Wed, 30 October 2024
Your Visitor Number :-   7238304
SuhisaverSuhisaver Suhisaver

ਨੀਮ ਪਹਾੜੀ ਖੇਤਰ ਦੇ ਪੇਂਡੂ ਕਿਸਾਨਾ ਨੇ ਮੂੰਗਫਲੀ ਅਤੇ ਪੇਠਾ ਬੀਜਣ ਤੋਂ ਮੂੰਹ ਫੇਰਿਆ

Posted on:- 12-12-2014

suhisaver

ਜੰਗਲੀ ਜਾਨਵਰਾਂ ਦਾ ਉਜਾੜਾ ਅਤੇ ਸਰਕਾਰ ਦੀ ਬੇਧਿਆਨੀ ਬਣੀ ਮੁੱਖ ਮਾਰਨ

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ ਦੇ ਨੀਮ ਪਹਾੜੀ ਖੇਤਰ ਸਮੇਤ ਬੀਤ ਇਲਾਕੇ ਦੇ ਲੱਗਭਗ 200 ਪਿੰਡਾਂ ਦੇ ਕਿਸਾਨਾ ਵਲੋਂ ਬੜੀ ਰੀਝ ਨਾਲ ਹਰ ਸਾਲ ਵਿਚ ਮੂੰਗਫਲੀ, ਬਾਗਬਾਨੀ ਅਤੇ ਪੈਠੇ ਦੀ ਫਸਲ ਨੂੰ ਬੀਜਿਆ ਜਾਂਦਾ ਸੀ ਜਿਸ ਤੋਂ ਉਹਨਾਂ ਹੁਣ ਮੂੰਹ ਫੇਰ ਲਿਆ ਹੈ। ਮੂੰਗਫਲੀ ਅਤੇ ਪੇਠੇ ਦੀ ਫਸਲ ਤਾਂ ਇਸ ਖਿੱਤੇ ਦੇ ਖੇਤਾਂ ਵਿਚ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ। ਉਕਤ ਪਿੰਡਾਂ ਵਿਚ ਪਿੱਛਲੇ ਕੁੱਝ ਸਾਲਾਂ ਤੋਂ ਰਵਾਇਤੀ ਫਸਲੀ ਚੱਕਰ ਨੂੰ ਛੱਡਕੇ ਪੇਠਾ ਮੂੰਗਫਲੀ ਤੇ ਬਾਗਾਂ ਦੀ ਕਾਸ਼ਤ ਕਰਨ ਦਾ ਰੁਝਾਨ ਸੀ ਪਰ ਜੰਗਲੀ ਜਾਨਵਰਾਂ ਦੇ ਉਜਾੜੇ, ਮੌਸਮੀ ਅਸੰਤੁਲਨ ਤੇ ਨਵੀਆਂ ਫਸਲਾਂ ਦੇ ਮਾਰਕੀਟਿੰਗ ਦੀ ਕਮੀ ਕਾਰਨ ਕਿਸਾਨਾ ਦਾ ਇਸ ਪਾਸੇ ਪੈਦਾ ਹੋਇਆ ਉਤਸ਼ਾਹ ਖੱਤਮ ਹੋਣ ਕੰਢੇ ਹੈ। ਕਿਸਾਨਾਂ ਨੇ ਦੱਸਿਆ ਕਿ ਕਦੇ ਹੁਸ਼ਿਆਰਪੁਰ ਕਸਬੇ ਦੇ ਪਹਾੜੀ ਪਿੰਡਾਂ ਅਨੰਦਗੜ੍ਹ, ਮੱਲਮਜਾਰਾ, ਨਾਰੂ ਨੰਗਲ ਤੋਂ ਇਲਾਵਾ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਖੰਨੀ , ਲਲਵਾਨ , ਜੇਜੋਂ ਦੋਆਬਾ , ਲਸਾੜਾ, ਬਰਿਆਣਾ, ਹੇਲਰਾਂ ,ਕੁੱਕੜਾਂ ,ਹਾਜੀਪੁਰ ਸਮੇਤ 50 ਪਿੰਡਾਂ ਨਜ਼ਦੀਕ ਪੈਂਦੀ ਰੇਤਲੀ ਜ਼ਮੀਨ ਵਿਚ ਹਰ ਸਾਲ ਮੂੰਗਫਲੀ ਅਤੇ ਪੇਠੇ ਦੀ ਫਸਲ ਬੀਜ਼ੀ ਜਾਂਦੀ ਸੀ ਜਿਹੜੀ ਕਿ ਅੱਜ ਕੱਲ੍ਹ ਸਰਦੀਆਂ ਦੇ ਤਿਉਹਾਰਾਂ ਦੇ ਮੌਸਮ ਵਿਚ ਚੰਗੀ ਪੈਦਾਵਰ ਦਿੰਦੀ ਸੀ ਪਰ ਅੱਜ ਕੱਲ੍ਹ ਉਕਤ ਪਿੰਡਾਂ ਵਿਚ ਮੂੰਗਫਲੀ ਅਤੇ ਪੇਠੇ ਦੀ ਫਸਲ ਨਾਮਾਤਰ ਰੂਪ ਵਿਚ ਹੈ।

