ਪੰਜਾਬੀਆਂ ਨੇ 15 ਸਾਲਾਂ ’ ਚ 35588.23 ਕਰੋੜ ਦੀ ਡਕਾਰ ਲਈ ਸ਼ਰਾਬ
Posted on:- 29-03-2016
ਸੂਚਨਾ ਅਧਿਕਾਰ ਐਕਟ ਤਹਿਤ ਅਹਿਮ ਖੁਲਾਸਾ
- ਸ਼ਿਵ ਕੁਮਾਰ ਬਾਵਾ
ਮਾਹਿਲਪੁਰ : ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਦੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਪੰਜਾਬ ਵਿਚ ਜਿਥੇ ਸ਼ਰਾਬ ਦੀ ਖਪਤ ਵਧੀ ਹੈ ਉਥੇ ਮਹਿੰਗੇ ਨਸ਼ੀਲੇ ਪਦਾਰਥਾਂ ਦਾ ਸੇਵਨ ਚੋਗਣਾ ਹੋ ਗਿਆ ਹੈ। ਅਕਾਲੀ ਭਾਜਪਾ ਰਾਜ ਦੇ ਦੌਰਾਨ ਹੀ ਪੰਜਾਬ ਵਿਚ ਪੰਜਾਬੀ 15 ਸਾਲਾਂ ਦੌਰਾਨ 35588. 23 ਕਰੋੜ ਰੁਪਏ ਦੀ ਸ਼ਰਾਬ ਡਕਾਰ ਗਏ ਅਤੇ ਸਰਕਾਰ ਨੇ ਸ਼ਰਾਬ ਦੀ ਵਿਕਰੀ ਤੋਂ ਅਰਬਾਂ ਰੁਪਏ ਤਾਂ ਇਕੱਠਾ ਕਰ ਲਿਆ ਪ੍ਰੰਤੂ ਸਰਕਾਰ ਨੂੰ ਅਰਬਾਂ ਰੁਪਏ ਦੀ ਕਮਾਈ ਕਰਕੇ ਦੇਣ ਵਾਲਾ ਕਰ ਅਤੇ ਆਬਕਾਰੀ ਵਿਭਾਗ ਖਾਲੀ ਪੋਸਟਾਂ ਕਾਰਨ ਆਪਣੇ ਆਖਰੀ ਸਾਹਾਂ ਤੇ ਚੱਲ ਰਿਹਾ ਹੈ। ਇਹ ਅਹਿਮ ਖੁਲਾਸਾ ਸਿਰਫ ਸੂਚਨਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਿਰਫ ਪੰਜਾਬ ਵਿਚ ਵਿਕਦੀ ਦੇਸੀ ਅਤੇ ਅੰਗ੍ਰੇਜ਼ੀ ਸ਼ਰਾਬ ਦੇ ਮਨਜ਼ੂਰਸ਼ੁਦਾ ਠੇਕਿਆਂ ਤੇ ਵਿਕੀ ਸ਼ਰਾਬ ਅਤੇ ਉਹਨਾਂ ਤੋਂ ਪ੍ਰਾਪਤ ਹੋਏ ਅਰਬਾਂ ਰੁਪਏ ਮਾਲੀਏ ਦੇ ਅੰਕੜਿਆਂ ਦਾ ਹੈ।
