Thu, 21 November 2024
Your Visitor Number :-   7254421
SuhisaverSuhisaver Suhisaver

ਅਖੌਤੀ ਮਾਤਾ ਨੇ ਮੰਗੀ ਮੁਆਫੀ

Posted on:- 13-06-2015

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਪਿੰਡ ਬਘੌਰਾ ਦੀ ਆਪਣੇ ਆਪ ਨੂੰ ਦੇਵੀ ਦਾ ਅਵਤਾਰ ਦੱਸਕੇ ਪਿਛਲੇ ਇਕ ਸਾਲ ਤੋਂ ਲੋਕਾਂ ਨੂੰ ਚੱਕਰਾਂ ਵਿਚ ਪਾਉਣ ਵਾਲੀ ਪਿੰਡ ਦੀ ਹੀ ਲੜਕੀ ਸੁਖਵਿੰਦਰ ਕੌਰ ਨੇ ਥਾਣਾ ਮਾਹਿਲਪੁਰ ਵਿਚ ਅੱਜ ਪੁਲਸ ਅਤੇ ਲੋਕਾਂ ਦੀ ਭਰਵੀਂ ਹਾਜ਼ਰੀ ਵਿਚ ਮੁਆਫੀ ਮੰਗ ਕੇ ਆਪਣਾ ਬਚਾਅ ਕਰ ਲਿਆ। ਬੀਤੇ ਬੀਰਵਾਰ ਉਕਤ ਅਖੌਤੀ ਮਾਤਾ ਨੇ ਆਪਣੇ ਸੈਂਕੜੇ ਸਮਰਥਕ ਭਗਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੀ ਸ਼ਹਿ ’ਤੇ ਤੇਜ਼ਧਾਰ ਹਥਿਆਰ ਅਤੇ ਤਰਸ਼ੂਲ ਹੱਥਾਂ ਵਿਚ ਫੜਕੇ ਪਿੰਡ ਦੇ ਵਿਰੋਧ ਕਰਨ ਵਾਲੇ ਤਿੰਨ ਘਰਾਂ ਅੰਦਰ ਵੜ ਕੇ ਘਰਾਂ ਦੀ ਭੰਨ ਤੋੜ ਅਤੇ ਪਰਿਵਾਰਕ ਮੈਂਬਰਾਂ ਦੀ ਜੰਮਕੇ ਕੁੱਟਮਾਰ ਤੀਤੀ ਅਤੇ ਗਾਲੀ ਗਲੋਚ ਕਰਦਿਆਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਸੀ। ਥਾਣਾ ਮਾਹਿਲਪੁਰ ਦੀ ਪੁਲਸ ਨੇ ਵੱਡੀ ਗਿਣਤੀ ਵਿਚ ਮੌਕੇ ’ਤੇ ਪਹੁੰਚਕੇ ਉਕਮ ਮਾਤਾ ਸਮੇਤ ਉਸਦੇ ਸਮਰਥਕ ਭਗਤਾਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਸੀ ਅਤੇ ਉਥੋਂ ਭਜਾ ਕੇ ਤੇਜ਼ਧਾਰ ਹਥਿਆਰ ਅਤੇ ਡਾਂਗਾ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਸਖਤੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਮਾਤਾ ਅਤੇ ਉਸਦੇ ਭਗਤ ਪਹਿਲਾਂ ਤਾਂ ਪੁਲਸ ਸਮੇਤ ਵਿਰੋਧ ਕਰਨ ਵਾਲਿਆਂ ਨੂੰ ਡਰਾਉਂਦੇ ਧਮਕਾਉਂਦੇ ਰਹੇ ਪ੍ਰੰਤੂ ਜਦ ਮਾਤਾ ਅਤੇ ਉਸਦੇ ਭਗਤਾਂ ਨੇ ਪੁਲਸ ਵਲੋਂ ਉਹਨਾਂ ਉਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਤਾਂ ਮਾਤਾ ਨੇ ਥਾਣੇ ਵਿਚ ਲਿਖਤੀ ਰੂਪ ਵਿਚ ਆਪਣੀ ਗਲਤੀ ਦੀ ਮੁਆਫੀ ਮੰਗ ਲਈ ।

ਆਪਣੇ ਘਰ ਵਿਚ ਹੀ ਸੁਖਵਿੰਦਰ ਕੌਰ ਪੁੱਤਰੀ ਅਮੋਲਕ ਚੰਦ ਪਿੱਛਲੇ ਇਕ ਸਾਲ ਤੋਂ ਆਪਣੇ ਘਰ ਵਿਚ ਸਪੀਕਰ ਲਗਾਕੇ ਲੋਕਾਂ ਨੂੰ ਅਤਿ ਦਾ ਪ੍ਰੇਸ਼ਾਨ ਕਰ ਰਹੀ ਸੀ। ਉਹ ਪਿੰਡ ਵਾਸੀਆਂ ਵਲੋਂ ਇਸ ਵਿਰੁੱਧ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਵੀ ਕੋਈ ਪ੍ਰਵਾਹ ਨਹੀਂ ਕਰ ਰਹੀ ਸੀ । ਮਾਹਿਲਪੁਰ ਥਾਣੇ ਵਿਚ ਸੁਖਵਿੰਦਰ ਕੌਰ ਨੇ ਮੰਨਿਆ ਕਿ ਉਸ ਕੋਲ ਕੋਈ ਵੀ ਗੈਬੀ ਸ਼ਕਤੀ ਨਹੀਂ ਹੈ। ਉਹ ਅੱਜ ਤੋਂ ਬਾਅਦ ਕਦੇ ਵੀ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗੀ। ਉਸਨੇ ਪੁਲਸ ਨੂੰ ਯਕੀਨ ਦੁਆਇਆ ਕਿ ਜਿਸ ਦਿਨ ਉਹ ਆਪਣੇ ਸਮਰਥਕ ਭਗਤਾਂ ਸਮੇਤ ਨਸੀਬ ਚੰਦ , ਅਜੀਤ ਸਿੰਘ ਅਤੇ ਚਰਨਜੀਤ ਕੌਰ ਦੇ ਘਰ ਤਰਸ਼ੂਲ ਅਤੇ ਹੋਰ ਹਥਿਆਰ ਲੈ ਕੇ ਜੈਕਾਰੇ ਬਲਾਉਂਦੇ ਹੋਏ ਮਾਰ ਕੁੱਟ ਕਰਨ ਗਏ ਸੀ ਉਸ ਵਕਤ ਉਹ ਬਿਲਕੁੱਲ ਹੋਸ਼ ਵਿਚ ਨਹੀਂ ਸੀ ।

ਉਸਨੂੰ ਆਪਣੀ ਇਸ ਗਲਤੀ ਦਾ ਪਿਛਤਾਵਾ ਹੈ। ਉਸਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਤੇ ਉਹ ਯਕੀਨ ਦੁਆਉਂਦੀ ਹੈ ਕਿ ਉਹ ਅੱਜ ਤੋਂ ਬਾਅਦ ਕਦੇ ਵੀ ਕੋਈ ਗੈਰ ਕਾਨੂੰਨੀ ਕਾਰਵਾਈ ਨਹੀਂ ਕਰੇਗੀ। ਉਸ ਨੇ ਐਸ ਐਚ ਓ ਦਿਲਬਾਗ ਸਿੰਘ ਨੂੰ ਦੱਸਿਆ ਕਿ ਦੂਸਰੇ ਘਰਾਂ ਤੇ ਹਮਲਾ ਕਰਨਾ ਅਤੇ ਗਾਲੀ ਗਲੋਚ ਕਰਨਾ ਉਸਦੀ ਗਲਤੀ ਹੈ। ਉਸ ਕੋਲ ਕੋਈ ਗੈਬੀ ਸ਼ਕਗਤੀ ਨਹੀਂ ਹੈ। ਲੋਕਾਂ ਨੂੰ ਉਸਨੂੰ ਪੂਜਣ ਦੀ ਬਜਾਏ ਪੜ੍ਹਾਈ ਅਤੇ ਸਮਾਜ ਸੇਵਾ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹ ਪੁੱਛਾਂ ਨਹੀਂ ਦਿੰਦੀ ਤੇ ਲੋਕਾਂ ਨੂੰ ਜੋ ਉਸ ਨਾਲ ਪ੍ਰੇਮ ਕਰਦੇ ਹਨ ਉਹਨਾਂ ਨੂੰ ਮੈਨੂੰ ਕਿਸੇ ਦਾ ਵੀ ਅਵਤਾਰ ਕਹਿਣ ਦੀ ਲੋੜ ਨਹੀਂ ਹੈ। ਉਹ ਕੋਈ ਰੱਬ ਨਹੀਂ । ਜੋ ਲੋਕ ਉਸਨੂੰ ਰੱਬ ਕਹਿਕੇ ਪ੍ਰਚਾਰ ਕਰ ਰਹੇ ਹਨ ਉਹ ਸਰਾ ਸਰ ਗਲਤ ਗੱਲ ਹੈ ।

ਇਸ ਮੌਕੇ ਐਸ ਐਚ ਓ ਦਿਲਬਾਗ ਸਿੰਘ ਨੇ ਲੜਕੀ ਦੇ ਪਿਤਾ ਅਲੋਲਕ ਚੰਦ ਨੂੰ ਪਿੰਡ ਦੀ ਸਰਪੰਚ ਕਾਂਤਾ ਰਾਣੀ ਦੀ ਹਾਜ਼ਰੀ ਵਿਚ ਚੇਤਾਵਨੀ ਦਿੱਤੀ ਕਿ ਪੁਲਸ ਪਿੰਡ ਦਾ ਸ਼ਾਂਤ ਮਾਹੌਲ ਕਿਸੇ ਵੀ ਕੀਮਤ ਤੇ ਖਰਾਬ ਨਹੀਂ ਹੋਣ ਦੇਵੇਗੀ। ਜੇਕਰ ਸੁਖਵਿੰਦਰ ਕੌਰ ਜਾਂ ਉਸਦੇ ਘਰਦਿਆਂ ਸਮੇਤ ਉਸਦੇ ਸਮਰਥਕ ਭਗਤਾਂ ਨੇ ਮੁੜ ਅਜਿਹੀ ਕੋਈ ਵੀ ਗਲਤੀ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਪੁਲਸ ਕਥਿੱਤ ਦੋਸ਼ੀ ਧਿਰ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰੇਗੀ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਜਗਤਾਰ ਬਾਹੋਵਾਲ, ਨਰਿੰਦਰ ਸਿੰਘ ਅਤੇ ਪ੍ਰਦਿਊਮਣ ਸਿੰਘ ਗੌਤਮ ਨੇ ਮਾਤਾ ਬਣੀ ਲੜਕੀ ਵਲੋਂ ਆਪਣੇ ਪਾਖੰਡਬਾਜ਼ ਤੋਂ ਤੋਬਾ ਕਰਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਮਾਨਸਿਕ ਤੌਰ ’ਤੇ ਬਿਮਾਰ ਸੁਖਵਿੰਦਰ ਕੌਰ ਨੂੰ ਕਿਸੇ ਵਧੀਆ ਹਸਪਤਾਲ ਵਿਚ ਭਰਤੀ ਕਰਵਾਕੇ ਇਲਾਜ ਕਰਵਾਇਆ ਜਾਵੇ।
 
