Fri, 06 December 2024
Your Visitor Number :-   7277508
SuhisaverSuhisaver Suhisaver

ਕਵਿਤਾ ਤੋਂ ਪਰੇ ‘ਇੱਕ ਪਾਸ਼ ਇਹ ਵੀ’ -ਤਰਨਦੀਪ ਦਿਉਲ

Posted on:- 26-03-2012

suhisaver

ਪਾਸ਼ ਬਾਰੇ ਲਿਖਣਾ ਜਾਂ ਗੱਲ ਤੋਰਨੀ ਆਪਣੇ ਆਪ ਵਿਚ ਬਹੁੱਤ ਵੱਡੀ ਗੱਲ ਹੈ। ਜਿਹਨਾਂ ਦਿਨਾਂ ਵਿਚ ਮੈਂ ਪੈਦਾ ਹੋਇਆ ਉਹ ਉਹਨੀਂ ਦਿਨੀਂ ਜਿਸਮਾਨੀ ਤੌਰ ’’ਤੇ ਜਹਾਨੋਂ ਰੁਖ਼ਸਤ ਹੋ ਚੁੱਕਿਆ ਸੀ। ਪਰ ਫਿਰ ਵੀ ਇਹ ਪਾਸ਼ ਹੀ ਸੀ ਜੋ ਅੱਜ ਸਾਡੇ ਮਨਾਂ ਵਿੱਚ ਹੈ ਦਾ ਸੰਕਲਪ ਧਾਰੀ ਬੈਠਾ ਹੈ। ਪੰਜਾਬੀ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਮੈਂ ਪਾਸ਼ ਬਾਰੇ ਸਿਰਫ਼ ਸੁਣਿਆ ਹੀ ਸੀ ਜਾਂ ਕਹਿ ਲਵੋ ਕੁਝ ਕਵਿਤਾਵਾਂ ਆਪਣੇ ਕਾਮਰੇਡ ਆੜੀਆਂ ਦੀ ਸੰਗਤ ਵਿਚ ਪੜੀਆਂ ਵੀ ਹੋਣ। ਪਰ ਉਦੋਂ ਪਾਸ਼ ਮੇਰੇ ਲਈ ਇੱਕ ਸਾਧਾਰਨ ਕਵੀ ਹੀ ਸੀ।

ਇਸ ਲਈ ਮੈਂ ਕਈ ਵਾਰ ਸੋਚਦਾ ਹੁੰਦਾ। ਉਦੋਂ ਮੈਂ ਉਸਦੇ ਉਬਾਲਿਆ ਨੂੰ ਦੇਖਿਆ ਹੀ ਸੀ ਪਰ ਸੂਖਮਤਾਂ ਦੀਆਂ ਪਰਤਾਂ ਅੱਜ ਮੇਰੇ ਸਾਹਮਣੇ ਹਨ। ਜੋ ਪਰਤ-ਦਰ-ਪਰਤ ਖੁੱਲ ਰਹੀਆਂ ਹਨ।



ਯੂਨਿਵਰਸਿਟੀ ’ਚ ਬੱਲ ਬਾਬਾ (ਗੁਰਦਿਆਲ ਬੱਲ) ਦੀ ਬੈਠਕ ਵਿੱਚ ਪਾਸ਼ ਉੱਭਰਿਆ। ਜਦੋਂ ਉਸਨੇ ਗਾਲ੍ਹ ਕੱਢ ਕੇ (ਆਮ ਤੌਰ ’’ਤੇ ਬੱਲ ਬਾਬਾ ਜਿਹਨਾਂ ਨੂੰ ਪਿਆਰ ਕਰਦਾ ਉਹਨਾਂ ਨੂੰ ਹੀ ਗਾਲ੍ਹਾਂ ਕੱਢਦੈ) ਕਹਿੰਦਾ ਪਾਸ਼ ਕੁੜੀ...ਚੋ... ਬੰਦਾ ਥੋੜੀ ਸੀ। ਟੇਡਾ, ਬਿਗੜਿਆ, ਅੜਬ, ਉਂਝ ਮੋਮ ਵਰਗਾ ਦੁਆਬੀਆ ਜੱਟ ਸੀ। ਉਹ ਜੋ ਧਾਰਦਾ ਕਰਦਾ। ਜ਼ਿੰਦਗੀ ਦੇ ਅਰਥ ਲੱਭਣ ਤੁਰਿਆ ਹੋਇਆ ਬੰਦਾ ਸੀ। ਫਿਰ ਜਗਿਆਸਾ ਆਪਣੇ ਸਿਖ਼ਰ ’’ਤੇ ਪਹੁੰਚੀ ਤੇ ਪਾਸ਼ ਨੇ ਪੜ੍ਹਨਾ ਸ਼ੁਰੂ ਕੀਤਾ। ਉਸਦੀ ਕਵਿਤਾ ਪੜੀ ਪਰ ਕਾਮਰੇਡਾ ਵਾਂਗ ਰੱਟਾ ਨਹੀਂ ਮਾਰਿਆ। ਚਿੱਠੀਆਂ ਪੜੀਆਂ ਤੇ ਸੁਆਲ ਖੜੇ ਹੋਏ।

