Wed, 30 October 2024
Your Visitor Number :-   7238304
SuhisaverSuhisaver Suhisaver

ਕੰਢੀ ਦਾ ਜੰਮਿਆ-ਜਾਇਆ ਤੇ ਪਰਨਾਇਆ : ਡਾ. ਧਰਮਪਾਲ ਸਾਹਿਲ

Posted on:- 03-01-2023

 -ਅਮਰੀਕ ਸਿੰਘ ਦਿਆਲ

ਜਦੋਂ ਵੀ ਪੰਜਾਬ ਦੇ ਕੰਢੀ ਖਿੱਤੇ ਦੇ ਸਾਹਿਤ ਦੀ ਗੱਲ ਚੱਲਦੀ ਹੈ ਤਾਂ ਆਪਮੁਹਾਰੇ ਹੀ ਡਾ. ਧਰਮਪਾਲ ਸਾਹਿਲ ਦਾ ਨਾਂ ਪਾਠਕਾਂ ਦੀ ਜ਼ੁਬਾਨ ਤੇ ਆ ਜਾਂਦਾ ਹੈ।ਨਾਵਲ " ਪਥਰਾਟ" ਡਾ. ਸਾਹਿਲ ਦੀ ਆਂਚਲਿਕ ਰਚਨਾ ਹੈ।ਇੱਥੇ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਨਾਵਲ "ਪਥਰਾਟ" ਡਾ. ਧਰਮਪਾਲ ਸਾਹਿਲ ਦੀ ਸ਼ਾਹਕਾਰ ਰਚਨਾ ਹੈ ਅਤੇ ਲੇਖਕ ਨੂੰ ਖਾਸ ਪਛਾਣ ਦੇਣ ਵਾਲਾ ਨਾਵਲ ਹੈ। ਡਾ. ਸਾਹਿਲ ਨੇ ਕੰਢੀ ਦੇ ਜੀਵਨ ਨੂੰ ਨੇੜਿਓਂ ਦੇਖਿਆ ਹੀ ਨਹੀਂ ਸਗੋਂ ਉੱਥੋਂ ਦੀਆਂ ਨਿਆਮਤਾਂ ਅਤੇ ਔਕੜਾਂ ਨੂੰ ਹੱਡੀਂ ਹੰਢਾਇਆ ਹੈ।
 
ਕੰਢੀ ਖਿੱਤੇ ਦੀਆਂ ਯਥਾਰਥਮਈ ਸਮੱਸਿਆਵਾਂ ਦਾ ਜੋ ਵਰਣਨ ਉਹ ਕਰ ਸਕੇ ਹਨ , ਉਹ ਉੱਥੋਂ ਦਾ ਜੰਮਿਆ-ਜਾਇਆ ਅਤੇ ਪਰਨਾਇਆ ਹੀ ਕਰ ਸਕਦਾ ਹੈ।ਕੰਢੀ ਪੰਜਾਬ ਦਾ ਉਹ ਖਿੱਤਾ ਹੈ ਜੋ ਜੀਵਨ ਦੀਆਂ ਮੁਢਲੀਆਂ ਲੋੜਾਂ ਤੋਂ ਵੀ ਆਤਰ ਹੈ।ਇਸ ਖੇਤਰ ਦਾ ਚਮੁੱਖਾ ਵਿਕਾਸ ਹਾਲੇ ਦਿੱਲੀ ਦੂਰ ਵਾਲੀ ਗੱਲ ਹੈ।ਡਾ. ਸਾਹਿਲ ਦੀਆਂ ਲਿਖਤਾਂ ਨੇ ਇਸ ਖੇਤਰ ਦੇ ਸਮੁੱਚੇ ਜਨ-ਜੀਵਨ ਨੂੰ ਪਾਠਕਾਂ ਦੀ ਕਚਹਿਰੀ ਵਿੱਚ ਲਿਆ ਕੇ ਇਸ ਥੁੜ੍ਹਾਂ ਮਾਰੇ ਖੇਤਰ ਬਾਰੇ ਚੁੰਜ-ਚਰਚਾ ਛੇੜ ਦਿੱਤੀ ਹੈ।ਕੰਢੀ ਖੇਤਰ ਪੰਜਾਬ ਦਾ ਨੀਮ-ਪਹਾੜੀ ਅਤੇ ਪਛੜਿਆ ਹੋਇਆ ਖਿੱਤਾ ਹੈ।ਪੰਜਾਬ ਦੇ ਪੰਜ ਜਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਅਧੀਨ ਆਉਂਦੇ ਹਨ।

