ਹਿਟਲਰ ਦੀ ਵਾਪਸੀ { Timur Vermes ਦਾ ਨਵਾਂ ਨਾਵਲ He’s back} -ਤਨਵੀਰ ਕੰਗ
Posted on:- 02-07-2013
20 ਅਪ੍ਰੈਲ, 1889 ਨੂੰ ਜਨਮਿਆਂ
ਦੁਨੀਆਂ ਦੇ ਇਤਿਹਾਸ ਦਾ ਇੱਕ
ਅਜਿਹਾ ਡਿਕਟੇਟਰ, ਜੋ ਜਰਮਨ ਹੀ ਨਹੀ ਪੂਰੀ ਦੁਨੀਆਂ ਵਿੱਚ ਫਾਸੀਵਾਦ ਦੇ ਪ੍ਰਤੀਕ ਵੱਜੋਂ ਮਸ਼ਹੂਰ ਹੋਇਆ, ਅਡੋਲਫ ਹਿਟਲਰ ਇੱਕ ਅਜਿਹਾ ਮਾਨਵਤਾਂ ਵਿਰੋਧੀ ਲੀਡਰ ਜਿਸ ਨੇ ਪੂਰੇ ਯੂਰਪ ਵਿੱਚ ਤਰਥਲੀ ਮਚਾਈ ਰੱਖੀ। ਅੱਜ ਵੀ ਸਾਹਿਤ ਵਿੱਚ ਅਕਸਰ
ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ। ਉਸ
ਬਾਰੇ ਢੇਰਾਂ ਕਿਤਾਬਾਂ ਲੇਖ ਲਿਖੇ ਗਏ ਹਨ ਅਤੇ ਲਿਖੇ ਜਾ ਰਿਹੇ ਹਨ।
ਹਮੇਸ਼ਾਂ ਹੀ ਹਿਟਲਰ ਦੇ ਨਾਮ ਦੀ ਚਰਚਾ ਹੁੰਦੇ ਸਾਰ ਹੀ ਇੱਕ ਜ਼ਾਲਮ ਅਤੇ ਖਤਰਨਾਕ ਡਿਕਟੇਟਰ ਦੀ ਤਸਵੀਰ ਸਾਡੇ ਮਨ
ਦੇ ਅੰਦਰ ਉਕਰਦੀ ਹੈ, ਪਰ ਜੇ ਜਰਾ ਇਹ ਕਲਪਨਾ ਕੀਤੀ ਜਾਵੇ ਕਿ ਜੇ ਹਿਟਲਰ ਅੱਜ ਇਸ ਧਰਤੀ ਉਪਰ
ਦੁਬਾਰਾ ਜਰਮਨ ਵਿੱਚ ਹੋਵੇ
ਤਾਂ ਕੀ ਹੋਵੇ? ਕੀ ਉਹ ਅੱਜ ਦੀ ਰਾਜਨੀਤੀ ਅਤੇ ਸਮਾਜਿਕ ਜੀਵਨ
ਵਿੱਚ ਖੁਦ ਨੂੰ ਪਹਿਲਾ
ਵਾਂਗ ਹੀ ਇੱਕ ਮਸਹੂਰ ਵਿਅਕਤੀ ਬਣ ਸਕੇ ਅਤੇ ਕੀ ਉਹ ਖੁਦ ਨੂੰ ਹੁਣ ਦੀ ਸਮਾਜਿਕ ਵਿਵਸਥਾ ਅਨੁਸਾਰ ਢਾਲ ਸਕੇ?
