ਲੇਖਿਕਾ ਕੋਲ ਮਨੋਵਿਗਿਆਨ-ਵਿਗਿਆਨ, ਸਾਹਿਤ ਕਲਾ, ਸਭਿਆਚਾਰ ਤੇ ਚਕਿਤਸਾ-ਵਿਗਿਆਨ ਆਦਿ ਦਾ ਵਿਸਤਿ੍ਰਤ ਗਿਆਨ ਤੇ ਲੰਮੇਰਾ ਅਨੁਭਵ ਹੈ। ਆਪਣੀ ਮਾਖਿਉਂ ਮਿੱਠੀ ਮਾਂ-ਬੋਲੀ ਪੰਜਾਬੀ ਲਈ ਕਵਿਤ੍ਰੀ ਦੇ ਦਿਲ ਵਿੱਚ ਅੰਤਾਂ ਦਾ ਮੋਹ ਹੈ ਅਤੇ ਇਹ ਸਮੁੱਚੇ ਪੰਜਾਬੀ ਪਸਾਰ ਵਿੱਚ ਮਾਂ ਬੋਲੀ ਪੰਜਾਬੀ ਦੀ ਮਹਿਕ ਖਿੰਡਾਉਣ ਲਈ ਤੀਬਰ ਤਾਂਘ ਰੱਖਦੇ ਹਨ। ਇਹ ਪੁਸਤਕ ਇਨ੍ਹਾਂ ਨੇ ਸੰਸਾਰ ਭਰ ਦੇ ਮਾਂ-ਬੋਲੀ ਪੰਜਾਬੀ ਦੇ ਲਾਡਲਿਆਂ ਨੂੰ ਸਮਰਪਿਤ ਕੀਤੀ ਹੈ ਅਤੇ ਯੂਨੈਸਕੋ ਅਨੁਸਾਰ ਪੰਜਾਬੀ ਬੋਲੀ ਨੂੰ ਦਰਪੇ ਖਤਰੇ ਦੇ ਖਦ ਨੂੰ ਭਾਸਦਿਆਂ ਸਮੂਹ ਪੰਜਾਬੀਆਂ ਅਤੇ ਅਜੋਕੀ ਪੀੜ੍ਹੀ ਨੂੰ ਇੰਜ ਝੰਜੋੜਿਆ ਹੈ - ਜਾਗੋ ਵੇ ਪੰਜਾਬੀਉ! ਫਿਰ ਇਹ ਵੇਲਾ ਹੱਥ ਨੀ ਆਉਣਾ, ਮੁੱਕ ਜਾਂਦੀ ਉਹ ਕੌਮ, ਕਿ ਜਿਸਦੀ ਬੋਲੀ ਕਬਰੀਂ ਪੈ ਗਈ।ਆਪਣੇ ਹੀ ਪੁੱਤਰਾਂ ਹੱਥੋਂ ਖੁਆਰ ਤੇ ਲਾਚਾਰ ਮਾਂ ਬੋਲੀ ਦੀ ਦ ਨੂੰ ਦੇਖਕੇ ਦੁਖਿਤ ਹਿਰਦਾ ਕਵਿਤ੍ਰੀ ਨੇ ਮਾਂ ਬੋਲੀ ਦੀ ਸਮਰੱਥਾ ਤੇ ਸੁੰਦਰਤਾ ਦਰਸਾਉਂਦਿਆਂ ਬਹੁਤ ਸੁੰਦਰ ਤੇ ਢੁੱਕਵੀਂ ਬਦਾਵਲੀ ਵਿੱਚ ਖੁੀ-ਮੀ, ਗਨਾਂ-ਅਸੀਸਾਂ - ਕਾਮਨਾਵਾਂ ਸਬੰਧੀ ਅਜਿਹੀਆਂ ਇਬਾਰਤਾਂ ਸਿਰਜੀਆਂ ਜੋ ਲੋਕਾਂ ਨੇ ਸਰਾਹੀਆਂ ਤੇ ਇਨ੍ਹਾਂ ਨੂੰ ਸਮੇਂ-ਸਮੇਂ ਆਪਣੀ ਲੋੜ ਅਨੁਸਾਰ ਅਜਿਹੀਆਂ ਲਿਖਤਾਂ ਲਿਖ ਦੇਣ ਲਈ ਬੇਨਤੀ ਕੀਤੀ। ਮਾਂ ਬੋਲੀ ਪ੍ਰਤੀ ਇਨ੍ਹਾਂ ਦੇ ਸਿਦਕ ਅਤੇ ਲੋਕਾਂ ਦੀ ਚਾਹਤ ਹੀ ਚੌਮੁਖੀਆ ਇਬਾਰਤਾਂ ਦੀ ਬੁਨਿਆਦ ਬਣੀ। ਇਸ ਵਿਚਾਰ-ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਦਸ ਦੇਣਾ ਯੋਗ ਸਮਝਦਾ ਹਾਂ ਕਿ ਡਾ.ਗੁਰਮਿੰਦਰ ਸਿੱਧੂ ਨੇ ਲਗਭਗ ਚਾਰ ਦਹਾਕਿਆਂ ਤੋਂ ਕਲਮ ਧਰਮ ਨਿਭਾਉਂਦਿਆਂ ਕਾਵਿ-ਸੰਗ੍ਰਹਿ, ਇਕ ਬਾਲ-ਕਾਵਿ ਪੁਸਤਕ, ਮਾਦਾ ਭਰੂਣ ਹੱਤਿਆ ਨਾਲ ਸਬੰਧਤ ਚਰਚਿਤ ਪੁਸਤਕ ਨਾ ਮੰਮੀ ਨਾ,ਬੋਹੜ ਦਾ ਰੁੱਖ (ਅਨੁਵਾਦਤ ਪੁਸਤਕ) ਅਤੇ ਦੋ ਸਾਂਝੇ ਕਹਾਣੀ-ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਹਨ ਅਤੇ ਸਾਂਝੇ ਹਿੰਦੀ ਸੰਗ੍ਰਹਿਆਂ ਵਿੱਚ ਵੀ ਕਾਵਿ, ਯੋਗਦਾਨ ਪਾ ਕੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਪ੍ਰਮਾਣ ਦਿੱਤਾ ਹੈ। ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਰਦਾਰ ਅਸਰ ਅੰਦਾ ਆਵਾ ਬੁਲੰਦ ਕਰਕੇ ਆਪਣੀ ਨਵੇਕਲੀ ਪਛਾਣ ਵੀ ਬਣਾਈ। ਗੱਲ ਇਹ ਵੀ ਕਿ ਇਨ੍ਹਾਂ ਨੇ ਖੁਦ ਮੈਡੀਕਲ ਕਿੱਤੇ ਨਾਲ ਸਬੰਧਤ ਹੋਣ ਦੇ ਬਾਵਜੂਦ ਪੰਜਾਬੀ ਸਾਹਿਤ ਸਿਰਜਣਾ ਵਿੱਚ ਮਾਣ ਮੱਤਾ ਹਾਸਲ ਕੀਤਾ ਹੈ। ਲਿਹਾਜ਼ਾ ਡਾ. ਸਿੱਧੂ ਬਹੁਤ ਵੱਡੇ ਪੁਰਸਕਾਰ/ਸਨਮਾਨ ਦੇ ਪਾਤਰ ਹਨ।
