-ਸੁਨੀਲ ਕੁਮਾਰ 'ਨੀਲ'
ਸੰਪਰਕ: +91-94184-70707
ਕੀਮਤ : ਰੁਪਏ 395 (ਭਾਰਤ)
ਕਵਿਤਰੀ : ਸੈਂਡੀ ਗਿੱਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਪੰਜਾਬ, ਭਾਰਤ
ਮਾਂ ਨੂੰ ਸੰਬੋਧਨ ਕਰਨ ਨਾਲ ਇਕ ਬੱਚੇ ਦੀ ਜ਼ੁਬਾਨ ਵਿਚ ਜੋ ਲਾਡ, ਪਿਆਰ ਅਤੇ ਹਿਰਸ ਝਲਕਦਾ ਹੈ, ਉਸ ਤੋਂ ਕਿਤੇ ਵੱਧ ਮਮਤਾ, ਪ੍ਰੇਮ ਅਤੇ ਮੋਹ ਦਾ ਅਹਿਸਾਸ ਹੁੰਦਾ ਹੈ, ਉਸ ਮਾਂ ਨੂੰ ਜੋ ਇਸ ਸ਼ਬਦ ਨੂੰ ਬੱਚੇ ਪਾਸਿਓਂ ਸੁਣਦੀ ਹੈ। ਪੰਜਾਬੀ ਸਾਹਿਤ ਦੀਆਂ ਅਨੇਕਾਂ ਹੀ ਪੁਸਤਕਾਂ ਇਸ ਤੱਥ ਦੀ ਤਸਦੀਕ ਕਰਦੀਆਂ ਹਨ ਕਿ ਜਦੋਂ ਵੀ ਕਿਸੇ ਲਿਖਾਰੀ ਅੰਦਰਲਾ ਬਾਲ ਮੁੜ ਜਾਗਦਾ ਹੈ ਤਾਂ ਉਹ ਆਪਣੀ ਮਾਂ ਨੂੰ ਸੰਬੋਧਨ ਕਰਦਾ ਹੈ ਅਤੇ ਇਸ ਲਈ ਲਿਖਾਰੀ ਪਾਸੋਂ ਮਾਏ ਨੀ!, ਨੀ ਮਾਂ!, ਮਾਏ ਮੇਰੀਏ!, ਅਮਮੜੀਏ! ਆਦਿ ਸੰਬੋਧਨਕਾਰਕ ਸ਼ਬਦ ਵਰਤੇ ਜਾਂਦੇ ਹਨ। ਕਵਿਤਰੀ ਸੈਂਡੀ ਨੇ ਵੀ ਇਸ ਪੁਸਤਕ ਰਾਹੀਂ ਆਪਣੀ ਮਾਂ ਨੂੰ ਸੰਬੋਧਨ ਕੀਤਾ ਹੈ ਅਤੇ ਇਸੇ ਕਰਕੇ ਉਸਨੇ ਇਸ ਪੁਸਤਕ ਦਾ ਨਾਮ ਰੱਖਿਆ ਹੈ "ਨੀ ਮਾਂ"।
Neel
Shukriyaa SuhiSaver.Org