ਕਵੀ ਦਰਬਾਰ ਅਤੇ ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ - ਮਿੱਤਰ ਸੈਨ ਮੀਤ
Posted on:- 20-03-2015
ਦਿੱਲੀ ਸਰਕਾਰ ਵੱਲੋਂ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਵੱਖ-ਵੱਖ ਅਕਾਡਮੀਆਂ ਦਾ ਗਠਨ ਕੀਤਾ ਗਿਆ ਹੈ ਜਿਹਨਾਂ ਉੱਪਰ ਹਰ ਵਰ੍ਹੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਉੱਪਰ ਇਹਨਾਂ ਅਕਾਡਮੀਆਂ ਵੱਲੋਂ ਕਵੀ ਦਰਬਾਰ ਕਰਵਾਏ ਜਾਂਦੇ ਹਨ। ਪੰਜਾਬੀ ਅਕਾਡਮੀ ਵੱਲੋਂ ਕਰੀਬ 25 ਕਵੀ ਹਰ ਸਮਾਗਮ ਲਈ ਨਿਮੰਤ੍ਰਿਤ ਕੀਤੇ ਜਾਂਦੇ ਹਨ।
ਪੰਜਾਬੀ ਅਕਾਡਮੀ, ਦਿੱਲੀ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਸਮਾਗਮਾਂ ਲਈ ਭਾਈ ਭਤੀਜਾਵਾਦ ਨੂੰ ਤਰਜੀਹ ਦਿੰਦੇ ਹੋਏ ਹਰ ਵਾਰ ਕੁਝ ਗਿਣਤੀ ਦੇ ਕਵੀਆਂ ਨੂੰ ਹੀ ਕਵਿਤਾ ਪਾਠ ਲਈ ਬੁਲਾਇਆ ਜਾਂਦਾ ਹੈ। ਪੰਜਾਬੀ ਸਾਹਿਤਕਾਰਾਂ ਵਿੱਚ ਅਕਾਡਮੀ ਦੇ ਇਸ ਪੱਖਪਾਤੀ ਰਵੱਈਏ ਬਾਰੇ ਡਾਢਾ ਰੋਸ ਪਾਇਆ ਜਾਂਦਾ ਹੈ।
ਲੋਕਾਂ ਦੀ ਜ਼ੋਰਦਾਰ ਮੰਗ ਤੇ ਸੂਚਨਾ ਪ੍ਰਾਪਤ ਕਰਨ ਲਈ ਸੂਚਨਾ ਦੇ ਅਧਿਕਾਰ ਤਹਿਤ ਪਬਲਿਕ ਇਨਫੋਰਮੇਸ਼ਨ ਅਫ਼ਸਰ ਨੂੰ ਇੱਕ ਅਰਜ਼ੀ ਮਿਤੀ 12.04.2014 ਨੂੰ ਦਿੱਤੀ ਗਈ। ਆਪ ਹੁਦਰਾਪਾਨ ਨੰਗਾ ਹੋਣ ਦੇ ਡਰ ਤੋਂ ਅਕਾਡਮੀ ਵੱਲੋਂ ਸੂਚਨਾ ਨੂੰ ਛੁਪਾਏ ਜਾਣ ਦਾ ਯਤਨ ਕੀਤਾ ਗਿਆ। ਇਹ ਸੂਚਨਾ 30 ਦਿਨਾਂ ਦੇ ਅੰਦਰ-ਅੰਦਰ ਉਪਲੱਬਧ ਕਰਵਾਈ ਜਾਣੀ ਸੀ। ਨਿਸ਼ਚਿਤ ਮਿਤੀ 15.05.2014 ਬਣਦੀ ਸੀ। ਜਦੋਂ ਮਿਤੀ 28.05.2014 ਤੱਕ ਸੂਚਨਾ ਦੀ ਕੋਈ ਉੱਘ-ਸੁੱਘ ਨਾ ਮਿਲੀ ਤਾਂ ਨਜ਼ਰੀਆ ਦੇ ਸੰਪਾਦਕ ਵੱਲੋਂ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਕੋਲ ਅਪੀਲ ਦਾਇਰ ਕੀਤੀ ਗਈ। ਨਿਯਮਾਂ ਅਨੁਸਾਰ ਅਪੀਲ ਦੀ ਇੱਕ ਪੜਤ ਪਬਲਿਕ ਇਨਫੋਰਮੇਸ਼ਨ ਅਫ਼ਸਰ ਨੂੰ ਅਗਾਂਊ ਹੀ ਭੇਜਣੀ ਪੈਂਦੀ ਹੈ। ਇਸ ਨਿਯਮ ਦੀ ਪਾਲਣਾ ਕਰਦੇ ਹੋਏ ਸੰਪਾਦਕ ਨਜ਼ਰੀਆ ਵੱਲੋਂ ਪਬਲਿਕ ਇਨਫੋਰਮੇਸ਼ਨ ਅਫ਼ਸਰ ਨੂੰ ਅਪੀਲ ਦੀ ਇੱਕ ਕਾਪੀ ਮਿਤੀ 28.05.2014 ਨੂੰ ਹੀ ਰਜਿਸਟਰਡ ਪੱਤਰ ਰਾਹੀਂ ਭੇਜੀ ਗਈ। ਅਪੀਲ ਦਾਇਰ ਹੋਣ ਤੇ ਹਰਕਤ ਵਿੱਚ ਆਈ ਅਕਾਡਮੀ ਵੱਲੋਂ, ਸੈਂਟਰਲ ਕਮਿਸ਼ਨ ਵੱਲੋਂ ਹੋਣ ਵਾਲੀ ਕਾਰਵਾਈ ਤੋਂ ਡਰਦੇ ਹੋਏ ਪਿਛਲੀ ਤਾਰੀਖ ਵਿੱਚ ਚਿੱਠੀ ਜਾਰੀ ਕਰਕੇ ਕੁਝ ਸੂਚਨਾ ਭੇਜੀ ਗਈ।
ਮੰਗੀ ਗਈ ਸੂਚਨਾ ਅਤੇ ਅਕਾਡਮੀ ਵੱਲੋਂ ਉਪਲੱਬਧ ਕਰਵਾਈ ਗਈ ਸੂਚਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
