ਗੱਪ ਮਾਰ ਗਿਐ ਲੱਖੋਵਾਲ: ਪਿੰਡ ਦੇ ਨੌਜਵਾਨ ਆਗੂ ਜਸਪਾਲ ਸਿੰਘ ਜੱਸੀ ਨੇ ਦੱਸਿਆ ਕਿ
ਅਮੋਲਕ ਸਿੰਘ ਦੇ ਇਲਾਜ ਲਈ ਸਰਕਾਰੀ ਮੱਦਦ ਵਾਸਤੇ ਉਹ ਹਾਕਮ ਵਾਲਾ ’ਚ ਸ਼ਹੀਦ ਕਿਸਾਨ ਆਗੂ
ਸ੍ਰ. ਹਰਦੇਵ ਸਿੰਘ ਬੋਹਾ ਦੀ ਸਾਲਾਨਾ ਬਰਸੀ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਮੰਡੀ
ਬੋਰਡ ਦੇ ਚੇਅਰਮੈਨ ਸ੍ਰ.ਅਜਮੇਰ ਸਿੰਘ ਲੱਖੋਵਾਲ ਨੂੰ ਵੀ ਮਿਲੇ ਸਨ ਤੇ ਸ੍ਰ.ਲੱਖੋਵਾਲ ਨੇ
ਅਮੋਲਕ ਸਿੰਘ ਤੁਰੰਤ ਸਹਾਇਤਾ ਦੇਣ ਦਾ ਵਿਸ਼ਵਾਸ ਦਵਾਇਆ ਸੀੳ, ਜੋ ਨਿਰਾ ਗੱਪ ਸਾਬਤ ਹੋਇਐ।
ਕੀ ਕਹਿੰਦੇ ਨੇ ਸਿਵਲ ਸਰਜਨ ਮਾਨਸਾ : ਇਸ ਪੂਰੇ ਮਾਮਲੇ ਬਾਰੇ ਜਦੋਂ ਸਿਵਲ ਸਰਜਨ ਮਾਨਸਾ ਡਾ.ਬਲਦੇਵ ਸਿੰਘ ਸਹੋਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ‘ਇਹ ਲੋਕ ਸਮਝਦੇ ਨੇ ਕਿ ਸਰਕਾਰ ਦਾ ਪੈਸਾ ਸਾਡੇ ਹੱਥ ’ਚ ਆਵੇਗਾ ਪਰ ਨਿਯਮ ਇਹ ਹੈ ਕਿ ਸਰਕਾਰੀ ਸਹਾਇਤਾ ਦਾ ਪੈਸਾ ਨਿਯਮਤ ਹਸਪਤਾਲਾਂ ’ਚ ਜਮ੍ਹਾਂ ਹੁੰਦੈ‘।
ਕੈਂਸਰ ਦੀ ਭਾਰੀ ਮਾਰ ਹੇਠ ਮਾਨਸਾ ਜ਼ਿਲ੍ਹੇ ਦੇ ਪਿੰਡ
ਪਿੰਡ ਦਰੀਆਪੁਰ ਖੁਰਦ ’ਚ 9, ਤਾਲਬਵਾਲਾ ’ਚ 4, ਬੋਹਾ ’ਚ 14, ਬੱਛੋਆਣਾ ਵਿਖੇ 9, ਬੀਰੋਕੇ ਕਲਾਂ ’ਚ 10, ਚੱਕਭਾਈਕੇ ’ਚ 15, ਰਿਉਦ ਕਲਾਂ ’ਚ 13, ਬਹਾਦਰਪੁਰ ’ਚ 12, ਗੁਰਨੇ ਖੁਰਦ ’ਚ 17, ਕੂਲਰੀਆਂ ’ਚ 7, ਰੱਲਾ ’ਚ 10, ਜੋਗਾ ’ਚ 40, ਮੂਸਾ ’ਚ 13, ਨੰਗਲਕਲਾਂ ’ਚ 15, ਅਕਲੀਆ ’ਚ 23, ਖਿਆਲਾ ਕਲਾਂ ’ਚ 12, ਕੋਟੜਾ ’ਚ 9, ਉੱਭਾ ’ਚ 18, ਬੁਰਜ ਢਿੱਲਵਾਂ ’ਚ 18, ਬਰਨਾਲਾ ’ਚ 19, ਚੂਹੜੀਆ ’ਚ 11, ਬੁਰਜ ’ਚ 10, ਜਟਾਣਾ ਕਲਾਂ ’ਚ 18, ਦੂਲੋਵਾਲ ’ਚ 17 ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ, ਇਹ ਉਹ ਮੌਤਾਂ ਹਨ ਜੋ ਸਿਹਤ ਵਿਭਾਗ ਕੋਲ 2001 ਤੋ 2009 ਤੱਕ ਦਰਜ ਹਨ।
2001 ਤੋਂ 2009 ਤੱਕ ਜ਼ਿਲ੍ਹੇ ਦੇ ਬਲਾਕਾਂ ’ਚ ਕੈਂਸਰ ਨਾਲ ਹੋਈਆਂ ਮੌਤਾਂ ਦੇ ਅੰਕੜੇ :
ਬਲਾਕ ਦਾ ਨਾਮ ਜਨਸੰਖਿਆ ਮੌਤਾਂ ਦੀ ਗਿਣਤੀ
ਬੁਢਲਾਡਾ 191992 232
ਖਿਆਲਾ ਕਲਾਂ 203580 283
ਸਰਦੂਲਗੜ੍ਹ 211070 230
ਮਾਨਸਾ ਸਿਟੀ 80000 23