Thu, 21 November 2024
Your Visitor Number :-   7255234
SuhisaverSuhisaver Suhisaver

ਵਾਰਿਸ ਲੁਧਿਆਣਵੀ-ਅਕੀਲ ਰੂਬੀ

Posted on:- 24-01-2014

ਦਿਲਜੀਤ ਮਿਰਜ਼ਾ ਆਪਣੇ ਜ਼ਮਾਨੇ ਦੇ ਨਾ ਸਿਰਫ਼ ਮਸ਼ਹੂਰ ਕਾਮੇਡੀਅਨ ਸਨ, ਸਗੋਂ ਬੜੇ ਸਮਝਦਾਰ ਤੇ ਕਾਮਯਾਬ ਡਾਇਰੈਕਟਰ ਵੀ ਸਨ। ਉਨ੍ਹਾਂ ਨੇ ਬੜੀਆਂ ਕਾਮਯਾਬ ਤੇ ਮਸ਼ਹੂਰ ਫ਼ਿਲਮਾਂ ਵੀ ਬਣਾਈਆਂ। ਰਿਵਾਜਂ,ਜਨਾਬ ਆਲੀਂ ,ਠਾਹਂ ਵਾਰ ਦਾਤਂ ਤੇ ਬਰਸਾਤ ਉਨ੍ਹਾਂ ਦੀਆਂ ਕਾਮਯਾਬ ਫ਼ਿਲਮਾਂ ਨੇਂ। ਉਹ ਬੜੀ ਮਿਹਨਤ ਤੇ ਚਾਹਤ ਨਾਲ ਫ਼ਿਲਮ ਦੀ ਕਹਾਣੀ, ਫ਼ਿਲਮ ਦੇ ਮਿਊਜ਼ਿਕ ਤੇ ਫ਼ਿਲਮ ਦੀ ਨੋਕ ਪਲਕ ਸੰਵਾਰ ਦੇ ਸਨ। ਫ਼ਿਲਮ ਦੀ ਕਹਾਣੀ ਤੇ ਉਹ ਕਿੰਨੀ ਮਿਹਨਤ ਕਰਦੇ ਸਨ। ਇਕ ਵਾਕਿਆ ਮੈਨੂੰ ਹੁਣ ਤੀਕਰ ਯਾਦ ਏ। ਇਸ ਵਾਕਿਆ ਦਾ ਮੈਂ ਚਸ਼ਮ ਦੀਦ ਗਵਾਹ ਹਾਂ।



ਉਨ੍ਹਾਂ ਦੀ ਪੰਜਾਬੀ ਫ਼ਿਲਮ"ਵਾਰ ਦਾਤ"ਬਣ ਰਹੀ ਸੀ। ਇਕ ਦਿਨ ਮੈਂ ਉਨ੍ਹਾਂ ਨੂੰ ਮਿਲਣ ਲਈ ਸਟੋਡੀਵ ਗਿਆ। ਉਨ੍ਹਾਂ ਦੇ ਦਫ਼ਤਰ ਵਿੱਚ ਫ਼ਿਲਮ ਦੇ ਆਖ਼ਰੀ ਸੈਂ ਤੇ ਬੜੀ ਬਹਿਸ ਹੋ ਰਹੀ ਸੀ। ਫ਼ਿਲਮ ਦੇ ਹੀਰੋ ਲਾਲਾ ਸੁਧੀਰ, ਵਲਨ ਸੁਲਤਾਨ ਰਾਹੀ। ਹੀਰੋਇਨ ਤੇ ਡਾਇਰੈਕਟਰ ਗੱਲ ਬਾਤ ਕਰਰਹੇ ਸਨ। ਕਹਾਣੀ ਦਾ ਲਿਖਾਰੀ ਕੁਰਸੀ ਤੇ ਬੈਠਾ ਉਨ੍ਹਾਂ ਦੇ ਮੂੰਹ ਵੇਖ ਰਿਹਾ ਸੀ। ਫ਼ਿਲਮ ਦੇ ਆਖ਼ਰੀ ਸੀਨ ਵਿਚ ਡਰਾਮਾਈ ਰੰਗ ਭਰਨ ਲਈ ਇਕ ਕਿਰਦਾਰ ਦਾ ਮਰਨਾ ਬਹੁਤ ਜ਼ਰੂਰੀ ਸੀ, ਪਰ ਮਰਨ ਤੇ ਕੋਈ ਵੀ ਰਾਜ਼ੀ ਨਹੀਂ ਹੋ ਰਿਹਾ ਸੀ। ਫ਼ਿਲਮ ਦੇ ਹੀਰੋ ਲਾਲਾ ਸੁਧੀਰ ਨੇ ਐਸ਼ ਟੁਰੇ ਵਿਚ ਸਿਗਰੇਟ ਬੁਝਾ ਕੇ ਕਿਹਾ:

"ਇਹ ਕਿਵੇਂ ਹੋ ਸਕਦਾ ਏ ਮਿਰਜ਼ਾ ਸਾਹਿਬ ------- ਜੇ ਮੈਂ ਮਰਗੀਆ ਤੇ ਫ਼ਿਲਮ ਦਾ ਬੀੜਾ ਗ਼ਰਕ ਹੋ ਜਾਵੇ ਗਾ।"
ਹੀਰੋਇਨ ਬੜੇ ਐਤਮਾਦ ਨਾਲ ਬੋਲੀ

