Fri, 06 December 2024
Your Visitor Number :-   7277445
SuhisaverSuhisaver Suhisaver

ਕਵਿਤਾ ਦਾ ਆਤੰਕ -ਗੁਰਬਚਨ

Posted on:- 23-04-2012

suhisaver

ਇਸ ਯੁੱਗ ਨੂੰ ਕਵਿਤਾ ਦੀ ਕਿੰਨੀ ਕੁ ਲੋੜ ਹੈ? ਪੰਜਾਬੀ ਦੀ ਕਵਿਤਾ ਪੜ੍ਹਣ ਵਾਲੇ ਪਾਠਕ ਕਿੰਨੇ ਹਨ? ਪੰਜਾਬੀ 'ਚ ਕਿੰਨੇ ਕੁ ਚੰਗੇ ਕਵੀ ਹਨ? ਕੀ ਕਵਿਤਾ ਇਸ ਯੁੱਗ ਦੀਆਂ ਪੇਚੀਦਗੀਆਂ ਨੂੰ ਅੰਕਿਤ ਕਰਨ ਲਈ ਯੋਗ ਵਿਧਾ ਹੈ?

ਇਨ੍ਹਾਂ ਸੁਆਲਾਂ ਦਾ ਜੁਆਬ ਸਭ ਨੂੰ ਪਤਾ ਹੈ। ਫਿਰ ਕਵਿਤਾ ਨੇ ਪੰਜਾਬੀ ਸਾਹਿਤਕਾਰੀ ਨੂੰ ਆਤੰਕਿਤ ਕਿਉਂ ਕੀਤਾ ਹੋਇਆ ਹੈ? ਬਿਲਕੁਲ ਉਸ ਤਰ੍ਹਾਂ ਜਿਵੇਂ ਧਰਮ ਨੇ ਇਸ ਦੇਸ਼ ਨੂੰ ਆਤੰਕਿਤ ਕਰ ਰੱਖਿਆ ਹੈ।

ਪੰਜਾਬੀ 'ਚ ਕਵਿਤਾ ਕਿਸੇ ਉਚੇਰੇ ਚਿੰਤਨ ਨੂੰ ਨਹੀਂ ਉਭਾਰ ਰਹੀ। ਕਵਿਤਾ ਚਿੰਤਨੀ ਬੁਲੰਦੀਆਂ ਛੁਹਣ ਲਈ ਸਾਡੇ ਲਿਖੀ ਵੀ ਨਹੀਂ ਜਾਂਦੀ। ਇਹਨੇ ਉਦਗ਼ਾਰਾਂ ਦਾ ਜਲੌਅ  ਹੀ ਦਿਖਾਣਾ ਹੁੰਦਾ ਕਿ ਸਰੋਤੇ ਤਰੰਗਿਤ ਹੁੰਦੇ ਰਹਿਣੇ। ਪੰਜਾਬੀ ਕਵੀ ਜੇ ਅਜਿਹਾ ਵੀ ਕਰਦੇ ਹੋਣ ਤਾਂ ਕਵਿਤਾ ਬਾਰੇ ਕਿਸੇ ਨੂੰ ਇਤਰਾਜ਼ ਨਹੀਂ। ਕਵਿਤਾ ਦੀ ਸਿਨਫ਼ ਅਦੁੱਤੀ ਹੈ, ਸਭ ਨੂੰ ਪਤਾ ਹੈ। ਪਰ ਆਪਣੇ ਤਾਂ ਕਵਿਤਾ ਦਾ ਗਾਹ ਪਈ ਜਾ ਰਿਹੈ। ਲਿਖਣਕਾਰਾਂ ਦੀ ਗਿਣਤੀ 'ਚ ਹੀ ਵਾਧਾ ਹੋ ਰਿਹੈ, ਜਿਵੇਂ ਮਾਲ ਰੋਡ 'ਤੇ ਸ਼ਾਮ ਨੂੰ ਰੌਣਕ ਵੱਧਦੀ ਜਾਂਦੀ ਹੈ।   ਹਰ ਸਾਹਿਤਕ ਇਕੱਠ ਦਾ ਅਗਲਾ ਮੋੜ ਕਾਵਿ ਬਾਜ਼ਾਰ ਵੱਲ ਨੂੰ ਜਾਂਦਾ ਹੈ ਤੇ ਤੋੜਾ ਮਹਿਫ਼ਲੀਅਤ/ਸ਼ਰਾਬੀਅਤ 'ਤੇ ਟੁੱਟਦਾ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। 