ਇਹ ਖੇਤਰ ਸ਼ਿਵਾਲਕ ਪਹਾੜੀਆਂ ਦੇ ਕੰਢੇ-ਕੰਢੇ ਪਠਾਨਕੋਟ ਤੋਂ ਚੰਡੀਗੜ੍ਹ ਮੁੱਖ ਸੜਕ ਦੇ ਚੜ੍ਹਦੇ ਪਾਸੇ ਵਸਿਆ ਇਹ ਖੇਤਰ ਜਿਲ੍ਹਾ ਗੁਰਦਾਸਪੁਰ ਦੀ ਹੱਦ ਨਾਲ ਨਾਲ ਲਗਦੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀਆਂ ਹੱਦਾਂ ਤੋਂ ਸ਼ੁਰੂ ਹੋਕੇ ਮੁਹਾਲੀ ਜਿਲ੍ਹੇ ਨਾਲ ਲਗਦੇ ਹਰਿਆਣਾ ਸੂਬੇ ਨਾਲ ਜਾ ਲਗਦਾ ਹੈ।ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਨਵਾਂਸ਼ਹਿਰ ਅਤੇ ਮੁਹਾਲੀ ਜਿਲ੍ਹਿਆਂ ਅਧੀਨ ਪੈਂਦੇ ਕੰਢੀ ਖੇਤਰ ਦੀ ਸਥਿਤੀ ਬੜੀ ਭਿੰਨ ਹੈ।ਇਹਨਾਂ ਜਿਲ੍ਹਿਆਂ ਅਧੀਨ ਧਾਰ, ਚੰਗਰ, ਘਾੜ, ਦੂਣ ਅਤੇ ਬੀਤ ਵਰਗੇ ਅਜਿਹੇ ਉੱਪ-ਖੇਤਰ ਆਉਂਦੇ ਹਨ, ਜਿੱਥੋਂ ਦੀ ਕਿਰਸਾਨੀ ਅਤੇ ਆਮ ਲੋਕ ਬੜੀਆਂ ਦਿੱਕਤਾਂ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹਨ।ਇਹ ਖੇਤਰ 250 ਕਿਲੋਮੀਟਰ ਲੰਬਾ ਅਤੇ 8 ਤੋਂ 35 ਕਿਲੋਮੀਟਰ ਦੀ ਚੌੜਾਈ ਤੱਕ ਫੈਲਿਆ ਹੋਇਆ ਹੈ।ਪੰਜਾਬ ਦੀ ਵਸੋਂ ਦਾ 6 ਫੀਸਦੀ ਅਤੇ ਖੇਤਰਫਲ ਦਾ ਕਰੀਬ 9 ਫੀਸਦੀ ਇਸ ਖੇਤਰ ਅਧੀਨ ਆਉਂਦਾ ਹੈ।

