ਸਿਵਲ ਹਸਪਤਾਲ ਹੁਸ਼ਿਆਰਪੁਰ ਖ਼ੁਦ ਬਿਮਾਰ
Posted on:- 29-06-2014
- ਸ਼ਿਵ ਕੁਮਾਰ ਬਾਵਾ
ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਰਕਾਰੀ ਦਫਤਰਾਂ ਵਿਚ ਕੀਮਤੀ ਰਿਕਾਰਡ ਰੱਖਣ ਲਈ ਵਿਭਾਗਾਂ ਵਿਚ ਰਿਕਾਰਡ ਰੂਮ ਨਾ ਹੋਣ ਅਤੇ ਮੁਲਾਜ਼ਮਾਂ ਦੇ ਕੰਮ ਕਰਨ ਲਈ ਸਥਿਰ ਸਾਫ ਸੁਥਰੇ ਕਮਰੇ ਨਾ ਹੋਣ ਕਰਕੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਦਫਤਰਾਂ ਦੀ ਹਾਲਤ ਐਨੀ ਭੈੜੀ ਹੈ ਕਿ 10 ਵਾਈ 10 ਦੇ ਕਮਰੇ ਵਿਚ ਵੀ 4,5 ਟੈਬਲ ਲੱਗੇ ਹੋਏ ਹਨ, ਕੀਮਤੀ ਰਿਕਾਰਡ ਚਾਦਰਾਂ ਵਿਚ ਬੰਨ ਕੇ ਰਖਿੱਆ ਹੋਇਆ ਹੈ ਤੇ ਡੱਬਿਆ ਵਿਚ ਪਿਆ ਸੜ ਰਿਹਾ ਹੈ।
ਧੀਮਾਨ ਨੇ ਉਨ੍ਹਾਂ ਮੁਲਾਜ਼ਮਾਂ ਦੇ ਦਫਤਰਾਂ ਦਾ ਦੋਰਾ ਕੀਤਾ ਜਿਨ੍ਹਾਂ ਦੀ ਜ਼ੁੰਮੇਵਾਰੀ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਹੈ। ਸਿਵਲ ਸਰਜਨ ਦੇ ਦਫਤਰ ਵਿਚ ਉਥੇ ਕੰਮ ਕਰਨ ਵਾਲੇ ਸਟਾਫ ਲੇਡੀ ਅਤੇ ਮਰਦ ਦੀਆਂ ਟੁਆਲਿਟਾਂ ਦੇ ਨਾ ਤਾਂ ਚੰਗੀ ਤਰ੍ਹਾਂ ਦਰਵਾਜ਼ੇ ਹਨ ਤੇ ਨਾ ਹੀ ਉਨ੍ਹਾਂ ਵਿਚ ਪਾਣੀ ਅਤੇ ਨਾ ਹੀ ਉਨ੍ਹਾਂ ਵਿਚ ਸਫਾਈ, ਇਕ ਟੁਆਲਿਟ ਵਿਚ ਤਾਂ ਰੈਫਰੀਜਿਰੇਟਰ ਵੀ ਪਿਆ ਹੋਇਆ ਹੈ ਤੇ ਦੂਸਰੇ ਵਿਚ ਇੱਟਾਂ ਦੇ ਸਹਾਰੇ ਹੱਥ ਧੋਣ ਲਈ ਬਾਸਬੇਸਣ ਰੱਖਿਆ ਹੋਇਆ ਹੈ ਅੇ ਤੀਸਰੇ ਦਾ ਦਰਵਾਜ਼ਾ ਟੁਟਿਆ ਹੋਇਆ ਹੈ, ਟੁਆਲਿਟਾਂ ਬਦਬੂ ਮਾਰਦੀਆਂ ਹਨ।
ਇਸੇ ਦਫਤਰ ਦੇ ਅੰਦਰ ਲੋਕਾਂ ਤਕ ਪਹੁੰਚਣ ਵਾਲਾ ਕੀਮਤੀ ਲਿਟਰੇਚਰ ਗਲ ਸੜ ਰਿਹਾ ਹੈ, ਜਿਹੜੀ ਪ੍ਰਚਾਰ ਸਮੱਗਰੀ ਨੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ ਉਹ ਨਾ ਵੰਡਣ ਕਰਕੇ ਧੂੜ ਮਿੱਟੀ ਵਿਚ ਲਿਪਟੀ ਪਈ ਹੈ। ਇੱਕ ਇਕ ਕਮਰੇ ਵਿਚ 5,6 ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਟੈਬਲ ਹਨ, ਬਰਾਂਡੇ ਵਿਚ ਅਲਮਾਰੀਆਂ ਦੀ ਭਰਮਾਰ ਹੈ। ਜਨਮ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਵਾਲੇ ਕਮਰਿਆਂ ਦਾ ਤਾਂ ਰੱਬ ਹੀ ਰਾਖਾ ਹੈ।
