Wed, 30 October 2024
Your Visitor Number :-   7238304
SuhisaverSuhisaver Suhisaver

ਰਾਤ ਨੂੰ ਬਣਾਈਆਂ ਪੇਂਡੂ ਸੰਪਰਕ ਸੜਕਾਂ ਸਵੇਰੇ ਟੁੱਟੀਆਂ

Posted on:- 10-07-2014

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਵਿਧਾਨ ਸਭਾ ਹਲਕਾ ਗੜਸ਼ੰਕਰ ਅਧੀਨ ਆਉਂਦੇ ਬਲਾਕ ਮਾਹਿਲਪੁਰ ਦੇ ਪਿੰਡਾਂ ਵਿੱਚ ਅੱਜ ਕੱਲ ਪੰਜਾਬ ਸਰਕਾਰ ਵਲੋਂ ਬਣਾਈਆਂ ਜਾ ਰਹੀਆਂ ਪੇਂਡੂ ਲਿੰਕ ਸੜਕਾਂ ਵਿੱਚ ਲੱਖਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਹਲਕੇ ਦੇ ਪਿੰਡਾਂ ਵਿੱਚ ਨਵੀਆਂ ਸੜਕਾਂ ਬਣਾਉਣ ਦਾ ਕੰਮ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਚਹੇਤੇ ਠੇਕੇਦਾਰ ਪੀ ਡਬਲਯੂ ਡੀ ਦੇ ਉਚ ਅਧਿਕਾਰੀਆਂ ਦੀ ਦੇਖ ਰੇਖ ਹੇਠ ਜੰਗੀ ਪੱਧਰ ਤੇ ਕਰ ਰਹੇ ਹਨ ਪ੍ਰੰਤੂ ਉਕਤ ਸੜਕਾਂ ਦਾ ਨਿਰਮਾਣ ਕਾਰਜ ਐਨਾ ਘਟੀਆ ਪੱਧਰ ਦਾ ਹੈ ਕਿ ਸੜਕ ਬਣਨ ਦੇ ਨਾਲ ਨਾਲ ਹੀ ਟੁੱਟ ਅਤੇ ਧਰਤੀ ਹੇਠ ਧੱਸ ਰਹੀ ਹੈ।

ਜਿਸ ਪਾਸੇ ਵੱਲ ਨਾ ਹੀ ਠੇਕੇਦਾਰ ਅਤੇ ਨਾ ਹੀ ਨਿਗਰਾਨੀ ਕਰ ਰਹੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕੋਈ ਧਿਆਨ ਦੇ ਰਹੇ ਹਨ। ਨਵੀਆਂ ਬਣਾਣੀਆਂ ਜਾ ਰਹੀਆਂ ਸੜਕਾਂ ਤੇ ਠੇਕੇਦਾਰ ਵਲੋਂ ਇੱਕ ਇੰਚ ਤੋਂ ਵੀ ਘੱਟ ਮਾਤਰਾ ਵਿੱਚ ਬਜ਼ਰੀ ਪਾਈ ਜਾ ਰਹੀ ਹੈ। ਸੜਕ ਦੇ ਕਿਨਾਰਿਆਂ ਤੇ ਇੱਟਾਂ ਦੇ ਬੰਨ ਅਤੇ ਮਿੱਟੀ ਪਾਕੇ ਟੋਏ ਭਰੇ ਹੀ ਨਹੀਂ ਜਾ ਰਹੇ। ਪਿੰਡ ਸਰਹਾਲਾ ਖੁਰਦ, ਸਰਹਾਲਾ ਕਲਾ, ਨੰਗਲ ਖੁਰਦ, ਹਕੂਮਤਪੁਰ, ਲਕਸੀਹਾਂ ਸਮੇਤ ਦੋ ਦਰਜ਼ਨ ਦੇ ਕਰੀਬ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਵਰ ਲੋਕਾਂ ਨੇ ਅੱਜ ਦੱਸਿਆ ਕਿ ਵਿਧਾਇਕ ਸੁਰਿੰਦਰ ਸਿੰਘ ਠੇਕੇਦਾਰ ਦੇ ਵਿਦੇਸ਼ ਜਾਣ ਤੋਂ ਬਾਅਦ ਸੜਕ ਬਣਾਉਣ ਵਾਲੇ ਠੇਕੇਦਾਰ ਕੱਚੀਆਂ ਪਿੱਲੀਆਂ ਅਤੇ ਅਧੂਰੀਆਂ ਸੜਕਾਂ ਬਣਾਕੇ ਲੱਖਾਂ ਰੁਪਏ ਦਾ ਘਪਲਾ ਕਰ ਰਹੇ ਹਨ।

