ਸਮਾਜ ਸੇਵੀ ਸੰਸਥਾ ਨੇ ਸਰਕਾਰੀ ਸਕੂਲ ਨੂੰ ਦਿੱਤੇ ਅਧਿਆਪਕ
Posted on:- 23-04-2016
- ਸ਼ਿਵ ਕੁਮਾਰ ਬਾਵਾ
ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਲਲਵਾਣ ਦੇ ਸਰਕਾਰੀ ਹਾਈ ਸਕੂਲ (ਰਮਸਾ) ਵਿਚ ਅਧਿਆਪਕਾਂ ਦੀ ਵੱਡੇ ਪੱਧਰ ਤੇ ਘਾਟ ਅਤੇ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਕੂਮਤਪੁਰੀ ਹੈਲਪਿੰਗ ਆਰਗੇਨਾਈਜੇਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਹਕੂਮਤਪੁਰੀ ਦੀ ਅਗਵਾਈ ਵਿਚ ਸਕੂਲ ਨੂੰ ਆਪਣੇ ਖਰਚੇ ਤੇ ਬੱਚਿਆਂ ਨੂੰ ਪੜ੍ਹਾਉਣ ਲਈ ਦੋ ਅਧਿਆਪਕ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ ਹਕੂਮਤਪੁਰੀ ਨੇ ਦੱਸਿਆ ਕਿ ਸਰਕਾਰ ਵਲੋਂ ਖੋਲ੍ਹੇ ਗਏ ਰਮਸਾ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਵੀ ਅਧਿਆਪਕ ਅਤੇ ਸਟਾਫ ਨਹੀਂ ਹੈ। ਉਹਨਾਂ ਦੱਸਿਆ ਕਿ ਪਿੰਡ ਲਲਵਾਣ ਵਿਖੇ ਖੁੱਲ੍ਹੇ ਸਕੂਲ ਵਿਚ ਵੱਡੀ ਗਿਣਤੀ ਵਿਚ ਬੱਚੇ ਪੜ੍ਹਦੇ ਹਨ ਪ੍ਰੰਤੂ ਸਕੂਲ ਵਿਚ ਤਿੰਨ ਅਧਿਆਪਕ ਹਨ। ਇਥੇ ਪੜ੍ਹਦੇ ਬੱਚੇ ਬਿਨਾ ਪੜ੍ਹੇ ਹੀ ਘਰਾਂ ਨੂੰ ਪਰਤ ਜਾਂਦੇ ਹਨ।
ਅੱਜ ਆਰਗੇਨਾਈਜੇਸ਼ਨ ਦੇ ਆਗੂਆਂ ਵਲੋਂ ਹਕੂਮਤਪੁੀ ਅਤੇ ਰਕੇਸ਼ ਸੈਣੀ ਅਮਰੀਕਾ ਦੀ ਅਗਵਾਈ ਵਿਚ ਲਲਵਾਣ ਦੇ ਇਸ ਸਕੂਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਕੂਲ ਮੁੱਖੀ ਪ੍ਰੀਤੀ ਨੇ ਆਗੂਆਂ ਨੂੰ ਦੱਸਿਆ ਕਿ ਸਕੂਲ ਵਿਚ ਅਧਿਆਪਕਾਂ ਦੀ ਘਾਟ ਕਾਰਨ ਪੜ੍ਹਾਈ ਦਾ ਮੰਦਾ ਹਾਲ ਹੈ। ਰਕੇਸ਼ ਸੈਣੀ ਵਲੋਂ ਇਸ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਮੌਕੇ ਤੇ ਹੀ ਦੋ ਅਧਿਆਪਕ ਸਕੂਲ ਨੂੰ ਦੇਣ ਦਾ ਬਾਅਦਾ ਕੀਤਾ ਅਤੇ ਉਹਨਾਂ ਦੀ ਮਹੀਨਾਵਾਰ ਤਨਖਾਹ ਸੰਸਥਾ ਵਲੋਂ ਦਿੱਤੀ ਜਾਵੇਗੀ। ਸੰਸਥਾ ਵਲੋਂ ਇਹ ਸਹੂਲਤ ਸਿਰਫ ਇਕ ਸਾਲ ਲਈ ਦਿੱਤੀ ਜਾਵੇਗੀ ਅਤੇ ਰੱਖੇ ਗਏ ਅਧਿਆਪਕਾਂ ਦਾ ਵਧੀਆ ਕੰਮ ਦੇਖਕੇ ਉਹਨਾਂ ਦੀ ਤਨਖਾਹ ਵੀ ਵਧਾਈ ਜਾਵੇਗੀ। ਇਸ ਮੌਕੇ ਸਕੂਲ ਮੁੱਖੀ, ਪਿੰਡ ਦੇ ਮੋਹਤਵਰ ਲੋਕਾਂ ਵਲੋਂ ਸੰਸਥਾ ਦੇ ਇਸ ਕਾਰਜ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਰਕੇਸ਼ ਗੌਤਮ, ਨਿਸ਼ਾ ਪਾਠਕ , ਡਾ ਕੁਲਵੰਤ ਸਿੰਘ, ਸੁਰਜੀਤ ਕੁਮਾਰ ਬੱਢੋਆਣ, ਨਵਜੋਤ ਮਹਿਤਾ, ਬਾਲ ਕ੍ਰਿਸ਼ਨ ਸ਼ਰਮਾ, ਹਰਪਾਲ ਸਿੰਘ, ਰਜਿੰਦਰ ਸਿੰਘ ਰਾਮਪੁਰ, ਦਲਜੀਤ ਸਿੰਘ ਮਨਦੀਪ ਕੌਰ, ਯੁਵਰਾਜ ਸੈਣੀ, ਗੁਰਦੀਪ ਸਿੰਘ, ਸ਼ਿਵ ਕੁਮਾਰ, ਸੁਰਿੰਦਰਪਾਲ, ਬਲਵਿੰਦਰ , ਅਨੀਤਾ ਗੌਤਮ ਸਮੇਤ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ। ਇਸ ਸੰਸਥਾ ਨੂੰ ਸਾਰਾ ਸਹਿਯੋਗ ਇਲਾਕੇ ਦੇ ਪਿੰਡਾਂ ਦੇ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਭਾਰਤੀ ਅਵਤਾਰ ਫਗਵਾੜਾ , ਬੋਬੀ ਵਾਲੀਆ ਅਮਰੀਕਾ , ਜੀਤ ਕੌਰ ਬੈਂਸ ਇੰਗਲੈਂਡ ਸੁਖਦੇਵ ਸਿੰਘ ਸਿੱਧੂ, ਜੋਗਾ ਸਿੰਘ, ਮਨਪ੍ਰੀਤ ਸਿੰਘ ਭਾਟੀਆ , ਇੰਦਰਜੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਗਿੱਲ, ਜਸਵੰਤ ਸਿੰਘ ਬੰਗਾ ਸਮੇਤ ਦਰਜਨ ਦੇ ਕਰੀਬ ਪ੍ਰਵਾਸੀ ਵੀਰਾਂ ਕੀਤਾ ਰਿਹਾ ਹੈ।