"ਤੇ ਜੇ ਤੁਸੀ ਮੈਨੂੰ ਮਾਰ ਦਿੱਤਾ । ਲੋਕੀ ਕਰੁਸੀਆਂ ਤੋੜ ਦੇਣਗੇ।  ਮੈਂ ਨਹੀਂ ਮਰਸਕਦੀ"।

ਸੁਲਤਾਨ ਰਾਹੀ ਨੇ ਕਹਿਕਹਾ ਲਾ ਕੇ ਕਿਹਾ।

"ਮੇਰੇ ਮਰਨ ਦਾ ਤੇ ਸਵਾਲ ਈ ਪੈਦਾ ਨਹੀਂ ਹੁੰਦਾ। ਮੇਰਾ ਕਿਰਦਾਰ ਬੜਾ ਭਰਵਾਂ ਕਿਰਦਾਰ ਏ। ਮੈਂ ਸਕਰੀਨ ਤੋਂ ਗ਼ਾਇਬ ਹੋਇਆ ਤੇ ਫ਼ਿਲਮ ਗ਼ਾਇਬ ਹੋ ਜਾਵੇਗੀ।"  
ਕੱਸਾ ਮੁਖ਼ਤਸਰ ਕੋਈ ਕਿਰਦਾਰ ਮਰਨ ਤੇ ਰਾਜ਼ੀ ਨਾ ਹੋਇਆ।ਬਹਿਸ ਲੰਬੀ ਹੋਗਈ, ਸ਼ਾਮ ਪੈ ਗਈ। ਮਗ਼ਰਿਬ ਦੀ ਅਜ਼ਾਨ ਖ਼ਤਮ ਹੋਈ ਤੇ ਕਹਾਣੀ ਦਾ ਲਿਖਾਰੀ ਬੋਲਿਆ।

"ਇਸ ਸਾਰੀ ਬਹਿਸ ਦਾ ਇਕ ਹੱਲ ਮੇਰੇ ਕੋਲ ਹੈ ਵੇ।"
ਦਿਲਜੀਤ ਮਿਰਜ਼ਾ ਨੇ ਉਹਦੇ ਵਲ ਵੇਖ ਕੇ ਪੁੱਛਿਆ

"ਉਹ ਕੀ ਹੱਲ ਏ"
ਲਿਖਾਰੀ ਨੇ ਹੀਰੋ, ਹੀਰੋਇਨ ਤੇ ਵਲਨ ਵਲ ਵੇਖ ਕੇ ਕਿਹਾ

"ਇਨ੍ਹਾਂ ਵਿਚੋਂ ਕੋਈ ਮਰਨ ਲਈ ਤਿਆਰ ਨਹੀਂ।"
ਲਾਲਾ ਸੁਧੀਰ ਫ਼ੌਰਨ ਬੋਲੇ

"ਤੁਸੀਂ ਠੀਕ ਕਿਹਾ ਏ।"

"ਫ਼ਿਲਮ ਵਿਚ ਇਕ ਬੰਦੇ ਨੇ ਮਰਨਾ ਤੇ ਜ਼ਰੂਰੀ ਏ" ਲਿਖਾਰੀ ਨੇ ਕਹਿਆ "ਬੇ ਸ਼ੱਕ" ਦਿਲਜੀਤ ਮਿਰਜ਼ਾ ਨੇ ਸਿਰ ਹਿਲਾਇਆ।

"ਤੇ ਫਿਰ ਤੁਸੀਂ ਮੈਨੂੰ ਮਾਰ ਦਿਓ।"

ਸਾਰੇ ਲਿਖਾਰੀ ਦਾ ਮੂੰਹ ਵੇਖਣ ਲੱਗ ਪਏ।

ਇਸ ਲਿਖਾਰੀ ਦਾ ਨਾਂ ਵਾਰਿਸ ਲੁਧਿਆਣਵੀ ਸੀ, ਜਿਹੜਾ ਫ਼ਿਲਮ "ਵਾਰਦਾਤ" ਦੇ ਗੀਤ ਤੇ ਮਕਾਲਮੇ ਲਿਖ ਰਿਹਾ ਸੀ।
 