ਕਿਸਾਨਾਂ ਅਨੁਸਾਰ ਮੌਸਮ ਤੇ ਅਸੁੰਤਲਨ ਤੇ ਜੰਗਲੀ ਜੰਗਲੀ ਸੂਰਾਂ , ਗਾਵਾਂ ਦੇ ਉਜਾੜ ਕਾਰਨ ਖੇਤਰ ਦੀ ਕਾਫੀ ਫਸਲ ਪ੍ਰਭਾਵਿਤ ਹੋ ਚੁੱਕੀ ਹੈ। ਕੰਢੀ ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਸਰਪੰਚ ਦਿਲਬਾਗ ਸਿੰਘ ਮਹਿਦੂਦ, ਸਰਪੰਚ ਚੰਨਣ ਸਿੰਘ ਫਤਿਹਪੁਰ ਆਦਿ ਨੇ ਦੱਸਿਆ ਕਿ ਸਰਕਾਰ ਵਲੋਂ ਪੇਠੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੋਈ ਸਬਸਿਡੀ ਦੇਣ , ਪੇਠੇ ਦਾ ਸਰਕਾਰ ਭਾਅ ਨਿਰਧਾਰਤ ਕਰਨ ਤੇ ਜੰਗਲੀ ਪਸ਼ੂਆਂ ਦਾ ਉਜਾੜਾ ਰੋਕਣ ਲਈ ਕੋਈ ਕਦਮ ਨਾਂ ਚੁੱਕਣ ਕਰਕੇ ਕਿਸਾਨਾਂ ਨੇ ਇਸ ਫਸਲ ਨੂੰ ਬੀਜਣਾ ਬੰਦ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਮੂੰਗਫਲੀ ਦੀ ਫਸਲ ਪ੍ਰਤੀ ਵੀ ਸਰਕਾਰ ਗੰਭੀਰ ਨਹੀਂ ਹੈ ਜਦਕਿ ਖੇਤਰ ਦਾ ਹਜ਼ਾਰਾਂ ਏਕੜ ਰਕਬਾ ਮੀਂਹ ਦੇ ਪਾਣੀ ਤੇ ਨਿਰਭਰ ਹੋਣ ਕਰਕੇ ਮੂੰਗਫਲੀ ਦੀ ਵਧੀਆ ਪੈਦਾਵਰ ਦਿੰਦਾ ਰਿਹਾ ਹੈ।

