Thu, 21 November 2024
Your Visitor Number :-   7252568
SuhisaverSuhisaver Suhisaver

ਮਾਨਸਾ ਜ਼ਿਲ੍ਹੇ ’ਚ ਪੰਜਾਬੀ ਅਤੇ ਸਮਾਜਿਕ ਸਿੱਖਿਆ ਅਧਿਆਪਕ ਦੱਸਣਗੇ ਅੰਗਰੇਜ਼ੀ ਪੜ੍ਹਾਉਣ ਦੇ ‘ਗੁਰ‘ ! - ਜਸਪਾਲ ਸਿੰਘ ਜੱਸੀ

Posted on:- 30-07-2012

ਪ੍ਰਾਇਮਰੀ ਸਕੂਲ ਕੁਲਾਣਾ ਦੇ 6 ’ਚੋਂ 4 ਅਧਿਆਪਕ ਡੈਪੂਟੇਸ਼ਨ ਤੇ,214 ਬੱਚੇ ਰੱਬ ਆਸਰੇ।

ਕੰਪਿਊਟਰ ਗਿਆਨ ਤੋਂ ਕੋਰੇ ਤੇ ਏ.ਡੀ ਲੱਗੇ ਅਧਿਆਪਕ ਵੀ ‘ਰਿਸੋਰਸ ਪਰਸਨ‘ ਬਣਨ ’ਚ ਸਫਲ ਮਾਮਲੇ ਦੀ ਹੋਵੇਗੀ ਨਿਰਪੱਖ ਜਾਂਚ : ਸਿਕੰਦਰ ਸਿੰਘ ਮਲੂਕਾ

ਪੰਜਾਬ ਸਰਕਾਰ ਸਿੱਖਿਆ ਸੁਧਾਰਾਂ ਬਾਰੇ ਕਿੰਨੀ ਕੁ ਸੁਹਿਰਦ ਹੈ ਇਸ ਗੱਲ ਦਾ ਅੰਦਾਜ਼ਾ ਹਾਲ ਹੀ ’ਚ ਰਮਸਾ ਅਤੇ ਸਰਵ ਸਿੱਖਿਆ ਅਭਿਆਨ ਦੇ ਕੰਮਾਂ ਨੂੰ ਸਚਾਰੂ ਢੰਗ ਨਾਲ ਨੇਪਰੇ ਚਾੜਨ ਅਤੇ ਸਰਕਾਰੀ ਸਿੱਖਿਆ ’ਚ ਗੁਣਵੱਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਤੇ ਮਾਨਸਾ ਜ਼ਿਲ੍ਹੇ ਅੰਦਰ ਤਾਇਨਾਤ ਕੀਤੇ 36 ਜ਼ਿਲ੍ਹਾ ਰਿਸੋਰਸ ਪਰਸਨ(ਡੀ.ਆਰ.ਪੀ) ਅਤੇ ਬਲਾਕ ਰਿਸੋਰਸ ਪਰਸਨ(ਬੀ.ਆਰ.ਪੀ)ਦੀ ਭਰਤੀ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਜਿਸ ਨੇ ਸਿੱਖਿਆ ਮੰਤਰੀ ਪੰਜਾਬ ਦੁਆਰਾ ਸਿੱਖਿਆ ਸੁਧਾਰਾਂ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਹੈ।