ਵਾਰਿਸ ਲੁਧਿਆਣਵੀ ਬਹੁਤ ਸ਼ਰੀਫ਼ ਬੰਦਾ ਸੀ, ਬਹੁਤ ਘੱਟ ਬੋਲਦਾ ਸੀ ਤੇ ਬਹੁਤ ਸੋਹਣੇ ਗੀਤ ਲਿਖਦਾ ਸੀ। ਫ਼ਿਲਮੀ ਗੀਤ ਲਿਖਣ ਵਾਲੇ ਸ਼ਾਇਰਾਂ ਨੂੰ ਉਹ ਕਾਮਯਾਬੀ ਬਹੁਤ ਘੱਟ ਨਸੀਬ ਹੋਈ, ਜਿਹੜੀ ਵਾਰਿਸ ਲੁਧਿਆਣਵੀ ਦੇ ਹਿੱਸੇ ਵਿਚ ਆਈ। ਵਾਰਿਸ ਦੇ ਗੀਤ ਗਲੀ ਗਲੀ ਵਜੇ। ਵਾਰਿਸ ਲੁਧਿਆਣਵੀ ਉਨ੍ਹਾਂ ਖ਼ੁਸ਼ ਕਿਸਮਤ ਸ਼ਾਇਰਾਂ ਵਿਚੋਂ ਏ ਜਿਹਨਾਂ ਦਾ ਪਹਿਲਾ ਗੀਤ ਈ ਉਨ੍ਹਾਂ ਦੀ ਕਾਮਯਾਬੀ ਦੀ ਜ਼ਮਾਨਤ ਬਣ ਗਿਆ। ਬੜੇ ਯਕੀਨ ਨਾਲ ਕਹਿਆ ਜਾਸਕਦਾ ਏ ਕਿ ਕੱਲ ਵੀ ਤੇ ਅਜ ਵੀ, ਤੇ ਆਉਣ ਵਾਲੇ ਕੁਲ ਵੀ। ਵਾਰਿਸ ਦਾ ਇਹ ਗੀਤ ਕਿਸੇ ਨਾ ਕਿਸੇ ਘਰ ਵਿੱਚ ਜ਼ਰੂਰ ਲੋਕੀ ਗਾਉਂਦੇ ਨੇਂ ਤੇ ਗਾਉਂਦੇ ਰਹਿਣਗੇ,  ਉਹ ਕਿਹੜਾ ਗੀਤ ਸੀ?। ਇਹ ਜਾਣਨ ਤੋਂ ਪਹਿਲੋਂ ਇਕ ਵਾਕਿਆ ਸੁਣ ਲਵੋ।

ਵਾਰਿਸ ਲੁਧਿਆਣਵੀ ਨੂੰ ਕੌੜਾ ਪਾਣੀ ਪੀਣ ਦੀ ਆਦਤ ਸੀ। ਲੋਕਾਂ ਦਾ ਖ਼ਿਆਲ ਸੀ ਕਿ ਵਾਰਿਸ ਬੰਦਾ ਬੜਾ ਸ਼ਰੀਫ਼ ਸੀ। ਇਕੋ ਈ ਗੱਲ ਉਹਦੀ ਕਮਜ਼ੋਰੀ ਸੀ ਤੇ ਉਹ ਸੀ ਕੌੜਾ ਪਾਣੀ।

ਪੰਜਾਬੀ ਦੀ ਇਕ ਬੜੀ ਫ਼ਜ਼ੂਲ ਫ਼ਿਲਮ ਬਣੀ ਸੀ, "ਹਿਟਲਰ"।ਉਹਦੀ ਕਹਾਣੀ ਮੇਰੀ ਸੀ ਤੇ ਗੀਤ ਵਾਰਿਸ ਲੁਧਿਆਣਵੀ ਨੇ ਲਿਖੇ ਸਨ। ਇਕ ਰਾਤ ਵਾਰਿਸ ਫ਼ਿਲਮ ਦੇ ਡਾਇਰੈਕਟਰ ਨਾਲ ਕੌੜਾ ਪਾਣੀ ਪੀ ਕੇ ਸਟੋਡੀਵ ਤੋਂ ਆਪਣੇ ਘਰ ਸੁਲਤਾਨ ਪੂਰਾ ਵੱਲ ਟੁਰ ਪਏ। ਜਨਰਲ ਜ਼ਿਆ ਅਲਹਕ ਦਾ ਜ਼ਮਾਨਾ ਸੀ। ਪੁਲਿਸ ਵਾਲੇ ਲੋਕਾਂ ਦਾ ਮੂੰਹ ਸੁੰਘ ਕੇ ਪਤਾ ਲਾਵਨਦੇ ਸਨ ਕਿ ਕਿੰਨੇ ਦਾਰੂ ਪੀਤਾ ਹੋਇਆ ਏ। ਵਾਰਿਸ ਲੁਧਿਆਣਵੀ ਦਾ ਮੂੰਹ ਸੁੰਘਿਆ ਤੇ ਵਾਰਿਸ ਨੂੰ ਪੁਲਿਸ ਵਾਲਿਆਂ ਨੇ ਫੜ ਲਿਆ। ਥਾਣੇ ਲੈ ਗਏ। ਜਦੋਂ ਵਾਰਿਸ ਨੂੰ ਹਵਾਲਾਤ ਵਿਚ ਬੰਦ ਕਰ ਨ ਲੱਗੇ ਤੇ ਵਾਰਿਸ ਲੁਧਿਆਣਵੀ ਨੇ ਥਾਣੇਦਾਰ ਨੂੰ ਪੁੱਛਿਆ।

"ਪੁੱਤਰ, ਤੇਰਾ ਵਿਆਹ ਹੋਇਆ ਏ?"

