ਇਸ ਵਕਤ ਮੇਰੇ ਸਾਹਮਣੇ ਪ੍ਰੋ. ਕਮਰ ਰਈਸ ਦੀ ਪੁਸਤਕ 'ਤਰੱਕੀ-ਪਸੰਦ ਅਦਬ ਕੇ ਮਿਅਮਾਰ' ਹੈ ਜਿ ਦੇ ਅਧਿਐਨ ਸਦਕਾ ਮੇਰੇ ਮਨ ਵਿੱਚ ਖ਼ਿਆਲ ਆਇਆ ਹੈ ਕਿ ਪੰਜਾਬੀ ਮੂਲ ਦੇ ਤਰੱਕੀ-ਪਸੰਦ ਲੇਖਕਾਂ ਤੇ ਕਵਆਂ ਦਾ ਇਸ ਲੇਖ ਵਿੱਚ ਜ਼ਿਕਰ ਕੀਤਾ ਜਾਵੇ, ਜਿਨ੍ਹਾਂ ਨੇ ਉਰਦੂ ਜ਼ੁਬਾਨ ਰਾਹੀਂ ਆਪਣੇ ਜਜ਼ਬਾਤ ਦਾ ਪ੍ਰਗਟਾਵਾ ਕੀਤਾ। ਸਭ ਦਾ ਜ਼ਿਕਰ ਹੋਣਾ ਤਾਂ ਸੰਭਵ ਨਹੀਂ, ਲੇਕਿਨ ਬਹੁਤੇ ਜਾਣੇ-ਪਛਾਣੇ ਤਰੱਕੀ-ਪਸੰਦ ਉਰਦੂ ਅਦੀਬ ਜੋ ਇਸ ਖਿੱਤੇ ਨਾਲ਼ ਸਬੰਧ ਰੱਖਦੇ ਹਨ, ਡਾ. ਕਮਰ ਰਈਸ ਦੀ ਇਸ ਪੁਸਤਕ ਦੇ ਹਵਾਲੇ ਨਾਲ਼ ਇਸ ਲੇਖ ਵਿੱਚ ਸ਼ਾਮਲ ਹਨ।
ਸੱਯਦ ਸੱਜਾਦ ਜ਼ਹੀਰ ਲੰਡਨ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਦੌਰਾਨ, ਰੂਸੀ ਅਦਬ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਮਨ ਵਿੱਚ ਇਹ ਖ਼ਿਆਲ ਪੈਦਾ ਹੋਇਆ ਕਿ ਉਰਦੂ ਦੇ ਅਦੀਬਾਂ ਨੂੰ ਵੀ ਤਰੱਕੀ-ਪਸੰਦ ਲੀਹਾਂ 'ਤੇ ਚੱਲਣ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ।
ਹੋਰਨਾਂ ਤੋਂ ਇਲਾਵਾ ਮੁਲਕ ਰਾਜ ਆਨੰਦ ਵੀ ਉਨ੍ਹਾਂ ਦੇ ਹਮ-ਖ਼ਿਆਲ ਸਨ। ਆਨੰਦ ਹੋਰੀਂ ਅਮ੍ਰਿਤਸਰ ਵਿੱਚ ਪੈਦਾ ਹੋਏ ਅਤੇ ਖ਼ਾਲਸਾ ਕਾਲਜ, ਅਮ੍ਰਿਤਸਰ ਤੋਂ ਐਮ.ਏ. (ਇੰਗਲਿਸ਼) ਦੀ ਡਿਗਰੀ ਲੈ ਕੇ ਲੰਡਨ ਵਿੱਚ ਪੀ.ਐੱਚ.ਡੀ. ਕਰਨ ਲਈ ਚਲੇ ਗਏ। ਉੱਥੇ ਉਹ ਲੰਮਾਂ ਸਮਾਂ ਅੰਗਰੇਜ਼ੀ ਵਿੱਚ ਨਾਵਲਾਂ ਦੀ ਰਚਨਾ ਰਨ ਵਿੱਚ ਲੱਗੇ ਰਹੇ। ਸੱਜਾਦ ਜ਼ਹੀਰ ਨਾਲ਼ ਇਨ੍ਹਾਂ ਦੀ ਗੂੜ੍ਹੀ ਮਿੱਤਰਤਾ ਹੋ ਗਈ ਅਤੇ ਲਖਨਊ ਵਿੱਚ 1936 ਵਿੱਚ ਤਰੱਕੀ-ਪਸੰਦ ਲੇਖਕਾਂ ਦੀ ਜਿਹੜੀ ਕਾਨਫਰੰਸ ਹੋਈ ਉਸ ਵਿੱਚ ਮੁਲਕ ਰਾਜ ਆਨੰਦ ਦਾ ਪੂਰਾ ਸਹਿਯੋਗ ਸੀ। ਬਾਅਦ ਵਿੱਚ ਆਨੰਦ ਹੋਰਾਂ ਦੇ ਦੋ ਨਾਵਲਾਂ, ਜੋ ਅੰਗਰੇਜ਼ੀ ਵਿੱਚ ਰਚੇ ਗਏ, 'ਅਛੂਤ' ਅਤੇ 'ਕੁਲੀ' ਦਾ ਬਹੁਤ ਜ਼ਿਕਰ ਹੋਇਆ ਅਤੇ ਇਹ ਨਾਵਲ ਕਈ ਭਾਸ਼ਾਵਾਂ ਵਿੱਚ ਉਲਥਾਏ ਗਏ।