ਇਹ ਖਿੱਤਾ ਜੰਗਲਾਂ, ਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ, ਇੱਥੋਂ ਦੀ ਜਮੀਨ ਉੱਚੀ ਨੀਵੀਂ, ਛੋਟੇ-ਛੋਟੇ ਟੋਟਿਆਂ ਵਿੱਚ ਵੰਡੀ ਹੋਈ ਅਤੇ ਘੱਟ ਉਪਜਾਊ ਹੈ।ਸਮੁੰਦਰ ਤਲ ਤੋਂ ਉਚਾਈ ਹੋਣ ਕਾਰਨ ਪਾਣੀ ਦਾ ਸਤਰ ਡੂੰਘਾ ਹੈ।ਪਿਛਲੇ ਚਾਰ ਦਹਾਕਿਆਂ ਤੋਂ ਡਾ. ਧਰਮਪਾਲ ਸਾਹਿਲ ਨੇ ਆਪਣੀਆਂ ਲਿਖਤਾਂ ਰਾਹੀਂ ਇਸ ਖੇਤਰ ਦੇ ਹਰ ਪੱਖ ਨੂੰ ਬਰੀਕੀ ਨਾਲ਼ ਛੂਹਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ।ਇਸ ਖਿੱਤੇ ਦੀ ਅਲੋਪ ਹੋ ਰਹੀ ਬੋਲੀ, ਰੀਤੀ-ਰਿਵਾਜ਼ਾਂ ਅਤੇ ਸ਼ਬਦਾਂ ਦੇ ਸਰਮਾਏ ਨੂੰ ਅਗਲੀਆਂ ਪੀੜ੍ਹੀਆਂ ਲਈ ਸੰਭਾਲ ਲਿਆ ਹੈ।ਇੱਥੋਂ ਦੇ ਜਨ-ਜੀਵਨ ਨੂੰ ਪੰਜਾਬ ਦੀ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।

ਡਾ. ਧਰਮਪਾਲ ਸਾਹਿਲ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨਾਵਲਾਂ, ਮਿੰਨੀ ਕਹਾਣੀ, ਬਾਲ ਸਾਹਿਤ, ਲੇਖਾਂ,  ਕੋਸ਼ਾਕਾਰੀ ਆਦਿ ਦੁਆਰਾ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ।ਕੰਢੀ ਖੇਤਰ ਬਾਰੇ ਡਾ. ਧਰਮਪਾਲ ਸਾਹਿਲ ਦੇ ਮੌਲਿਕ ਸਿਰਜਣ ਬਾਰੇ ਚਰਚਾ ਕਰ ਰਹੇ ਹਾਂ।ਧਰਮਪਾਲ ਸਾਹਿਲ ਦਾ ਨਾਵਲ 'ਪਥਰਾਟ' ਇਸ ਖੇਤਰ ਦੀ ਯਥਾਰਥਵਾਦੀ ਤਸਵੀਰ ਪੇਸ਼ ਕਰਦਾ ਹੈ।ਇਹ ਨਾਵਲ ਪਾਠਕਾਂ ਦੀ ਉਂਗਲੀ ਫੜ ਕੇ ਉਹਨਾਂ ਨੂੰ ਇਸ ਖੇਤਰ ਦੇ ਓਬੜ-ਖਾਬੜ ਰਾਸਤਿਆਂ ਰਾਹੀਂ ਉਚਾਣਾਂ-ਨਿਵਾਣਾਂ ਦੀ ਸੈਰ ਕਰਵਾਉਦਾ ਹੈ।ਪਾਤਰਾਂ ਨਾਲ ਗੱਲਾਂ ਕਰਵਾਉਂਦਾ ਹੈ।ਪਾਠਕ ਉੱਥੋਂ ਦੀਆਂ ਪਥਰੀਲੀਆਂ ਘਾਟੀਆਂ ਵਿੱਚ ਪਾਤਰਾਂ ਨਾਲ਼ ਇੱਕਮਿੱਕ ਹੋਏ ਪ੍ਰਤੀਤ ਹੁੰਦੇ ਹਨ।