ਉਹਨਾਂ ਪੰਜਾਬ ਵਿਚ ਸ਼ਰਾਬ ਦੇ ਬਹਿ ਰਹੇ ਹੜ੍ਹਾਂ ਅਤੇ ਥਾਂ ਥਾਂ ਖੁਲ੍ਹੀਆਂ ਸ਼ਰਾਬ ਦੀਆਂ ਨਜਾਇਜ ਬ੍ਰਾਂਚਾਂ ਅਤੇ ਘਰ ਘਰ ਸ਼ਰਾਬ ਪਹੁੰਚਾਉਣ ਅਤੇ ਸ਼ਰਾਬ ਦੀ ਕਮਾਈ ਨੂੰ ਵਿਦਿਆ, ਕਲਚਰਲ ਐਕਟੀਵਿਟੀ ਅਤੇ ਸਪੋਰਟਸ ਨਾਲ ਜੋੜਣ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਰਾਬ ਨੂੰ ਅਪਣੀ ਆਮਦਨ ਦਾ ਸਾਧਨ ਬਣਾਇਆ ਗਿਆ ਹੈ। ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਤੋਂ ਪ੍ਰਾਪਤ ਕੀਤੀ ਸੂਚਨਾ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਪੰਜਾਬ ਅੰਦਰ 2001- 02 ਵਿਚ ਦੇਸੀ ਸ਼ਰਾਬ ਦੇ ਠੇਕੇ 3836 ਅਤੇ ਅੰਗਰੇਜ਼ੀ ਸ਼ਰਾਬ ਦੇ 1183 ਠੇਕੇ ਸਨ , ਜਿਨ੍ਹਾਂ ਤੋਂ 1350.52 ਕਰੋੜ ਦਾ ਮਾਲੀਆ ਇਕੱਠਾ ਕੀਤਾ, ਸਾਲ 2002-03 ਵਿਚ ਦੇਸੀ ਸ਼ਰਾਬ ਦੇ ਠੇਕੇ 3912 ਤੇ ਅੰਗਰੇਜ਼ੀ ਸ਼ਰਾਬ ਦੇ 1201 ਤੋਂ ਮਾਲੀਆ 1431.14 ਕਰੋੜ, ਸਾਲ 2003-04 ਵਿਚ ਪੀਐਮਐਲ ਦੇ 4120 ਤੇ ਅੰਜਰੇਜੀ ਦੇ 1275 ਤੇ ਮਾਲੀਆ 1462.49, ਸਾਲ 2004-05 ਵਿਚ ਦੇਸੀ ਸ਼ਰਾਬ ਦੇ 4196 ਤੇ ਅੰਗਰੇਜ਼ੀ ਸ਼ਰਾਬ ਦੇ 1303 ਤੇ ਮਾਲੀਆ 1498.95, ਸਾਲ 2005-06 ਵਿਚ ਦੇਸੀ ਸ਼ਰਾਬ ਦੇ 4270 ਤੇ ਅੰਜਰੇਜੀ ਸ਼ਰਾਬ ਦੇ 1342 ਤੇ ਮਾਲੀਆ 1570. 30, ਸਾਲ 2006-07 ਦੇਸੀ ਸ਼ਰਾਬ ਦੇ 4616 ਤੇ ਅੰਗਰੇਜ਼ੀ ਸ਼ਰਾਬ ਦੇ 2529 ਤੇ ਮਾਲੀਆ 1363.37 ਮਾਲੀਆਂ ਇਕੱਠਾ ਕੀਤਾ ਗਿਆ।