ਇਥੇ ਇਹ ਜ਼ਿਕਰਯੋਗ ਹੈ ਕਿ ਪੁੱਛਾਂ ਦੇਣ ਵਾਲੀ ਲੜਕੀ ਸੁਖਵਿੰਦਰ ਕੌਰ ਵਲੋਂ ਆਪਣੇ ਸੈਂਕੜੇ ਭਗਤਾਂ ਨੂੰ ਨਾਲ ਲੈ ਕੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਜੈਕਾਰੇ ਬੁਲਾਉਂਦਿਆਂ ਪਿੰਡ ਦੇ ਹੀ ਤਿੰਨ ਘਰਾਂ ਅੰਦਰ ਦਾਖਿਲ ਹੋ ਕੇ ਹਮਲੇ ਕਰ ਦਿੱਤੇ ਜਿਸ ਸਦਕਾ ਤਿੰਨਾਂ ਪਰਿਵਾਰਾਂ ਦੇ ਦੋ ਮੈਂਬਰ ਜ਼ਖਮੀ ਹੋ ਗਏ ਸਨ । ਵੱਡੀ ਗਿਣਤੀ ਵਿਚ ਲੋਕਾਂ ਨੇ ਕਿਹਾ ਸੀ ਕਿ ਉਕਤ ਲੜਕੀ ਨੇ ਆਪਣੇ ਪਰਿਵਾਰ ਦੀ ਸ਼ਹਿ ਤੇ ਆਪਣੇ ਹੀ ਘਰ ਵਿਚ ਵੱਡੇ ਵੱਡੇ ਸਪੀਕਰ ਲਾ ਕੇ ਉਚੀ ਉਚੀ ਧਾਰਮਿਕ ਗਾਣੇ ਲਾਏ ਜਾਂਦੇ ਹਨ, ਜਿਸ ਸਬੰਧੀ ਪਿੰਡ ਦੇ ਲੋਕਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਕੋਲ ਕਈ ਵਾਰ ਲਿਖਤੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਥਾਣਾ ਮਾਹਿਲਪੁਰ ਦੀ ਪੁਲਸ ਨੇ ਮੌਕੇ ਤੇ ਪਹੁੰਚਕੇ ਪਿੰਡ ਵਿਚ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਹਮਲੇ ਕਰਨ ਅਤੇ ਗਾਲੀ ਗਲੋਚ ਕਰਨ ਵਾਲੀ ਲੜਕੀ ਨੂੰ ਰੋਕਿਆ ਅਤੇ ਉਸਦੇ ਸਮਰਥਕਾਂ ਨੂੰ ਭਜਾ ਦਿੱਤਾ। ਪੁਲਸ ਨੇ ਉਚੀ ਉਚੀ ਵੱਜਦੇ ਸਪੀਕਰ ਵੀ ਬੰਦ ਕਰਵਾ ਦਿੱਤੇ ਪ੍ਰੰਤੂ ਉਕਤ ਲੜਕੀ ਥਾਣਾ ਮਾਹਿਲਪੁਰ ਦੇ ਪੁਲਸ ਮੁਲਾਜ਼ਮਾਂ ਸਮੇਤ ਪੱਤਰਕਾਰਾਂ ਨੂੰ ਵੀ ਮਾੜੀ ਸ਼ਬਦਾਵਲੀ ਬੋਲਣ ਲੱਗ ਪਈ ਸੀ ਇਸ ਸਬੰਧ ਵਿਚ ਹਮਲਾਵਰ ਲੜਕੀ ਸੁਖਵਿੰਦਰ ਕੌਰ ਪੁੱਤਰੀ ਅਮੋਲਕ ਚੰਦ ਨੇ ਐਸ ਐਚ ਓ ਦਿਲਬਾਗ ਸਿੰਘ ਨਾਲ ਬਹਿਸ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੀ। ਲੋਕ ਉਸਨੂੰ ਤੰਗ ਕਰਦੇ ਹਨ। ਜਿਹੜਾਂ ਵੀ ਉਸਨੂੰ ਤੰਗ ਕਰੇਗਾ ਉਹ ਉਸਨੂੰ ਨਹੀਂ ਬਖਸ਼ੇਗੀ। ਉਸਨੂੰ ਸਮਰਥਕ ਸਪੀਕਰ ਵਜਾਉਣ ਦੀਆਂ ਮਨਜ਼ੂਰੀਆਂ ਲੈ ਆਉਣਗੇ ਉਸਨੂੰ ਕੋਈ ਵੀ ਰੋਕ ਨਹੀਂ ਸਕਦਾ । ਮੈਂ ਆਪਣੇ ਦੁਸ਼ਮਣਾ ਦੇ ਘਰਾਂ ਵਿਚ ਉਹਨਾਂ ਨੂੰ ਸਬਕ ਸਿਖਾਉਣ ਗਈ ਸੀ ਪ੍ਰੰਤੂ ਮੈਂ ਕਿਸੇ ਨੂੰ ਸੱਟ ਨਹੀਂ ਮਾਰੀ । ਉਹ ਖੁਦ ਤਬਾਹ ਹੋ ਜਾਣਗੇ। ਇਸ ਮੌਕੇ ਤਰਕਸ਼ੀਲ ਆਗੂ ਜਗਤਾਰ ਬਾਹੋਵਾਲ ਨੇ ਕਿਹਾ ਕਿ ਲੜਕੀ ਮਾਨਸਿਕ ਰੋਗੀ ਹੈ ਜਿਸਦਾ ਇਲਾਜ ਕਰਵਾਉਣਾ ਚਾਹੀਦਾ ਹੈ।

ਇਸ ਸਬੰਧ ਵਿਚ ਥਾਣਾ ਮਾਹਿਲਪੁਰ ਦੇ ਐਸ ਐਚ ਓ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਨੇ ਪਿੰਡ ਦੀਆਂ ਦੋਵੇਂ ਧਿਰਾਂ ਅਤੇ ਪਿੰਡਾਂ ਦੇ ਲੋਕਾਂ ਦੀ ਹਾਜ਼ਰੀ ਵਿਚ ਮਸਲੇ ਦਾ ਹੱਲ ਕਰਵਾ ਦਿੱਤਾ ਹੈ। ਸੁਖਵਿੰਦਰ ਕੌਰ ਨੇ ਆਪਣਾ ਸ਼ੁਰੂ ਕੀਤਾ ਪਾਖੰਡਬਾਦ ਬੰਦ ਕਰਨ ਅਤੇ ਆਪਣੇ ਵਲੋਂ ਕੀਤੀ ਗਈ ਗਲਤੀ ਦੀ ਪੰਚਾਇਤ ਅਤੇ ਹਲਕੇ ਦੇ ਮੋਹਤਵਰ ਲੋਕਾਂ ਵਿਚ ਲਿਖਤੀ ਮੁਆਫੀ ਮੰਗ ਲਈ ਅਤੇ ਅੱਗੇ ਤੋਂ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਨਾ ਕਰਨ ਦਾ ਲਿਖਤੀ ਇਕਰਾਰ ਨਾਮਾ ਅਤੇ ਮੁਆਫੀ ਮੰਗ ਲਈ ਹੈ। ਜੇਕਰ ਹੁਣ ਵੀ ਕੋਈ ਧਿਰ ਕਾਨੂੰਨ ਆਪਣੇ ਹੱਥ ਵਿਚਲਵੇਗੀ ਤਾਂ ਪੁਲਸ ਦੋਸ਼ੀ ਪਾਏ ਜਾਣ ਵਾਲੀ ਧਿਰ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰੇਗੀ। ਉਹਨਾਂ ਦੱਸਿਆ ਕਿ ਪੁਲਸ ਲੜਕੀ ਅਤੇ ਉਸਦੇ ਸਮਰਥਾਂ ਸਮੇਤ ਪਰਿਵਾਰ ਨੂੰ ਧਰਮ ਦੀ ਆੜ ਵਿਚ ਪਿੰਡ ਦਾ ਸ਼ਾਂਤ ਮਾਹੌਲ ਖਰਾਬ ਨਹੀਂ ਕਰਨ ਦੇਵੇਗੀ ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