ਨਾਇਬ ਤਹਿਸੀਲਦਾਰ ਵੱਲੋਂ ਫਰਦ ਕੇਂਦਰ ਦੇ ਕਰਮਚਾਰੀ ਵਿਰੁੱਧ ਵਿਭਾਗੀ ਕਾਰਵਾਈ ਜਾਂਚ ਸ਼ੁਰੂ
ਬਲਾਕ ਮਾਹਿਲਪੁਰ ਦੇ ਪਿੰਡ ਜੰਡੋਲੀ ਵਿਖੇ ਇੱਕ ਭਾਜਪਾ ਆਗੂਦੇ ਲੜਕੇ ਵਲੋਂ ਥੋੜੀ ਜਿਹੀ ਜ਼ਮੀਨ ਦੇ ਟੁਕੜੇ ਨੂੰ ਸਬ ਤਹਿਸੀਲ ਮਾਹਿਲਪੁਰ ਦੇ ਕਰਮਚਾਰੀਆਂ ਦੀ ਕਥਿੱਤ ਮਿਲੀ ਭੁਗਤ ਨਾਲ ਵੱਧ ਦਿਖਾ ਕੇ ਇੱਕ ਦਲਾਲ ਦੀ ਸਹਾਇਤਾ ਨਾਲ ਬੈਂਕ ਤੋਂ 21 ਲੱਖ ਰੁਪਏ ਦਾ ਕਰਜ਼ਾ ਪਾਸ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰੰਤੂ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਅਤੇ ਬੈਂਕ ਅਧਿਕਾਰੀਆਂ ਵੱਲੋਂ ਮਾਮਲੇ ਦਾ ਪਤਾ ਲੱਗ ਜਾਣ ਕਾਰਨ ਬੈਂਕ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਣ ਤੋਂ ਬਚਾਅ ਲਿਆ ਗਿਆ।
ਹੁਣ ਉਕਤ ਮਾਮਲੇ ਵਿੱਚ ਸ਼ਾਮਿਲ ਆਗੂ ਆਪਣੇ ਲੜਕੇ ਨੂੰ ਬਚਾਉਣ ਲਈ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਪੂਰੀ ਸਿਆਸੀ ਤਾਕਤ ਦੀ ਵਰਤੋਂ ਕਰ ਰਿਹਾ ਹੈ। ਮਾਲ ਮਹਿਕਮੇ ਦੇ ਉਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿਚ ਕਾਰਵਾਈ ਕਰਦਿਆਂ ਤਹਿਸੀਲਦਾਰ ਵੱਲੋਂ ਫਰਦ ਕੇਂਦਰ ਦੇ ਇਕ ਕਰਮਚਾਰੀ ਵਿਰੁੱਧ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਵੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਭਾਜਪਾ ਮੰਡਲ ਚੱਬੇਵਾਲ ਦੇ ਪ੍ਰਧਾਨ ਉਜਾਗਰ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਜੋ ਕਿ ਥੋੜਾ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਆਇਆ ਹੈ , ਨੇ ਆਪਣੀ ਪਿੰਡ ਜੰਡੋਲੀ ਵਿਖੇ ਸਥਿਤ ਦੋ ਕਨਾਲ ਜਮੀਨ ਦੀ ਲਿਮਟ ਬਣਾਉਣ ਅਤੇ ਬੈਂਕ ਤੋਂ ਕਰਜ਼ਾ ਲੈਣ ਲਈ ਯੂਨੀਅਨ ਬੈਂਕ ਆਫ ਇੰਡੀਆ ਬ੍ਰਾਂਚ ਮਾਹਿਲਪੁਰ ਵਿਚ ਦਰਖਾਸਤ ਦਿੱਤੀ, ਜਿਸ ਤੇ ਬੈਂਕ ਅਧਿਕਾਰੀਆਂ ਵਲੋਂ ਉਸਨੂੰ ਕਰਜਾ ਪਾਸ ਕਰਨ ਸਬੰਧੀ ਜਮੀਨ ਦੇ ਲੋੜੀਂਦੇ ਕਾਗਜ ਪੱਤਰ ਤਿਆਰ ਕਰਨ ਲਈ ਕਿਹਾ।
ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਨੇ ਆਪਣੇ ਪਿਤਾ ਦੀ ਉੱਚ ਸਿਆਸੀ ਪਹੁੰਚ ਦਾ ਕਥਿੱਤ ਲਾਭ ਲੈਂਦਿਆਂ ਅਤੇ ਇੱਕ ਵਿਆਕਤੀ ਦੀਪਾ ਵਾਸੀ ਗੋਹਗੜੋ ਦੀ ਮਦਦ ਨਾਲ ਸਬ ਤਹਿਸੀਲ ਮਾਹਿਲਪੁਰ ਦੇ ਫ਼ਰਦ ਕੇਂਦਰ ਅੰਦਰ ਬੈਠੇ ਇੱਕ ਕਰਮਚਾਰੀ ਸਮੇਤ ਕੁਝ ਵਸੀਕਾ ਨਵੀਸਾਂ ਦੀ ਕਥਿੱਤ ਮਦਦ ਨਾਲ ਜੰਡੋਲੀ ਸਥਿੱਤ ਆਪਣੀ ਉਕਤ ਜਮੀਨ ਨੂੰ ਫਰਦ ਵਿਚ ਦੋ ਕਨਾਲ ਤੋਂ 21 ਕਨਾਲ ਬਣਵਾ ਲਿਆ। ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਨੇ ਆਪਣੇ ਪਿਤਾ ਦੀ ਸਿਆਸੀ ਪਹੁੰਚ ਨਾਲ ਇਸ ਜਮੀਨ ਦਾ ਭਾਰ ਰਹਿਤ ਸਰਟੀਫ਼ਿਕੇਟ ਵੀ ਤਿਆਰ ਕਰਵਾ ਲਿਆ ਅਤੇ ਪ੍ਰਾਪਤ ਕੀਤੇ ਕਾਗਜ਼ਾਂ ਦੇ ਆਧਾਰ ਤੇ ਇਸ ਕਰਜੇ ਸਬੰਧੀ ਕਾਨੂੰਨੀ ਸਲਾਹ ਵੀ ਲੈ ਲਈ ਗਈ।
ਉਹਨਾਂ ਦੱਸਿਆ ਕਿ ਸਾਰੇ ਜ਼ਾਅਲੀ ਕਾਗਜ਼ ਤਿਆਰ ਕਰਕੇ, ਵਸੀਕਾਂ ਨਵੀਸਾਂ ਦੀ ਮਦਦ ਅਤੇ ਸਬ ਤਹਿਸੀਲ ਦੇ ਕਰਮਚਾਰੀਆਂ ਨਾਲ ਗੰਢ ਤੁੱਪ ਕਰਕੇ ਉਕਤ ਜ਼ਮੀਨ ਦੀ ਆੜ ਰਹਿਣ ਰਜਿਸਟਰੀ ਕਰਵਾ ਲਈ।
ਜ਼ਾਅਲਸਾਜ਼ੀ ਦਾ ਉਕਤ ਮਾਮਲਾ ਉਸ ਵਕਤ ਸਾਹਮਣੇ ਆਇਆ, ਜਦੋਂ ਇਸ ਹਲਕੇ ਦਾ ਪਟਵਾਰੀ ਆਪਣਾ ਸਰਟੀਫਿਕੇਟ ਜਾਰੀ ਕਰਨ ਲੱਗਾ। ਕਾਲੀਆਂ ਭੇਡਾਂ ਦੇ ਇਸ ਕਾਰੇ ਤੋਂ ਝੂਠ ਦਾ ਪਰਦਾ ਉਠਾਉਣ ਲਈ ਪਟਵਾਰੀ ਵਲੋਂ ਆਪਣੀ ਸਾਰੀ ਰਿਪੋਰਟ ਨਾਇਬ ਤਹਿਸੀਲਦਾਰ ਮਾਹਿਲਪੁਰ ਨੂੰ ਦਿੱਤੀ। ਬੈਂਕ ਅਤੇ ਸਰਕਾਰ ਨੂੰ ਲਗਾਏ ਜਾ ਰਹੇ ਚੂਨੇ ਨੂੰ ਰੋਕਿਆ। ਤਹਿਸੀਲਦਾਰ ਅਤੇ ਪਟਵਾਰੀ ਵਲੋਂ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਸਾਰੇ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਜਿਹੜੀ 21 ਕਨਾਲ ਜਮੀਨ ਤੇ ਉਕਤ ਆਗੂ ਦਾ ਲੜਕਾ 21 ਲੱਖ ਦੀ ਲਿਮਟ ਬਣਾ ਰਿਹਾ ਹੈ ਅਸਲ ਵਿਚ ਉਹ ਸਿਰਫ਼ ਦੋ ਕਨਾਲ ਹੈ। ਨਾਇਬ ਤਹਿਸੀਲਦਾਰ ਵਲੋਂ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਕਰਕੇ ਫ਼ਰਦ ਕੇਂਦਰ ਅੰਦਰ ਬੈਠੇ ਇੱਕ ਕਰਮਚਾਰੀ ਨੂੰ ਤੁਰੰਤ ਚਲਦਾ ਕਰਕੇ ਬੈਂਕ ਅਧਿਕਾਰੀਆਂ ਦੀ ਮਦਦ ਨਾਲ ਉਕਤ ਜਾਅਲਸਾਜੀ ਦਾ ਪਰਦਾ ਫਾਸ਼ ਕੀਤਾ ਗਿਆ।
ਪੱਖ: ਇਸ ਸਬੰਧ ਵਿਚ ਬੈਂਕ ਦੇ ਮੈਨੇਜਰ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਉਹਨਾਂ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਪਰਮਿੰਦਰ ਸਿੰਘ ਵਲੋਂ ਬੈਂਕ ਨਾਲ ਕੀਤੀ ਜਾ ਰਹੀ ਧੌਖਾਧੜੀ ਨੂੰ ਰੋਕਿਆ ਹੈ। ਉਹਨਾਂ ਉਕਤ ਮਾਮਲੇ ਵਿਚ ਸ਼ਾਮਿਲ ਕਥਿੱਤ ਦੋਸ਼ੀਆਂ ਵਿਰੁੱਧ ਅਗਲੇਰੀ ਕਾਨੂੰਨੀ ਕਾਰਵਾਈ ਲਈੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਿਆ ਹੈ।
