ਗ਼ੁਰਬਤ ਦੀ ਜ਼ਿੰਦਗੀ ਜਿਉਦੇਂ ਬਲਵੰਤ ਸਿੰਘ ਲਈ ਮਾਅਨੇ ਨਹੀਂ ਰੱਖਦੀ ਆਜ਼ਾਦੀ -ਜਸਪਾਲ ਸਿੰਘ ਜੱਸੀ
Posted on:- 15-12-2012
ਬੇਸ਼ੱਕ ਆਕਾਲੀ ਭਾਜਪਾ ਸਰਕਾਰ ਸੂਬੇ ’ਚ ਵਿਕਾਸ ਕਾਰਜ ਕਰਾਉਣ ਦੀਆਂ ਡੀਗਾਂ ਮਾਰ ਰਹੀ ਹੈ, ਪਰ ਸੱਚ ਇਹ ਹੈ ਕਿ ਵੱਖ-ਵੱਖ ਵਿਕਾਸ ਸਕੀਮਾਂ ਦਾ ਲਾਭ ਕੇਵਲ ਤੇ ਕੇਵਲ ਸਮਰਥਕ ਲੋਕਾਂ ਨੂੰ ਹੀ ਦਿੱਤਾ ਜਾਂਦਾ ਹੈ। ਸਕੀਮਾਂ ਦੇ ਅਸਲ ਹੱਕਦਾਰ ਤੇ ਲੋੜਵੰਦ ਲੋਕ ਆਜ਼ਾਦੀ ਦੇ 65 ਵਰ੍ਹਿਆਂ ਬਾਅਦ ਵੀ ਕੁੱਲੀ ਗੁੱਲੀ ਅਤੇ ਜੁੱਲੀ ਤੋਂ ਮੁਥਾਜ ਹਨ। ਰਾਜਨੀਤਿਕ ਰਗੜਿਆਂ ਦੀ ਚੱਕੀ ’ਚ ਪਿਸ ਰਿਹਾ ਇੱਕ ਅਜਿਹਾ ਹੀ ਵਿਆਕਤੀ ਹੈ, ਪਿੰਡ ਤਾਲਬਵਾਲਾ ਦਾ ਬਲਵੰਤ ਸਿੰਘ। ਸੁਨਿਆਰਾ ਭਾਈਚਾਰੇ ਨਾਲ ਸੰਬੰਧਤ ਬਲਵੰਤ ਸਿੰਘ ਅਜਿਹਾ ਵਿਆਕਤੀ ਹੈ, ਜਿਸ ਲਈ ਦੇਸ਼ ਦੀ ਆਜ਼ਾਦੀ ਕੋਈ ਮਾਅਨੇ ਨਹੀ ਰੱਖਦੀ, ਕਿਉਂਕਿ ਉਸ ਨੂੰ ਹੁਣ ਤੱਕ ਦੀਆਂ ਸਰਕਾਰਾਂ ਨੇ ਮਹਿਜ ਬੁਢਾਪਾ ਪੈਨਸ਼ਨ ਤੋਂ ਬਿਨਾਂ ਹੋਰ ਕਿਸੇ ਵੀ ਸਕੀਮ ਦਾ ਲਾਭਪਾਤਰੀ ਨਹੀ ਸਮਝਿਆ।
ਨਾ ਇੰਦਰਾ ਆਵਾਸ ਨਾ ਆਟਾ ਦਾਲ : 75 ਸਾਲਾ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਸਵ.ਚਾਨਣ ਸਿੰਘ ਨੇ ਆਜ਼ਾਦੀ ਦੀ ਲੜਾਈ ’ਚ ਸਰਗਰਮੀ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਵੋਟਾਂ ਦੇ ਦਿਨਾਂ ’ਚ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਵੀ ਦਿਖਾਏ... ਕੋਈ ਕਹਿੰਦਾ ਸੀ, ਤੇਰਾ ਘਰ ਪਵਾਦਾਂਗੇ... ਕੋਈ ਕਹਿੰਦਾ ਸੀ, ਤੇਰੀ ਪੈਨਸ਼ਨ ਚ ਵਾਧਾ ਕਰਾਦਾਂਗੇ...