ਇਸੇ ਦੌਰਾਨ ਠੇਕਿਆਂ ਦੀ ਗਿਣਤੀ ਵਧੀ ਅਤੇ ਮਾਲੀਆ ਘਟੀਆ । ਸਾਲ 2007-08 ਵਿਚ ਦੇਸੀ ਸ਼ਰਾਬ ਦੇ ਠੇਕੇ 3993 ਅਤੇ ਅੰਗਰੇਜ਼ੀ ਸ਼ਰਾਬ ਦੇ 2081 ਠੇਕੇ ਅਤੇ ਮਾਲੀਆ ਇਕੱਠਾ ਹੋਇਆ 1675.71 ਕਰੋੜ ਰੁ:, ਸਾਲ 2008-09 ਵਿਚ ਦੇਸੀ ਸ਼ਰਾਬ ਦੇ ਠੇਕੇ 4553 ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ 2144 ਤੇ ਮਾਲੀਆ ਇਕੱਠਾ ਹੋਇਆ 1810.72 ਕਰੋੜ ਰੁ:, ਸਾਲ 2009-10 ਵਿਚ ਦੇਸੀ ਸ਼ਰਾਬ ਦੇ 4818 ਤੇ ਅੰਗਰੇਜ਼ੀ ਸ਼ਰਾਬ ਦੇ 2096 ਠੇਕੇ ਸਨ ਤੇ ਮਾਲੀਆ ਇਕੱਠਾ ਹੋਇਆ 2100.57 ਕਰੋੜ ਰੁ:, ਸਾਲ 2010-11 ਵਿਚ ਦੇਸੀ ਸ਼ਰਾਬ ਦੇ 5064 ਤੇ ਅੰਗਰੇਜ਼ੀ ਸ਼ਰਾਬ ਦੇ 2192 ਤੇ ਮਾਲੀਆ ਇਕੱਠਾ ਹੋਇਆ 2403.97 ਕਰੋੜ ਰੁ:, ਸਾਲ 2011-12 ਵਿਚ ਦੇਸੀ ਸ਼ਰਾਬ ਦੇ 5482 ਤੇ ਅੰਗਰੇਜ਼ੀ ਸ਼ਰਾਬ ਦੇ 2615 ਤੇ ਮਾਲੀਆ ਇਕੱਠਾ ਹੋਇਆ 2817. 58 ਕਰੋੜ ਰੁ:, 2012- 13 ਵਿਚ ਦੇਸੀ ਸ਼ਰਾਬ ਦੇ 6145 ਤੇ ਅੰਗਰੇਜ਼ੀ ਸ਼ਰਾਬ ਦੇ 3060 ਤੇ ਮਾਲੀਆ ਇਕੱਠਾ ਹੋਇਆ 3495.04, ਸਾਲ 2013-14 ਵਿਚ ਦੇਸੀ ਸ਼ਰਾਬ ਦੇ ਕੁਲ ਠੇਕੇ 6429 ਅਤੇ ਅੰਗਰੇਜ਼ੀ ਸ਼ਰਾਬ ਦੇ 3415 ਤੇ ਮਾਲੀਆ ਇਕੱਠਾ ਹੋਇਆ 3999.78 ਕਰੁੜ ਰੁ:, ਸਾਲ 2014- 15 ਵਿਚ ਦੇਸੀ ਸ਼ਰਾਬ ਦੇ ਕੁਲ ਠੇਕੇ 6411 ਅਤੇ ਅੰਗਰੇਜ਼ੀ ਸ਼ਰਾਬ ਦੇ 3486 ਤੇ ਮਾਲੀਆ ਇਕੱਠਾ ਹੋਇਆ 4550. 64 ਕਰੋੜ ਰੁ:, ਸਾਲ 2015-16 ਅਪ ਟੂ ਜਨਵਰੀ 2016 ਤਕ ਦੇਸੀ ਸ਼ਰਾਬ ਦੇ ਠੇਕੇ 6394 ਤੇ ਅੰਰੇਜੀ ਸ਼ਰਾਬ ਦੇ ਠੇਕੇ 3492 ਤੇ ਮਾਲੀਆ ਇਕੱਠਾ ਹੋਇਆ 3057.45 ਕਰੋੜ ਰੁਪਏ।
