Wed, 30 October 2024
Your Visitor Number :-   7238304
SuhisaverSuhisaver Suhisaver

ਸਾਹਿਤ ਅਕਾਡਮੀ ਦਿੱਲੀ ਵੱਲੋਂ ਪੰਜਾਬੀ ਸਾਹਿਤ ਨਾਲ ਕੀਤੇ ਜਾਂਦੇ ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ

Posted on:- 04-07-2014

-ਕਰਮਜੀਤ ਸਿੰਘ ਔਜਲਾ, ਮਿੱਤਰ ਸੈਨ ਮੀਤ

ਕਰੀਬ ਅੱਧੀ ਸਦੀ ਪਹਿਲਾਂ ਸਾਹਿਤ ਅਕਾਡਮੀ, ਦਿੱਲੀ ਦੀ ਸਥਾਪਨਾ ਸਾਹਿਤਿਕ ਸੰਵਾਦ ਰਚਾਉਣ, ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਸਾਹਿਤ ਦੇ ਵਿਕਾਸ ਅਤੇ ਲੋਕਾਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਕੀਤੀ ਗਈ ਸੀ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਹਿਤ ਅਕਾਡਮੀ ਵੱਲੋਂ ਖੇਤਰੀ ਭਾਸ਼ਾਵਾਂ ਦੇ ਉੱਤਮ ਸਾਹਿਤ ਦਾ ਅਨੁਵਾਦ ਕਰਵਾ ਕੇ ਭਾਰਤ ਦੀਆਂ ਬਾਕੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਸਾਹਿਤ ਅਕਾਡਮੀ ਦੇ ਇੱਕ ਦਾਅਵੇ ਅਨੁਸਾਰ ਹੁਣ ਤਕ ਸਾਹਿਤ ਅਕਾਡਮੀ ਕਰੀਬ 5000 ਪੁਸਤਕਾਂ 30 ਤੋਂ ਵੱਧ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ। ਹਰ 30 ਘੰਟਿਆਂ ਵਿੱਚ ਅਕਾਡਮੀ ਨੂੰ ਇੱਕ ਪੁਸਤਕ ਪ੍ਰਕਾਸ਼ਿਤ ਕਰਨ ਦਾ ਮਾਣ ਪ੍ਰਾਪਤ ਹੈ।
   
ਸਾਹਿਤ ਅਕਾਡਮੀ ਦਾ ਕੰਮ ਮਿਆਰੀ ਹੋਵੇ, ਇਸ ਲਈ ਸਲਾਹ ਮਸ਼ਵਰੇ ਲਈ ਅਕਾਡਮੀ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਸਲਾਹਕਾਰ ਬੋਰਡ ਗਠਿਤ ਕੀਤੇ ਜਾਂਦੇ ਹਨ। ਇਹਨਾਂ ਸਲਾਹਕਾਰ ਬੋਰਡਾਂ ਦੇ, ਹੋਰਾਂ ਤੋਂ ਇਲਾਵਾ, ਦੋ ਮੁੱਖ ਕਾਰਜ ਆਪਣੀ ਭਾਸ਼ਾ ਦੇ ਉੱਤਮ ਸਾਹਿਤ ਦੀ ਚੋਣ ਕਰਕੇ ਉਸਨੂੰ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਪ੍ਰਕਾਸ਼ਿਤ ਕਰਾਉਣ, ਅਤੇ ਦੂਜੀਆਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਚੋਣ ਕਰਕੇ ਉਸਨੂੰ ਆਪਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਾਉਣ ਦੀ ਸਿਫਾਰਿਸ਼ ਕਰਨਾ ਹੈ।

   
ਸਾਹਿਤ ਅਕਾਡਮੀ ਵੱਲੋਂ ਹਰ ਸਾਲ ਭਾਰਤੀ ਭਾਸ਼ਾ ਦੀ ਹਰ ਮਾਨਤਾ ਪ੍ਰਾਪਤ ਭਾਸ਼ਾ ਦੀ ਇੱਕ ਉੱਤਮ ਸਾਹਿਤਿਕ ਕਿਰਤ ਨੂੰ ਪ੍ਰਤਿਸ਼ਠਿਤ ‘ਸਾਹਿਤ ਅਕਾਡਮੀ ਪੁਰਸਕਾਰ’ ਦਿੱਤਾ ਜਾਂਦਾ ਹੈ। ਪੰਜਾਬੀ ਭਾਸ਼ਾ ਵਿੱਚ ਪਹਿਲਾ ਪੁਰਸਕਾਰ ਸਾਲ 1955 ਵਿੱਚ ਭਾਈ ਵੀਰ ਸਿੰਘ ਦੇ ਕਾਵਿ-ਸੰਗ੍ਰਿਹ ‘ਮੇਰੇ ਸਾਈਆਂ ਜੀਓ’ ਨੂੰ ਪ੍ਰਾਪਤ ਹੋਇਆ। ਸਾਲ 2013 ਦਾ ਪੁਰਸਕਾਰ ਮਨਮੋਹਨ ਦੇ ਨਾਵਲ ‘ਨਿਰਵਾਨ’ ਨੂੰ ਪ੍ਰਾਪਤ ਹੋਇਆ ਹੈ। ਕੁਝ ਵਰ੍ਹੇ ਕਿਸੇ ਵੀ ਪੁਸਤਕ ਨੂੰ ਇਨਾਮ ਪ੍ਰਾਪਤ ਨਹੀਂ ਹੋਇਆ। ਹੁਣ ਤੱਕ ਕੁੱਲ ਮਿਲਾ ਕੇ 53 ਪੁਸਤਕਾਂ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਹਾਸਲ ਹੋ ਚੁੱਕਾ ਹੈ।



ਅਕਾਡਮੀ ਦੇ ਨਿਯਮਾਂ ਅਨੁਸਾਰ ਸਾਹਿਤ ਅਕਾਡਮੀ ਪੁਰਸਕਾਰ ਨਾਲ ਸਨਮਾਨਿਤ ਹਰ ਪੁਸਤਕ ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਈ ਜਾਣੀ ਹੁੰਦੀ ਹੈ। ਪੁਰਸਕਾਰ ਵਿੱਚ ਮਿਲਦੀ ਰਕਮ ਨਾਲੋਂ ਇਹੋ ਉੱਤਮ ਪੁਰਸਕਾਰ ਹੁੰਦਾ ਹੈ।
   