ਸਿਵਲ ਸਰਜਨ ਦੇ ਦਫਤਰ ਦਾ ਇਹ ਹਾਲ ਹੈ ਤਾਂ ਫਿਰ ਬਾਕੀ ਦੇ ਹਸਪਤਾਲ ਦਾ ਕੀ ਹੋਵੇਗਾ। ਦਫਤਰ ਦੇ ਬਾਹਰ ਕੂੜੇ ਕਰਕਟ ਦੀਆਂ ਢੇਰੀਆਂ ਨੂੰ ਸਾੜਿਆ ਜਾ ਰਿਹਾ ਹੈ, ਚਾਰੇ ਪਾਸੇ ਪਲਾਸਟਿਕ ਦੇ ਲਿਫਾਫੇ ਅਤੇ ਗੰਦਗੀ ਭਰਿਆ ਮਾਹੋਲ ਅਤੇ ਕਚਰਾ ਹੀ ਨਜ਼ਰ ਆ ਰਿਹਾ ਹੈ। ਧੀਮਾਨ ਨੇ ਕਿਹਾ ਕਿ ਅੰਤਰ ਰਾਸ਼ਟਰੀ ਪਧੱਰ ਦੇ ਮੁਕਾਬਲੇ ਹਸਪਤਾਲ ਦਾ ਹਾਲ ਪਸ਼ੂਆਂ ਦੇ ਤਬੇਲਿਆਂ ਨਾਲੋਂ ਵੀ ਭੈੜਾ ਹੈ। ਪਰ ਅਗਰ ਕਮਰੇ ਵਿਚ ਸਫਾਈ ਤੇ ਟੁਆਲਿਟ ਦੀ ਸਫਾਈ ਹੈ ਤਾਂ ਸਿਰਫ ਸਿਵਲ ਸਰਜਨ ਦੇ ਅਪਣੇ ਹੀ ਕਮਰੇ ਵਿਚ ਹੈ। ਕੀ ਸੋਚ ਕੇ ਇਹ ਅਧਿਕਾਰੀ ਕੰਮ ਤੇ ਆਉਂਦੇ ਹੋਣਗੇ। ਹੋਰ ਤੇ ਹੋਰ ਟੁਆਲਿਟਾਂ ਦੀ ਸਫਾਈ ਵਿਚ ਵੀ ਤੇ ਕੰਮ ਕਰਨ ਵਾਲੇ ਕਮਰਿਆਂ ਵਿਚ ਵੀ ਸੰਵਿਧਾਨਕ ਵਿਤਕਰਾ ਵੇਖਣ ਨੂੰ ਮਿਲਦਾ ਹੈ।
ਉਹਨਾਂ ਕਿਹਾ ਕਿ ਸਰਕਾਰ ਵਿਕਾਸ ਵਿਕਾਸ ਦੀ ਰਟ ਤਾਂ ਲਗਾ ਰਹੀ ਹੈ, ਉਦਘਾਟਨਾਂ ਨਾਲ ਲੋਕਾ ਦਾ ਢਿੱਡ ਭਰ ਰਹੀ ਹੈ ਤੇ ਅਧਿਕਾਰੀ ਵੀ ਲੋਕਾਂ ਨੂੰ ਨਤੀਜੇ ਦੇਣ ਦੀ ਥਾਂ ਜਾਗਰੂਕਤਾ ਮੁਹਿੰਮਾਂ ਵਿਚ ਉਲਝ ਕੇ ਰਹਿ ਗਏ ਹਨ। ਹਰੇਕ ਮੁਲਾਜ਼ਮ ਲਈ ਕੰਮ ਕਰਨ ਵਾਲੀ ਥਾਂ ਬਿਨ੍ਹਾਂ ਕਿਸੇ ਸ਼ੋਰ ਸ਼ਰਾਬੇ ਵਾਲੀ ਤੇ ਸਾਫ ਹਵਾ ਵਾਲੇ ਕਮਰੇ ਵਿਚ ਹੋਣਾ ਲਾਜ਼ਮੀ ਹੈ। ਕੰਮ ਕਰਨ ਲਈ ਹਰੇਕ ਵਿਅਕਤੀ ਨੂੰ ਮਨ ਦੀ ਇਕਾਗਰਤਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ, ਸਵਾਲ ਇਹ ਪੈਦਾ ਹੁੰਦਾ ਹੈ ਕੇ ਕੀ ਸਿਰਫ ਵਿਭਾਗਾਂ ਦੇ ਮੁਖੀਆਂ ਨੂੰ ਹੀ ਇਕਾਗਰਤ ਚਾਹੀਦੀ ਹੈ, ਜਾਂ ਫਿਰ ਉਨ੍ਹਾਂ ਦੀਆਂ ਟੁਆਲਿਟਾਂ ਵਿਚ ਹੀ ਸਫਾਈ ਚਾਹੀਦੀ ਹੈ। ਕੀ ਬਾਕੀ ਦੇ ਮੁਲਾਜ਼ਮ ਇਨਸਾਨ ਨਹੀਂ ਹਨ, ਕੀ ਗੰਦਗੀ ਭਰੀਆਂ ਟੁਆਲਿਟਾਂ ਉਚ ਅਧਿਕਾਰੀਆਂ ਨੂੰ ਹੀ ਬੀਮਾਰੀਆਂ ਲਗਾਉਦੀਆਂ ਹਨ, ਬਾਕੀ ਲੋਕਾਂ ਨੂੰ ਨਹੀਂ !
