Thu, 21 November 2024
Your Visitor Number :-   7254285
SuhisaverSuhisaver Suhisaver

ਪਾਣੀ ਫੜਾਉਣ ਵਾਲਾ ਵੀ ਕੋਈ ਨਹੀਂ...

Posted on:- 08-03-2016

suhisaver

-ਬਲਕਰਨ ਕੋਟ ਸ਼ਮੀਰ

ਬੰਦਾ, ਬੰਦੇ ਦੀ ਮਾਰ ਤਾਂ ਝੱਲ ਲੈਂਦੈ, ਪਰ ਜੇ ਲੇਖਾਂ ਦੀ ਮਾਰ ਹੋਵੇ ਤਾਂ ਕੋਈ ਕੀ ਕਰੇ ... ਕਈ ਵਾਰ ਕੁਦਰਤ ਅਜਿਹੀ ਚਾਲ ਚਲਦੀ ਹੈ, ਜਿਸ ਮੂਹਰੇ ਸਾਰੇ ਤਰਕ ਫਿੱਕੇ ਪੈ ਜਾਂਦੇ ਐ, ਕਿ ਸਾਰੇ ਪਾਸੇ ਬੇਵਸੀ ਦਾ ਆਲਮ ਪਸਰ ਜਾਂਦਾ ਹੈ। ਦੁੱਖ ਅਤੇ ਪਿਆਸ ਅਤੇ ਮੌਤ ਵੇਲੇ ਅਸੀਂ ਸਭ ਤੋਂ ਪਹਿਲਾਂ ਆਵਾਜ਼ ਮਾਰਦੇ ਹਾਂ ਕਿ ਮੂੰਹ ਨੂੰ ਪਾਣੀ ਨਸੀਬ ਹੋ ਜਾਵੇ ਪਰ ਜਿੱਥੇ ਪਾਣੀ ਦੇਣ ਵਾਲਾ ਹੀ ਕੋਈ ਨਾ ਹੋਵੇ ਉੱਥੇ ਫਿਰ ਕੀ ਹੋਵੇ। ਅਜਿਹੀ ਹੀ ਕਹਾਣੀ ਹੈ ਕਿ ਪਿੰਡ ਕੋਟ ਸ਼ਮੀਰ (ਬਠਿੰਡਾ) ਦੇ ਇੱਕ ਪਰਿਵਾਰ `ਤੇ ਅਜਿਹਾ ਕਹਿਰ ਟੁੱਟਿਆ ਹੈ ਕਿ ਇਕੋ ਪਰਿਵਾਰ ਦੇ 3 ਜੀਅ ਨੇਤਰ ਹੀਣ ਹਨ ਅਤੇ ਉਹ ਤਿੰਨੋਂ ਹੀ ਇੱਕ ਦੂਜੇ ਦੀ ਮੱਦਦ ਲਈ ਅਹੁਰਦੇ ਹਨ, ਪਰ ..

ਇੱਥੋਂ ਦੇ ਇੱਕ ਗਰੀਬ ਪਰਿਵਾਰ ਜੰਗੀਰ ਸਿੰਘ ਦੇ ਘਰ ਦੋ ਪੁੱਤ ਚੰਦ ਸਿੰਘ ਤੇ ਸੁਖਵਿੰਦਰ ਸਿੰਘ ,ਇੱਕ ਧੀ ਪਰਮਜੀਤ ਕੌਰ ਕੁਦਰਤੀ ਤੌਰ ਤੇ ਹੀ ਨੇਤਰ ਹੀਣ ਪੈਦਾ ਹੋਏ, ਜੋ ਹੁਣ ਵੱਡੇ ਹੋ ਗਏ, ਚੰਦ ਸਿੰਘ ਦੀ ਉਮਰ 45 ਸਾਲ, ਸੁਖਵਿੰਦਰ ਸਿੰਘ 30 ਸਾਲ ਅਤੇ ਪਰਮਜੀਤ ਕੌਰ 26 ਸਾਲ ਦੇ ਹੋ ਗਈ ਹੈ।ਪਰਿਵਾਰ ਦੇ ਵੱਡੇ ਪੁੱਤਰ ਚੰਦ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆਂ ਰੋਂਦੇ ਹੋਏ ਦੱਸਿਆ ਕਿ ਘਰੇ ਭੰਗ ਭੁਜਦੀ ਹੈ, ਕਈ ਕਈ ਦਿਨ ਭੁੱਖੇ ਸੌਣਾ ਪੈਂਦਾ ਹੈ, ਕਿਸੇ ਨੂੰ ਵੀ ਸਾਡੇ ਤੇ ਤਰਸ ਨਹੀਂ ਆਉਂਦਾ, ਰਾਜਨੀਤਿਕ ਪਾਰਟੀਆਂ ਦੇ ਨੇਤਾ ਲੋਕਾਂ ਨੇ ਅੱਜ ਤੱਕ ਸਾਡੇ ਨਾਂ `ਤੇ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਿਨਾ ਕੁਝ ਨਹੀਂ ਦਿੱਤਾ, ਸਾਨੂੰ ਝੂਠੇ ਲਾਰਿਆਂ ਤੇ ਬਿਆਨਾਂ ਤੋਂ ਸਿਵਾਏ ਕੁਝ ਵੀ ਪ੍ਰਾਪਤ ਨਹੀਂ ਹੋਇਆ।