ਅਕਾਡਮੀ ਦੇ ਇੱਕ ਹੋਰ ਨਿਯਮ ਅਨੁਸਾਰ ਜੇ ਕਿਸੇ ਖੇਤਰੀ ਭਾਸ਼ਾ ਦੀ ਕਿਸੇ ਪੁਸਤਕ ਨੂੰ ਦੂਸਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਾਇਆ ਜਾਣਾ ਹੋਵੇ ਤਾਂ ਪਹਿਲਾਂ ਉਸ ਭਾਸ਼ਾ ਦਾ ਸਲਾਹਕਾਰ ਬੋਰਡ ਪੁਸਤਕ ਨੂੰ ਅਨੁਵਾਦ ਕਰਾਉਣ ਦੀ ਸਿਫਾਰਿਸ਼ ਕਰਦਾ ਹੈ ਅਤੇ ਫੇਰ ਅਨੁਵਾਦ ਹੋਣ ਵਾਲੀ ਭਾਸ਼ਾ ਦਾ ਸਲਾਹਕਾਰ ਬੋਰਡ ਅਨੁਵਾਦ ਦੀ ਾਭ}{ੋਹ ਦਿੰਦਾ ਹੈ। ਦੋਹਾਂ ਪ੍ਰਕਿਰਿਆਵਾਂ ਵਿੱਚੋਂ ਲੰਘਣ ਬਾਅਦ ਹੀ ਪੁਸਤਕ ਦਾ ਅਨੁਵਾਦ ਸੰਭਵ ਹੁੰਦਾ ਹੈ।

   
ਪੰਜਾਬੀ ਭਾਸ਼ਾ ਦਾ ਇਹ ਦੁਖਾਂਤ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਬਣੇ ਹਨ, ਉਹਨਾਂ ਦੇ ਮੈਂਬਰਾਂ ਵੱਲੋਂ ਸਦਾ ਪੰਜਾਬੀ ਸਾਹਿਤ ਦੀ ਥਾਂ ਆਪਣੇ ਨਿੱਜੀ ਸਵਾਰਥਾਂ ਨੂੰ ਪਹਿਲ ਦਿੱਤੀ ਗਈ ਹੈ।

   
ਖੋਜ ਦੀਆਂ ਸੀਮਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ, ਇਸ ਲੇਖ ਵਿੱਚ ਪੰਜਾਬੀ ਦੀਆਂ ਕੇਵਲ ਉਹਨਾਂ ਪੁਸਤਕਾਂ ਦੇ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਲੇਖਾ-ਜੋਖਾ ਕੀਤਾ ਗਿਆ ਹੈ, ਜਿਹਨਾਂ ਨੂੰ ‘ਸਾਹਿਤ ਅਕਾਡਮੀ ਪੁਰਸਕਾਰ’ ਦਾ ਸਨਮਾਨ ਪ੍ਰਾਪਤ ਹੋ ਚੁੱਕਾ ਹੈ।

   
ਸਾਹਿਤ ਅਕਾਡਮੀ ਵੱਲੋਂ ਆਪਣੀਆਂ ਕੁੱਲ ਪ੍ਰਕਾਸ਼ਨਾਵਾਂ ਦੀ ਇੱਕ ਸੂਚੀ ਅੰਗਰੇਜ਼ੀ ਵਿੱਚ ਜਿਸ ਦਾ ਨਾਂ ‘ਸਾਹਿਤਿਯ ਅਕਾਡਮੀ ਪਬਲੀਕੇਸ਼ਨਜ਼’ ਅਤੇ ਇੱਕ ਸੂਚੀ ਪੰਜਾਬੀ ਪੁਸਤਕਾਂ ਦੀ, ਜਿਸ ਦਾ ਨਾਂ ‘ਪੁਸਤਕ ਸੂਚੀ’ ਛਾਪੀ ਗਈ ਹੈ। ਇਹਨਾਂ ਸੂਚੀਆਂ ਅਤੇ ਅਕਾਡਮੀ ਵੱਲੋਂ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਉਪਲੱਬਧ ਕਰਵਾਈ ਗਈ ਸੂਚਨਾ ਦੇ ਵਿਸ਼ਲੇਸ਼ਣ ਤੋਂ ਹੇਠ ਲਿਖੇ ਸਿੱਟੇ ਨਿਕਲੇ ਹਨ।
      

1. ਹੁਣ ਤਕ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਪੁਸਤਕਾਂ ਬਾਰੇ ਜਾਣਕਾਰੀ

ਇਨਾਮ ਪ੍ਰਾਪਤ 53 ਲੇਖਕਾਂ ਦੀਆਂ ਪੁਸਤਕਾਂ ਵਿੱਚੋਂ ਹੁਣ ਤੱਕ ਕੇਵਲ 22 ਲੇਖਕਾਂ ਦੀਆਂ ਪੁਸਤਕਾਂ ਨੂੰ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਵੇਰਵਾ ਹੇਠ ਲਿਖੇ ਅਨੁਸਾਰ ਹੈ :-

ਲੜੀ ਨੰ:

ਲੇਖਕ ਦਾ ਨਾਂ

ਪੁਸਤਕ ਦਾ ਨਾਂ

ਇਨਾਮ ਵਰ੍ਹਾ

ਭਾਸ਼ਾਵਾਂ ਅਤੇ ਅਨੁਵਾਦ ਵਰ੍ਹਾ

1.

ਕਰਤਾਰ ਸਿੰਘ ਦੁੱਗਲ

ਇੱਕ ਛਿੱਟ ਚਾਨਣ ਦੀ

1965

ਉਰਦੂ (1992), ਨੇਪਾਲੀ (2001), ਅਸਮੀ (2004), ਤੇਲਗੂ (2006), ਤਾਮਿਲ (?), ਬੰਗਾਲੀ (2007), ਅੰਗਰੇਜ਼ੀ (2009), ਕੋਨਕਣੀ (2011), ਉੜੀਆ (2011)

ਕੁੱਲ ਭਾਸ਼ਾਵਾਂ-9

2.

ਨਰਿੰਦਰ ਪਾਲ ਸਿੰਘ

ਬਾ-ਮੁਲਾਹਜਾ ਹੋਸ਼ਿਆਰ

1976

ਤੇਲਗੂ (1990), ਕੰਨੜ (1994), ਤਾਮਿਲ (1995), ਮਲਿਆਲਮ (2001)

ਕੁੱਲ ਭਾਸ਼ਾਵਾਂ-4

3.

ਅਜੀਤ ਕੌਰ

ਖ਼ਾਨਾਬਦੋਸ਼

1985

ਬੰਗਾਲੀ (2009), ਮਰਾਠੀ (2011), ਉੜੀਆ (2011)

ਕੁੱਲ ਭਾਸ਼ਾਵਾਂ-3

4.

ਮੋਹਨ ਭੰਡਾਰੀ

ਮੂਨ ਦੀ ਅੱਖ

1998

ਰਾਜਸਥਾਨੀ (2002), ਅੰਗਰੇਜ਼ੀ (2003), ਬੰਗਾਲੀ (2008)

ਕੁੱਲ ਭਾਸ਼ਾਵਾਂ-3

5.

ਨਰਿੰਜਨ ਤਸਨੀਮ

ਗੁਆਚੇ ਅਰਥ

1999

ਅੰਗਰੇਜ਼ੀ (2006), ਉਰਦੂ (2009), ਤਾਮਿਲ (2010)

ਕੁੱਲ ਭਾਸ਼ਾਵਾਂ-3

6.

