Wed, 30 October 2024
Your Visitor Number :-   7238304
SuhisaverSuhisaver Suhisaver

ਵਰਲਡ ਪੰਜਾਬੀ ਸੈਂਟਰ ਦੀ ਨਿੱਜੀ ਲਾਭਾਂ ਲਈ ਹੁੰਦੀ ਵਰਤੋਂ

Posted on:- 30-06-2014

ਵਰਲਡ ਪੰਜਾਬੀ ਸੈਂਟਰ ਪਟਿਆਲਾ ਦਾ ਗਠਨ ਪੰਜਾਬੀ ਸੱਭਿਆਚਾਰ ਨੂੰ ਸੰਸਾਰ ਪੱਧਰ ਉਪਰ ਵਿਕਸਿਤ ਕਰਨ ਲਈ ਕੀਤਾ ਗਿਆ ਸੀ। ਸਰਕਾਰ ਵੱਲੋਂ ਹਰ ਸਾਲ ਕਰੀਬ 20 ਲੱਖ ਰੁਪਏ ਦੀ ਰਕਮ ਇਸ ਕਾਰਜ ਲਈ ਵਰਲਡ ਪੰਜਾਬੀ ਸੈਂਟਰ ਨੂੰ ਉਪਲੱਬਧ ਕਰਾਈ ਜਾਂਦੀ ਹੈ। ਸੈਂਟਰ ਦੇ ਪ੍ਰਬੰਧਕਾਂ ਵੱਲੋਂ ਇਸ ਸਾਰੀ ਰਕਮ ਨੂੰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਰਤਿਆ ਜਾਂਦਾ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਸੈਂਟਰ ਵੱਲੋਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਮੇਰੇ ਵੱਲੋਂ ਆਰ.ਟੀ.ਆਈ. ਐਕਟ ਦੀ ਸਹਾਇਤਾ ਲੈ ਕੇ ਸੂਚਨਾ ਪ੍ਰਾਪਤ ਕੀਤੀ ਗਈ। ਸੂਚਨਾ ਪ੍ਰਾਪਤ ਕਰਨ ਲਈ ਲੰਬਾ ਕਾਨੂੰਨੀ ਸੰਘਰਸ਼ ਵੀ ਕਰਨਾ ਪਿਆ। ਕਰੀਬ 1100 ਪੰਨਿਆਂ ਉਪਰ ਫੈਲੀ ਸੂਚਨਾ ਵਿੱਚੋਂ ਕੁਝ ਸੂਚਨਾ ਸੂਹੀ ਸਵੇਰ’ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 01.04.2008 ਤੋਂ 31.03.2012 ਤੱਕ ਜੋ 19 ਸਮਾਗਮ ਕਰਵਾਏ ਗਏ ਸਨ ਉਹਨਾਂ ਦੀ ਸੂਚੀ, ਅਤੇ ਵਿੱਤੀ ਵਰ੍ਹੇ 2010-2011 ਦੀ ਇਨਕਮ ਅਤੇ ਖਰਚੇ ਦੀ ਸਟੇਟਮੈਂਟ ਪੁਸਤਕ ਲੜੀ ਨੰ: 38 ਵਿੱਚ ਛਾਪੀ ਗਈ ਸੀ।

ਸਾਲ 2010-11 ਵਿੱਚ ਕਰਾਏ ਗਏ ਸਮਾਗਮਾਂ ਦੀ ਸੂਚੀ
ਸੈਂਟਰ ਵੱਲੋਂ ਮਿਤੀ 01.04.2010 ਤੋਂ 31.03.2011 (ਪੱਤਰ ਨੰ:2007 ਮਿਤੀ 09.05.2013 ਰਾਹੀਂ ਉਪਲੱਬਧ ਕਰਾਈ ਗਈ ਸੂਚਨਾ ਅਨੁਸਾਰ) ਤੱਕ ਕਰਵਾਏ ਗਏ 7 ਸਮਾਗਮਾਂ ਦੀ ਜਾਣਕਾਰੀ ਫਿਰ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ :

                                                   “ ;kb 2010

1H “Secularism & Non-violence : A Mandate for Peace” A seminar in collaboration with department of Social Work on 17 December 2010 at Senate Hall, Punjabi University, Patiala (tobv gzikph ;?INo dk 14883$-o[gJ/ NhHJ/H #s/ youk jfJnk)
2H (Book T[&Zm rJ/ r[nKY'I :ko regarding Indo-Pak relations) released by Sh.Kuldeep Nayar, Dr.Jaspal Singh, Vice-Chancellor, Sh. S.S.Kang Chief justice and former Governer on 29 April 2010 at press Club, Chandigarh (Organised by World Punjabi Centre (e'Jh youk BjhI ehsk frnk)
3H wB'I f;zx d/ Bktb @pzXB# fjzdh s’I gzikph ftu o{gKsoD dk b'e nogD ;wko'j fwsh 12 i{B 2010, ~ gq?; ebZp, uzvhrVQ fty/ eotkfJnk. (e’Jh youk BjhI ehsk frnk)
4H e?B/vk d/ 57 gzikph b/yeK dhnK g[;seK pko/ e?B/vhnB gzikph ;kfjseko d[nkok ofus ;whfynk dh g[;se @@e?B/vhnB gzikph ;kfjs## (;whfynk) b'e nogD ;wko'j ns/ fJe o'}k ;?whBko fwsh 23 ;szpo 2010 ~ ;?B/N jkb, gzikph :{Bhtof;Nh fty/ eotkfJnk frnk. fJ; ;?whBko ftu w'fjsowk feFto Bkjhd, bkj"o (gkfe;skB) s'I th Fkwb j'J/. (youk 20,000$-o[gJ/ S'b/-g{oh, ukj-gkDh nkfd)
5H @@ni'e/ gotk;h gzikph ;kfjs d/ Bt/I w;b/## ftF/ #s/ fwsh 9 Btzpo 2010 ~ r'ftzd B?FBb ekbi, Bkozrtkb fty/ fJe o'}k nzsookFNoh ;?whBko eotkfJnk frnk. (e'Jh youk BjhI ehsk frnk)”



ਸ਼ਾਲ 2010-11 ਦੀ ਆਮਦਨ ਅਤੇ ਖਰਚੇ ਦੀ ਸਟੇਟਮੈਂਟ
ਇਸੇ ਤਰ੍ਹਾਂ ਵਿੱਤੀ ਵਰ੍ਹੇ 2010-2011 ਦੀ ਇਨਕਮ ਅਤੇ ਖਰਚੇ ਦੀ ਸਟੇਟਮੈਂਟ ਜੋ ਵਰਲਡ ਪੰਜਾਬੀ ਸੈਂਟਰ ਵੱਲੋਂ ਉਪਲੱਬਧ ਕਰਾਈ ਗਈ ਹੈ ਵੀ ਪਾਠਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਜੋ ਹੇਠ ਲਿਖੇ ਅਨੁਸਾਰ ਹੈ:-

