ਸਿੱਖਿਆ ਦਾ ਚਾਨਣ ਮੁਨਾਰਾ ਪਿੰਡ ਮੌਜੀਆਂ ਦਾ ਸਰਕਾਰੀ ਸਕੂਲ - ਸੰਦੀਪ ਕੁਮਾਰ ਰਾਣਾ
Posted on:- 16-04-2016
ਕੋਈ ਵੀ ਕੰਮ ਵਧੀਆਂ ਢੰਗ ਨਾਲ ਤਾਂ ਹੀ ਹੋ ਸਕਦਾ ਹੈ, ਜੇਕਰ ਸਾਡਾ ਵਾਤਾਵਰਨ ਉਸ ਕੰਮ ਨੂੰ ਕਰਨ ਦੇ ਅਨਕੂਲ ਹੋਵੇ।ਇਸੇ ਤਰ੍ਹਾਂ ਮਾਨਸਾ ਤੋਂ ਸਿਰਸਾ ਨੂੰ ਜਾਂਦੇ ਹੋਏ ਮਾਨਸਾ ਸ਼ਹਿਰ ਤੋਂ ਬਾਹਰ ਨੂੰ ਜਾਂਦਿਆਂ ਹੀ ਮੇਨ ਰੋਡ ਤੋਂ ਤਿੰਨ ਕੁ ਕਿਲੋਮੀਟਰ ਪਿਛੇ ਹੱਟਵੇਂ ਜ਼ਿਲ੍ਹੇ ਮਾਨਸਾ ਦੇ ਪਿੰਡ ਮੌਜੀਆਂ ਦੇ ਸਰਕਾਰੀ ਸਕੂਲ ਨੇ ਵੀ ਬੱਚਿਆਂ ਦੇ ਪੜਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉੱਚ ਪੱਧਰੀ ਪ੍ਰਾਈਵੇਟਾ ਸਕੂਲਾਂ ਵਰਗਾਂ ਮਾਹੋਲ ਦੇਣ ਦਾ ਯਤਨ ਕੀਤਾ ਹੈ।ਪਿੰਡ ਨੂੰ ਜਾਂਦੇ ਹੀ ਪਿੰਡ ਦੀ ਬਾਹਰਲੀ ਫਿਰਨੀ ਤੇ ਛਿਪਦੇ ਵਾਲੇ ਪਾਸੇ ਨੂੰ ਬਣਿਆ ਸਰਕਾਰੀ ਸਕੂਲ ਪ੍ਰਾਇਵੇਟ ਸਕੂਲਾਂ ਨੂੰ ਵੀ ਮਾਤ ਪਾ ਰਿਹਾ ਹੈ।
ਇਹ ਸਕੂਲ ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲਾਂ ਵਿੱਚੋਂ ਸੀ, ਜਿਸ ਦੀ ਬਿਲਡਿੰਗ ਸਾਲ 2006 ਵਿੱਚ ਆਮ ਸਰਕਾਰੀ ਸਕੂਲਾਂ ਵਰਗੀ ਹੀ ਸੀ। ਇਸ ਸਕੂਲ ਵਿੱਚ ਤਿੰਨ ਕਮਰੇ ਸਨ, ਜਿਨ੍ਹਾਂ ਵਿੱਚੋਂ ਇੱਕ ਕਮਰਾ ਸਟੋਰ ਲਈ ਵਰਤਿਆ ਜਾਂਦਾ ਸੀ ਤੇ ਬਾਕੀ ਦੋ ਵਿੱਚ ਪੜ੍ਹਾਈ ਹੁੰਦੀ ਸੀ। ਪਰ ਇਸ ਸਕੂਲ ਵਿੱਚ ਜੁਲਾਈ 2006 ਵਿੱਚ ਆਏ ਨੇ ਸਕੂਲ ਮੁੱਖੀ ਸ੍ਰੀ ਜਗਮੋਹਨ ਸਿੰਘ ਧਾਲੀਵਾਲ ਦੀ ਸੁਚੱਜੀ ਅਗਵਾਈ ਅਤੇ ਦੂਰ ਅੰਦੇਸ਼ੀ ਸੋਚ ਸਦਕਾ ਮਿਹਨਤੀ ਸਟਾਫ ਸ੍ਰੀ ਮਤੀ ਰੂਚੀ ਸਿੰਗਲਾ, ਸ੍ਰੀਮਤੀ ਪੂਨਮ ਅਗਰਵਾਲ, ਸ੍ਰੀ ਹਰਿੰਜਦਰ ਸਿੰਘ ਸਕੂਲ ਦੀ ਦਿੱਖ ਸੰਵਾਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਲਈ। ਸਮੁੱਚੇ ਸਟਾਫ਼ ਨੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰਖਦੇ ਹੋਏ ਇਸ ਸਕੂਲ ਵਿੱਚ ਅਜਿਹੇ ਬਦਲਾਅ ਕੀਤੇ, ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹਨ, ਕਿਉਂਕਿ ਸਾਨੂੰ ਪਤਾ ਹੈ ਕਿ ਸਰਕਾਰੀ ਸਕੂਲਾਂ ਬਾਰੇ ਸਾਡੀ ਸੋਚ ਕੀ ਹੈ, ਜੋ ਕਿ ਕਿਸੇ ਹੱਦ ਤੱਕ ਸੱਚ ਵੀ ਹੈ।
ਸ਼ੁਰੂ ਵਿੱਚ ਸਕੂਲ ਸਟਾਫ਼ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਿੰਡ ਦੇ ਕੁੱਝ ਸ਼ਰਾਰਤੀ ਲੋਕਾ ਵੱਲੋਂ ਇਸ ਨਿਵੇਕਲੇ ਉਦੱਮ ਦਾ ਵਿਰੋਧ ਵੀ ਕੀਤਾ ਗਿਆ। ਪ੍ਰੰਤੂ ਸ੍ਰੀ ਜਗਮੋਹਨ ਸਿੰਘ ਦੇ ਉਦੱਮ ਸਦਕਾ ਸਾਲ 2011-12 ਵਿੱਚ ਅੰਬੀਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ।ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਇਹ ਪਿੰਡ ਮੌਜੀਆਂ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਅਤੇ ਲੋਕ ਇਸ ਸਕੂਲ ਨੂੰ ਵੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ।ਸਕੂਲ ਸਟਾਫ ਲਈ ਸਭ ਤੋਂ ਵੱਡਾ ਚੈਲੰਜ ਇਹ ਸੀ ਕਿ ਵਿਦਿਆਰਥੀਆਂ ਲਈ ਵਧੀਆਂ ਬਿਲਡਿੰਗ ਦਾ ਨਿਰਮਾਣ ਕੀਤਾ ਜਾਵੇ।ਇਸ ਸਕੂਲ ਦੀ ਬਿਲਡਿੰਗ ਦਾ ਨਿਰਮਾਣ ਸ੍ਰ. ਦਿਲਰਾਜ ਸਿੰਘ ‘ਭੂੰਦੜ’ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਸਹਿਯੋਗ ਨਾਲ ਸਾਲ 2011-12 ਵਿੱਚ ਮੁਕੰਮਲ ਕੀਤਾ ਗਿਆ।ਇਸ ਉਦੱਮ ਸਦਕਾ ਸਕੂਲ ਵਿੱਚ ਹਰੇਕ ਜਮਾਤ ਦਾ ਰੰਗ ਰੋਗਨ ਨੂੰ ਬੱਚਿਆਂ ਦੀ ਸੋਚ ਨੂੰ ਧਿਆਨ ਵਿੱਚ ਰੱਖ ਕੇ ਕਰਵਾਇਆਂ ਗਿਆ। ਜਿਸ ਵਿੱਚ ਹਰੇਕ ਕਲਾਸ ਵਿੱਚ ਬੱਚੇ ਕਲਾਸ ਵਿੱਚ ਬੇਠੈ ਬੇਠੈ ਹੀ ਕਾਫੀ ਗੱਲਾਂ ਆਪ ਮੁਹਾਰੇ ਸਿੱਖ ਜਾਂਦੇਂ ਹਨ।