ਇਹ ਸਮਕਾਲ ਨੂੰ ਸਹਿਣ ਯੋਗ ਬਨਾਣ ਦੀ ਜੁਗਤ ਹੈ। ਇਹ ਇਤਿਹਾਸ ਨੂੰ ਤਰਲ ਬਨਾਣ ਦੀ ਉਮੰਗ ਹੈ। ਅਜਿਹੀ ਸਿਆਸੀ/ਸੱਭਿਆਚਾਰਕ ਬੇਫ਼ਿਕਰੀ ਨੇ ਪੰਜਾਬ ਨੂੰ ਪਿੱਛਲ-ਪੈਰੀ ਧਕੇਲ ਦਿੱਤਾ ਹੈ। ਕਿਸੇ ਨੂੰ ਨਹੀਂ ਪਤਾ ਇਸ ਭੂਖੰਡ ਦਾ ਕੱਲ੍ਹ ਕਿਹੋ ਜਿਹਾ ਹੋਵੇਗਾ। ਸਾਹਿਤ ਦੀ 80 ਪ੍ਰਤਿਸ਼ਤ ਸਪੇਸ 'ਤੇ ਕਵੀਆਂ ਨੇ ਮੰਜੀਆਂ ਡਾਹ ਰੱਖੀਆਂ ਹਨ। ਬਾਕੀ ਦੀ ਸਪੇਸ 'ਤੇ ਅਕਾਦਮੀਆਂ ਤੇ ਸਰਕਾਰੀ ਵਿਭਾਗ ਅਲਖ ਜਗਾਂਦੇ ਹਨ। ਕਹਿਣ ਨੂੰ ਨਵਾਂ ਕਿਸੇ ਕੋਲ ਕੁਝ ਨਹੀਂ ਰਿਹਾ।  ਜੇ ਕਹਿਣ ਨੂੰ ਹੋਵੇ ਤਾਂ   ਗ਼ਜ਼ਲੀਅਤ ਮੰਚਾਂ 'ਤੇ ਤਰਾਨੇ ਗਾਉਂਦੀ ਨਾ ਦਿਖੇ। ਸੁਆਲ ਪੈਦਾ ਹੁੰਦਾ ਹੈ : ਅਸੀਂ ਕਿਸ ਯੁੱਗ 'ਚ ਰਹਿੰਦੇ ਹਾਂ? ਯੁੱਗ ਦੀ ਦਸ਼ਾ/ਦਿਸ਼ਾ ਕੁਝ ਵੀ ਹੋਵੇ, ਇਸ ਨੂੰ ਅਸੀਂ ਆਪਣੀ ਤਰ੍ਹਾਂ ਦਾ ਬਣਾ ਰੱਖਿਆ ਹੈ। ਸੁਆਲਾਂ/ਤਸੱਵਰਾਂ, ਸੰਵਾਦਾਂ, ਨਵੇਂ ਵਿਚਾਰਾਂ ਦੀ ਰੋਸ਼ਨੀ ਤੋਂ ਟੁੱਟਾ 'ਸਾਡਾ ਆਪਣਾ' ਇਹ ਯੁੱਗ ਅੰਤਰ ਰਾਸ਼ਟਰੀ ਮੱਧਵਰਗ ਦੇ ਆਰਥਿਕ ਵਿਆਕਰਣ ਨੇ ਸਾਂਭ ਲੈਣਾ ਹੈ। ਆਉਂਦੇ ਯੁੱਗਾਂ ਵਿੱਚ ਪੰਜਾਬ ਦੀ ਧਰਤੀ 'ਤੇ ਜਿਸ ਕਿਸੇ ਦਾ ਗਲਬਾ ਹੋਵੇ, ਪੰਜਾਬੀ ਜਾਂ ਗ਼ੈਰ-ਪੰਜਾਬੀ ਕਿਸੇ ਦਾ ਵੀ, ਉਹਦੇ ਲਈ ਭਾਸ਼ਾ/ਸੱਭਿਆਚਾਰ ਬੇਮਾਅਨੀ ਹੋ ਜਾਣੀ ਹੈ। ਅਸੀਂ ਅਜਿਹੇ ਭਵਿੱਖ ਲਈ ਭੋਏਂ ਤਿਆਰ ਕਰ ਰਹੇ ਹਾਂ।