ਸ਼ਿਵ ਕੁਮਾਰ ਬਟਾਲਵੀ

ਲੂਣਾ

1967

ਅੰਗਰੇਜ਼ੀ (2003), ਮਲਿਆਲਮ (2004)

ਕੁੱਲ ਭਾਸ਼ਾਵਾਂ-2

7.

ਮਨਜੀਤ ਟਿਵਾਣਾ

ਉਨੀਂਦਾ ਵਰਤਮਾਨ

1990

ਹਿੰਦੀ (1994), ਅੰਗਰੇਜ਼ੀ (2003)

ਕੁੱਲ ਭਾਸ਼ਾਵਾਂ-2

8.

ਮਹਿੰਦਰ ਸਿੰਘ ਸਰਨਾ

ਨਵੇਂ ਯੁੱਗ ਦਾ ਵਾਰਸ

1994

ਅੰਗਰੇਜ਼ੀ(2009),ਡੋਗਰੀ (2010)

ਕੁੱਲ ਭਾਸ਼ਾਵਾਂ-2

9.

ਭਾਈ ਵੀਰ ਸਿੰਘ

ਮੇਰੇ ਸਾਈਆਂ ਜੀਓ

1955

ਕੰਨੜ (2000)

ਭਾਸ਼ਾ-1

10.

ਅੰਮ੍ਰਿਤਾ ਪ੍ਰੀਤਮ

ਸੁਨੇਹੜੇ

1956

ਉਰਦੂ (2003)

ਭਾਸ਼ਾ-1

11.

ਪ੍ਰਭਜੋਤ ਕੌਰ

ਪੱਬੀ

1964

ਸਿੰਧੀ (1995)

ਭਾਸ਼ਾ-1

12.

ਕੁਲਵੰਤ ਸਿੰਘ ਵਿਰਕ

ਨਵੇਂ ਲੋਕ

1968

ਅੰਗਰੇਜ਼ੀ (2011)

ਭਾਸ਼ਾ-1

13.

ਹਰਿਭਜਨ ਸਿੰਘ

ਨਾ ਧੁੱਪੇ ਨਾ ਛਾਵੇਂ

1969

ਰਾਜਸਥਾਨੀ (1997)

ਭਾਸ਼ਾ-1

14.

ਗੁਰਦਿਆਲ ਸਿੰਘ

ਅੱਧ ਚਾਨਣੀ ਰਾਤ

1975

ਡੋਗਰੀ (2009)

ਭਾਸ਼ਾ-1

15.

ਗੁਲਜ਼ਾਰ ਸਿੰਘ ਸੰਧੂ

ਅਮਰਕਥਾ

1982

ਉਰਦੂ (2001)

ਭਾਸ਼ਾ-1

16.

ਰਾਮ ਸਰੂਪ ਅਣਖੀ

ਕੋਠੇ ਖੜਕ ਸਿੰਘ

1987

ਅੰਗਰੇਜ਼ੀ (2006)

ਭਾਸ਼ਾ-1

17.

ਪ੍ਰੇਮ ਪ੍ਰਕਾਸ਼

ਕੁਝ ਅਣਕਿਹਾ ਵੀ

1992

ਉਰਦੂ (1998)

ਭਾਸ਼ਾ-1

18.

ਸੁਰਜੀਤ ਪਾਤਰ

ਹਨੇਰੇ ਵਿੱਚ ਸੁਲਗਦੀ ਵਰਣਮਾਲਾ

1993

ਉਰਦੂ (2001)

ਭਾਸ਼ਾ-1

19.

ਵਰਿਆਮ ਸਿੰਘ ਸੰਧੂ

ਚੌਥੀ ਕੂਟ

2000

ਹਿੰਦੀ (2011)

ਭਾਸ਼ਾ-1

20.

ਦੇਵ

ਸ਼ਬਦਾਂਤ

2001

ਅੰਗਰੇਜ਼ੀ (2007)

ਭਾਸ਼ਾ-1

21.

ਆਤਮਜੀਤ

ਤੱਤੀ ਤਵੀ ਦਾ ਸੱਚ

2009

ਹਿੰਦੀ (2011)

ਭਾਸ਼ਾ-1

22.

ਵਨੀਤਾ

ਕਾਲ ਪਹਿਰ ਘੜੀਆਂ

2011

ਕੋਨਕਣੀ (2011)

ਭਾਸ਼ਾ-1

ਨੋਟ:- ਕਰਤਾਰ ਸਿੰਘ ਦੁੱਗਲ ਵੱਲੋਂ ਉਰਦੂ ਵਿੱਚ, ਮਨਜੀਤ ਟਿਵਾਣਾ ਵੱਲੋਂ ਹਿੰਦੀ ਵਿੱਚ, ਨਰਿੰਜਨ ਤਸਨੀਮ ਵੱਲੋਂ ਅੰਗਰੇਜ਼ੀ ਵਿੱਚ ਅਤੇ ਪ੍ਰੇਮ ਪ੍ਰਕਾਸ਼ ਵੱਲੋਂ ਉਰਦੂ ਵਿੱਚ ਆਪਣੀਆਂ ਪੁਸਤਕਾਂ ਖ਼ੁਦ ਅਨੁਵਾਦ ਕੀਤੀਆਂ ਗਈਆਂ।

2. ਉਕਤ ਸੂਚਨਾ ਦਾ ਸੰਖੇਪ

ਕੁੱਲ ਇਨਾਮ ਪ੍ਰਾਪਤ ਪੁਸਤਕਾਂ

ਇਹਨਾਂ ਵਿੱਚੋਂ ਅਨੁਵਾਦ ਹੋਈਆਂ ਪੁਸਤਕਾਂ

ਅਨੁਵਾਦਿਤ ਭਾਸ਼ਾਵਾਂ ਦੀ ਗਿਣਤੀ

ਵੱਖ-ਵੱਖ ਭਾਸ਼ਾਵਾਂ ਵਿੱਚ ਛਪੇ ਅਡੀਸ਼ਨਾਂ ਦੀ ਗਿਣਤੀ

ਭਾਸ਼ਾਵਾਂ ਦੀ ਗਿਣਤੀ ਜਿਹਨਾਂ ਵਿੱਚ ਕੇਵਲ ਇੱਕ ਪੁਸਤਕ ਛਪੀ

ਭਾਸ਼ਾਵਾਂ ਦੀ ਗਿਣਤੀ ਜਿਹਨਾਂ ਵਿੱਚ ਇੱਕ ਵੀ ਪੁਸਤਕ ਅਨੁਵਾਦ ਨਹੀਂ ਹੋਈ

ਪੁਸਤਕਾਂ ਦੀ ਗਿਣਤੀ ਜਿਹੜੀਆਂ ਹਾਲੇ ਤੱਕ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਹੋਈ

53

22

16

41

14

8

31

3. ਸੰਪਰਕ ਭਾਸ਼ਾਵਾਂ ਵਜੋਂ ਜਾਣੀਆਂ ਜਾਂਦੀਆਂ ਭਾਸ਼ਾਵਾਂ ਅੰਗਰੇਜ਼ੀ, ਹਿੰਦੀ ਅਤੇ ਉਰਦੂ ਵਿੱਚ ਅਨੁਵਾਦਿਤ ਹੋਈਆਂ ਪੁਸਤਕਾਂ ਦੀ ਗਿਣਤੀ

