Wed, 30 October 2024
Your Visitor Number :-   7238304
SuhisaverSuhisaver Suhisaver

ਗਊ ਮਾਤਾ ਦੇ ਰਾਜ `ਚ ਇੱਕ ਹੋਰ ਮਾਰਕਾ -ਸ਼ਾਲਿਨੀ ਸ਼ਰਮਾ

Posted on:- 24-06-2017

ਗਊ  ਰੱਖਿਆ  ਦੇ ਇਨ੍ਹਾਂ ਸਮਿਆਂ ਵਿੱਚ ਉਹ  ਇੱਕੋ-ਇੱਕ ਪਸ਼ੂ  ਹੈ ਜਿਸ ਪ੍ਰਤੀ ਅੰਤਾਂ ਦੀ  ‘ਹਮਦਰਦੀ’ ਦਿਖਾਈ ਜਾ ਰਹੀ ਹੈ । ਇਸ `ਹਮਦਰਦੀ` ਤੋਂ ਉਹ ਖੁਦ ਅਣਜਾਣ  ਹੈ ਪਰ ਇਸਦੇ `ਹਮਦਰਦ` ਇਸ `ਹਮਦਰਦੀ` ਦੀ ਖੱਟੀ ਖਾ ਰਹੇ ਨੇ ।  ਇਸ ਪਸ਼ੂ ਨਾਲ ਜੁੜੀ ਹਰ ਚੀਜ਼ ਜਿਸਨੂੰ ਵੇਚਿਆ ਜਾ ਸਕਦਾ ਹੈ ਨੁਮਾਇਸ਼ ’ਤੇ ਹੈ । ਚੰਡੀਗੜ੍ਹ ਵਿੱਚ ਇੱਕ ਗਊਸ਼ਾਲਾ  ਹੁਣ ਇੱਕ ਨਵਾਂ  ਵਿਚਾਰ ਲੈ ਕੇ  ਆਈ ਹੈ ਤਾਂ ਜੋ ਸਮਾਜ `ਚ  ਇੱਧਰ-ਉੱਧਰ ਖਿਲਰੇ ਅਧਿਆਤਮਿਕ ਤੱਤਾਂ ਤੋਂ ਕੋਈ ਫਾਇਦਾ ਲਿਆ ਜਾ ਸਕੇ । ਇਸਦਾ ਮਾਲਕ  ਦੁੱਧ ਨੂੰ  ਵਿਅਕਤੀਆਂ ਦੇ ਕਰਮ ਨਾਲ ਜੋੜ ਕੇ ਵੇਚ  ਰਿਹਾ ਹੈ । ਗੱਲ ਇਸ ਲਾਈਨ ‘ਤੇ ਹੁੰਦੀ ਹੈ ਕਿ ਗਾਂ ਦਾ ਦੁੱਧ ਵਿਅਕਤੀਆਂ ਦੇ ਕਰਮਾਂ ਨੂੰ ਸ਼ੁੱਧ ਕਰਦਾ ਹੈ ਅਤੇ ਇਸ ਨੂੰ ਪੀਣਾ  ਇੱਕ ਲੰਮੀ ਉਮਰ ਦਾ ਨਿਵੇਸ਼ ਹੈ। ਪਰ ਜਦੋਂ ਕੋਈ ਦੁੱਧ ਦੀ ਖਰੀਦ ਕਰਦਾ ਹੈ ਤਾਂ ਕਰਮਾਂ ਵਾਲੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੁੰਦੀ ਹੈ ।

