Fri, 06 December 2024
Your Visitor Number :-   7277581
SuhisaverSuhisaver Suhisaver

ਸਟੇਟ ਦੇ ਮੂੰਹ ’ਤੇ ਕਰਾਰਾ ਥੱਪੜ ਫ਼ਿਲਮ “ਪਾਨ ਸਿੰਘ ਤੋਮਰ” - ਬਿੰਦਰਪਾਲ ਫਤਿਹ

Posted on:- 26-04-2012

suhisaver

ਬਾਲੀਵੁੱਡ ਅੰਦਰ ਹਰ ਸਾਲ ਹਜ਼ਾਰਾਂ ਫਿਲਮਾਂ ਦਾ ਨਿਰਮਾਣ ਹੁੰਦਾ ਹੈ ਪਰ ਕੁਝ ਕੁ ਉਂਗਲਾਂ ’ਤੇ ਗਿਣਨ ਦੇ ਕਾਬਲ ਫਿਲਮਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਯਾਦ ਰੱਖਿਆ ਜਾਂਦਾ ਹੈ ਜੋ ਆਪਣੀ ਸਾਰਥਿਕਤਾ ਸਾਬਿਤ  ਕਰਦੀਆਂ ਹੋਈਆਂ ਵੇਖਣ ਵਾਲਿਆਂ ਦੇ ਲਈ  ਕੁਝ ਸਵਾਲ ਛੱਡ ਜਾਂਦੀਆਂ ਹਨ |ਜੇ ਫਿਲਮਾਂ ਅਸਲ ਜ਼ਿੰਦਗੀ  ’ਤੇ ਆਧਾਰਿਤ ਹੋਣ ਖਾਸਕਰ ਕਿਸੇ ਦੇ ਜੀਵਨ ਉੱਪਰ ਆਧਾਰਿਤ ਹੋਣ ਤਾਂ ਫਿਲਮ ਬਣਾਉਣ ਵਾਲੇ ਲਈ  ਵੀ ਚੁਣੌਤੀ ਭਰਿਆ ਕੰਮ ਹੋ ਨਿੱਬੜਦਾ ਹੈ | ਇਹਨਾਂ ਹੀ ਫਿਲਮਾਂ ਦੀ  ਇੱਕ ਲੰਬੀ ਲੜੀ ਵਿਚਲੀ ਫਿਲਮ ਹੈ “ਪਾਨ ਸਿੰਘ ਤੋਮਰ” |