ਰਾਤ ਵੇਲੇ ਤਿਆਰ ਕੀਤੀਆਂ ਸੜਕਾਂ ਸਵੇਰੇ ਨੂੰ ਮੁੜ ਪਹਿਲਾਂ ਵਾਲੀ ਸਥਿੱਤੀ ਵਿੱਚ ਤਬਦੀਲ ਹੋ ਰਹੀਆਂ ਹਨ। ਪਿੰਡ ਸਰਹਾਲਾ ਖੁਦ ਦੀ ਸਰਪੰਚ ਨੇ ਦੱਸਿਆ ਕਿ ਉਸਨੇ ਇਂਸ ਸਬੰਧ ਵਿੱਚ ਠੇਕੇਦਾਰ ਨੂੰ ਮਿਲਕੇ ਕਿਹਾ ਵੀ ਕਿ ਤੁਸੀਂ ਇਹ ਕੀ ਕਰ ਰਹੇ ਹੋ ? ਤੁਹਾਡੇ ਵਲੋਂ ਬੀਤੀ ਰਾਤ ਬਣਾਈ ਸੜਕ ਪਿੰਡ ਦੇ ਚੁਫੇਰਿਓ ਹੀ ਪੰਜ ਜਗਾ ਤੋਂ ਟੁੱਟ ਅਤੇ ਧਰਤ ਹੇਠ ਧੱਸ ਗਈ ਹੈ । ਸਰਪੰਚ ਨੇ ਦੱਸਿਆ ਕਿ ਠੇਕੇਦਾਰ ਨੇ ਉਸਦੀ ਕੋਈ ਗੱਲ ਨਹੀਂ ਸੁਣੀ ਸਗੋਂ ਇਹ ਕਹਿਕੇ ਪੱਲਾ ਝਾੜ ਦਿੱਤਾ ਕਿ ਚੱਲਦੇ ਵੱਡੇ ਸਰਕਾਰੀ ਕੰਮਾਂ ਵਿੱਚ ਅਜਿਹਾ ਛੋਟਾ ਮੋਟਾ ਹੁੰਦਾ ਰਹਿੰਦਾ ਹੈ।
                                            
ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਮਾਹਿਲਪੁਰ ਤੋਂ ਅਨੇਕਾਂ ਪਿੰਡਾਂ ਨੂੰ ਜੁੜਨ ਵਾਲੀਆਂ ਲਿੰਕ ਸੜਕਾਂ ਤੇ ਬਿਨਾ ਕੋਈ ਸਫਾਈ ਕੀਤਿਆਂ ਠੇਕੇਦਾਰ ਵਲੋਂ ਬਜ਼ਰੀ ਥੋੜੀ ਥੋੜੀ ਬਜ਼ਰੀ ਤੇ ਬਹੁਤ ਹੀ ਘੱਟ ਮਾਤਰਾ ਵਿੱਚ ਲੁੱਕ ਪਾ ਕੇ ਸੜਕਾਂ ਤਿਆਰ ਕਰ ਦਿੱਤੀਆਂ ਜੋ ਨਾਲੋ ਨਾਲ ਟੁੱਟ ਅਤੇ ਧਰਤ ਹੇਠ ਮੁੜ ਧੱਸ ਗਈਆਂ। ਬਜ਼ਰੀ ਖਿਲਰਨ ਕਾਰਨ ਹਾਦਸੇ ਵਾਪਰ ਰਹੇ ਹਨ। ਪਿੰਡਾਂ ਦੇ ਲੋਕ ਥਾਂ ਥਾਂ ਮੁੜ ਪਏ ਟੋਇਆਂ ਅਤੇ ਖਿੱਲਰੀ ਬਜ਼ਰੀ ਕਾਰਨ ਅਤਿ ਦੇ ਪ੍ਰੇਸ਼ਾਨ ਹਨ। ਪਿੰਡ ਲਕਸੀਹਾਂ ਵਿਚ 16 ਸਾਲਾਂ ਬਾਅਦ ਸੜਕ ਬਣਨਤੇ ਸੜਕ ਦੇ ਆਲੇ ਦੁਆਲੇ ਕਿਨਾਰਿਆਂ ਉਤੇ ਘਟੀਆ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਲੋਕਾਂ ਦਾ ਕਹਿਣ ਹੈ ਕਿ ਇਲਾਕੇ ਦੇ ਪਿੰਡਾਂ ਦੀਆਂ ਲੰਬੇ ਸਮੇਂ ਬਾਅਦ ਬੁਰੀ ਤਰਾਂ ਟੁੱਟੀਆਂ ਸੜਕਾਂ ਬੜੀ ਮੁਸ਼ਕਲ ਨਾਲ ਬਣਨ ਲੱਗੀਆਂ ਸਨ ਪ੍ਰੰਤੂ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਿਆਸੀ ਆਗੂਆਂ ਜੋ ਖੁਦ ਹੀ ਠੇਕੇਦਾਰ ਹਨ ਦੀ ਮਿਲੀ ਭੁਗਤ ਨਾਲ ਘਟੀਆ ਮਟੀਰੀਅਲ ਵਰਤ ਕੇ ਸੜਕਾਂ ਦਾ ਰਹਿੰਦਾ ਭੱਠਾ ਬੈਠਾਲ ਦਿੱਤਾ ਹੈ।
                                             