ਅੰਗਰੇਜ਼ੀ ਅਤੇ ਹਿੰਦੀ ਨੂੰ ਸੰਪਰਕ ਭਾਸ਼ਾ ਮੰਨਿਆ ਜਾਂਦਾ ਹੈ। ਪਹਿਲਾਂ ਪੁਸਤਕ ਇਹਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਾਈ ਜਾਂਦੀ ਹੈ। ਫਿਰ ਉਹਨਾਂ ਅਨੁਵਾਦਾਂ ਦੇ ਅਧਾਰ `ਤੇ ਪੁਸਤਕ ਬਾਕੀ ਭਾਸ਼ਾਵਾਂ ਵਿੱਚ ਅਨੁਵਾਦ ਹੁੰਦੀ ਹੈ। ਉਰਦੂ ਨੂੰ ਵੀ ਕਦੇ-ਕਦੇ ਸੰਪਰਕ ਭਾਸ਼ਾ ਦੇ ਤੌਰ `ਤੇ ਵਰਤ ਲਿਆ ਜਾਂਦਾ ਹੈ। ਇਹਨਾਂ ਸੰਪਰਕ ਭਾਸ਼ਾਵਾਂ ਵਿੱਚ ਪੰਜਾਬੀ ਦੀਆਂ ਅਨੁਵਾਦਿਤ ਪੁਸਤਕਾਂ ਦਾ ਵੇਰਵਾ ਹੇਠ ਲਿਖੇ ਅਨੁਸਰ ਹੈ:

ਅੰਗਰੇਜ਼ੀ

ਹਿੰਦੀ

ਉਰਦੂ

10

3

6

4. ਛਪਾਈ ਅਧੀਨ ਪੁਸਤਕਾਂ

ਲੜੀ ਨੰ:

ਪੁਸਤਕ

ਲੇਖਕ

ਪੁਰਸਕਾਰ ਵਰ੍ਹਾ

ਭਾਸ਼ਾ

1.

ਮੇਰੇ ਸਾਈਆਂ ਜੀਓ

ਭਾਈ ਵੀਰ ਸਿੰਘ

1955

ਰਾਜਸਥਾਨੀ

2.

ਖ਼ਾਨਾ ਬਦੋਸ਼

ਅਜੀਤ ਕੌਰ

1985

ਮਣੀਪੁਰੀ

3.

ਕਮੰਡਲ

ਜਸਵੰਤ ਦੀਦ

2007

ਅੰਗਰੇਜ਼ੀ ਅਤੇ ਰਾਜਸਥਾਨੀ

4.

ਕਾਲ ਪਹਿਰ ਘੜੀਆਂ

ਵਨੀਤਾ

2011

ਹਿੰਦੀ

5. ਨਵੇਂ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਵੱਲੋਂ ਅਨੁਵਾਦ ਲਈ ਚੁਣੀਆਂ ਪੁਸਤਕਾਂ ਦੀ ਸੂਚੀ

ਸਾਲ 2013 ਵਿੱਚ ਨਵੇਂ ਬਣੇ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਵੱਲੋਂ, ਆਪਣੀ ਜੂਨ 2013 ਵਿੱਚ ਹੋਈ ਮੀਟਿੰਗ ਵਿੱਚ ਹੇਠ ਲਿਖੀਆਂ ਪੁਸਤਕਾਂ ਨੂੰ ਅਨੁਵਾਦ ਕਰਾਉਣ ਦਾ ਫੈਸਲਾ ਕੀਤਾ ਗਿਆ :-

ਲੜੀ ਨੰ:

ਪੁਸਤਕ

ਲੇਖਕ

ਪੁਰਸਕਾਰ ਵਰ੍ਹਾ

ਭਾਸ਼ਾ

1.

ਮਹਾਂ ਕੰਬਣੀ

ਦਰਸ਼ਨ ਬੁੱਟਰ

2012

ਹਿੰਦੀ

2.

ਢਾਵਾਂ ਦਿੱਲੀ ਦੇ ਕਿੰਗਰੇ

ਬਲਦੇਵ ਸਿੰਘ

2011

ਹਿੰਦੀ ਅਤੇ ਡੋਗਰੀ

3.

ਸੁਧਾਰ ਘਰ

ਮਿੱਤਰ ਸੈਨ ਮੀਤ

2008

ਹਿੰਦੀ ਅਤੇ ਅੰਗਰੇਜ਼ੀ

4.

ਅਮਰ ਕਥਾ

ਗੁਲਜ਼ਾਰ ਸਿੰਘ ਸੰਧੂ

1982

ਅੰਗਰੇਜ਼ੀ

6. ਪੰਜਾਬੀ ਵਿੱਚ ਪ੍ਰਕਾਸ਼ਿਤ ਹੋਈਆਂ ਦੂਜੀਆਂ ਭਾਸ਼ਾਵਾਂ ਦੀਆਂ ਪੁਸਤਕਾਂ

ਹੁਣ ਤੱਕ ਹੋਰ ਭਾਸ਼ਾਵਾਂ ਦੀਆਂ ਕੁੱਲ 45 ਪੁਸਤਕਾਂ ਪੰਜਾਬੀ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਲੜੀ ਨੰ:

ਵੰਨਗੀ

ਕੁੱਲ

ਹਿੰਦੀ

ਅੰਗਰੇਜ਼ੀ

1.

ਨਾਵਲ

29

7

6

2.

ਨਾਟਕ

1

0

0

3.

ਕਵਿਤਾ

8

5

0

4.

ਕਹਾਣੀ

7

1

1

ਨੋਟ :- ਇਨ੍ਹਾਂ ਪੁਸਤਕਾਂ ਦੀ ਗਿਣਤੀ ਪੰਜਾਬੀ ਦੀਆਂ ਪੁਸਤਕਾਂ (22) ਨਾਲੋਂ ਦੋ ਗੁਣਾ ਹੈ।

7. ਟਿੱਪਣੀਆਂ:

ੳ) ਪੰਜਾਬੀ ਦੀ ਪਹਿਲੀ ਪੁਸਤਕ ਨੂੰ ਸਾਲ 1955 ਵਿੱਚ ਪੁਰਸਕਾਰ ਪ੍ਰਾਪਤ ਹੋਇਆ। ਇਸਦਾ ਪਹਿਲਾ ਅਨੁਵਾਦ ਸਾਲ 2000, ਪੁਰਸਕਾਰ ਦੇ 45 ਸਾਲ ਬਾਅਦ ਪ੍ਰਕਾਸ਼ਿਤ ਹੋਇਆ। ਦੂਜਾ ਅਨੁਵਾਦ ਸ਼ਾਇਦ ਸਾਲ 2014/2015 ਯਾਨੀ 61/62 ਸਾਲ ਬਾਅਦ ਹੋਵੇ।