ਕੋਈ ਕਹਿੰਦਾ ਸੀ ਕਿ ਤੇਰਾ ਆਟਾ-ਦਾਲ ਸਕੀਮ ’ਚ ਕਾਰਡ ਬਣਾਦਾਂਗੇ। ਕਈਆਂ ਨੇ ਤਾਂ ਇੱਥੋ ਤੱਕ ਕਿਹਾ ਕਿ ਅਸੀਂ ਤੇਰੇ ਘਰ ’ਚ ਮੁਫਤ ਬਿਜਲੀ ਵਾਲਾ ਮੀਟਰ ਲਵਾਦਾਂਗੇ ਪਰ ਹੋਇਆ ਕੁਝ ਵੀ ਨਹੀਂ।
ਡਿੱਗ ਪਿਆ ਆਸ਼ਿਆਨਾ...ਮੌਕਾ ਵੀ ਨੀ ਦੇਖਿਆ : ਬਲਵੰਤ ਸਿੰਘ ਨੇ ਦੱਸਿਆ ਪਿਛਲੇ ਸਾਲ ਬਾਰਸ਼ਾਂ ਦੇ ਦਿਨਾਂ ’ਚ ਉਸਦਾ ਘਰ ਵੀ ਡਿੱਗ ਪਿਆ ਜਿਸ ਲਈ ਯੋਗ ਮੁਆਵਜ਼ੇ ਦੀ ਮੰਗ ਕਰਦਿਆਂ, ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਇੱਕ ਦਰਖਾਸਤ ਰਾਹੀਂ ਬੇਨਤੀ ਕੀਤੀ, ਪਰ ਛੇ ਮਹੀਨਿਆਂ ਤੱਕ ਉਸ ਨੂੰ ਮੁਆਵਜ਼ਾ ਤਾਂ ਕੀ ਮਿਲਣਾ ਸੀ, ਸਗੋਂ ਉਸ ਦੇ ਮੀਂਹ ਨਾਲ ਢਹਿ ਢੇਰੀ ਹੋਏ ਆਸ਼ਿਆਨੇ ਦਾ ਮੌਕਾ ਤੱਕ ਨਹੀ ਦੇਖਿਆ ਗਿਆ। ਜਦ ਉਹ ਦੁਬਾਰਾ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਗਏ ਤਾਂ ਉਥੇ ਜਵਾਬ ਦਿੱਤਾ ਕਿ ਬਾਬਾ ਮੌਕਾ ਦੇਖਣ ਗਏ ਸੀ ਤੂੰ ਘਰੇਂ ਨੀ ਮਿਲਿਆ।
ਗੁਰੂਘਰ ’ਚ ਜਾਂ ਪਿੰਡ ਦੇ ਡੇਰੇ ਚ ਖਾਂਦੈ ਰੋਟੀ : ਵਰ੍ਹਿਆਂ ਤੋਂ ਸਰਕਾਰੀ ਸਕੀਮਾਂ ਦਾ ਹੱਕਦਾਰ ਹੁੰਦਿਆਂ ਵੀ ਲਾਭ ਲੈਣ ਤੋਂ ਸੱਖਣੇ ਰੱਖੇ ਗਏ ਬਲਵੰਤ ਸਿੰਘ ਨੇ ਦੱਸਿਆ ਕਿ ਜ਼ਮੀਨ ਵਿਹੂਣਾ ਹੋਣ ਕਾਰਨ ਉਹ ਵਿਆਹ ਤੋਂ ਵੀ ਵਾਂਝਾ ਰਿਹਾ। ਹੁਣ ਕਮਾਈ ਦਾ ਕੋਈ ਸਾਧਨ ਨਾ ਹੋਣ ਅਤੇ ਆਟਾ ਦਾਲ ਸਕੀਮ ਦਾ ਲਾਭਪਾਤਰੀ ਵੀ ਨਾ ਹੋਣ ਕਾਰਨ ਆਪਣੇ ਘਰ ’ਚ ਚੁੱਲ੍ਹਾ ਬਾਲਣ ਤੋਂ ਵੀ ਅਸਮਰੱਥ ਹੈ ਅਤੇ ਰੋਟੀ ਪਾਣੀ ਪਿੰਡ ਦੇ ਗੁਰੂ ਘਰ ਅਤੇ ਡੇਰੇ ਤੋਂ ਹੀ ਖਾਂਦਾ ਹੈ।