"ਥਾਣੇਦਾਰ ਨੇ ਵਾਰਿਸ ਨੂੰ ਵੇਖ ਕੇ ਕਿਹਾ

"ਹਾਂ ਹੋਇਆ ਏ, ਤੇ ਇਸ ਥਾਣੇ ਵਿੱਚ ਸਾਰੇ ਵਿਆਹੇ ਹੋਏ ਨੇਂ। ਵਾਰਿਸ ਨੇ ਸਾਰੀਆਂ ਵੱਲ ਵੇਖਿਆ ਤੇ ਕਹਿਣ ਲੱਗੇ।
 

"ਤੇ ਫਿਰ ਸਾਰਿਆਂ ਦੇ ਵਿਆਹ ਤੇ ਇਕ ਗੀਤ ਜ਼ਰੂਰ ਭੈਣਾਂ ਨੇ ਗਾਇਆ ਹੋਣਾ ਏ।"
"ਕਿਹੜਾ ਗੀਤ" ਥਾਣੇਦਾਰ ਕਹਿਣ ਲੱਗਾ।

"ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ
ਅਮੜੀ ਦੇ ਦਿਲ ਦਾ ਸਹਾਰਾ
ਨੀ ਵੀਰ ਮੇਰਾ ਘੋੜੀ ਚੜ੍ਹਿਆ" ਵਾਰਿਸ ਨੇ ਕਿਹਾ

"ਹਾਂ ਇਹ ਗੀਤ ਗਾਇਆ ਸੀ, ਪਰ ਤੇਰਾ ਇਸ ਗੀਤ ਨਾਲ ਕੀ ਤਾਅਲੁੱਕ" ਥਾਣੇਦਾਰ ਨੇ ਕਹਿਆ।

ਵਾਰਿਸ ਲੁਧਿਆਣਵੀ ਨੇ ਹੱਸ ਕੇ ਕਿਹਾ

"ਯਾਰ ਇਹ ਗੀਤ ਮੈਂ ਲਿਖਿਆ ਏ ਤੇ ਮੇਰਾ ਨਾਂ ਵਾਰਿਸ ਲੁਧਿਆਣਵੀ ਏ।"
ਥਾਣੇਦਾਰ ਨੇ ਟਾਂਗਾ ਮੰਗਵਾਇਆ ਤੇ ਇਕ ਸਿਪਾਹੀ ਦੀ ਡਿਊਟੀ ਲਾਈ।
"।।।ਜਾ ਵਾਰਿਸ ਸਾਹਿਬ ਨੂੰ ਸੁਲਤਾਨ ਪੂਰਾ ਛੱਡ ਕੇ ਆ। ਕਿਧਰੇ ਕੋਈ ਹੋਰ ਪੁਲਿਸ ਵਾਲਾ ਨਾ ਫੜ ਲਵੇ।।।"

ਵਾਰਿਸ ਲੁਧਿਆਣਵੀ ਦਾ ਫ਼ਿਲਮ "ਕਰਤਾਰ ਸਿੰਘ" ਵਿਚ ਇਹ ਪਹਿਲਾ ਗੀਤ ਸੀ ਤੇ ਫਿਰ ਵਾਰਿਸ ਲੁਧਿਆਣਵੀ ਨੇ ਪਿਛਾਂ ਪਰਤ ਕੇ ਨਾ ਵੇਖਿਆ ਤੇ ਹਟ ਗਾਣਿਆਂ ਦਾ ਢੇਰ ਲਾ ਦਿੱਤਾ।

ਵਾਰਿਸ ਲੁਧਿਆਣਵੀ ਉਸਤਾਦ ਦਾਮਨ ਦੇ ਸ਼ਾਗਿਰਦ ਸਨ ਤੇ ਉਸਤਾਦ ਦਾ ਜ਼ਿਕਰ ਬੜੀ ਅਕੀਦਤ ਨਾਲ ਕਰਦੇ ਸਨ। ਵਾਰਿਸ ਲੁਧਿਆਣਵੀ ਪਹਿਲੋਂ ਰੇਲਵੇ ਦੇ ਮਹਿਕਮੇ ਵਿਚ ਕਲਰਕੀ ਕਰਦੇ ਸਨ। "ਕਰਤਾਰ ਸਿੰਘ" ਦਾ ਗੀਤ ਲਿਖਿਆ ਤੇ ਉਨ੍ਹਾਂ ਨੂੰ ਕਲਰਕੀ ਕਰਨ ਲਈ ਵਕਤ ਨਾ ਲੱਭਿਆ। ਸਾਰਾ ਵੇਲਾ ਫ਼ਿਲਮ ਦੇ ਗਾਣੇ ਲਿਖਣ ਵਿਚ ਰੁੱਝੇ ਰਹੇ ਤੇ ਕਲਰਕੀ ਨੂੰ ਛੱਡ ਕੇ ਫ਼ਿਲਮਾਂ ਦੇ ਹੂਗਏ।

