣਾ 1.00, ਗੋਗੜੌਂ ਤੋਂ ਹਾਈ ਸਕੂਲ ਮੈਲੀ ਵਾਇਆ ਡੇਰਾ ਝਬਾਲ 2.76 ਫਿਰਨੀ ਪਿੰਡ ਮੁਗੋਵਾਲ ਸਮੇਤ ਬਸਤੀ ਗੁਰਦੁਆਰਾ ਸਾਹਿਬ 1.25,ਚੱਕ ਮੱਲਾਂ ਤੋਂ ਗੁਰੂਦਆਰਾ ਹਰੀ ਹਰ ਸਾਹਿਬ 1.07, ਪਰਸੋਵਾਲ ਤੋਂ ਕੁੱਟੀਆ ਗੋਗਲਦਾਸ ਅਬਾਦੀ 1.16, ਪਿੰਡ ਘਾਗੋਂ ਗੁਰੂ ਕੀ ਤੋਂ ਗੜ੍ਹਸ਼ੰਕਰ ਬਲਾਚੌਰ ਮਾਰਗ 1.56 ਕਿਲੋਮੀਟਰ ਆਦਿ ਸੰਪਰਕ ਸੜਕਾਂ ਵੱਲ ਵਿਭਾਗ ਅਤੇ ਸਰਕਾਰ ਵਲੋਂ ਕਈ ਸਾਲਾਂ ਤੋਂ ਮੁਰੰਮਤ ਹੀ ਨਹੀਂ ਕਰਵਾਈ ਗਈ।
ਉਹਨਾਂ ਦੱਸਿਆ ਕਿ ਸਾਲ 2003 ਤੋਂ 2007 ਤੱਕ ਅੱਧਾ ਕਿਲੋਮੀਟਰ ਤੋਂ ਘੱਟ ਅਤੇ ਇਕ ਕਿਲੋਮੀਟਰ ਤੱਕ ਤੇ ਵੱਧ ਦੀਆਂ ਸੰਪਰਕ ਸੜਕਾਂ ਦੇ ਸੱਤਾਧਾਰੀ ਪਾਰਟੀਆਂ ਦੇ ਆਗੂਆਂ ਵਲੋਂ ਰੱਖੇ ਨੀਂਹ ਪੱਥਰ ਵੀ ਗੁੰਮ ਗਏ ਹਨ। ਸੜਕਾਂ ਵਿੱਚ ਡੂੰਘੇ ਟੋਏ ਗੰਦੇ ਪਾਣੀ ਨਾਲ ਭਰੇ ਪਏ ਹਨ। ਬਰਸਾਤਾਂ ਵਿੱਚ ਮੀਂਹ ਪੈਣ ਕਾਰਨ 12,13 ਸਾਲ ਤੋਂ ਪੱਕੀਆਂ ਸੜਕਾਂ ਦੀ ਬੱਜ਼ਰੀ ਤਾਂ ਨਜ਼ਰ ਹੀ ਨਹੀਂ ਆਉਂਦੀ ਜਿਸ ਸਦਕਾ ਲੋਕ ਅਪਣੀ ਮਾੜੀ ਕਿਸਮਤ ਨੂੰ ਰੋਅ ਰਹੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ 1700 ਕਰੋੜ ਰੁਪਿਆ ਪੇਂਡੂ ਸੰਪਰਕ ਸੜਕਾਂ ਵਿਧਾਨ ਸਭਾ ਹਲਕਾ ਪੱਧਰ ਤੇ ਸੜਕਾਂ ਲਈ ਹਰ ਸਾਲ ਐਲਾਨ ਕਰਦੀ ਹੈ ਪ੍ਰੰਤੂ ਤਹਿਸੀਲ ਗੜ੍ਹਸ਼ੰਕਰ ਦੋ ਵਿਧਾਨ ਸਭਾ ਹਲਕਿਆਂ ਗੜ੍ਹਸ਼ੰਕਰ ਅਤੇ ਚੱਬੇਵਾਲ ਦੇ ਪਿੰਡਾਂ ਨੂੰ ਲੱਗਦੀ ਹੈ। ਇਹਨਾਂ ਹਲਕਿਆਂ ਦੇ ਉਪਰੋਕਤ ਪਿੰਡਾਂ ਵਿੱਚ ਪਿੱਛਲੇ 18 ਸਾਲਾਂ ਤੋਂ ਬਣਾਈਆਂ ਸੰਪਰਕ ਸੜਕਾਂ ਦੀ 13 ਸਾਲ ਤੋਂ ਕੋਈ ਮੁਰੰਮਤ ਕਿਉ ਨਹਂੀ ਹੋਈ।
ਇਸ ਸਬੰਧ ਵਿੱਚ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਗੜ੍ਹਸ਼ੰਕਰ ਅਤੇ ਸੋਹਣ ਸਿੰਘ ਠੰਡਲ ਚੱਬੇਵਾਲ ਨੇ ਦੱਸਿਆ ਕਿ ਉਹ ਤਹਿਸੀਲ ਗੜ੍ਹਸ਼ੰਕਰ ਦੇ ਹਰਇਕ ਪਿੰਡ ਨੂੰ ਲੱਗਦੀ ਸੰਪਰਕ ਸੜਕਾਂ ਨੂੰ ਨਮੂਨੇ ਦੀਆਂ ਬਣਾਉਂਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਵਿਧਾਨ ਸਭਾ ਹਲਕਿਆਂ ਦੀ ਵੰਡ ਅਤੇ ਗੜ੍ਹਸ਼ੰਕਰ ਵਿੱਚ ਪਿੱਛਲੇ ਕਈ ਸਾਲਾਂ ਤੋਂ ਸਰਕਾਰ ਵਿਰੋਧੀ ਵਿਧਾਇਕ ਬਣਨ ਕਾਰਨ ਹਲਕੇ ਦੀਆਂ ਸੜਕਾਂ ਦੀ ਹਾਲਤ ਵੱਲ ਬਹੁਤਾ ਧਿਆਨ ਨਹੀਂ ਗਿਆ। ਉਹਨਾਂ ਦੱਸਿਆ ਕਿ ਕੰਢੀ ਅਤੇ ਬੀਤ ਦੇ ਪਿੰਡਾਂ ਵਿੱਚ ਸੜਕਾਂ ਦੀ ਨਵੇਂ ਸਿਰਿਓ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਸਰਕਾਰ ਕੋਲ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਲਈ ਪੈਸੇ ਦੀ ਕੋਈ ਕਮੀ ਨਹੀਂ। ਚੋਣ ਜਾਬਤੇ ਵੀ ਸੜਕਾਂ ਦੀ ਬਦਹਾਲੀ ਦਾ ਕਾਰਨ ਬਣਦੇ ਰਹੇ ਹਨ।