1. ਪ੍ਰਸ਼ਨ: ਉਹਨਾਂ ਕਵੀਆਂ ਦੇ ਨਾਂ ਅਤੇ ਪਤੇ ਜਿਹਨਾਂ ਨੂੰ 01.01.2000 ਤੋਂ 31.03.2014 ਤੱਕ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਉੱਪਰ ਕਵਿਤਾ ਪਾਠ ਲਈ ਨਿਮੰਤ੍ਰਿਤ ਕੀਤਾ ਗਿਆ।
ਉੱਤਰ: ਅਕਾਡਮੀ ਵੱਲੋਂ ਲਿਖਿਆ ਗਿਆ ਕਿ ਸਾਲ 2009 ਤੋਂ ਪਹਿਲਾਂ ਦਾ ਰਿਕਾਰਡ ਅਕਾਡਮੀ ਕੋਲ ਉਪਲੱਬਧ ਨਹੀਂ ਹੈ। ਸਾਲ 2009 ਤੋਂ ਲੈ ਕੇ 2014 ਤੱਕ ਦੇ ਇਹਨਾਂ ਸਮਾਗਮਾਂ ਤੇ ਬੁਲਾਏ ਗਏ ਕਵੀਆਂ ਦੀ ਸੂਚੀ ਨੱਥੀ ਕੀਤੀ ਜਾਂਦੀ ਹੈ।
ਨੋਟ: ਸ਼ਰਾਰਤ ਵਜੋਂ ਅਕਾਡਮੀ ਵੱਲੋਂ ਕੇਵਲ ਗਣਤੰਤਰ ਦਿਵਸ ਤੇ ਬੁਲਾਏ ਕਵੀਆਂ ਬਾਰੇ ਸੂਚਨਾ ਹੀ ਉਪਲੱਬਧ ਕਰਵਾਈ ਗਈ। ਗਣਤੰਤਰ ਦਿਵਸ ਤੇ ਬੁਲਾਏ ਗਏ ਕਵੀਆਂ ਦੀ ਸੂਚਨਾ ਨੂੰ ਛੁਪਾ ਲਿਆ ਗਿਆ।
2. ਪ੍ਰਸ਼ਨ: ਬੁਲਾਏ ਗਏ ਕਵੀਆਂ ਨੂੰ ਦਿੱਤੇ ਗਏ ਆਨਰੇਰੀਅਮ, ਟੀ.ਏ., ਡੀ.ਏ. ਆਦਿ ਦੀ ਰਕਮ
ਉੱਤਰ: ਅਕਾਡਮੀ ਵੱਲੋਂ ਇਹ ਸੂਚਨਾ ਉਪਲੱਬਧ ਕਰਵਾ ਦਿੱਤੀ ਗਈ ਜੋ ਕਿ ਅੱਗੇ ਦਿੱਤੇ ਗਏ ਸ਼ਡਿਊਲ ਵਿੱਚ ਸ਼ਾਮਿਲ ਹੈ।
3. ਪ੍ਰਸ਼ਨ: ਉਹਨਾਂ ਕਵੀਆਂ ਦੇ ਨਾਂ ਅਤੇ ਪਤੇ ਜੋ ਸਾਹਿਤ ਅਕਾਡਮੀ ਵੱਲੋਂ ਸਾਹਿਤ ਅਕਾਡਮੀ ਪੁਰਸਕਾਰ ਨਾਲ ਸਨਮਾਨੇ ਜਾ ਚੁੱਕੇ ਹਨ ਅਤੇ ਇਹਨਾਂ ਸਮਾਗਮਾਂ ਲਈ ਬੁਲਾਏ ਗਏ ਹਨ।
ਉੱਤਰ: ਅਕਾਡਮੀ ਵੱਲੋਂ ਉੱਤਰ ਦਿੱਤਾ ਗਿਆ ਕਿ ਉਸ ਕੋਲ ਇਹ ਰਿਕਾਰਡ ਉਪਲੱਬਧ ਨਹੀਂ ਹੈ।
4. ਪ੍ਰਸ਼ਨ: ਉਹਨਾਂ ਕਵੀਆਂ ਦੇ ਨਾਂ ਅਤੇ ਪਤੇ ਜੋ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ/ ਕਵੀ ਸਨਮਾਨੇ ਜਾ ਚੁੱਕੇ ਹਨ ਅਤੇ ਇਹਨਾਂ ਸਮਾਗਮਾਂ ਲਈ ਬੁਲਾਏ ਗਏ ਹਨ।
ਉੱਤਰ: ਅਕਾਡਮੀ ਵੱਲੋਂ ਉੱਤਰ ਦਿੱਤਾ ਗਿਆ ਕਿ ਉਸ ਕੋਲ ਇਹ ਰਿਕਾਰਡ ਉਪਲੱਬਧ ਨਹੀਂ ਹੈ।
5. ਪ੍ਰਸ਼ਨ: ਉਹਨਾਂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਕਾਪੀ ਜਿਹਨਾਂ ਦੀ ਪਾਲਣਾ ਕਰਦੇ ਹੋਏ ਕਵੀਆਂ ਨੂੰ ਇਹਨਾਂ ਸਮਾਗਮਾਂ ਲਈ ਨਿਮੰਤ੍ਰਿਤ ਕੀਤਾ ਜਾਂਦਾ ਹੈ।
ਉੇੱਤਰ: ਹਰ ਸਾਲ ਕਵੀ ਦਰਬਾਰ ਤੋਂ ਪਹਿਲਾਂ ਅਕਾਡਮੀ ਦੀ ਗਰਵਨਿੰਗ ਬਾਡੀ ਵੱਲੋਂ ਨਿਯੁਕਤ ਸੱਭਿਆਚਾਰਕ ਸਬ-ਕਮੇਟੀ ਵੱਲੋਂ ਕਵੀਆਂ ਦੀ ਚੋਣ ਕੀਤੀ ਜਾਂਦੀ ਹੈ।
ਪ੍ਰਸ਼ਨ ਨੰ:1 ਦੇ ਉੱਤਰ ਤੋਂ ਸਪੱਸ਼ਟ ਸੀ ਕਿ ਅਕਾਡਮੀ ਜਾਣ-ਬੁੱਝ ਕੇ 01.01.2000 ਤੋਂ 2009 ਤੱਕ ਇਹਨਾਂ ਸਮਾਗਮਾਂ ਤੇ ਬੁਲਾਏ ਗਏ ਕਵੀਆਂ ਦੇ ਨਾਵਾਂ ਨੂੰ ਛੁਪਾ ਰਹੀ ਹੈ। ਅਕਾਡਮੀ ਦਿੱਲੀ ਸਰਕਾਰ ਦੀ ਇੱਕ ਸੰਸਥਾ ਹੈ ਅਤੇ ਅਜਿਹੀ ਸੰਸਥਾ ਨੂੰ ਕੀਤੇ ਗਏ ਖਰਚੇ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਪੈਂਦਾ ਹੈ। ਜੇ ਅਕਾਡਮੀ ਦੀ ਨੀਅਤ ਸਾਫ਼ੳਮਪ; ਹੁੰਦੀ ਤਾਂ ਇਹਨਾਂ ਕਵੀਆਂ ਨੂੰ ਦਿੱਤੇ ਗਏ ਆਨਰੇਰੀਅਮ ਆਦਿ ਦੇ ਵਾਊਚਰਾਂ ਦੀ ਪੜਤਾਲ ਕਰਕੇ ਸੂਚਨਾ ਉਪਲੱਬਧ ਕਰਵਾਈ ਜਾ ਸਕਦੀ ਸੀ। ਅਕਾਡਮੀ ਨੇ ਇੰਝ ਜਾਣ-ਬੁੱਝ ਕੇ ਨਹੀਂ ਕੀਤਾ।