ਅ) ਪੰਜਾਬੀ ਦੀ ਪਹਿਲੀ ਅਨੁਵਾਦ ਹੋਈ ਪੁਸਤਕ (ਕਰਨਲ ਨਰਿੰਦਰ ਪਾਲ ਸਿੰਘ ਦਾ ਨਾਵਲ) ਸਾਲ 1990 ਵਿੱਚ ਪ੍ਰਕਾਸ਼ਿਤ ਹੋਈ। ਪਹਿਲੀ ਪੁਸਤਕ (1955) ਦੇ ਪੁਰਸਕਾਰਿਤ ਹੋਣ ਦੇ 35 ਸਾਲ ਬਾਅਦ।

8. ਪੱਖ-ਪਾਤ ਦੀ ਮੂੰਹ ਬੋਲਦੀ ਤਸਵੀਰ

ਸਾਹਿਤ ਅਕਾਡਮੀ ਵੱਲੋਂ ਪੁਸਤਕਾਂ ਦੀ ਚੋਣ ਸਮੇਂ ਕਿਸ ਤਰ੍ਹਾਂ ਦੇਖ-ਦੇਖ ਟਿੱਕੇ ਕੱਢੇ ਗਏ, ਇਸਦਾ ਅੰਦਾਜ਼ਾ ਹੇਠ ਲਿਖੇ ਤੱਥਾਂ ਤੋਂ ਭਲੀ ਪ੍ਰਕਾਰ ਲਗ ਜਾਂਦਾ ਹੈ।

ਪਹਿਲਾ ਪੱਖ

ੳ) ਸਾਹਿਤ ਅਕਾਡਮੀ ਵੱਲੋਂ ਭਾਈ ਵੀਰ ਸਿੰਘ, ਗੁਰਮੁਖ ਸਿੰਘ ਮੁਸਾਫ਼ਿੳਮਪ;, ਕੁਲਵੰਤ ਸਿੰਘ ਵਿਰਕ ਅਤੇ ਪ੍ਰੀਤਮ ਸਿੰਘ ਸਫ਼ੳਮਪ;ੀਰ ਨੂੰਭਾਰਤੀ ਸਾਹਿਤ ਦੇ ਨਿਰਮਾਤਾਮੰਨ ਕੇ ਇਹਨਾਂ ਦੇ ਯੋਗਦਾਨ ਬਾਰੇ ਪੁਸਤਕਾਂ ਛਾਪੀਆਂ ਗਈਆਂ ਹਨ। ਅਫ਼ੳਮਪ;ਸੋਸ ਦੀ ਗੱਲ ਹੈ ਕਿ ਭਾਰਤੀ ਸਾਹਿਤ ਦੇ ਇਹਨਾਂ ਨਿਰਮਾਤਾਵਾਂਵਿੱਚੋਂ ਕੇਵਲ 2 ਸਾਹਿਤਕਾਰਾਂ, ਭਾਈ ਵੀਰ ਸਿੰਘ ਅਤੇ ਕੁਲਵੰਤ ਸਿੰਘ ਵਿਰਕ ਦੀ ਕੇਵਲ ਇੱਕ ਇੱਕ ਪੁਸਤਕ ਦੂਜੀ ਕੇਵਲ ਇੱਕ ਇੱਕ ਭਾਸ਼ਾ ਵਿੱਚ ਅਨੁਵਾਦ ਕੀਤੀ ਗਈ ਹੈ।

ਗੁਰਮੁਖ ਸਿੰਘ ਮੁਸਾਫ਼ਿੳਮਪ;ਰ ਅਤੇ ਪ੍ਰੀਤਮ ਸਿੰਘ ਸਫ਼ੳਮਪ;ੀਰ ਨੂੰ ਇਹ ਸਨਮਾਨ ਪ੍ਰਾਪਤ ਨਹੀਂ ਹੈ।

ਅ) ਪੰਜਾਬੀ ਦੇ ਹੇਠ ਲਿਖੇ ਕਲਾਸੀਕਲ ਸਾਹਿਤਕਾਰਾਂ ਦੀ ਪੁਸਤਕ ਨੂੰ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ :

ਪ੍ਰੋ:ਮੋਹਨ ਸਿੰਘ (1959), ਨਾਨਕ ਸਿੰਘ (1961), ਬਲਵੰਤ ਗਾਰਗੀ (1962), ਸੰਤ ਸਿੰਘ ਸੇਖੋਂ (1972), ਹਰਚਰਨ ਸਿੰਘ (1973), ਸੋਹਣ ਸਿੰਘ ਸੀਤਲ (1974), ਕਪੂਰ ਸਿੰਘ ਘੁੰਮਣ (1984), ਸੁਜਾਨ ਸਿੰਘ (1986), ਜਗਤਾਰ (1995), ਸੰਤੋਖ ਸਿੰਘ ਧੀਰ (1996), ਜਸਵੰਤ ਸਿੰਘ ਕਮਲ (1997) ਅਤੇ ਅਜਮੇਰ ਸਿੰਘ ਔਲਖ (2006)

ੲ)  ਪੰਜਾਬੀ ਦੇ ਕੇਵਲ ਦੋ ਲੇਖਕਾਂ (ਅੰਮ੍ਰਿਤਾ ਪ੍ਰੀਤਮ ਅਤੇ ਗੁਰਦਿਆਲ ਸਿੰਘ) ਨੂੰ ਗਿਆਨਪੀਠ ਪੁਰਸਕਾਰ ਅਤੇ ਦੋ ਲੇਖਕਾਂ (ਦਲੀਪ ਕੌਰ ਟਿਵਾਣਾ ਅਤੇ ਸੁਰਜੀਤ ਪਾਤਰ) ਨੂੰ ਸਰਸਵਤੀ ਅਵਾਰਡ ਪ੍ਰਾਪਤ ਹੋਏ ਹਨ। ਦਲੀਪ ਕੌਰ ਟਿਵਾਣਾ ਦੀ ਇਨਾਮ ਪ੍ਰਾਪਤ ਪੁਸਤਕ ਨੂੰ ਹਾਲੇ ਤੱਕ ਇੱਕ ਵੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਗਿਆ। ਬਾਕੀ ਤਿੰਨਾਂ ਲੇਖਕਾਂ ਦੀ ਇਨਾਮ ਪ੍ਰਾਪਤ ਪੁਸਤਕ ਨੂੰ ਕੇਵਲ ਇੱਕ ਇੱਕ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ

ਦੂਜੇ ਪਾਸੇ ਕਰਤਾਰ ਸਿੰਘ ਦੁੱਗਲ ਦੀ ਪੁਸਤਕ ਨੂੰ 9 ਭਾਸ਼ਾਵਾਂ ਵਿੱਚ ਅਨੁਵਾਦ ਹੋਣ ਦਾ ਮਾਣ ਪ੍ਰਾਪਤ ਹੈ।        