ਪੱਖ: ਇਸ ਸਬੰਧ ਵਿਚ ਨਾਇਬ ਤਹਿਸੀਲਦਾਰ ਗੁਰਸੇਵਕ ਚੰਦ ਮਾਹਿਲਪੁਰ ਨੇ ਦੱਸਿਆ ਕਿ ਉਕਤ ਮਾਮਲੇ ਦਾ ਪਤਾ ਲੱਗਣ ਤੇ ਆੜ ਰਹਿਣ ਕੀਤੀ ਰਜਿਸਟਰੀ ਰੋਕ ਦਿੱਤੀ ਗਈ ਹੈ ਅਤੇ ਇੱਕ ਫ਼ਰਦ ਕੇਂਦਰ ਦੇ ਕਰਮਚਾਰੀ ਨੂੰ ਕੱਢ ਦਿੱਤਾ ਹੈ। ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਚੱਬੇਵਾਲ ਭਾਜਪਾ ਮੰਡਲ ਦੇ ਪ੍ਰਧਾਨ ਉਜਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਲ ਠਗੀ ਦਲਾਲ ਦੀਪੇ ਨੇ ਕੀਤੀ ਹੈ। ਉਸਦੇ ਭੋਲੇ ਭਾਲੇ ਲੜਕੇ ਨੂੰ ਝਾਂਸੇ ਵਿਚ ਲੈ ਕੇ ਇਹ ਕਾਰਾ ਕੀਤਾ ਹੈ ,ਜਿਸ ਵਿਚ ਉਹ ਪੂਰੀ ਤਰਾਂ ਨਾਲ ਨਿਰਦੋਸ਼ ਹੈ। ਉਜਾਗਰ ਸਿੰਘ ਨੇ ਕਿਹਾ ਕਿ ਉਸ ਨੂੰ ਉਕਤ ਮਾਮਲੇ ਵਿਚ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਉਸਨੇ ਕਦੇ ਵੀ ਕਿਸੇ ਵੀ ਨਿੱਜੀ ਕੰਮ ਲਈ ਆਪਣੇ ਅਹੁਦੇ ਦੀ ਵਰਤੋਂ ਨਹੀਂ ਕੀਤੀ। ਉਹ ਜਾਂਚ ਵਿਚ ਮਾਲ ਮਹਿਕਮੇ ਸਮੇਤ ਬੈਂਕ ਦੇ ਅਧਿਕਾਰੀਆਂ ਦਾ ਸਾਥ ਦੇਣਗੇ।
MiqXN
Pills prescribing information. Drug Class. <a href="https://viagra4u.top">can you get generic viagra without rx</a> in the USA. Everything what you want to know about meds. Get information now. <a href=http://www.foodforfox.ir/showpost/%D8%AF%D8%A7%D8%B3%D8%AA%D8%A7%D9%86-%D8%AA%D8%B1%D8%B3%D9%86%D8%A7%DA%A9-%DA%AF%D8%B1%D8%A8%D9%87-%D8%AA%D8%B1%D8%B3%D9%86%D8%A7%DA%A9>Some about meds.</a> <a href=http://newentun.cl/wp/2016/12/25/newentun-en-vina-del-mar/#comment-11617>All what you want to know about medicament.</a> <a href=http://www.escolavila.com.br/jornalvila/escola/certificado-de-inovacao-e-criatividade/>Actual about medicine.</a> fa41f9f