ਜਿਵੇ ਕਿ ਸਕੂਲ ਦੇ ਕਮਰਿਆ ਦੀਆਂ ਕੰਧਾ ਨੂੰ learning aid ਵਿਧੀਆਂ ਦੀ ਤਰਜ਼ ਤੇ ਹੀ ਪੇਂਟ ਕੀਤਾ ਗਿਆ ਤਾਂ ਜੋ ਬੱਚੇ ਸਕੂਲ ਵਿੱਚ ਤੁਰਦੇ ਫਿਰਦੇ ਵੀ ਕੁਝ ਨਾ ਕੁੱਝ ਸਿੱਖਦੇ ਰਹਿਣ।ਪਹਿਲੀ ਅਤੇ ਦੂਸਰੀ ਜਮਾਤ ਦੇ ਬੱਚਿਆਂ ਦੇ ਬੈਠਣ ਲਈ ਅੰਗਰੇਜ਼ੀ ਦੇ ਅੱਖਰ ਯੂ(U) ਦੇ ਅਕਾਰ ਵਰਗਾ ਫਰਨੀਚਰ ਵੀ ਬੜੇ ਖੁਬਸੂਰਤ ਢੰਗ ਨਾਲ ਡਿਜ਼ਾਇਨ ਕੀਤਾ ਗਿਆ। ਜਿੱਥੇ ਇਹ ਸਕੂਲ ਦੇ ਉੱਚ ਪੱਧਰੀ ਸਕੂਲ ਦਾ ਅਹਿਸਾਸ ਕਰਵਾਉਂਦਾ ਹੈ ਉੱਥੇ ਇਹ ਬੱਚਿਆਂ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ ਵੀ ਵਧਾਉਂਦਾ ਹੈ। ਵਰਾਡਿਆਂ ਦੇ ਫਰਸ਼ ਤੇ ਲਿਖੀ ਹੋਈ ਗਿਣਤੀ ਅਤੇ ਉੱਕਰੇ ਹੋਏ ਚਿੱਤਰਾਂ ਤੋਂ ਹਮੇਸ਼ਾ ਕੁਝ ਨਾ ਕੁਝ ਸਿਖਦੇ ਰਹਿੰਦੇ ਹਨ। ਸਕੂਲ ਵਿੱਚ ਇੱਕ ਐਜੂਕੇਸ਼ਨਲ ਪਾਰਕ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਝੂੱਲੇ ਆਦਿ ਜਿਥੇ ਬੱਚਿਆਂ ਦੇ ਮਨੋਰੰਜਨ ਅਤ ਸਰੀਰਕ ਵਿਕਾਸ ਵੀ ਕਰਦੇ ਹਨ। ਬੱਚਿਆਂ ਲਈ ਅਧੁਨਿਕ ਕੰਪਿਊਟਰ ਲੈਬ ਵਿੱਚ ਇੱਕ ਪ੍ਰੋਜੇਕਟਰ ਵੀ ਲਗਾਇਆ ਹੈ, ਜੋ ਸਮਾਰਟ ਸਕੂਲ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਅਤੇ ਬੱਚਿਆਂ ਨੂੰ ਬਚਪਨ ਤੋਂ ਹੀ ਟੈਕਨੋਲੋਜੀ ਨਾਲ ਜੋੜਦਾ ਹੈ।ਜਿਸ ਨਾਲ ਭਵਿੱਖ ਵਿੱਚ ਕੰਮ ਆਉਣ ਵਾਲੀਆਂ ਅਨੇਕਾਂ ਗੱਲਾਂ ਦਾ ਗਿਆਨ ਬੱਚਿਆਂ ਨੂੰ ਬਚਪਨ ਵਿੱਚ ਹੋ ਜਾਂਦਾ ਹੈ। ਇਸ ਸਕੂਲ ਦੇ ਮੋਜੂਦਾ ਇੰਚਾਰਜ ਸ੍ਰੀ ਰਾਕੇਸ਼ ਕੁਮਾਰ ਹਨ।ਇਸ ਸਕੂਲ ਦੇ ਇੱਕ ਹੋਰ ਅਧਿਆਪਕਾ ਸ੍ਰੀਮਤੀ ਵੀਰਪਾਲ ਕੌਰ ਜੋ ਸਕੂਲ ਦੇ ਸਮੇਂ ਬਾਅਦ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਵਿਸ਼ੇਸ ਧਿਆਨ ਦਿੰਦੇ ਹਨ। ਇਸ ਸਦਕਾ ਸਕੂਲ ਦੇ ਪੰਜ ਵਿਦਿਆਰਥੀ ਨਵੋਦਿਆ ਵਿਦਿਆਲਿਆ ਲਈ ਚੁਣੇ ਗਏ ਹਨ। ਇਸ ਤੋਂ ਇਲਾਵਾ ਸਟਾਫ਼ੳਮਪ; ਦੀ ਮਿਹਨਤ ਸਦਕਾ ਸਾਲ 2010 ਵਿੱਚ ਇਸ ਸਕੂਲ ਦੀ ਕੱਬਡੀ ਦੀ ਟੀਮ ਸਟੇਟ ਲੇਵਲ ਤੱਕ ਆਪਣੇ ਜੌਹਰ ਦਿਖਾ ਚੁੱਕੀ ਹੈ। ਸਕੂਲ ਵਿੱਚ ਬੱਚਿਆਂ ਦੇ ਸੁੰਦਰ ਲਿਖਾਈ, ਭਾਸ਼ਣ ਅਤੇ ਕੁਇਜ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਬੱਚਿਆਂ ਦੀ ਜਾਣਕਾਰੀ ਵਧਾਉਣ ਲਈ ਟੂਰ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।ਇਸ ਤੋਂ ਇਲਾਵਾ ਸ੍ਰੀਮਤੀ ਵੀਰਪਾਲ ਕੌਰ ਅਤੇ ਸ੍ਰੀ ਜਗਮੋਹਨ ਸਿੰਘ ਧਾਲੀਵਾਲ ਹਰ ਸਾਲ ਬੱਚਿਆਂ ਨੂੰ ਆਪਣੇ ਖਰਚੇ ਤੇ ਕੋਟੀਆਂ, ਵਰਦੀਆਂ ਅਤੇ ਬੂਟ ਵੀ ਵੰਡਦੇ ਹਨ।ਇਸ ਤੋਂ ਇਲਾਵਾ ਸਕੂਲ ਦੀ ਦਿੱਖ ਨੂੰ ਸੁਧਾਰਨ ਲਈ ਸ੍ਰੀ ਬਲਵਿੰਦਰ ਸਿੰਘ ਪਸਵਕ ਚੇਅਰਮੈਨ, ਬਾਬਾ ਨਰਾਇਣ ਦਾਸ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰ. ਸਖਜੀਤ ਸਿੰਘ ਤੋਂ ਇਲਾਵਾ ਵਿਸ਼ੇਸ ਰੂਪ ਵਿੱਚ ਸ੍ਰ. ਬਲਵਿੰਦਰ ਸਿੰਘ ਭੂੰਦੜ, ਮੈਂਬਰ ਰਾਜ ਸਭਾ ਅਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰ. ਸੁਖਦੇਵ ਸਿੰਘ ਚੈਨੇਵਾਲਾ ਵਰਗੀਆਂ ਸ਼ਖਸੀਅਤਾ ਨੇ ਇਸ ਸਕੂਲ ਦੇ ਸਟਾਫ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਸਹਿਯੋਗ ਦਿੰਦੇ ਰਹੇ ਹਨ।ਅੱਜ ਸਮੇਂ ਦੀ ਜ਼ਰੂਰਤ ਹੈ ਕਿ ਅਜਿਹੀਆਂ ਸੰਸਥਾਵਾਂ ਹੋਰ ਅੱਗੇ ਆਉਣ ਤਾਂ ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਿੱਖਿਆ ਦੇ ਹੋ ਰਹੇ ਵਪਾਰੀਕਰਨ ਨੂੰ ਰੋਕਿਆ ਜਾ ਸਕੇ।ਬੱਚੇ ਸਰਕਾਰੀ ਸਕੂਲਾ ਵੱਲ ਕੂਚ ਕਰਨ ਜਿਸ ਨਾਲ ਬੱਚਿਆਂ ਭਵਿੱਖ ਹੀ ਉਜਵਲ ਹੋਵੇ ਅਤੇ ਪ੍ਰਇਵੇਟ ਸੂਕਲਾਂ ਵੱਲੋਂ ਕੀਤੀਆਂ ਜਾਂਦੀਆਂ ਮਨਮਾਨੀਆਂ ਤੇ ਵੀ ਠੱਲ੍ਹ ਪਾਈ ਜਾ ਸਕੇ। ਸੰਪਰਕ: +91 97801 51700
sandeaep rana
ਧੰਨਵਾਦ ਜੀ