ਸ)  ਦੇਵਨਾਗਰੀ, ਗੁਜਰਾਤੀ, ਕਸ਼ਮੀਰੀ, ਮੈਥਿਲੀ, ਮਣੀਪੁਰੀ, ਸੰਸਕ੍ਰਿਤ ਭਾਸ਼ਾ ਵਿੱਚ ਹਾਲੇ ਤੱਕ ਇੱਕ ਵੀ ਪੁਸਤਕ ਅਨੁਵਾਦ ਹੋ ਕੇ ਨਹੀਂ ਛਪੀ।

ਹ)  ਅਸਮੀ, ਨੇਪਾਲੀ, ਮਰਾਠੀ ਅਤੇ ਸਿੰਧੀ ਭਾਸ਼ਾ ਵਿੱਚ ਕੇਵਲ ਇੱਕ ਇੱਕ ਪੁਸਤਕ ਪ੍ਰਕਾਸ਼ਿਤ ਹੋਈ ਹੈ। 49 ਪੁਸਤਕਾਂ ਪ੍ਰਕਾਸ਼ਿਤ ਹੋਣੀਆਂ ਬਾਕੀ ਹਨ।

ਦੂਜਾ ਪੱਖ

ੳ) ਸਾਲ 2009 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਆਤਮਜੀਤ ਅਤੇ 2010 ਵਿੱਚ ਇਨਾਮ ਪ੍ਰਾਪਤ ਕਰਨ ਵਾਲੀ ਵਨੀਤਾ ਦੀ ਪੁਸਤਕ ਇੱਕ ਇੱਕ ਭਾਸ਼ਾ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਵੀ ਹੋ ਚੁੱਕੀ ਹੈ।

ਅ) ਜਸਵੰਤ ਦੀਦ ਦੀ ਸਾਲ 2007 ਦੀ ਪੁਰਸਕਾਰ ਪ੍ਰਾਪਤ ਪੁਸਤਕ ਅੰਗਰੇਜ਼ੀ ਅਤੇ ਰਾਜਸਥਾਨੀ ਭਾਸ਼ਾ ਅਤੇ ਵਨੀਤਾ ਦੀ ਹਿੰਦੀ ਭਾਸ਼ਾ ਵਿੱਚ ਪ੍ਰਕਾਸ਼ਿਤ ਹੋਣ ਜਾ ਰਹੀ ਹੈ।

ੲ)  ਬਲਦੇਵ ਸਿੰਘ (ਸੜਕਨਾਮਾ) ਸਾਲ 2013 ਵਿੱਚ ਨਵੇਂ ਬਣੇ ਪੰਜਾਬੀ ਭਾਸ਼ਾ ਸਲਾਹਕਾਰ ਬੋਰਡਦਾ ਮੈਂਬਰ ਹੈ। ਉਸਦੇ ਨਾਵਲ ਢਾਵਾਂ ਦਿੱਲੀ ਦੇ ਕਿੰਗਰੇਨੂੰ ਸਾਲ 2011 ਵਿੱਚ ਪੁਰਸਕਾਰ ਮਿਲਿਆ ਸੀ। ਬੋਰਡ ਦੀ ਪਹਿਲੀ ਮੀਟਿੰਗ ਵਿੱਚ ਹੀ ਉਸ ਵੱਲੋਂ ਆਪਣੇ ਨਾਵਲ ਨੂੰ ਦੋ ਭਾਸ਼ਾਵਾਂ, ਹਿੰਦੀ ਅਤੇ ਡੋਗਰੀ ਵਿੱਚ ਅਨੁਵਾਦ ਕਰਵਾਉਣ ਦੀ ਸਿਫਾਰਿਸ਼ ਕਰਵਾ ਲਈ ਗਈ ਹੈ।

9. ਥੋੜ੍ਹਾ ਜਿਹਾ ਤੁਲਨਾਤਮਿਕ ਅਧਿਐਨ

ਆਪਣੇ ਉੱਤਮ ਸਾਹਿਤ ਨੂੰ ਭਾਰਤ ਪੱਧਰ ਉੱਪਰ ਪ੍ਰਚਾਰਨ ਵਿੱਚ ਪੰਜਾਬੀ ਭਾਸ਼ਾ ਕਿੰਨੀ ਪਛੜੀ ਹੋਈ ਹੈ, ਇਸਦਾ ਅੰਦਾਜ਼ਾ ਇਸਦੇ ਬਰਾਬਰ ਦੀਆਂ ਦੋ ਭਾਸ਼ਾਵਾਂ, ਬੰਗਾਲੀ ਅਤੇ ਹਿੰਦੀ ਦੀ ਸਥਿਤੀ ਨਾਲ ਤੁਲਨਾ ਕਰਕੇ ਲਗਾਇਆ ਜਾ ਸਕਦਾ ਹੈ। ਬੰਗਾਲੀ ਭਾਸ਼ਾ ਵੱਲੋਂ ਪੰਜਾਬੀ ਨਾਲੋਂ ਕਰੀਬ ਤਿੰਨ ਗੁਣਾ ਅਤੇ ਹਿੰਦੀ ਭਾਸ਼ਾ ਵੱਲੋਂ ਕਰੀਬ ਦੋ ਗੁਣਾ ਟਾਈਟਲ ਦੂਜੀਆਂ ਭਾਸ਼ਾਵਾਂ ਵਿੱਚ ਛਪਵਾ ਲਏ ਗਏ ਹਨ। ਵੇਰਵਾ ਹੇਠ ਲਿਖੇ ਅਨੁਸਾਰ ਹੈ:

ਭਾਸ਼ਾ

ਬੰਗਾਲੀ ਦੀਆਂ ਪੁਸਤਕਾਂ

ਹਿੰਦੀ ਦੀਆਂ ਪੁਸਤਕਾਂ

ਪੰਜਾਬੀ ਦੀਆਂ ਪੁਸਤਕਾਂ

ਅਸਮੀ

5

1

1

ਬੰਗਾਲੀ

ਭਾਸ਼ਾ ਖ਼ੁਦ

14

3

ਦੇਵਨਾਗਰੀ

0

0

0

ਡੋਗਰੀ

1

6

2

ਅੰਗਰੇਜ਼ੀ

18

6

9

ਗੁਜਰਾਤੀ

9

7

0

ਹਿੰਦੀ

12

ਭਾਸ਼ਾ ਖ਼ੁਦ

3

ਕੰਨੜ

7

10

2

ਕਸ਼ਮੀਰੀ

1

3

0

ਕੋਕਣੀ

0

3

2

ਮੈਥਿਲੀ

6

2

0

ਮਲਿਆਲਮ

4

3

2

ਮਣੀਪੁਰੀ

1

2

0

ਮਰਾਠੀ

1

5

1

ਨੇਪਾਲੀ

0

0

1

ਉੜੀਆ

11

15

0

ਪੰਜਾਬੀ

1

11

ਭਾਸ਼ਾ ਖ਼ੁਦ

ਰਾਜਸਥਾਨੀ

1

11

2

ਸੰਸਕ੍ਰਿਤ

0

0

0

ਸਿੰਧੀ

1

1

1

ਤਾਮਿਲ

11

3

3

ਤੇਲਗੂ

2

4

2

ਉਰਦੂ

2

10

6

ਕੁੱਲ ਜੋੜ:

23

117

94

41

ਇਸ ਤਰਸਯੋਗ ਸਥਿਤੀ ਕਾਰਨ ਉੱਠਦੇ ਕੁੱਝ ਮਹੱਤਵਪੂਰਨ ਪ੍ਰਸ਼ਨ

1. ਇਨਾਮ ਪ੍ਰਾਪਤ ਹੋਣ ਦੇ ਅੱਧੀ ਸਦੀ ਬੀਤ ਜਾਣ ਬਾਅਦ ਕੀ ਪ੍ਰਕਾਸ਼ਿਤ ਹੋਈ ਪੁਸਤਕ ਦੀ ਕੋਈ ਸਾਰਥਕਤਾ ਰਹਿ ਜਾਂਦੀ ਹੈ?