ਸਮਾਜ ਸੇਵੀਆਂ ਨੇ ਫੜੀ ਬਾਂਹ : ਸੱਤ ਦਹਾਕਿਆਂ ਤੋਂ ਹਾਸ਼ੀਏ ਦੀ ਜ਼ਿੰਦਗੀ ਬਸਰ ਕਰ ਰਹੇ ਬਲਵੰਤ ਸਿੰਘ ਦੇ ਵੇਹੜੇ ਚ ਕੁਝ ਸਮਾਜ ਸੇਵੀਆਂ ਨੇ ਪੁੱਜਕੇ ਉਸ ਦੀ ਦਾਸਤਾਂ ਜਾਣੀ ਅਤੇ ਸੰਗਤ ਦੇ ਸਹਿਯੋਗ ਨਾਲ ਜਿਥੇ ਕੁਝ ਪਲਾਂ ਚ ਹੀ ਮਕਾਨ ਤਿਆਰ ਕਰਕੇ ਦੇ ਦਿੱਤਾ ਉਥੇ ਬਲਵੰਤ ਸਿੰਘ ਦੇ ਸਨਮਾਨਯੋਗ ਗੁਜ਼ਾਰੇ ਲਈ ਮੰਜੇ-ਬਿਸਤਰੇ ਦਾ ਪ੍ਰਬੰਧ ਵੀ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਮਾ.ਪ੍ਰੀਤਮ ਸਿੰਘ ਮੱਲ ਸਿੰਘ ਵਾਲਾ ਅਤੇ ਚੂਹੜ੍ਹ ਸਿੰਘ ਨੇ ਦੱਸਿਆ ਕਿ ਜਿਉਂ ਹੀ ਇਸ ਗ਼ਰੀਬ ਵਿਅਕਤੀ ਬਾਰੇ ਉਨ੍ਹਾਂ ਨੂੰ ਪਤਾ ਚੱਲਿਆ ਤਾਂ ਉਹ ਸਹਾਇਤਾ ਲਈ ਆ ਗਏ। ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾ ਵੱਲੋਂ ਅਜਿਹੇ 77 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਰਾਮਬਲਵਿਦਰ ਕੌਰਮਲਕੀਤ ਸਿੰਘਗੁਰਪਿਆਰ ਸਿੰਘਮਲਕੀਤ ਸਿੰਘ ਛੀਨੇਜੈ ਪਾਲਵੇਦ ਕੁਮਾਰਬਲਦੇਵਪਰਮਜੀਤ ਸਿੰਘ ਟਾਹਲੀਆਂਬਿੱਕਰ ਭਖੜਿਆਲਤਰਸੇਮ ਸਿੰਘ ਮਿਸਤਾਰੀਰਣਜੀਤ ਦਲੇਲਵਾਲਾਜਨਕਜਸਵੀਰ ਅਤੇ ਤਰਸੇਮ ਮੰਢਾਲੀ ਨੇ ਵੀ ਹਾਜ਼ਰ ਸਨ।
Kamaljit
Bahut hi shlagajog km kita smaaj sevea ne !vdhai de pater ne sade leaders noon chahida ght ton ght lokan de sir te shatt te honi chahidi !