 

“JINDAL ANIL & ASSOCIATES                    H.O. 315-16, First Floor, Ajit Nagar, Patiala-147001

CHARTED ACCOUNTANTS             B.O. #77-78, First Floor, Sector 45 C, Chandigarh

                                                            Ph. No.0175-5015549, 2224549, 0172-2615549

                                                            Fax. No. 0175-2222549

WORLD PUNJABI CENTRE, PUNJABI UNIVERSITY CAMPUS, PATIALA

INCOME & EXPENDITURE ACCOUNT

FOR THE PERIOD FROM 01.04.2010 TO 31.03.2011

EXPENDITURE                                  Amount           INCOME                                 Amount

To Conference, Seminar, &                                         By Interest on FDR's

1328218.00

Symposium Expenditure          108096.00       By Interest on Saving Account              260586.00

To Contingencies                                             By Excess of Expenditure Over

- Telephone Expenses              21606.00         Income trfd. to Balance Sheet    320287.05

- Printing & Stationary exp.     600.00

- Car Expenses                         56086.00

- Car Repair & Maintenance    5108.00

- Courier Expenses                  1130.00

- Electricity Expenses             4884.00

- Computer Expenses               620.00

- Office Expenses                    9553.00                                   99587.00

To Salaries                                                                               1508000.00

To Advertisement Expenses                                        43138.00

To Audit Fees                                                              6045.00

To Car Insurance                                                         11899.00

To Depreciation                                                                       132326.00

 

                                                                                    _________

                                                                                   1909091.05                 1909091.05

 

            We hereby certify that the above statement is true and correct to the best of our knowledge & belief subject to notes on accounts.

Sd/-

(Depak Manmohan Singh)

Director

World Punajbi Centre

AUDITOR's REPORT

            We have examined the above income & Expenditure Account of WORLD PUNJABI CENTRE, PUNJABI UNIVERSITY CAMPUS, PATIALA for the year ending 31st march, 2011 from the books and vouchers, relevant records produced to us for our verification and in our opinion the same to be correct to the best of our information and explanations given to us and as shown by the books of Account.

For JINDAL ANIL & ASSOCIATES

CHARTED ACCOUNTANTS

 

(ANIL JINDAL)

PARTNER

PLACE  PATIALA

DATE : 02.04.2011”

 

ਮਿਤੀ 23.09.2010 ਨੂੰ ਹੋਏ ਸਮਾਗਮ ਦੀ ਘੋਖ ਪੜਤਾਲ

ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 23.09.2010 ਨੂੰ ਸੁਖਿੰਦਰ ਦੀ ਪੁਸਤਕ ਕਨੇਡੀਅਨ ਪੰਜਾਬੀ ਸਾਹਿਤ (ਸਮੀਖਿਆ)ਦੇ ਲੋਕ ਅਰਪਣ ਸਮਾਗਮ ਉਪਰ ਹੋਏ ਖਰਚੇ ਦੇ ਹਿਸਾਬ ਕਿਤਾਬ ਦੀ ਜੋ ਸੂਚਨਾ ਉਪਲੱਬਧ ਕਰਾਈ ਗਈ ਹੈ, ਠ।; ਦਹ ਭ}ੋਹਨਕ ਟਗ਼ਬ`ੀ ਣ` ਗੜਸਕਬ ੲਹਸਹ ਰਝਹ ਜ?. ਡਝਜ ਸੂਚਨਾ ਅਤੇ ਇਸ ਸਮਾਗਮ ਦੇ ਸੰਦਰਭ ਵਿੱਚ ਵਰਲਡ ਪੰਜਾਬੀ ਸੈਂਟਰ ਦੇ ਸਮੁੱਚੇ ਕੰਮ-ਕਾਜ ਸੰਬੰਧੀ ਜੋ ਪ੍ਰਸ਼ਨ ਉਠਦੇ ਹਨ, ਉਹ ਪਾਠਕਾਂ ਨਾਲ ਸਾਂਝੇ ਕੀਤੇ ਜਾਂਦੇ ਹਨ।

ਨੋਟ:-       ਸੁਖਿੰਦਰ, ਡਾ.ਸਤਿੰਦਰ ਸਿੰਘ ਨੂਰ ਦੇ ਸਕੇ ਭਰਾ ਹਨ।

ਸੈਮੀਨਾਰ ਉਪਰ ਹੋਏ ਖਰਚੇ ਸੰਬੰਧੀ ਉਪਲੱਬਧ ਕਰਵਾਈ ਗਈ ਸੂਚਨਾ

 

 

List-I

“Expenditure Statement Seminar 23.09.2010”

Received Rs.45,000/-

Sr.No.

Bill No.

Date

Particulars

Amount

1.

000128

9.9.2010

Refilling of printer

475-00/-

2.

6826

10.9.2010

Invitation Cards

1200-00/-

3.

207

13.9.2010

1 Bottle Gum

30-00/-

4.

 

13.9.2010

Courier

20-00/-

5.

 

13.9.2010

Courier

20-00/-

6.

 

13.9.2010

Courier

20-00/-

7.

 

13.9.2010

Courier

20-00/-

8.

 

13.9.2010

Courier

20-00/-

9.

 

13.9.2010

Courier

20-00/-

10.

 

14.9.2010

A-4 ream paper

165-00/-

11.

 

15.9.2010

Petrol

1000-00/-

12.

498720

15.9.2010

Petrol

1300-00/-

13.

23449

14.9.2010

Petrol

100-00/-

14.

6819

22.9.2010

Cesstte, tape, envolopes etc.

205-00/-

15.

981

22.9.2010

Wall paper

25-00/-

16.

 

23.9.2010

TA Dr.Surjit Patar

5000-00/-

17.

 

23.9.2010

TA Dr.Sutinder Noor

3000-00/-

18.

 

23.9.2010

TA Dr.Rattan Singh Dhillon

1000-00/-

19.

 

23.9.2010

TA Dr.Tajwant Singh

1000-00/-

20.

 

23.9.2010

TA Dr.Manjit Indra

500-00/-

21.

163

22.9.2010

Bill of lunch

63-00

22.

 

24.9.2010

Bill of transport

150-00/-

23.

6822

23.9.2010

6 pc flude, 4 pen

100-00/-

24.