2. ਕੀ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਪੁਸਤਕਾਂ ਦੇ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਾਉਣ ਤੋਂ ਇਸ ਲਈ ਤਾਂ ਝਿਜਕ ਨਹੀਂ ਜਾਂਦੀ ਕਿ ਪੁਸਤਕਾਂ ਦੇ ਮਿਆਰ ਦਾ ਪਰਦਾ ਫਾਸ਼ ਨਾ ਹੋ ਜਾਵੇ।

3. ਕੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੇ ਫਰਜਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਚੁੱਕੇ ਹਨ? ਕੀ ਉਨ੍ਹਾਂ ਨੂੰ ਆਪਣੇ ਅਤੇ ਆਪਣੇ ਮਿੱਤਰ ਪਿਆਰਿਆਂ ਦੀਆਂ ਝੋਲੀਆਂ ਭਰਨ ਤੋਂ ਬਿਨ੍ਹਾਂ ਹੋਰ ਕੋਈ ਕੰਮ ਨਹੀ ਰਹਿ ਗਿਆ।

ਪੰਜਾਬੀ ਸਾਹਿਤ ਦੇ ਇਸ ਪੱਛੜੇਪਨ ਦਾ ਵੱਡਾ ਕਾਰਨ:

ਪਹਿਲੇ ਦਿਨ ਤੋਂ ਹੀ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡ ਤੇ ਕਾਬਿਜ਼ ਮੈਂਬਰ ਪੰਜਾਬੀ ਸਾਹਿਤ ਦੀ ਥਾਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਯਤਨਸ਼ੀਲ ਰਹੇ। ਸਬੂਤ ਵਜੋਂ ਦਿੱਲੀ ਸਰਕਾਰ ਵਿੱਚ ਅਸਰ ਰਸੂਖ ਰੱਖਣ ਵਾਲੇ ਕਰਤਾਰ ਸਿੰਘ ਦੁੱਗਲ ਵੱਲੋਂ ਆਪਣੀ ਪੁਸਤਕ ਨੂੰ 9 ਭਾਸ਼ਾਵਾਂ, ਕਰਨਲ ਨਰਿੰਦਰ ਪਾਲ ਸਿੰਘ ਵੱਲੋਂ 4 ਭਾਸ਼ਾਵਾਂ, ਅਜੀਤ ਕੌਰ ਵੱਲੋਂ 3 ਭਾਸ਼ਾਵਾਂ ਅਤੇ ਮਹਿੰਦਰ ਸਿੰਘ ਸਰਨਾ ਵੱਲੋਂ 2 ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਵਾ ਲੈਣਾ ਹੈ। ਹੁਣ ਵੀ ਦਿੱਲੀ ਵਾਲੇ ਬਾਜ਼ੀ ਮਾਰ ਰਹੇ ਹਨ। ਸਾਲ 2011 ਵਿੱਚ ਪੁਰਸਕਾਰ ਪ੍ਰਾਪਤ ਕਰਨ ਵਾਲੀ ਵਨੀਤਾ ਵੱਲੋਂ ਆਪਣੀ ਪੁਸਤਕ ਪੁਰਸਕਾਰ ਦੇ ਪਹਿਲੇ ਵਰ੍ਹੇ ਹੀ ਕੋਨਕਣੀ ਭਾਸ਼ਾ ਵਿੱਚ ਪ੍ਰਕਾਸ਼ਿਤ ਕਰਵਾ ਲਈ ਹੈ। ਹਿੰਦੀ ਵਿੱਚ ਅਨੁਵਾਦ ਹੋਈ ਪੁਸਤਕ ਛਪਾਈ ਅਧੀਨ ਹੈ।

ਇੱਕ ਸੁਨਿਹਰੀ ਦੌਰ ਵੀ

ਹੁਣ ਤੱਕ ਪ੍ਰਕਾਸ਼ਿਤ ਹੋਏ 41 ਟਾਈਟਲਾਂ ਵਿੱਚੋਂ 13 ਟਾਈਟਲ ਸਾਲ 1990 ਤੋਂ 2001 ਤੱਕ ਪ੍ਰਕਾਸ਼ਿਤ ਹੋਏ। ਇਹਨਾਂ ਵਿੱਚੋਂ ਬਹੁਤੇ ਦਿੱਲੀ ਵਿੱਚ ਰਹਿੰਦੇ ਪ੍ਰਭਾਵਸ਼ਾਲੀ ਸਾਹਿਤਕਾਰਾਂ ਦੇ ਸਨ। ਇਹਨਾਂ ਸਾਲਾਂ ਵਿੱਚ ਕਰਨਲ ਨਰਿੰਦਰ ਪਾਲ ਸਿੰਘ ਦੇ 4 ਅਤੇ ਕਰਤਾਰ ਸਿੰਘ ਦੁੱਗਲ ਦੇ 2 ਟਾਈਟਲ ਪ੍ਰਕਾਸ਼ਿਤ ਹੋਏ। ਇੱਕ ਇੱਕ ਟਾਈਟਲ ਪ੍ਰਭਜੋਤ ਕੌਰ, ਹਰਿਭਜਨ ਸਿੰਘ ਅਤੇ ਗੁਲਜ਼ਾਰ ਸਿੰਘ ਸੰਧੂ ਦਾ ਪ੍ਰਕਾਸ਼ਿਤ ਹੋਇਆ। ਬਾਕੀ ਟਾਈਟਲ ਪ੍ਰੇਮ ਪ੍ਰਕਾਸ਼, ਮਨਜੀਤ ਟਿਵਾਣਾ, ਭਾਈ ਵੀਰ ਸਿੰਘ ਅਤੇ ਸੁਰਜੀਤ ਪਾਤਰ ਦੇ ਸਨ। ਡਾ.ਸਤਿੰਦਰ ਸਿੰਘ ਨੂਰ ਸਾਲ 2002 ਤੋਂ 2007 ਤੱਕ ਪੰਜਾਬੀ ਭਾਸ਼ਾ ਸਲਾਹਕਾਰ ਬੋਰਡਦੇ ਕੰਨਵੀਨਰ ਅਤੇ ਫਿਰ ਸਾਲ 2010 ਤੱਕ ਸਾਹਿਤ ਅਕਾਡਮੀ ਦੇ ਵਾਈਸ ਚੇਅਰਮੈਨ ਰਹੇ। ਉਹਨਾਂ ਦੇ ਇਸ ਸਮੇਂ ਦੌਰਾਨ 41 ਟਾਈਟਲਾਂ ਵਿੱਚੋਂ 28 ਟਾਈਟਲ ਪ੍ਰਕਾਸ਼ਿਤ ਹੋਏ। ਉਹਨਾਂ ਤੋਂ ਪਿੱਛੋਂ ਪ੍ਰਕਾਸ਼ਿਤ ਹੋਏ ਬਹੁਤੇ ਟਾਈਟਲ ਵੀ ਉਹ ਸਨ ਜਿਹਨਾਂ ਦੀ ਮੰਨਜ਼ੂਰੀ ਉਹਨਾਂ ਵੱਲੋਂ ਹੀ ਦਿੱਤੀ ਗਈ ਸੀ। ਪੰਜਾਬੀ ਸਾਹਿਤ ਦੀਆਂ ਉੱਤਮ ਪੁਸਤਕਾਂ ਲਈ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਣ ਦੇ ਇਸ ਸਮੇਂ ਨੂੰ ਪੰਜਾਬੀ ਸਾਹਿਤ ਦਾ ਸੁਨਿਹਰੀ ਸਮਾਂ ਆਖਣਾ ਅਣਉਚਿਤ ਨਹੀਂ ਹੋਵੇਗਾ।

