Wed, 30 October 2024
Your Visitor Number :-   7238304
SuhisaverSuhisaver Suhisaver

'ਆਪ' ਵੱਲੋਂ ਬਲਕਾਰ ਨੂੰ ਟਿਕਟ ਦੇਣ ਦਾ ਸਖ਼ਤ ਵਿਰੋਧ - ਬਲਜਿੰਦਰ ਕੋਟਭਾਰਾ

Posted on:- 22-05-2014

ਆਮ ਆਦਮੀ ਪਾਰਟੀ ਵੱਲੋਂ ਤਲਵੰਡੀ ਸਾਬੋਂ ਵਿਧਾਨ ਸਭਾ ਜਿਮਨੀ ਚੋਣ ਲਈ ਗਾਇਕ ਬਲਕਾਰ ਸਿੱਧੂ ਦਾ ਉਮੀਦਵਾਰ ਵਜੋਂ ਅਫ਼ਵਾਹ ਦਾ ਸਖ਼ਤ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ ਹੈ। ਬਲਕਾਰ ਦੇ ਪੰਜਾਬੀ ਸੱਭਿਆਚਾਰ ਦੇ ਉਲਟ ਗਾਏ ਗੀਤ 'ਪਿੰਡ ਦੀ ਰੌਣਕ ਲੈਂਗੀ ਨ੍ਹੀ ਤੂੰ ਮੁਟਿਆਰੇ ਹਾਣ ਦੀਏ. .' ਆਦਿ ਨੂੰ ਵੀ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਰੋਸ ਹੈ। ਇਸ ਤੋਂ ਪਹਿਲਾ ਵੀ ਬਠਿੰਡਾ ਪਾਰਲੀਮੈਂਟ ਸੀਟ ਤੋਂ ਸਿਆਸਤ ਪੱਖੋਂ ਕੋਰਾ ਇੱਕ ਅਜਿਹਾ ਗਾਇਕ ਜ਼ਮਾਨਤ ਜ਼ਬਤ ਕਰਵਾ ਚੁੱਕਿਆ ਹੈ।

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਾਫ਼ ਕਿਹਾ ਹੈ ਕਿ ਬਠਿੰਡਾ ਇਲਾਕੇ ਦੀ ਗਹਿਗੱਚ ਸਿਆਸਤ ਵਿੱਚ ਕਿਸੇ ਦਾਗੀ ਜਾਂ ਗਾਇਕ ਉਮੀਦਵਾਰ ਦੀ ਥਾਂ ਸਾਫ਼ ਸੁਥਰੇ ਅਕਸ ਵਾਲੇ ਵਿਆਕਤੀ ਦੀ ਜ਼ਰੂਰਤ ਹੈ। 5 ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਗਾਇਕ ਬਲਕਾਰ ਸਿੱਧੂ ਦਾ ਨਾਂਅ ਆ ਜਾਣ 'ਤੇ ਇਲਾਕੇ ਦੇ ਲੋਕਾਂ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਆਗੂ ਤੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਜੋ ਵਿਆਕਤੀ ਨਾ ਕੇਵਲ ਸਮਾਜ ਵਿੱਚ ਲੱਚਰ ਗਾਇਕੀ ਨੂੰ ਪ੍ਰਚਲਤ ਕਰ ਰਿਹਾ ਹੈ, ਸਗੋਂ ਉਸ 'ਤੇ ਗਾਇਕੀ ਦੀ ਆੜ ਹੇਠ ਕਬੂਤਰਬਾਜ਼ੀ ਕਰਨ ਵਰਗੇ ਸੰਗੀਨ ਦੋਸ਼ ਵੀ ਲੱਗ ਚੁੱਕੇ ਹਨ, ਅਜਿਹੇ ਵਿਆਕਤੀ ਨੂੰ ਜੇ ਚੰਗੇ ਸਿਧਾਂਤਾਂ ਦੀ ਗੱਲ ਕਰਨ ਵਾਲੀ 'ਆਪ' ਵੀ ਟਿਕਟ ਦਿੱਤੀ ਹੈ ਤਾਂ ਇਹ ਨਾ ਕੇਵਲ ਲੋਕਾਂ ਨਾਲ ਧਰੋਹ ਹੈ, ਸਗੋਂ ਇਸ ਪਾਰਟੀ ਦਾ ਸਮਾਜਿਕ ਤੌਰ 'ਤੇ ਦੀਵਾਲਾ ਵੀ ਸਾਹਮਣੇ ਆਉਂਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ 'ਆਪ' ਕੋਲ ਜ਼ਮੀਨੀ ਹਕੀਕਤਾਂ 'ਤੇ ਵਿਚਰਣ ਵਾਲਾ ਕੋਈ ਨੇਤਾ ਨਹੀਂ ਹੈ।