ਹਜ਼ੇਂ ਕਾਦਰੀ ਤੇ ਅਹਿਮਦ ਰਾਹੀ ਦੇ ਬਾਅਦ ਵਾਰਿਸ ਲੁਧਿਆਣਵੀ ਪੰਜਾਬੀ ਫ਼ਿਲਮਾਂ ਦੇ ਸਬ ਤੋਂ ਵੱਡੇ ਤੇ ਮਸ਼ਹੂਰ ਗੀਤ ਲਿਖਣ ਵਾਲੇ ਬਣ ਗਏ। ਉਨ੍ਹਾਂ ਨੇ ਬਹੁਤ ਗੀਤ ਲਿਖੇ। ਉਨ੍ਹਾਂ ਦੇ ਗੀਤ ਬਹੁਤ ਮਸ਼ਹੂਰ ਹੋਏ। ਜੇ ਮੈਂ ਫ਼ਹਿਰਿਸਤ ਬਿਨਾਂ ਲੱਗਾਂ ਤੇ ਕਾਗ਼ਜ਼ਾਂ ਦਾ ਢੇਰ ਲੱਗ ਜਾਵੇ ਗਾ। ਮਸ਼ਹੂਰ ਗੀਤ ਤੇ ਇੱਕੋ ਈ ਮਾਣ ਨਹੀਂ। ਸ਼ਾਇਰ ਨੂੰ ਜ਼ਿੰਦਾ ਰੱਖਣ ਲਈ ਇਕੋ ਈ ਗੀਤ ਬੜਾ ਹੁੰਦਾ ਏ। ਵਾਰਿਸ ਦੇ ਖਾਤੇ ਵਿਚ ਤੇ ਬੇ ਸ਼ੁਮਾਰ ਹਿੱਟ ਗੀਤ ਨੇਂ। ਕੁੱਝ ਗੀਤ ਇਹੋ ਜਿਹੇ ਨੇਂ ਜਿਹਨਾਂ ਨੇ ਵਾਰਿਸ ਲੁਧਿਆਣਵੀ ਦੀ ਸ਼ੁਹਰਤ ਤੇ ਮਕਬੂਲੀਅਤ ਦੇ ਇਹੋ ਜਿਹੇ ਝੰਡੇ ਗੱਡੇ ਨੇਂ ਜਿਹਨਾਂ ਨੂੰ ਵੇਲੇ ਦੀ ਹਨੇਰੀ ਕਦੀ ਉਖਾੜ ਨਹੀਂ ਸਕਦੀ।

1। ਅਸਾਂ ਜਾਣ ਕੇ ਮੀਟ ਲਈ ਅੱਖ ਵੇ
2। ਡੋਰੇ ਖਿੱਚ ਕੇ ਨਾ ਕਜਲਾਂ ਪਾਈਏ, ਮਾਪਿਆਂ ਦੇ ਪਿੰਡ ਕੁੜੀਏ
3। ਦਿਲਾਂ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ
4। ਪਹਿਲੀ ਵਾਰੀ ਅੱਜ ਉਨ੍ਹਾਂ ਅੱਖੀਆਂ ਨੇਂ ਤੱਕਿਆ, ਇਹੋ ਜਿਹਾ ਤੱਕਿਆ ਕਿ ਹਾਏ ਮਾਰ ਸੁੱਟਿਆ
5। ਆਸੀਨੇ ਨਾਲ ਲੱਗ ਜਾ ਠਾਹ ਕਰਕੇ
6। ਲੋਕੋ ਬਹੁਤੀ ਸੋਹਣੀ ਕੁੜੀ ਵੀ ਅਜੀਬ ਹੁੰਦੀ ਏ
7। ਨੀ ਚੰਬੇ ਦੀਏ ਬੰਦ ਕਲੀਏ
8। ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ

ਵਾਰਿਸ ਲੁਧਿਆਣਵੀ ਨੇ ਕਮਰਸ਼ਲ ਤੇ ਅਦਬੀ ਦੋਵੇਂ ਰੰਗ ਆਪਣੇ ਗੀਤਾਂ ਵਿਚ ਵਰਤੇ ਤੇ ਬੜੀ ਸ਼ੁਹਰਤ ਹਾਸਲ ਕੀਤੀ।

ਵਾਰਿਸ ਲੁਧਿਆਣਵੀ, ਅਹਿਮਦ ਰਾਹੀ, ਹਜ਼ੇਂ ਕਾਦਰੀ, ਬਾਬਾ ਆਲਮ ਸਿਆਹ ਪੋਸ਼ ਦੇ ਬਾਅਦ ਫ਼ਿਲਮੀ ਦੁਨੀਆ ਵਿੱਚ ਗੀਤ ਲਿਖਣ ਲਈ ਆਏ ਤੇ ਉਨ੍ਹਾਂ ਨੇ ਗੀਤ ਨਿਗਾਰੀ ਵਿਚ ਅਪਣਾ ਇਕ ਮੁਕਾਮ ਪੈਦਾ ਕੀਤਾ। ਉਸਤਾਦ ਦਾਮਨ ਦੇ ਸ਼ਾਗਿਰਦ ਸਨ ਤੇ ਇਸ ਗੱਲ ਤੇ ਉਨ੍ਹਾਂ ਨੂੰ ਬੜਾ ਮਾਣ ਸੀ। ਉਹ ਅਕਸਰ ਕਹਿੰਦੇ ਹੁੰਦੇ ਸਨ।

"ਭਾਹ ਜੀ। ਉਸਤਾਦ ਹੋਰਾਂ ਮੇਰੇ ਸਿਰ ਤੇ ਹਥ ਫੇਰ ਕੇ ਮੈਨੂੰ ਸ਼ਾਇਰ ਬਣਾ ਦਿੱਤਾ ਏ। ਨਹੀਂ ਤੇ ਮੇਰੇ ਵਰਗੇ ਕਈ ਵਾਰਿਸ ਲੱਗੇ ਫਿਰ ਦੇ ਨੇਂ।"

