ਉਸਦੀ ਕਵਿਤਾ ਤੇ ਝਾਤੀ ਮਾਰੀਏ ਤਾਂ ਇਸ ਵਿਚੋਂ ਸਮਾਜਿਕ ਕੁਰੀਤੀਆਂ ਖਿਲਾਫ ਇਕ ਮੁਹਿੰਮ ਛੇੜਨ ਦਾ ਸੁਨੇਹਾ ਮਿਲਦਾ ਹੈ।ਵਹਿਮਾ ਭਰਮਾ ਦੇ ਖਿਲਾਫ ਉੱਚੀ ਸੁਰ ਵਿਚ ਗੱਲ ਕਰਦਾ ਹੈ।ਗਜ਼ਲ ਵਿਚ ਨਵੇਂ ਕਾਫੀਏ ਸਿਰਜਦਾ ਹੋਇਆ ਨਿੱਜ ਦੀ ਗੱਲ ਨੂੰ ਪਿੱਛੇ ਛੱਡ ਪੂਰੀ ਮਾਨਵਤਾ ਦੀ ਗੱਲ ਤੋਰਦਾ ਹੈ।ਉਸਦੀ ਹਰ ਰਚਨਾ ਵਿਚ ਇਕ ਦੇਸ਼ ਭਗਤ ਪਰਚਮ ਬੁਲੰਦ ਕਰੀ ਖੜਾ ਦਿਖਾਈ ਦਿੰਦਾ ਹੈ।ਇਹ ਪਰਚੰਮ ਹੈ ਮਾਨਵਤਾ ,ਭਾਈਵਾਲਤਾ ਅਤੇ ਬੇਗਮਪਰੇ ਦਾ।ਸੋ ਇਸ ਉਦੇਸ਼ ਦੀ ਪੂਰਤੀ ਲਈ ਉਹ ਨਵੇਂ ਮੁਹਾਵਰੇ ਵੀ ਘੜ੍ਹਦਾ ਹੈ।ਇੰਜ ਉਸਦੀ ਕਵਿਤਾ ਦਾ ਠੁੱਕ ਬੱਣ ਜਾਂਦਾ ਹੈ।ਜਿਸ ਵੀ ਸਟੇਜ ਤੇ ਇਹ ਕਵਿਤਾ ਬੋਲੀ ਜਾ ਪੜ੍ਹੀ ਜਾਂਦੀ ਹੈ ਵਾਹ ਵਾਹ ਖੱਟ ਜਾਂਦੀ ਹੈ।ਅਸਲ ਵਿਚ ਸੰਧੂ ਨੇ ਆਪਣੇ ਨੰਗੇ ਪਿੰਡੇ ਤਲਖ ਹਕੀਕਤਾਂ ਨੂੰ ਹੰਢਾ ਕੇ ਇਹਨਾਂ ਕਵਿਤਾਵਾਂ ਅਤੇ ਗਜ਼ਲਾਂ ਦੀ ਸਿਰਜਣਾ ਕੀਤੀ ਹੈ।ਉਹ ਸਚੁਮੱਚ ਹੀ ਪੂਰੀ ਮਾਨਵਤਾ ਦੇ ਭਲੇ ਲਈ ਸਭ ਹੱਦਾਂ ਸਰਹੱਦਾਂ ਨੂੰ ਮਿਟਾ ਕੇ ਸਾਂਤੀ ਦੀ ਹਵਾ ਵਗਾਉਣੀ ਲੋਚਦਾ ਹੈ।ਇਸੇ ਲੋਚਾ ਲਈ ਉਹ ਹਾਕਮਾਂ ਨੂੰ ਵੰਗਾਰਦਾ ਹੋਇਆ ਨੌਜਵਾਨਾਂ ਦੀ ਸ਼ਕਤੀ ਨੂੰ ਲਾਮਬੰਦ ਵੀ ਕਰਦਾ ਹੈ।ਸਮੇਂ ਦੀ ਤਬਦੀਲੀ ਵੀ ਉਸਦੀ ਨਜ਼ਰ ਵਿਚ ਸਾਨੂੰ ਹਲੂਣ ਰਹੀ ਹੈ।ਜਿਸ ਵਿਚ ਹੁਣ ਪਹਿਲਾਂ ਵਾਲੀ ਪਾਕ ਮੁਹੱਬਤ ਨਹੀਂ ਰਹੀ।ਜਿਵੇਂ: ਬੇਸ਼ੱਕ ਮੈਨੂੰ ਬੇਗਾਨਿਆ ਤੇ
ਰੋਸ ਕਰਨ ਦਾ ਹੱਕ ਨਹੀਂ
ਐਪਰ ਹੁਣ ਤਾਂ ਮੈਨੂੰ ਆਪਣੇ ਵੀ
ਬੇਗਾਨਿਆ ਵਾਂਗ ਜਾਪਦੇ ਨੇ
ਜਿਨ੍ਹਾਂ ਦੀਆਂ ਸ਼ਕਲਾਂ ਦਾ ਜ਼ਰੂਰ ਇਕ ਹਨ
ਪਰ ਰਾਹ ਵੱਖਰੇ ਵੱਖਰੇ ਹਨ।
ਇੰਝ ਇਸ ਪੁਸਤਕ ਦੇ ਪਾਠ ਤੋਂ ਬਾਅਦ ਜਦੋਂ ਪ੍ਰਸੰਗ ਵਿਚ ਪੁੱਜਦੇ ਹਾਂ ਤਾਂ ਸਾਨੂੰ ਗੁਰਦਿਆਲ ਰੌਸ਼ਨ ਤੇ ਅਵਤਾਰ ਸੰਧੂ ਦੁਆਰੇ ਲਿਖੇ ਕਾਵਿ ਚਿੱਤਰ ਮਿੱਲਦੇ ਹਨ।ਡਾ ਤੇਜਵੰਤ ਮਾਨ, ਪ੍ਰੋ ਸਰਬਜੀਤ ਸਿੰਘ,ਡਾ ਅਨੂਪ ਸਿੰਘ, ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ,ਗੁਰਬਖਸ਼ ਜੱਸ, ਡਾ ਈਸ਼ਰ ਸਿੰਘ ਤਾਂਘ, ਸਤਪਾਲ ਸਾਹਲੋਂ ਦੇ ਅਲੋਚਨਾਤਮਿਕ ਲੇਖ ਪੜ੍ਹਨ ਨੂੰ ਮਿਲਦੇ ਹਨ।ਜਿਨ੍ਹਾਂ ਰਾਹੀਂ ਜਿੱਥੇ ਸੰਧੂ ਦੀ ਕਾਵਿ ਕਲਾ ਉਜਾਗਰ ਹੋਈ ਹੈ ਉਥੇ ਉਸਦੀ ਸਖਸ਼ੀਅਤ ਦੇ ਵੰਨ ਸੁਵੰਨੇ ਪਹਿਲੂ ਵੀ ਸਾਡੇ ਰੂ ਬਰੂ ਹੁੰਦੇ ਹਨ।ਪੁਸਤਕ ਦੀ ਕਲਾਤਮਿਕ ਸੰਪਾਦਨਾ ਨੇ ਇਸਦੀ ਕੀਮਤ ਵਿਚ ਚੋਖਾ ਵਾਧਾ ਕਰ ਦਿੱਤਾ ਹੈ।ਪ੍ਰੋ.ਸੇਖੋਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ। ਸੰਪਰਕ: +91 98150 18947