ਮਹਿਲਾ ਪ੍ਰੇਰਕਾਂ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਹਲਕੇ ’ਚ ਘੇਰਨ ਦਾ ਐਲਾਨ –ਜਸਪਾਲ ਸਿੰਘ ਜੱਸੀ
Posted on:- 09-02-2013
ਫੰਡਾਂ ਦੀ ਘਾਟ ਦਾ ਬਹਾਨਾ ਲਾਕੇ ਨਿਗੂਣੇ ਜਿਹੇ ਰੁਜ਼ਗਾਰ ਤੋਂ ਜਬਰੀ ਫਰਗ ਕੀਤੇ ਸਿੱਖਿਆ ਪ੍ਰੇਰਕਾਂ ਦਾ ਪੰਜਾਬ ਸਰਕਾਰ ਪ੍ਰਤੀ ਗੁੱਸਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।ਇਸੇ ਦੀ ਲਗਾਤਾਰਤਾ ’ਚ ਸਿੱਖਿਆ ਪ੍ਰੇਰਕਾਂ ਨੇ 12 ਫਰਵਰੀ ਤੋਂ ਮੋਗਾ ਜਿਮਨੀ ਚੋਣਾਂ ਚ ਸਰਕਾਰ ਦੇ ਭੰਡੀ ਪ੍ਰਚਾਰ ਲਈ ਉਥੋਂ ਸੱਥਾਂ ਚ ਜਾਣ ਦਾ ਐਲਾਣ ਕੀਤਾ ਹੈ।ਇਹ ਫੈਸਲਾ ਬੋਹਾ ਦੀ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿਖੇ ਜਥੇਬੰਦੀ ਦੇ ਜਿਲਾ ਵਿੱਤ ਸਕੱਤਰ ਅੰਮ੍ਰਿਤਪਾਲ ਸਿੰਘ ਸੰਘਰੇੜੀ ਦੀ ਅਗਵਾਈ ’ਚ ਹੋਈ ਮੀਟਿੰਗ ਚ ਲਿਆ।
ਮੀਟਿੰਗ ’ਚ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸੀਤਾਲਮੇਲ ਕਮੇਟੀ ਦੇ ਬੁਲਾਰੇ ਰਾਮਪਾਲ ਸਿੰਘ ਫਰੀਦਕੇਸਵਰਨ ਸਿੰਘ ਸਿਰਸੀਵਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਦੌਰਾਨ ਸਿੱਖਿਆ ਪ੍ਰੇਰਕਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਹਰੇਬਾਜ਼ੀ ਕਰਦਿਆਂ ਜਿੱਥੇ ਸ਼ਹਿਰ ਚ ਰੋਸ ਮਾਰਚ ਕੀਤਾ, ਉੱਥੇ ਸਖਤ ਪੁਲਿਸ ਪ੍ਰਬੰਧਾਂ ਦੇ ਬਾਵਜੂਦ ਸਥਾਨਕ ਬੱਸ ਅੱਡੇ ’ਤੇ ਪੰਜਾਬ ਸਰਕਾਰ ਦੀ ਅਰਥੀ ਸਾੜਕੇ ਜ਼ਬਰਦਸਤ ਮੁਜ਼ਾਹਰਾ ਵੀ ਕੀਤਾ।
ਇਸ ਦੌਰਾਨ ਬੁਢਲਾਡਾ-ਰਤੀਆ ਸੜਕ ਮਾਰਗ 'ਤੇ ਕੁਝ ਸਮੇਂ ਲਈ ਆਵਾਜਾਈ ਵੀ ਠੱਪ ਰਹੀ।ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸੀਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ ਸੰਘਰੇੜੀਤਾਲਮੇਲ ਕਮੇਟੀ ਦੇ ਆਗੂ ਰਾਮਪਾਲ ਸਿੰਘ ਫਰੀਦਕੇਸਵਰਨ ਸਿੰਘ ਸਿਰਸੀਵਾਲਾਕਮਲਜੀਤ ਸਿੰਘ ਸਤੀਕੇਜ਼ਿਲ੍ਹਾ ਜਨਰਲ ਸਕੱਤਰ ਹਰਬੰਸ ਸਿੰਘ ਜੁਗਲਾਨ ਨੇ ਕਿਹਾ ਕਿ ਇੱਕ ਪਾਸੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਆਪਣੇ ਨਜ਼ਦੀਕੀਆਂ ਨੂੰ ਖੁਸ਼ ਕਰਨ ਲਈ ਬੋਰਡਾਂ/ਕਾਰਪੋਰੇਸ਼ਨਾਂ ਦੀਆਂ ਚੇਅਰਮੈਨੀਆਂ ਦੇਕੇ ਸਰਕਾਰੀ ਖਜ਼ਾਨਾ ਦੋਵੇਂ ਹੱਥੀ ਲੁਟਾ ਰਹੀ ਹੈ ਤੇ ਦੂਜੇ ਪਾਸੇ ਖਜਾਨਾਂ ਖਾਲੀ ਹੋਣ ਦਾ ਬਹਾਨਾ ਲਾਕੇ ਅਨਪੜ੍ਹ ਲੋਕਾਂ ਨੂੰ ਅੱਖਰ ਗਿਆਨ ਦੇਣ ਦਾ ਪਰਉਪਕਾਰੀ ਕੰਮ ਕਰਨ ਵਾਲੇ ਸਿੱਖਿਆ ਪ੍ਰੇਰਕਾਂ ਨੂੰ ਜ਼ਬਰੀ ਬਰਖਾਸਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਖਰ ਭਾਰਤ ਮਿਸ਼ਨ ਨੂੰ ਚਲਾਉਣ ਲਈ ਕੇਦਰ ਸਰਕਾਰ ਦੁਆਰਾ ਪੰਜਾਬ ਨੂੰ ਜਾਰੀ ਕੀਤਾ ਗਿਆ 66 ਕਰੋੜ ਰੁਪਏ ਚ ਆਪਣੀ 25 ਫੀਸਦੀ ਹਿੱਸੇਦਾਰੀ ਜਮਾਂ ਨਾ ਕਰਵਾਉਣ ਵਾਲੀ ਪੰਜਾਬ ਸਰਕਾਰਕੇਦਰ ਦੀਆਂ ਸਿੱਖਿਆ ਸਕੀਮਾਂ ਨੂੰ ਚਾਲੂ ਰੱਖਣ ਤੋਂ ਨਾਬਰ ਹੋ ਰਹੀ ਹੈ ਜਿਸ ਤੋਂ ਸੂਬੇ ਨੂੰ ਵਿਦਿੱਅਕ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਬਿਆਨਾਂ ਦਾ ਅਸਲੀ ਸੱਚ ਸਾਹਮਣੇ ਆਉਦਾ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਭਾਰਤ ਸਾਖਰ ਮਿਸ਼ਨ ਤੁਰਤ ਚਾਲੂ ਨਾ ਕੀਤਾ ਗਿਆ ਅਤੇ ਸਾਖਰਤਾ ਪ੍ਰੇਰਕਾਂ ਦੀਆਂ ਬਕਾਇਆ ਤਨਖਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ ਉਹ ਪੰਜਾਬ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਣਗੇ।ਆਗੂਆਂ ਨੇ ਐਲਾਣ ਕੀਤਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀ ਕਰ ਲਿਆ ਜਾਂਦਾ ਤਦ ਤਕ ਸੰਘਰਸ਼ ਦਿਨ ਪ੍ਰਤੀ ਦਿਨ ਪ੍ਰਚੰਡ ਕਰਨਗੇ ਅਤੇ ਪੰਜਾਬ ਦੇ ਸਾਰੇ ਮੰਤਰੀਆਂਸੱਤਾਧਾਰੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਪਿੰਡਾਂ ਦੀਆਂ ਸੱਥਾਂ ਚ ਘੇਰਨਗੇ।
ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਦੀ ਨੰਨੀ ਛਾਂ ਮੁਹਿੰਮ ਨੂੰ ਡਰਾਮਾਂ ਕਰਾਰ ਦਿੰਦਿਆਂ ਗੁਰਪ੍ਰੀਤ ਕੌਰ ਕੁਲਾਣਾਗੁਰਜੀਤ ਕੌਰ ਜੋਈਆਂਸੁਖਪਾਲ ਕੌਰ ਕੁਲੈਹਰੀਬਰਜਿੰਦਰ ਕੌਰ ਤਾਲਬਵਾਲਾ ਨੇ ਕਿਹਾ ਕਿ ਇੱਕ ਪਾਸੇ ਬਾਦਲਕੇ ਇਸ ਮੁਹਿਮ ਤਹਿਤ ਕੁੱਖ ਅਤੇ ਰੁੱਖ ਦੀ ਰਾਖੀ ਕਰਨ ਦਾ ਢਕਵੰਜ ਰਚਕੇ ਧੀਆਂ ਅਤੇ ਰੁੱਖਾ ਦੀ ਹਮਾਇਤੀ ਹੋਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਰੁਜਗਾਰ ਲਈ ਸੜਕਾਂ ਤੇ ਉੱਤਰੀਆ ਨੌਜਵਾਨ ਧੀਆਂ ਨੂੰ ਗਲਾਂ ’ਚ ਚੁੰਨੀਆਂ ਪਾਕੇ ਘੜੀਸਿਆ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਸਰਕਾਰ ਦੇ ਦਾਅਵਿਆਂ ਦਾ ਅਸਲੀ ਸੱਚ ਲੋਕਾਂ ਸਾਹਮਣੇ ਲੈਕੇ ਆਉਣ ਲਈ ਪਿੰਡ-ਪਿੰਡ ਰੋਸ ਮਾਰਚ ਕਰਨਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ ਅਚਾਨਕਗਗਨਦੀਪ ਸਿੰਘ ਦਰੀਆਪੁਰਬੀਰਪਾਲ ਕੌਰ ਕੁਲਾਣਾਕਰਮਜੀਤ ਸਿੰਘ ਝਲਬੂਟੀਬੀਰਪਾਲ ਕੋਰ ਟਾਹਲੀਆਂਬੀਰਪਾਲ ਕੋਰ ਮੰਢਾਲੀਰਾਮ ਸਿੰਘ ਗੰਢੂਗੁਰਮੇਲ ਸਿੰਘ ਕੂਲਰੀਆਂਸਿੱਖਿਆ ਵਲੰਟੀਅਰ ਸਰਬਜੀਤ ਸਿੰਘ ਗੋਗੀ ਦਾਤੇਵਾਸ ਨੇ ਵੀ ਸੰਬੋਧਨ ਕੀਤਾ।