ਇਹ ਯੁੱਗ ਕਾਰਪੋਰਟ ਸਿੱਖਿਆ ਦਾ ਹੈ। ਸਾਡੇ ਯੁਵਕ ਕਾਰਪੋਰੇਟ ਸੰਸਾਰ ਦੇ ਪਿਆਦੇ ਬਣ ਰਹੇ ਹਨ। ਇਹ ਵਿਸ਼ਵੀਕਰਨ ਦੀ ਸੁਨਾਮੀ ਦਾ ਅਸਰ ਹੈ। ਹਰ ਤਰ੍ਹਾਂ ਦੇ ਮਾਨਵ ਪ੍ਰਵਚਨ ਦਾ ਬਿਜ਼ਨਸੀਕਰਨ ਹੋ ਚੁੱਕਾ ਹੈ। ਟੈਲੀ 'ਤੇ ਕ੍ਰਿਕਟ/ਫ਼ਿਲਮਾਂ ਤੇ ਫੈਸ਼ਨ ਸ਼ੋਅ ਆਦਿ ਦੀ ਪਾਪੂਲਰ ਦ੍ਰਿਸ਼ਾਵਲੀ ਸਾਡੀ ਤਫ਼ਰੀਹ ਦਾ ਸਰੋਤ ਬਣੀ ਹੋਈ ਹੈ। ਇਸ ਪਿੱਛੇ ਵਿਸ਼ਵ ਪੱਧਰ 'ਤੇ ਤੈਅ ਹੋ ਚੁੱਕੇ ਆਰਥਿਕ ਸਮੀਕਰਣ ਹਨ। ਇਹ ਸਮੀਕਰਣ ਮਨੁੱਖ ਦੀ ਮਾਨਸਿਕ ਬਣਤ ਨੂੰ ਤਬਦੀਲ ਕਰ ਰਹੇ ਹਨ। ਸਰਲ ਸਿੱਧੜ ਮਨੁੱਖ ਲਈ ਰੂਹਾਨੀ ਰਾਹਤ ਦੇ ਸਰੋਤ  ਸੰਗੀਤ, ਕਵਿਤਾ ਜਾਂ ਗਾਇਨ ਨਹੀਂ ਹਨ, ਨਾ ਇਹ ਬੌਧਿਕ ਅਦਾਨ ਪ੍ਰਦਾਨ ਹੈ।

ਪੰਜਾਬ ਦੇ ਪਿੰਡਾਂ ਵਿੱਚ ਤਬਦੀਲੀ ਦਾ ਵੱਡਾ ਕਾਰਣ ਪ੍ਰਵਾਸ ਹੈ ਜਾਂ ਪ੍ਰਵਾਸ ਦੀ ਅਮਿੱਟ ਲਿਲਕ ਹੈ। ਇਹਦੇ ਨਾਲ ਸਾਡੇ ਸਮਾਜ ਵਿੱਚ ਘਣੀ ਉੱਥਲ-ਪੁੱਥਲ ਪੈਦਾ ਹੋਈ ਹੈ। ਕਿੰਨਾ ਕੁਝ ਉਖੜੇਵੇਂ ਦੀ ਸਥਿਤੀ 'ਚ ਹੈ। ਪੰਜਾਬੀ ਬੰਦਾ ਹਤਾਸ਼ ਹੈ, ਆਪਣੇ 'ਆਰੰਭ' ਤੋਂ ਟੁੱਟ ਰਿਹਾ ਹੈ। ਇਹ ਟੁੱਟਣਾ ਤੈਅ ਹੈ, ਪਰ ਉਹਨੇ ਜੁੜਨਾ ਕਿਸ ਨਾਲ ਹੈ? ਉਹਦਾ ਆਉਣ ਵਾਲਾ ਕੱਲ੍ਹ  ਕੌਣ ਤੈਅ ਕਰੇਗਾ? ਕਿਸ ਨੂੰ ਪਤਾ ਹੈ? ਇਸ ਬਾਰੇ ਚਿੰਤਾ ਕਰਨ ਵਾਲੇ ਕੌਣ ਹਨ? ਕਵੀ?