ਵਾਰਿਸ ਲੁਧਿਆਣਵੀ ਬੜਾ ਸ਼ਰੀਫ਼ ਆਦਮੀ ਸੀ। ਮਿਲਣ ਵਾਲੇ ਲੋਕਾਂ ਨੂੰ ਉਸ ਹਮੇਸ਼ਾ ਦੁਆ ਦਿੱਤੀ,ਕਦੀ ਕਿਸੇ ਦੀ ਬੁਰਾਈ ਨਹੀਂ ਕੀਤੀ ਨਾ ਮੰਨਦਾ ਬੋਲ ਬੋਲਿਆ। ਫ਼ਿਲਮੀ ਦੁਨੀਆ ਚਲਾਕ ਲੋਕਾਂ ਦਾ ਗੜ੍ਹ ਏ। ਸਾਰੇ ਤੇ ਨਹੀਂ ਪਰ ਬਹੁਤੇ ਲੋਕੀ ਚੁਟਕੀ ਵਜਾ ਕੇ ਬੰਦੇ ਦਾ ਰਸ ਨਿਚੋੜ ਲੈਂਦੇ ਨੇਂ, ਮਖ਼ਤਾਨਾ ਦੇਣ ਦਾ ਨਾਂ ਨਹੀਂ ਲੈਂਦੇ। ਮੈਂ ਕਈ ਪਰੋਡੀਵਸਰਾਂ ਤੋਂ ਵਾਕਿਫ਼ ਆਂ ਜਿਹਨਾਂ ਵਾਰਿਸ ਤੋਂ ਮਨ ਮਰਜ਼ੀ ਦਾ ਕੰਮ ਕਰਾਇਆ, ਪਰ ਪੈਸੇ ਦੇਣ ਵੇਲੇ ਹਥ ਨਾ ਆਏ। ਵਾਰਿਸ ਨੇ ਉਨ੍ਹਾਂ ਨਾਲ ਵੀ ਹੱਸ ਕੇ ਗੱਲ ਕੀਤੀ। ਇਕ ਵਾਰੀ ਇੱਕ ਪ੍ਰੋਡਿਊਸਰ ਦੀ ਫ਼ਿਲਮ ਦੇ ਮਕਾਲਮੇ ਤੇ ਗੀਤ ਲਿਖੇ। ਜਦੋਂ ਪੈਸੇ ਦੇਣ ਦੀ ਵਾਰੀ ਆਈ ਤੇ ਪ੍ਰੋਡਿਊਸਰ ਵਾਰਿਸ ਨਾਲ ਲੜ ਪਿਆ। ਵਾਰਿਸ ਲੁਧਿਆਣਵੀ ਨੇ ਉਹਦੇ ਮੂੰਹ ਵਲ ਤੱਕਿਆ ਤੇ ਹੱਸ ਕੇ ਕਿਹਾ।

ਕੰਮ ਕਰਾਂ ਵੇਲੇ ਤੇਰੀ ਸ਼ਕਲ ਤੇ ਮੈਨੂੰ ਰਹਿਮਾਨੀ ਭਲੀਖਾਪੀਆ ਸੀ ਪਰ ਹੁਣ ਮੈਨੂੰ ਲਗਦਾ ਏ ਪਈ ਉਹ ਰਹਿਮਾਨ ਨਹੀਂ ਸੀ, ਸ਼ੈਤਾਨ ਮੇਕ ਅੱਪ ਕਰਕੇ ਬੈਠਾ ਹੋਇਆ ਸੀ। ਜਾ ਤੈਨੂੰ ਸਾਰੇ ਪੈਸੇ ਅੱਲ੍ਹਾ ਦੇ ਨਾਂ ਤੇ ਮੁਆਫ਼ ਕੀਤੇ।"

ਵਾਰਿਸ ਨੇ ਹਮੇਸ਼ਾ ਪੰਜਾਬੀ ਗੀਤ ਲਿਖੇ। ਉਹਨੂੰ ਉਰਦੂ ਫ਼ਿਲਮ ਵਿਚ ਗੀਤ ਲਿਖਣ ਦਾ ਬੜਾ ਸ਼ੌਕ ਸੀ। ਇਕ ਵਾਰੀ ਮੈਨੂੰ ਕਹਿਣ ਲੱਗਾ।

"ਯਾਰ ਅਕੀਲ ਰੂਬੀ। ਸਾਡੇ ਸ਼ਹਿਰ ਦਾ ਇਕ ਬੰਦਾ ਬੜਾ ਮਹਾਨ ਉਰਦੂ ਗੀਤ ਲਿਖਦਾ ਏ। ਪਾਕ ਵਹਨਦ ਵਿਚ ਉਹਦੇ ਨਾਲ ਦਾ ਗੀਤ ਲਿਖਣ ਵਾਲਾ ਕੋਈ ਨ੍ਹੀਂ । ਮੇਰੀ ਬੜੀ ਆਰਜ਼ੂ ਏ ਪਈ ਇਕ ਫ਼ਿਲਮ ਵਿਚ ਮੈਂ ਤੇ ਤੂੰ ਇਕੱਠੇ ਰਲ ਕੇ ਉਰਦੂ ਗੀਤ ਲਿਖੀਏ ।"ਵਾਰਿਸ ਦੀ ਇਹ ਆਰਜ਼ੂ ਪੂਰੀ ਨਹੀਂ ਹੋਈ ਪਰ ਇਕ ਪੰਜਾਬੀ ਫ਼ਿਲਮ" ਅਨੋਖਾ ਦਾਜ" ਵਿੱਚ ਮੈਨੂੰ ਉਹਦੇ ਨਾਲ ਇਕ ਫ਼ਿਲਮੀ ਗੀਤ ਲਿਖਣ ਦਾ ਮੌਕਾ ਮਿਲ ਗਿਆ । ਵਾਰਿਸ ਬਹੁਤ ਖ਼ੁਸ਼ ਸੀ ਪਈ ਉਹਦਾ ਨਾਂ ਮੇਰੇ ਨਾਲ ਸਕਰੀਨ ਤੇ ਆ ਗਿਆ, ਪਰ ਇਸ ਖ਼ੁਸ਼ੀ ਨੂੰ ਇਕ ਪ੍ਰੇਸ਼ਾਨੀ ਨੇ ਘੇਰ ਲਿਆ।