ਅਧਿਕਾਰੀਆਂ ਦੇ ਕਮਰਿਆਂ ਵਿਚ ਏ ਸੀ ਚਲਦੇ ਹੁੰਦੇ ਹਨ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਕਮਰਿਆਂ ਵਿਚ ਪੱਖੇ ਵੀ ਨਹੀਂ ,ਧੰਨ ਹਨ ਇਹ ਮੁਲਾਜ਼ਮ ਜੋ ਦੁਨੀਆਂ ਦੇ ਸਭ ਤੋਂ ਭੈੜੇ ਹਲਾਤਾਂ ਵਿਚ ਕੰਮ ਕਰਦੇ ਹਨ। ਧੀਮਾਨ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਅਪਣੇ ਕੰਮ ਵਿਚ ਨਿਪੁੰਨਤਾ ਨਹੀਂ ਵਿਖਾ ਸਕਦਾ ਜਦੋਂ ਤਕ ਉਸ ਦਾ ਅਪਣਾ ਸਟਾਫ ਤੰਦਰੁਸਤ ਨਹੀਂ ਹੈ ਤੇ ਸਹੂਲਤਾਂ ਨਾਲ ਭਰਪੂਰ ਲੈਸ ਨਹੀਂ ਹੈ। ਵਰਕ ਕਲਚਰ ਗੱਪਾਂ ਮਾਰਨ ਜਾਂ ਉਦਘਾਟਨ ਸਮਾਰੋਹਾਂ ਨਾਲ ਵਿਕਸਤ ਨਹੀਂ ਹੁੰਦਾ ਅਤੇ ਨਾ ਹੀ ਡੰਡੇ ਨਾਲ ਵਿਕਸਤ ਕੀਤਾ ਜਾ ਸਕਦਾ ਹੈ। ਜੇ ਇਕ ਬੱਚੇ ਨੂੰ ਪੜ੍ਹਣ ਲਈ ਚੰਗੇ ਮਾਹੋਲ ਵੀ ਜ਼ਰੂਰਤ ਹੈ ਤੇ ਫਿਰ ਮੁਲਾਜਮ ਨੂੰ ਵੀ ਕੰਮ ਕਰਨ ਲਈ ਚੰਗੇ ਮਾਹੋਲ ਦੀ ਸਖਤ ਜ਼ਰੂਰਤ ਹੈ।
ਧੀਮਾਨ ਨੇ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਫੜਫੜੀਆਂ ਮਾਰਨ ਦੀ ਥਾਂ ਉਤੇ ਅਤੇ ਦੇਸ਼ ਦੇ ਨਿਸਵਾਰਥ ਤੇ ਅਸਲ ਵਿਕਾਸ ਨੂੰ ਪੈਦਾ ਕਰਨ ਲਈ ਮੁਲਾਜ਼ਮਾਂ ਨੂੰ ਮਜਬੂਤ ਕਰਨ ਤੇ ਚੰਗੇ ਮਾਹੋਲ ਦੀ ਸਿਰਜਨਾ ਕਰਨ ਲਈ ਸਰਕਾਰੀ ਦਫਤਰਾਂ ਵਿਚ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਦਫਤਰਾਂ ਵਿਚ ਰਿਕਾਰਡ ਰੂਮ ਉਸਾਰੇ ਜਾਣ, ਸਾਫ ਸੁਥਰਾ ਮਾਹੋਲ ਬਣਾਇਆ ਜਾਵੇ। ਪਰ ਜਿਨ੍ਹਾਂ ਹਲਾਤਾਂ ਵਿਚ ਮੁਲਾਜ਼ਮ ਕੰਮ ਕਰਦੇ ਹਨ ਉਨ੍ਹਾਂ ਦੀ ਸਿਹਤ ਉਤੇ ਰਿਕਾਰਡ ਨਾਲ ਭਰੇ ਕਮਰਿਆਂ ਤੇ ਗੰਦਗੀ ਭਰੇ ਮਾਹੋਲ ਦਾ ਉਨ੍ਹਾਂ ਸਿਹਤ ਉਤੇ ਵੀ ਅਸਰ ਪੈ ਰਿਹਾ ਹੈ, ਕਈ ਤਾਂ ਬੀਮਾਰ ਵੀ ਹਨ। ਇਨ੍ਹਾਂ ਹਲਾਤਾਂ ਵਾਰੇ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਈ ਮੇਲ ਸਮੇਤ ਫੋਟੋ ਗ੍ਰਾਫ ਕੀਤੀ ਜਾ ਰਹੀ ਹੈ।