ਫਿਲਮ ਇੱਕ ਚੌਥੀ ਜਮਾਤ ਫੇਲ੍ਹ ਨੌਜਵਾਨ ਪਾਨ ਸਿੰਘ ਤੋਮਰ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਹੈ | ਜੋ ਕਿ ਮੱਧ ਪ੍ਰਦੇਸ਼ ਦੇ ਇੱਕ ਪਿੰਡ ਭਿਦੁਸਾ ,ਜ਼ਿਲ੍ਹਾ ਮੋਰੇਨਾ ਦਾ  ਰਹਿਣ ਵਾਲਾ ਹੈ ਅਤੇ ਮਿਲਟਰੀ ਵਿੱਚ ਜਾ ਭਰਤੀ ਹੋ ਜਾਂਦਾ ਹੈ | ਸਿੱਧੇ ਸਾਦੇ ਸੁਭਾਅ ਦਾ ਪਾਨ ਸਿੰਘ ਮਿਲਟਰੀ ਦੇ ਆਪਨੇ ਸੀਨੀਅਰ ਅਫਸਰਾਂ ਨੂੰ ਆਪਣੇ ਬੰਦੂਕ ਨਾਲ ਚਿਰਾਂ ਤੋਂ ਰਿਸ਼ਤੇ ਬਾਰੇ ,ਆਪਨੇ ਮਾਮੇ ਦੇ ਡਾਕੂ (ਉਸਦੀ ਨਜ਼ਰ ਵਿੱਚ ਬਾਗੀ )ਹੋਣ ਬਾਰੇ ਦੱਸਦਾ ਹੈ| ਪਾਨ ਸਿੰਘ ਨੂੰ ਫੌਜ ਦੇ ਸੀਨੀਅਰ ਅਫਸਰ ਉਸਨੂੰ ਆਰਮੀ ਫਿਜੀਕਲ ਟਰੇਨਿੰਗ ਸੈਂਟਰ ਭੇਜ ਦਿੰਦੇ ਹਨ ਜਿੱਥੇ ਉਸਦਾ ਕੋਚ ਉਸਨੂੰ ਦੇਖ ਪਰਖ ਕੇ ਅੱਵਲ ਦਰਜੇ ਦਾ ਐਥਲੀਟ ਬਣਾ ਦਿੰਦਾ ਹੈ |ਪਾਨ ਸਿੰਘ ਆਪਣੀ ਮਿਹਨਤ ਨਾਲ ਨੈਸ਼ਨਲ ਚੈਂਪੀਅਨ ਬਣ ਜਾਂਦਾ ਹੈ ਜੋ ਆਪਣਾ ਹੀ ਰਿਕਾਰਡ ਤੋੜਦਾ ਹੋਇਆ ਸੱਤ ਵਾਰ ਮੈਡਲ ਲੈਂਦਾ ਹੈ| ਫਿਲਮ ਦੀ ਕਹਾਣੀ ਉਦੋਂ ਇੱਕ ਨਵਾਂ ਮੋੜ ਲੈਂਦੀ ਹੈ ਜਦੋਂ ਪਾਨ ਸਿੰਘ ਦੇ ਸ਼ਰੀਕਾਂ ਦੁਆਰਾ ਧੋਖੇ  ਨਾਲ ਉਸਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ | ਉਸ ਵਕਤ ਜਦੋਂ ਪਾਨ ਸਿੰਘ ਸੂਬੇਦਾਰ ਦੀ ਪਦਵੀ ’ਤੇ ਹੁੰਦਾ ਹੈ ਫੌਜ ‘ਚੋਣ ਅਸਤੀਫਾ ਦੇ ਕੇ ਘਰ ਆਉਂਦਾ ਹੈ| ਉਦੋਂ ਤੱਕ ਪਾਨ ਸਿੰਘ ਦਾ ਸਕਾ ਪੁੱਤਰ ਹਨੁਮੰਤਾ ਜੋ ਕੀ ਫੌਜ ਵਿੱਚ ਭਰਤੀ ਹੋ ਚੁੱਕਾ ਹੁੰਦਾ ਹੈ ਛੁੱਟੀ ਆਉਂਦਾ ਹੈ ਅਤੇ ਸ਼ਰੀਕਾਂ ਵਿੱਚੋਂ ਲਗਦੇ “ਤਾਏ” ਭੰਵਰ ਸਿੰਘ  ਹੱਥੋਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ ਜਦੋਂ ਪਾਨ ਸਿੰਘ ਇਸ ਸਾਰੀ ਘਟਨਾ ਦੀ ਰਿਪੋਰਟ ਲਿਖਾਉਣ ਲਈ ਪੁਲਿਸ ਸਟੇਸ਼ਨ ਸ਼ਹਿਰ ਜਾਂਦਾ ਹੈ ਤਾਂ ਪੁਲਿਸ  ਥਾਣੇਦਾਰ ਦਾ ਬੁਰਾ ਵਤੀਰਾ ਉਸਨੂੰ ਦੇਖਣ ਨੂੰ ਮਿਲਦਾ ਹੈ। ਪਾਨ ਸਿੰਘ ਥਾਣੇਦਾਰ ਨੂੰ ਆਪਨੇ ਫੌਜ ਵਿੱਚ ਸੂਬੇਦਾਰ ਹੋਣ ਬਾਰੇ ਅਤੇ ਨੈਸ਼ਨਲ ਐਥਲੀਟ ਹੋਣ ਬਾਰੇ ਦੱਸਦਾ ਹੈ ਅਤੇ ਆਪਨੇ ਸਾਰੇ ਮੈਡਲ ਅਤੇ ਮਾਨ ਸਨਮਾਨ ਦਿਖਾਉਂਦਾ ਹੈ ਪਰ ਪੁਲਿਸ ਥਾਣੇਦਾਰ ਜੋ ਕਿ ਭੰਵਰ ਸਿੰਘ  ਹੱਥੋਂ ਰਿਸ਼ਵਤ ਲੈ ਚੁੱਕਿਆ ਹੁੰਦਾ ਹੈ ਪਾਨ ਸਿੰਘ ਦੀ ਕੋਈ ਗੱਲ ਨਹੀਂ ਸੁਣਦਾ ਗੱਲ ਵਧਣ ਤੇ ਪੁਲਿਸ ਥਾਣੇਦਾਰ ਅਤੇ ਪਾਨ ਸਿੰਘ ਵਿਚਕਾਰ ਤੂੰ -ਤੂੰ ਮੈਂ- ਮੈਂ ਹੋ ਜਾਂਦੀ ਹੈ |ਉਧਰ ਭੰਵਰ ਸਿੰਘ  ਵੱਲੋਂ ਪਾਨ ਸਿੰਘ ਦੇ ਘਰ ਉੱਤੇ ਹਮਲਾ ਬੋਲ ਦਿੱਤਾ ਜਾਂਦਾ ਹੈ ,ਪਾਨ ਸਿੰਘ ਦੀ ਮਾਂ ਇਸ ਹਮਲੇ ਵਿੱਚ ਜ਼ਖ਼ਮੀ ਹੋ ਜਾਂਦੀ ਹੈ| ਪਾਨ ਸਿੰਘ ਦੀ ਪਤਨੀ ਦੋਨਾਂ ਪੁੱਤਰਾਂ ਸਮੇਤ ਆਪਨੇ ਪੇਕੇ ਚਲੀ ਜਾਂਦੀ ਹੈ |