 

23.9.2010

TA Kishwar Naheed

5000-00/-

25.

9339

27.9.2010

Petrol

2214-00/-

26.

3208

27.9.2010

Bill pay to photographer

805-00/-

27.

 

27.9.2010

Boukey etc.

900-00/-

28.

 

25.9.2010

Bill of waris bhawan

1283-00/-

29.

10957

16.10.2010

Petrol

2809-00/-

30.

 

19.10.2010

Bill of guest house

42-00/-

                                        Total

28486-00/-

Cheque No.310097, Dated by 13.9.2010 =25,000-00/-

Cheque No.310102, Dated by 4.10.2010 =20,000-00/-

Total Received Rs.45000-00/-

Expenditure     28486-00/-

Balance        =16514-00/-

Balance Amount of Rs.16514-00/- Transferred to Contingency.

 

                                Sd/-

                           Director, World Punjabi Centre,

                           Punjabi University, Patiala”

List-II

“Expenditure Statement of Seminar 23.9.2010

Sr.No.

Cheque No./Date

Particulars

Payment

1.

310099/27.9.2010

Lunch, Seminar

14000-00/-

                                     Total

14000-00/-

 

Amount Paid “Bhagwandas Conteen to Rupees 14000-00/- Vide Cheque No.310099 Dated by 27.9.2010

Sd/-

Director, World Punjabi Centre,

Punjabi University, Patiala

ਸਮਾਗਮ ਉਪਰ ਹੋਏ ਖਰਚੇ ਦਾ ਸਾਰ

1.         ਇਸ ਸਮਾਗਮ ਲਈ ਘੱਟੋ-ਘੱਟ 10 ਵਿਦਵਾਨਾਂ ਨੂੰ ਸੱਦੇ ਪੱਤਰ ਭੇਜੇ ਗਏ। ਇਹਨਾਂ ਵਿੱਚੋਂ 6 ਵਿਦਵਾਨ ਹਾਜ਼ਿਰ ਹੋਏ। ਹਾਜ਼ਿਰ ਹੋਏ ਵਿਦਵਾਨਾਂ ਵਿੱਚ ਮੁਹਤਰਮਾ ਕਿਸ਼ਵਰ ਨਾਹੀਦ (ਪਾਕਿਸਤਾਨ), ਡਾ.ਸੁਰਜੀਤ ਪਾਤਰ, ਡਾ.ਸਤਿੰਦਰ ਸਿੰਘ ਨੂਰ, ਡਾ.ਰਤਨ ਸਿੰਘ ਢਿੱਲੋਂ, ਡਾ.ਤੇਜਵੰਤ ਸਿੰਘ ਮਾਨ ਅਤੇ ਡਾ.ਮਨਜੀਤ ਇੰਦਰਾ ਹਾਜ਼ਿਰ ਹੋਏ। ਇਹਨਾਂ ਵਿਦਵਾਨਾਂ ਨੂੰ ਕ੍ਰਮ ਅਨੁਸਾਰ 5000/-, 5000/-, 3000/-, 1000/-, 1000/-, 500/- ਰੁਪਏ ਬਤੌਰ ਟੀ.ਏ. ਦਿੱਤੇ ਗਏ।

2.         ਕਿਸੇ ਕਾਰਨ ਡਾ.ਰਵੇਲ ਸਿੰਘ (ਨਵੀਂ ਦਿੱਲੀ), ਪ੍ਰੋ.ਤਨਵੀਰ ਅਹਿਮਦ (ਮਲੇਰਕੋਟਲਾ), ਪ੍ਰੋ.ਜੋਰਾ ਸਿੰਘ (ਨਾਭਾ) ਅਤੇ ਬਠਿੰਡਾ ਦਾ ਇੱਕ ਵਿਦਵਾਨ ਹਾਜ਼ਰ ਨਹੀਂ ਹੋ ਸਕੇ।

3.         ਪੈਟਰੋਲ ਉੱਪਰ 7423/- ਰੁਪਏ ਖਰਚ ਹੋਏ।

4.         ਸਮਾਗਮ ਵਾਲੇ ਦਿਨ 200 ਮਹਿਮਾਨਾਂ ਨੂੰ ਕਰਵਾਏ ਗਏ ਲੰਚ ਉਪਰ 14,000/- ਰੁਪਏ ਖਰਚ ਹੋਏ।

5.         ਵਾਰਿਸ ਭਵਨ ਅਤੇ ਗੈਸਟ ਹਾਊਸ ਵਿਖੇ ਠਹਿਰੇ ਮਹਿਮਾਨਾਂ ਦੀ ਮਹਿਮਾਨ ਨਵਾਜ਼ੀ ਉਪਰ 1325/- ਰੁਪਏ ਖਰਚ ਹੋਏ।

6.         ਬਾਕੀ ਦੇ ਫੁਟਕਲ ਖਰਚਿਆਂ ਨੂੰ ਰਲਾ ਕੇ ਇਸ ਸਮਾਗਮ ਉਪਰ ਕੁੱਲ 42,486/- ਰੁਪਏ ਖਰਚ ਹੋਏ।