ਅਜੇ ਤੱਕ ਕਿਸੇ ਵੀ ਸਰਕਾਰੀ ਸਹੂਲਤ ਦਾ ਲਾਭ ਨਹੀਂ ਮਿਲਿਆ, ਮੰਗਿਆਂ ਮੌਤ ਵੀ ਨਹੀਂ ਮਿਲਦੀ। ਅੰਤਾਂ ਦੀ ਗੁਰਬਤ ਦੀ ਮਾਰ ਝੱਲ ਰਿਹਾ ਇਹ ਪਰਿਵਾਰ ਆਪਣੀ ਜ਼ਿੰਦਗੀ ਦੇ ਦਿਨ ਕੱਟ ਰਿਹਾ ਹੈ , ਕਿਸੇ ਫ਼ਰਿਸ਼ਤੇ ਦੀ ਉਡੀਕ ਹੈ, ਜੋ ਇਸ ਗੁਰਬਤ ਦੀ ਮਾਰ ਝੱਲ ਰਹੇ ਹਨ .... ਰਾਹਾਂ ਤਕਦੇ ਹਨ ਕਿ ਕੋਈ ਆਵੇ ਤੇ ਉਨ੍ਹਾਂ ਦੀ ਦਰਦ ਕਹਾਣੀ ਸੁਣੇ ਤੇ ਉਨ੍ਹਾਂ ਦੀ ਬਾਂਹ ਫੜੇ।

ਕਰਮਸ਼ੀਲ ਐਜੂਕੇਸ਼ਨਲ ਵੈਲਫੇ਼ਅਰ ਸੁਸਾਇਟੀ ਪੰਜਾਬ ਦੇ ਮੁਖੀ ਸ੍ਰ. ਬਲਕਰਨ ਸਿੰਘ ਨੇ ਕਿਹਾ ਕਿ ਅਸੀਂ ਰੱਜਿਆਂ ਨੂੰ ਹੋਰ ਰਜਾਉਣ ਦੀ ਥਾਂ ਤੇ ਅਜਿਹੇ ਗਰੀਬ ਅਤੇ ਅਸਮਰੱਥ ਦੀ ਮਦਦ ਕਰੀਏ ...ਭੁੱਖੇ ਪੇਟ ਦਾ ਸੁਆਲ ਹੈ। ਰੋਂਦੇ ਚਿਹਰਿਆਂ ਦਾ ਸੁਆਲ ਹੈ, ਅਤਿ ਠੰਡ ਵਿੱਚ ਰਜ਼ਾਈ ਦੀ ਥਾਂ ਫਟੀਆਂ ਚਾਦਰਾਂ ਵਿੱਚ ਸਿਆਲ ਕੱਢਦੇ ਹਨ ... ਰੋਟੀ ਖਾਣ ਦੀ ਥਾਂ ਤੇ ਹਾਊਕੇ ਭਰਦੇ ਹਨ...ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਰਿਵਾਰ ਦੀ ਮੱਦਦ ਲਈ ਮਦਦਗਾਰ ਸੱਜਣ ਕਰਮਸ਼ੀਲ ਐਜੂਕੇਸ਼ਨਲ ਵੈਲਫੇ਼ਅਰ ਸੁਸਾਇਟੀ ਦੇ ਸਟੇਟ ਬੈਂਕ ਆਫ਼ ਪਟਿਆਲਾ ਦੇ ਖਾਤਾ ਨੰ: 65105572580 ਮੋ. ਨੰ: 075080-92957 ਤੇ ਸਪੰਰਕ ਕਰ ਸਕਦੇ ਹਨ ਜਾਂ ਪਿੰਡ ਕੋਟ ਸ਼ਮੀਰ ਜਾ ਕੇ ਤਲਵੰਡੀ ਵਾਲੇ ਦਰਵਾਜ਼ੇ ਕੋਲ ਇਸ ਪੀੜਿਤ ਪਰਿਵਾਰ ਨੂੰ ਮਿਲਿਆ ਜਾ ਸਕਦਾ ਹੈ।

