Thu, 21 November 2024
Your Visitor Number :-   7254964
SuhisaverSuhisaver Suhisaver

ਪੰਜਾਬ ਦੇ 16 ਜ਼ਿਲ੍ਹਿਆਂ ’ਚੋਂ ਤਿੰਨਾਂ ਸਾਲਾਂ ਅੰਦਰ 2173 ਮਰਦ, ਔਰਤਾਂ, ਬੱਚੇ ਤੇ ਬੁੱਢੇ ਅਲੋਪ - ਬਲਜਿੰਦਰ ਕੋਟਭਾਰਾ

Posted on:- 18-02-2012

suhisaver

ਹੁਸ਼ਿਆਰਪੁਰ ’ਚੋਂ ਸਭ ਤੋਂ ਵੱਧ 257 ਲੋਕਾਂ ਦਾ ਖੁਰਾ ਖ਼ੋਜ ਨਹੀਂ ਮਿਲਿਆ, ਕਈ ਕੇਸਾਂ ਵਿੱਚ ਪਿਉ ਜਾਂ ਮਾਂ ਪੁੱਤ ਅਲੋਪ

ਪੰਜਾਬ ਵਿੱਚ ਇਸ ਵਕਤ ਵੀ ਦਿਨੋਂ ਦਿਨ ਲੋਕ ਅਲੋਪ ਹੋ ਰਹੇ ਹਨ। ਮੁਕੱਦਮੇ ਦਰਜ਼ ਹੋਣ ਬਾਅਦ ਵੀ ਗੁਆਚੇ ਲੋਕਾਂ ਦਾ ਕੋਈ ਖੁਰਾ ਖੋਜ ਨਹੀਂ ਮਿਲਿਆ। ਸੂਬੇ ਦੇ 16 ਜਿਲ੍ਹਿਆਂ ਵਿੱਚੋਂ ਕੇਵਲ ਤਿੰਨ ਸਾਲਾਂ ਵਿੱਚ ਹੀ ਅਲੋਪ ਹੋਏ 2173 ਮਰਦ, ਔਰਤਾਂ, ਬੱਚਿਆਂ ਅਤੇ ਬੁੱਢਿਆਂ ਦਾ ਪੁਲਿਸ ਸੁਰਾਗ ਕੱਢਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਅਲੋਪ ਹੋਏ ਲੋਕਾਂ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਹੁਸ਼ਿਆਰਪੁਰ ਜਿਲ੍ਹੇ ਦੀ ਗਿਣਤੀ ਹੈ। ਇਹਨਾਂ ਕੇਸਾਂ ਵਿੱਚ ਫ਼ਰੀਦਕੋਟ ਦੇ ਗੁੰਮ ਹੋਏ ਲੋਕਾਂ ਵਿੱਚ 22, ਖੰਨਾ ਵਿੱਚ 20, ਅੰਮ੍ਰਿਤਸਰ ਵਿੱਚੋਂ 40, ਜਲੰਧਰ ਵਿੱਚੋਂ 14, ਰੂਪਨਗਰ ਵਿੱਚੋਂ 4 ਨਾਬਾਲਗ ਬੱਚੇ ਜਿਹਨਾਂ ਦੀ ਉਮਰ 5 ਤੋਂ 18 ਸਾਲ ਹੈ ਵੀ ਸ਼ਾਮਲ ਹਨ।