ਹੋਇਆ ਇੰਜ ਪਈ ਜਦੋਂ ਫ਼ਿਲਮ ਸਿਨੇਮਾ ਵਿਚ ਲੱਗੀ। ਉਹਦੇ ਗੀਤ ਰੇਡੀਓ ਤੇ ਵੱਜਣ ਲੱਗੇ। ਰੇਡੀਓ ਵਾਲਿਆਂ ਨੇ ਗ਼ਲਤੀ ਨਾਲ ਮੇਰਾ ਗੀਤ ਵੀ ਵਾਰਿਸ ਦਾ ਨਾਂ ਲੈ ਕੇ ਵਜਾਣਾ ਸ਼ੁਰੂ ਕਰ ਦਿੱਤਾ। ਵਾਰਿਸ ਪ੍ਰੇਸ਼ਾਨ ਹੋਗਿਆ ਤੇ ਰਿਕਸ਼ਾ ਲੈ ਕੇ ਮੈਨੂੰ ਲੱਭਣਾ ਸ਼ੁਰੂ ਕਰ ਦਿੱਤਾ। ਐਫ਼। ਸੀ ਕਾਲਜ ਮੇਰੇ ਕੋਲ ਆਗਿਆ ਤੇ ਮੈਨੂੰ ਸੀਨੇ ਨਾਲ ਲਾਕੇ ਕਹਿਣ ਲੱਗਾ।

ਯਾਰ ਰੂਬੀ ਮੈਨੂੰ ਮੁਆਫ਼ ਕਰ ਦੇਈਂ। ਇਹਦੇ ਵਿਚ ਮੇਰੀ ਕੋਈ ਗ਼ਲਤੀ ਨਹੀਂ, ਸਾਰਾ ਕਸੂਰ ਰੇਡੀਓ ਵਾਲਿਆਂ ਦਾ ਏ।

ਹੁਣ ਵਾਰਿਸ ਵਰਗੇ ਚੰਗੇ ਲੋਕੀ ਲੱਭੀਆਂ ਨਹੀਂ ਲੱਭਦੇ । ਹੁਣ ਤੇ ਚੰਗੇ ਬੰਦਿਆਂ ਦਾ ਕਹਿਤ ਪੈ ਗਿਆ ਏ। ਚੋਣਵਾਂ ਪਾਸੇ ਬੰਦਿਆਂ ਦੀ ਭੀੜ ਲੱਗੀ ਏ, ਇਨਸਾਨ ਕੋਈ ਨਜ਼ਰ ਨਹੀਂ ਆਉਂਦਾ।

ਵਾਰਿਸ ਲੁਧਿਆਣਵੀ ਨੇ ਚਾਲੂ ਗੀਤ ਨਹੀਂ ਲਿਖੇ। ਆਪਣੇ ਗੁਰੂ ਉਸਤਾਦ ਦਾਮਨ ਦੇ ਨਾਂ ਨੂੰ ਲੀਕ ਨਹੀਂ ਲਾਈ। ਆਪਣੇ ਗੀਤਾਂ ਵਿਚ ਅਦਬੀ ਰੰਗ ਦਾ ਪੋਚਾ ਦਿੱਤੀ ਰੱਖਿਆ। ਕਦੀ ਉਹਦਾ ਲਿਖਿਆ ਗੀਤ।

ਪਹਿਲੀ ਵਾਰੀ ਅੱਜ ਉਨ੍ਹਾਂ ਅੱਖੀਆਂ ਨੇ ਤੱਕਿਆ
ਇਹੋ ਜਿਹਾ ਤੱਕਿਆ ਕਿ ਹਾਏ ਮਾਰ ਸੁੱਟਿਆ

ਸੁਣੋ ਤੇ ਚੰਗੀ ਸ਼ਾਇਰੀ ਦਾ ਸੁਰੋਰ ਚੋਣਵਾਂ ਪਾਸਿਓਂ ਘੇਰਾ ਪਾ ਲੈਂਦਾ ਏ। ਜੇ ਕਦੀ ਫ਼ਿਲਮ Situation ਦੀ  ਮਜਬੂਰੀ ਕਾਰਨ ਬਜ਼ਾਰੀ ਤੇ ਅਵਾਮੀ ਗੱਲ ਕਰਨੀ ਵੀ ਪਈ ਤੇ ਇਸ ਅੰਦਾਜ਼ ਨਾਲ ਕੀਤੀ ਕਿ ਉਹਦੇ ਵਿਚ ਨਵਾਂ ਰੰਗ ਆ ਗਿਆ । ਫ਼ਿਲਮ "ਠਾਹ" ਦਾ ਗੀਤ