ਡਾ. ਸਤਿੰਦਰ ਸਿੰਘ ਨੂਰ ਨੇ ਮਾਂ ਬੋਲੀ ਪੰਜਾਬੀ ਦੀ ਦਾ ਤੇ ਦਿਾ ਤੇ ਚਰਚਾ ਦੌਰਾਨ ਕਦੀ ਆਖਿਆ ਸੀ ਕਿ ਪੰਜਾਬੀ ਬੋਲੀ ਦਾ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੇ ਆਪ ਕੀਤਾ ਹੈ। ਗੁਰਮਿੰਦਰ ਸਿੱਧੂ ਦੀਆਂ ਇਬਾਰਤਾਂ ਦਾ ਪਾਠ ਕਰਨ ਨਾਲ ਨੌਜਵਾਨਾਂ ਅਤੇ ਪੰਜਾਬੀ ਪਿਆਰਿਆਂ ਅੰਦਰ ਆਪਣੀਆਂ ਖੁੀਆਂ, ਮੀਆਂ ਅਤੇ ਭ ਕਾਮਨਾਵਾਂ/ਵਧਾਈਆਂ ਸਬੰਧੀ ਭਾਵ ਪੰਜਾਬੀ ਭਾ ਵਿੱਚ ਪ੍ਰਗਟਾਉਣ ਦੀ ਇੱਛਾ ਪੈਦਾ ਹੋਵੇਗੀ। ਇਸ ਤਰ੍ਹਾਂ ਅਜਿਹੀਆਂ ਲਿਖਤਾਂ ਸਦਕਾ ਚੌਗਿਰਦਾ ਸੁਗੰਧਿਤ ਹੋਵੇਗਾ। ਕਵਿਤ੍ਰੀ ਨੇ ਇਸ ਪੱਖੋਂ ਸਮੂਹ ਪੰਜਾਬੀਆਂ ਅੰਦਰ ਭਾਵਨਾਤਮਕ ਸਾਂਝ ਪੈਦਾ ਕਰਨ ਦਾ ਵੱਡਾ ਉਪਰਾਲਾ ਕੀਤਾ ਹੈ। ਲੋਕ ਗੀਤਾਂ ਦੀਆਂ ਸੁੰਦਰ ਝਾਕੀਆਂ, ਗੁਰਬਾਣੀ ਦੇ ਮਹਾਂਵਾਕਾਂ ਦੀ ਜੜਤ, ਗਨਾਂ ਦੇ ਗੀਤ, ਸੁਹਾਗ, ਸਿਠਣੀਆਂ, ਟੱਪੇ, ਕ ਸੰਦੇ ਆਦਿ ਸਭ ਕੁਝ ਸੁਚੱਜੇ ਢੰਗ ਨਾਲ ਪੇ ਕੀਤਾ ਗਿਆ ਹੈ। ਇਸ ਇਬਾਰਤੀ ਸਾਗਰ ਵਿੱਚ ਨੌ ਰਤਨਾਂ ਤੋਂ ਵੱਧ ਰਤਨ ਤੇ ਸੁੱਚੇ ਮੋਤੀ ਭਰੇ ਪਏ ਹਨ। ਆਪਣੀ ਮਰੀ ਦਾ ਕੋਈ ਕੁਝ ਵੀ ਹੰਗਾਲ ਲਵੇ। ਮੈਂ ਲੁਧਿਆਣਾ ਵਿਖੇ ਇਕ ਮਾਤਾ ਦੇ ਵਿਛੋੜੇ ਤੇ ਇਸ ਪੁਸਤਕ ਵਿਚੋਂ ਜਦੋਂ ਨਿਮਨ ਸਤਰਾਂ ਪੇਸ਼ ਕੀਤੀਆਂ ਸਾਰੀ ਸੰਗਤ ਦੀਆਂ ਅੱਖਾਂ ਸੇਜਲ ਹੋ ਗਈਆਂ- ਜੇਠ ਹਾੜ ਵਿੱਚ ਠੰਢ ਵਰਤਾਵਣ,ਮੁੜ ਨਾ ਲਭਦੀਆਂ ਹਰੀਆਂ ਛਾਵਾਂ,
ਬੁੱਕਲ ਵਿੱਚ ਭਰ ਲਾਉਣ ਕਾਲਜੇ,ਫਿਰ ਨਾ ਲੱਭਦੀਆਂ ਨਿੱਘੀਆਂ ਬਾਹਵਾਂ
ਹੰਆਂ ਲਈ ਰੁਮਾਲ ਜਿਹੜੀਆਂ,ਅਣ-ਦਿਸਦੇ ਮਾਂ ਲਈ ਮਲ੍ਹਮ,