ਗਾਂ ਉੱਪਰ ਕੋਈ ਵੀ ਅੱਤਿਆਚਾਰ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਦੁੱਧ ਦੀ ਮਾਤਰਾ ਵਧਾਉਣ ਲਈ ਦਿੱਤੇ ਜਾਂਦੇ ਹਾਰਮੋਨਲ ਟੀਕੇ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਹਿੰਸਾ । ਗਊਸ਼ਾਲਾ  ਦਾ ਮਾਲਕ ਮਾਪਿਆਂ ਲਈ ਪਿਆਰ ਬਾਰੇ ਗੱਲ ਕਰਦਾ ਹੈ ਅਤੇ ਉਹ ਇਸਨੂੰ ਗਊ ਮਾਤਾ  ਅਤੇ ਬਲਦ ਪਿਤਾ ਨਾਲ ਜੋੜਦਾ ਹੈ । ਰਿਸ਼ੂ ਵਿਆਸ ਦਾਅਵਾ ਕਰਦਾ ਹੈ ਕਿ ਉਸਦੀ ਗਊਸ਼ਾਲਾ   ਇੱਕ ਵਪਾਰਕ ਡੇਅਰੀ ਨਹੀਂ ਹੈ ਹਾਲਾਂਕਿ ਦੁੱਧ ਨੂੰ 'ਅਹਿੰਸਾ' ਦੇ ਬ੍ਰਾਂਡ  ਹੇਠ ਕਰਮ-ਮੁਫ਼ਤ ਉਤਪਾਦ ਵਜੋਂ ਵੇਚਿਆ ਜਾਂਦਾ ਹੈ ਕਿਉਂਕਿ ਗਾਵਾਂ ਕਿਸੇ ਵੀ ਜ਼ੁਲਮ ਦੇ ਅਧੀਨ ਨਹੀਂ ਹਨ ।

“ ਅਸੀਂ ਆਪਣੀਆਂ ਗਾਵਾਂ ਅਤੇ ਬਲਦਾਂ ਦੀ ਸੰਭਾਲ ਉਨ੍ਹਾਂ ਦੇ ਜੀਵਨ ਦੇ ਅੰਤ ਤਕ ਕਰਦੇ ਹਾਂ । ਜਦੋਂ ਉਹ ਲਾਭਦਾਇਕ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਵੇਚਣਾ ਸਾਡਾ ਰਾਹ ਨਹੀਂ ਹੈ । ”, ਉਹ `ਬੁਰੇ ਕਰਮ` ਵਾਲੇ ਲੋਕਾਂ ਵੱਲ ਇਸ਼ਾਰਾ ਕਰਦੇ ਸਮੇਂ ਕਹਿੰਦਾ ਹੈ ਜੋ ਡੇਅਰੀਆਂ  (ਜੋ ਆਮ ਤੌਰ ’ਤੇ ਗ਼ੈਰ-ਉਤਪਾਦਕ ਹੋਣ ਤੋਂ ਬਾਅਦ ਗਾਵਾਂ ਵੇਚਦੇ ਹਨ) ਤੋਂ ਦੁੱਧ ਖਰੀਦਦੇ ਸਮੇਂ ਇਕੱਠੇ ਹੋਏ ਸਨ । ਇੱਕ ਭਾਵਨਾਤਮਕ ਪੈਰ ਅੱਗੇ ਪੁੱਟਦੇ  ਹੋਏ ਉਹ ਪੁੱਛਦਾ ਹੈ, “ ਕੀ ਜਦੋਂ ਸਾਡੇ ਮਾਤਾ-ਪਿਤਾ ਬੁੱਢੇ ਹੋ ਜਾਂਦੇ ਹਨ ਤਾਂ ਕੀ ਅਸੀਂ ਉਹਨਾਂ ਨੂੰ ਵੇਚ ਦਿੰਦੇ ਹਾਂ ਜਾਂ ਉਨ੍ਹਾਂ ਨੂੰ ਘਰੋਂ ਕੱਢ ਦਿੰਦੇ ਹਾਂ? ਅਸੀਂ ਗਾਵਾਂ ਅਤੇ ਬਲਦਾਂ ਨੂੰ ਆਪਣੇ ਮਾਂ-ਪਿਓ ਵਾਂਗ ਰੱਖਦੇ ਹਾਂ। ”
   