ਇਸ ਤੋਂ ਬਾਅਦ ਪਾਨ ਸਿੰਘ ਭੰਵਰ ਸਿੰਘ  ਤੋਂ ਬਦਲਾ ਲੈਣ ਦੀ ਸੋਚਦਾ ਹੈ ਅਤੇ ਇੱਕ ਹਮਲੇ ਵਿੱਚ ਉਹ ਭੰਵਰ ਸਿੰਘ  ਦੇ ਪੁੱਤ ਨੂੰ ਮਾਰ ਮੁਕਾਉਂਦਾ ਹੈ ਅਤੇ ਬਾਅਦ ਵਿੱਚ ਉਹ ਭੰਵਰ ਸਿੰਘ   ਨੂੰ ਵੀ ਖ਼ਤਮ ਕਰ ਦਿੰਦਾ ਹੈ | ਇਸ ਤੋਂ ਬਾਅਦ ਪਾਨ ਸਿੰਘ ਦੀ ਜ਼ਿੰਦਗੀ ਵਿੱਚ ਕੋਈ ਮਕਸਦ ਬਾਕੀ ਨਹੀਂ ਰਹਿ ਜਾਂਦਾ। ਹੁਣ ਉਹ ਡਾਕੂ ਬਣ ਜਾਂਦਾ ਹੈ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ,ਅਪਹਰਣ ਵਗੈਰਾ ਕਰਨ  ਲਗਦਾ ਹੈ  ਅਤੇ ਅੰਤ ਨੂੰ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾਂਦਾ ਹੈ |

