ਜਨਮ ਦਿਨ ’ਤੇ ਵਿਸ਼ੇਸ਼-ਪ੍ਰੋ. ਨਵ ਸੰਗੀਤ ਸਿੰਘ
ਪ੍ਰੋ. ਮੋਹਨ ਸਿਘ ਪੰਜਾਬੀ ਕਾਵਿ ਦਾ ਇੱਕ ਵਿਲੱਖਣ ਹਸਤਾਖਰ ਹੋ ਗੁਜ਼ਰਿਆ ਹੈ। ਉਸ ਦਾ ਜਨਮ 20 ਅਕਤੂਬਰ 1905 ਈ. ਨੂੰ ਹੋਤੀ ਮਰਦਾਨ, ਸੂਬਾ ਸਰਹੱਦ (ਪਾਕਿਸਤਾਨ) ਵਿਖੇ ਸ. ਜੋਧ ਸਿੰਘ ਦੇ ਘਰ ਮਾਤਾ ਭਾਗਵੰਤੀ ਦੀ ਕੁਖੋਂ ਹੋਇਆ। ਬੀਬੀ ਬਸੰਤ ਕੌਰ ਨਾਲ ਉਸ ਦੀ ਪਹਿਲੀ ਸ਼ਾਦੀ ਹੋਈ। ਜਿਸ ਨੂੰ ਉਹ ਆਪਣੇ ਕਾਵਿ ਦੀ ਪ੍ਰੇਰਨਾ-ਸਰੋਤ ਮੰਨਦਾ ਹੈ :
ਦੇਖ ਬਸੰਤ, ਕਾਵਿ ਅੰਦਰ ਮੈਂ ਦੱਸੀ ਪੀੜ ਹਿਜਰ ਦੀ।
ਮੋਹਨ ਕਿੰਜ ਬਣਦਾ ਤੂੰ ਸ਼ਾਇਰ, ਜੇਕਰ ਮੈਂ ਨਾ ਮਰਦੀ?
ਬਸੰਤ ਕੌਰ ਦੀ ਮੌਤ ਪਿੱਛੋਂ ਉਸ ਨੇ ਬੀਬੀ ਸੁਰਜੀਤ ਕੌਰ ਨਾਲ ਵਿਆਹ ਕਰਵਾ ਲਿਆ। ਪ੍ਰੋ. ਮੋਹਨ ਸਿੰਘ ਦੇ ਘਰ ਸੱਤ ਬੱਚਿਆਂ ਨੇ ਜਨਮ ਲਿਆ। ਜਿਨ੍ਹਾਂ ਵਿੱਚ 5 ਲੜਕੀਆਂ ਤੇ 2 ਲੜਕੇ ਸ਼ਾਮਲ ਹਨ।