 ਇਹ ਦੁੱਧ ਦੇ ਬ੍ਰਾਂਡ ਨੂੰ ਕਰਮਾਂ ਦੇ ਚੱਕਰ ਨਾਲ ਜੋੜਨਾ ਹੈ ਜਿਸ ਨਾਲ ਉਹ ਹੱਦ ਤੋਂ ਜ਼ਿਆਦਾ ਮੁੱਲ ਪਾਉਂਦਾ ਹੈ, ਉਹ ਦੇਸ਼ੀ ਗਾਵਾਂ  ਤੋਂ 73 ਰੁਪਏ ਪ੍ਰਤੀ ਲਿਟਰ ਅਤੇ ਵਿਦੇਸ਼ੀ ਨਸਲਾਂ ਤੋਂ ਕ੍ਰਮਵਾਰ 43 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਦੁੱਧ ਵੇਚਦਾ ਹੈ । ਦੁੱਧ ਨੂੰ ਗਊ  `ਸੁਰੱਖਿਆ ਐਕਟ` ਦੀ ਢਾਲ ਨਾਲ ਪੇਸ਼ ਕੀਤਾ ਜਾ ਰਿਹਾ ਹੈ । ਆਪਣੇ ਜ਼ਿਆਦਾਤਰ ਵਿਰੋਧੀਆਂ ਬਾਰੇ ਜੋ ਗ਼ੈਰ-ਉਤਪਾਦਕ ਗਾਵਾਂ ਨੂੰ ਬੁੱਚੜਖਾਨੇ ਵਿੱਚ ਵੇਚ ਰਹੇ ਹਨ, ਉਸਦਾ ਕਹਿਣਾ ਹੈ ਕਿ ਅਜਿਹੀਆਂ ਡੇਅਰੀਆਂ ਵਿੱਚ ਗਾਹਕ ਅਸਲ ਵਿੱਚ ਬੁਰੇ ਕਰਮ ਖ਼ਰੀਦ ਰਹੇ ਹਨ। “ਕਿਸੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਲਈ ਅਦਾਇਗੀ ਕਰ ਰਿਹਾ ਹੈ । ਇਨ੍ਹਾਂ ਵਪਾਰਕ ਘਰਾਂ ਤੋਂ ਦੁੱਧ ਖਰੀਦ ਕੇ, ਅਸਿੱਧੇ ਰੂਪ ਵਿੱਚ ਖਰੀਦਦਾਰ ਇੱਕ ਗਾਂ ਦੇ ਮਾਰਨ ਕਰਕੇ ਬੁਰੇ ਕਰਮਾਂ  ਦਾ ਹਿੱਸੇਦਾਰ ਬਣਦਾ  ਹੈ।”  
             
‘ਅਹਿੰਸਾ’  ਦੁੱਧ   ਵਾਲੀ ਗਊਸ਼ਾਲਾ   ਨੂੰ ਕਈ ਵੱਖੋ-ਵੱਖਰੇ ਜੋਤਸ਼ੀਆਂ ਦੁਆਰਾ ਸੰਭਾਲਿਆ ਜਾ ਰਿਹਾ ਹੈ, ਜੋ ਲੋਕਾਂ ਨੂੰ ਵੱਖ-ਵੱਖ ਦਿਨਾਂ ’ਤੇ  ਗਾਵਾਂ   ਨੂੰ ਵੱਖ-ਵੱਖ ਤਰ੍ਹਾਂ ਦਾ ਸੁਆਦੀ ਚਾਰਾ ਪਾਉਣ ਦਾ ਉਪਦੇਸ਼ ਦਿੰਦੇ ਹਨ ਤਾਂ ਜੋ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਸਕਣ । ਗਊਸ਼ਾਲਾ   ਵਿੱਚ ਗਾਵਾਂ ਨੂੰ ਚਾਰਾ ਦੇਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ  ।
     
