Thu, 21 November 2024
Your Visitor Number :-   7254337
SuhisaverSuhisaver Suhisaver

ਬਾਦਲਾਂ ਦੀ ਓਰਬਿਟ ਦੇ ਸਟਾਫ਼ ਵੱਲੋਂ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ

Posted on:- 08-02-2015

suhisaver

ਪ੍ਰੈਸ ਕੌਂਸਲ ਵੱਲੋਂ ਚੀਫ਼ ਸੈਕਟਰੀ ਆਫ਼ ਪੰਜਾਬ ਚੰਡੀਗੜ੍ਹ, ਸੈਕਟਰੀ ਆਫ਼ ਪੰਜਾਬ ਪੁਲਿਸ, ਐਸ. ਐਸ. ਪੀ. ਬਠਿੰਡਾ ਤੇ ਓਰਬਿਟ ਮਾਲਕ ਤਲਬ

ਸੁਣਵਾਈ ਦਿੱਲੀ ’ਚ, 1 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਜੱਦੋ- ਜਹਿਦ


ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਮਾਲਕੀ ਵਾਲੀ ਓਰਬਿਟ ਬੱਸ ਦੇ ਸਟਾਫ਼ ਵੱਲੋਂ ਇੱਕ ਪੱਤਰਕਾਰ ਨਾਲ ਦੁਰਵਿਵਹਾਰ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਨੂੰ ਪ੍ਰੈਸ ਕੌਂਸਲ ਦਿੱਲੀ ਨੇ ਗੰਭੀਰਤਾ ਨਾਲ ਲੈਂਦਿਆਂ ਚੀਫ਼ ਸੈਕਟਰੀ ਆਫ਼ ਪੰਜਾਬ ਚੰਡੀਗੜ੍ਹ, ਸੈਕਟਰੀ ਪੁਲਿਸ ਵਿਭਾਗ ਚੰਡੀਗੜ੍ਹ, ਐਸ. ਐਸ. ਪੀ. ਬਠਿੰਡਾ, ਓਰਬਿਟ ਬੱਸ ਦੇ ਮਾਲਕ ਅਤੇ ਓਰਬਿਟ ਬੱਸ ਸਰਵਿਸ ਦੇ ਪਾਵਰ ਅਟਾਰਨੀ ਜਸਪ੍ਰੀਤ ਸਿੰਘ ਵਾਸੀ ਮਲੋਟ ਨੂੰ ਦਿੱਲੀ ਵਿੱਚ ਤਲਬ ਕਰ ਲਿਆ ਹੈ।ਬਾਦਲ ਪਰਿਵਾਰ ਦੀ ਓਰਬਿਟ ਬੱਸ ਦੇ ਸਟਾਫ਼ ਤੋਂ ਪੀੜਤ ਤੇ ਸ਼ਿਕਾਇਤਕਰਤਾ ਪੱਤਰਕਾਰ ਬਲਜਿੰਦਰ ਕੋਟਭਾਰਾ ਨੇ ਦੱਸਿਆ ਇਸ ਸਬੰਧੀ ਸੁਣਵਾਈ ਦਿੱਲੀ ਵਿੱਚ 10 ਫ਼ਰਵਰੀ ਨੂੰ ਹੋ ਰਹੀ ਹੈ।