'ਕੁਆਰ ਝਾਤ' ਨਾਵਲ ਇਸ ਖੇਤਰ ਦੇ ਵਿਲੱਖਣ ਸੱਭਿਆਚਾਰ ਦੀ ਗੱਲ ਕਰਦਾ ਹੈ। 'ਮਣ੍ਹੇ' ਨਾਵਲ ਰਾਹੀਂ ਡਾ. ਸਾਹਿਲ ਮਣ੍ਹੇ 'ਤੇ ਬੈਠਾ ਫ਼ਸਲਾਂ ਅਤੇ ਨਸਲਾਂ ਨੂੰ ਬਚਾਉਣ ਦਾ ਹੋਕਾ ਦਿੰਦਾ ਪ੍ਰਤੀਤ ਹੁੰਦਾ ਹੈ।ਇਹਨਾਂ ਨਾਵਲਾਂ ਰਾਹੀਂ ਪੰਜਾਬੀ ਪਾਠਕਾਂ ਅਤੇ ਵਿਦਵਾਨਾਂ ਦਾ ਧਿਆਨ ਇਸ ਖੇਤਰ ਦੀ ਵਿਲੱਖਣਤਾ ਵੱਲ੍ਹ ਜਰੂਰ ਗਿਆ ਹੈ।ਉਹਨਾਂ ਦੀਆਂ ਲਿਖਤਾਂ 'ਤੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਹੋਏ ਹਨ ਅਤੇ ਜਾਰੀ ਹਨ।ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਲੋਂ ਡਾ. ਸਾਹਿਲ ਤੋਂ ਕੰਢੀ ਪਹਾੜੀ ਬੋਲੀ ਦਾ ਸ਼ਬਦਕੋਸ਼ ਤਿਆਰ ਕਰਾਇਆ ਗਿਆ। ਇਸ ਕੋਸ਼  ਨੂੰ ਯਨੀਵਰਸਿਟੀ ਦੇ ਪਬਲੀਕੇਸ਼ਨ ਬਿੳਰੋ ਵਲੋਂ ਛਾਪਿਆ ਗਿਆ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਜਾਰੀ ਕੀਤਾ ਗਿਆ।

ਇਹਨਾਂ ਰਚਨਾਵਾਂ ਤੋਂ ਇਲਾਵਾ ਕੰਢੀ ਦੀ ਸਭਿਆਚਾਰਕ ਵਿਰਾਸਤ, ਕੰਢੀ ਦੀਆਂ ਵਿਲੱਖਣਤਾਵਾਂ ਅਤੇ ਵਿਭਿੰਨਤਾਵਾਂ , ਕੰਢੀ ਦਾ ਕੰਠਹਾਰ (ਲੋਕ ਗੀਤ ਸੰਗ੍ਰਹਿ) ਪੰਜਾਬੀ ਸੱਥ ਲਾਂਬੜਾ ਵਲੋਂ ਪ੍ਰਕਾਸ਼ਿਤ ਕੀਤੇ ਗਏ ਹਨ।ਇਸ ਤੋਂ ਇਲਾਵਾ ਡਾ. ਧਰਮਪਾਲ ਸਾਹਿਲ ਨੇ ਕੰਢੀ ਖੇਤਰ ਬਾਰੇ ਵੱਖ-ਵੱਖ ਲੇਖ ਲਿਖੇ ਹਨ ਜੋ ਪੰਜਾਬੀ ਦੀਆਂ ਨਾਮਵਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਏ ਅਤੇ ਹੋ ਰਹੇ ਹਨ।ਇਹਨਾਂ ਲਿਖਤਾਂ ਨੂੰ ਪੜ੍ਹ ਕੇ ਘੁਮੱਕੜ ਪ੍ਰਵਿਰਤੀ ਵਾਲੇ ਲੋਕਾਂ ਨੇ ਕੰਢੀ ਖਿੱਤੇ ਨੂੰ ਨੇੜਿਓਂ ਤੱਕਣ ਦੀ ਇੱਛਾ ਪ੍ਰਗਟ ਕੀਤੀ।ਉਹਨਾਂ ਨੇ ਲਿਖਤਾਂ ਰਾਹੀਂ ਬਾਗਾਂ, ਸੁੰਦਰ ਪਿੰਡਾਂ, ਦਰੁਗਮ ਰਾਸਤਿਆਂ ਦੀ ਅਜਿਹੀ ਤਸਵੀਰਕਸ਼ੀ ਕੀਤੀ ਕਿ ਇਸ ਖੇਤਰ ਨੇ ਲੋਕਾਂ ਦਾ ਧਿਆਨ ਖਿੱਚਿਆ।
ਡਾ. ਸਾਹਿਲ ਨੇ ਬਦਲਦੇ ਦੌਰ ਵਿੱਚ ਸਥਾਨਕ ਬੋਲੀ ਨੂੰ ਸਰਮਾਏ ਵਾਂਗ ਸੰਭਾਲ ਲਿਆ ਹੈ।ਜਨਮ ਤੋਂ ਸਸਕਾਰ ਤੱਕ ਦੇ ਲੋਕ-ਗੀਤ ਨੂੰ ਸੰਭਾਲਣਾ ਉਹਨਾਂ ਦਾ ਵਡਮੁੱਲਾ ਕਾਰਜ ਹੈ।ਇਹਨਾਂ ਲੋਕ-ਗੀਤਾਂ ਨੂੰ ਨਵੀਂ ਪੀੜ੍ਹੀ ਵਿਸਾਰ ਚੁੱਕੀ ਹੈ।ਡਾ.  ਸਾਹਿਲ ਦੇ ਨਾਵਲਾਂ ਅਤੇ ਹੋਰ ਪੁਸਤਕਾਂ ਬਾਰੇ ਪੰਜਾਬੀ ਦੇ ਵਿਦਵਾਨ ਅਲੋਚਕਾਂ,ਚਿੰਤਕਾਂ ਅਤੇ ਲੇਖਕਾਂ ਦੇ ਵਿਚਾਰ ਧਿਆਨ ਦੇ ਯੋਗ ਹਨ।ਡਾ. ਰਜਨੀਸ਼ ਬਹਾਦਰ ਸਿੰਘ ਅਨੁਸਾਰ ਜਿਸ ਤਰਾਂ ਟਾਲਸਟਾਏ ਨੇ " ਕਜ਼ਾਕ" ਨਾਵਲ ਵਿੱਚ " ਕਜ਼ਾਕ "ਬੋਲੀ ਨੂੰ,ਰਸੂਲ ਹਮਜਾਤੋਵ ਨੇ " ਮੇਰਾ ਦਾਗਿਸਤਾਨ " ਵਿੱਚ " ਆਵਾਰ" ਬੋਲੀ ਨੂੰ ਸਾਂਭਿਆ ਹੈ ਉਸੇ ਤਰ੍ਹਾਂ ਧਰਮਪਾਲ ਸਾਹਿਲ ਨੇ ਆਪਣੇ ਨਾਵਲ " ਪਥਰਾਟ " ਅਤੇ ਹੋਰ ਨਾਵਲਾਂ  ਵਿੱਚ" ਕੰਢੀ"ਬੋਲੀ ਨੂੰ ਸਾਂਭਿਆ ਹੈ।