ਇਸ ਸਮਾਗਮ ਸੰਬੰਧੀ ਉਠਦੇ ਪ੍ਰਸ਼ਨ

1. ਲੁਧਿਆਣੇ ਤੋਂ ਪਟਿਆਲੇ ਗਏ ਡਾ.ਸੁਰਜੀਤ ਪਾਤਰ ਨੂੰ ਟੀ.ਏ. ਦੇ ਤੌਰ ਤੇ 5000/- ਰੁਪਏ ਵਰਗੀ ਵੱਡੀ ਰਕਮ ਦਿੱਤੀ ਗਈ ਜਦੋਂਕਿ ਉਸ ਤੋਂ ਦੂਰ, ਦਿੱਲੀ ਤੋਂ ਆਏ ਉਸੇ ਪੱਧਰ ਦੇ ਵਿਦਵਾਨ ਡਾ.ਸਤਿੰਦਰ ਸਿੰਘ ਨੂਰ ਨੂੰ ਕੇਵਲ 3000/- ਰੁਪਏ ਦਿੱਤੇ ਗਏ। ਲੁਧਿਆਣੇ ਜਿੰਨੇ ਫਾਸਲੇ (ਚੰਡੀਗੜ੍ਹ) ਤੋਂ ਆਈ ਡਾ.ਮਨਜੀਤ ਇੰਦਰਾ ਨੂੰ ਡਾ.ਸੁਰਜੀਤ ਪਾਤਰ ਤੋਂ 10ਵਾਂ ਹਿੱਸਾ ਕੇਵਲ 500/-ਰੁਪਏ ਟੀ.ਏ. ਵਜੋਂ ਦਿੱਤੇ ਗਏ। ਡਾ.ਰਤਨ ਸਿੰਘ ਢਿੱਲੋਂ ਅਤੇ ਡਾ.ਤੇਜਵੰਤ ਸਿੰਘ ਮਾਨ ਨੂੰ ਟੀ.ਏ. ਵਜੋਂ 1000/- - 1000/-ਰੁਪਏ ਦਿੱਤੇ ਗਏ। ਟੀ.ਏ. ਦੀ ਇਹ ਰਕਮ ਜੋ ਕਿ ਪੱਖਪਾਤੀ ਹੈ, ਕਿਹਨਾਂ ਨਿਯਮਾਂ ਦੇ ਅਧਾਰ ਤੇ ਨਿਸ਼ਚਿਤ ਕੀਤੀ ਗਈ? ਡਾ.ਸੁਰਜੀਤ ਪਾਤਰ, ਡਾ.ਸਤਿੰਦਰ ਸਿੰਘ ਨੂਰ, ਡਾ.ਰਤਨ ਸਿੰਘ ਢਿੱਲੋਂ ਅਤੇ ਡਾ.ਮਨਜੀਤ ਇੰਦਰਾ ਦੇ ਟੀ.ਏ. ਦੀਆਂ ਰਸੀਦਾਂ ਟਾਈਪਸ਼ੁਦਾ ਪਰਫਾਰਮਿਆਂ ਉਪਰ ਹਨ ਜਦੋਂਕਿ ਮੁਹਤਰਮਾ ਕਿਸ਼ਵਰ ਨਾਹੀਦ ਦੀ ਰਸੀਦ ਹੱਥ ਲਿਖਤ ਹੈ। ਕੀ ਇਹ ਰਸੀਦ ਬਾਅਦ ਵਿੱਚ ਤਿਆਰ ਕੀਤੀ ਗਈ?