ਸਾਹਿਰ ਲੁਧਿਆਣਵੀ (1921-1980) ਦਾ ਜਨਮ ਲੁਧਿਆਣਾ ਵਿੱਚ ਹੋਇਆ ਅਤੇ ਇਨ੍ਹਾਂ ਨੇ ਮਾਲਵਾ ਖ਼ਾਲਸਾ ਹਾਈ ਸਕੂਲ ਵਿੱਚੋਂ ਮੈਟ੍ਰਿਕ ਪਾਸ ਕਰਕੇ ਗੌਰਮਿੰਟ ਕਾਲਜ, ਲੁਧਿਆਣਾ ਵਿੱਚ ਦਾਖ਼ਲਾ ਲੈ ਲਿਆ। ਇਸ ਕਾਲਜ ਵਿੱਚ ਇਹ ਦੋ ਸਾਲ ਹੀ ਪੜ੍ਹ ਸਕੇ ਅਤੇ ਫਿਰ ਇਹ ਦਿਆਲ ਸਿੰਘ ਕਾਲਜ, ਲਾਹੌਰ ਵਿੱਚ ਦਾਖ਼ਲ ਹੋ ਗਏ। ਇੱਥੇ ਆ ਕੇ ਇਹ ਤਰੱਕੀ ਪਸੰਦ ਉਰਦੂ ਲੇਖਕਾਂ ਦੇ ਸੰਪਰਕ ਵਿੱਚ ਆ ਗਏ। ਕੁਝ ਸਮਾਂ ਸੰਘਰਸ਼ ਵਿੱਚ ਬੀਤਿਆ ਅਤੇ ਫਿਰ ਸਾਹਿਤ ਨੇ ਤ੍ਰੈਮਾਸਿਕ 'ਸਵੇਰਾ', ਲਾਹੌਰ ਦੇ ਸੰਪਾਦਕ ਵਜੋਂ ਉਰਦੂ ਅਦਬ ਵਿੱਚ ਬੜੀ ਸ਼ਾਨ ਨਾਲ਼ ਪ੍ਰਵੇਸ਼ ਕੀਤਾ। ਕੁਝ ਸਮਾਂ ਇਹ 'ਪ੍ਰੀਤ ਲੜੀ' (ਉਰਦੂ ਐਡੀਸ਼ਨ) ਦੀ ਸੰਪਾਦਨਾ ਵੀ ਕਰਦੇ ਰਹੇ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਨੇ ਦਿੱਲੀ ਵਿੱਚ ਮਾਸਕ 'ਸ਼ਾਹਰਾਹ' ਦੀ ਸੰਪਾਦਨਾ ਵੀ ਕੀਤੀ। ਸੰਨ 1949 ਵਿੱਚ ਬੰਬਈ ਪਹੁੰਚ ਕੇ ਇਨ੍ਹਾਂ ਨੇ ਫਿਲਮੀ ਗੀਤਾਂ ਦੇ ਵਿਲੱਖਣ ਸਿਰਜਕ ਹੋਣ ਵਜੋਂ ਬਹੁਤ ਨਾਮਣਾ ਖੱਟਿਆ। ਪਹਿਲਾ ਕਾਵਿ ਸੰਗ੍ਰਹਿ 'ਤਲਖ਼ੀਆਂ' ਬਹੁਤ ਮਕਬੂਲ ਹੋਇਆਅਤੇ ਬਾਅਦ ਦੀਆਂ ਰਚਨਾਵਾਂ ਜਿਵੇਂ ਕਿ, 'ਆਓ ਕਿ ਕੋਈ ਖ਼੍ਵਾਬ ਬੁਣੇਂ', 'ਗਾਤਾ ਜਾਏ ਬਨਜਾਰਾ' ਅਤੇ ਪਰਛਾਈਆਂ' ਤਰੱਕੀ-ਪਸੰਦ ਉਰਦੂ ਅਦਬ ਦਾ ਸਰਮਾਇਆ ਹਨ। ਇਨ੍ਹਾਂ ਨੇ ਸੋਵੀਅਤ ਲੈਂਡ ਐਵਾਰਡ ਵੀ ਪ੍ਰਾਪਤ ਕੀਤਾ। ਇਨ੍ਹਾਂ ਦੀ ਸ਼ਾਇਰੀ ਵਿੱਚ ਰੋਮਾਨ ਅਤੇ ਇਨਕਲਾਬ ਦਾ ਮਿਸ਼ਰਣ ਪ੍ਰਤੱਖ ਹੈ, ਲੈਕਿਨ ਸ਼ੁਰੂ ਵਿੱਚ ਇਹ ਕਲਾਮ ਬਹੁਤ ਮਕਬੂਲ ਹੋਇਆ:
ਚੰਦ ਕਲੀਆਂ ਨਿਸ਼ਾਤ ਕੀ ਚੁਨ ਕਰ
ਮੁਦੱਤੋਂ ਮਹਿਵਿ-ਯਾਸ ਰਹਿਤਾ ਹੂੰ
ਤੇਰਾ ਮਿਲਨਾ ਖੁਸ਼ੀ ਕੀ ਬਾਤ ਸਹੀ
ਤੁਝ ਸੇ ਮਿਲ ਕਰ ਉਦਾਸ ਰਹਿਤਾ ਹੂੰ।
John
How could any of this be better stated? It coln'udt.