ਇਸ ਸਬੰਧ ਵਿੱਚ ਜਦ ਪਿੰਡ ਸਰਹਾਲਾ ਵਿਖੇ ਸੜਕ ਬਣਾ ਰਹੇ ਠੇਕੇਦਾਰ ਦੇ ਕਰਿੰਦਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਥੇ ਬਹੁਤ ਹਲਕਾ ਮਟੀਰੀਅਲ ਵਰਤਿਆ ਜਾ ਰਿਹਾ ਹੈ । ਅਸੀਂ ਤਾਂ ਉਹ ਹੀ ਕੰਮ ਕਰਾਂਗੇ ਜੋ ਠੇਕੇਦਾਰ ਕਹੇਗਾ। ਜਦ ਜੇਈ ਦਲਵੀਰ ਸਿੰਘ ਨਾਲ ਉਹਨਾ ਦੇ ਫੋਨ ਤੇ ਗੱਲ ਕੀਤੀ ਤਾਂ ਉਸਨੇ ਸਾਫ ਕਿਹਾ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਉਸਨੇ ਸਾਫ ਕਿਹਾ ਕਿ ਤੁਸੀਂ ਖਬਰ ਛਹਪਕੇ ਇਸ ਵੱਡੇ ਪੱਧਰ ਤੇ ਹੋ ਰਹੇ ਘਪਲੇ ਨੂੰ ਨੰਗਾ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰੀ ਅਧਿਕਾਰੀ ਅਤੇ ਉਹਨਾਂ ਦੇ ਆਗੂ ਕਿਵੇਂ ਦੋਵਾਂ ਹੱਥਾਂ ਨਾਲ ਲੁੱਟ ਮਚਾ ਰਹੇ ਹਨ। ਉਕਤ ਮਾਮਲਾ ਪੀ  ਡਵਲਯੂ ਡੀ, ਬੀ ਐਂਡ ਆਰ ਡਵੀਜ਼ਨ ਨਬੰਰ 2 ਦੇ ਐਸ ਡੀ ਓ ਦੇ ਧਿਆਨ ਲਿਆਂਦਾ ਗਿਆ ਜਿਹਨਾਂ ਵਲੋਂ ਅੱਗੇ ਹੋਰ ਅਧਿਕਾਰੀ ਦੀ ਜਾਂਚ ਲਈ ਡਿਊਟੀ ਲਗਾ ਦਿਤੀ।

ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫਤਰ ਵਿਚ ਸਾਰੀ ਜਾਣਕਾਰੀ ਦਿਤੀ ਅਤੇ ਉਨਾਂ ਨੂੰ ਵਰਤੀਆਂ ਜਾ ਰਹੀਆਂ ਘਟੀਆਂ ਇੱਟਾਂ ਦੀਆਂ ਫੋਟੋ ਵੀ ਮੇਲ ਕੀਤੀਆਂ ਤਾਂ ਕਿ ਠੇਕਦਾਰ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕੇ। ਪਿੰਡਾਂ ਦੇ ਲੋਕਾਂ ਦਾ ਕਹਿਣ ਹੈ ਕਿ  ਸਮੇਂ ਦੇ ਲਿਹਾਜ ਨਾਲ ਜੇ ਸਰਕਾਰ ਦੇ ਵਿਧਾਇਕਾਂ ਦੀਆਂ ਗੱਡੀਆਂ ਬਦਲ ਸਕਦੀਆਂ ਹਨ ਤਾਂ  ਫਿਰ ਲੋਕਾਂ ਦੇ ਚਲਣ ਵਾਲੀਆਂ ਸੜਕਾਂ ਸਮੇਂ ਦੇ ਲਿਹਾਜ ਨਾਲ ਕਿਉ ਚੋੜੀਆਂ ਨਹੀਂ ਹੋ ਸਕਦੀਆ, ਜੋ ਸਮੇਂ ਦੇ ਅਨੁਸਾਰ ਸੱਭ ਤੋਂ ਵੱਡੀ ਜਰੂਰਤ ਹੈ। 10 ਫੁੱਟੀਆਂ ਸੜਕਾਂ ਉਤੇ ਨਾ ਜੈਬਰਾ ਚਿੰਨ ਲਗਦੇ ਹਨ ਤੇ ਨਾ ਹੀ ਹੋਰ ਕੋਈ ਚਿੰਨ ਲਗਾਏ ਜਾਂਦੇ ਹਨ। ਪਿੰਡਾਂ ਦੇ ਸਰਪੰਚਾਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁਆਲਟੀ ਕੰਟਰੋਲ ਵਿਭਾਗ ਨੂੰ ਦੰਦ ਲਗਾਏ ਜਾਣ ਤਾਂ ਕਿ ਉਹ ਨਿਯਮਾਂ ਅਨੁਸਾਰ ਸੜਕਾਂ ਦਾ ਕੀਤਾ ਜਾਂਦਾ ਮਾਪਦੰਡ ਅਨੁਸਾਰ ਕੰਮ ਕਰਵਾ ਸਕਣ ਅਤੇ ਸੜਕਾਂ ਉਤੇ ਪਾਇਆ ਜਾ ਰਿਹਾ ਘਟੀਆ ਮਟੀਰੀਅਲ ਵਰਤਣ ਵਾਲਿਆਂ  ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