ਸਾਹਿਤ ਸ਼ਿਰੋਮਣੀ ਨਾਵਲਿਸਟ ਪ੍ਰੋ. ਨਰਿੰਜਣ ਤਸਨੀਮ  ਦਾ ਕਥਨ ਸੀ, ਧਰਮਪਾਲ ਸਾਹਿਲ ਦਾ ਪਥਰਾਟ ਪੜ੍ਹ ਕੇ ਮੈਨੂੰ ਗ੍ਰਾਹਮ ਗ੍ਰੀਨ ਦੇ ਨਾਵਲ " ਪਾਵਰ ਐਂਡ ਗਲੋਰੀ " ਦੀ ਯਾਦ ਆ ਗਈ।

ਉਸੇ ਤਰ੍ਹਾਂ ਚੈਪਟਰ ਦਰ ਚੈਪਟਰ ਪਾਤਰ ਬਦਲਦੇ ਰਹਿੰਦੇ ਹਨ,ਪਰ ਮੁੱਖ ਪਾਤਰ ਹਰੇਕ ਚੈਪਟਰ ਵਿੱਚ ਮੌਜੂਦ ਰਹਿ ਕੇ ਨਾਵਲ ਨੂੰ ਇੱਕ ਲੜੀ ਵਿੱਚ ਪਰੋਂਦਾ ਹੈ।

ਉੱਘੇ ਵਿਦਵਾਨ ਡਾ. ਸੁਰਿੰਦਰ ਅਜਨਾਤ ਨੇ ਲਿਖਿਆ ਹੈ,ਕੰਢੀ ਆਂਚਲ ਬਾਰੇ ਲਿਖੇ ਸਾਹਿਲ ਦੇ ਪਥਰਾਟ ਅਤੇ ਹੋਰ ਨਾਵਲ ਪੜ੍ਹ ਕੇ ਇੰਜ ਲੱਗਾ ਜਿਵੇਂ ਪੰਜਾਬ ਦੇ ਫਣਿਸ਼ਵਰਨਾਥ ਰੇਣੂ ਦਾ ਮੈਲਾ ਆਂਚਲ,ਪੜ੍ਹ ਰਿਹਾ ਹੋਵਾਂ,ਅਤੇ ਕੰਢੀ ਪਹਾੜੀ ਪਰਿਵੇਸ਼ ਦੀ ਯਾਤਰਾ ਕਰਦਿਆਂ ਇੰਜ ਮਹਿਸੂਸ ਹੋਇਆ, ਮੈਂ ਪੰਜਾਬ ਦੇ ਰਾਹੁਲ ਸਾਂਕ੍ਰਿਤਾਇਨ ਨਾਲ ਯਾਤਰਾ ਤੇ ਨਿਕਲਿਆ ਹੋਵਾਂ।

ਸੀ. ਆਰ. ਮੌਦਗਿਲ( ਸਾਬਕਾ ਡਾਇਰੈਕਟਰ, ਹਰਿਆਣਾ ਸਾਹਿਤ ਅਕਾਦਮੀ) ਨੇ ਲਿਖਿਆ ਸੀ ਮੈਂ " ਪਥਰਾਟ ਨਾਵਲ ਨੂੰ ਕੰਢੀ ਖੇਤਰ ਦੇ ਸਾਹਿਤ ਦਾ " ਮੇਰਾ ਦਾਗਿਸਤਾਨ" ਸਮਝਦਾ ਹਾਂ ਅਤੇ ਲੇਖਕ ਨੂੰ ਕਿਸੇ ਵੀ ਤਰ੍ਹਾਂ ਨਾਲ ਰਸੂਲ ਹਮਜਾਤੋਵ ਤੋਂ ਘੱਟ ਨਹੀਂ ਜਾਣਦਾ।

ਪੰਜਾਬੀ-ਹਿੰਦੀ ਦੇ ਉੱਚਕੋਟੀ ਦੇ ਲੇਖਕ ਉਮ ਪ੍ਰਕਾਸ਼ ਗਾਸੋ ਨੇ ਲਿਖਿਆ ਸੀ, ਪਥਰਾਟ ਦਾ ਹਰੇਕ ਪਾਤਰ ਮੈਨੂੰ ਆਪਣੇ ਆਪ ਵਿੱਚ ਇੱਕ ਕਹਾਣੀ ਜਾਪਦਾ ਹੈ।ਇਹ ਪਾਤਰ, ਪਾਤਰ ਨਹੀਂ ਰਹਿੰਦੇ ਸਗੋਂ ਕਈ ਤਰ੍ਹਾਂ ਦੇ ਸਵਾਲਾਂ ਦੀ ਆਵਾਜ਼ ਵਾਂਗ ਗੂੰਜਦੇ ਹਨ।ਸਿਰਮੌਰ ਨਾਵਲਕਾਰ ਜਸਵੰਤ ਸਿੰਘ ਕੰਵਲ ਨੂੰ ਸਾਹਿਲ ਦੇ ਨਾਵਲਾਂ ਵਿੱਚ ਪੰਜਾਬ ਦੀ ਆਂਚਲਿਕਤਾ  ਦਾ ਅਸਲ ਜੀਵਨ ਧੜਕਦਾ ਹੋਇਆ ਮਹਿਸੂਸ ਹੁੰਦਾ ਸੀ।

ਲੋਕ ਸਾਹਿਤ ਦੇ ਖੋਜੀ ਵਿਦਵਾਨ ਪ੍ਰੋ. ਪ੍ਰਿਤਪਾਲ ਮਹਿਰੋਕ ਲਿਖਦੇ ਹਨ ਧਰਮਪਾਲ ਸਾਹਿਲ ਆਪਣੀਆਂ ਲਿਖਤਾਂ ਵਿੱਚ ਕੰਢੀ ਖੇਤਰ ਦੇ ਲੋਕ ਜੀਵਨ  ਵਿਸ਼ੇਸ਼ ਕਰਕੇ ਨਿਮਨ ਕਿਰਸਾਨੀ ਦੀਆਂ ਝਲਕਾਂ ਵਿਖਾਉਂਦਾ ਹੈ ਅਤੇ ਇਸ ਥੁੜਾਂ ਮਾਰੇ ਇਲਾਕੇ ਦੇ ਵਿਕਾਸ ਦੀ ਲੋੜ ਵੱਲ ਵੀ ਧਿਆਨ ਕੇਂਦਰਤ ਕਰਨ ਦਾ ਜਤਨ ਕਰਦਾ ਹੈ।