ਇਹ ਵੀ ਜ਼ਿਕਰਯੋਗ ਹੈ ਕਿ ਤਾਜ਼ਾ ਲੰਘ ਗਈਆਂ ਚੋਣਾਂ ਦੌਰਾਨ ਬਠਿੰਡਾ ਵਾਸੀਆਂ ਨੇ ਬਠਿੰਡਾ ਲੋਕ ਸਭਾ ਚੋਣਾਂ ਵਿੱਚ ਰਾਜਸੀ ਭੇੜ ਵਿੱਚ ਗਾਇਕ ਜਸਰਾਜ ਜੱਸੀ ਦਾ ਵਿਰੋਧ ਕਰਦਿਆ ਕਿਸੇ ਸਿਆਸੀ ਵਿਆਕਤੀ ਨੂੰ ਟਿਕਟ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਆਮ ਆਦਮੀ ਪਾਰਟੀ ਵੱਲੋਂ ਬੁਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ, ਜਿਸ ਦਾ ਨਤੀਜਾ ਆਮ ਆਦਮੀ ਪਾਰਟੀ ਦੇ ਜੱਸੀ ਦੀ ਬਹੁਤ ਘੱਟ ਵੋਟ ਹੋਣ ਕਾਰਣ ਜਮਾਨਤ ਹੀ ਜਬਤ ਹੋ ਗਈ ਸੀ। ਹਲਕਾ ਨਿਵਾਸੀਆਂ ਦਾ ਗੁੱਸਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਇਸ ਗਲਤੀ ਤੋਂ ਵੀ ਕੋਈ ਸਬਕ ਨਾ ਲੈ ਕੇ ਪਹਿਲਾ ਵਰਗੇ ਕਿਸੇ ਗੈਰ ਸਿਆਸੀ, ਅਨਾੜੀ ਤੇ ਲੱਚਰ ਗਾਇਕ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਇਸ ਦਾ ਹਸਰ ਵੀ ਨਾ ਕੇਵਲ ਜੱਸੀ ਵਰਗਾ ਹੋ ਸਕਦਾ ਹੈ, ਸਗੋਂ ਇਹ ਸ਼ੱਕ ਵੀ ਯਕੀਨ ਵਿੱਚ ਬਦਲ ਜਾਵੇਗਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਗੂ ਸੱਤਾਧਾਰੀ ਧਿਰ ਨਾਲ ਮਿਲ ਕੇ ਖ਼ੇਡ ਖ਼ੇਡ ਰਿਹਾ ਹੈ।

ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਖੇਤਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਪੱਸ਼ਟ ਕਰਦਿਆ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਪਾਰਟੀ ਵੱਲੋਂ ਅਜੇ ਤੱਕ ਕਿਸੇ ਵੀ ਉਮੀਦਵਾਰ ਨੂੰ ਤਲਵੰਡੀ ਸਾਬੋਂ ਵਿਧਾਨ ਸਭਾ ਸੀਟ 'ਤੇ ਹਾਮੀ ਨਹੀਂ ਭਰੀ। ਜਦੋਂ ਬਲਕਾਰ ਦੀ ਬਾਰੇ ਪੁੱਛਿਆ ਤਾਂ ਉਹ ਸਾਫ਼ ਕਿਹਾ ਕਿ ਪਾਰਟੀ ਦੇ ਆਗੂ ਇਸ ਗੱਲ ਦੇ ਹਿਮਾਇਤੀ ਹਨ ਕਿ ਪਾਰਟੀ ਦਾ ਲੋਕਾਂ ਵਿੱਚ ਚੰਗਾ ਪ੍ਰਭਾਵ ਦੇਣ ਲਈ ਨਾ ਕੇਵਲ ਸਾਫ਼ ਸੁਥਰੇ ਅਕਸ਼ ਵਾਲੇ ਸਗੋਂ ਕਿਸੇ ਰਾਜਸੀ ਘਾਲੋਟੇ ਵਿਆਕਤੀ ਨੂੰ ਟਿਕਟ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪਾਰਟੀ ਦੇ ਆਗੂ ਤੇ ਵਰਕਰ ਆਪਣੀਆਂ ਭਾਵਨਾਵਾਂ ਨੂੰ ਪਾਰਟੀ ਦੀ ਹਾਈਕਮਾਂਡ ਨੂੰ ਜਾਣੂ ਕਰਵਾਉਂਣਗੇ। ਇੱਥੇ ਹੀ ਨਹੀਂ ਆਮ ਆਦਮੀ ਪਾਰਟੀ ਦਾ ਤਲਵੰਡੀ ਹਲਕੇ ਦੇ ਬਣੇ 'ਵਟਸ ਅੱਪ' 'ਤੇ ਗਰੁੱਪ ਵੀ ਬਲਕਾਰ ਨੂੰ ਟਿਕਟ ਦੇਣ ਦਾ ਜ਼ਬਰਦਸਤ ਵਿਰੋਧ ਕਰ ਰਿਹਾ ਹੈ। ਏ. ਐਸ. ਐਫ. ਦੇ ਆਗੂ ਸੁਮੀਤ ਸੰਮੀ ਦਾ ਕਹਿਣਾ ਹੈ ਕਿ ਕੀ ਆਮ ਆਦਮੀ ਪਾਰਟੀ ਨੂੰ ਵੀ ਚੰਗੇ ਨੇਤਾਵਾਂ ਦੀ ਬਜਾਏ ਕਾਂਗਰਸ ਤੇ ਭਾਜਪਾ ਵਾਂਗ ਕਲਾਕਾਰਾਂ ਦਾ ਆਸਰਾ ਲੈਣ ਲੱਗੀ ਹੈ।