  1. ਡਾ. ਸੁਰਜੀਤ ਪਾਤਰ, ਡਾ.ਸਤਿੰਦਰ ਸਿੰਘ ਨੂਰ, ਡਾ. ਰਤਨ ਸਿੰਘ ਢਿੱਲੋਂ ਅਤੇ ਡਾ. ਮਨਜੀਤ ਇੰਦਰਾ ਦੇ ਟੀ.ਏ. ਦੀਆਂ ਰਸੀਦਾਂ ਟਾਈਪਸ਼ੁਦਾ ਪਰਫਾਰਮਿਆਂ ਉੱਪਰ ਹਨ ਜਦੋਂਕਿ ਮੁਹਤਰਮਾ ਕਿਸ਼ਵਰ ਨਾਹੀਦ ਦੀ ਰਸੀਦ ਹੱਥ ਲਿਖਤ ਹੈ। ਇਸਦਾ ਕਾਰਨ ਕੀ ਰਸੀਦ ਬਾਦ ਵਿੱਚ ਤਿਆਰ ਕੀਤੇ ਜਾਣਾ ਹੈ?
  2. ਕੀ ਡਾ.ਸਤਿੰਦਰ ਸਿੰਘ ਨੂਰ ਨੂੰ ਇਸ ਲਈ ਬੁਲਾਇਆ ਗਿਆ ਕਿ ਉਹ ਸੁਖਿੰਦਰ ਦਾ ਭਰਾ ਹੈ?
  3. ਮੁਹਤਰਮਾ ਕਿਸ਼ਵਰ ਨਾਹੀਦ ਨੂੰ ਕੀ ਪਾਕਿਸਤਾਨੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਲਈ ਬੁਲਾਇਆ ਗਿਆ ਜਾਂ ਇੱਧਰ ਆਇਆਂ ਹੋਇਆਂ ਨੂੰ ਹੀ ਸ਼ਾਮਿਲ ਕਰਵਾ ਲਿਆ ਗਿਆ। ਉਹਨਾਂ ਨੂੰ ਦਿੱਤੇ ਗਏ 5000/- ਰੁਪਏ ਦੇ ਟੀ.ਏ. ਦਾ ਨਿਰਧਾਰਣ ਕਿਹਨਾਂ ਨਿਯਮਾਂ ਅਨੁਸਾਰ ਕੀਤਾ ਗਿਆ?
  4. ਸੈਂਟਰ ਵੱਲੋਂ ਉਪਲੱਬਧ ਕਰਵਾਈ ਗਈ ਖਰਚੇ ਦੀ ਸੂਚਨਾ ਅਨੁਸਾਰ ਸਮਾਗਮ ਲਈ ਪੈਟਰੋਲ ਉੱਪਰ ਕੁੱਲ 7423/- ਰੁਪਏ ਖਰਚ ਹੋਏ। ਇਹ ਖਰਚਾ ਮਿਤੀ 14.09.2010 ਤੋਂ ਹੀ ਸ਼ੁਰੂ ਹੋ ਗਿਆ ਅਤੇ ਮਿਤੀ 16.10.2010 ਤੱਕ ਜਾਰੀ ਰਿਹਾ ਜਦੋਂਕਿ ਸਮਾਗਮ ਇੱਕ ਦਿਨ (ਮਿਤੀ 23.09.2010) ਦਾ ਹੀ ਸੀ। ਸਮਾਗਮ ਤੋਂ 10 ਦਿਨ ਪਹਿਲਾਂ ਅਤੇ 22 ਦਿਨ ਬਾਅਦ ਡਾਇਰੈਕਟਰ ਸਾਹਿਬ ਦੀ ਗੱਡੀ ਕਿੱਥੇ ਘੰੁਮਦੀ ਰਹੀ? ਕੀ ਇਹ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਨੂੰ ਸੈਰ ਕਰਾਉਣ ਲਈ ਤਾਂ ਨਹੀਂ ਵਰਤੀ ਗਈ?
  5. ਮਿਤੀ 15.09.2010 ਨੂੰ ਡਾਇਰੈਕਟਰ ਸਾਹਿਬ ਦੀ ਗੱਡੀ ਵਿੱਚ ਚੰਡੀਗੜ੍ਹ ਦੇ ਦੋ ਪੈਟਰੋਲ ਪੰਪਾਂ ਤੋਂ 1000/- ਰੁਪਏ (ਸੀਰੀਅਲ ਨੰ: 11) ਅਤੇ 1300/- ਰੁਪਏ (ਸੀਰੀਅਲ ਨੰ: 12) ਦਾ ਪੈਟਰੋਲ ਪਵਾਇਆ ਗਿਆ। ਇਹਨਾਂ ਵਾਊਚਰਾਂ ਤੋਂ ਸਪੱਸ਼ਟ ਹੈ ਕਿ ਘੱਟੋ-ਘੱਟ 1000/- ਰੁਪਏ ਦਾ ਪੈਟਰੋਲ ਡਾਇਰੈਕਟਰ ਸਾਹਿਬ ਦੀ ਗੱਡੀ ਦੇ ਚੰਡੀਗੜ੍ਹ ਘੁੰਮਦਿਆਂ ਹੀ ਖਰਚ ਹੋਇਆ। ਉਸ ਸਮੇਂ ਪੈਟਰੋਲ ਦਾ ਭਾਅ 52.14 ਰੁਪਏ ਪ੍ਰਤੀ ਲੀਟਰ ਸੀ। ਜੇ ਡਾਇਰੈਕਟਰ ਸਾਹਿਬ ਦੀ ਕਾਰ ਦੀ ਐਵਰੇਜ 15 ਕਿਲੋਮੀਟਰ ਪ੍ਰਤੀ ਲੀਟਰ ਮੰਨ ਲਈ ਜਾਵੇ ਤਾਂ ਗੱਡੀ ਕਰੀਬ 300 ਕਿਲੋਮੀਟਰ ਚੱਲੀ ਬਣਦੀ ਹੈ। ਡਾਇਰੈਕਟਰ ਸਾਹਿਬ ਨੂੰ ਚੰਡੀਗੜ੍ਹ ਵਿੱਚ ਇੰਨੀ ਗੱਡੀ ਭਜਾਉਣ ਦੀ ਕੀ ਲੋੜ ਪਈ?
  6. ਸਮਾਗਮ ਦੇ ਖਤਮ ਹੋਣ ਦੇ ਚਾਰ ਦਿਨਾਂ ਬਾਦ ਯਨੀ ਮਿਤੀ 27.09.2010 ਨੂੰ ਡਾਇਰੈਕਟਰ ਸਾਹਿਬ ਵੱਲੋਂ ਫਿਰ ਪਟਿਆਲਾ ਦੇ ਪੈਟਰੋਲ ਪੰਪ ਤੋਂ ਵਾਊਚਰ (ਸੀਰੀਅਲ ਨੰ: 25) ਰਾਹੀਂ 2214.41 ਰੁਪਏ ਅਤੇ ਸਮਾਗਮ ਦੇ 22 ਦਿਨ ਬਾਅਦ ਮਿਤੀ 16.10.2010 ਨੂੰ ਜਲੰਧਰ ਦੇ ਇੱਕ ਪੈਟਰੋਲ ਪੰਪ ਤੋਂ ਵਾਊਚਰ (ਸੀਰੀਅਲ ਨੰ: 29) 2809/- ਰੁਪਏ ਦਾ ਪੈਟਰੋਲ ਪਵਾਇਆ। ਡਾਇਰੈਕਟਰ ਸਾਹਿਬ ਦੀ ਗੱਡੀ, ਇਸ ਸਮਾਗਮ ਦੇ ਸੰਬੰਧ ਵਿੱਚ, 22 ਦਿਨਾਂ ਬਾਦ ਜਲੰਧਰ ਕੀ ਕਰਨ ਗਈ ਸੀ?
  7. ਵਾਊਚਰ (ਸੀਰੀਅਲ ਨੰ: 28) ਮਿਤੀ 25.09.2010 ਅਨੁਸਾਰ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਵਾਰਿਸ ਭਵਨ ਅਤੇ ਵਾਊਚਰ (ਸੀਰੀਅਲ ਨੰ: 30) ਮਿਤੀ 19.10.2010 ਅਨੁਸਾਰ ਗੈਸਟ ਹਾਊਸ ਵਿੱਚ ਠਹਿਰਾਇਆ ਗਿਆ। ਮਹਿਮਾਨਾਂ ਨੇ ਮਿਤੀ 21.09.2010 ਨੂੰ ਹੀ ਵਾਰਿਸ ਭਵਨ ਵਿੱਚ ਡੇਰਾ ਲਾ ਲਿਆ। ਮਿਤੀ 21.09.2010 ਨੂੰ ਚਾਰ ਮਹਿਮਾਨਾਂ ਨੇ ਡਿਨਰ ਕੀਤਾ। ਮਿਤੀ 22.09.2010 ਨੂੰ ਬਰੇਕ ਫਾਸਟ ਸਮੇਂ ਮਹਿਮਾਨਾਂ ਦੀ ਗਿਣਤੀ ਪੰਜ ਹੋ ਗਈ ਕਿਉਂਕਿ ਇਹਨਾਂ ਵਾਊਚਰਾਂ ਅਨੁਸਾਰ ਪੰਜ ਮਹਿਮਾਨਾਂ ਵੱਲੋਂ ਬਰੇਕ ਫਾਸਟ ਕੀਤਾ ਗਿਆ। ਇਸ ਦਿਨ ਲੰਚ ਚਾਰ ਮਹਿਮਾਨਾਂ ਵੱਲੋਂ ਕੀਤਾ ਗਿਆ। ਡਿਨਰ ਸਮੇਂ ਮਹਿਮਾਨਾਂ ਦੀ ਗਿਣਤੀ ਵ ਕੇ ਸੱਤ ਹੋ ਗਈ। ਮਿਤੀ 23.09.2010 ਨੂੰ ਬਰੇਕ ਫਾਸਟ ਸਮੇਂ ਮਹਿਮਾਨਾਂ ਦੀ ਗਿਣਤੀ ਫਿਰ ਪੰਜ ਹੋ ਗਈ। ਡਿਨਰ ਦੋ ਮਹਿਮਾਨਾਂ ਵੱਲੋਂ ਕੀਤਾ ਗਿਆ। ਇਸੇ ਦੌਰਾਨ, ਕਿਸੇ ਸਮੇਂ, ਦੋ ਪਲੇਟ ਆਮਲੇਟ (ਸੈਂਡਵਿਚ ਸਮੇਤ) ਵੀ ਮਹਿਮਾਨਾਂ ਨੂੰ ਵਰਤਾਏ ਗਏ ਜਿਹਨਾਂ ਦੀ ਕੀਮਤ 98/-ਰੁਪਏ ਬਣੀ। ਮਿਤੀ 24.09.2010 ਨੂੰ ਵੀ ਮਹਿਮਾਨ ਵਾਰਿਸ ਭਵਨ ਵਿੱਚ ਟਿਕੇ ਰਹੇ। ਮਿਤੀ 25.09.2010 ਨੂੰ ਮਹਿਮਾਨਾਂ ਵੱਲੋਂ ਕੇਵਲ ਅੰਡਿਆਂ ਦੀ ਘ।ੋਹਿ ਅਤੇ ਆਮਲੇਟ ਦਾ ਹੀ ਸੇਵਨ ਕੀਤਾ ਗਿਆ। ਗੈਸਟ ਹਾਊਸ ਦਾ ਖਰਚਾ ਕੇਵਲ 42/-ਰੁਪਏ ਹੋਇਆ। ਕੁੱਲ ਖਰਚਾ 1325/-ਰੁਪਏ ਹੋਇਆ।

