Thu, 21 November 2024
Your Visitor Number :-   7255011
SuhisaverSuhisaver Suhisaver

ਰਾਜੀਵ ਸ਼ਰਮਾ ਦੀ ਆਤੂ ਖੋਜੀ: ਅੰਬਰ ਲੱਭ ਲਏ ਨਵੇਂ ਨਿਸ਼ਾਨਿਆਂ ਨੇ - ਇੰਦਰਜੀਤ ਕਾਲਾ ਸੰਘਿਆਂ

Posted on:- 4-2-2012

suhisaver

ਰਾਜੀਵ ਸ਼ਰਮਾ ਪੰਜਾਬੀ ਫਿਲਮ ਜਗਤ ਵਿਚ ਜਾਣਿਆ ਪਛਾਣਿਆ ਨਾਮ ਹੈ। ਜਿਸ ਨੇ ਮਨੋਰੰਜਨ ਦੀ ਇਸ ਵਿਧਾ ਨੂੰ ਲੋਕ ਪੱਖੀ ਸਾਮਜਿਕ ਚੇਤਨਾ ਲਈ ਖੂਬਸੂਰਤ ਤਰੀਕੇ ਨਾਲ ਵਰਤਿਆ ਹੈ। ਇਨਕਲਾਬੀ ਕਵੀ ਪਾਸ਼ ਬਾਰੇ ਉਸ ਨੇ ਜਿਥੇ "ਆਪਣਾ ਪਾਸ਼" ਬਣਾਈ, ਉਥੇ ਹੀ "ਜੁੱਤੀ" ਵਰਗੀ ਸਾਮਜਿਕ ਚੇਤਨਾ ਨੂੰ ਤਿਖਾ ਕਰਦੀ ਅਤੇ ਸਿਸਟਮ ਵਿਚਲੀਆਂ ਕਮੀਆਂ ਨੂੰ ਨਸ਼ਰ ਕਰਦੀ ਬੇਹਤਰੀਨ ਸ਼ਾਰਟ ਫਿਲਮ ਬਣਾਈ। ਵਿਦੇਸ਼ੀ ਲੋਕ ਪੱਖੀ ਸਿਨੇਮਾ ਬਾਰੇ ਲਿਖਣ ਵਾਲੇ ਗਿਣੇ ਚੁਣੇ ਪੰਜਾਬੀਆਂ ਵਿਚੋ ਉਹ ਇੱਕ ਹੈ, ਜਿਸ ਨੇ ਲੋਕ ਪੱਖੀ ਸਾਮਜਿਕ ਵਿਸ਼ਿਆਂ ’ਤੇ ਬਣੀਆਂ ਵਿਦੇਸ਼ੀ ਫ਼ਿਲਮਾਂ ਬਾਰੇ ਮੈਗਜੀਨਾਂ ਅਤੇ ਅਖਬਾਰਾਂ ਵਿਚ ਕਾਲਮ ਲਿਖੇ ਹਨ। ਜੋ ਵੀ ਨੌਜਵਾਨ ਦੇਸ਼ ਜਾਂ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਬਾਰੇ ਥੋੜਾ ਬਹੁਤਾ ਵੀ ਸੋਚਦਾ ਹੈ, ਉਸ ਨੂੰ ਲੋਕ ਪੱਖੀ ਵਿਚਾਰਧਾਰਾ,ਸਾਮਜਿਕ ਸਰੋਕਾਰਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹਿਣਾ, ਨੌਜਵਾਨਾਂ ਵਿਚ ਸਾਮਜਿਕ ਚੇਤਨਾ ਲਈ ਕੀਤੇ ਉਪਰਾਲੇ ਉਸ ਦੀ ਸਭ ਤੋ ਵੱਡੀ ਪ੍ਰਾਪਤੀ ਹੈ। ਕਲਾ ਦੇ ਵੱਖ ਵੱਖ ਖੇਤਰਾਂ ਵਿਚ ਕੰਮ ਕਰ ਰਹੇ ਲੋਕ ਪੱਖੀ ਲੋਕਾਂ ਨਾਲ ਉਸ ਦਾ ਮੇਲ ਜੋਲ ਇਸ ਗੱਲ ਦਾ ਸਬੂਤ ਹੈ ਹੈ ਕਿ ਉਹ "ਕਲਾ ਲੋਕਾਂ ਲਈ" ਨਿਸ਼ਾਨਾ ਮਿੱਥ ਕੇ ਤੁਰਿਆ ਹੈ।



