ਜ਼ਿਮਨੀ ਚੋਣ ਦੇ ਨਤੀਜੇ ਪਾਉਣਗੇ ਪੰਜਾਬ ਦੀ ਰਾਜਨੀਤੀ 'ਤੇ ਅਸਰ
Posted on:- 26-08-2014
'ਆਪ' ਪੰਜਾਬ ਦੀਆਂ ਜ਼ਿਮਨੀ ਚੋਣਾਂ 'ਚ ਫਲਾਪ ਹੋਈ
ਫਤਿਹ ਪ੍ਰਭਾਕਰ/ਸੰਗਰੂਰ :
ਪੰਜਾਬ
ਅੰਦਰ 21 ਅਗਸਤ ਨੂੰ ਹੋਈਆਂ ਦੋ ਵਿਧਾਨ ਸਭਾ ਦੀਆਂ ਉਪ ਚੋਣਾਂ ਦੇ ਨਤੀਜੇ 25 ਅਗਸਤ ਨੂੰ
ਜਿਉਂ ਹੀ ਐਲਾਨੇ ਗਏ ਤਾਂ ਮੁੱਖ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਇੱਕ-
ਇੱਕ ਸੀਟ ਜਿੱਤ ਲਈ । ਭਾਵੇਂ ਇਸ ਨਤੀਜੇ ਵਿੱਚ ਦੋਵੇਂ ਧਿਰਾਂ ਆਪਣਾ- ਆਪਣਾ ਪਲੜਾ ਭਾਰੀ
ਦੱਸ ਰਹੀਆਂ ਹਨ ਪਰ ਕੁਝ ਇੱਕ ਗੱਲਾਂ ਵਿਚਾਰਨ ਯੋਗ ਵੀ ਹਨ । ਪਟਿਆਲਾ ਸ਼ਹਿਰੀ ਸੀਟ ਦੀ
ਜੇਕਰ ਗੱਲ ਕਰੀਏ ਤਾਂ ਇਸੇ ਸੀਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਜੇਤੂ ਰਹੇ ਸਨ। ਉਸ ਉਪਰੰਤ ਕੈਪਟਨ ਅਮਰਿੰਦਰ ਸਿੰਘ ਨੇ ਪਾਰਲੀਮੈਂਟ ਦੀ
ਚੋਣ ਕਾਂਗਰਸ ਦੀ ਟਿਕਟ ਤੇ ਅਮ੍ਰਿੰਤਸਰ ਤੋਂ ਲੜੀ ਤੇ ਜਿੱਤ ਹਾਸਲ ਕੀਤੀ । ਪਟਿਆਲਾ
ਪਾਰਲੀਮੈਂਟ ਸੀਟ ਤੋਂ ਉਹਨਾਂ ਦੀ ਧਰਮ ਪਤਨੀ ਜਿਹੜੇ ਕੇਂਦਰੀ ਰਾਜ ਮੰਤਰੀ ਸਨ, ਨੇ ਲੜੀ ਸੀ
ਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਹਾਰ ਦਾ ਮੂੰਹ ਦੇਖਣਾਂ ਪਿਆ ਸੀ । ਇੱਕ ਗੱਲ ਹੋਰ ਇਸੇ
ਵਿਧਾਨ ਸਭਾ ਹਲਕੇ ਤੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ
।
ਪਾਰਲੀਮੈਂਟ ਚੋਣਾਂ ਵਿੱਚ ਸ਼ਹਿਰੀ ਤੇ ਪੇਂਡੂ ਵੋਟਰਾਂ ਨੇ ਜਜ਼ਬਾਤੀ ਹੋ ਕੇ ਆਮ
ਆਦਮੀ ਪਾਰਟੀ ਦੇ ਆਗੂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ । ਮਹਾਰਾਣੀ ਪ੍ਰਨੀਤ ਕੌਰ
ਨੂੰ ਹਰਾਉਣ ਵਾਲੇ ਆਪ ਦੇ ਉਮੀਦਵਾਰ ਨਾਲੋਂ ਇਸੇ ਵਿਧਾਨ ਸਭਾ ਹਲਕੇ ਤੋਂ 57 ਹਜ਼ਾਰ ਵੋਟ
ਘੱਟ ਮਿਲੇ ਸਨ। ਆਪ ਪਾਰਟੀ ਇਸ ਇਲਾਕੇ 'ਚ ਆਪਣੀ ਵੱਡੀ ਪਹੁੰਚ ਹੋਣ ਦਾ ਭੁਲੇਖਾ ਪਾਲਣ ਲੱਗ