ਅਜਿਹੀ ਗੰਭੀਰ ਸਥਿਤੀ 'ਚ ਚੜ੍ਹਤ ਧਰਮ ਦੀ ਰਹਿਣੀ ਹੈ, ਕਿਉਂਕਿ ਲੋਕਾਈ ਕੋਲ ਸਮਕਾਲ ਨਾਲ ਟਕਰਾਣ ਦੀਆਂ ਜੁਗਤਾਂ ਨਹੀਂ ਹਨ। ਟਕਰਾਣ ਤੋਂ ਪਹਿਲਾਂ ਸਮੁੱਚੀ ਸਥਿਤੀ ਨੂੰ ਸਮਝਣ ਦੀ ਜੋ ਲੋੜ ਹੈ, ਕੀ ਉਹਦਾ ਉੱਤਰ ਕਵਿਤਾ ਹੈ? ਕੀ ਪੰਜਾਬੀ ਬੰਦਾ, ਜਾਂ ਪੰਜਾਬੀ ਸਾਹਿਤ ਦਾ ਪਾਠਕ, ਕਵਿਤਾ ਪੜ੍ਹਣਾ ਚਾਹੁੰਦਾ ਹੈ? ਫਿਰ ਵੀ ਪੰਜਾਬੀ 'ਚ ਇੱਟ ਪੁੱਟਿਆਂ ਕਵੀ ਮਿਲਦੇ ਹਨ। ਅਜਿਹੇ ਕਵੀ ਜਿਨ੍ਹਾਂ ਨੂੰ ਕੋਈ ਨਹੀਂ ਪੜ੍ਹਦਾ। ਅਜਿਹੇ ਕਵੀ ਜੋ ਸਿਰਫ਼ ਨਿੱਕੀਆਂ ਢਾਣੀਆਂ 'ਚ ਕਵਿਤਾ ਸੁਣਾਂਦੇ ਹਨ। ਇਨਾਮਯਾਫ਼ਤਾ ਕਵੀ ਬੇਪਾਠਕੀ ਕਵਿਤਾ ਲਿਖ ਰਹੇ ਹਨ। ਕਵਿਤਾ ਦੀਆਂ ਕਿਤਾਬਾਂ ਛੱਪਦੀਆਂ ਹਨ, ਰੁਲਦੀਆਂ ਹਨ।

ਪੰਜਾਬੀ ਸਾਹਿਤਕਾਰੀ ਦੀ ਕਵਿਤਾਮੁਖੀ ਮੁਹਾਣ ਗੰਭੀਰ ਤਰਜ਼ ਦੀ ਗ਼ੈਰ-ਜ਼ਿੰਮੇਵਾਰੀ ਦਾ ਆਲਮ ਹੈ ਜਾਂ ਬੌਧਿਕ ਅਲਗ਼ਰਜ਼ੀ ਦੀ ਸਿਖਰ ਹੈ ਜਾਂ ਪ੍ਰਤਿਭਾਹੀਣਤਾ ਦਾ ਵਿਰਾਟ ਪਾਸਾਰਾ ਹੈ। ਜਾਂ ਆਪ ਰਚੀ ਕੋਈ ਸਾਜ਼ਿਸ਼ ਹੈ। ਸਮਕਾਲੀ ਸਥਿਤੀ ਨੂੰ ਵਿਸ਼ਵ ਪ੍ਰਸੰਗਾਂ 'ਚ ਸਮਝਣ ਵਾਲੇ ਚਿੰਤਕ, ਨਸਰਕਾਰ, ਨਾਵਲਕਾਰ, ਨਾਟਕਕਾਰ ਨਹੀਂ ਮਿਲ ਰਹੇ। ਪੰਜਾਬੀ ਸਾਹਿਤਕਾਰੀ ਨੂੰ ਕਵਿਤਾ ਦੇ ਆਤੰਕ ਨੇ ਪੀੜਤ ਕੀਤਾ ਹੋਇਆ।

(‘ਫ਼ਿਲਹਾਲ’ ਦੇ ਅੰਕ 14 ਵਿੱਚੋਂ)

(ਗੁਰਬਚਨ ਪੰਜਾਬੀ ਦੇ ਨਾਮਵਰ ਵਾਰਤਕ ਲੇਖਕ , ਬੇਬਾਕ ਟਿਪਣੀਕਾਰ,ਆਲੋਚਕ ਤੇ ਸੁਪ੍ਰਸਿੱਧ ਅਦਬੀ ਪਰਚੇ 'ਫ਼ਿਲਹਾਲ' ਦੇ ਸੰਪਾਦਕ ਹਨ |)
ਸੰਪਰਕ: 98725 06926

Comments

Iqbal Pathak

ਵਾਕਿਆ ਹੀ ਸੋਚਣ ਵਾਲਾ ਮੁੱਦਾ ਹੈ

ਇਕਬਾਲ

ਵਾਕਿਆ ਹੀ ਸੋਚਣ ਵਾਲਾ ਮੁੱਦਾ ਹੈ ਕਿ ਲੋਕ ਕਵਿਤਾ ਨਾਲ ਆਪਣੇ ਲੀਰਾਂ ਹੋਏ ਜਿਸਮ, ਮਨਸ ਨੂੰ ਕਿਵੇਂ ਟਾਂਕਣ |

jasveer

nal e eh v likh dena c k budha cire da tharki te jugadi v hai

Baldeep Singh

Kamaal da article hai.Afriend said'gurbachan is a literary anarchist.'Isaid...there is system n sense in his anarchy.'Sb commented...he is mad .I said'there is surely method in his madness.'His writings are awful.

Jagjit Sandhu

ਫੇਰ ਹੁਣ ਕੀ ਕਰੀਏ ਗੁਰਬਚਨ ਜੀ। ਤੁਸੀਂ ਵੀ ਹੁਣ ਤੱਕ ਸਮੱਸਿਆਵਾਂ ਹੀ ਦੱਸੀਆਂ ਹਨ। ਹਨ੍ਹੇਰੀ ਤਾਂ ਤੁਹਾਡੇ ਲੇਖਾਂ ਨੇ ਵੀ ਨਹੀਂ ਲਿਆਂਦੀ। ਏਸ ਲੇਖ ਦੀ ਕਿੰਨੀ ਕੁ ਲੋੜ ਹੈ। ਆਰਿਥਕ, ਅਕਾਦਮਿਕ, ਜਾਂ ਐਸਥੈਟਿਕ ਦੱਸਣਾ ਜ਼ਰੂਰ।

dilbag singh.

yes,poet like JASWANT deed...........when his new and meaningless poems get space in FILHAAL.......

Gurpreet Singh

shavinder veer good work. bahut kamaal di hai tuhadi site.

Balkaran Bal

thanks shiv inder veer ji......