ਅੱਗੋਂ ਕੀ ਕੀਤਾ ਜਾਵੇ

1. ਸਾਹਿਤ ਅਕਾਦਮੀ ਉੱਪਰ ਦਬਾਅ ਪਾਇਆ ਜਾਵੇ ਕਿ ਪੰਜਾਬੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਚੌਣ ਸੋਚ ਸਮਝ ਕੇ ਹੋਵੇ। ਮੈਂਬਰ ਸਿਫਾਰਸ਼ੀਆਂ ਦੀ ਥਾਂ, ਉਚ ਕੋਟੀ ਦੇ ਮਾਨਤਾ ਪ੍ਰਾਪਤ ਸਾਹਿਤਕਾਰ, ਚਿੰਤਕ, ਪ੍ਰਬੰਧਕੀ ਯੋਗਤਾ ਦੇ ਨਾਲ ਨਾਲ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹੋਣ।

2. ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਦੇ ਮੌਜੂਦਾ ਮੈਂਬਰਾਂ ਉੱਪਰ ਦਬਾਅ ਬਣਾਇਆ ਜਾਵੇ ਕਿ ਉਹ ਆਪਣੇ ਕੰਮ-ਕਾਜ ਵਿੱਚ ਚੁਸਤੀ ਲਿਆਉਣ, ਆਪਣੇ ਨਿੱਜੀ ਸਵਾਰਥਾਂ ਨੂੰ ਤਿਆਗ ਕੇ ਸਮੂਚੇ ਪੰਜਾਬੀ ਸਾਹਿਤ ਦੀ ਤਰੱਕੀ ਵੱਲ ਧਿਆਨ ਦੇਣ। ਪੰਜਾਬੀ ਦੀ ਹਰ ਇਨਾਮ ਪ੍ਰਾਪਤ ਪੁਸਤਕ ਨੂੰ, ਭਾਰਤ ਦੀ ਹਰ ਭਾਸ਼ਾ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਿਤ ਕਰਵਾਉਣ ਲਈ ਵਿਸ਼ੇਸ਼ ਯਤਨ ਕਰਨ।

3. ਹਰ ਭਾਸ਼ਾ ਦੇ ਸਲਾਹਕਾਰ ਬੋਰਡ ਨੂੰ ਇਹ ਯਾਦ ਕਰਵਾਇਆ ਜਾਵੇ ਕਿ ਉਨ੍ਹਾਂ ਦੀ ਦਖਲਅੰਦਾਜੀ ਕੇਵਲ ਉਨ੍ਹਾਂ ਪੁਸਤਕਾਂ ਦੀ ਚੌਣ ਵਿੱਚ ਉਚਿਤ ਹੈ ਜਿਹੜੀਆਂ ਇਨਾਮ ਪ੍ਰਾਪਤ ਨਹੀਂ ਹਨ। ਪੁਰਸਕਾਰਤ ਪੁਸਤਕਾਂ ਉੱਤਮ ਸਾਹਿਤਦੇ ਸਾਰੇ ਮਾਪਦੰਡ ਪਹਿਲਾਂ ਹੀ ਲੰਘ ਚੁੱਕੀ ਹੁੰਦੀਆਂ ਹਨ। ਉਨ੍ਹਾਂ ਦੇ ਮਿਆਰ ਤੇ ਕਿੰਤੂ ਪਰੰਤੂ ਕਰ ਕੇ ਅਨੁਵਾਦ ਨੂੰ ਰੋਕਣਾ, ਸਾਹਿਤ ਅਕਾਦਮੀ ਦੇ ਫੈਸਲੇ ਦਾ ਨਿਰਾਦਰ ਹੈ। ਇਨਾਮਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ਸਲਾਹਕਾਰ ਬੋਰਡ ਦੀ ਸਲਾਹ ਦੀ ਜਰੂਰਤ ਨਹੀਂ ਹੈ। ਅਜਿਹੀਆਂ ਪੁਸਤਕਾਂ ਨੂੰ ਸਿੱਧੇ ਹੀ ਅਨੁਵਾਦ ਲਈ ਭੇਜ ਦੇਣਾ ਚਾਹੀਦਾ ਹੈ।

4. ਕੇਂਦਰ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਾਰਲੇ ਨਾਲ ਸੰਪਰਕ ਕਾਇਮ ਕਰ ਕੇ ਸਾਹਿਤ ਅਕਾਦਮੀ ਨੂੰ ਨਿਰਦੇਸ਼ ਜਾਰੀ ਕਰਵਾਏ ਜਾਣ ਕਿ ਉਹ ਨਿਸ਼ਚਿਤ ਸਮਾਂ ਸੀਮਾ ਵਿੱਚ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਇਨਾਮਪ੍ਰਾਪਤ ਪੁਸਤਕਾਂ ਨੂੰ ਬਾਕੀ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਪ੍ਰਕਾਸ਼ਤ ਕਰਵਾਏ ਤਾਂ ਜੋ ਸਾਹਿਤ ਪ੍ਰੇਮੀ ਭਾਰਤ ਦੇ ਸਮੂਚੇ ੳੁੱਤਮ ਸਾਹਿਤ ਤੋਂ ਜਾਣੂ ਹੋ ਸਕਣ ਅਤੇ ਉਸ ਦਾ ਆਨੰਦ ਮਾਣ ਸਕਣ।

***


Comments

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