ਉਹਨਾਂ ਦੱਸਿਆ ਕਿ ਪੰਜਾਬ ਵਿਚ ਸ਼ਰਾਬ ਬਣਾਉਣ ਵਾਲੀਆਂ ਕੁੱਲ ਡਿਸਟਿ੍ਰਲੀਆਂ 16 ਹਨ ਜਿਨ੍ਹਾਂ ਵਿਚ ਕੁੱਲ 2390 ਕਿਲੋਲੀਟਰ ( 23,90,000 ਲੀਟਰ) ਪ੍ਰਤੀ ਦਿਨ ਸ਼ਰਾਬ ਬਣਦੀ ਹੈ। ਸਭ ਤੋਂ ਵੱਧ ਸ਼ਰਾਬ ਬਣਾਉਣ ਲਈ ਚੰਡੀਗੜ੍ਹ ਡਿਸਟਿ੍ਰਲੀਰਜ ਬਨੂੜ ਜ਼ਿਲ੍ਹਾ ਪਟਿਆਲਾ ਨੂੰ 600 ਕਿਲੋਲੀਟਰ (ਭਾਵ 600000 ਲੀਟਰ) ਪ੍ਰਤੀ ਦਿਨ ਬਣਾਉਣ ਦਾ ਲਾਇਸੰਸ ਹੈ। ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਦੇ ਤਹਿਤ 2016 ਵਿਚ ਸ਼ਰਾਬ ਉਪਰ ਅਡੀਸ਼ਨਲ ਲਸੰਸ ਫੀਸ ਦੇ ਰੂਪ ਵਿਚ ਐਜੂਕੇਸ਼ਨ ਸੈਸ, ਕਲਚਰਲ ਅਤੇ ਸਪੋਰਟਸ ਸੈਸ 1 ਅਪ੍ਰੈਲ 2015 ਤੋਂ ਲੈ ਕੇ 31 ਜਨਵਰੀ 2016 ਤੱਕ 182.09 ਕਰੋੜ ਰੁ:, ਇਸੇ ਤਰ੍ਹਾਂ ਸੋਸ਼ਲ ਸਕਿਊਰਟੀ ਸੈਸ ਜੋ ਪਰਮਿਟ ਦੇ ਰੂਪ ਵਿਚ ਇਕੱਤਰ ਕੀਤਾ 11.59 ਕਰੋੜ ਰੁ: ਇਕੱਠਾ ਹੋਇਆ ਹੈ। ਉਹਨਾਂ ਦਸਿਆ ਕਿ ਪੰਜਾਬ ਸਰਕਾਰ ਨੂੰ ਮਾਲੀਆ ਇਕੱਠਾ ਕਰਕੇ ਦੇਣ ਵਾਲੇ ਵਿਭਾਗ ਵਿਚ ਖਾਲੀ ਪੋਸਟਾਂ ਦਾ ਅੰਬਾਰ ਲਗਿਆ ਪਿਆ ਹੈ, ਡਰਾਵਿਰਾਂ ਦੀਆਂ ਪੋਸਟਾਂ 109 ਵਿਚੋਂ 54 ਖਾਲੀ, ਸੇਵਾ ਦਾਰਾਂ ਦੀਆਂ 59 ਵਿਚੋਂ 20 ਖਾਲੀ, ਸਵੀਪਰ ਪਾਰਟ ਟਾਇਮ 1 ਵਿਚੋਂ 1 ਖਾਲੀ, ਮਾਲੀ ਕਮ ਚੋਕੀਦਾਰ ਕਮ ਮਾਲੀ 6 ਵਿਚੋਂ 3 ਖਾਲੀ, ਸੀਨੀਅਰ ਸਹਾਇਕ 45 ਵਿਚੋਂ 30 ਖਾਲੀ, ਜੂਨੀਅਰ ਆਡੀਟਰ 2 ਵਿਚੋਂ 2 ਖਾਲੀ, ਸੀ ਸਕੇਨ ਸਟੈਨੋਗ੍ਰਾਫ 12 ਵਿਚੋਂ 10 ਖਾਲੀ, ਕਰਲਕ 49 ਵਿਚੋਂ 21 ਖਾਲੀ, ਸਟੈਨੋਟਾਇਪਿਸਟ 15 ਵਿਚੋਂ 11 ਖਾਲੀ, ਲਾਇਬ੍ਰੇਰੀਅਨ 2 ਵਿਚੋਂ 2 ਖਾਲੀ, ਫੋਟੋ ਸਟੇਟ ਅਪਰੇਟਰ 1 ਵਿਚੋਂ 1 ਖਾਲੀ, ਇਲੈਕਟ੍ਰੀਸ਼ੀਅਨ 1 ਵਿਚੋਂ 1 ਖਾਲੀ ਹਨ।