ਮੈਨੂੰ ਪਾਸ਼ ਦੀ ਕਵਿਤਾ ਨਾਲੋਂ ਉਸਦੀ ਜ਼ਿੰਦਗੀ ਅਤੇ ਸੋਚਣ ਦੇ ਤਰੀਕੇ ਅਤੇ ਜਿਊਣ ਦੇ ਸਲੀਕੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ। ਹਾਲਾਂਕਿ ਰਜਿੰਦਰ ਰਾਹੀ ਦੀ ਕਿਤਾਬ ‘ਜਿੱਥੇ ਪਾਸ਼ ਰਹਿੰਦਾ ਹੈ’’’ ਨੂੰ ਉਸਦੀ ਵਿਚਾਰਧਾਰਾ ਦੇ ਉਲਟ ਗਰਦਾਨਿਆਂ ਗਿਆ ਹੈ। ਪਰ ਰਾਜਿੰਦਰ ਰਾਹੀ ਨੇ ਵੀ ਉਸਦੀ ਸੂਖਮਤਾਂ ਨੂੰ ਪ੍ਰਤੱਖ ਕੀਤਾ। ਮੈਨੂੰ ਲੱਗਦਾ ਇਹ ਪੰਜਾਬੀਆਂ ਦੀ ਤ੍ਰਾਸਦੀ ਰਹੀ ਜਿੱਥੇ ਸੂਖਮਤਾਂ ਨੂੰ ਮਨਫੀ ਕਰਕੇ ਦੇਖਿਆ ਜਾਂਦਾ ਰਿਹਾ ਹੈ। ਪਾਸ਼ ਕੋਲ ਪੰਜਾਬੀ ਸੁਭਾਅ ਦੀ ਅਣਖ ਤੋਂ ਇਲਾਵਾ ਸੂਖਮਤਾਂ ਵੀ ਸੀ। ਜ਼ਿੰਦਗੀ ਨਾਲ ਮੁਹੱਬਤ ਤੇ ਪ੍ਰਕਿਰਤੀ ਨਾਲ ਅਥਾਹ ਸਾਂਝ ਵੀ ਝਲਕਦੀ ਸੀ।

ਸਮਸ਼ੇਰ ਸੰਧੂ ਦੀ ਪਿਛਲੇ ਦਿਨੀਂ ਛਪੀ ਕਿਤਾਬ ‘‘’ਇੱਕ ਪਾਸ਼ ਇਹ ਵੀ’’’ ਮੇਰੇ ਹਥਲੇ ਲੇਖ ਦੇ ਲਿਖਣ ਦਾ ਇੱਕ ਕਾਰਨ ਹੈ। ‘‘’ਇੱਕ ਪਾਸ਼ ਇਹ ਵੀ’’’ ਪਾਸ਼ ਦੇ ਸਿਰਫ ਇੱਕ ਕਵੀ ਤੇ ਉਹ ਵੀ ਮਾਰਕਸੀ ਝੁਕਾਅ ਵਾਲੇ ਦੇ ਬਿੰਬ ਨੂੰ ਤੋੜਦੀ ਹੈ।

ਪਾਸ਼ ਇਸ ਕਿਤਾਬ ਰਾਹੀਂ ਮੈਨੂੰ ਲੱਗਦਾ ਇਸ ਰੂਪ ਵਿਚ ਸਾਡੇ ਸਾਹਮਣੇ ਪ੍ਰਤੱਖ ਹੋਇਆ ਕਿ ਉਹ ਸਭ ਤੋਂ ਪਹਿਲਾਂ ਇੱਕ ਅਜਿਹਾ ਵਿਕਾਸਸ਼ੀਲ ਇਨਸਾਨ ਸੀ, ਜੋ ਇੱਕ ਥਾਂ ਖੜ ਨਹੀਂ ਸਕਦਾ ਸੀ। ਉਹ ਇੱਕ ਚਿੰਤਕ ਹੈ ਦੇ ਰੂਪ ਵਿਚ ਸਾਡੇ ਸਾਹਮਣੇ ਦਿ੍ਰਸ਼ਵਾਨ ਹੁੰਦਾ ਹੈ।
           ਉਸਦੀਆਂ ਚਿੱਠੀਆਂ ਦੀ ਭਾਸ਼ਾ,ਗੱਲ ਕਰਨ ਦਾ ਢੰਗ ਉਸਦੇ ਸੋਚਣ ਦੇ ਬ੍ਰਹਿਮੰਡੀ ਵਰਤਾਰੇ ਨੂੰ ਸਾਡੇ ਸਾਹਮਣੇ ਰੱਖਦੀ ਹੈ। ਜਿਸ ’ਤੇ ਮੈਨੂੰ ਲੱਗਦਾ ਕੋਈ ਵੀ ਕਿੰਤੂ ਨਹੀਂ ਕਰਦਾ ਹੋਵੇਗਾ।

ਇਹ ਪਾਸ਼ ਹੀ ਸੀ ਜਿਸਨੇ ਬੌਧਿਕਤਾ ਦਾ ਪੰਜਾਬੀ ਵਿਚ ਸ਼ਿਖ਼ਰ ਛੂਹਿਆ ਤੇ ਕਦੇ ਵੀ ਉਸਦਾ ਨਾਟਕੀ ਮੰਚਨ ਨਹੀਂ ਕੀਤਾ। ਜੋ ਕਿ ਇਸ ਸਦੀ ਦੇ ਪੰਜਾਬੀ ਅਦਬ ਦਾ ਸਭ ਤੋਂ ਵੱਡਾ ਦੁਖਾਂਤ ਹੈ। ਉਸਦੇ ਮਿੱਤਰ ਮੰਡਲ ਵਿਚ ਬੱਕਰੀਆਂ ਵਾਲੇ ਕਾਮੇ, ਸਮਗਲਰ, ਅਮਲੀ ਅਤੇ ਇੱਥੋਂ ਤੱਕ ਉੱਘੇ ਮਾਰਕਸੀ ਚਿੰਤਕ ਭਗਵਾਨ ਸਿੰਘ ਜੋਸ਼ ਹੁਰੀਂ ਵੀ ਸ਼ਾਮਿਲ ਸਨ।
 
‘‘ਇੱਕ ਪਾਸ਼ ਇਹ ਵੀ’’ ਕਿਤਾਬ ਦੇ ‘‘ਸੰਨਾਟਾ ਛਾ ਗਿਆ ਪਾਸ਼ ਦੀ ਕਵਿਤਾ ਨਾਲ’’ ਲੇਖ ਵਿਚ ਮੌਜੂਦਾ ਪ੍ਰਬੰਧਕੀ ਸਾਹਿਤ ਦੇ ਝੰਡਾ ਬਰਦਾਰਾ ਨੂੰ ਤਿੱਖੀ ਚੋਭ ਲਾਈ ਹੈ। ਜਿਸਦਾ ਜੁਆਬ ਉਹਨਾਂ ਕੋਲ ਨਹੀਂ ਹੁੰਦਾ ਅਤੇ ਇਸਤੋਂ ਇਲਾਵਾ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਉਹ ਪ੍ਰਬੰਧਕੀ ਸਾਹਿਤਕਾਰਾਂ (ਜਿਹਨਾਂ ਨੂੰ ਫ਼ਿਲਹਾਲ ਵਾਲਾ ਗੁਰਬਚਨ ਸਾਹਿਤ ਦੇ ਜਥੇਦਾਰ ਕਹਿ ਕੇ ਮੁਖਾਤਿਬ ਹੁੰਦਾ ਹੈ) ਤੋਂ ਨਿਖੇੜਦਾ ਹੈ।
             