ਗੱਲ ਕਰਦੇ ਹਾਂ ਉਸ ਦੀ ਚਰਚਾ ਵਿਚ ਚੱਲ ਰਹੀ ਫਿਲਮ "ਆਤੂ ਖੋਜੀ" ਬਾਰੇ, ਇਹ ਸ਼ਾਰਟ ਫਿਲਮ ਵੀ ਰੋਮਾਂਸਵਾਦੀ ਦੌਰ ਦੇ ਇਸ ਰੋਲੇ ਘਚੋਲੇ ਵਿਚੋ ਲੀਕ ਤੋਂ ਹੱਟ ਕੇ ਬਣਾਈ ਗਈ ਫਿਲਮ ਹੈ। ਇਸ ਫਿਲਮ ਦੀ ਨਾਇਕਾ ਰਿਤੂ ਇੱਕ ਮੱਧ ਵਰਗੀ ਪਰਿਵਾਰ ਦੀ ਪੜੀ ਲਿਖੀ ਕੁੜੀ ਹੈ। ਜੋ ਕਿ ਆਪਣੇ ਮਨ ਅੰਦਰ ਚਲ ਰਹੇ ਦਵੰਦ ਵਿਚ ਉਲਝੀ ਹੋਈ ਹੈ। ਇੱਕ ਪਾਸੇ ਉਸ ਦੀ ਸਹੇਲੀ ਰਿਚਾ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ਼ ਇਨਸਾਫ਼ ਲਈ ਖੜੇ ਹੋਣਾ ਲੋਚਦੀ ਹੈ,ਜਿਥੇ ਸੱਚ ਤੇ ਇਨਸਾਫ਼ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਸ ਦੇ ਮੱਧ ਵਰਗੀ ਪਰਿਵਾਰ ਦੀ ਸਮਝੋਤਾਵਾਦੀ ਸੋਚ ਹੈ ਜੋ ਸਭ ਕੁਝ ਦੇਖ ਕੇ ਵੀ ਜ਼ੁਬਾਨ ਬੰਦ ਰੱਖਣ ਦੀ ਸਲਾਹ ਦਿੰਦੀ ਹੈ। ਇਸੇ ਕਸ਼ਮਕਸ਼ ਵਿਚ ਉਸ ਦੀ ਮੁਲਾਕਾਤ ਫਿਲਮ ਦੇ ਮੁੱਖ ਕਿਰਦਾਰ ਆਤੂ ਖੋਜੀ ਨਾਲ ਹੁੰਦੀ ਹੈ। ਜਿਸ ਦੀ ਜ਼ਿੰਦਗੀ ਸੱਚ ਇਨਸਾਫ਼ ਲਈ ਕੁਰਬਾਨੀ ਵਿਚੋ ਲੰਘੀ ਹੈ। ਉਸ ਤੋਂ ਪ੍ਰਭਾਵਿਤ ਹੋ ਕੇ ਫਿਲਮ ਦੀ ਨਾਇਕਾ ਰਿਤੂ ਅਖੀਰ ਵਿਚ ਸੰਘਰਸ਼ ਦਾ ਰਾਹ ਚੁਣਦੀ ਹੈ। ਇਸ ਕਮਾਲ ਦੇ ਵਿਸ਼ੇ ਵਿਚ ਰਾਜੀਵ ਦੀ ਜਿਸ ਸਿਰਜਨਾਤਮਿਕ ਸਮਰੱਥਾ ਦੀ ਦਾਦ ਦੇਣੀ ਬਣਦੀ ਹੈ ਉਹ ਇਹ ਹੈ ਕਿ ਉਸ ਨੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਵਿਚਰ ਰਹੇ ਲੋਕਾਂ ਵਿਚੋ ਹੀ ਇੱਕ ਅਜਿਹਾ ਕਿਰਦਾਰ ਕੱਢ ਕੇ ਲਿਆਂਦਾ ਹੈ,ਜਿਸ ਨੂੰ ਉਸ ਨੇ ਇੱਕ ਆਈਡੀਅਲ ਦੇ ਤੌਰ ’ਤੇ ਵਰਤਿਆ ਹੈ ਜੋ ਰਿਤੂ ਨੂੰ ਸੰਘਰਸ਼ ਦੇ ਰਾਹ ਤੋਰ ਦਿੰਦਾ ਹੈ।ਉਸ ਨੇ ਕਿਸੇ ਵਿਖਆਤ ਜਾਂ ਮਸ਼ਹੂਰ ਆਈਡੀਅਲ ਰਾਹੀ ਸਿਰਫ ਉਪਦੇਸ਼ਵਾਦ ਨਾਲੋਂ ਨੌਜਵਾਨਾ ਨਾਲ ਨੌਜਵਾਨਾ ਦੀ ਸ਼ੈਲੀ ਵਿਚ ਗੱਲ ਕਰਨ ਦਾ ਬੇਹਤਰੀਨ ਤਰੀਕਾ ਵਰਤਿਆ ਹੈ। ਵਿਸ਼ੇ ਪੱਖੋਂ ਜਿੱਥੇ ਫਿਲਮ ਜ਼ੋਰਦਾਰ ਹੈ ਉਥੇ ਹੀ ਸਮਾਜ ਵਿਚ ਔਰਤਾਂ ਪ੍ਰਤੀ ਘਟੀਆ ਵਤੀਰਾ ਰੱਖਣ ਵਾਲੇ ਹਵਸੀ ਰਾਕਸ਼ਸ਼ਾਂ ਦੇ ਅਸਲ ਕਰੂਪ ਚਿਹੇਰੇ ਨੂੰ ਵੀ ਸਮਾਜ ਸਾਹਮਣੇ ਲਿਆਉਣ ਵਿਚ ਸਫਲ ਰਹੀ ਹੈ। ਪਾਸ਼ ਦੀ ਗੱਲ ਵਾਂਗੂ ਕਿ "ਮੱਧ ਵਰਗ ਅੱਜ ਵੀ ਭਗੌੜਾ ਹੈ" ਜਿਥੇ ਇਸ ਵਿਚ ਮੱਧ ਵਰਗੀ ਸਮਝੋਤਾਵਾਦੀ ਸੋਚ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਉਥੇ ਹੀ ਜਦੋ ਆਤੂ ਖੋਜੀ ਵਰਗੀ ਦਮਦਾਰ ਸ਼ਖਸ਼ੀਅਤ ਰਿਤੂ ਨੂੰ ਹਲੂਣਾ ਦਿੰਦੀ ਹੈ ਤਾਂ ਉਹ ਸੰਘਰਸ਼ ਦਾ ਰਾਹ ਚੁਣਦੀ ਹੈ, ਇਹ ਇਸ ਗੱਲ ਵੱਲ ਇੱਕ ਸੰਕੇਤ ਕਰਦਾ ਹੈ ਕਿ ਮੱਧ ਵਰਗੀ ਭਟਕਾ ਨੂੰ ਸਿਰਫ ਇੱਕ ਸਹੀ ਦਿਸ਼ਾ ਦੇਣ ਦੀ ਹੀ ਲੋੜ ਹੁੰਦੀ ਹੈ। ਆਤੂ ਖੋਜੀ ਦੇ ਕਿਰਦਾਰ ਨੂੰ ਸਿਰਫ ਪੇਸ਼ ਕਰ ਦੇਣਾ ਉਨ੍ਹਾਂ ਸਾਰਥਿਕ ਨਾ ਹੁੰਦਾ ਪਰ ਜਿਸ ਤਰੀਕੇ ਨਾਲ ਰਾਜੀਵ ਨੇ ਫਿਲਮ ਵਿਚ ਇਸ ਨੂੰ ਨੌਜਵਾਨ ਵਰਗ ਲਈ ਇੱਕ ਰੋਲ ਮਾਡਲ ਵੱਜੋ ਪੇਸ਼ ਕਰਨ ਦਾ ਸਫਲ ਉਪਰਾਲਾ ਕੀਤਾ ਹੈ ,ਉਸ ਲਈ ਉਹ ਵਾਕਿਆ ਹੀ ਵਧਾਈ ਦਾ ਪਾਤਰ ਹੈ।