ਰਿਸੋਰਸ ਪਰਸਨਾਂ ਦੀ ਲਿਸਟ ਮੁਤਾਬਕ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੇ ਅਧਿਆਪਕ  ਸਕੂਲ ਟੀਚਰਾਂ ਨੂੰ ਅੰਗਰੇਜੀ ਵਿਸ਼ੇ ਨੂੰ ਸਰਲ ਬਣਾਕੇ ਪੜਾਉਣ ਦੇ ਗੁਰ ਦੇਣਗੇ ਅਤੇ ਹਿੰਦੀ ਤੇ ਸਮਾਜਿਕ ਸਿੱਖਿਆ ਦੇ ਅਧਿਆਪਕ ਕਿਤਾਬਾਂ ਦੀ ਸਾਂਭ ਸੰਭਾਲ ਕਰਨਗੇ। ਜਿਹੜਾ ਕਿ ਡੀ.ਆਰ.ਪੀ ਅਤੇ ਬੀ.ਆਰ.ਪੀ ਲਗਾਏ ਜਾਣ ਸਬੰਧੀ ਨਿਯਮ ਅਤੇ ਸ਼ਰਤਾਂ ਦੇ ਬਿੱਲਕੁੱਲ ਉਲਟ ਹੈ। ਨਿਯਮਾਂ ਅਨੁਸਾਰ ਉਚੇਰੀ ਵਿੱਦਿਆ,ਨੈਸ਼ਨਲ ਅਤੇ ਸਟੇਟ ਐਵਾਰਡੀ,ਸਰਵ ਸਿੱਖਿਆ ਅਭਿਆਨ ਤੇ ਰਮਸਾ ਦੇ ਕੰਮਾਂ ਦੀ ਜਾਣਕਾਰੀ ਰੱਖਣ,ਕੰਪਿਊਟਰ ’ਤੇ ਕੰਮ ਕਰਨ ’ਚ ਪਰਪੱਕ,ਵਿਸ਼ੇ ਦੇ ਮਾਹਰਾਂ ਅਤੇ ਪੜਾਉਣ ਦਾ ਚੰਗਾ ਤਜ਼ਰਬਾ ਰੱਖਣ ਵਾਲੇ ਅਧਿਆਪਕਾਂ ਨੂੰ ਤਰਜੀਹ ਦਿੱਤੀ ਜਾਣੀ ਸੀ।

ਨਿਯੁਕਤੀ ਸਮੇਂ ਜਿੱਥੇ ਉੱਚ ਵਿੱਦਿਆ ਪ੍ਰਾਪਤ ਅਤੇ ਅਵਾਰਡੀ ਅਧਿਆਪਕਾਂ ਦੀਆਂ ਅਰਜ਼ੀਆਂ ਅੱਖੋਂ ਪਰੋਖੇ ਕੀਤੀਆਂ ਗਈਆਂ ਉੱਥੇ ਕੁਝਕ ਅਜਿਹੇ ਅਧਿਆਪਕਾਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਪੂਰੀ ਸਰਵਿਸ ਦੌਰਾਨ ਪੜਾਉਣ ਦਾ ਤਜਰਬਾ ਵੀ ਇੱਕ ਸਾਲ ਤੋਂ ਘੱਟ ਹੈ। ਦੂਸਰੀ ਗੱਲ ਇਹ ਕਿ ਨਿਯੁਕਤ ਕੀਤੇ ਅਧਿਆਪਕਾਂ ’ਚੋਂ ਕਈ ਅਜਿਹੇ ਸੱਜਣ ਵੀ ਹਨ ਜਿਨ੍ਹਾਂ ਲਈ ਕੰਪਿਊਟਰ ’ਤੇ ਕੰਮ ਕਰਨਾ ਤਾਂ ਦੂਰ ਦੀ ਗੱਲ, ਉਨ੍ਹਾਂ ਨੂੰ ਕੰਪਿਊਟਰ ਬੰਦ ਕਰਨਾ/ਚਲਾਉਣਾ(ਆਨ/ਆਫ) ਨਹੀਂ ਆਉਂਦਾ। ਇਸ ਤੋਂ ਇਲਾਵਾ ਪ੍ਰਬੰਧਕੀ ਆਧਾਰ ’ਤੇ ਬਦਲੀਆਂ ਕਰਵਾ ਚੁੱਕੇ ਕੁਝ ਅਧਿਆਪਕ ਵੀ ਡੀ.ਆਰ.ਪੀ ਤੇ ਬੀ.ਆਰ.ਪੀ ਦੀ ਕੁਰਸੀ ਦਾ ਆਨੰਦ ਪ੍ਰਾਪਤ ਕਰਨ ’ਚ ਸਫਲ ਹੋ ਗਏ ਹਨ ਅਤੇ ਅਜਿਹੇ ਅਧਿਆਪਕਾਂ ਦੀ ਨਿਯੁਕਤੀ ਆਪਣੇ ਆਪ ’ਚ ਇੱਕ ਸਵਾਲ ਬਣੀ ਹੋਈ ਹੈ, ਜਿਸ ਦਾ ਜਨਤਕ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਡੀ.ਆਰ.ਪੀ ਅਤੇ ਬੀ.ਆਰ.ਪੀ ਦੀ ਨਿਯੁਕਤੀ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰੋਜੈਕਟ ਡਾਇਰੈਕਟਰ ਦੇ ਦਫਤਰੋਂ ਮੀਮੋ ਨੰਬਰ ਸਸਅ/2012/ਐਚਆਰ/81121,81141 ਮਿਤੀ 18 ਜੂਨ, 2012 ਨੂੰ ਜਾਰੀ ਨਿਯਮਾਂ ਅਤੇ ਸ਼ਰਤਾਂ ਦੀ ਲੜੀ ਨੰਬਰ 8 ’ਤੇ ਦਰਜ ਕਿ ਬੀ.ਆਰ.ਪੀ/ਡੀ.ਆਰ.ਪੀ(ਵਿਸ਼ਾ ਵਿਸ਼ੇਸ) ਲਈ ਸਬੰਧਤ ਵਿਸ਼ੇ ਦਾ ਅਧਿਆਪਕ ਹੋਣਾ ਲਾਜ਼ਮੀ ਹੈ, ਜਿਵੇਂ ਕਿ ਮੈਥ ਡੀ.ਆਰ.ਪੀ/ਬੀ.ਆਰ.ਪੀ ਮੈਥ ਵਿਸ਼ੇ ਦਾ ਅਧਿਆਪਕ ਹੀ ਹੋਣਾ ਚਾਹੀਦਾ ਹੈ।ਪਰ ਨਿਯੁਕਤੀ ਲਿਸਟ ਮੁਤਾਬਕ ਉਕਤ ਸਰਤ ਨੂੰ ਤਿਲਾਂਜਲੀ ਦੇਕੇ ਕਾਮਰਸ ਦੇ ਲੈਕਚਰਾਰ ਜਸਵੀਰ ਸਿੰਘ ਨੂੰ ਵਿਸ਼ਾ ਮਾਹਰ ਹਿਸਾਬ,ਸਮਾਜਿਕ ਸਿੱਖਿਆ ਦੇ ਮਾਸਟਰ ਬਲਜਿੰਦਰ ਸਿੰਘ ਨੂੰ ਅੰਗਰੇਜ਼ੀ ਦਾ ਵਿਸ਼ਾ ਮਾਹਰ (ਦੋਵੇ ਡੀ.ਆਰ.ਪੀ)ਲਗਾਇਆ ਗਿਆ ਹੈ।

