28 ਸੋਲੋ ਹਿੱਟ ਕੈਸਿਟਾਂ ਤੋਂ ਬਿਨਾਂ 6 ਰੀਮਿਕਸ (3 ਧਾਰਮਿਕ, 3 ਵੀਡੀਓ, 3 ਅਖਾੜੇ )ਵੀ ਪੰਜਾਬੀਆਂ ਦੀ ਝੋਲੀ ਪਾਈਆਂ। ਸਭ ਤੋਂ ਵੱਧ ਸ਼ਮਸ਼ੇਰ ਸੰਧੂ ਦੇ ਗੀਤ ਗਾਉਣ ਵਾਲੇ ਬਿੰਦਰੱਖੀਏ ਨੇ ਕੁੱਲ 34 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਬਹੁਤਿਆਂ ਨੂੰ ਅਤੁਲ ਸ਼ਰਮਾ ਨੇ ਸੰਗੀਤ ਨਾਲ ਨਿਖਾਰਿਆ-ਸ਼ਿੰਗਾਰਿਆ। ਅਣਖ ਜੱਟਾਂ ਦੀ, ਜ਼ੋਰਾਵਰ, ਬਦਲਾ ਜੱਟੀ ਦਾ, ਜੱਟ ਜਿਓਣਾ ਮੌੜ, ਕਚਹਿਰੀ, ਜੱਟ ਸੁੱਚਾ ਸੂਰਮਾਂ, ਵੈਰੀ, ਰੱਬ ਦੀਆਂ ਰੱਖਾ ਫ਼ਿਲਮਾਂ ਵਿੱਚ ਵੀ ਉਹਦੇ ਗੀਤ ਮੌਜੂਦ ਹਨ। ਮੁਖੜਾ ਕੈਸਿਟ ਨਾਲ ਉਹ ਡੀ ਜੇ ਦਾ ਕਿੰਗ ਅਖਵਾਇਆ। ਉਸਦੇ ਗਾਏ ਗੀਤ ਲੋਕ ਗੀਤਾਂ ਵਾਂਗ ਅੱਜ ਵੀ ਤਰੋ ਤਾਜ਼ਾ ਹਨ:
* ਵੰਗ ਵਰਗੀ ਕੁੜੀ * ਜਵਾਨੀ * ਗੱਭਰੂ ਗੁਲਾਬ ਵਰਗਾ * ਫੁੱਲ ਕੱਢਦਾ ਫੁਲਕਾਰੀ * ਅੱਡੀ ਉੱਤੇ ਘੁੰਮ * ਸੁਹਣੀ ਨਾਰ * ਇਸ਼ਕੇ ਦੀ ਅੱਗ ਅਤੇ ਹੁਸਨ ਕਮਾਲ ਦਾ ਨੇ ਕਮਾਲਾਂ ਕਰੀ ਰੱਖੀਆਂ।
ਜਦ 17 ਨਵੰਬਰ, 2003 ਨੂੰ ਸਵੇਰੇ ਸਵੇਰੇ ਲੋਕਾਂ ਨੇ ਖ਼ਬਰਾਂ ਸੁਣੀਆਂ ਤਾਂ ਪੰਜਾਬੀਆਂ ਦੇ ਤਾਂ ਹੋਸ਼ ਈ ਉੱਡ ਗਏ। ਇਹ ਖ਼ਬਰ ਵਾਰ ਵਾਰ ਦਿਖਾਈ-ਸੁਣਾਈ ਜਾ ਰਹੀ ਸੀ ਕਿ ਮੁਹਾਲੀ ਦੇ ਫੇਸ -7 ਵਿਖੇ ਆਪਣੇ ਨਿਵਾਸ ਉੱਤੇ ਸੁਰਜੀਤ ਬਿੰਦਰੱਖੀਆ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਪੰਜਾਬੀ ਜਗਤ ਵਿੱਚ ਚੁੱਪ ਪਸਰ ਗਈ ਸੀ। ਪਰ ਜੋ ਭਾਣਾ ਵਾਪਰਨਾ ਸੀ, ਉਹ ਤਾਂ ਵਾਪਰ ਹੀ ਚੁੱਕਾ ਸੀ। ਬਿੰਦਰੱਖੀਏ ਦੇ ਗਾਏ ਗੀਤ ਦੀਆਂ ਇਹ ਸਤਰਾਂ ਉਸਤੇ ਹੀ ਲਾਗੂ ਹੋ ਗਈਆਂ। ਸੱਚੀਂ ਹੀ ਉਹ ਤਿੜਕੇ ਘੜੇ ਦਾ ਪਾਣੀ ਬਣ ਗਿਆ :
ਹੋਵੀਂ ਨਾ ਨਰਾਜ਼ ਵੇ ਤੂੰ ਹੋਵੀਂ ਨਾ ਨਿਰਾਸ਼ ਵੇ,
ਗੱਲਾਂ ਸੱਚੀਆਂ,ਭਾਵੇਂ ਨਾ ਸੱਚ ਜਾਣੀ,
ਮੈ ਕੱਲ੍ਹ ਤੱਕ ਨਹੀਂ ਰਹਿਣਾ
ਵੇ ਮੈ ਤਿੜਕੇ ਘੜੇ ਦਾ ਪਾਣੀ।
ਸੰਪਰਕ: 98157 07232
IolGN
Medicament information. Cautions. <a href="https://prednisone4u.top">buying cheap prednisone</a> in USA. Everything information about medicament. Get now. <a href=https://www.foodforfox.ir/showpost/%D8%B3%DA%A9%D8%A7%D9%86%D8%B3-%D9%87%D8%A7%DB%8C-%D8%AA%D8%B1%D8%B3%D9%86%D8%A7%DA%A9-%D9%81%DB%8C%D9%84%D9%85-%DA%A9%D9%84%D8%A8%D9%87-%D9%88%D8%AD%D8%B4%D8%AA>All what you want to know about medicament.</a> <a href=http://www.transtornos.org/show/artigo/268/tabelasdecompensacao.html>Best information about drug.</a> <a href=http://guiadecastanhal.com.br/blog/agenda/apeu-tera-programacao-de-shows-gratuita-na-virada-ano/#comment-253025>Everything what you want to know about medicine.</a> 632b2d2