ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਸ਼ੇਸ਼
(ਅਨੁਵਾਦ-ਅਮਨਦੀਪ ਹਾਂਸ)
ਆਪਣੀ ਰਾਮ ਕਹਾਣੀ ਦੱਸੀ, ਦਿਲ ਪਰਚਾਏ ਲੋਕਾਂ ਦੇ
ਮੇਰੇ ਨਾਲੋਂ ਰਾਤ ਏ ਚੰਗੀ, ਨਸੀਬ ਲੁਕਾਏ ਲੋਕਾਂ ਦੇ।
ਇੰਜ ਲਗਦਾ ਏ ਮੇਰੇ ਕੋਲੋਂ, ਗੱਲ ਕੋਈ ਸੱਚੀ ਹੋ ਗਈ ਏ,
ਤਾਹੀਓਂ ਕਰਨ ਸਵਾਗਤ ਮੇਰਾ, ਪੱਥਰ ਆਏ ਲੋਕਾਂ ਦੇ..
ਬਾਬਾ ਨਜ਼ਮੀ ਸਾਹਿਬ ਨੇ ਸੱਚ ਕਿਹਾ ਹੈ ਕਿ ਸੱਚ ਕਹਿਣ ਵਾਲਿਆਂ ਨੂੰ ਪੱਥਰ ਖਾਣੇ ਪੈਂਦੇ ਨੇ.. ਸਾਨੂੰ ਮਨਜ਼ੂਰ ਨੇ...ਸਵੱਛ ਭਾਰਤ ਦੀ ਅਸਲ ਤਸਵੀਰ ਦੇਖਣ ਲਈ ਆਓ ਮੁਲਕ ਦੀ ਰਾਜਧਾਨੀ ਤੋਂ ਮਹਿਜ 70 ਕਿਲੋਮੀਟਰ ਦੂਰ ਚੱਲੀਏ, ਨੱਕ ਮੂੰਹ ਵਲੇਟ ਲਿਓ.. ਪਰ ਦਿਲ ਦੀਆਂ ਅੱਖਾਂ ਖੁੱਲੀਆਂ ਰੱਖਿਓ ਤਾਂ ਜੋ ਪਤਾ ਲੱਗੇ ਕਿ ਵਿਸ਼ਵ ਦੀ ਸ਼ਕਤੀ ਬਣਨ ਵੱਲ ਵਧ ਰਹੇ ਭਾਰਤ ਚ ਅੱਜ ਵੀ ਇਨਸਾਨੀ ਗੰਦ ਸਿਰਾਂ ਤੇ ਚੁਕਣ ਵਾਲਿਆਂ ਨੂ ਮਿਹਨਤਾਨੇ ਵਜੋਂ ਮਹਿਜ ਦੋ ਬੇਹੀਆਂ ਰੋਟੀਆਂ ਮਿਲਦੀਆਂ ਨੇ..ਮੁਲਕ ਦੇ ਮੌਜੂਦਾ ਹਾਕਮ ਨਰੇਂਦਰ ਮੋਦੀ ਨੇ ਹਾਲ ਹੀ ਚ ਯੂ ਪੀ ਦੇ ਪਰਯਾਗਰਾਜ ਚ ਸਫਾਈ ਕਾਮਿਆਂ ਦੇ ਪੈਰ ਧੋਤੇ ਸੀ, ਮੀਡੀਆ ਦਾ ਵੱਡਾ ਹਿਸਾ ਮੋਦੀ ਦੇ ਗੁਣਗਾਣ ਕਰਦਾ ਰਿਹਾ, ਤੇ ਕੁਝ ਲੋਕ ਇਸ ਨੂੰ ਮੋਦੀ ਦਾ ਸਿਆਸੀ ਡਰਾਮਾ ਕਰਾਰ ਦਿੰਦੇ ਰਹੇ, ਜਦੋਂ ਮੋਦੀ ਸਫਾਈ ਮੁਲਾਜ਼ਮਾਂ ਦੇ ਪੈਰ ਧੋ ਰਹੇ ਸਨ ਤਾਂ ਇਕ ਅਜਾ਼ਦ ਮੀਡੀਆ ਸੰਗਠਨ ਦੇ ਪੱਤਰਕਾਰਾਂ ਨੇ ਦਿੱਲੀ ਤੋਂ ਮਹਿਜ 70-80 ਕਿਲੋਮੀਟਰ ਦੂਰ ਅਜਿਹਾ ਇਲਾਕਾ ਲੱਭ ਲਿਆ, ਜੋ ਉਸ ਭਾਰਤ ਦਾ ਹਿੱਸਾ ਤਾਂ ਬਿਲਕੁਲ ਨਹੀਂ ਲਗਦਾ ਜੋ ਮੀਡੀਆ ਚ ਸਰਕਾਰੀ ਇਸ਼ਤਿਹਾਰਬਾਜ਼ੀ ਚ ਦਿਖਾਇਆ ਜਾਂਦਾ ਹੈ।