ਪਈ ਸੀ । ਇਹੋ ਸੋਚ ਨਾਲ ਜ਼ਿਮਨੀ ਚੋਣ ਸਮੇਂ ਉਹਨਾਂ ਨੇ ਆਪਣਾ ਉਮੀਦਵਾਰ ਇਸ ਸੀਟ ਤੋਂ ਖੜਾ
ਕਰ ਦਿਤਾ ਤੇ ਜਿੱਤ ਦੀ ਆਸ ਲਗਾ ਲਈ। ਇਹਨਾਂ ਜ਼ਿਮਨੀ ਚੋਣਾਂ ਵਿੱਚ ਆਪ ਪਾਰਟੀ ਦੇ
ਉਮੀਦਵਾਰਾਂ ਨੂੰ ਵੋਟਰਾਂ ਵੱਲੋਂ ਮਿਲੇ ਮੱਠੇ ਹੁੰਗਾਰੇ ਨੇ ਆਪ ਪਾਰਟੀ ਦੇ ਲੀਡਰਾਂ ਦੇ
ਹੋਸ਼ ਠਿਕਾਣੇ ਕਰ ਕੇ ਰੱਖ ਦਿੱਤੇ। ਦੂਸਰੇ ਪਾਸੇ ਪਟਿਆਲਾ ਸਹਿਰ ਦੇ ਵੋਟਰਾਂ ਨੇ ਸ਼੍ਰੋਮਣੀ
ਅਕਾਲੀ ਦਲ ਦੇ ਮਾੜੇ ਰਾਜ ਪ੍ਰਬੰਧ ਨੂੰ ਨਕਾਰਦਿਆਂ ਮੁੱੜ ਕਾਂਗਰਸ ਪਾਰਟੀ ਦੇ ਉਮੀਦਵਾਰ
ਨੂੰ ਵੋਟ ਦਿਤਾ।
ਜਿਥੋਂ ਤੱਕ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਦਾ ਸਵਾਲ ਹੈ। ਜੀਤ
ਮਹਿੰਦਰ ਸਿੰਘ ਸਿੱਧੂ ਪਹਿਲਾਂ ਕਾਂਗਰਸ ਦੀ ਟਿਕਟ ਤੋਂ ਚੋਣ ਜਿੱਤੇ ਸਨ । ਹੁਣ ਪਾਰਟੀ ਬਦਲ
ਕੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਜ਼ਿਮਨੀ ਚੋਣ ਲੜੀ ਤੇ ਵੱਡੇ ਫਰਕ ਨਾਲ ਚੋਣ ਜਿੱਤ
ਗਏ । ਉਥੇ ਜੀਤ ਮਹਿੰਦਰ ਸਿੰਘ ਸਿੱਧੂ ਦਾ ਆਪਣਾ ਵਿਅਕਤੀਗਤ ਪ੍ਰਭਾਵ ਵੀ ਸੀ ਤੇ ਦੂਸਰੇ
ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵੱਕਾਰ ਦਾ ਵੀ ਸਵਾਲ ਸੀ । ਉਥੇ ਆਮ ਆਦਮੀ ਪਾਰਟੀ ਨੇ
ਤਾਂ ਚੋਣ ਮੈਂਦਾਨ ਵਿੱਚ ਉੱਤਰਨ ਤੋਂ ਪਹਿਲਾਂ ਹੀ ਗੁੱਲ ਖਿਲਾ ਦਿੱਤੇ ਸਨ । ਟਿਕਟ ਨਾਂ
ਮਿਲਣ ਕਾਰਨ ਨਰਾਜ ਬਲਕਾਰ ਸਿੰਘ ਸਿੱਧੂ ਨੇ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਸੀ ਤੇ
ਪਾਰਟੀ ਉਮੀਦਵਾਰ ਵੱਜੋਂ ਪ੍ਰੋ. ਬਲਜਿੰਦਰ ਕੌਰ ਨੇ ਚੋਣ ਲੜੀ। ਇਹਨਾਂ ਦੋਵਾਂ ਵੱਲੋਂ
ਹਾਸਲ ਕੀਤੇ ਵੋਟ ਕਿਸੇ ਉਮੀਦਵਾਰ ਨੂੰ ਹਰਾਉਣ ਜਾਂ ਜਿਤਾਉਣ ਲਈ ਵੀ ਕਾਫੀ ਨਹੀਂ ਸਨ।
ਇਨ੍ਹਾਂ ਜ਼ਿਮਨੀ ਚੋਣਾਂ 'ਚ ਆਪ ਪਾਰਟੀ ਦੀ ਕਾਰਗੁਜਾਰੀ ਕਾਰਨ ਪਾਰਟੀ ਦੇ ਪੰਜਾਬ ਵਿੱਚ ਪੈਰ
ਜਮਾਉਣ ਦੇ ਯਤਨਾਂ 'ਤੇ ਸਵਾਲੀਆ ਚਿੰਨ੍ਹ ਲੱਗ ਗਿਆ।