ਬਾਕੀ ਮੈਂ ਫਿਲਮਾਂ ਦਾ ਤਕਨੀਕੀ ਤੌਰ ’ਤੇ ਜਾਣਕਾਰ ਨਹੀਂ ਹਾਂ ਅਤੇ ਨਾ ਹੀ ਕੋਈ ਫਿਲਮ ਵਿਸ਼ਲੇਸ਼ਕ। ਸੋ ਫਿਲਮ ਦੇ ਇਸ ਪੱਖ ਬਾਰੇ ਤਾਂ ਫਿਲਮ ਵਿਸ਼ਲੇਸ਼ਕ ਹੀ ਦੱਸ ਸਕਦੇ ਹਨ। ਅੰਤ ਵਿਚ ਸਿਰਫ ਇਨ੍ਹਾਂ ਹੀ ਕਿ ਕਲਾ ਦੇ ਇਸ ਲੋਕ ਪੱਖੀ  ਰੂਪ ਨੂੰ ਫਿਲਮ ਵਿਚ ਢਾਲਣ ਲਈ ਰਾਜੀਵ ਦੀ ਤਾਰੀਫ਼ ਕਰਨੀ ਬਣਦੀ ਹੈ ਅਤੇ ਉਸ ਦਾ ਸਾਮਜਿਕ ਚੇਤਨਾ ਨੂੰ ਸਮਰਪਿਤ ਇਹ ਉਪਰਾਲਾ ਸਲਾਹਿਆ ਜਾਣਾ ਚਾਹੀਦਾ ਹੈ।                                  

ਸੰਪਰਕ: 98881-28634           

Comments

jasvir manguwal

good job ...................

gangveer singh

film da jo akheerla hissa hai oh ikk damm rongte kharre kar den wala hai , ik vadiya film banaye hai rajeev ne

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