ਪਬਲਿਕ ਇਨਫਰਮੇਸ਼ਨ ਅਫਸਰ ਮੁੱਖ ਦਫਤਰ ਪਟਿਆਲ ਨੇ ਦਸਿਆ ਕਿ ਆਬ ਕਾਰੀ ਤੇ ਕਰ ਨਿਰਿਖਕ ਦੀਆਂ 656 ਮਨਜੂਰ ਪੋਸਟਾਂ ਵਿਚੋਂ 98 ਖਾਲੀ, ਸੀਨੀਅਰ ਸਕੈਲ ਸਟੈਨੋਗ੍ਰਾਫ 13 ਵਿਚੋਂ 13 ਖਾਲੀ, ਜੂਨੀਅਰ ਸਕੈਲ ਸਟੈਨੋਗ੍ਰਾਫ 46 ਵਿਚੋਂ 36 ਖਾਲੀ, ਸੇਵਾਦਾਰ 744 ਵਿਚੋਂ 282 ਖਾਲੀ, ਚੌਕੀਦਾਰ ਕਮ ਸਵੀਪਰ 48 ਵਿਚੋਂ 39 ਖਾਲੀ, ਕਲਰਕ 603 ਵਿਚੋਂ 240 ਖਾਲੀ, ਸਟੈਨੋਟਾਇਪਿਸਟ 165 ਵਿਚੋਂ 126 ਖਾਲੀ, ਲੇਖਾਕਾਰ 18 ਵਿਚੋਂ 9 ਖਾਲੀ, ਚੌਕੀਦਾਰ ਕਮ ਮਾਲੀ 31 ਵਿਚੋਂ 8 ਖਾਲੀ, ਇਸੇ ਤਰ੍ਹਾਂ ਗਰੁੱਪ ਏ ਅਫਸਰਾਂ ਦੀਆਂ ਅਡੀਸ਼ਨਲ ਕਰ ਤੇ ਆਬਕਾਰੀ ਕਮਿਸ਼ਨਰ 5 ਵਿਚੋਂ 1 ਖਾਲੀ, ਜੁਆਂਇੰਟ ਕਰ ਤੇ ਆਬਕਾਰੀ ਕਮਿਸ਼ਨਰ 3 ਵਿਚੋਂ 1 ਖਾਲੀ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ 62 ਵਿਚੋਂ 12 ਖਾਲੀ, ਵਧੀਕ ਕਰ ਤੇ ਆਬਕਾਰੀ ਕਮਿਸ਼ਨਰ 16 ਵਿਚੋਂ 3 ਖਾਲੀ, ਕਰ ਤੇ ਆਬਕਾਰੀ ਅਫਸਰ 334 ਵਿਚੋਂ 85 ਖਾਲੀ ਹਨ। ਉਹਨਾਂ ਕਿਹਾ ਕਿ ਅਗਰ ਸਰਕਾਰਾਂ ਨੇ ਸ਼ਰਾਬ ਨੂੰ ਅਪਣੀ ਆਮਦਨ ਦਾ ਸਾਧਨ ਬਣਾਉਣ ਦੀ ਨੀਤੀ ਵਿਚ ਤਬਦੀਲੀ ਨਾ ਕੀਤੀ ਤਾਂ ਭਵਿੱਖ ਵਿਚ ਦੇਸ਼ ਦੇ ਭਵਿੱਖ ਲਈ ਅਨੇਕਾਂ ਖਤਰੇ ਪੈਦਾ ਹੋਣਗੇ । ਸਭ ਤੋਂ ਵੱਧ ਨੁਕਸਾਨ ਨੌਜਵਾਨ ਪੀੜੀ ਦਾ ਹੋਵੇਗਾ।