ਪਿੰਡਾਂ ਦੇ ਬਹੁਤੇ ਕਿਸਾਨਾਂ ਨੇ ਦੱਸਿਆ ਕਿ ਸੂਬੇ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੰਢੀ ਖਿੱਤੇ ਦੇ ਕਿਸਾਨਾਂ ਨੂੰ ਸਿਵਾਏ ਲਾਰਿਆਂ ਦੇ ਕੁੱਝ ਨਹੀਂ ਦਿੱਤਾ। ਜੇਕਰ ਸਰਕਾਰ ਕਿਸਾਨਾ ਨੂੰ ਉਕਤ ਫਸਲਾ ਬੀਜਣ ਲਈ ਉਤਸ਼ਾਹਿਤ ਸਮੇਤ ਜੰਗਲੀ ਜਾਨਵਰਾਂ ਵਲੋਂ ਉਕਤ ਫਸਲਾਂ ਦੇ ਉਜਾੜੇ ਦਾ ਕੋਈ ਢੁੱਕਵਾਂ ਪ੍ਰਬੰਧ ਕਰਦੀ ਤਾਂ ਕਿਸਾਨ ਕਦੇ ਵੀ ਉਕਤ ਫਸਲਾਂ ਬੀਜਣ ਤੋਂ ਨਾਂਹ ਨਾ ਕਰਦੇ। ਉਹਨਾਂ ਕਿਹਾ ਕਿ ਜੰਗਲੀ ਸੂਰਾਂ ਦੇ ਉਜਾੜੇ ਕਾਰਨ ਉਕਤ ਦੋਵੇਂ ਫਸਲਾਂ ਪ੍ਰਭਾਵਿਤ ਹੁੰਦੀਆਂ ਹਨ ਜਿਸ ਸਦਕਾ ਕਿਸਾਨਾਂ ਦਾ ਹਜਾਰਾਂ ਰੁਪਿਆ ਬੇਅਰਥ ਹੋ ਜਾਂਦਾ ਸੀ। ਉਹਨਾਂ ਦੱਸਿਆ ਕਿ ਮੂੰਹ ਫੇਰਨ ਦਾ ਦੂਸਰਾ ਕਾਰਨ ਫਸਲਾਂ ਲਈ ਢੁੱਕਵਾਂ ਮਾਰਕੀਟਿੰਗ ਪ੍ਰਬੰਧ ਨਾ ਹੋਣਾ ਹੈ। ਉਹਨਾਂ ਦੱਸਿਆ ਕਿ ਇਸ ਖਿੱਤੇ ਦੇ ਉਕਤ ਪਿੰਡ ਉਕਤ ਫਸਲਾਂ ਲਈ ਪੂਰੇ ਭਾਰਤ ਵਿਚ ਜਾਣੇ ਜਾਂਦੇ ਸਨ ।

ਦੂਰ ਦੁਰੇਡੇ ਤੋਂ ਵਪਾਰੀ ਮੂੰਗਫਲੀ ਅਤੇ ਪੇਠੇ ਦੀ ਖਰੀਦ ਕਰਨ ਪੁੱਜਦੇ ਸਨ। ਇਥੇ ਮੂੰਗਫਲੀ ਭੁੰਨਣ ਲਈ ਪਿੰਡ ਰਾਮਪੁਰ, ਝੰਜੋਵਾਲ ਸਮੇਤ ਦਰਜਨ ਦੇ ਕਰੀਬ ਸ਼ਪੈਸ਼ਲ ਭੱਠੀਆਂ ਲੱਗੀਆਂ ਹੋਈਆਂ ਸਨ ਜਿਹੜੇ ਅੱਜ ਕੱਲ੍ਹ ਕਿਸਾਨਾਂ ਵਲੋਂ ਉਕਤ ਫਸਲਾਂ ਨਾ ਬੀਜਣ ਕਾਰਨ ਆਰਥਿਕ ਮੰਦਹਾਲੀ ਦੇ ਸ਼ਿਕਾਰ ਹਨ। ਭੱਠੀ ਮਾਲਕਾਂ ਦਾ ਕਹਿਣ ਹੈ ਕਿ ਹੁਣ ਤਾਂ ਉਹਨਾਂ ਦਾ ਕਾਰੋਬਾਰ ਚੌਥਾ ਹਿੱਸਾ ਵੀ ਨਹੀਂ ਬਚਿਆ ਜਦਕਿ ਉਹਨਾਂ ਦਾ ਇਹ ਜੱਦੀ ਪੁਸ਼ਤੀ ਧੰਦਾ ਰਿਹਾ ਹੈ ਪ੍ਰੰਤੂ ਪਿਛਲੇ ਸਾਲਾਂ ਤੋਂ ਕਿਸਾਨਾਂ ਨੇ ਮੂੰਗਫਲੀ ਬੀਜਣੀ ਬੰਦ ਕਰਕੇ ਹੋਰ ਫਸਲਾਂ ਵੱਲ ਰੁਚੀ ਲੈ ਲੲਂੀ ਹੈ ਜਿਸ ਨਾਲ ਉਹਨਾਂ ਦੀ ਆਰਥਿਕਤਾ ਪ੍ਰਭਾਵਿਤ ਹੋਈ ਹੈ। ਪਿੰਡ ਜੇਜੋਂ ਦੋਆਬਾ ਦੇ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੂੰ ਮੂੰਗਫਲੀ ਦੀ ਫਸਲ ਸਬੰਧੀ ਬੀਜ ਖਾਦ ਤੇ ਮਾਰਕੀਟਿੰਗ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੀ ਬੇਧਿਆਨੀ ਕਾਰਨ ਪਹਾੜੀ ਖਿੱਤੇ ਦੇ ਕਿਸਾਨ ਆਪਣੀਆਂ ਮਹਿੰਗੀਆਂ ਜ਼ਮੀਨਾ ਸਸਤੇ ਭਾਅ ਵੇਚਕੇ ਸ਼ਹਿਰਾਂ ਵੱਲ ਭੱਜ ਰਹੇ ਹਨ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਉਕਤ ਪਿੰਡਾਂ ਵਿਚ 75.25 ਦੀ ਸਬਸਿਡੀ ਤੇ ਕਿੰਨੂ ਦੇ ਕਾਫੀ ਬਾਗ ਲਾਏ ਹੋਏ ਹਨ ਪ੍ਰੰਤੂ ਉਕਤ ਬਾਗਬਾਨੀ ਦੇ ਕਿੱਤੇ ਵੱਲ ਵੀ ਸਰਕਾਰ ਦੀ ਬੇਰੁਖੀ ਕਾਰਨ ਉਹਨਾਂ ਤੋਂ ਵੀ ਕਿਸਾਨ ਭੱਜ ਰਹੇ ਹਨ। ਉਹਨਾਂ ਦੱਸਿਆ ਕਿ ਬਾਗਾਂ ਨੂੰ ਜੰਗਲੀ ਗਾਵਾਂ ਉਜਾੜ ਰਹੀਆਂ ਹਨ , ਵੱਡੀ ਮਾਤਰਾ ਵਿਚ ਫਲ ਡਿਗਕੇ ਉਜੜ ਜਾਂਦੇ ਹਨ ਤੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਬਹੁਤੇ ਬਾਗ ਧਰਤ ਤੇ ਫਲ ਡਿਗਣ ਸਬੰਧੀ ਲੱਗੀਆਂ ਕਈ ਬਿਮਾਰੀਆਂ ਕਾਰਨ ਬਰਬਾਦ ਹੋ ਰਹੇ ਹਨ ।