ਇਸੇ ਤਰ੍ਹਾਂ ਸਾਇੰਸ ਅਧਿਆਪਕ ਰੁਪਿੰਦਰ ਸਿੰਘ ਨੂੰ ਵਿਸ਼ਾ ਮਾਹਰ ਮੈਥ,ਪੰਜਾਬੀ ਮਾਸਟਰ ਬਲਵਿੰਦਰ ਸਿੰਘ ਨੂੰ ਵਿਸ਼ਾ ਮਾਹਰ ਅੰਗਰੇਜ਼ੳ, ਭੋਂ ਰਾਜ ਲੈਕਚਰਾਰ ਕਾਮਰਸ ਨੂੰ ਵਿਸ਼ਾ ਮਾਹਰ ਸਮਾਜਿਕ ਸਿੱਖਿਆ ਨਿਯੁਕਤ ਕੀਤਾ ਗਿਆ ਹੈ।
ਨਿਯਮ ਤੇ ਸ਼ਰਤਾਂ ਦੀ ਲਿਸਟ ਚ ਲੜੀ ਨੰਬਰ 10 ’ਤੇ ਦਰਜ ਕਿ ਡੀ.ਆਰ.ਪੀ/ਆਰ.ਟੀ.ਟੀ/ਕਮਿਊਨਟੀਮੋਬਾਲਾਈਜੇਸ਼ਨ/ਸੀ.ਸੀ.ਈ,ਬੀ.ਆਰ.ਪੀ.
/ਡੀ.ਆਰ.ਪੀ.(ਪ੍ਰੰਬੰਧਕੀ/ਕੋਆਰਡੀਨੇ/ਇਸਟੈਬਲਿਸਮੈਟ),ਡੀ.ਆਰ.ਪੀ.(ਸਿਵਲ ਵਰਕਸ/ਪਲਾਇਨਿੰਗ,ਐਮ.ਆਈ.ਐਸ.)ਲਈ ਮੁੱਖ ਵਿਸ਼ੇ ਗਣਿਤ,ਸਾਇੰਸ,ਅੰਗਰੇਜੀ ਅਤੇ ਸਮਾਜਿਕ ਸਿੱਖਿਆ ਤੋ ਇਲਾਵਾ ਬਾਕੀ ਵਿਸ਼ੇ ਦੇ ਅਧਿਆਪਕਾਂ ਨੂੰ ਹੀ ਲਗਾਇਆ ਜਾਵੇ ਪਰ ਅਧਿਕਾਰਤ ਅਧਿਕਾਰੀਆਂ ਨੇ ਇਸ ਦੀ ਵੀ ਉਕਾ ਪਰਵਾਹ ਨਾ ਕਰਦਿਆਂ 1 ਹਿੰਦੀ ਅਤੇ 2 ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਉਕਤ ਕੰਮਾਂ ਚੋ ਕੰਮ ਸੋਪ ਦਿੱਤੇ। ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਕਿਸੇ ਸਕੂਲ ਦੇ 50 ਫੀਸਦੀ ਤੋਂ ਵੱਧ ਸਟਾਫ ਨੂੰ ਇਕੋ ਸਮੇ ਛੁੱਟੀ ਨਹੀ ਦਿੱਤੀ ਜਾ ਸਕਦੀ ਪਰ ਡੀ.ਆਰ.ਪੀ/ਬੀ.ਆਰ.ਪੀ ਲਈ ਬਿਨੈ ਪੱਤਰ ਦਿੱਤੇ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਤਿੰਨੋਂ ਅਧਿਆਪਕਾਂ ਚੋ 1 ਡੀ.ਆਰ.ਪੀ ਤੇ 2 ਬੀ.ਆਰ.ਪੀ ਨਿਯੁਕਤ ਕਰ ਦਿੱਤੇ।