ਸੈਂਟਰਲ ਕਮਿਸ਼ਨ ਕੋਲ ਵੀ ਅਕਾਡਮੀ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਉਸ ਕੋਲ ਰਿਕਾਰਡ ਉਪਲੱਬਧ ਨਹੀਂ ਹੈ। ਸੰਪਾਦਕ ਨਜ਼ਰੀਆ ਦੀਆਂ ਦਲੀਲਾਂ ਨੂੰ ਪ੍ਰਵਾਨ ਕਰਦੇ ਹੋਏ ਸੈਂਟਰਲ ਕਮਿਸ਼ਨ ਵੱਲੋਂ ਅਪੀਲ ਮੰਨਜ਼ੂਰ ਕੀਤੀ ਗਈ ਅਤੇ ਅਕਾਡਮੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਮੰਗੀ ਗਈ ਸੂਚਨਾ ਉਪਲੱਬਧ ਕਰਵਾਵੇ।
ਸੈਂਟਰਲ ਕਮਿਸ਼ਨ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਅਕਾਡਮੀ ਵੱਲੋਂ ਆਪਣੇ ਪੱਤਰ ਮਿਤੀ 16.01.2015 ਰਾਹੀਂ ਉਕਤ ਸਮਾਗਮਾਂ ਉੱਪਰ ਬੁਲਾਏ ਗਏ ਕਵੀਆਂ ਦੀ ਸੂਚੀ ਭੇਜੀ ਗਈ।
ਅਕਾਡਮੀ ਵੱਲੋਂ ਨਿਰਪੱਖਤਾ ਦੇ ਅਸੂਲਾਂ ਨੂੰ ਸਿੱਕੇ ਟੰਗ ਕੇ ਆਪਣੇ ਚਹੇਤੇ, ਗਿਣਤੀ ਦੇ ਕਵੀਆਂ ਨੂੰ ਕਿਸ ਤਰ੍ਹਾਂ ਪ੍ਰਕਾਸ਼ ਵਿੱਚ ਲਿਆਂਦਾ ਜਾਵੇ ਅਤੇ ਨੋਟਾਂ ਦੇ ਗੱਫੇ ਦਿੱਤੇ ਗਏ ਉਸਦਾ ਸਬੂਤ ਹੇਠ ਲਿਖੀ ਸਾਰਣੀ ਤੋਂ ਪ੍ਰਤੱਖ ਹੋ ਜਾਂਦਾ ਹੈ:
ਸਾਰਣੀ ਨੰ:1
(ਅਜ਼ਾਦੀ ਦਿਵਸ 2000 ਤੋਂ ਗਣਤੰਤਰ ਦਿਵਸ 2014 ਤੱਕ ਬੁਲਾਏ ਗਏ ਕਵੀਆਂ ਦਾ ਵੇਰਵਾ)
1. ਪੰਜ ਤੋਂ ਵੱਧ ਵਾਰ ਬੁਲਾਏ ਗਏ ਕਵੀ:
ਕ੍ਰਮ ਨੰ:
|
ਕਵੀ ਦਾ ਨਾਂ
|
ਪਹਿਲਾ ਸਮਾਗਮ
|
ਅਜ਼ਾਦੀ ਦਿਵਸ
ਕੁੱਲ ਸਮਾਗਮ=14
|
ਗਣਤੰਤਰ ਦਿਵਸ
ਕੁੱਲ ਸਮਾਗਮ=15
|
ਅੰਤਿਮ ਸਮਾਗਮ
|
ਕੁੱਲ ਸਮਾਗਮ
29
|
1.
|
ਹਰੀ ਸਿੰਘ ਦਿਲਬਰ
|
?
|
13
|
14
|
|
27
|
2.
|
ਸੁਖਵਿੰਦਰ ਅੰਮ੍ਰਿਤ
|
?
|
13
|
13
|
|
26
|
3.
|
ਸਤੀਸ਼ ਕੁਮਾਰ ਵਰਮਾ
|
?
|
12
|
12
|
|
24
|
4.
|
ਸੁਰਜੀਤ ਪਾਤਰ
|
?
|
11
|
13
|
|
24
|
5.
|
ਡਾ. ਮੋਹਨਜੀਤ
|
?
|
9
|
14
|
|
23
|
6.
|
ਬਰਜਿੰਦਰ ਚੌਹਾਨ
|
?
|
11
|
11
|
|
22
|
7.
|
ਡਾ.ਵਨੀਤਾ
|
?
|
10
|
10
|
|
20
|
8.
|
ਪਰਮਿੰਦਰਜੀਤ
|
?
|
8
|
12
|
|
20
|
9.
|
ਸੁਰਜੀਤ ਜੱਜ
|
2002
|
6
|
10
|
|
16
|
10.
|
ਅਮਰਜੀਤ ਸਿੰਘ ਅਮਰ
|
2005
|
7
|
8
|
|
15/19
|
11.
|
ਡਾ.ਮਨਮੋਹਨ
|
2002
|
9
|
5
|
|
14
|
12.
|
ਹਰਦਿਆਲ ਸਾਗਰ
|
|
6
|
7
|
|
13
|
13.
|
ਗੁਰਭਜਨ ਗਿੱਲ
|
2002
|
3
|
10
|
|
13
|
14.
