Wed, 30 October 2024
Your Visitor Number :-   7238304
SuhisaverSuhisaver Suhisaver

ਮਰਜ਼ੀ ਨਾਲ ਪੜ੍ਹਾਉਂਦੇ ਨੇ ਅਧਿਆਪਕ. . .

Posted on:- 16-07-2014

- ਸ਼ਿਵ ਕੁਮਾਰ ਬਾਵਾ

ਬਲਾਕ ਮਾਹਿਲਪੁਰ ਦੇ ਪਹਾੜੀ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਜਿਥੇ ਅਧਿਆਪਕਾਂ ਦੀ ਘਾਟ ਕਾਰਨ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਉਥੇ ਸਰਕਾਰੀ ਅਧਿਆਪਕਾਂ ਦਾ ਮਨਮਰਜ਼ੀ ਨਾਲ ਕੰਮ ਕਰਨ ਵਾਲਾ ਰਵੱਈਆ ਵੀ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਬਣ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਅਧਿਆਪਕ ਆਪਣੀ ਮਰਜ਼ੀ ਨਾਲ ਹੀ ਬੱਚਿਆਂ ਨੂੰ ਪੜ੍ਹਾਉਂਦੇ ਹਨ।

ਅਜਿਹਾ ਹੀ ਮਾਮਲਾ ਬਲਾਕ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਦਾ ਸਾਹਮਣੇ ਆਇਆ ਹੈ ਜਿੱਥੇ ਸਰਕਾਰੀ ਅਧਿਆਪਕ ਸਕੂਲ ਅੰਦਰ ਦਾਖਿਲ ਹੁਦਿਆਂ ਹੀ ਬੱਚਿਆਂ ਨੂੰ ਪੜ੍ਹਾਉਣ ਦੀ ਬਜ਼ਾਏ ਆਪਣੇ ਸਰੀਰ ਦੇ ਕੱਪੜੇ ਲਾਹਕੇ ਸਕੂਲ ਵਿੱਚ ਘੁੰਮਦਾ ਰਹਿੰਦਾ ਹੈ ਅਤੇ ਇੱਥੇ ਪੜ੍ਹਦੇ ਇੱਕ ਹੀ ਬੱਚੇ ਦਾ ਗੱਲਬਾਤਾਂ ਨਾਲ ਢਿੱਡ ਭਰਕੇ ਸਕੂਲ ਵਿੱਚ ਮਿੱਡ ਡੇ ਮੀਲ ਦਾ ਖਾਣਾ, ਚਾਹ ਪਾਣੀ ਪੀ ਸਿੱਖਿਆ ਵਿਭਾਗ ਤੋਂ ਮੋਟੀ ਤਨਖਾਹ ਪ੍ਰਾਪਤ ਕਰਕੇ ਰੋਜ਼ਾਨਾ ਬਿਨਾ ਕੰਮ ਕੀਤਿਆਂ ਘਰ ਨੂੰ ਪਰਤ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਕਾਲੇਵਾਲ ਫੱਤੂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਇੱਕ ਹੀ ਵਿਦਿਆਰਥੀ ਨੂੰ ਪੜ੍ਹਾਉਂਦੇ ਇੱਕ ਹੀ ਅਧਿਆਪਕ ਸਕੂਲ ਵਿੱਚ ਦਾਖਿਲ ਹੁੰਦਿਆਂ ਹੀ ਆਪਣੇ ਸਰੀਰ ਦੇ ਕੱਪੜੇ ਉਤਾਰਕੇ ਸਕੂਲ ਅੰਦਰ ਘੁੰਮਦਾ ਰਹਿੰਦਾ ਹੈ। ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਕਾਲੇ ਵਾਲ ਫੱਤੂ ਵਿਚ ਇਕ ਅਧਿਆਪਕ ਵਲੋਂ ਅਪਣੀ ਕਮੀਜ਼ ਉਤਾਰ ਕੇ ਸਕੂਲ ਵਿਚ ਬੱਚੇ ਨੂੰ ਪੜਾਉਣ ਦੀ ਥਾਂ ਬਰਾਂਡੇ ਵਿਚ ਟਹਿਲਦੇ ਰਹਿੰਦੇ ਹਨ। ਇਸ ਸਕੂਲ ਵਿਚ ਇੱਕ ਅਧਿਆਪਕ , ਇੱਕ ਵਿਦਿਆਰਥੀ ਅਤੇ ਇਕ ਮਿਡ ਡੇ ਮੀਲ ਮਹਿਲਾ ਹੀ ਹਨ। ਇਸ ਸਬੰਧ ਵਿੱਚ ਉਹਨਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ, ਸਿਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਨੈਸ਼ਨਲ ਚਾਇਲਡ ਰਾਇਟਸ ਕਮਿਸ਼ਨ ਨੂੰ ਸਮੇਤ ਫੋਟੋ ਈ ਮੇਲ ਭੇਜ ਕੇ ਬੱਚਿਆਂ ਦੇ ਅਧਿਕਾਰਾਂ ਨਾਲ ਹੋ ਰਹੇ ਖਿਅਵਾੜ ਸਬੰਧੀ ਜਾਣਕਾਰੀ ਦਿਤੀ ਹੈ।
ਇਸ ਸਬੰਧੀ ਇੱਕ ਮੇਲ ਭਾਰਤ ਵਿੱਚ ਅੱਛੇ ਦਿਨਾ ਦੀ ਸ਼ੁਰੂਆਤ ਦਾ ਦਾਅਵਾ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਫਤਰ ਨੂੰ ਵੀ ਭੇਜੀ ਗਈ ਹੈ ਤਾਂ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮੋਟੀਆਂ ਤਨਖਾਹਾਂ ਲੈ ਕੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੀ ਥਾਂ ਸਕੂਲਾਂ ਵਿੱਚ ਸਾਰਾ ਦਿਨ ਐਸ਼ ਪ੍ਰਸਤੀ ਕਰਕੇ ਘਰਾਂ ਨੂੰ ਪਰਤ ਜਾਣ ਵਾਲੇ ਅਧਿਆਪਕਾਂ ਦੀ ਅਸਲੀਅਤ ਤੋਂ ਜਾਣੂ ਹੋ ਸਕਣ। ਪਿੰਡਾਂ ਦੇ ਲੋਕਾਂ ਦਾ ਕਹਿਣ ਹੈ ਕਿ ਉਕਤ ਐਲੀਮੈਂਟਰੀ ਸਕੂਲਾਂ ਵਿਚ ਪੜ੍ਹਣ ਜਾਣ ਵਾਲੇ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ ਜੋ ਪਹਿਲਾਂ ਹੀ ਸਮਾਜ ਵਿਚ ਕਈ ਪੱਖਾਂ ਤੋਂ ਲਤਾੜੇ ਹੋਏ ਰਹੇ ਹਨ। ਗਰੀਬ ਪਰੀਵਾਰਾਂ ਦੇ ਬੱਚਿਆਂ ਦਾ ਵਿਦਿਅਕ ਸੋਸ਼ਣ ਅਜਿਹੇ ਅਧਿਆਪਕ ਕਰਦੇ ਹਨ ਜੋ ਸੂਚਨਾ ਐਕਟ 2005 ਤੇ ਸਰਬ ਸਿਖਿੱਆ ਦੇ ਨਿਯਮਾਂ ਦੀ ਘੋਰ ਉਲੰਘਣਾ ਵੀ ਹੈ।