ਇਹ ਨੇਤਰ ਹੀਣ , ਕਰਮਾ ਮਾਰੇ .. ਜ਼ਿੰਦਗੀ ਤਾਂ ਕੀ ਜੀਣਗੇ... ਮੌਤ ਦੇ ਦਿਨ ਘਸੀਟ ਘਸੀਟ ਕੇ ਨੇੜੇ ਕਰ ਰਹੇ ਹਨ, ਭੁੱਖ ਤੇਹ ਅਤੇ ਵਿਲਕਣੀ ਇਨ੍ਹਾਂ ਨੂੰ ਵਿਰਸੇ ਵਿੱਚ ਮਿਲੀ ਹੋਈ ਹੈ, ਜੇਠ ਹਾੜ ਦੀ ਅਤਿ ਦੀ ਗਰਮੀ ਵਿੱਚ ਸਾਰਾ ਸਾਰਾ ਦਿਨ ਤ੍ਰਿਹਾਏ ਹੀ ਗੁਜ਼ਾਰਦੇ ਹਨ, ਪਿਆਸ ਲੱਗਣ ਤੇ ਇੱਕ ਦੂਸਰੇ ਤੋਂ ਪਾਣੀ ਮੰਗਦੇ ਹਨ,,, ਪਰ ਸਵਾਏ ਚੀਖਣ ਦੇ ... ਸਾਰੇ ਪਾਣੀ ਪਾਣੀ ਕਹਿਣ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ.. ਤੇ ਮੀਂਹ ਕਣੀ ਦੇ ਮੌਕੇ .. ਆਪਣੇ ਡਿਗੂੰ ਡਿਗੂੰ ਕਰਦੇ ਢਾਰੇ `ਚ ਜਾਣ ਲਈ ਵੀ ਕੰਧਾਂ ਫੜੀ ਰਖਦੇ ਹਨ, ਕਈ ਵਾਰ ਤਾਂ ਉਸਦੀ ਵੀ ਛੱਤ ਉਨ੍ਹਾਂ ਨੂੰ ਨਸੀਬ ਨਹੀਂ ਹੁੰਦੀ, ਛੱਤ ਥੱਲੇ ਪਹੁੰਚਣਾ ਹੀ ਪਰਦੇਸ ਬਣ ਜਾਂਦੈ, ਸਾਰਾ ਮੀਂਹ ਉਨ੍ਹਾ ਦੇ ਸਿਰ ਉੱਤੋਂ ਹੀ ਲੰਘ ਜਾਂਦਾ ਹੈ।ਆਓ ਸਾਰੇ ਰਲ ਕੇ ਉਨ੍ਹਾਂ ਨੂੰ ਜ਼ਿੰਦਗੀ ਵਰਗਾ ਅਹਿਸਾਸ ਕਰਵਾਈਏ... ਆਓ ਹੱਥ ਮਿਲਾ ਲਓ ... ਕੁਝ ਚੰਗਾ ਕਰੀਏ.. ਜਿਸ ਤੇ ਸਾਰੀ ਉਮਰ ਲਈ ਮਾਣ ਕੀਤਾ ਜਾ ਸਕੇ।

ਸੰਪਰਕ: +91 75080 92957

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