ਅਜਿਹੀ ਹੀ ਕਲਪਨਾ ਨੂੰ ਅਧਾਰ ਬਣਾ ਕੇ ਜਰਮਨ ਦੇ ਪੇਸ਼ੇ ਤੋਂ ਪੱਤਰਕਾਰ Timur Vermes ਨੇ ਆਪਣਾ ਪਹਿਲਾ ਨਾਵਲ ਲਿਖਿਆ ਹੈ। ਇਹ ਨਾਵਲ ਫਰਵਰੀ 2013 ਵਿੱਚ ਰਿਲੀਜ ਹੋਇਆ ਅਤੇ ਜਰਮਨ ਦੀ ਬੈਸਟ ਸੇਲਰ ਲਿਸਟ ਵਿੱਚ ਸ਼ਾਮਲ ਹੋ ਗਿਆ ਹੁਣ ਤੱਕ ਅੰਦਾਜ਼ਨ ਇਸ ਦੀਆਂ 30,0000 ਕਾਪੀਆਂ ਵਿਕ ਚੁੱਕੀਆ
ਹਨ। 2014 ਤੱਕ ਇਸ ਦਾ ਅੰਗਰੇਜ਼ੀ ਅਨੁਵਾਦ ਉਪਲਬਧ ਹੋਣ ਦੀ
ਉਮੀਦ ਹੈ।
ਇਹ ਨਾਵਲ ਇੱਕ ਕਮੇਡੀ ਹੈ, ਜਿਸ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਅਗਸਤ, 2011 ਵਿੱਚ ਡਿਕਟੇਟਰ ਹਿਟਲਰ ਖੁਦ ਨੂੰ ਇੱਕ ਮੈਦਾਨ ਵਿੱਚ ਲੇਟਿਆ ਹੋਇਆ ਪਾਉਂਦਾ ਹੈ। ਉਸ ਦਾ ਸਿਰ ਭਾਰਾ ਭਾਰਾ ਹੈ ਅਤੇ ਉਹ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਬਰਲਿਨ ਦੇ ਤਹਿਖਾਨੇ ਵਿੱਚੋ ਇਥੇ ਕਿਵੇਂ ਪੁੰਹਚਿਆ। ਉਹ ਸ਼ਹਿਰ ਵੱਲ ਨੂੰ ਚਲਦਾ ਹੈ ਅਤੇ ਆਪਣੀ ਮਨ ਪੰਸਦ ਦੀ ਅਖਬਾਰ Der Stürmerਪ੍ਹੜਨ ਲਈ ਅਖਬਾਰ ਵਾਲੇ ਕੋਲ ਜਾਂਦਾ ਹੈ, ਪਰ ਉਸ ਹੈਰਾਨੀ ਹੁੰਦੀ ਹੈ ਕਿ ਉਥੇ ਉਸ ਨੂੰ ਇਹ ਅਖਬਾਰ ਨਹੀਂ ਮਿਲ ਪਾਉਂਦੀ। ਉਥੇ ਸਿਰਫ ਤੁਰਕਸ਼ ਪੇਪਰ ਹੀ ਹਨ, ਉਹ ਇੱਕ ਅਖਬਾਰ ਤੋਂ ਤਰੀਕ ਦੇਖਦਾ ਹੈ, ਜੋ 2011 ਦੀ ਹੈ।
ਬਰਲਨ ਨਿਵਾਸੀ ਉਸ ਨੂੰ ਵੇਖ ਕੇ ਸਮਝਦੇ ਹਨ ਕਿ ਇਹ ਕੋਈ ਕਮੇਡੀਅਨ ਹੈ, ਜੋ ਹਿਟਲਰ ਦਾ ਭੇਸ ਬਣਾ ਕੇ ਘੁੰਮ ਰਿਹਾ ਹੈ। ਉਸ ਨੂੰ ਇੱਕ ਟੀ ਵੀ ਚੈਨਲ ਵੱਲੋਂ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਜਲਦ ਹੀ ਉਹ ਯੂ ਟਿਊਬ ਰਾਹੀਂ ਮਸ਼ਹੂਰ ਹੋ ਜਾਂਦਾ ਹੈ। ਲੋਕਾਂ ਨੂੰ ਇਹੀ ਲੱਗਦਾ ਹੈ ਕਿ ਉਹ ਸਿਰਫ ਐਕਟਿੰਗ ਕਰ ਰਿਹਾ ਹੈ ਅਤੇ ਉਹ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੂਰਆਤ ਲਈ ਇੱਕ ਐਜੀਟੇਸ਼ਨ ਵੀ ਕਰਦਾ ਹੈ। ਆਖਰ ਉਹ ਇੱਕ ਸੈਲੀਬ੍ਰਿਟੀ ਅਤੇ ਨੇਤਾ ਬਣ ਜਾਂਦਾ ਹੈ।
ਨਾਵਲ ਬਾਰੇ ਅਲੋਚਕਾਂ ਦੀ ਰਾਏ ਅੱਲਗ ਅੱਲਗ ਹੈ। ਕੁਝ ਦਾ ਮੰਨਣਾ ਹੈ ਕਿ ਇੱਕ ਅਜਿਹਾ ਵਿਅਕਤੀ ਜੋ ਦਰਦਨਾਕ ਸਾਕਿਆਂ ਲਈ ਜ਼ਿੰਮੇਵਾਰ ਹੋਵੇ ਉਸ ਨੂੰ ਇੰਝ ਇੱਕ ਕਮੇਡੀ ਜਾਂ ਕਾਮੀਕਲ ਪਾਤਰ ਵੱਜੋਂ ਪੇਸ਼ ਕਰਨਾ ਜਾਇਜ਼ ਹੈ? ਅਸੀ ਸਭ ਸੋਚਦੇ ਹਾਂ ਕੀ ਅੱਜ ਦੇ ਚੇਤਨਸ਼ੀਲ ਅਤੇ ਚਿੰਤਨਸ਼ੀਲ ਸਮਾਜ ਵਿੱਚ ਹਿਟਲਰ ਵਰਗੇ ਫਾਸੀਵਾਦੀ ਇਨਸਾਨ ਨੂੰ ਰੋਕਣਾ ਸ਼ਾਇਦ ਸੋਖਾ ਹੈ, ਪਰ ਲੇਖਕ ਨੇ ਇਸ ਦੇ ਉਲਟ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਿਟਲਰ ਵਰਗੇ ਲੋਕ ਅੱਜ ਵੀ ਕਾਮਯਾਬ ਹੋ ਸਕਦੇ ਹਨ ਚਾਹੇ ਕਿ ਉਨ੍ਹਾਂ ਦਾ ਤਰੀਕਾ ਅਤੇ ਕੰਮ ਦਾ ਖੇਤਰ ਅੱਲਗ ਹੋਵੇ।
ਕਮੇਡੀ ਦਾ ਨਾਲ-ਨਾਲ ਲੇਖਕ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਅੱਜ ਦੇ ਸਮਾਜ ਵਿੱਚ ਮੌਜੂਦ ਸਮੱਸਿਆਵਾਂ ਦੀ ਆੜ ਵਿੱਚ ਕਿਵੇ ਅੱਜ ਵੀ "ਮਾਡਰਨ ਹਿਟਲਰ" ਕਾਮਯਾਬ ਹੋ ਸਕਦੇ ਹਨ। ਲੇਖਕ ਅਨੁਸਾਰ ਵੀ ਇਹ ਅੱਜ ਦੇ ਸਮੇ ਦਾ ਇੱਕ ਦੁਖਦਾਈ ਸੱਚ ਹੈ। ਇਸ ਨਾਵਲ ਨੂੰ ਪੜਦਿਆਂ ਇਹ ਵੀ ਮਹਿਸੂਸ ਹੁੰਦਾ ਹੈ ਜਿਵੇਂ ਇਹ ਨਾਵਲ Timur Vermes ਨਹੀਂ ਉਸ ਦਾ ਮੁੱਖ ਪਾਤਰ ਹਿਟਲਰ ਲਿਖ ਰਿਹਾ ਹੈ।
rajinder aatish
Eh jiven jaldi nal likhya gya hwala lagda hae Jaldi vich pesh kita gyan