ਉਹਨਾਂ ਕਿਹਾ ਕਿ ਅੱਜ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ, ਅਧਿਆਪਕਾਂ ਵਿਚ ਪੜ੍ਰਾਉਣ ਦਾ ਜਜਬਾ, ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮਾਂ ਨੂੰ ਤਰਜੀਹ, ਸਕੂਲਾਂ ਵਿਚ ਜ਼ਿਲ੍ਹਾ ਸਿਖਿਆ ਅਫਸਰਾਂ ਵਲੋਂ ਬੱਚਿਆਂ ਦੀ ਰੋਟੇਸ਼ਨ ਵਾਇਜ ਇਨਸਪੈਕਸ਼ ਬੰਦ ਕਰਨਾ, ਬੱਚਿਆਂ ਨੂੰ ਬਿਨ੍ਹਾਂ ਪੜ੍ਰਾਈ ਕਰਵਾਇਆਂ ਪਾਸ ਕਰਨਾ, ਅਧਿਆਪਕਾਂ ਨੂੰ ਪੜ੍ਹਾਂਉਣ ਦੀ ਥਾਂ ਰੋਟੀ ਦੇ ਚੱਕਰਾਂ ਵਿਚ ਉਲਝਾਈ ਰੱਖਣਾ ਆਦਿ ਸਿਖਿਆ ਦੇ ਖੇਤਰ ਵਿਚ ਗਿਰਾਵਟ ਦਾ ਕਾਰਨ ਬਣ ਚੁੱਕੇ ਹਨ। ਅਨੁਸ਼ਾਸ਼ਨ, ਸਚਾਈ, ਇਮਾਨਦਾਰੀ, ਸਖਤ ਮਿਹਨਤ ਕਰਨ ਦੀ ਆਦਤ, ਦੇਸ਼ ਭਗਤੀ ਦਾ ਜਜਬਾ ਸਭ ਇਨ੍ਹਾਂ ਐਲੀਮੈਂਟਰੀ ਸਕੂਲਾਂ ਤੋਂ ਹੀ ਸ਼ੁਰੂ ਹੁੰਦਾ ਹੈ ਪ੍ਰੰਤੂ ਇਹ ਕਦੇ ਵੀ ਨਹੀਂ ਸੀ ਹੁੰਦਾ ਕਿ ਅਧਿਆਪਕ ਸਕੂਲ ਵਿਚ ਹੀ ਕਪੜੇ ਉਤਾਰ ਕੇ ਟਹਿਲਦੇ ਨਜ਼ਰ ਆਉਣ। ਐਲੀਮਂੈਟਰੀ ਸਕੂਲ ਦੇਸ਼ ਦੇ ਅਧਾਰ ਨੂੰ ਮਜਬੂਤ ਕਰਨ ਦੀ ਪਹਿਲੀ ਮੰਜ਼ਿਲ ਹਨ। ਉਹਨਾਂ ਅਜਿਹੇ ਮਨਮਰਜ਼ੀ ਦੇ ਅਧਿਆਪਕ ਵਿਰੁੱਧ ਤੁਰੰਤ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸਬੰਧ ਵਿੱਚ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰੀਆਂ ਦਾ ਕਹਿਣ ਹੈ ਕਿ ਉਹ ਉਕਤ ਗੰਭੀਰ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਸੱਚਾਈ ਪਤਾ ਲਾਕੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