ਪਾਸ਼ ਦੀ ਜੇਲ ਵਿਚ ਦੀਵਾਲੀ ’ਤੇ ਕੀਤੀ ਠੂਹ-ਠਾਹ ਉਸਦੀ ਮਾਨਸਿਕ ਪ੍ਰੋੜਤਾ ਦੇ ਸਿਖਰ ਨੂੰ ਛੂੰਹਦੀ ਹੈ। ਉੱਥੇ ਉਸਦੀ ਇਸ ਵਾਰੇ ਘਰਦਿਆਂ ਨੂੰ ਲਿਖੀ ਚਿੱਠੀ ਕਿਸੇ ਵੀ ਬੰਦੇ ਨੂੰ ਰਵਾਉਣ ਦੀ ਸਮਰੱਥਾ ਰੱਖਦੀ ਹੈ।

ਇਹ ਪਾਸ਼ ਹੀ ਹੈ ਜੋ ਇਕੋ ਸਮੇਂ ਕਈ ਪ੍ਰਸਥਿਤੀਆਂ ਦੇ ਸਨਮੁੱਖ ਹੋ ਕੇ ਵਿਚਾਰਦਾ ਹੈ। ਜਿੱਥੇ ਉਹ ਖੁੱਲ ਕੇ ਆਪਣੇ ਇਸ਼ਕਾਂ ਦੀ ਗੱਲ ਕਰਦਾ ਹੈ। ਉੱਤੇ ਆਪਣੇ ਮਿੱਤਰਾਂ ਨਾਲ ਲੜਦਾ, ਬਹਿਸਦਾ ਕਈ ਵਾਰ ਅੱਤ ਭਾਵੁਕ ਹੋ ਕੇ ਕੋਟੇ (ਰਿਵਾਲਵਰ) ਨਾਲ ਫਾਇਰ ਵੀ ਕਰ ਦਿੰਦਾ ਹੈ। ਆਰਥਿਕ ਕਾਰਨਾਂ ਕਰਕੇ ਮਿਲਖਾ ਸਿੰਘ ਦੀ ਜੀਵਨੀ ਲਿਖਦਾ ਹੈ। ਉੱਥੇ ਜਸਵੰਤ ਕੰਵਲ ਦੇ ਰੇਖਾ-ਚਿੱਤਰ ਰਾਹੀਂ ਵਾਰਤਕ ਦੇ ਸਿਖਰ ਤੇ ਬਲਵੰਤ ਗਾਰਗੀ ਹੁਰਾਂ ਤੋਂ ਵੀ ਅੱਗੇ ਨਿਕਲ ਕੇ ਆਉਦਾ ਹੈ।

ਪਰ ਸਭ ਤੋਂ ਵੱਡੀ ਗੱਲ ਜੋ ਕਿ ਇਸ ਪੁਸਤਕ ਦੀ ਵਾਰ-ਵਾਰ ਅੱਗੇ ਨਿਕਲ ਕੇ ਆਉਦੀ ਹੈ। ਉਹ ਪਾਸ਼ ਦਾ ਲਿਖਿਆ ਲੇਖ ‘‘ਹੁਸਨ...ਖੂਬਸੂਰਤੀ...ਸੁੰਦਰ ਹੈ! ਜਿਸਨੂੰ ਮੈਂ ਵਾਰ-ਵਾਰ ਪੜਿਆ ਤੇ ਸਾਰੀ ਰਾਤ ਜਾਗਦਾ ਰਿਹਾ ਤੇ ਸੋਚਦਾ ਰਿਹਾ ਕਿ ਪਾਸ਼ ਸਾਡਾ ਹੈ..