ਤੇਰੇ ਮਿਲਣ ਨੂੰ ਆਈ ਆਂ ਮੈਂ ਚਾਹ ਕਰਕੇ
ਆ ਸੀਨੇ ਨਾਲ ਲੱਗ ਜਾ- ਠਾਹ ਕਰਕੇ

ਲਿਖਿਆ ਤੇ ਗੀਤ ਨੇ ਗਲੀ ਗਲੀ ਧੁੰਮ ਪਾ ਦਿੱਤੀ।

ਵਾਰਿਸ ਲੁਧਿਆਣਵੀ ਨੇ ਪੰਜਾਬੀ ਗੀਤ ਨਿਗਾਰੀ ਨੂੰ ਰੰਗ ਲਾ ਦਿੱਤੇ। ਉਰਦੂ ਫ਼ਿਲਮਾਂ ਵਿਚ ਗੀਤ ਲਿਖਣ ਦਾ ਮੌਕਾ ਮਿਲਦਾ ਤੇ ਮੈਨੂੰ ਯਕੀਨ ਏ ਪਈ ਉਹਨੇ ਉਰਦੂ ਗੀਤ ਦਾ ਮਾਣ ਵੀ ਵਧਾ ਦੇਣਾ ਸੀ।

ਵਾਰਿਸ ਲੁਧਿਆਣਵੀ ਬੜਾ ਸ਼ਰੀਫ਼ ਤੇ ਮਾਅਸੂਮ ਬੰਦਾ ਸੀ। ਕੁੱਝ ਅਰਸਾ ਪਤਲੂਨ ਕੋਟ ਵੀ ਪਾਇਆ, ਪਰ ਫਿਰ ਸ਼ਲਵਾਰ ਕਮੀਜ਼ ਪਾਉਂਦੇ ਰਹੇ। ਦੁਪਹਿਰੇ ਸਟੋਡੀਵ ਆਉਂਦੇ ਤੇ ਰਾਤ ਦੇ ਪਿਛਲੇ ਪਹਿਰ ਘਰ ਜਾਂਦੇ ਸਨ। ਘਰ ਮੱਝਾਂ ਰੱਖੀਆਂ ਹੋਈਆਂ ਸਨ। ਮੱਝਾਂ ਨੂੰ ਬੜਾ ਪਿਆਰ ਕਰ ਦੇ ਸਨ। ਉਨ੍ਹਾਂ ਦਾ ਦੁਧ ਆਪੇ ਚੁਣਦੇ ਤੇ ਬਹੁਤ ਖ਼ੁਸ਼ ਹੁੰਦੇ ਸਨ। ਵਾਰਿਸ ਲੁਧਿਆਣਵੀ ਦੇ ਤਿੰਨ ਸ਼ੌਕ ਸਨ। ਚੰਗੇ ਗੀਤ ਲਿਖਣਾ, ਦਿਨ ਵੇਲੇ ਦੁਧ ਪੀਣਾ ਤੇ ਰਾਤ ਨੂੰ ਕੌੜਾ ਪਾਣੀ। ਬਸ ਇਹ ਤੀਜਾ ਸ਼ੌਕ ਜਾਣ ਦਾ ਵੈਰੀ ਹੋ ਗਿਆ ਤੇ ਵਾਰਿਸ ਸਾਨੂੰ ਛੱਡ ਕੇ ਟੁਰ ਗਏ। ਆਪ ਤੇ ਟੁਰ ਗਏ ਪਰ ਉਨ੍ਹਾਂ ਦੇ ਗੀਤ ਸੁਣ ਕੇ ਸਾਨੂੰ ਸ਼ੱਕ ਪੈਂਦਾ ਏ ਪਈ ਉਹ ਸਾਡੇ ਨਾਲ ਨੇਂ। ਜਦੋਂ ਵੀ ਕਿਸੇ ਵਿਆਹ ਤੇ ਵਾਰਿਸ ਦਾ ਗੀਤ "ਵੀਰ ਮੇਰਾ ਘੋੜੀ ਚੜ੍ਹਿਆ" ਗਾਇਆ ਜਾਂਦਾ ਏ ਤੇ ਸ਼ੱਕ ਪੈਂਦਾ ਏ ਵਾਰਿਸ ਲੁਧਿਆਣਵੀ ਸਾਡੇ ਨਾਲ ਖਲੋਤਾ ਏ ਤੇ ਲੋਕਾਂ ਨੂੰ ਦੱਸ ਰਿਹਾ ਏ।

"ਇਹ ਗੀਤ ਮੈਂ ਲਿਖਿਆ ਏ"

Comments

Rajinder

jankaari bharpur lekh

sunny

very gud lekh

avtar singh billing

Very interesting article about a literary personality devoted to life and society.

Noor Zora

waris te hai e waris c

Kheewa Brar

likhari mar janda fir agge ton koi kahani na likhu

Dhian Singh

Kaimm y

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