                ਇਸ ਮਹਿਮਾਨ ਨਵਾਜ਼ੀ ਤੇ ਹੇਠ ਲਿਖੇ ਪ੍ਰਸ਼ਨ ਉਠਦੇ ਹਨ:

ੳ)           ਮਿਤੀ 21.07.2010 ਨੂੰ ਵਾਰਿਸ ਭਵਨ ਵਿੱਚ ਠਹਿਰਣ ਵਾਲੇ ਚਾਰ, ਮਿਤੀ 22.09.2010 ਨੂੰ ਠਹਿਰਣ ਵਾਲੇ ਸੱਤ, ਮਿਤੀ 23.09.2010 ਨੂੰ ਬਰੇਕ ਫਾਸਟ ਕਰਨ ਵਾਲੇ ਪੰਜ ਅਤੇ ਮਿਤੀ 25.09.2010 ਤੱਕ ਠਹਿਰਣ ਵਾਲੇ ਮਹਿਮਾਨ ਕੌਣ ਸਨ? ਇੰਨੇ ਲੰਬੇ ਸਮੇਂ ਲਈ ਉਹਨਾਂ ਨੂੰ ਵਰਲਡ ਪੰਜਾਬੀ ਸੈਂਟਰ ਦੇ ਖਰਚੇ ਉੱਪਰ ਠਹਿਰਾਉਣ ਦੀ ਕੀ ਜ਼ਰੂਰਤ ਸੀ?

ਅ)           ਮਿਤੀ 25.09.2010 ਨੂੰ ਮਹਿਮਾਨਾਂ ਵੱਲੋਂ ਕੇਵਲ ਅੰਡਿਆਂ ਦੀ ਘ।ੋਹਿ ਅਤੇ ਆਮਲੇਟ ਦਾ ਹੀ ਸੇਵਨ ਕੀਤਾ ਗਿਆ। ਚਾਹ ਆਦਿ ਨਹੀਂ ਮੰਗਵਾਈ ਗਈ। ਚਾਹ ਆਦਿ ਦੀ ਗੈਰ ਹਾਜ਼ਰੀ ਤੋਂ ਕੀ ਸਮਝਿਆ ਜਾਵੇ?

ੲ)            ਮਿਤੀ 23.09.2010 ਨੂੰ ਕੀ ਮਹਿਮਾਨ ਕੇਵਲ ਚਾਹ ਪੀਣ ਲਈ ਹੀ ਗੈਸਟ ਹਾਊਸ ਵਿੱਚ ਗਏ ਸਨ?

9.         ਵਾਊਚਰ (ਸੀਰੀਅਲ ਨੰ: 21) ਮਿਤੀ 22.9.2010 ਨੂੰ 63/- ਰੁਪਏ ਖਰਚ ਕੇ ਗੋਲ ਮਾਰਕੀਟ ਦੇ ਢਾਬੇ ਵਿੱਚੋਂ ਕਿਸ ਮਹਿਮਾਨ ਨੂੰ ਲੰਚ ਕਰਵਾਇਆ ਗਿਆ? ਵਾਰਿਸ ਭਵਨ ਵਿੱਚ ਲੰਚ 35/- ਰੁਪਏ ਵਿੱਚ ਮਿਲਦਾ ਸੀ। ਇਸ ਮਹਿਮਾਨ ਨੂੰ ਲੰਚ ਵਾਰਿਸ ਭਵਨ ਵਿੱਚ ਕਿਉਂ ਨਹੀਂ ਕਰਵਾਇਆ ਗਿਆ? ਕੀ ਇਹ ਮਹਿਮਾਨ ਵਾਰਿਸ ਭਵਨ ਵਿੱਚ ਠਹਿਰੇ ਮਹਿਮਾਨਾਂ ਨਾਲੋਂ ਵੱਡਾ ਵਿਅਕਤੀ ਸੀ?

10.       ਵਾਊਚਰ (ਸੀਰੀਅਲ ਨੰ: 27) 60/- ਰੁਪਏ ਪ੍ਰਤੀ ਬੁੱਕੇ ਦੇ ਹਿਸਾਬ ਨਾਲ ਖਰੀਦੇ ਗਏ ਪੰਜ ਬੁੱਕਿਆਂ ਦਾ 300/- ਰੁਪਏ ਖਰਚ ਹੋਣ ਜ਼ਿਕਰ ਕੀਤਾ ਗਿਆ ਹੈ ਪਰ ਬਿੱਲ ਨਹੀਂ ਭੇਜੇ ਗਏ। ਕੀ ਇਹ ਬਿੱਲ ਪ੍ਰਾਪਤ ਕਰਨਾ ਰਹਿ ਗਿਆ?

11.       ਇਨਵੋਇਸ ਨੰ:00128 (ਸੀਰੀਅਲ ਨੰ: 1 ਲਿਸਟ-ੀੀ) ਮਿਤੀ 09.09.2010 ਪਰਿੰਟਰ ਦੇ ਰੀਫਿਲ ਕਰਾਉਣ ਸੰਬੰਧੀ ਹੈ। ਰੀਫਿਲਿੰਗ ਦੇ ਦੁਕਾਨਦਾਰ ਵੱਲੋਂ 450/- ਰੁਪਏ ਪ੍ਰਾਪਤ ਕੀਤੇ ਗਏ। ਇਸ ਬਿੱਲ ਉੱਪਰ ‘25/- ਰੁਪਏ ਆਉਣ ਜਾਣ ਤੇ ਖਾਣੇ ਦਾ ਖਰਚਾਬਾਅਦ ਵਿੱਚ ਲਿਖ ਕੇ ਬਿੱਲ ਵਿੱਚ ਕਟਿੰਗ ਕਰਕੇ 450/- ਰੁਪਏ ਦੀ ਥਾਂ 475/- ਕੀਤਾ ਗਿਆ ਹੈ। 25/-ਰੁਪਏ ਦਾ ਖਰਚਾ ਕਿਸ ਉਪਰ ਹੋਇਆ? ਕੀ ਇਸ ਖਰਚੇ ਨੂੰ ਪਰਿੰਟਰ ਦੀ ਰੀਫਿਲਿੰਗ ਦੇ ਬਿੱਲ ਵਿੱਚ ਜੋੜ ਕੇ ਕਟਿੰਗ ਕਰਨਾ ਜਾਇਜ਼ ਹੈ?