ਸਾਡੇ ਸਮਿਆਂ ਦਾ ਪਾਸ਼ ਜਿਸਨੂੰ ਮਨੁੱਖ ਦੇ ਆਦਿ ਤੋਂ ਬਾਅਦ ਦੀ ਸਮੁੱਚੀ ਬੌਧਿਕਤਾ ਦਾ ਲੇਪ ਚੜ ਚੁੱਕਿਆ ਹੈ। ਜਿਸ ਕੋਲ ਮਨੁੱਖ ਲਈ ਛੱਡਣ ਲਈ ਸਵਾਲ ਹੀ ਨਹੀਂ ਸਨ। ਬਲਕਿ ਅਣਸੁਲਝੇ ਸਵਾਲਾਂ ਦੇ ਜਵਾਬ ਵੀ ਪਾਸ਼ ਰੱਖਦਾ ਸੀ। ਫਿਰ ਵੀ ਪਾਸ਼ ਅੱਜ ਵੀ ਇੱਕ ਇਨਕਲਾਬੀ ਕਵੀ ਹੈ। ਸਿਰਫ ਗਰਮ ਖੱਬੇਪੱਖੀਆਂ ਦੀ ਧਰੋਹਰ। ਮੈਨੂੰ ਲੱਗਦਾ ਪਾਸ਼ ਇਸਤੋਂ ਬਹੁਤ ਵੱਡਾ ਹੈ। ਅਕਾਸ਼ ਦੀ ਤਰਾਂ ਹਿਸਾਬ ਦੇ ਇਨਫਾਂਇਟ ਦੀ ਤਰਾਂ ਜਿਸਦਾ ਹਿਸਾਬ ਹੋ ਹੀ ਨਹੀਂ ਸਕਦਾ। ਅੱਜ ਮੈਨੂੰ ਲੱਗਦਾ ਪਾਸ਼ ਨੂੰ ਉਸਦੀ ਕਵਿਤਾ ਤੋਂ ਅੱਗੇ ਹੋ ਕੇ ਵੇਖਣਾ ਬਣਦਾ ਹੈ। ਉਸਦੀਆਂ ਹੋਰ ਰਚਨਾਵਾਂ ਰਾਹੀਂ, ਜਿਸ ਲਈ ਸਮਸ਼ੇਰ ਸੰਧੂ ਵਧਾਈ ਦਾ ਪਾਤਰ ਹੈ। ਜਿਸਨੇ ਪਾਸ਼ ਦੀ ਬ੍ਰਹਿਮੰਡੀ ਸ਼ਖਸ਼ੀਅਤ ਨੂੰ ਸਾਡੇ ਰੂਬਰੂ ਕੀਤਾ।

ਇਹ ਕਿਤਾਬ ਮੈਨੂੰ ਲੱਗਦਾ ਸਿਰਫ ਪੰਜਾਬੀ ਦੇ ਪਾਠਕਾਂ ਲਈ ਹੀ ਨਹੀਂ ਹੈ। ਇਹ ਬਾਬੇ ਨਾਨਕ ਦੇ ਉੱਜੜ ਜਾਓ ਦੇ ਸੰਕਲਪ ਨੂੰ ਧਾਰਦੀ ਕਿਤਾਬ ਹੈ। ਖ਼ਾਸ ਤੌਰ ’ਤੇ ਪਾਸ਼ ਦਾ ਲਿਖਿਆ ‘‘ਹੁਸਨ...ਖੂਬਸੂਰਤੀ...ਸੁੰਦਰਤਾ’’ ਲੇਖ ਜੋ ਪੰਜਾਬੀ ਅਦਬ ਦਾ ਸਿਖ਼ਰ ਹੈ ਅਤੇ ਯੂਨਿਵਰਸਿਟੀਆਂ ਵਿਚ ਪੰਜਾਬੀ ਸਾਹਿਤ ਦੀ ਨੁਕਤਾਚੀਨੀ ਕਰਨ ਵਾਲਿਆਂ ਨੂੰ ਇਕ ਜੁਆਬ।