|
ਤਰਲੋਚਨ ਲੋਚੀ
|
2007
|
6
|
6
|
|
12/15
|
15.
|
ਕੰਵਰ ਇਮਤਿਆਜ
|
|
4
|
6
|
|
10
|
16.
|
ਕਾਹਨਾ ਸਿੰਘ
|
|
3
|
6
|
|
9
|
17.
|
ਬਲਵੰਤ ਸਿੰਘ ਨਿਰਵੈਰ
|
|
4
|
5
|
|
9
|
18.
|
ਸਿਮਰਤ ਗਗਨ
|
|
6
|
3
|
|
9
|
19.
|
ਭੁਪਿੰਦਰ ਕੌਰ ਪ੍ਰੀਤ
|
|
7
|
2
|
|
9
|
20.
|
ਅਨੂਪ ਸਿੰਘ ਵਿਰਕ
|
|
2
|
6
|
|
8
|
21.
|
ਅਰਕਮਲ ਕੌਰ
|
|
5
|
3
|
|
8
|
22.
|
ਜਸਵੰਤ ਸਿੰਘ ਜ਼ਫ਼ੳਮਪ;ਰ
|
|
3
|
4
|
|
7
|
23.
|
ਰਵਿੰਦਰ ਸਿੰਘ ਮਸਰੂਰ
|
|
8
|
7
|
|
15
|
24.
|
ਜਸਵਿੰਦਰ ਸਿੰਘ
|
|
1
|
5
|
|
6
|
25.
|
ਸੰਸਾਰ ਸਿੰਘ ਗਰੀਬ
|
|
2
|
4
|
|
6
|
26.
|
ਦਰਸ਼ਨ ਬੁੱਟਰ
|
|
3
|
3
|
|
6
|
27.
|
ਪ੍ਰੀਤਮ ਸੰਧੂ
|
|
4
|
2
|
|
6
|
28.
|
ਮੰਨਜੀਤ ਇੰਦਰਾ
|
|
4
|
2
|
|
6
|
29.
|
ਜਸਪਾਲ ਘਈ
|
|
3
|
3
|
|
6
|
30.
|
ਸੁਖਜਿੰਦਰ ਕੌਰ
|
|
3
|
3
|
|
6
|
31.
|
ਅਮਰਜੀਤ ਘੁੰਮਣ
|
|
2
|
4
|
|
6
|
2. ਪੰਜ ਸਮਾਗਮਾਂ ਲਈ ਬੁਲਾਏ ਗਏ ਕਵੀ
ਜੋਗਾ ਸਿੰਘ ਜਗਿਆਸੂ, ਡਾ.ਪਾਲ ਕੌਰ, ਹਰਭਜਨ ਸਿੰਘ ਰਤਾਨ, ਰਬੀਨਾ ਸ਼ਬਨਮ, ਬੂਟਾ ਸਿੰਘ ਚੌਹਾਨ ਅਤੇ ਬਲਵਿੰਦਰ ਸੰਧੂ
1. ਚਾਰ ਸਮਾਗਮਾਂ ਲਈ ਬੁਲਾਏ ਗਏ ਕਵੀ
ਗੁਰਮਿੰਦਰ ਸਿੱਧੂ, ਸਤੀਸ਼ ਗੁਲਾਟੀ, ਹਰਭਜਨ ਹਲਵਾਰਵੀ, ਗੁਰਤੇਜ ਕਹਾਰਵਾਲਾ, ਕੁਲਜੀਤ ਕੌਰ ਗਜ਼ਲ਼, ਰਣਜੀਤ ਮਾਧੋਪੁਰੀ, ਪਰਮਵੀਰ ਅਤੇ ਬਲਵੀਰ ਮਾਧੋਪੁਰੀ
4. ਤਿੰਨ ਸਮਾਗਮਾਂ ਲਈ ਬੁਲਾਏ ਗਏ ਕਵੀ
ਪ੍ਰੋ.ਅਜੀਤ ਸਿੰਘ, ਡਾ.ਜਗਤਾਰ, ਚੰਨਣ ਨਨਕਾਨਵੀ, ਡਾ.ਕਰਨਜੀਤ ਸਿੰਘ, ਰਜਿੰਦਰ ਸਿੰਘ ਜੋਸ਼, ਆਰ.ਐਲ.ਪਰਦੀਪ, ਨੀਰੂ ਅਸੀਮ, ਦਵਿੰਦਰ ਦਿਲਰੂਪ, ਸੀ.ਮਾਰਕੰਡਾ ਅਤੇ ਕਵਿੰਦਰ ਚੰਦ
5. ਦੋ ਸਮਾਗਮਾਂ ਲਈ ਬੁਲਾਏ ਗਏ ਕਵੀ
ਸੁਖਵਿੰਦਰ ਰਾਮਪੁਰੀ, ਐਸ. ਥਰਸੇਮ, ਸੁਰਜੀਤ ਮਰਜਾਰਾ, ਜਸਵੰਤ ਦੀਦ, ਅਜਮੇਰ ਗਿੱਲ, ਸੰਤੋਖ ਸਿੰਘ ਸਫ਼ੳਮਪ;ਰੀ, ਹਰਭਜਨ ਸਿੰਘ ਕਮਲ, ਦਰਸ਼ਨ ਖਟਕਰ, ਮੰਨਜੀਤ ਟਿਵਾਣਾ, ਰਮੇਸ਼ ਕੁਮਾਰ, ਸਹਿੰਦਰਬੀਰ, ਚਮਨ ਹਰਗੋਬਿੰਦਪੁਰੀ, ਨਿਰਮਲ ਸਿੰਘ ਰਾਏਪੁਰੀ, ਸ਼੍ਰੀ ਮਤੀ ਸੁਖਦੀਪ, ਲੋਕ ਨਾਥ, ਸਵਰਨਜੀਤ ਸਵੀ, ਜਗਜੀਤ ਕੌਰ ਭੋਲੀ, ਡਾ. ਰਵਿੰਦਰ, ਰਮਨਦੀਪ, ਫ਼ੳਮਪ;ਰਤੂਲ ਚੰਦ ਫ਼ੳਮਪ;ੱਕਰ, ਸੁਰਜੀਤ ਸਿੰਘ ਰਾਹੀ, ਤਰਸੇਮ ਬਰਨਾਲਾ, ਨੀਤੂ ਅਰੋੜਾ, ਜਸਲੀਨ ਕੌਰ ਅਤੇ ਜਗਵਿੰਦਰ ਜੋਧਾ
6. ਇੱਕ ਸਮਾਗਮ ਲਈ ਬੁਲਾਏ ਗਏ ਕਵੀ