Comments

Shera Deol

J kise gal da virod janta kardi a te us gal te sichna chahida App nu

afroz amrit

ਦੋਸਤੋ ਲੰਘੀਆਂ ਲੋਕ ਸਭਾ ਚੋਣਾਂ ਵਿਚ ਪੰਜਾਬੀਆਂ ਨੇ ਇਹ ਦੱਸ ਦਿੱਤੈ ਕਿ ਉਹਨਾਂ ਨੂੰ ਅਜੋਕੇ ਤੋਂ ਬਹੁਤ ਕੁਝ ਵੱਧ ਦੀ ਤਾਂਘ ਹੈ। ਹੁਣ ਵਾਰੀ ਹੈ ਦੋਸਤੋ ਪੰਜਾਬ ਦੀਆਂ ਤਿੰਨ ਸੀਟਾਂ ਪਟਿਆਲਾ, ਤਲਵੰਡੀ ਸਾਬੋ ਤੇ ਧੂਰੀ 'ਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ। ਦੋਸਤੋ ਜੇ ਇਨ੍ਹਾਂ ਚੋਣਾਂ ਵਿਚ ਵੀ ਹਾਕਮ ਧਿਰਾਂ ਤੇ ਪਰੰਪਰਿਕ ਪਾਰਟੀਆਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਤਾਂ ਪੰਜਾਬ ਇਕ ਵੱਡਾ ਇਤਿਹਾਸ ਸਿਰਜ ਸਕਦਾ ਹੈ। ਉਂਝ ਪੰਜਾਬ ਦੀਆਂ ਤਿੰਨਾਂ ਹੀ ਸੀਟਾਂ ਤੋਂ ਆਪ ਦੇ ਜਿੱਤਣ ਦੀ ਕਿਆਸਰਾਈ ਹੈ। ਧੂਰੀ ਹਲਕਾ ਸੰਗਰੂਰ 'ਚ ਆਉਂਦੈ ਜਿੱਥੋਂ ਕਿ ਭਗਵੰਤ ਮਾਨ ਹੋਰੀ ਪਹਿਲਾਂ ਹੀ ਲੀਡ ਲੈ ਚੁੱਕੇ ਨੇ, ਪਟਿਆਲਾ ਲੋਕ ਸਭਾ ਤੋਂ ਵੀ ਆਮ ਆਦਮੀ ਦੇ ਉਮੀਦਵਾਰ ਡਾ.ਗਾਂਧੀ ਜੇਤੂ ਰਹਿ ਚੁੱਕੇ ਹਨ, ਸੋ ਰਹਿੰਦੀ ਇਕ ਸੀਟ ਹੈ ਤਲਵੰਡੀ ਸਾਬੋ ਦੀ। ਦੋਸਤੋ ਇੱਥੋਂ ਜੇਕਰ ਇਕ ਮਜ਼ਬੂਤ ਉਮੀਦਵਾਰ ਖੜ੍ਹਾਇਆ ਜਾਵੇ ਤਾਂ ਪਾਰਟੀ ਇੱਥੋਂ ਵੀ ਜਿੱਤ ਸਕਦੀ ਹੈ, ਕਿਉਂਕਿ ਲਗਾਤਾਰ ਐਮ.ਐਲ.ਏ ਜਿੱਤ ਦੇ ਆਏ ਜੀਤਮਹਿੰਦਰ ਸਿੱਧੂ ਹੋਰੀ ਪਹਿਲਾਂ ਹੀ ਪੰਜਾਬ 'ਚੋਂ ਕਾਂਗਰਸ ਦਾ ਬਿਸਤਰਾ ਗੋਲ ਹੁੰਦਾ ਵੇਖ ਕੇ ਅਕਾਲੀ ਦਲ 'ਚ ਜਾ ਚੁੱਕੇ ਹਨ, ਲੋਕ ਅਜਿਹੇ ਦਲ ਬਦਲੂ ਮੂੰਹ ਨਹੀਂ ਲਾਉਣਾ ਚਾਹੁੰਦੇ ਜਿਹੜਾ ਕਿ ਸਿਰਫ ਸੱਤਾ ਤੇ ਪਾਵਰ ਖਾਤਰ ਹੀ ਪਾਰਟੀਆਂ ਬਦਲਦਾ ਹੈ। ਤਲਵੰਡੀ ਸਾਬੋ ਤੋਂ ਉਮੀਦਵਾਰ ਕਿਹੜਾ ਹੋਵੇ ਇਹ ਵੱਡਾ ਸਵਾਲ ਹੈ? ਕਿਉਂਕਿ ਰਾਜਨੀਤੀ ਵਿਚ ਭਾਵਨਾ ਤੇ ਸਿਆਣਪ ਦੋਹੇ ਹੀ ਜ਼ਰੂਰੀ ਨੇ। ਮੈਂ ਜਦੋਂ ਲੋਕ ਸਭਾ ਚੋਣਾਂ ਦੀ ਮੁਹਿੰਮ ਤੇ ਨਜ਼ਰ ਮਾਰਦਾ ਤਾਂ ਇਕ ਵਿਅਕਤੀ ਮੈਨੂੰ ਅਜਿਹਾ ਨਜ਼ਰ ਆਉਂਦੈ ਜਿਹੜਾ ਕਿ ਆਪਣੇ ਪੱਤਰਕਾਰੀ ਦੇ ਸ਼ਾਨਦਾਰ ਕੈਰੀਅਰ ਨੂੰ ਦਾਅ ਤੇ ਲਾ ਕੇ ਆਮ ਲੋਕਾਂ ਲਈ ਦਿਲ 'ਚ ਦਰਦ ਰੱਖਦਾ ਥਾਂ ਥਾਂ ਤਬਦੀਲੀ ਦਾ ਹੋਕਾ ਦੇਂਦਾ ਨਜ਼ਰ ਆਇਆ। ਇਹ ਸ਼ਖਸ ਹੈ ਤਰਨਦੀਪ ਦਿਓਲ। ਪੰਜਾਬੀ ਯੂਨੀਵਰਸਿਟੀ ਤੋਂ ਡਬਲ ਐਮ.