ਜੋਤਸ਼ੀ ਸਾਰੀਆਂ ਵਿਕਰੀ ਰਣਨੀਤੀਆਂ ਦਾ ਆਮ ਵਿਸ਼ਵਾਸਾਂ ਨਾਲ ਜੋੜ ਕੇ ਲਾਭ ਉਠਾਉਂਦੇ ਹਨ ਜਿਨ੍ਹਾਂ ਨੂੰ ਤਰਕਸ਼ੀਲ  ਵਹਿਮ-ਭਰਮ ਕਹਿੰਦੇ ਹਨ। ਮਿਸਾਲ ਵਜੋਂ, ਬੁੱਧਵਾਰ ਨੂੰ ਹਰੇ ਘਾਹ ਦਾ ਇੱਕ ਗੁੱਛਾ ਬਹੁਤ ਪ੍ਰਚਲਿਤ ਹੈ ਅਤੇ ਗਊਸ਼ਾਲਾ    ਵਾਲੇ 10 ਰੁਪਏ ਪ੍ਰਤੀ ਗੁੱਛੇ ਨੂੰ ਵੇਚ ਕੇ ਵਧੀਆ ਪੈਸਾ ਬਣਾਉਂਦੇ ਹਨ । ਲੋਕਾਂ ਦੀ ਭੀੜ ਇਸਨੂੰ ਖਰੀਦ ਕੇ ਕੁਝ ਚੰਗੇ ਕਰਮ ਕਮਾਉਣਾ ਚਾਹੁੰਦੀ ਹੈ ਪਰ ਉਹ ਇਹਨਾਂ ਕਮਜ਼ੋਰ ਗਾਵਾਂ ਬਾਰੇ ਚਿੰਤਾ ਨਹੀਂ ਕਰਦੇ ਕਿਉਂਕਿ ਉਹ ਖਾ-ਖਾ ਕੇ ਆਫ਼ਰ ਚੁੱਕੀਆਂ ਹਨ ਜਿਨ੍ਹਾਂ ਲਈ ਇਹੀ ਲੋਕ ਪਹਿਲਾਂ ਆਪਣੇ ਘਰਾਂ ਤੋਂ ਰੋਟੀਆਂ ਵੀ ਲੈ ਆਏ ਸਨ ।
      
ਜਦਕਿ ‘ਅਹਿੰਸਾ’ ਦੇ ਦੁੱਧ ਦੀ ਮਾਰਕੀਟਿੰਗ ਵਿਕਸਿਤ ਹੋ ਚੁੱਕੀ ਹੈ, ਪਰ ਨੇੜਲੀਆਂ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਦਾ ਮੰਨਣਾ ਹੈ ਕਿ ਕਰਮਾ ਵਾਲਾ ਦ੍ਰਿਸ਼ਟੀਕੋਣ ਉਨ੍ਹਾਂ ਦੇ ਕਾਰੋਬਾਰ ਨੂੰ ਪ੍ਰਭਾਵਤ ਨਹੀਂ ਕਰੇਗਾ , “ਸਾਡੇ ਗਾਹਕ ਕੋਲ ਗੱਲਬਾਤ ਲਈ ਦੋ ਮਿੰਟ ਨਹੀਂ ਹੁੰਦੇ, ਅਸੀਂ ਹੈਰਾਨ ਹਾਂ ਕਿ ਉਨ੍ਹਾਂ ਕੋਲ ਇੰਨਾ ਸੋਚਣ ਦਾ ਸਮਾਂ ਕਿਵੇਂ ਹੁੰਦਾ ਹੈ ?", ਸਥਾਨਕ ਦੁਕਾਨ ਦੇ ਮਾਲਕ ਨੇ ਕਿਹਾ ।
      
ਕੋਈ ਵੀ ਇਹ ਦੇਖ ਸਕਦਾ ਹੈ ਕਿ ਇਹ ਮੂਰਖਾਂ ਦੇ  ਅਰਥ ਸ਼ਾਸਤਰ ਦਾ ਇੱਕ ਹੋਰ ਰੂਪ ਹੈ । ਜੋ ਵਾਪਰ ਗਿਆ ਉਹ ਇਹ ਹੈ ਕਿ ਸੱਜੇ-ਪੱਖੀ ਹਿੰਦੂ-ਵਾਦੀ ਤਾਕਤਾਂ ਦੇ ਉਭਾਰ ਨਾਲ ਸਮਾਜਕ-ਸਿਆਸੀ ਖੇਮੇ ਵਿੱਚ ਗਾਂ ਇੱਕ ਕੇਂਦਰੀ ਸਥਾਨ ਪ੍ਰਾਪਤ ਕਰ ਚੁੱਕੀ ਹੈ ।
      
ਹਾਲ ਹੀ ਵਿੱਚ ਚੰਡੀਗੜ੍ਹ ਦੇ ਸਾਹਿਤਕ ਮੇਲੇ ਵਿੱਚ ਸੀਨੀਅਰ ਪੱਤਰਕਾਰ ਅਤੇ ਲੇਖਕ ਅਕਸ਼ੈ ਮੁਕੁਲ ਨੇ ਆਪਣੇ ਕੰਮ ‘ਗੀਤਾ ਪ੍ਰੈਸ’ ’ਤੇ ਚਰਚਾ ਕਰਦੇ ਹੋਏ ਇਹ ਦੱਸਿਆ ਸੀ ਕਿ ਕਿਵੇਂ ‘ਕਲਿਆਣ’ ਰਸਾਲੇ ਨੇ ਕਈ ਦਹਾਕੇ ਪਹਿਲਾਂ ਖ਼ਾਸ ‘ਗਾਂ ਅੰਕ’ ਨੂੰ ਪ੍ਰਕਾਸ਼ਿਤ ਕੀਤਾ ਸੀ, ਜਿੱਥੇ ਉਸਦੇ ਸੰਪਾਦਕ ਨੇ ਗਾਵਾਂ ਦੀ ਸੁੰਗੜਦੀ ਗਿਣਤੀ ਅਤੇ ਹਿੰਦੂਆਂ ਦੇ ਜੀਵਨ ਵਿੱਚ ਇਸਦੀ ਮਹੱਤਤਾ ਲਈ ਚੇਤਾਵਨੀ ਅਤੇ ਮੁਸਲਮਾਨਾਂ ਤੋਂ ਗਾਵਾਂ ਨੂੰ ਆਉਣ ਵਾਲੇ ਖ਼ਤਰੇ ਨੂੰ ਦਰਸਾਉਣ ਲਈ ਆਪਣੀ ਗੱਲ ਰੱਖਣ ਲਈ ਉਸਨੇ ਭਾਰੀ ਤੌਰ ’ਤੇ ਸਰਕਾਰੀ ਅੰਕੜਿਆਂ ਉੱਪਰ ਵਸਾਹ ਕੀਤਾ ਸੀ।
        
ਇਸ ਮੁਹਿੰਮ ਨੂੰ ਚਲਾਉਣ ਦੀ ਪ੍ਰਕਿਰਿਆ ਵਿੱਚ ਇੱਕ ਸਖ਼ਤ ਸਮਾਨਤਾ ਹੈ ਅਤੇ ਇਹ ਭਾਜਪਾ ਸ਼ਾਸਤ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ। 1940 ਵਿੱਚ, ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟੀਸਟਿਕਸ ਕਲਕੱਤਾ ਦੇ ਨਿਰਦੇਸ਼ਕ ਸਮੇਤ ਸ਼ਿਮਲਾ ਵਿੱਚ ਫਾਰਮਜ਼ ਦੇ ਨਿਰਦੇਸ਼ਕ ਨਾਲ ਡੇਅਰੀ ਫਾਰਮਾਂ ਦੇ ਅੰਕੜਿਆਂ ਲਈ ਸੰਪਰਕ ਕੀਤਾ ਗਿਆ। ਇਸ ਪ੍ਰਕਿਰਿਆ ਵਿੱਚ, ਭਾਰਤ ਸਰਕਾਰ ਦੇ ਪਸ਼ੂਆਂ ਦੇ ਉਪਯੋਗਤਾ ਸਲਾਹਕਾਰ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਵੱਖ-ਵੱਖ ਰਿਆਸਤਾਂ ਅਤੇ ਸੂਬਿਆਂ ਵਿੱਚ ਗੌਸ਼ਾਲਾਵਾਂ ਅਤੇ ਪੁਰਾਣੀਆਂ ਗਾਵਾਂ ਲਈ ਘਰਾਂ ਦੀ ਸੂਚੀ ਪ੍ਰਦਾਨ ਕਰਨ । ਇਹ ਉਸੇ ਤਰ੍ਹਾਂ ਹੈ ਜਿਵੇਂ ਕੇਂਦਰ ਸਰਕਾਰ ਹੁਣ ਡੰਗਰਾਂ ਦੀ ਤਸਕਰੀ ਨੂੰ ਰੋਕਣ ਲਈ ਇੱਕ ਵਿਲੱਖਣ ਪਛਾਣ ਨੰਬਰ ਦਾ ਪ੍ਰਸਤਾਵ ਪੇਸ਼ ਕਰ ਰਹੀ ਹੈ ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