12.       ਵਾਰਿਸ ਭਵਨ ਦੇ ਠੇਕੇਦਾਰ ਵੱਲੋਂ ਜਾਰੀ ਕੀਤੇ ਗਏ ਬਿੱਲ (ਸੀਰੀਅਲ ਨੰ: 21) ਅਨੁਸਾਰ ਮਿਤੀ 22.09.2010 ਨੂੰ ਪਹਿਲਾਂ ਮਹਿਮਾਨਾਂ ਵੱਲੋਂ 8 ਕੱਪ ਚਾਹ ਮੰਗਵਾਈ ਗਈ। ਇੱਕ ਕੱਪ ਦੀ ਕੀਮਤ 3/-ਰੁਪਏ ਲਗਾ ਕੇ ਚਾਹ ਦਾ ਖਰਚਾ 24/- ਰੁਪਏ ਦਿਖਾਇਆ ਗਿਆ। ਇਸ ਤੋਂ ਬਾਦ ਮਹਿਮਾਨਾਂ ਵੱਲੋਂ ਘੱਟੋ-ਘੱਟ 6 ਵਾਰ ਚਾਹ ਮੰਗਵਾਈ ਗਈ ਅਤੇ ਹਰ ਵਾਰ ਚਾਹ ਦੇ ਪ੍ਰਤੀ ਕੱਪ ਦੀ ਕੀਮਤ 4/-ਰੁਪਏ ਵਸੂਲੀ ਗਈ।ਇੱਕ ਹੀ ਡਦਭ ਡਟੁ ਡਝੲ ੁਕਜ ਦਕ ੲਗ਼ਗ 1/-ਰੁਪਏ ਪ੍ਰਤੀ ਮਹਿੰਗਾ ਕਿਉਂ ਹੋ ਗਿਆ?

13.       ਵਾਊਚਰ (ਸੀਰੀਅਲ ਨੰ: 1 ਲਿਸਟ-ੀੀ) ਮਿਤੀ 27.09.2010 ਅਨੁਸਾਰ ਸਮਾਗਮ ਵਾਲੇ ਦਿਨ 200 ਮਹਿਮਾਨਾਂ ਨੂੰ ਕੁੱਲ 14,000/- ਰੁਪਏ ਖਰਚ ਕੇ ਲੰਚ ਕਰਵਾਇਆ ਗਿਆ। ਇੱਡੀ ਵੱਡੀ ਗਿਣਤੀ ਵਿੱਚ ਆਉਣ ਵਾਲੇ ਮਹਿਮਾਨ ਕੌਣ ਸਨ? ਕੀ ਇਹਨਾਂ ਮਹਿਮਾਨਾਂ ਦੀ ਗਿਣਤੀ ਸੱਚਮੁੱਚ ਪੂਰੇ 200 ਸੀ ਜਾਂ ਅੱਟੇ-ਸੱਟੇ ਨਾਲ ਹੀ ਬਿਲ ਦਾ ਭੁਗਤਾਨ ਕਰ ਦਿੱਤਾ ਗਿਆ।

ਉਠਦੇ ਕੁਝ ਵੱਡੇ ਪ੍ਰਸ਼ਨ

1.         ਵਰਲਡ ਪੰਜਾਬੀ ਸੈਂਟਰ ਵੱਲੋਂ ਉਪਲੱਬਧ ਕਰਵਾਈ ਗਈ ਸੂਚਨਾ ਅਨੁਸਾਰ, ਸੈਂਟਰ ਵੱਲੋਂ ਇਕ ਸਮਾਗਮ ਮਿਤੀ 23.12.2010 ਨੂੰ ਡਾ.ਅਵਤਾਰ ਸਿੰਘ (ਕਨੇਡਾ) ਦੀ ਪੁਸਤਕ ਰੀਲੀਜ਼ ਕਰਨ ਲਈ ਰਚਾਇਆ ਗਿਆ। ਇਸ ਸਮਾਗਮ ਵਿੱਚ ਡਾ.ਸੁਰਜੀਤ ਪਾਤਰ ਵੱਲੋਂ ਸ਼ਿਰਕਤ ਕੀਤੀ ਗਈ। ਮਿਹਨਤਾਨੇ ਵਜੋਂ ਉਹਨਾਂ ਨੂੰ 1000/-ਰੁਪਏ ਦਿੱਤੇ ਗਏ। ਇਸ ਸੰਬੰਧੀ ਇੱਕ ਵਾਊਚਰ ਮਿਤੀ 23.12.2010 ਜਾਰੀ ਕੀਤਾ ਗਿਆ। ਮਿਤੀ 23.12.2010 ਨੂੰ ਰਚੇ ਸਮਾਗਮ ਤੇ ਸ਼ਿਰਕਤ ਲਈ ਜੇ ਡਾ.ਸੁਰਜੀਤ ਪਾਤਰ ਨੂੰ ਕੇਵਲ 1000/-ਰੁਪਏ ਦਿੱਤੇ ਗਏ ਤਾਂ ਇਸ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਰਚੇ ਗਏ ਇਸ ਸਮਾਗਮ ਲਈ 5 ਗੁਣਾ ਰਕਮ (5000/-ਰੁਪਏ) ਕਿਉਂ ਦਿੱਤੀ ਗਈ?

2.         ਸੈਂਟਰ ਵੱਲੋਂ ਮਿਤੀ 23.09.2010 ਤੇ ਹੋਏ ਖਰਚੇ ਦੀ ਜੋ ਸੂਚੀ ਦਿੱਤੀ ਗਈ ਹੈ ਉਸ ਅਨੁਸਾਰ ਇਸ ਸਮਾਗਮ ਉੱਪਰ 28,446/- ਰੁਪਏ ਖਰਚ ਹੋਣ ਦਾ ਜ਼ਿਕਰ ਹੈ। ਲੰਚ ਉਪਰ ਖਰਚ ਹੋਈ 14,000/-ਰੁਪਏ ਵਰਗੀ ਵੱਡੀ ਰਕਮ ਦਾ ਇਸ ਸੂਚੀ ਵਿੱਚ ਜ਼ਿਕਰ ਕਿਉਂ ਨਹੀਂ ਹੈ? ਸਮਾਗਮ ਉਪਰ ਹੋਏ ਕੁੱਲ ਖਰਚੇ ਜੋ ਕਿ 42,486/- ਬਣਦਾ ਹੈ ਨੂੰ ਘਟਾ ਕੇ 28,486/- ਕਿਉਂ ਦਿਖਾਇਆ ਗਿਆ?