Balraj Cheema

ਪਤਾ ਨਹੀਂ ਗੁਰਬਚਨ ਨੂੰ ਸਾਹਤਿਕ ਅਨਾਰਕਿਸਟ ਕਿਹਾ ਜਾਵੇ ਜਾਂ ਕੋਈ ਹੋਰ ਨਾਂ ਦਿੱਤਾ ਜਾਵੇ, ਪਰ ਅਵੱਸ਼ ਹੀ ਕਈ ਅੰਕਾਂ ਤੋਂ ਉਹ ਸਮਕਾਲੀ ਸਾਹਤਿਕ ਉਪਜ ਬਾਰੇ ਖਰੇ, ਖੁੱਲ੍ਹੇ ਅਤੇ ਖਰਵੇ ਪ੍ਰਸ਼ਨ ਖੜ੍ਹੇ ਕਰ ਰਿਹਾ ਹੈ। ਫ਼ਿਲਹਾਲ ਭਾਵੇਂ ਦੂਜੀਆਂ ਲਿਖਤਾਂ ਦਾ ਮਾਧਿਅਮ ਬਣਦਾ ਹੈ ਪਰ ਨਾਲ ਦੀ ਨਾਲ ਇਹ ਗੁਰਬਚਨ ਦੇ ਧੁਰ ਅੰਦਰ ਮੌਜੂਦਾ ਪੰਜਾਬੀ ਕਵਿਤਾ ਦੀ ਵਿਸੇਸ਼ ਕਰਕੇ ਅਤੇ ਪ਼ਜਾਬੀ ਸਾਹਿਤ ਅੰਦਰ ਆਮ ਕਰਕੇ ਦੁਖਦਾਈ ਖੜੋਤ ਪ੍ਰਤੀ ਪੀੜਾ ਦਾ ਪ੍ਰਗਟਾਵਾ ਜ਼ਰੂਰ ਹੈ; ਇਹ ਭਾਵਨਾ, ਪ੍ਰਤੀਕਰਮ ਮੇਰੀ ਜਾਚੇ ਉਸ ਦੀ ਸੁਹਿਰਦ ਭਾਵਨਾ ਹੈ, ਇਸ ਨੁਕਤੇ ਤੋਂ ਉਸ ਦੀ ਇਮਾਨਦਾਰੀ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸੁਆਲ ਤੇ ਸ਼ੰਕੇ ਜਾਇਜ਼ ਹਨ ਸਮਰਥ ਲੇਖਕਾਂ ਤੋਂ ਮੁਕਾਬਲੇ ਦੇ ਸੁਹਿਰਦ ਉੱਤਰ ਦੀ ਆਸ਼ਾ ਕਰਨੀ ਚਾਹੀਦੀ ਹੈ।

Binder Pal Fateh

ਤਾਹੀਂ ਤਾਂ ਮੈ ਕਵਿਤਾ ਲਿਖਣੀ ਘੱਟ ਕਰਤੀ ਬਾਕੀ ਅਸੀਂ ਗਾਲਿਬ ਥੋੜੋ ਆਂ

Ajit grewal

Dear brothersorry ihave no panjabi key board i respect your views being apanjabi i can read & speak panjabi very well what i can do for mother language i will do so much i can thanks

Balvir Jaswal

ਗੁਰਬਚਨ ਹੁਰਾਂ ਦਾ ਉੱਪਰਲਾ ਲੇਖ ਇਸ ਤਰ੍ਹਾਂ ਦਾ ਲੱਗਾ ਜਿਵੇਂ ਕੋਈ ਘਰ ਦਿਆਂ ਨਾਲ ਨਰਾਜ਼ ਹੋ ਕੇ ਸਮਝਾ ਰਿਹਾ ਹੋਵੇ।ਵਿਕਲੋਤਰੇ ਸਾਹਿੱਤ ਬਾਰੇ ਜੇ ਉਨ੍ਹਾਂ ਕੋਲ ਕੁੱਝ ਅਨੁਭਵ ਹਨ ਤਾਂ ਉਨ੍ਹਾਂ ਨੂੰ ਆਪਣਿਆਂ ਵਾਂਗ ਸਮਝਾਉਣੇ ਚਾਹੀਦੇ ਹਨ।