ਇੰਨਾ ਹੀ ਨਹੀਂ ਪੰਜਾਬੋਂ ਬਾਹਰਲੀ ਕੌਮੀ ਪ੍ਰਸ਼ਿਧੀ ਪ੍ਰਾਪਤ ਨਾਵਲਕਾਰਾ ਡਾ. ਸ਼ਰਦ ਸਿੰਘ ਦਾ ਕਹਿਣਾ ਹੈ ਸਾਹਿਲ ਦੇ ਆਂਚਲਿਕ ਨਾਵਲਾਂ ਦੇ ਪਾਤਰ ਬੇਸ਼ੱਕ ਸਾਧਾਰਣ ਹਨ ਪਰ ਸਾਹਿਲ ਦੀ ਕਲਾਤਮਕ ਪੇਸ਼ਕਾਰੀ ਅਤੇ ਆਂਚਲਿਕ ਪਰਿਵੇਸ਼ ਨੇ ਇਨ੍ਹਾਂ ਨੂੰ ਅਸਾਧਾਰਣ ਬਣਾ ਦਿੱਤਾ ਹੈ।ਇੱਕ ਵਾਰੀ ਜੁੜ ਕੇ ਪਾਠਕ ਇਨਾਂ੍ਹ ਤੋਂ ਅਲਗ ਨਹੀਂ ਹੋ ਸਕਦਾ।

ਨਾਵਲਕਾਰਾ ਡਾ. ਕਮਲ ਕੁਮਾਰ ਨੇ  ਮੁਤਾਬਿਕ ਸਾਹਿਲ ਨੂੰ ਮਨੱਖੀ ਮਨੋਵਿਗਿਆਨ ਦੇ ਨਾਲ-ਨਾਲ ਕੰਢੀ ਖੇਤਰ ਦੇ ਸਮਾਜਕ ਮਨੋਵਿਗਿਆਨ ਦੀ ਡੂੰਘੀ ਸਮਝ ਹੈ ਜੋ ਇਨਾਂ੍ਹ ਦੇ ਨਾਵਲਾਂ ਰਾਹੀਂ ਸਪਸ਼ਟ ਰੂਪ ਵਿੱਚ ਪ੍ਰਗਟ ਹੁੰਦੀ ਹੈ।

ਇੰਜ ਹੀ ਸੰਪਾਦਕ " ਹੰਸ" ਰਜਿੰਦਰ ਯਾਦਵ ਨੇ ਪਥਰਾਟ ਨਾਵਲ ਦੇ ਇੱਕ ਚੈਪਟਰ ਨੂੰ ਹਿੰਦੀ ਦੀ ਪ੍ਰਮੁੱਖ ਪਤੱਰਕਾ "ਹੰਸ" ਵਿੱਚ ਸਥਾਨ ਦਿੱਤਾ ਸੀ ਤੇ ਕਮਲੇਸ਼ਵਰ ਅਤੇ ਖੁਸ਼ਵੰਤ ਸਿੰਘ ਜਿਹੇ ਵਿਸ਼ਵ ਪ੍ਰਸਿੱਧ ਲੇਖਕਾਂ ਨੇ ਵੀ ਧਰਮਪਾਲ ਸਾਹਿਲ ਦੀ ਕੰਢੀ ਆਂਚਲਕਿਤਾ ਵਾਲੀਆਂ ਲਿਖਤਾਂ ਦਾ ਨੋਟਿਸ ਲਿਆ ਹੈ।ਸ਼ਾਲਾ! ਕੰਢੀ ਦਾ ਇਹ ਜੁਗਨੂ ਆਪਣੀ ਜਗਮਗਾਹਟ ਨਾਲ ਕੰਢੀ ਦੇ ਹਨੇਰੇ ਪੱਖਾਂ ਨੂੰ ਇੰਜ ਹੀ ਰੁਸ਼ਨਾਉਂਦਾ ਰਹੇ।