3.         ਸੈਂਟਰ ਵੱਲੋਂ ਆਪਣੇ ਉਪਰ ਦਰਜ ਪੱਤਰ ਨੰ: 2007 ਮਿਤੀ 09.05.2013 ਰਾਹੀਂ ਉਪਲੱਬਧ ਕਰਵਾਈ ਗਈ ਸੂਚਨਾ ਵਿੱਚ ਇਸ ਸਮਾਗਮ ਵਿੱਚ ਕੇਵਲ 20,000/-ਰੁਪਏ, ਉਹ ਵੀ ਛੋਲੇ ਪੂਰੀ, ਚਾਹ ਪਾਣੀ ਆਦਿਤੇ ਖਰਚ ਹੋਣੇ ਦੱਸੇ ਗਏ ਸਨ। ਖਰਚੇ ਵਾਲੀ ਸੂਚੀ ਵਿੱਚ ਇਹ ਖਰਚਾ 42,486/-ਰੁਪਏ ਬਣਦਾ ਹੈ। ਪਹਿਲਾਂ 42,486/- ਵਰਗੀ ਵੱਡੀ ਰਕਮ ਦਾ ਓਹਲਾ ਕਿਉਂ ਰੱਖਿਆ ਗਿਆ?

4.         ਵਿੱਤੀ ਵਰ੍ਹੇ 2010-2011 ਦੇ ਖਰਚੇ ਦੀ ਉਕਤ ਸੂਚੀ ਅਨੁਸਾਰ ਵਰਲਡ ਪੰਜਾਬੀ ਸੈਂਟਰ ਵੱਲੋਂ ਮਿਤੀ 23.09.2010 ਨੂੰ ਰਚੇ ਗਏ ਸਮਾਗਮ ਉਪਰ 42,486/-, ਮਿਤੀ 23.12.2011 ਨੂੰ ਰਚੇ ਗਏ ਸਮਾਗਮ ਉੱਪਰ 2095/-, ਮਿਤੀ 05.01.2011 ਨੂੰ ਰਚੇ ਗਏ ਸਮਾਗਮ ਉਪਰ 2050/- ਰੁਪਏ ਅਤੇ ਮਿਤੀ 11.03.2011 ਨੂੰ ਰਚੇ ਗਏ ਸਮਾਗਮ ਉੱਪਰ 11,600/- ਰੁਪਏ ਖਰਚ ਹੋਣੇ ਦਿਖਾਏ ਗਏ ਹਨ ਜੋ ਕਿ ਕੁੱਲ 58,231/- ਰੁਪਏ ਬਣਦੇ ਹਨ ਜਦੋਂਕਿ ਇਸ ਸਾਲ ਦੇ ਆਮਦਨ ਅਤੇ ਖਰਚੇ ਦੀ ਸਟੇਟਮੈਂਟ ਵਿੱਚ ਸੈਮੀਨਾਰ ਆਦਿ ਉੱਪਰ ਹੋਇਆ ਖਰਚਾ 1,08,096/- ਦਿਖਾਇਆ ਗਿਆ ਹੈ। 49,865/- ਰੁਪਏ ਵਰਗੀ ਵੱਡੀ ਰਕਮ ਕਿਹੜੇ ਸਮਾਗਮਾਂ ਉੱਪਰ ਖਰਚ ਹੋਈ ਉਸਦਾ ਜ਼ਿਕਰ ਖਰਚੇ ਵਾਲੀ ਸੂਚੀ ਵਿੱਚ ਕਿਉਂ ਨਹੀਂ ਹੈ?

5.         ਇੱਡੇ ਵੱਡੇ ਖਰਚੇ ਨਾਲ ਰਚੇ ਗਏ ਸਮਾਗਮ ਦਾ ਵਿਸ਼ਾ ਕੀ ਸੀ? ਕੀ ਪੜੇ ਗਏ ਪਰਚਿਆਂ ਆਦਿ ਦਾ ਰਿਕਾਰਡ ਰੱਖਿਆ ਗਿਆ?

6.         ਕੀ ਇਹ ਸਮਾਗਮ ਕੇਵਲ ਇਸ ਲਈ ਤਾਂ ਨਹੀਂ ਰਚਿਆ ਗਿਆ ਕਿ ਪੁਸਤਕ ਦਾ ਰਚੇਤਾ ਉਸ ਸਮੇਂ ਦੇ ਇੱਕ ਤਾਕਤਵਰ ਸਾਹਿਤਿਕ ਬਿਊਰੋਕਰੈਟ ਡਾ.ਸਤਿੰਦਰ ਸਿੰਘ ਨੂਰ ਦਾ ਭਰਾ ਸੀ?

7.         ਸਮਾਗਮ ਲਈ ਬੁਲਾਏ ਗਏ ਵਿਦਵਾਨਾਂ ਦੀ ਚੋਣ ਕਿਸ ਅਧਾਰ ਤੇ ਕੀਤੀ ਗਈ?

8.         ਕੀ ਡਾ.ਰਵੇਲ ਸਿੰਘ ਨੂੰ ਕੇਵਲ ਇਸ ਲਈ ਬੁਲਾਇਆ ਗਿਆ ਸੀ ਕਿ ਉਹ ਪੰਜਾਬੀ ਅਕੈਡਮੀ ਦਿੱਲੀ ਦਾ ਸਕੱਤਰ ਸੀ ਅਤੇ

ਸਰਕਾਰੀ ਖਰਚੇ ਤੇ ਪ੍ਰਬੰਧਕਾਂ ਨੂੰ ਸੈਰ ਸਪਾਟਾ ਕਰਾਉਂਦਾ ਸੀ?

ਅੰਤਿਮ ਪ੍ਰਸ਼ਨ

ਸਰਕਾਰੀ ਸੰਸਥਾਵਾਂ ਦੇ ਅਜਿਹੇ ਕੁਸ਼ਲ ਪ੍ਰਬੰਧਕਾਂ ਦੇ ਹੁੰਦੇ ਕੀ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਦੀ ਆਸ ਰੱਖੀ ਜਾ ਸਕਦੀ ਹੈ?

 


Comments

owedehons

play casino online casinos <a href="http://onlinecasinouse.com/# ">free casino games online </a> vegas slots online http://onlinecasinouse.com/#

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