ਇਥੇ ਦੱਸ ਦੇਈਏ ਕਿ ਕੁਲਾਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਚ ਸੈਟਰ ਹੈਡ ਟੀਚਰ ਸਮੇਤ ਕੇਵਲ 6 ਪੋਸਟਾਂ ਹਨ ਤੇ ਪਿਛਲੇ ਲੰਬੇ ਸਮੇ ਤੋ ਇਸ ਸਕੂਲ ਦੇ 4 ਅਧਿਆਪਕ ਡੈਪੂਟੇਸ਼ਨ ਉੱਪਰ ਹਨ।ਸਕੂਲ ’ਚ 214 ਵਿਦਿਆਰਥੀ ਪੜਦੇ ਹਨ ਜਿਨ੍ਹਾਂ ’ਚ ਲੱਗਭੱਗ 70 ਫੀਸਦੀ ਬੱਚੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰੇਣੀਆਂ ਨਾਲ ਸਬੰਧਤ ਹਨ।

ਇਕ ਹੋਰ ਅਹਿਮ ਗੱਲ ਇਹ ਕਿ ਵਿਸ਼ਾ ਮਾਹਰਾਂ ਤੋ ਬਗੈਰ ਬਾਕੀ ਡੀ.ਆਰ.ਪੀ/ਬੀ.ਆਰ.ਪੀ ਪ੍ਰਾਇਮਰੀ ਸਕੂਲਾਂ ਚੋ ਹੀ ਲਏ ਜਾਣੇ ਸਨ ਅਤੇ ਕੇਵਲ ਉਪਲੱਭਧਤਾ ਦੀ ਕਮੀ ਦੇ ਚਲਦਿਆਂ ਹੀ ਅੱਪਰ ਪ੍ਰਾਇਮਰੀ ਸਕੂਲਾਂ ਚ ਤਾਇਨਾਤ ਅਧਿਆਪਕਾਂ ਨੂੰ ਵਿਚਾਰਿਆ ਜਾਂਣਾ ਸੀ ਪਰ ਇਥੇ ਵੀ  ਪ੍ਰਾਇਮਰੀ ਸਕੂਲਾਂ ਦੇ ਤਜਰਬੇਕਾਰ ਤੇ ਉ¥ਚ ਸਿੱਖਿਆ ਪ੍ਰਾਪਤ ਅਧਿਆਪਕਾਂ ਨੂੰ ਅੱਖੋਂ ਪਰੋਖੇ ਹੀ ਕੀਤਾ।ਉਕਤ ਭਰਤੀ ਚ ਜਿਥੇ ਅਧਿਕਾਰਤ ਅਧਿਕਾਰੀਆਂ ਨੇ ਆਪਣੇ ਫਰਜ ਤੋ ਕੁਤਾਹੀ ਵਰਤਦਿਆਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ ਉਥੇ ਜ਼ਿਲ੍ਹੇ ਦੇ ਇੱਕ ਸਿਰਕੱਢ ਰਾਜਨੀਤਿਕ ਆਗੂ ਦੁਆਰਾ ਆਪਣੇ ਸ਼ੁਭਚਿੰਤਕ ਅਧਿਆਪਕਾਂ ਨੂੰ ਇਥੇ ‘ਸੈਟ‘ ਕਰਨ ਲਈ ਸਰਕਾਰੀ ਡੰਡਾ ਚਲਾਏ ਜਾਣ ਦੀ ਵੀ ਖਬਰ ਹੈ।