ਚਾਹੇ ਲੱਖਾਂ ਵਾਜਾਂ ਮਾਰੋ, ਜਾ ਕੇ ਫਿਰ ਨਹੀਂ ਆਉਂਦੀਆਂ ਮਾਵਾਂ। (ਪੰ: 99)
ਅਤੇਮਿਰੀ ਵਰਗੀ ਮਿੱਠੀ ਧੀ, ਕਰਮਾਂ ਵਾਲਿਆਂ ਡਿੱਠੀ ਧੀ,
ਰੱਬ ਨੇ ਹੱਥੀਂ ਲਿਖਕੇ ਭੇਜੀ, ਖੁਹਾਲੀ ਦੀ ਚਿੱਠੀ ਧੀ,
ਕਲ੍ਹ ਨੂੰ ਉੱਚੜਾ ਮਾਣ ਬਣੇਗੀ, ਅੱਜ ਲਗਦੀ ਹੈ ਨਿੱਕੀ ਧੀ। (ਪੰ: 19)
ਪੜ੍ਹਾਈ ਜਾਂ ਕਲਾ-ਖੇਡਾਂ ਵਿੱਚ ਬੱਚੀ ਨੂੰ ਪੁਰਸਕਾਰ ਮਿਲਣ ਤੇ-
ਤੇਰੇ ਜਨਮ ਤੇ ਸੀ ਉਦਾਸ ਮਾਂ ਤੇਰੀ, ਤੂੰ ਉਹਦੇ ਲਈ ਗੌਰਵ ਦਾ ਨਗਮਾ ਬਣੀ ਹੈਂ,
ਸੀਨੇ ਦਾ ਪੱਥਰ ਸੀ ਆਖਿਆ ਲੋਕਾਂ, ਤੂੰ ਸੀਨੇ ਲਈ ਬਾਬਲ ਦੇ ਤਗਮਾ ਬਣੀ ਹੈਂ। (ਪੰ: 25)
ਵਿਆਹ ਤੇ ਆਉਣ ਲਈ ਸੱਦਾ-ਬਦਾਵਲੀ ਦੀ ਸੁੰਦਰਤਾ ਦੇਖੋ-ਅਸੀਂ ਪਲਕਾਂ ਦੇ ਦੀਵਟ ਉੱਤੇ,
ਇੰਤਾਰ ਦੇ ਚੌਮੁਖੀਏ ਦੀਵੇ ਬਾਲ ਕੇ,
ਪ ਦੇ ਮੋਹ-ਭਿੱਜੇ ਸਾਥ ਲਈ ਬੇਤਾਬ ਹਾਂ। (ਪੰ: 36)
ਲੋਕ ਗੀਤਾਂ ਨੂੰ ਨਗੀਨੇ ਵਾਂਗ ਜੜਿਆ ਹੈ ਥਾਂ-ਪੁਰ-ਥਾਂ
ਮੇਰੀ ਡੋਲੀ ਨੂੰ ਰਜ ਕੇ ਦੇਖ ਨੀ ਮਾਂ,
ਧੀ ਚਲੀ ਮਾਹੀ ਦੇ ਦੇਸ ਨੀ ਮਾਂ। (ਪੰ: 38)
ਧੀ ਦੇ ਜਨਮ ਦਿਨ ਤੇ-ਜਦ ਮੇਰੀ ਗੋਦੀ ਆਈ,ਮੈਂ ਮਹਿਲਾਂ ਦੀ ਰਾਣੀ ਬਣ ਗਈ
ਤੂੰ ਮੇਰੇ ਗਲ ਬਾਹਾਂ ਪਾਈਆਂ,ਮੈਂ ਕੋਈ ਪਟਰਾਣੀ ਬਣ ਗਈ। (ਪੰ: 82)
ਭੈਣ ਵੱਲੋਂ ਰਖੜੀ ਭੇਜਦਿਆਂ-ਮੇਰੀ ਰੱਖੜੀ ਤਿੱਲੇ ਦੇ ਨਾਲ ਚਮਕੇ
ਵੀਰਾ ਤੇਰਾ ਸੋਹਣਾ ਵੇ ਮੱਥਾ,ਲਾਲ-ਰਤਨਾਂ ਦੇ ਵਾਂਗਰ ਦਮਕੇ!
ਦੂਰ ਬੈਠੀ ਭੈਣ ਲਾਡਲੀ, ਤੇਰੇ ਸਿਰ ਤੋਂ ਸਦਕੜੇ ਜਾਵੇ!
ਸੁਫਨੇ ਚੋਂ ਫੁਲਕੇ ਨੂੰ ਨਿੱਤ ਖੰਡ ਦਾ ਪਲੇਥਣ ਲਾਵੇ! (ਪੰ: 92)
ਇਸ ਤਰ੍ਹਾਂ ਦੇਖਦੇ ਹਾਂ ਕਿ ਇਨ੍ਹਾਂ ਇਬਾਰਤਾਂ ਵਿੱਚ ਖੁੀਆਂ-ਮੀਆਂ, ਤਿਥ-ਤਿਉਹਾਰਾਂ, ਰੀਤੀ-ਰਿਵਾਜ਼ਾਂ ਅਤੇ ਮੁਬਾਰਕ ਮੌਕਿਆ ਦੇ ਸੁੰਦਰ ਸੁਨੇਹੇ ਸਿਰਜੇ ਗਏ ਹਨ ਜੋ ਯੋਗ ਸਮੇਂ ਯੋਗ ਭਾਵਾਂ ਨੂੰ ਪ੍ਰਟਾਉਣ ਲਈ ਸਹਾਇਕ ਵੀ ਹਨ। ਪੰਜਾਬੀ ਵਿਰਸੇ ਸਬੰਧੀ ਇਸ ਵਿਾਲ ਇਬਾਰਤੀ ਮਹਿਲ ਦੀ ਵਿਲੱਖਣ ਉਸਾਰੀ ਲਈ ਗੁਰਮਿੰਦਰ ਸਿੱਧੂ ਦੇ ਨਾਲ ਡਾ. ਬਲਦੇਵ ਸਿੰਘ ਖਹਿਰਾ ਵੀ ਵਿ ਵਧਾਈ ਦੇ ਪਾਤਰ ਹਨ। ਇਸ ਮਾਣਯੋਗ ਜੋੜੀ ਦੀ ਸਾਂਝੀ ਸੋਚ ਤੇ ਵਿਉਂਤਬੰਦੀ ਦਾ ਹੀ ਸਿੱਟਾ ਹੈ, ਇਹ ਚੌਮੁਖੀਆ ਇਬਾਰਤਾਂ ਅਤੇ ਇਨ੍ਹਾਂ ਨੂੰ ਸੁੰਦਰ ਕਿਤਾਬੀ ਰੂਪ ਦੇਣ ਵਿੱਚ ਤਰਲੋਚਨ ਪ੍ਰਕਾਕ ਦੀ ਤਨਦੇਹੀ ਸੋਨੇ ਤੇ ਸੁਹਾਗੇ ਵਰਗੀ ਗੱਲ ।ਅਜੋਕੀ ਨੌਜਵਾਨ ਪੀੜ੍ਹੀ ਅੰਦਰ ਅਜਿਹੇ ਕਾਰਡ/ਸੁਨੇਹੇ ਲਿਖਣ/ਭੇਜਣ ਲਈ ਖਿੱਚ ਪੈਦਾ ਹੋਵੇਗੀ ਅਤੇ ਉਹ ਆਪਣੇ ਪੰਜਾਬੀ ਵਿਰਸੇ ਨਾਲ ਵੀ ਜੁੜਨਗੇ। ਲੋਕ ਰਹੁ ਰੀਤਾਂ ਵਿਚੋਂ ਅਲੋਪ ਹੋ ਰਹੇ ਬਦਾਂ ਦੀ ਜਾਣ-ਪਛਾਣ ਕਰਵਾਉਣ ਨਾਲ ਪਾਠਕਾਂ ਲਈ ਇਨ੍ਹਾਂ ਇਬਾਰਤਾਂ ਨਾਲ ਨੇੜਤਾ ਬਣਾਉਣੀ ਸੌਖੀ ਹੋ ਗਈ ਹੈ। ਇਕ ਵਾਰ ਫਿਰ ਕਵਿਤ੍ਰੀ ਗੁਰਮਿੰਦਰ ਸਿੱਧੂ ਨੂੰ ਇਸ ਵਿਲੱਖਣ ਪ੍ਰਾਪਤੀ ਤੇ ਤਾਰਿਆਂ ਜਿੰਨੀਆਂ ਮੁਬਾਰਕਾਂ। ਸ਼ਾਲਾ! ਇਹ ਮਹਾਨ ਕਵਿਤ੍ਰੀ ਸਦਾ ਚੜ੍ਹਦੀ ਕਲਾ ’ਚ ਰਹਿ ਨਿਰੰਤਰ ਆਪਣੀਆਂ ਕਲਮੀ ਰਿਮਾਂ ਦੇ-ਦੇਤਰ ਤੱਕ ਖਿੰਡਾਉਂਦੇ ਰਹਿਣ। ਆਮੀਨ।-ਬਾਬੂ ਰਾਮ ਦੀਵਾਨਾ
ਸੰਪਰਕ: +91 9465 218029