ਜਰਮਨ ਫਿਲਾਸਫੀ ਨੂੰ ਰਟਣਾ ਅਤੇ ਬੌਧਿਕਤਾ ਨੂੰ ਪ੍ਰਮਣਿਤ ਕਰਨਾ ਬੋਧਿਕਤਾ ਨਹੀਂ ਹੁੰਦੀ। ਬਲਕਿ ਬੌਧਿਕਤਾ ਹਰ ਸਾਹਿਤ ਦੀ ਰੂਹ ਵਿਚ ਹੁੰਦੀ ਹੈ। ਜਿਨਾਂ ਚਿਰ ਸਾਡੇ ਕੋਲ ਪਾਸ਼ ਅਤੇ ਉਸ ਵਰਗੀਆਂ ਹੋਰ ਲਿਖਤਾਂ ਹਨ। ਉਨਾਂ ਚਿਰ ਪੱਛਮੀ ਚਿੰਤਨ ਬਾਅਦ ਦੀ ਗੱਲ ਹੈ। ਕਿਉਕਿ ਜਿਸ ਧਰਤੀ ’ਤੇ ਤੁਸੀਂ ਸਾਹ ਲੈਂਦੇ ਹੋ ਉਸਦੀ ਮਿੱਟੀ ਵਿੱਚੋ ਉਪਜਿਆ ਇਕ ਸੱਚਾ ਸ਼ਬਦ ਵਿਆਪਕ ਅਰਥ ਦਿੰਦਾ ਹੈ। ਫਿਰ ਪਾਸ਼ ਦੀ ਲਿਖਤ ਉਸਨੂੰ ਹੋਰ ਵੀ ਵਿਆਪਕ ਕਰ ਦਿੰਦੀ ਹੈ। ਜੋ ਸਮਾਜਿਕ, ਰਾਜਨਿਤਕ ਦੇ ਨਾਲ ਅਤਿਅੰਤ ਸੂਖ਼ਮ ਵੀ ਹੈ। ਜਿਸਦੀਆਂ ਪਰਤਾਂ ਨੂੰ ਫਰੋਲਣਾ ਅਤੇ ਹੋਰ ਵਿਆਪਕ ਬਣਾਉਣਾ ਸਾਡੀ ਪੀੜੀ ਦਾ ਕੰਮ ਹੈ। ਜਿਸਦੇ ਲਈ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਜੁਆਬਦੇਹ ਵੀ ਹੋਵਾਂਗੇ।

Comments

Rakesh sharma

bht accha ji tarndeep ji paash jindabad

Malkit Singh Gill

ਲੋਕਾਂ ਦੇ ਚੇਤਿਆਂ ਵਿਚੋਂ ਪਾਸ਼ ਕਦੇ ਮਨਫੀ ਨਹੀਂ ਹੋਵੇਗਾ ।

Gurpreet Singh

Pandher great work veer. god bless u..

ਬਲਜੀਤ ਪਾਲ ਸਿੰਘ

ਪਾਸ਼ ਲੋਕ ਵੇਦਨਾ ਵਿਚ ਸਦਾ ਜਿਉਂਦਾ ਰਹੇਗਾ

JK JOHAL

HE SOUNDS LIKE A GENIUS.

Balkaran Bal

tarandeep mitra vasda reh......

kiran

paash

gurnaib maghania

good veer .....ih kitab khreed lei hai te jaldi pdage...

kamal Sekhon

ਬਹੁਤ ਵਧੀਆ ਆਰਟੀਕਲ ਪਾਸ਼ ਬਾਰੇ ...ਏਦਾਂ ਦੇ ਮਹਾਨ ਲੋਕ ਮਰਦੇ ਨਹੀਂ ਸਦਾ ਜਿਉਂਦੇ ਰਹਿੰਦੇ ਆਂ ਪਾਠਕਾਂ ਦੇ ਦਿਲਾਂ ਵਿਚ.

Pf HS Dimple

Very good article, carry on, dear

annonymous

anti pash propaganda go here to take a look at anti propaganda http://on.fb.me/OPIXhd http://is.gd/gHKM7G

Roshan

I have been so bewdilered in the past but now it all makes sense!