ਸ਼੍ਰੀ ਰਾਮ ਅਰਸ਼, ਗੁਰਦਿਆਲ ਸਿੰਘ ਆਰਿਫ, ਅਵਤਾਰ ਸੰਧੂ, ਇੰਦਰਜੀਤ ਹਸਨਪੁਰੀ, ਪ੍ਰੀਤਮ ਸਿੰਘ ਰਾਹੀ, ਮਹਿੰਦਰ ਸਾਗਰ, ਕੁਲਦੀਪ ਕਲਪਨਾ, ਰਜਿੰਦਰ ਜੀਤ, ਕਾਵਿੰਦਰ ਚੰਦ, ਜਗਜੀਤ ਸਿੰਘ ਨਾਜ਼ੁਕ, ਰਮਾਨੰਦ ਸਾਗਰ, ਅਜੀਤ ਪਾਲ ਸਿੰਘ, ਸੁਖਵੰਤ, ਬਲਦੇਵ ਸਿੰਘ, ਭਗਤ ਰਾਮ ਸ਼ਰਮਾ, ਰਜਿੰਦਰ ਸਿੰਘ, ਇੰਦਰਜੀਤ ਕੌਰ, ਅਜੀਤ ਦਿਓਲ, ਅਵਤਾਰ ਐਨ. ਗਿੱਲ, ਕੀਰਤ ਸਿੰਘ, ਕੁਲਵੰਤ ਰਫੀਕ, ਅਮਰਜੀਤ ਕੌਰ, ਰਾਮ ਲਾਲ ਪ੍ਰੇਮੀ, ਕੁਲਵਿੰਦਰ ਕੁੱਲਾ, ਤਜਿੰਦਰ ਮਾਰਕੰਡਾ, ਕਰਮਜੀਤ ਸਿੰਘ ਨੂਰ, ਉਸ਼ਮਾ, ਹਰੀ ਸਿੰਘ ਮੋਹੀ, ਹਰਭਜਨ ਸਿੰਘ ਮਾਂਗਟ, ਪ੍ਰੀਤਮ ਸੰਧੂ, ਦੀਦਾਰ ਪੰਡੋਰਵੀ, ਅਮਰ ਜੋਤੀ, ਦਵਿੰਦਰ ਦਿਲਰੂਪ, ਖਮਲ ਨੇਤਰ, ਗੁਰਦੀਪ ਸਿੰਘ ਗਿੱਲ, ਰਛਪਾਲ ਸਿੰਘ, ਐਚ.ਐਸ. ਨਿਰਦੋਸ਼, ਇਰਸ਼ਾਦ ਕਮਲ, ਰਛਪਾਲ ਸਿੰਘ ਪਾਲ, ਸੁਰਿੰਦਰਪ੍ਰੀਤ ਘਣੀਆ, ਤਰਨ ਗੁਜਰਾਲ, ਮੋਹਨ ਤਿਆਗੀ, ਗੁਰਸੇਵਕ ਲੰਬੀ, ਹਰਪ੍ਰੀਤ ਕੌਰ, ਗਗਨਦੀਪ ਸ਼ਰਮਾ, ਦਵਿੰਦਰ ਕੌਰ, ਸੁਹਿੰਦਰਬੀਰ, ਡਾ.ਸਵਰਾਜਬੀਰ ਅਤੇ ਕੁਝ ਹੋਰ
ਸਾਰਣੀ ਨੰ:2
ਅਜ਼ਾਦੀ ਦਿਵਸ 2000 ਤੋਂ ਗਣਤੰਤਰ ਦਿਵਸ 2014 ਤੱਕ ਸਮਾਗਮਾਂ ਵਿੱਚ ਸ਼ਾਮਿਲ ਹੋਏ ਕਵੀਆਂ ਨੂੰ ਦਿੱਤੇ ਜਾਂਦੇ ਭੱਤਿਆਂ ਦੀ ਸੂਚਨਾ
1. ਗਣਤੰਤਰ ਦਿਵਸ 2001 ਤੱਕ ਦਿੱਤੇ ਗਏ ਭੱਤੇ:
ੳ) ਦਿੱਲੀ ਨਿਵਾਸੀਆਂ ਲਈ: 2000+500
ਅ) ਦਿੱਲੀ ਤੋਂ ਬਾਹਰਲੇ: 2000+500+ਫਸਟ ਕਲਾਸ ਦਾ ਕਿਰਾਇਆ
2. ਗਣਤੰਤਰ ਦਿਵਸ 2002 ਤੱਕ ਦਿੱਤੇ ਗਏ ਭੱਤੇ:
ੳ) ਦਿੱਲੀ ਨਿਵਾਸੀਆਂ ਲਈ: 2500+500
ਅ) ਦਿੱਲੀ ਤੋਂ ਬਾਹਰਲੇ: 2500+500+ਫਸਟ ਕਲਾਸ ਦਾ ਕਿਰਾਇਆ
3. ਗਣਤੰਤਰ ਦਿਵਸ 2008 ਤੱਕ ਦਿੱਤੇ ਗਏ ਭੱਤੇ:
ੳ) ਦਿੱਲੀ ਨਿਵਾਸੀਆਂ ਲਈ: 3000+500
ਅ) ਦਿੱਲੀ ਤੋਂ ਬਾਹਰਲੇ: 3000+500+ਫਸਟ ਕਲਾਸ ਦਾ ਕਿਰਾਇਆ
4. ਗਣਤੰਤਰ ਦਿਵਸ 2009 ਤੱਕ ਦਿੱਤੇ ਗਏ ਭੱਤੇ:
ੳ) ਦਿੱਲੀ ਨਿਵਾਸੀਆਂ ਲਈ: 4000+500
ਅ) ਦਿੱਲੀ ਤੋਂ ਬਾਹਰਲੇ: 4000+500+ਫਸਟ ਕਲਾਸ ਦਾ ਕਿਰਾਇਆ
5. ਗਣਤੰਤਰ ਦਿਵਸ 2010 ਤੋਂ ਦਿੱਤੇ ਜਾ ਰਹੇ ਭੱਤੇ:
ੳ) ਦਿੱਲੀ ਨਿਵਾਸੀਆਂ ਲਈ: 5000+1500
ਅ) ਦਿੱਲੀ ਤੋਂ ਬਾਹਰਲੇ: 5000+1500+ਫਸਟ ਕਲਾਸ ਦਾ ਕਿਰਾਇਆ
ਉੱਠਦੇ ਕੁਝ ਪ੍ਰਸ਼ਨ
1. ਸਾਹਿਤ ਅਕਾਡਮੀ ਦਿੱਲੀ ਵੱਲੋਂ ਲਗਭਗ ਹਰ ਸਾਲ ਇੱਕ ਕਿਤਾਬਚਾ ਛਾਪਿਆ ਜਾਂਦਾ ਹੈ ਜਿਸ ਵਿੱਚ ਹਰ ਭਾਸ਼ਾ ਦੇ ਲੇਖਕ, ਪੁਸਤਕ ਅਤੇ ਇਨਾਮ ਦੇ ਵਰ੍ਹੇ ਦਾ ਜ਼ਿਕਰ ਹੁੰਦਾ ਹੈ। ਕੀ ਪੰਜਾਬੀ ਅਕਾਡਮੀ ਦਿੱਲੀ ਦੇ ਪ੍ਰਬੰਧਕਾਂ ਨੂੰ ਛਪਦੇ ਇਸ ਕਿਤਾਬਚੇ ਬਾਰੇ ਸੂਚਨਾ ਹੀ ਨਹੀਂ? ਜੇ ਨਹੀਂ ਤਾਂ ਕੀ ਅਜਿਹੇ ਪ੍ਰਬੰਧਕ ਅਕਾਡਮੀ ਦੇ ਅਹੁੱਦੇ ਤੇ ਬਿਰਾਜਮਾਨ ਰਹਿਣ ਦੇ ਹੱਕਦਾਰ ਹਨ?
2. ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਸਾਹਿਤਕਾਰ/ਕਵੀ ਦੇ ਪੁਰਸਕਾਰ ਨਾਲ ਸਨਮਾਨਿਤ ਸਾਹਿਤਕਾਰਾਂ ਦੀ ਸੂਚੀ ਭਾਸ਼ਾ ਵਿਭਾਗ ਪੰਜਾਬ ਕੋਲ ਉਪਲੱਬਧ ਹੈ ਜੋ ਕਿ ਪੰਜਾਬੀ ਅਕਾਡਮੀ ਦਿੱਲੀ ਦੇ ਅਹੁੱਦੇਦਾਰ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਕੀ ਪੰਜਾਬੀ ਅਕਾਡਮੀ ਦਿੱਲੀ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਪਤਾ ਨਹੀਂ? ਜੇ ਨਹੀਂ ਤਾਂ ਕੀ ਅਜਿਹੇ ਪ੍ਰਬੰਧਕ ਅਕਾਡਮੀ ਦੇ ਅਹੁੱਦੇ ਤੇ ਬਿਰਾਜਮਾਨ ਰਹਿਣ ਦੇ ਹੱਕਦਾਰ ਹਨ?
3. ਸਾਹਿਤ ਅਕਾਡਮੀ ਦਿੱਲੀ ਦੇ ਛਾਪੇ ਗਏ ਕਿਤਾਬਚੇ ਅਨੁਸਾਰ ਡਾ.ਜਸਵੰਤ ਸਿੰਘ ਨੇਕੀ ਨੂੰ ਸਾਲ 1979, ਡਾ.ਮੰਨਜੀਤ ਟਿਵਾਣਾ ਨੂੰ ਸਾਲ 1990, ਡਾ.ਜਗਤਾਰ ਨੂੰ ਸਾਲ 1995 ਅਤੇ ਜਸਵੰਤ ਦੀਦ ਨੂੰ ਸਾਲ 2007 ਵਿੱਚ ਸਾਹਿਤ ਅਕਾਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਕਰੀਬ 15 ਸਾਲ ਦੇ ਲੰਬੇ ਸਮੇਂ ਦੌਰਾਨ ਇਹਨਾਂ ਸਾਹਿਤ ਅਕਾਡਮੀ ਪੁਰਸਕਾਰਾਂ ਨਾਲ ਸਨਮਾਨਿਤ ਕਵੀਆਂ ਨੂੰ ਕ੍ਰਮ ਅਨੁਸਾਰ ਜ਼ੀਰੋ, 2, 3 ਅਤੇ 2 ਵਾਰ ਕਵਿਤਾ ਪਾਠ ਲਈ ਬੁਲਾਇਆ ਗਿਆ। ਦੁਖਾਂਤ ਇਹ ਹੈ ਕਿ ਜਸਵੰਤ ਦੀਦ ਨੂੰ ਸਾਲ 2000 ਵਿੱਚ ਦੋ ਵਾਰ ਬੁਲਾਇਆ ਗਿਆ ਅਤੇ ਪੁਰਸਕਾਰ ਪ੍ਰਾਪਤ ਹੋਣ ਬਾਅਦ ਇੱਕ ਵਾਰ ਵੀ ਨਹੀਂ ਬੁਲਾਇਆ ਗਿਆ। ਸ਼੍ਰੋਮਣੀ ਸਾਹਿਤਕਾਰਾਂ ਨਾਲ ਇਹ ਪੱਖਪਾਤ ਕਿਉਂ?
4. ਡਾ.ਜਗਤਾਰ ਪੰਜਾਬੀ ਦੇ ਪਹਿਲੇ ਸਿਰਮੌਰ ਤਿੰਨ ਕਵੀਆਂ ਵਿੱਚੋਂ ਗਿਣੇ ਜਾਂਦੇ ਹਨ। ਉਹਨਾਂ ਨੂੰ ਕੇਵਲ ਤਿੰਨ ਵਾਰ ਹੀ ਪੰਜਾਬੀ ਕਵਿਤਾ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਕਿਉਂ ਦਿੱਤਾ ਗਿਆ?
5. ਹਰਿਆਣੇ ਦੇ ਦੋ ਮਰਹੂਮ ਕਵੀ ਹਰਭਜਨ ਕੋਮਲ ਅਤੇ ਹਰਭਜਨ ਰੇਨੂੰ ਪੰਜਾਬੀ ਕਵਿਤਾ ਵਿੱਚ ਬਹੁਤ ਉੱਚਾ ਸਥਾਨ ਰੱਖਦੇ ਹਨ। ਉਹਨਾਂ ਦੇ ਜੀਵਨ ਕਾਲ ਦੌਰਾਨ ਇਹਨਾਂ ਕਵੀਆਂ ਨੂੰ ਇੱਕ ਵਾਰ ਵੀ ਪੰਜਾਬੀ ਕਵਿਤਾ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ?