ਏ., ਯੂਨੀ. ਵਿਚ ਵਿਦਿਆਰਥੀ ਹੱਕਾਂ ਲਈ ਸੰਘਰਸ਼ ਕਰਦਾ ,, ਮਗਰੋਂ ਬੇਰੁਜ਼ਗਾਰ ਅਧਿਆਪਕਾਂ ਨਾਲ ਲੜਦਾ ਖੜ੍ਹਦਾ, ਤੇ ਹੁਣ ਲਗਾਤਾਰ ਹੋ ਰਹੀ ਲੁੱਟ ਖਸੁੱਟ ਵਿਰੁੱਧ ਆਪਣੀ ਕਲਮ ਨਾਲ ਸੰਘਰਸ਼ ਲੜਦਾ ਤੇ ਬਹੁਤ ਸਾਰੇ ਪਰਵਾਸੀ ਰੇਡੀਓਜ਼ ਤੇ ਪੰਜਾਬ ਦਾ ਦਰਦ ਬਿਆਨਦਾ ਇਹ ਸ਼ਖਸ ਏਨਾ ਕੁ ਗੁਣੀ ਤੇ ਪੜ੍ਹਿਆ ਲਿਖਿਐ ਕਿ ਇਸ ਪ੍ਰਬੰਧ ਵਿਚ ਕਿਤੇ ਵੀ ਕਾਮਯਾਬ ਹੋ ਕੇ ਫਿੱਟ ਹੋ ਸਕਦਾ ਸੀ, ਪਰੰਤੂ ਇਸ ਸ਼ਖਸ ਅੰਦਰ ਜੋ ਭਾਵਨਾ ਮੈਂ ਦੇਖੀ ਹੈ ਉਸ ਤੋਂ ਪਤਾ ਲੱਗਦੈ ਕਿ ਇਹ ਉਹ ਨਹੀਂ ਜੋ 'ਚਲਤੇ ਹੈ ਜ਼ਮਾਨੇ ਕੇ ਸਾਥ ਸਾਥ' ਇਹ ਉਹਨਾਂ 'ਚੋਂ ਹੈ 'ਜੋ ਜ਼ਮਾਨੇ ਕੋ ਬਦਲ ਦੇਤੇ ਹੈਂ' , ਪੱਤਰਕਾਰੀ ਨਾਲ ਜੁੜਿਆ ਹੋਣ ਕਰਕੇ ਤਰਨਦੀਪ ਚੰਗੀ ਰਾਜਨੀਤਕ ਸੂਝ ਬੂਝ ਵੀ ਰੱਖਦੈ। ,,ਪੰਜਾਬ 'ਚ ਜਦੋਂ ਬੇਰੁਜ਼ਗਾਰੀ ਸਿਖਰਾਂ 'ਤੇ ਹੈ ਤਾਂ ਇਹ ਸ਼ਖਸ ਪਿੱਛਲੇ ਤਿੰਨ ਸਾਲਾਂ ਤੋਂ ਇਲਾਕੇ ਵਿਚ ਬੀਬੀਆਂ ਲਈ ਕਿੱਤਾਮੁਖੀ ਕੋਰਸਾਂ (ਸਿਲਾਈ-ਕਢਾਈ, ਕੁਕਿੰਗ ਆਦਿ) ਦਾ ਪ੍ਰਬੰਧ ਕਰ ਰਿਹੈ । ਸਭ ਤੋਂ ਵੱਡੀ ਗੱਲ ਕਿ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਹੁਣ ਤੱਕ ਪਾਰਟੀ ਤੇ ਲੋਕਾਂ ਦੀ ਸੇਵਾ ਕਰ ਰਿਹੈ। ਇਸ ਬੰਦੇ ਦੀ ਇਕ ਖੂਬੀ ਹੋਰ ਵੀ ਹੈ ਦੋਸਤੋ, ਜੋ ਪੰਜਾਬ ਦੀ ਪਰੰਪਰਾ 'ਚ ਹਮੇਸ਼ਾ ਰਹੀ ਹੈ ਉਹ ਹੈ ਸੰਘਰਸ਼ ਦੇ ਨਾਲ ਨਾਲ ਸ਼ਬਦਾਂ ਨਾਲ ਮੁਹੱਬਤ, ਸਾਹਿਤਕ ਹਲਕਿਆਂ ਵਿਚ ਵੀ ਉਹ ਗਾਹੇ-ਬਗਾਹੇ ਹਾਜ਼ਰੀ ਲਗਵਾਉਂਦਾ ਰਹਿੰਦੈ। ਤਲਵੰਡੀ ਸਾਬੋ ਤੋਂ ਤਰਨਦੀਪ ਦਿਓਲ ਨੂੰ ਜੇਕਰ ਆਮ ਆਦਮੀ ਪਾਰਟੀ ਉਮੀਦਵਾਰ ਐਲਾਨਦੀ ਹੈ ਤਾਂ ਜਿੱਤ ਪੱਕੀ ਹੋ ਸਕਦੀ ਹੈ। ਇਲਾਕੇ ਦੇ ਲੋਕ ਤਾਂ ਹੁਣ ਤੋਂ ਹੀ ਤਰਨਦੀਪ ਦੇ ਨਾਂ ਦੀ ਹਾਮੀ ਭਰਨ ਲੱਗੇ ਹਨ। ਸੋ ਆਓ ਦੋਸਤੋ ਇਹਨਾਂ ਜ਼ਿਮਨੀ ਚੋਣਾਂ ਵਿਚ ਪੰਜਾਬ 'ਚੋਂ ਇਹ ਅਕਾਲੀਆਂ ਦਾ ਗੁੰਡਾ ਰਾਜ , ਮਾਫੀਆ ਰਾਜ ਤੇ ਭ੍ਰਿਸ਼ਟ ਜਗੀਰਦਾਰੀ ਪ੍ਰਬੰਧ ਖਤਮ ਕਰਕੇ ਤਰਨਦੀਪ ਦਿਓਲ ਵਰਗੇ ਸੂਝਵਾਨ ਤੇ ਭਾਵਨਾ ਰੱਖਣ ਵਾਲੇ ਉਮੀਦਵਾਰਾਂ ਨੂੰ ਜਿਤਾਈਏ ਤੇ ਉਹ ਸਮਾਜ ਦੀ ਸਿਰਜਣਾ ਕਰੀਏ ਜਿਸਦਾ ਸੁਪਨਾ ਸਾਡੇ ਭਗਤਾਂ, ਗੁਰੂਆਂ, ਤੇ ਸ਼ਹੀਦਾਂ ਤੇ ਤੱਕਿਆ ਸੀ। ਸਰਬੱਤ ਦਾ ਭਲਾ! ਜਿੱਤ ਲੋਕਾਂ ਦੀ...