ਫਿਲਮ ਪਿੰਡਾਂ ਦੇ ਤਕੜੇ ਰਸੂਖ ਵਾਲੇ ਲੋਕਾਂ ਦੇ ਪਟਵਾਰੀਆਂ ,ਪੁਲਿਸ ਵਾਲਿਆਂ ਨਾਲ ਚਲਦੇ ਸੌੜੇ ਪੂੰਜੀਵਾਦੀ ਰਿਸ਼ਤਿਆਂ ਦੀ ਚੰਗੀ ਬਾਤ ਪਾਉਂਦੀ ਹੈ | ਇੱਕ ਫੌਜੀ ਅਤੇ ਖਿਡਾਰੀ ਨੂੰ ਜਦੋਂ ਕਿਸੇ ਬੇਈਮਾਨ ,ਰਿਸ਼ਵਤਖੋਰ  ਪੁਲਿਸ ਵਾਲੇ ਕੋਲ ਇਨਸਾਫ਼ ਦੀ ਗੁਹਾਰ ਲਾਉਣੀ ਪਵੇ ਤਾਂ ਉਦੋਂ ਸਰਕਾਰੀ ਮਾਣ ਸਨਮਾਨ ਅਤੇ ਮੈਡਲ,ਤਮਗੇ ਕਿਵੇਂ ਰੁਲਦੇ ਹਨ ਇਸ ਸਭ ਕਾਸੇ ਉੱਪਰ ਫਿਲਮ ਖੂਬਸੂਰਤੀ ਨਾਲ ਰੋਸ਼ਨੀ ਪਾਉਂਦੀ ਹੈ|  ਕੁਲ ਮਿਲਾ ਕੇ ਫਿਲਮ ਅਤੇ ਵਿਸ਼ੇ ਨਾਲ ਨਿਰਦੇਸ਼ਕ ਦਾ ਨਿਭਾਅ ਚੰਗਾ ਰਿਹਾ ਹੈ | ਅਦਾਕਾਰਾਂ ਨੇ ਵੀ ਚੰਗੀ ਅਦਾਕਾਰੀ ਕੀਤੀ ਹੈ |  ਫਿਲਮ ਦਾ  ਡਾਇਲਾਗ ਜੋ ਕੀ ਅਦਾਕਾਰ ਇਰਫਾਨ ਖਾਨ ਵੱਲੋਂ ਬੋਲਿਆ ਜਾਂਦਾ ਹੈ “ਬੀਹੜ ਮੇਂ ਬਾਗੀ ਹੋਤੇ ਹੈਂ ਡਕੈਤ ਮਿਲਤੇ ਹੈਂ ਪਾਰਲੀਮੈਂਟ ਮੇਂ” ਸਰਕਾਰ ਦੇ ਮੂੰਹ ’ਤੇ ਕਰਾਰਾ ਥੱਪੜ ਮਾਰਦਾ ਹੈ | ਫਿਲਮ ਵੇਖਣ ਵਾਲੇ ਉੱਪਰ ਘੱਟੋ ਘੱਟ ਇਹ ਸਵਾਲ ਤਾਂ ਛੱਡਦੀ ਹੈ ਕਿ ਇਸ ਨਿਜ਼ਾਮ ਅੰਦਰ (ਜੋ ਕਿ ਖੋਖਲਾ ਹੋ ਚੁੱਕਿਆ ਹੈ )ਸਿੱਧੇ ਸਾਦੇ ਬੰਦੇ ਨੂੰ ਕਿਉਂ ਬੰਦੂਕ ਚੁੱਕਣੀ ਪੈਂਦੀ ਹੈ ? ਕੌਣ ਜ਼ਿੰਮੇਵਾਰ ਹੈ ? ਤਾਂ ਜੁਆਬ ਹੈ , ਇਹ ਸਿਸਟਮ ਜਿਸ ਅੰਦਰ ਆਮ ਆਦਮੀ ਦੀ ਕੋਈ ਸੁਣਵਾਈ ਨਹੀਂ ਜਿੱਥੇ ਭੰਵਰ ਸਿੰਘ ਵਰਗੇ ਅਸਰ ਰਸੂਖ ਵਾਲੇ ਬੰਦੇ ਮਾੜਿਆਂ ਨੂੰ ਦਬਾ ਕੇ ਰਖਦੇ ਹਨ ‘’ਤੇ ਕਾਨੂੰਨ  ਦੇ ਰਖਵਾਲਿਆਂ ਨਾਲ ਮਿਲ ਕੇ ਦਿਨ ਰਾਤ ਕਾਨੂੰਨ ਦੀਆਂ ਹੀ ਧੱਜੀਆਂ ਉਡਾਉਂਦੇ ਹਨ | ਫਿਲਮ ਦੇਖ ਕੇ ਸੋਚ ਨੂੰ ਇੱਕ ਹਲਕਾ ਜਿਹਾ ਝਟਕਾ ਜ਼ਰੂਰ ਲਗਦਾ ਹੈ ਕਿ ਪੂੰਜੀਵਾਦੀ ਸਿਸਟਮ ਅੰਦਰ ਅਫਸਰਸ਼ਾਹੀ (ਜੋ ਕਿ ਪੂੰਜੀਵਾਦੀ ਸਿਸਟਮ ਦਾ ਹੀ ਹਿੱਸਾ ਹੈ )ਤੋਂ ਤੰਗ ਆਏ ਲੋਕ ਜਦੋਂ ਖੁਦ ਇਨਸਾਫ਼ ਦੇ ਰਾਹ ਤੁਰਦੇ ਹਨ ਤਾਂ ਕਾਨੂੰਨ, ਸੰਵਿਧਾਨ ਅਤੇ ਅਦਾਲਤਾਂ ਦੇ ਅਰਥ ਫਿੱਕੇ ਪੈ ਜਾਂਦੇ ਹਨ |

ਸੰਪਰਕ : 94645 10678

Comments

brar jiwan

ਸਚ ਕੌੜਾ ਹੈ ...ਪਰ ਲੋਕਾ ਨੂ ਜਾਤਾ ਚ ਅਤੇ ਤਰਾ ਤਰਾ ਦੇ ਤਾਰ੍ਰ੍ਕਿਆ ਵੰਡ ਕੇ ਲੁੱਟਿਆ ਜਾ ਰਿਹਾ ਹੈ

Shinder Surinder

‎...ji bilkul.

Jasvir Manguwal

Jasvir Manguwal this is real good film ..........

Iqbal Pathak

ਮੁੰਡਿਆ ਚੰਗੀ ਗੱਲ ਹੈ ਵਾਰਤਕ ਤੇ ਹੱਥ ਅਜਮਾਈ ਕਰ ਰਿਹਾ ਏਂ ਇਸਦੀ ਜਰੂਰਤ ਹੈ ਸਾਨੂੰ |

Harvinder Dhaliwal

ਅਜੇਹੀਆਂ ਸਾਰਥਿਕ ਫਿਲਮਾਂ ਕਦੇ ਕਦਾਈਂ ਆਉਂਦੀਆਂ ਹਨ ..ਬਹੁਤ ਵਧੀਆ ਫਿਲਮ ਹੈ

Raghbir Devgan

Yes! Beautiful film with a great! message, I want you to see that film also so you know the message otherwise I could have told you the intelligence of this film. Binder good job!

Premi Grewal

Bilkul sehi g ! Paan Singh hi nhi hor vi keyi Athletes de nal eh hi hoyea !

ਗੋਵਰਧਨ ਗੱਬੀ

ਸਹਿਮਤ ਹਾਂ...ਵਧੀਆ ਹੈ

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