ਪੱਤਰਕਾਰ ਕੋਟਭਾਰਾ ਨੇ ਘਟਨਾ ਦਾ ਵਿਸਥਾਰ ਦਿੰਦਿਆਂ ਦੱਸਿਆ ਕਿ ਉਹ ਮਿਤੀ 4 ਦਸੰਬਰ 2013 ਨੂੰ ਬਰਨਾਲਾ ਤੋਂ ਬਠਿੰਡਾ ਲਈ ਓਰਬਿਟ ਬੱਸ ਵਿੱਚ ਬੈਠਾ ਤਾਂ ਇਸ ਬੱਸ ਦੇ ਡਰਾਇਵਰ ਨੇ ਬਰਨਾਲਾ ਬੱਸ ਸਟੈਂਡ ਤੋਂ ਬੱਸ ਕੱਢਣ ਸਾਰ ਹੀ ਐਲ. ਸੀ. ਡੀ. ’ਤੇ ਨਾ ਕੇਵਲ ਅਸ਼ਲੀਲ ਗੀਤ ਉੱਚੀ ਆਵਾਜ਼ ਵਿੱਚ ਵਜਾਉਣੇ ਸ਼ੁਰੂ ਕਰ ਦਿੱਤੇ, ਸਗੋਂ ਲਗਾਤਾਰ ਕਈ ਮਿੰਟ ਬੱਸ ਚਲਾਉਂਦਾ ਹੋਇਆ ਉਹ ਬੱਸ ਚਾਲਕ ਆਪਣੇ ਮੋਬਾਇਲ ਫ਼ੋਨ ’ਤੇ ਗੱਲਾਂ ਕਰਦਾ ਰਿਹਾ। ਇਸ ਦੌਰਾਨ ਉਹ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਡਰਾਇਵਿੰਗ ਵੀ ਕਰਨ ਲੱਗਿਆ ਤਾਂ ਆਪਣਾ ਫ਼ਰਜ਼ ਸਮਝਦਿਆਂ ਪੱਤਰਕਾਰ ਨੇ ਉਸ ਦੀ ਫ਼ੋਟੋ ਖਿੱਚ ਲਈ। ਜਿਉਂ ਹੀ ਕੈਮਰੇ ਦੀ ਫਲੈਸ਼ ਚੱਲੀ ਤਾਂ ਡਰਾਇਵਰ, ਕੰਡਕਟਰ ਤੇ ਉਹਨਾਂ ਦੇ ਹੋਰ ਚਾਲਕ ਗੁੰਡਾਗਰਦੀ ’ਤੇ ਉੱਤਰ ਆਏ। ਉਹਨਾਂ ਨੇ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੇ ਪੱਤਰਕਾਰ ਨੂੰ ਫ਼ੋਟੋ ਡਿਲੀਟ ਨਾ ਕਰਨ ’ਤੇ ਚੱਲਦੀ ਬੱਸ ਵਿੱਚੋਂ ਸੁੱਟ ਕੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਿਆ ਕਿਹਾ ਕਿ ਇਸ ਨੂੰ ਘੜ੍ਹੀਸ ਕੇ ਬਾਰੀ ਵਿੱਚੋਂ ਬਾਹਰ ਸੁੱਟੋ, ਆਪੇ ਟਾਈਰ ਹੇਠ ਆ ਕੇ ਮਾਰਿਆ ਜਾਵੇਗਾ।

ਪਰ ਪੱਤਰਕਾਰ ਅੜਿਆ ਰਿਹਾ ਤੇ ਉਸ ਨੇ ਫਟਾਫਟ ਇਹ ਮਾਮਲਾ ਬਠਿੰਡਾ ਸਥਿਤ ਆਪਣੇ ਸਾਥੀ ਪੱਤਰਕਾਰਾਂ ਨੂੰ ਦੱਸ ਦਿੱਤਾ, ਪਰ ਬਾਦਲਾਂ ਦੀ ਸਿਆਸੀ ਸ਼ਹਿ ’ਤੇ ਇਹ ਲੋਕ ਤਪਾ ਪੁੱਜਣ ਤੱਕ ਪੱਤਰਕਾਰ ਨੂੰ ਗਾਲਾਂ ਦਿੰਦੇ ਆਏ ਤੇ ਮੰਦੀ ਸ਼ਬਦਾਵਲੀ ਵਰਤਦੇ ਰਹੇ। ਪੱਤਰਕਾਰ ਕੋਟਭਾਰਾ ਨੇ ਦੱਸਿਆ ਕਿ ਉਸ ਕੋਲ ਬਰਨਾਲਾ ਤੋਂ ਬਠਿੰਡਾ ਦੀ 60 ਰੁਪਏ ਦੀ ਟਿਕਟ ਹੋਣ ਦੇ ਬਾਵਜੂਦ ਉਸ ਨੂੰ ਤਪਾ ਬੱਸ ਅੱਡੇ ’ਤੇ ਜਬਰੀ ਉਤਾਰ ਦਿੱਤਾ ਤੇ ਉਹ ਇੱਥੇ ਵੀ ਗੁੰਡਾਗਰਦੀ ’ਤੇ ਉਤਰਦੇ ਹੋਏ ਲਲਕਾਰੇ ਮਾਰਦੇ ਰਹੇ ਕਿ ਅਜੇ ਤਾਂ ਸਾਡੀ 3 ਸਾਲ ਸਰਕਾਰ ਹੋਰ ਹੈ। ਲਾ ਦਿਓ ਖ਼ਬਰ. . ਦੇਖ ਲਾਂਗੇ. . ਵੱਡੇ ਪੱਤਰਕਾਰਾਂ ਨੂੰ. . ।