Arpna Handa

Bilkul. Os nu ticket nhi milni chahi d.

Deepak Fzr

MAIN HUNE HI EH SITE CHEK KITI A, BOHT VADIYA WEB SITE A. SOCHYA NHI C PUNJABI CH V ES PADDAR DI SITE HOVEGI

Harvinder Sidhu

sahi hai..no more chaalu singer..!!

Gurmail Biroke

ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਲੱਗੇ ਰਹੋ । ਜੇ ਕਪਾਹ ਬੀਜੀ ਹੈ ਤਾਂ ਇੱਕ ਦਿਨ ਖਿੱੜੇਗੀ ਜਰੂਰ, ਸਾਂਭ ਸੰਭਾਲ ਜਾਰੀ ਰੱਖੋ ਜੀ !!!! ਗੁਰਮੇਲ ਬੀਰੋਕੇ

Sucha Singh Nar

vadhia gl hae ji. virodh hona hi chahida hae.meri marathon training hun khtm ho gei hye ji .hun sman kadhke suhi sver jrur parhia kranga ji shukria aap ji da jhad krn vaste.

Pardeep Raj Gill

ਕੋਈ ਪੰਡ ਰੂਪ ਦੀ ਕਰਮਾਂ ਵਾਲਾ ਲੈ ਚਲਿਆ............. ਤੇਰੀ ਝਾਂਜਰ ਦਾ ਛਾਨ੍ਕਾਟਾ ਨੀ ਪਿੰਡ ਵਿਚ ਪੈ ਚਲਿਆ long time ago narinder biba sung this type of songs too.....nothing wrong.

Kanwaljeet Singh Kundal

Oe koi Aam Banda Labh lao Jis ch koi Aam aadmi lyi kam karna da koi gun howe kio Workers lokan pichhe nahre maaran joge aa....

Security Code (required)



Can't read the image? click here to refresh.

Name (required)

Leave a comment... (required)





ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