ਜਿਥੋਂ ਤੱਕ ਕਾਂਗਰਸ ਪਾਰਟੀ ਦਾ
ਸਵਾਲ ਹੈ, ਉਸ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਅਮ੍ਰਿੰਤਸਰ ਸੀਟ ਤੋਂ
ਭਾਜਪਾ ਦੇ ਕੱਦਾਵਰ ਨੇਤਾ ਅਰੁਨ ਜੇਤਲੀ ਨੂੰ ਚਿੱਤ ਕਰਕੇ ਚੋਣ ਜਿਤਣਾ । ਉਸ ਉਪਰੰਤ
ਪਾਰਲੀਮੈਂਟ ਵਿੱਚ ਪਾਰਟੀ ਦੇ ਉੱਪ ਨੇਤਾ ਦਾ ਪਦ ਹਾਸਲ ਕਰਨਾ ਅਤੇ ਹੁਣ ਪਟਿਆਲਾ ਸੀਟ ਤੋਂ
ਪਾਰਲੀਮੈਂਟ ਚੋਣਾਂ ਸਮੇਂ ਖਿੱਸਕੇ ਸ਼ਹਿਰੀ ਵੋਟਰਾਂ ਨੂੰ ਮੁੱੜ ਕਾਂਗਰਸ ਦੇ ਖੇਮੇ ਵਿੱਚ
ਲਿਆਉਣ ਵਿੱਚ ਸਫਲਤਾ ਹਾਸਲ ਕਰਨ ਨਾਲ ਪਾਰਟੀ ਹਾਈ ਕਮਾਂਡ ਵਿੱਚ ਆਪਣਾ ਕੱਦ ਹੋਰ ਉੱਚਾ
ਕੀਤਾ ਹੈ । ਸੂਬੇ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਲਵੰਡੀ ਸਾਬੋ ਵਿੱਚ ਮੋਰਚਾ ਸੰਭਾਲ
ਕੇ ਪਾਰਟੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ ਜਿੱਤ ਦੇ ਨੇੜੇ ਵੀ ਨਾ ਲਿਜਾ ਸਕੇ । ਇਸ
ਨਾਲ ਪਾਰਲੀਮੈਂਟ ਚੋਣਾਂ ਵਿੱਚ ਖੁੱਦ ਹਾਰ ਜਾਣ ਉਪਰੰਤ ਤੇ ਕਾਂਗਰਸ ਨੂੰ ਬਹੁਤੀਆਂ ਸੀਟਾਂ
ਹਾਸਲ ਨਾ ਕਰਾ ਸਕਣ ਕਾਰਨ ਤੇ ਪਾਰਟੀ ਦੀ ਅੰਦਰੂਨੀ ਧੜੇਬੰਦੀ ਨੂੰ ਕਾਬੂ ਨਾਂ ਕਰ ਸਕਣ
ਕਾਰਨ ਸਿਆਸੀ ਮੰਝਧਾਰ 'ਚ ਫਸੇ ਨਜ਼ਰ ਆ ਰਹੇ ਹਨ । ਦੇਖੋ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ
ਵਿੱਚ ਪੰਜਾਬ ਅੰਦਰ ਕਿਸ ਕਰਵਟ ਬੈਠੇਗੀ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਵੇਂ
ਤਲਵੰਡੀ ਸਾਬੋ ਦੀ ਸੀਟ ਜਿਤਕੇ ਕੱਛਾਂ ਕਿਉ ਨਾ ਵਜਾਉਂਦੀ ਫਿਰੇ ਪਰ ਉਸ ਨੂੰ ਭਵਿੱਖ ਦੀ
ਚਿੰਤਾ ਜ਼ਰੂਰ ਸਤਾਏਗੀ। ਜਿਥੋਂ ਤੱਕ ਆਪ ਪਾਰਟੀ ਦਾ ਸਵਾਲ ਹੈ, ਉਸ ਦੇ ਜਿੱਤੇ ਮੈਂਬਰ
ਪਾਰਲੀਮਂੈਟ ਕਿਸੇ ਵੀ ਚੋਣ ਵਿੱਚ ਪਾਰਟੀ ਉਮੀਦਵਾਰ ਨੂੰ ਜਿਤਾਉਣ ਦੇ ਤਾਂ ਕੀ ਕਿਸੇ ਨੂੰ
ਹਰਾਉਣ ਦੇ ਵੀ ਯੋਗ ਨਹੀਂ ਰਹੇ। ਇਸ ਤਰ੍ਹਾਂ ਲੱਗਦੈ ਜਲਦੀ ਹੀ ਲੋਕਾਂ ਦੇ ਮਨਾਂ ਤੋਂ ਉਤਰ
ਗਏ ਹਨ।