ਗੁਆਚਿਆਂ ਵਿੱਚ ਕੁਝ ਮਾਮਲੇ ਅਜਿਹੇ ਹਨ ਜਿਹਨਾਂ ਵਿੱਚ ਮਾਂ-ਪੁੱਤ ਜਾਂ ਪਿਉ-ਪੁੱਤ ਦੋਹੇ ਹੀ ਸ਼ਾਮਲ ਹਨ। ਜਦੋਂ ਕਿ ਅੰਮ੍ਰਿਤਸਰ ਵਿੱਚ ਨੌਜਵਾਨ ਲੜਕੀਆਂ ਅਤੇ ਮਾਸੂਮ ਬੱਚਿਆਂ ਦੀ ਪੈੜ੍ਹ ਦੱਬੀ ਨਹੀਂ ਜਾ ਸਕੀ। ਅਮਿ੍ਰਤਸਰ ਜ਼ਿਲ੍ਹੇ ਵਿੱਚ 27 ਸਾਲਾਂ ਕਰਨਦੀਪ ਸਿੰਘ ਉਰਫ਼ ਪ੍ਰਿੰਸ ਆਪਣੇ 6 ਸਾਲ ਦੇ ਪੁੱਤਰ ਸੁਖਮਨਜੀਤ ਸਿੰਘ ਸਮੇਤ 14 ਜੂਨ 2009 ਤੋਂ, ਗੁਰਸ਼ਰਨ ਕੌਰ ਆਪਣੀ ਬੇਟੀ ਜਗਜੀਤ ਕੌਰ ਸਮੇਤ 2 ਅਕਤੂਬਰ 2009 ਤੋਂ, ਦਰਸ਼ਨਾ ਦੇਵੀ 32 ਸਾਲ ਆਪਣੀ ਪੁੱਤਰ ਅਨਮੋਲ 5 ਸਾਲ ਸਮੇਤ 28 ਜੂਨ 2011ਤੋਂ ਅਲੋਪ ਹੈ ਜਿਸ ਬਾਰੇ ਅੱਜ ਤੱਕ ਕੋਈ ਖੁਰਾ ਖੋਜ ਨਹੀਂ ਮਿਲਿਆ। ਇਸੇ ਜ਼ਿਲ੍ਹੇ ਵਿੱਚ ਅਲੋਪ ਹੋਈਆਂ ਅੱਲੜ੍ਹ ਮੁਟਿਆਰਾਂ ਦੀ ਗਿਣਤੀ ਵੀ ਕਿਸੇ ਤਰ੍ਹਾਂ ਘੱਟ ਨਹੀਂ ਹੈ। ਰਾਜਵੰਤ ਕੌਰ 20 ਸਾਲ, ਕਨਿਕਾ 22 ਸਾਲ, ਮਨਿਸਾ 20 ਸਾਲ, ਨੀਸਾ 22 ਸਾਲ, ਕੁਲਵਿੰਦਰ ਕੌਰ 15 ਸਾਲ, ਅੰਜੂ ਬਾਲਾ 27 ਸਾਲ, ਬੰਦਨਾ ਰਾਣੀ 23 ਸਾਲ, ਲਕਸ਼ਮੀ 17 ਸਾਲ, ਬਵੀਤਾ 18 ਸਾਲ, ਮੇਹਕ 17 ਸਾਲ, ਜੋਤੀ 23 ਸਾਲ, ਨਗੀਨਾ ਬਾਨੋ 28 ਸਾਲ, ਪਾਰਵਤੀ 22 ਸਾਲ, ਸਿਮਰਨ 28 ਸਾਲ, ਰਾਜਵਿੰਦਰ ਕੌਰ 24 ਸਾਲ, ਰਾਜਵੰਤ ਕੌਰ 20 ਸਾਲ, ਪ੍ਰੀਤੀ 18 ਸਾਲ, ਬੰਦਨ; 18 ਸਾਲ, ਸੰਦੀਪ ਕੌਰ 20 ਸਾਲ, ਪਿੰਕੀ 19 ਸਾਲ, ਸਿਵਾਨੀ 20 ਸਾਲ, ਮਨਜਿੰਦਰ ਕੌਰ ਮਨੀ 16 ਸਾਲ, ਸੈਲੀ 16 ਸਾਲ, ਹਰਜਿੰਦਰ ਕੌਰ 26 ਸਾਲ, ਪ੍ਰਦੀਪ ਕੌਰ 21 ਸਾਲ ਸ਼ਾਮਲ ਹਨ।

ਪੈੜ ਨਾ ਨੱਪੀ ਜਾ ਸਕਣ ਵਾਲੇ ਮਾਸੂਮਾਂ ਦੀ ਗਿਣਤੀ ਵੀ ਇਸੇ ਜ਼ਿਲ੍ਹੇ ਵਿੱਚ ਘੱਟ ਨਹੀਂ ਹੈ। ਮਾਸੂਮ ਬੱਚੀ ਨਵਜੋਤ ਕੌਰ 3 ਸਾਲ ਜੋ ਮਿਤੀ 12 ਨਵੰਬਰ 2009 ਨੂੰ ਅਲੋਪ, ਸਿਵਮ 14 ਸਾਲ ਅਲੋਪ 1 ਦਸੰਬਰ 2009, ਪ੍ਰਵਾਸ਼ੀ ਛੋਟੂ 6 ਸਾਲ ਮਿਤੀ 4 ਮਾਰਚ 2011, ਲਵਪ੍ਰੀਤ ਕੌਰ 14 ਸਾਲ, ਵਿਕਰਮ 12 ਸਾਲ, ਜੋਟੂ 16 ਸਾਲ, ਸੂਰਜ 16 ਸਾਲ, ਪ੍ਰਿੰਸ 7 ਸਾਲ, ਲਵਪ੍ਰੀਤ ਸਿੰਘ ਲੱਬੀ 11 ਸਾਲ, ਬੰਟੀ 16 ਸਾਲ ਵੀ ਅਲੋਪ ਹੋ ਚੁੱਕੇ ਹਨ। ਆਰ. ਟੀ. ਆਈ. ਕਾਰਕੁੰਨ ਸੌਨੂੰ ਮਹੇਸ਼ਵਰੀ ਬਠਿੰਡਾ ਵੱਲੋਂ ਲਈ ਗਈ ਜਾਣਕਾਰੀ ਅਨੁਸਾਰ 1 ਜਨਵਰੀ 2009 ਤੋਂ 1 ਅਕਤੂਬਰ 2011 ਤੱਕ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ 154, ਤਰਨਤਾਰਨ ਤੋਂ 66, ਪੁਲਿਸ ਜਿਲ੍ਹਾ ਖੰਨਾ ਤੋਂ 148, ਫ਼ਿਰੋਜ਼ਪੁਰ ਤੋਂ 247, ਸ਼ਹਿਜ਼ਾਦਾ ਅਜੀਤ ਸਿੰਘ ਨਗਰ ਤੋਂ 209, ਫ਼ਤਿਹਗੜ੍ਹ ਸਾਹਿਬ ਤੋਂ 169, ਅਮਿ੍ਰਤਸਰ ਤੋਂ 223, ਹੁਸ਼ਿਆਰਪੁਬ ਤੋਂ 257, ਜਲੰਧਰ ਤੋਂ 210, ਬਠਿੰਡਾ ਤੋਂ 191, ਫਾਜ਼ਿਲਕਾ ਤੋਂ 93, ਰੂਪਨਗਰ ਤੋਂ 110, ਮਾਨਸਾ ਤੋਂ 42, ਕਪੂਰਥਲਾ ਤੋਂ 22, ਪਠਾਨਕੋਟ ਤੋਂ 11, ਗੁਰਦਾਸਪੁਰ ਤੋਂ 6 ਲੋਕਾਂ ਦੀ ਗੁਮਸ਼ੁਦਗੀ ਦੇ ਮਾਮਲੇ ਦਰਜ਼ ਕੀਤੀ ਗਏ। ਇਸ ਤੋਂ ਇਲਾਵਾ ਰੇਲਵੇ ਪੁਲਿਸ ਤਹਿਤ ਆਉਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਵਿੱਚ 15 ਲੋਕਾਂ ਦੇ ਅਲੋਪ ਹੋਣ ਬਾਰੇ ਮਾਮਲੇ ਆਏ। ਕਈ ਜ਼ਿਲ੍ਹਿਆਂ ਤੋਂ ਪ੍ਰਾਪਤ ਵਿਸਥਾਰਤ ਜਾਣਕਾਰੀ ਤੋਂ ਪਤਾ ਲੱਗਿਆ ਕਿ ਗੁਵਾਚਣ ਵਾਲਿਆਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਔਰਤਾਂ ਦੀ ਹੈ।     

Comments

Saab Singh Fresno

O waheguru.. bhaaji eh gurde vechan waala grohh wapas ta ni aa gyaa..

Amanjot Gill

sochan wali gal hai

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