ਜਦੋਂ ਹੀ ਪੱਤਰਕਾਰ ਮਗਰ ਆ ਰਹੀ ਬੱਸ ’ਤੇ ਚੜ੍ਹਿਆ ਤਾਂ ਇਹ ਵੀ ਓਰਬਿਟ ਬੱਸ ਹੀ ਸੀ ਤੇ ਪਹਿਲੀ ਓਰਬਿਟ ਬੱਸ ਵਾਲਿਆਂ ਨੇ ਪਿਛਲੀ ਬੱਸ ਨੂੰ ਬੱਸ ਅੱਗੇ ਕਰਕੇ ਰੋਕ ਕੇ ਪੱਤਰਕਾਰ ਨੂੰ ਹੇਠਾਂ ਸੁੱਟਣ ਲਈ ਕਿਹਾ। ਇਸ ਲੜਾਈ ਦੌਰਾਨ ਬੱਸ ਹੌਲੀ ਹੋਣ ’ਤੇ ਪੱਤਰਕਾਰ ਨੇ ਛਾਲ ਲਗਾ ਕੇ ਆਪਣੀ ਜਾਨ ਬਚਾਈ ਤੇ ਇਹ ਸਾਰਾ ਮਾਮਲਾ 8 ਦਸੰਬਰ 2013 ਨੂੰ ਪ੍ਰੈਸ ਕੌਂਸਲ ਦਿੱਲੀ ਦੇ ਧਿਆਨ ਵਿੱਚ ਲਿਆਂਦਾ। ਪੀੜਤ ਪੱਤਰਕਾਰ ਨੇ ਦੱਸਿਆ ਕਿ ਪ੍ਰੈਸ ਕੌਂਸਲ ਦੇ ਨੋਟਿਸ ਭੇਜਣ ਤੋਂ ਬਾਅਦ ਭਾਵੇਂ ਪੰਜਾਬ ਪੁਲਿਸ ਤੇ ਟਰਾਂਸਪੋਰਟ ਵਿਭਾਗ ਉਸ ਦੇ ਬਿਆਨ ਤਾਂ ਲੈਂਦੀ ਰਹੀ ਪਰ ਸਿਆਸੀ ਦਬਾਅ ਕਾਰਣ ਲਿਖਤੀ ਰੂਪ ਵਿੱਚ ਇਹ ਦੋਵੇਂ ਵਿਭਾਗ ਓਰਬਿਟ ਦੇ ਗੁੰਡਾ ਸਟਾਫ਼ ਦੇ ਹੱਕ ਵਿੱਚ ਹੀ ਭੁਗਤੇ ਰਹੇ, ਉਸ ਨੇ ਦੱਸਿਆ ਕਿ ਇਨਸਾਫ਼ ਲਈ ਇਹ ਲੜਾਈ 1 ਸਾਲ ਤੋਂ ਵੱਧ ਸਮੇਂ ਤੋਂ ਜਾਰੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਪ੍ਰੈਸ ਕੌਂਸਲ ਦਿੱਲੀ ਨੇ ਚੀਫ਼ ਆਫ਼ ਪੰਜਾਬ ਚੰਡੀਗੜ੍ਹ, ਸੈਕਟਰੀ ਪੁਲਿਸ ਵਿਭਾਗ ਚੰਡੀਗੜ੍ਹ, ਐਸ. ਐਸ. ਪੀ. ਬਠਿੰਡਾ, ਓਰਬਿਟ ਬੱਸ ਦੇ ਮਾਲਕ ਅਤੇ ਓਰਬਿਟ ਦੇ ਪਾਵਰ ਅਟਾਰਨੀ ਜਸਪ੍ਰੀਤ ਸਿੰਘ ਵਾਸੀ ਮਲੋਟ ਨੂੰ ਦਿੱਲੀ ’ਚ 10 ਫ਼ਰਵਰੀ ਨੂੰ ਕੇਸ ਦੀ ਸੁਣਵਾਈ ਮੌਕੇ ਤਲਬ ਕਰ ਲਿਆ ਹੈ।

Comments

Navtej Samdhu

ਬਾਦਲਾਂ ਤੇ ਮਜੀਠੀਏ ਦੇ ਹੁਣ ਗੂੰਡਾ ਗੱਰਦੀ ਦੇ ਦਿਨ ਪੁਗ ਗਏ। ਅੱਗੇ ਲੋਕ ਗਾਉਦੇ ਹੂੰਦੇ ਸੀ। ਚੁਕ ਲੋ ਫ਼ਰੰਗੀਉ ਡੇਰਾ,ਏਥੇ ਰਾਜ ਨਹੀ ਰਹਿਣਾ ਤੇਰਾ। ਹੁਣ ਲੋਕ ਕਹਿੰਦੇ ਨੇ। ਚੁਕ ਲੋ ਬਾਦਲੋ ਡੇਰਾ,ਤੁਸੀ ਲੁਟ ਲਿਆ ਪੰਜਾਬ ਵਥੈਰਾ।

Harjinder Gulpur

Shameless

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