6. ਪੰਜਾਬ ਵਿੱਚ ਵਸਦੇ ਹਰਭਜਨ ਸਿੰਘ ਹੁੰਦਲ, ਵਿਜੇ ਵਿਵੇਕ, ਮਹਿੰਦਰ ਸਾਥੀ ਅਤੇ ਦੇਵ ਦਰਦ ਉਹ ਨਾਂ ਹਨ ਜਿਹਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ਉੱਪਰ ਬਤੌਰ ਪ੍ਰਬੁੱਧ ਪੰਜਾਬੀ ਕਵੀ ਜਾਣਿਆ ਜਾਂਦਾ ਹੈ। ਇਹਨਾਂ ਕਵੀਆਂ ਨੂੰ ਅਣਡਿੱਠੇ ਕਿਉਂ ਕੀਤਾ ਗਿਆ?
7. ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਹੁਕਮ ਦੇ ਬਾਵਜੂਦ ਵੀ ਪੰਜਾਬੀ ਅਕਾਡਮੀ ਵੱਲੋਂ ਕੁਝ ਮਹੱਤਵਪੂਰਨ ਸੂਚਨਾ ਛੁਪਾ ਲਈ ਗਈ। ਕਵੀਆਂ ਨੂੰ ‘ਫਸਟ ਕਲਾਸ’ ਕਿਰਾਇਆ ਦਿੱਤਾ ਗਿਆ ਇਸਦਾ ਜ਼ਿਕਰ ਤਾਂ ਕੀਤਾ ਗਿਆ ਹੈ ਪਰ ਹਰ ਕਵੀ ਨੂੰ ਕਿੰਨੀ ਰਕਮ ਦਿੱਤੀ ਗਈ ਇਹ ਗੱਲ ਛੁਪਾ ਲਈ ਗਈ ਹੈ। ਅਕਾਡਮੀ ਵੱਲੋਂ ਇਹ ਜ਼ਿਕਰ ਤਾਂ ਕੀਤਾ ਗਿਆ ਕਿ ਸਮਾਗਮਾਂ ਤੇ ਬੁਲਾਏ ਜਾਣ ਵਾਲੇ ਕਵੀਆਂ ਦਾ ਫੈਸਲਾ ਅਕਾਡਮੀ ਦੀ ਗਵਰਨਿੰਗ ਬਾਡੀ ਵੱਲੋਂ ਨਿਯੁਕਤ ਕਲਚਰਲ ਸਬ-ਕਮੇਟੀ ਵੱਲੋਂ ਕੀਤਾ ਜਾਂਦਾ ਹੈ ਪਰ ਗਵਰਨਿੰਗ ਬਾਡੀ ਦੇ ਮੈਂਬਰ ਕੌਣ ਹਨ ਅਤੇ ਕਲਚਰਲ ਸਬ-ਕਮੇਟੀ ਦੇ ਕੌਣ, ਇਹ ਸੂਚਨਾ ਛੁਪਾ ਲਈ ਗਈ ਹੈ। ਕਿਉਂ?
8. ਸਾਨੂੰ ਪਤਾ ਹੈ ਕਿ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਲੇ ਇੱਕੋ ਸ਼ਹਿਰ ਦੇ ਬਹੁਤੇ ਕਵੀ ਅਕਸਰ ਜੋੜੀਆਂ/ਤਿੱਕੜੀਆਂ ਬਣਾ ਕੇ ਇੱਕੋ ਕਾਰ ਵਿੱਚ ਦਿੱਲੀ ਜਾਂਦੇ ਹਨ ਪਰ ਅਕਾਡਮੀ ਕੋਲੋਂ ਕਿਰਾਇਆ ਵੱਖਰੀ-ਵੱਖਰੀ ਕਾਰ ਦਾ ਵਸੂਲਦੇ ਹਨ। ਦੂਰ ਸ਼ਹਿਰਾਂ ਤੋਂ ਆਉਣ ਵਾਲੇ ਕਵੀਆਂ ਨੂੰ ਕਿਰਾਏ ਵਜੋਂ ਵੀ ਮੋਟੀ ਰਕਮ ਮਿਲਦੀ ਹੈ (ਅੱਜ-ਕੱਲ੍ਹ ਇਹ ਰੇਟ 9 ਰੁਪਏ ਪ੍ਰਤੀ ਕਿਲੋਮੀਟਰ ਹੈ). ਹਰ ਕਵੀ ਨੂੰ ਦਿੱਤੇ ਗਏ ਕਿਰਾਏ ਦੀ ਰਕਮ ਦੀ ਸੂਚਨਾ ਛੁਪਾਉਣ ਦਾ ਕਾਰਨ ਅਕਾਡਮੀ ਵੱਲੋਂ ਕਿਰਾਇਆ ਦੇਣ ਵਿੱਚ ਵਰਤੀ ਦਰਿਆ ਦਿਲੀ ਤਾਂ ਨਹੀਂ ਹੈ?
9. ਕੁਝ ਚੁਣਵੇਂ ਕਵੀਆਂ ਨੂੰ ਵਾਰ-ਵਾਰ ਕਿਉਂ ਬੁਲਾਇਆ ਜਾ ਰਿਹਾ ਹੈ? (ਗਣਤੰਤਰ ਦਿਵਸ 2014 ਤੋਂ ਬਾਅਦ ਹੋਏ ਸਮਾਗਮਾਂ ਵਿੱਚ ਵੀ ਇਹਨਾਂ ਹੀ ਕਵੀਆਂ ਨੂੰ ਬੁਲਾਇਆ ਗਿਆ)
10. ਕਈ ਅਜਿਹੇ ਵਿਅਕਤੀਆਂ ਨੂੰ ਵੀਸੀਆਂ ਵਾਰ ਕਵਿਤਾ ਪਾਠ ਲਈ ਬੁਲਾਇਆ ਗਿਆ ਜਿਹਨਾਂ ਦਾ ਨਾਂ ਕਵੀਆਂ ਦੀ ਲਿਸਟ ਵਿੱਚ ਹਜਾਰਵੇਂ ਨੰਬਰ ਤੇ ਵੀ ਨਹੀਂ ਆਉਂਦਾ। ਇਹਨਾਂ ਵਿਅਕਤੀਆਂ ਤੇ ਮਿਹਰਬਾਨੀ ਦਾ ਕਾਰਨ?