ਸੰਪਰਕ: 94638-51568

Comments

Danielphoff

Полностью трендовые события модного мира. Абсолютно все события мировых подуимов. Модные дома, бренды, haute couture. Приятное место для трендовых хайпбистов. https://fashionablelook.ru

ClydeAlevy

Самые важные события мира fashion. Все эвенты лучших подуимов. Модные дома, бренды, haute couture. Интересное место для трендовых людей. https://modavgorode.ru

Joannliply

Наиболее свежие новинки мира fashion. Актуальные события мировых подуимов. Модные дома, лейблы, высокая мода. Лучшее место для трендовых хайпбистов. https://myfashionacademy.ru/

Leroysoymn

Очень трендовые новости подиума. Актуальные новости мировых подуимов. Модные дома, торговые марки, гедонизм. Самое лучшее место для модных людей. https://modaizkomoda.ru

RobertRah

Несомненно стильные новинки подиума. Актуальные события известнейших подуимов. Модные дома, лейблы, высокая мода. Новое место для стильных хайпбистов. https://metamoda.ru/moda/599-doja-cat-vyzvala-bezumie-v-tope-i-yubke-iz-pishchevoy-plenki-s-rezhisserom-vetements-guram-gvasalia/

RobertRah

Несомненно свежие новости мировых подиумов. Актуальные мероприятия самых влиятельных подуимов. Модные дома, торговые марки, гедонизм. Свежее место для трендовых людей. https://metamoda.ru/moda/599-doja-cat-vyzvala-bezumie-v-tope-i-yubke-iz-pishchevoy-plenki-s-rezhisserom-vetements-guram-gvasalia/

Jerrysok

Очень актуальные новости модного мира. Важные события всемирных подуимов. Модные дома, бренды, гедонизм. Самое лучшее место для стильныех людей. https://fashionvipclub.ru/news/2024-06-19-gruzin-kotoryy-perevernul-mirovuyu-modu-demna-gvasaliya/

DonaldEcopy

Точно трендовые новинки мировых подиумов. Все события мировых подуимов. Модные дома, торговые марки, haute couture. Интересное место для трендовых людей. https://hypebeasts.ru/

Javierhycle

Наиболее свежие новости моды. Все новости лучших подуимов. Модные дома, торговые марки, высокая мода. Новое место для стильныех хайпбистов. https://luxe-moda.ru/chic/162-loro-piana-lyubimyy-brend-politikov-i-biznesmenov/

Donaldavado

Несомненно стильные новинки мира fashion. Важные новости известнейших подуимов. Модные дома, лейблы, haute couture. Свежее место для трендовых людей. https://km-moda.ru/style/525-parajumpers-istoriya-stil-i-assortiment/

Davidbup

Несомненно трендовые новинки мира fashion. Абсолютно все эвенты известнейших подуимов. Модные дома, торговые марки, высокая мода. Лучшее место для трендовых хайпбистов. https://luxe-moda.ru/chic/356-rick-owens-buntar-v-chernyh-tonah/

CharlesVar

Абсолютно важные новости мировых подиумов. Исчерпывающие мероприятия лучших подуимов. Модные дома, торговые марки, гедонизм. Приятное место для трендовых людей. https://modastars.ru/

Michaelnex

Очень трендовые события модного мира. Исчерпывающие события лучших подуимов. Модные дома, торговые марки, haute couture. Самое приятное место для модных людей. https://donnafashion.ru/

Eugenecow

Абсолютно стильные новости мира fashion. Важные события известнейших подуимов. Модные дома, торговые марки, гедонизм. Интересное место для трендовых хайпбистов. https://mvmedia.ru/novosti/282-vybiraem-puhovik-herno-podrobnyy-gayd/

Michaelnex

Абсолютно трендовые новинки индустрии. Важные мероприятия самых влиятельных подуимов. Модные дома, бренды, гедонизм. Лучшее место для модных людей. https://donnafashion.ru/

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