Avtar Sidhu

Avtar Sidhu ਗੁਰਬਚਨ ਜੀ ਦਾ ਇਤਰਾਜ ਬਿਲਕੁਲ ਠੀਕ ਹੇ ,ਕਵਿਤਾ ਦਾ ਮਿਆਰ ਕਾਫੀ ਹਦ ਤਕ ਨਿਘਾਰ ਵਿਚ ਹੇ ,ਮੈਨੂ ਜਾਦ ਹੇ ,ਛੋਟੇ ਹੁੰਦਿਆਂ ਜਗਰਾਵਾਂ ਦੀ ਰੋਸ਼ਨੀ ਦੇ ਮੇਲੇ ਤੇ 3 -3 ਦਿਨ ਬਿਨਾ ਕਿਸੇ ਅਕਾ ਤੋਂ ਸਾਰਾ ਸਾਰਾ ਦਿਨ ਕਵੀਸ਼ਰੀ ਸੁਣਦੇ ਰਹਨਾ .....ਉਸ ਵਿਚ ਵੀ ਕੋਈ ਦਮ ਸੀ ..ਤੇ ਨਾਗਮਣੀ ,ਆਰਸੀ ...ਪ੍ਰੀਤਲੜੀ ਵਰਗੇ ਰਸਾਲਿਆਂ ਦੀ ਤਾਂਘ ਨਾਲ ਉਡੀਕ ਹੁੰਦੀ ..ਨਵੀਆਂ ਨਕੋਰ ਸਾਹਿਤਕ ਰਚਨਾਵਾਂ ਦਿਲ ਖਿਚ ਲੈਂਦੀਆਂ . naxalite ਲਿਹਰ ਤੋਂ ਬਾਦ ਇਨਕਲਾਬੀ ਕਵੀਆਂ ਵਲੋਂ ਖੁਲੀ ਕਵਿਤਾ ਦਾ ਰੁਜ਼ਾਨ ਅਜੇ ਵੀ ਦਿਲ ਖਿਚਵਾਂ ਸੀ ,ਹੁਣ ਖੜੋਤ ਦੇ ਕਈ ਕਾਰਨ ,ਜੁਆਨੀ ਮੁਰੇ ਕੋਈ ਸੇਦ ਵਾਲੀ ਗਲ ਹੇ ਹੀ ਨਹੀਂ ਸਾਰਾ ਸਮਾਜਕ ,ਆਰਥਿਕ ਤੇ ਸਿਆਸੀ ਢਾਂਚਾ ,ਜੇਹੜੀਆਂ ਵਿਸ਼ਵੀਕਰਨ , ਪਰਵਾਸੀ ਲੋਕਾਂ ਦਾ ਦਖਲ , ਵਿਨ ਸੇਦ immigrate ਦੀ ਤੀਵਰ ਜਗਿਆਸਾ ਨੇ ਪੰਜਾਬ ਦੀ ਮਤ ਮਾਰ ਦਿਤੀ ਹੇ .ਹਾਲਤ ਵਾਕਿਆ ਹੀ ਠੀਕ ਨਹੀ ਪਰ ਸੁਰਜੀਤ ਪਾਤਰ ਦੀ ਕਵਿਤਾ ਕੇ ਬੋਲੀ ਕਦੇ ਨਹੀ ਮਾਰਦੀ ਏਸ ਦੇ ਲਫਜ਼ ਘਟ ਰਹੇ ਨੇ ...ਕੋਈ ਨਾਭਰ ,ਕੋਈ ਜੋਧਾ ,ਪੀਰ ਪੈਗਮ੍ਬਰ ਫਿਰ ਨਿਤ੍ਰੇਗਾ ..ਕੁਦਰਤ ਚ ਖੜੋਤ ਨਹੀਂ ਹੋ ਸਕਦੀ ,ਇਹ ਨੇਮ ਹੇ ...ਸਮਾ ਅਗੇ ਤੁਰੇਗਾ ...ਸਮਜ ਲੈਂਦਿਆਂ ਹੋਈਆਂ ਸਾਨੂੰ ਹੰਭਲਾ ਮਾਰਦੇ ਰਹਨਾ ਚਾਹਿਦਾ

DR.raminder

Bahut Umda Guabachan ji..

ek pathak

....तू इधर-उधर की न बात कर, ये बता कि काफिला क्यों लुटा मुझे रहज़नों से गिला नहीं, तेरी रहबरी का सवाल है

rajinderaatish

gaer jimmedarana mat likho

rajinder aatish

adab key darya ko khamoshi se behney do

annonymous

go here to take a look at anti propaganda http://on.fb.me/OPIXhd http://is.gd/gHKM7G

owedehons

casino online http://onlinecasinouse.com/# online slots <a href="http://onlinecasinouse.com/# ">casino play </a> real casino slots

arrissaft

https://bestadalafil.com/ - Cialis Noezbs Cephalexin Smells Weird Cialis Lilly Precio <a href="https://bestadalafil.com/">Cialis</a> Mdkung Testosterone and erectile function in hypogonadal men unresponsive to tadalafil results from an openlabel uncontrolled study. https://bestadalafil.com/ - Cialis Chemotherapy may cure or stop the progress of this disease. Aqlovy

excelddab

cobicistat will increase the level or effect of oxycodone by affecting hepatic intestinal enzyme CYP3A4 metabolism <a href=http://bestcialis20mg.com/>cheapest place to buy cialis</a>

FrPZKyRu

<a href=https://propecia.mom>how to get propecia</a> More Question posts

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