ਜ਼ਿਲ੍ਹਾ ਅਧਿਕਾਰੀਆਂ ਦੁਆਰਾ ਇਸ ਭਰਤੀ ਸਮੇਂ ਕੀਤੀਆਂ ਗਈਆਂ ਕਥਿਤ ਧਾਂਦਲੀਆਂ ਤੋਂ ਤੰਗ ਅਤੇ ਨਿਯੁਕਤੀ ਤੋਂ ਵਾਂਝੇ ਰਹੇ ਹੱਕਦਾਰ ਅਧਿਆਪਕਾਂ ਆਪਣੀ ਫਰਿਆਦ ਤੇ ਧਾਂਦਲੀਆਂ ਦਾ ਕੱਚਾ ਚਿੱਠਾ ਸਬੂਤਾਂ ਸਮੇਤ ਲੈਕੇ ਚੰਡੀਗੜ੍ਹ ਰਵਾਨਾਂ ਹੋ ਗਏ ਹਨ,ਜਿੱਥੇ ਉਹ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਕੋਲ ਜ਼ਿਲ੍ਹੇ ਦੀ ਵਿੱਥਿਆ ਸੁਣਾਉਣਗੇ।ਇਸ ਸਬੰਧੀ ਜਦ ਜਿਲਾ ਸਿੱਖਿਆ ਅਫਸਰ (ਅ.ਸ) ਰਜਿੰਦਰਪਾਲ ਮਿੱਤਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਸਾਡੇ ਸਕੂਲਾਂ ’ਚ ਅਧਿਆਪਕਾਂ ਦੀ ਕਮੀ ਹੈ ਤੇ ਡੀ.ਆਰ.ਪੀ/ਬੀ.ਆਰ.ਪੀ ਲੱਗਣ ਲਈ ਕੋਈ ਅਧਿਆਪਕ ਤਿਆਰ ਹੀ ਨਹੀਂ ਸੀ।ਉਨ੍ਹਾਂ ਕਿਹਾ ਕਿ  ‘ਰਾਜਨੀਤਿਕ ਥੰਮ‘ ਮੈਨੂੰ ਫੋਨ ਕਰੀ ਜਾਂਦੇ ਰਹੇ,ਆਪਾਂ ਇੱਕ ਸਮਾਜਿਕ ਪ੍ਰਾਣੀ ਹਾਂ,ਏਥੇ ਹੀ ਰਹਿਣੈ...ਕੀ ਕਰੀਏ ! ਉਨ੍ਹਾਂ ਮੰਨਿਆ ਕਿ ਨਿਯੁਕਤੀ ਚ ਤਰੁਟੀਆਂ ਰਹੀਆਂ ਨੇ ਪਰ ਕਿਹਾ ਕਿ ਮੈਂ ਬੇਵੱਸ ਹਾਂ।ਇਸ ਪੂਰੇ ਮਾਮਲੇ ਬਾਰੇ ਜਦ ਸਿੱਖਿਆ ਮੰਤਰੀ ਪੰਜਾਬ ਸ.ਸਿਕੰਦਰ ਸਿੰਘ ਮਲੂਕਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਅੱਜ ਆਇਆ ਹੈ ਜਿਸ ਬਾਰੇ ਨਿਰਪੱਖ ਜਾਂਚ ਲਈ ਜਲਦੀ ਹੀ ਇੱਕ ਟੀਮ ਮਾਨਸਾ ਭੇਜੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਦੋਸੀ ਪਾਏ ਜਾਣ ਵਾਲੇ ਵਿਭਾਗੀ ਕਰਮਚਾਰੀ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੇਵਲ ਯੋਗ ਅਤੇ ਨਿਯਮ ਤੇ ਸ਼ਰਤਾਂ ਤੇ ਖਰੇ ਉੱਤਰਨ ਵਾਲੇ ਅਧਿਆਪਕ ਹੀ ਬੀ.ਆਰ.ਪੀ ਤੇ ਡੀ.ਆਰ.ਪੀ ਲਗਾਏ ਜਾਣਗੇ।  

ਸੰਪਰਕ: 98724 68858

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