(ਮਸਲਾ ਸਿੱਖਿਆ ਵਿਭਾਗ ਵੱਲੋਂ ਮਿਡਲ ਸਕੂਲਾਂ ਵਿੱਚ ਆਰਟ ਐਂਡ ਕਰਾਫਟ ਦੀ ਅਸਾਮੀ ਖ਼ਤਮ ਕਰਨ ਦਾ)
ਜਿੱਥੇ ‘ਕਲਾ’ ਨਹੀਂ ਹੁਦੀ, ਉੱਥੇ ‘ਕਾਲ’ ਹੁੰਦਾ ਹੈ। ਕਲਾ ਹੀ ਹੈ ਜੋ ਜ਼ਿੰਦਗੀ ਨੂੰ ਮਾਣਨਾ ਸਿਖਾਉਂਦੀ ਹੈ। ਜੇਕਰ ਕਲਾ ਜਿਊਂਦੀ ਹੈ ਤਾਂ ਹੀ ਅਸਲ ਮਾਅਨਿਆਂ ਵਿੱਚ ਜ਼ਿੰਦਗੀ ਜਿਊਂਦੀ ਹੈ। ਇਸ ਲਈ ਇਹ ਸਿਰਫ਼ ਇੱਕ ਕਲਾਕਾਰ ਦਾ ਹੀ ਨਹੀਂ, ਸਗੋਂ ਹਰ ਇੱਕ ਮਨੁੱਖ ਦਾ ਨੈਤਿਕ ਫ਼ਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਸਮਾਜ ਵਿੱਚ ਕਲਾ ਨੂੰ ਜਿਊਂਦਾ ਰੱਖਣ ਤਾਂ ਜੋ ਉਹ ਆਪਣੇ ਜਿਊਂਦੇ ਹੋਣ ਦੀ ਗਵਾਹੀ ਦੇ ਸਕਣ। ਇਸੇ ਲਈ ਇੱਕ ਮਹਾਨ ਕਲਾਕਾਰ ਨੇ ਕਿਹਾ ਸੀ ਕਿ ਹਰ ਬੱਚਾ ਇੱਕ ਕਲਾਕਾਰ ਹੈ ਪਰ ਸਮੱਸਿਆ ਇਹ ਹੈ ਕਿ ਉਹ ਕਲਾਕਾਰ ਕਿਵੇਂ ਬਣਿਆ ਰਹੇ।ਹੋਰ ਸਮੱਸਿਆਵਾਂ ਵਾਂਗ ਇਨ੍ਹੀਂ ਦਿਨੀਂ ਪੰਜਾਬ ਅੰਦਰ ਵੀ ਇੱਕ ਸਮੱਸਿਆ ਦੀ ਜੰਗ ਚੱਲ ਰਹੀ ਹੈ। ਇਹ ਜੰਗ ਹੈ ‘ਕਲਾ ਜੰਗ’। ਇਸ ਜੰਗ ਦੀ ਇੱਕ ਧਿਰ ਹਨ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਅਤੇ ਦੂਜੀ ਧਿਰ ਹੈ, ਪੰਜਾਬ ਸਰਕਾਰ ਦਾ ਸਿੱਖਿਆ ਵਿਭਾਗ। ਮੁੱਦਾ ਇਹ ਹੈ ਕਿ ਰੈਸ਼ਨੇਲਾਈਜੇਸ਼ਨ ਨੀਤੀ ਤਹਿਤ ਪੰਜਾਬ ਸੂਬੇ ਦੇ ਸਰਕਾਰੀ ਮਿਡਲ ਸਕੂਲਾਂ ਤੋਂ ਸਿੱਖਿਆ ਵਿਭਾਗ ਨੇ ਆਰਟ ਐਂਡ ਕਰਾਫਟ ਅਤੇ ਪੀ.ਟੀ.ਆਈ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰਨ ਦਾ ਫੈਸਲਾ ਲਿਆ ਸੀ।
prince
nyc