11. ਲੇਖਕਾਂ ਦੀਆਂ ਜੱਥੇਬੰਦੀਆਂ ਜਿਵੇਂ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਇਸ ਮੁੱਦੇ ਨੂੰ ਨਹੀਂ ਉਠਾ ਰਹੀਆਂ। ਕੀ ਇਸ ਦਾ ਕਾਰਨ ਇਹਨਾਂ ਸੰਸਥਾਵਾਂ ਦੇ ਅਹੁੱਦੇਦਾਰਾਂ ਦੇ ਨਿੱਜੀ ਸੁਆਰਥ ਤਾਂ ਨਹੀਂ? ਜਾਂ ਫਿਰ ਇਸਦਾ ਕਾਰਨ ਇਹ ਤਾਂ ਨਹੀਂ ਕਿ ਇਹਨਾਂ ਸੰਸਥਾਵਾਂ ਦੇ ਬਹੁਤੇ ਅਹੁੱਦੇਦਾਰ ਜਾਂ ਉਹਨਾਂ ਦੇ ਪੈਟਰਨ ਪਹਿਲਾਂ ਹੀ ਇਹਨਾਂ ਸਮਾਗਮਾਂ ਉੱਪਰ ਵਾਰ-ਵਾਰ ਬੁਲਾਏ ਜਾ ਰਹੇ ਹਨ ਅਤੇ ਉਹਨਾਂ ਨੂੰ ਅਕਾਡਮੀ ਵਿਰੁੱਧ ਬੋਲਣ ਤੇ ਸ਼ਰਮ ਮਹਿਸੂਸ ਹੁੰਦੀ ਹੈ?
ਸਾਡੀ ਮੰਗ
1. ਸਾਡੀ ਦਿੱਲੀ ਸਰਕਾਰ ਤੋਂ ਮੰਗ ਹੈ ਕਿ ਉਹ ਪੰਜਾਬੀ ਅਕਾਡਮੀ ਦਿੱਲੀ ਦੇ ਇਸ ਪੱਖਪਾਤੀ ਰਵੱਈਏ ਦੀ ਗਹਿਰਾਈ ਨਾਲ ਜਾਂਚ ਕਰੇ। ਜਾਂਚ ਬਾਅਦ ਕਸੂਰਵਾਰ ਪਾਏ ਗਏ ਅਹੁੱਦੇਦਾਰਾਂ/ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰੇ। ਅਗਲੇ ਸਮਾਗਮਾਂ ਵਿੱਚ ਹੋਰ ਪ੍ਰਮੁੱਖ ਕਵੀਆਂ ਨੂੰ ਪੰਜਾਬੀ ਕਵਿਤਾ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਦਿੱਤਾ ਜਾਵੇ।
2. ਲੇਖਕ ਜੱਥੇਬੰਦੀਆਂ ਪੰਜਾਬੀ ਅਕਾਡਮੀ ਦਿੱਲੀ ਦੀ ਇਸ ਨਿਖੇਧੀ ਯੋਗ ਕਾਰਵਾਈ ਵਿਰੁੱਧ ਅਵਾਜ਼ ਬੁਲੰਦ ਕਰਨ ਭਾਵੇਂ ਕਿ ਇਸ ਨਾਲ ਇਹਨਾਂ ਸੰਸਥਾਵਾਂ ਦੇ ਅਹੁੱਦੇਦਾਰਾਂ ਨੂੰ ਨਿੱਜੀ ਨੁਕਸਾਨ ਹੀ ਕਿਉਂ ਨਾ ਪੁੱਜੇ।
ਬਲਰਾਜ ਚੀਮਾ
ਪਤਾ ਲਗਦਾ ਹੈ ਕਿ ਸਿਆਸੀ ਚਾਲਾਂ ਕੁਚਾਲਾਂ ਨਾਮਧਰੀਕ ਸਾਹਤਿ ਸੰਸਾਰ ਵਿੱਚ ਭਰਪੂਰ ਮਾਤਰਾ ਵਿੱਚ ਮੌਜੂਦ ਹਨ; ਫ਼ਰਕ ਸਿਰਫ਼ ਏਨਾ ਹੈ ਕਿ ਲੋਕਾਂ ਦਾ ਵਿਸ਼ਵਾਸ ਹੈ ਕਿ ਸਾਹਿਤਕਾਰ ਬਹੁਤ ਇਮਾਨਦਾਰ ਕਿਸਮ ਦੇ ਲੋਕ ਹੁੰਦੇ ਹਨ ਤੇ ਇਹ ਸਿਅਸਾਸੀ ਹੇਰਾ-ਫ਼ੇਰੀਆਂ ਤਪਂ ਉਤਾਂਹ ਹੁੰਦੇ ਹਨ। ਇਹ ਇੱਕ ਵਹਿਮ ਹੀ ਹੈ ਜਿਹੜਾ ਇਸ ਰਿਪੋਰਟ ਨੂੰ ਪੜ੍ਹਣ ਪਿੱਛੋਂ ਖੇਰੂ ਖੇਰੂ ਹੋ ਜਾਂਦਾ ਹੈ ਤੇ ਇਸ ਸੰਬੰਧੀ ਸਾਊ, ਸਾਂਵੀ-ਪੱਧਰੀ ਪਰਸੈ੍ੱਪਸ਼ਨ ਉੱਡ-ਪੁੱਡ ਜਾਂਦੀ ਹੈ। ਸਿਆਸਤਦਾਨ ਬਦਨਾਮ ਹਨ ਪਰ ਸਾਹਿਤਕਾਰਾਂ ਤੋਂ ਪਰਦਾ ਲਹਿਣ ਵਾਲਾ ਹੈ। ਤੁਹਾਡੀ ਰਿਪੋਰਟ ਲੰਮੇਂ ਸਮੇਂ ਤੋਂ ਬੁੱਕਲਕ ਵਿੱਚ ਪਲਦੇ ਭਰਮ ਨੂੰ ਨਿਰਵਸਤਰ ਕਰਨ ਵੱਲੀਂ ਪਹਿਲਾ ਸਾਰਥਕ ਤੇ ਸਾਹਸਪੂਰਨ ਯਤਨ ਹੈ।