ਖੇਤਰ ਦੇ ਕਿਸਾਨਾਂ ਨੇ ਸਰਕਾਰ ਤੋਂ ਫਸਲਾਂ ਦੇ ਨੁਕਸਾਨ ਸਬੰਧੀ ਮੁਆਵਜ਼ੇ ਦੇਣ ਦੀ ਮੰਗ ਤੋਂ ਇਲਾਵਾ ਐਲਾਨੇ ਮੁਲਾਵਜੇ ਤੁਰੰਤ ਦੇਣ ਦੀ ਮੰਗ ਕੀਤੀ ਹੈ। ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਸਰਕਾਰੀ ਅਧਿਕਾਰੀਆਂ ਅਤੇ ਮੰਤਰੀਆਂ ਦੇ ਬਿਆਨ ਕੰਢੀ ਖੇਤਰ ਦੇ ਕਿਸਾਨਾ ਨੂੰ ਵਿਦੇਸ਼ੀ ਸੈਲਾਨੀਆਂ ਵਾਲਾ ਖੇਤਰ ਬਣਾਉਣ ਵਾਲੇ ਸੁਣਕੇ ਇਸ ਇਥੋਂ ਦੇ ਕਿਸਾਨ ਅੱਕੇ ਪਏ ਹਨ। ਉਹਨਾਂ ਦਾ ਕਹਿਣ ਹੈ ਕਿ ਸਰਕਾਰ ਦੇ ਦਾਅਵੇ ਅਤੇ ਬਾਅਦਿਆਂ ਵਿਚ ਵੱਡਾ ਫਰਕ ਹੈ। ਕਿਸਾਨਾਂ ਨੂੰ ਸੰਚਾਈ ਲਈ ਲੱਗੇ ਟਿੳੂਬਵੈਲਾਂ ਨੂੰ ਤਾਂ ਪਿੰਡਾਂ ਦੇ ਕਿਸਾਨ ਬਿਜ਼ਲੀ ਕੁਨੈਸ਼ਨ ਨਾ ਮਿਲਣ ਕਾਰਨ ਇੰਜਣਾ ਨਾਲ ਚਲਾਕੇ ਡੰਗ ਟਪਾ ਰਹੇ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