Roshan Kussa

once upon a time somewhere i wrote this...ਵਾਰਤਕ ਵਿੱਚ ਇੱਕ ਥਾਂ ਪਾਸ਼ ਆਪਣੀ ਗਿ੍ਫਤਾਰੀ ਦੀ ਘਟਨਾ ਬਿਆਨ ਕਰਦਾ ਹੈ, "... " ਔਹ ਆ ਗਏ, ਕਾਮਰੇਡ ਸਾਹਿਬ।" ਥਾਣੇਦਾਰ ਮੂਹਰੇ ਹੁੰਦਾ ਹੈ। ਸਿਪਾਹੀ ਪਿੱਛੇ ਹਟ ਜਾਂਦੇ ਹਨ। 'ਕਾਮਰੇਡ' ਸ਼ਬਦ ਦੀ ਹੱਤਕ ਮੇਰਾ ਸੀਨਾ ਚੀਰ ਜਾਂਦੀ ਹੈ। ਕਿੰਨਾ ਮਹਾਨ ਸ਼ਬਦ ਕਿੰਨੇ ਸਧਾਰਨ ਬੰਦੇ ਲਈ ਕਿੰਨੇ ਭੈੜੇ ਮੂੰਹਾਂ 'ਚੋਂ ਨਿਕਲਿਆ....." ਅੱਜ ਕੱਲ੍ਹ ਬਹੁਤ ਸਾਰੀਆਂ ਲਿਖਤਾਂ [ਖਾਸਕਰ ਫੇਸਬੁੱਕ 'ਤੇ] ਵਿੱਚ 'ਕਾਮਰੇਡ' ਸ਼ਬਦ ਉਸ ਥਾਣੇਦਾਰ ਦੇ ਲਹਿਜੇ ਵਿੱਚ ਹੀ ਵਰਤਿਆ ਜਾ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਸ ਲਹਿਜ਼ੇ ਨੂੰ ਮਾਣਤਾ ਦਵਾਉਣ ਲਈ ਪਾਸ਼ ਨੂੰ ਹੀ ਵਰਤਿਆ ਜਾਂਦਾ ਹੈ। ਇਹ ਲਹਿਜ਼ਾ ਕਦੇ ਤਾਂ ਕਵਿਤਾ ਤੋਂ ਉਰੇ-ਪਰੇ ਵਿਚਰਦੇ ਪਾਸ਼ ਦੀ ਸ਼ਖਸੀਅਤ ਦੇ 'ਸਹੀ' ਮੁਲਾਂਕਣ ਦੇ ਨਾਂ ਹੇਠ ਸਾਹਮਣੇ ਅਉਂਦਾ ਹੈ, ਕਦੇ ਮਾਰਕਸਵਾਦ ਨੂੰ 'ਰੱਟਾ' ਲਾਏ ਜਾਣ ਦੇ ਸੰਸੇ ਵਜੋਂ। ਮੈਨੂੰ ਹੈਰਾਨੀ ਹੁੰਦੀ ਹੈ ਕਿ ਇਹਨਾਂ ਸੱਜਣਾ ਨੂੰ ਮਾਰਕਸਵਾਦ ਦਾ ਇੰਨਾ ਫਿਕਰ ਕਿਉਂ ਪਿਆ ਹੋਇਆ 'ਤੇ ਇਹ ਮਾਰਕਸਵਾਦ ਨੂੰ ਕਾਮਰੇਡਾਂ ਤੋਂ ਬਚਾਉਣ ਦਾ ਕਿੰਨਾ ਬੋਝ ਆਪਣੇ ਮੋਢਿਆਾਂ 'ਤੇ ਚੁੱਕੀ ਫਿਰਦੇ ਆ।"ਖੱਬੇ ਪੱਖੀ ਵਿਦਵਾਨ", "ਸਿਾਆਸੀ ਚੌਧਰੀ", " ਰਵਾਇਤੀ ਕਾਮਰੇਡ ਜਾਂ ਬਹੁਤ ਸਾਰੇ ਕਾਮਰੇਡ","ਖੱਬੀਆਂ ਧਿਰਾਂ" ਜਿਹੇ ਸ਼ਬਦਾਂ ਦਾ ਬੋਝ....ਹੋਰ ਤਾਂ ਹੋਰ ਇਹਨਾਂ ਉੱਤੇ ਲੱਗੇ ਪੁੱਠੇ ਕੌਮਿਾਆਂ ਦਾ ਵੀ ਬੋਝ...

Harpal

ਬਿਲਕੁਲ ਰੌਸ਼ਨ ਕੁੱਸਾ, ਤਰਸ ਆਉਂਦਾ ਇਹੋ ਜਿਹੀ ਵਿਦਵਤਾ 'ਤੇ। ਪਾਸ਼ ਨੂੰ ਅਮਰ ਕਵਿਤਾ ਬਖਸ਼ ਕੇ ਪਾਸ਼ ਬਣਾਉਣ ਵਾਲੀ ਵਿਚਾਰਧਾਰਾ ਤੇ ਸਿਧਾਤਾਂ ਨੂੰ ਰੱਦਕੇ ਕਈਆਂ ਨੂੰ ਲੱਗਦੈ ਪਾਸ਼ ਬਣੇ ਬਣਾਏ ਆਉਂਦੇ ਨੇ ਕਿਤੋਂ।

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